Friday 30 December 2011

ਚਰਿਤਰ ੨੮

ਚਰਿਤਰ ੨੮ 

ਦੁਨੀਆ ਵਿਚ ਕਈ ਵਾਰ ਪਤੀ ਪਤਨੀ ਦਾ ਰਿਸ਼ਤਾ ਇਕ ਮੇਲ ਦਾ ਨਹੀਂ ਹੁੰਦਾ । ਕਈ ਵਾਰੀ ਪਤੀ ਕਰੂਪ ਹੁੰਦਾ ਹੈ ਤੇ ਪਤਨੀ ਬਹੁਤ ਸੁੰਦਰ , ਪਤੀ ਬ੍ਬੁਢਾ ਹੁੰਦਾ ਤੇ ਪਤਨੀ ਜਵਾਨ । ਹੁਣ ਹਿੰਦੋਸ੍ਤਾਨ ਦੀ ਸੰਸਕ੍ਰਿਤੀ ਐਸੀ ਹੈ ਕੇ ਔਰਤ ਨੂੰ  ਬਿਨਾ ਪੁਛਿਆਂ ਹੀ ਕਿਸੇ ਮਰਦ ਨਾਲ ਬੰਨ ਦਿਤਾ ਜਾਂਦਾ ਸੀ ਤੇ ਅਜੇ ਵੀ ਬੰਨ ਦਿਤਾ ਜਾਂਦਾ ਹੈ । ਉਸ ਦਾ ਨਤੀਜਾ ਇਹ ਹੁੰਦਾ ਹੈ ਕੇ ਔਰਤ ਵਿਚਾਰੀ ਬਹੁਤੀ ਵਾਰ ਤਾਂ ਆਪਣਾ ਦ੍ਦੁਖ ਅੰਦਰ ਹੀ ਪੀ ਜਾਂਦੀ ਹੈ ਤੇ ਕਈ ਵਾਰੀ ਬਗਾਵਤ ਵੀ ਕਰ ਜਾਂਦੀ ਹੈ । ਉਤੋਂ  ਗੱਲ ਹੋਰ ਵੀ ਖਰਾਬ ਹੋ ਜਾਂਦੀ ਹੈ ਜੇ ਪਤੀ ਨਸ਼ਈ ਹੋਵੇ , ਜਾਂ ਮਾਰ ਕੁੱਟ ਕਰਦਾ ਹੋਵੇ , ਪਤਨੀ ਨੂੰ ਪੈਰ ਦੀ ਜੁੱਤੀ ਸਮਝੇ, ਉਸ ਨੂੰ  ਪੂਰਾ ਇਜ਼ਤ ਤੇ ਸਨਮਾਨ ਨਾ ਦੇਵੇ । ਅਜੇਹੀ ਹਾਲਤ ਵਿਚ ਕਈ ਵਾਰੀ ਬਾਹਰ ਦੇ ਕਾਮੀ ਪੁਰਸ਼ ਇਸਤਰੀ ਦਾ ਫਾਇਦਾ ਉਠਾ ਕੇ ਉਸ ਨਾਲ ਖਿਲਵਾੜ ਵੀ ਕਰ ਜਾਂਦੇ ਨੇ ਤੇ ਇਸਤਰੀ ਨੂੰ  ਉਸ ਦਾ ਪਤਾ ਵੀ ਨਹੀਂ ਚਲਦਾ । ਅੱਗੇ ਜਾ ਕੇ ਏਹੋ ਜਹੀਆਂ ਗੱਲਾਂ ਕਤਲਾਂ ਦੇ ਕਾਰਨ ਵੀ ਬਣਦੀਆਂ ਹਨ ਤੇ ਘਰ ਦਾ ਮਾਹੋਲ ਵੀ ਖਰਾਬ ਹੁੰਦਾ ਹੈ ।ਜੇ ਆਲੇ ਦੁਵਾਲੇ ਝਾਤੀ ਮਾਰੀ ਜਾਵੇ ਤਾਂ ਇਹ ਸ੍ਸ੍ਭ ਕ੍ਕੁਛ ਅੱਜ ਵੀ ਖੁਲੇਆਮ ਹੋ ਰਿਹਾ ਹੈ । ਇਸੇ ਹੀ ਚੀਜ਼ ਨੂੰ  ਦਰਸਾਂਦਾ ਇਹ ਚਰਿਤਰ ਹੈ ਜੋ ਇਨਸਾਨ ਦੀ ਨੀਚਤਾ ਤੇ ਮੂਰਖਤਾ ਦੀਆਂ ਹੱਦਾਂ ਬਿਆਨ ਕਰਦਾ ਹੈ । ਇਕ ਆਜੜੀ ਜੋ ਬਹੁਤ ਕਰੂਪ ਹੈ , ਉਸ ਦੇ  ਘਰ ਦੀ ਬਹੁਤ ਸੋਹਣੀ ਹੁੰਦੀ ਹੈ ।ਪਰ ਇਹ ਆਦਮੀ ਓਸ ਇਸਤਰੀ ਨੂੰ  ਪਿਆਰ ਨਾਲ ਰੱਖਣ ਦੀ ਬਜਾਏ ਓਸ ਦੀ ਮਾਰ ਕ੍ਕੁਟ ਕਰਦਾ ਹੈ , ਓਸ ਨੂੰ  ਘਰੋਂ ਬਾਹਰ ਨਹੀਂ ਜਾਣ ਦਿੰਦਾ , ਉਸ ਤੇ ਕਈ ਬੰਦਿਸ਼ਾਂ ਲਾ ਕੇ ਰਖਦਾ ਹੈ ਤੇ ਇਥੋਂ ਤਕ ਕੇ ਉਸ ਦੇ ਗਹਿਣੇ ਤੱਕ ਵੇਚ ਜਾਂਦਾ ਹੈ । ਹੁਣ ਇਹ ਪਤੀ ਦੇ ਤਸ਼ੱਦਦ ਨਾਲ ਗੁਲਾਮੀ ਦੀ ਜਿੰਦਗੀ ਜੀ ਰਹੀ ਔਰਤ ਦੱਬੀ ਬਗਾਵਤ ਕਰ ਜਾਂਦੀ ਹੈ ਤੇ ਇਸ ਦਾ ਫਾਇਦਾ ਇਕ ਕਾਮੀ ਪੁਰਸ਼ ਉਠਾ ਜਾਂਦਾ ਹੈ । ਹੁਣ ਨੀਚਤਾ ਤੇ ਬੇਸ਼ਰਮੀ ਦੀ ਹੱਦ ਇਥੋਂ ਤਕ  ਪਾਰ ਹੋ ਜਾਂਦੀ ਹੈ ਕੇ ਪਤੀ ਦੀ ਮੋਜੂਦਗੀ  ਵਿਚ ਹੀ ਧੋਖੇ ਨਾਲ ਓਸ ਆਦਮੀ ਨਾਲ ਗਲਤ ਕੰਮ ਕਰਦੀ ਹੈ ਤੇ ਮੂਰਖ ਪਤੀ ਇਸ ਭੇਦ ਨੂੰ  ਜਾਣ ਵੀ ਨਹੀਂ ਸਕਦਾ । ਤੇ ਉਸ ਕਾਮੀ ਆਦਮੀ ਦਾ ਵੀ ਹੋਂਸਲਾ ਦੇਖ ਲਵੋ ਕੇ ਓਹ ਵੀ ਕਾਮ ਵਿਚ ਅੰਨਾ ਹੋਇਆ ਪਤੀ ਦੇ ਕੋਲ ਹੁੰਦੀਆਂ ਹੋਈਆਂ ਵੀ ਉਸ ਦੀ ਮੂਰਖਤਾ ਦਾ ਫਾਇਦਾ ਉਠਾ ਕੇ ਆਪਣਾ ਮਤਲਬ ਕੱਢ ਜਾਂਦਾ ਹੈ ।ਹੁਣ ਇਹ ਕਹਾਣੀ ਇਕ ਦੱਬੀ ਹੋਈ ਔਰਤ ਦੀ ਮਾਨਸਿਕਤਾ ਬਿਆਨ ਕਰਦੀ ਹੈ ਤੇ ਸੰਦੇਸ਼ ਦਿੰਦੀ ਹੈ ਕੇ ੧. ਵਰ ਮੇਲ ਦਾ ਹੋਣਾ ਚਾਹਿਦਾ ਹੈ ਤੇ ਹਾਣ ਦਾ ਹੋਣਾ ਚਾਹਿਦਾ ਹੈ ੨. ਪਤੀ ਨੂੰ  ਪਤਨੀ ਨੂੰ ਪਿਆਰ ਨਾਲ ਰੱਖਣਾ ਚਾਹਿਦਾ ਹੈ ੩. ਪਤਨੀ ਦੀ ਕੁਟ ਮਾਰ ਤੇ ਉਸ ਨੂੰ  ਜਲੀਲ ਨਹੀਂ ਕਰਨਾ ਚਾਹੀਦਾ , ਬਲਕੇ ਉਸ ਨੂੰ ਕੋਈ ਵੀ ਕੰਮ ਆਪਣੀ ਮਰਜੀ ਨਾਲ ਕਰਨ ਦੀ ਖੁਲ ਹੋਣੀ ਚਾਹੀਦੀ ਹੈ ੪ ਪਤਨੀ ਦੀਆਂ ਚੀਜ਼ਾਂ ਖਾਸ ਕਰ ਕੇ ਗਹਿਣੇ ਜਿਨਾ ਨਾਲ ਨਾਰੀ ਨੂੰ  ਕਾਫੀ ਸਨੇਹ ਵੀ ਹੁੰਦਾ ਹੈ ਓਸ ਦੀ ਮਰਜੀ ਤੋਂ ਬਗੈਰ ਵੇਚਣੇ ਨਹੀਂ ਚਾਹੀਦੇ , ਸਗੋਂ ਇਸਤਰੀ ਨੂੰ ਹੋਰ ਬਣਾ ਕੇ ਦੇਣੇ ਚਾਹੀਦੇ ਹਨ ਭਾਵ ਪਤਨੀ ਨੂੰ ਚੰਗਾ ਪਹਿਨਣ ਵਾਸਤੇ  ਲੈ ਕੇ ਦੇਣਾ ਚਾਹੀਦਾ ਹੈ  ੫ ਆਪਣੇ ਘਰ ਵਿਚ ਹੋਸ਼ਿਆਰ ਰਹਿਣਾ ਚਾਹੀਦਾ ਹੈ ਕੇ ਬਾਹਰ ਦਾ ਕੋਈ ਕਾਮੀ ਪੁਰਸ਼ ਤੁਹਾਡੀ  ਬੇਵਕੂਫੀ ਦਾ ਫਾਇਦਾ ਉਠਾ ਕੇ ਤੁਹਾਡੇ ਨਾਲ ਤੇ ਤੁਹਾਡੀ ਪਤਨੀ ਨਾਲ ਖਿਲਵਾੜ ਨਾ ਕਰ ਜਾਵੇ ੬ ਕਾਮ ਵਿਚ ਅੰਨਾ ਹੋਇਆ ਆਦਮੀ ਬੇਸ਼ਰਮੀ ਦੀਆਂ ਹੱਦਾਂ ਟੱਪ ਜਾਂਦਾ ਹੈ  । ਹੁਣ ਕਹਾਣੀ ਤੋ ਕੁਛ ਸਿਖਣਾ ਹੁੰਦਾ ਹੈ । ਸਾਹਿਤ ਦੀ ਤਹਿ ਵਿਚ ਲੁਕੀ ਹੋਈ ਚੀਜ਼ ਨੂੰ ਖੋਜਣਾ ਹੀ ਕਹਾਣੀ ਲਿਖਣ ਦਾ ਮੂਲ ਉਦੇਸ਼ ਹੁੰਦਾ ਹੈ । ਜੇ ਸਿਰਫ ਕਵਿਤਾ ਵਿਚਲੀਆਂ ਕਹਾਣੀਆਂ ਦਾ ਸਿਰਫ ਅਖਰੀ ਅਰਥ ਹੀ ਕੀਤਾ ਜਾਵੇ ਤਾਂ ਇਨਸਾਨ ਆਰਾਮ ਨਾਲ ਧੋਖਾ ਖਾ ਜਾਂਦਾ ਹੈ । ਭੇਦ ਕਹਾਣੀ ਪੜਨ ਵਿਚ ਹੈ । ਨਹੀਂ ਤੇ ਸਾਰੇ ਜਾਣੇ ਸੋਚੀ ਪੈ ਜਾਣਗੇ ਕੇ ਚੂਹੇ ਮਿਲ ਕੇ ਮੀਟਿੰਗ ਕਿਦਾਂ ਕਰ ਸਕਦੇ ਨੇ , ਤੇ ਚੂਹੇ ਬਿਲੀ ਦੇ ਗੱਲ ਵਿਚ ਟੱਲੀ ਕਿਸ ਤਰਹ ਬੰਨ ਸਕਦੇ ਨੇ । ਕੀ ਕਦੀਂ ਕਿਸੇ ਨੇ ਸੁਣਿਆ ਹੈ ਕੇ ਚੂਹਾ ਬਿਲ੍ਲੀ ਦੇ ਗਲ ਵਿਚ ਟੱਲੀ ਬੰਨਣ ਲੈ ਮੀਟਿੰਗ ਕਰਦਾ ਹੈ ? ਇਹ ਸਭ ਕਹਾਣੀਆਂ ਨੇ , ਇਹਨਾ ਦਾ ਮਕਸਦ ਇਕ ਗ੍ਗੁਝਾ ਸੰਦੇਸ਼ ਦੇਣਾ ਹੁੰਦਾ ਹੈ । ਕਾਮ ਦੇ ਤ੍ਤ੍ਥ ਉਜਾਗਰ ਕਰਦੀ ਕਹਾਣੀ ਵਿਚ ਕਾਮ ਦੀ ਗੱਲ ਨਹੀਂ ਕੀਤੀ ਜਾਵੇਗੀ ਤਾਂ ਕਿਸ ਦੀ ਕੀਤੀ ਜਾਵੇਗੀ । ਹੁਣ ਇਸ ਚਰਿਤਰ ਦਾ ਇਨਾ ਮਹੱਤਵਪੂਰਣ ਸੰਦੇਸ਼ ਭੁੱਲ ਕੇ ਕੋਈ ਕਹੇ ਕੇ " ਇਸ਼ਕ਼ ਕਰਨ ਦਾ ਤਰੀਕਾ ਸਿਖੋ " ਤਾਂ ਰੱਬ ਹੀ ਬਚਾਵੇ       

ਦਾਸ
ਡਾ ਕਵਲਜੀਤ ਸਿੰਘ copyright@ tejwant kawaljit singh . any editing without the written permission of the author will lead to the legal action at the cost of the editor

Thursday 29 December 2011

ਚਰਿਤਰ ੧੬

ਚਰਿਤਰ ੧੬ 
ਦੁਨੀਆ ਵਿਚ ਜਿਥੇ ਵੀ ਚਲੇ ਜਾਵੋ, ਦੇਹ ਵਪਾਰ ਦਾ ਧੰਦਾ ਹਰ ਜਗਾਹ ਮਿਲ ਜਾਵੇਗਾ । ਦੁਨੀਆ ਦੇ ਜਿੰਨੇ ਵੀ ਇਜਤਦਾਰ  ਲੋਕ ਨੇ, ਓਹਨਾ ਦੀ ਕੋਸ਼ਿਸ਼ ਇਹੋ ਹੁੰਦੀ ਹੈ ਕੇ ਵੇਸ਼ਵਾਵਾਂ ਕੋਲੋਂ ਦੂਰ ਹੀ ਰਿਹਾ ਜਾਵੇ। ਠੀਕ ਹੈ ਕੇ ਕੁਛ ਇਸਤਰੀਆਂ ਨੂੰ ਜਬਰਦਸਤੀ ਇਸ ਜਲਾਲਤ ਭਰੇ ਧੰਦੇ ਵਿਚ ਸੁਟਿਆ ਜਾਂਦਾ ਹੈ ਪਰ ਬਹੁਤ ਸਾਰੀਆਂ ਏਹੋ ਜਹੀਆਂ ਵੀ ਹੁੰਦੀਆਂ ਨੇ ਜੋ ਆਪਣੀ ਮਰਜੀ ਨਾਲ ਪੈਸੇ ਖਾਤਿਰ ਇਸ ਧੰਦੇ ਵਿਚ ਡਿੱਗ ਪੈਂਦੀਆਂ ਨੇ । ਕਈ ਵਾਰੀ ਵੇਸ਼ਵਾਵਾਂ ਦੇ ਚੁੰਗਲ ਵਿਚ ਫਸਿਆ ਬੰਦਾ ਆਪਣੀ ਇਜ਼ਤ ਹੀ ਨਹੀਂ, ਆਪਣਾ ਘਰ ਬਾਰ, ਬੀਵੀ, ਪਰਿਵਾਰ , ਪੈਸਾ , ਇਥੋਂ ਤਕ ਕੇ ਰਾਜ ਭਾਗ ਤੇ ਸਿਹਤ ਵੀ ਗਵਾ ਲੈਂਦਾ ਹੈ । AIDS, GONORRHOEA, SYPHILIS, HERPES, HEPATITIS ਵਰਗੀਆਂ ਨਾ ਮੁਰਾਦ ਬਿਮਾਰੀਆਂ ਦੀ ਜੜ ਵੀ ਦੇਹ ਵਪਾਰ  ਹੀ ਹੈ। ਹੋਰ ਤੇ ਹੋਰ ਆਦਮੀ ਕਾਮ ਦੇ ਵੇਗ ਵਿਚ ਨਸ਼ੇ ਕਰਨ ਤੋਂ ਵੀ ਕੰਨੀ ਨਹੀਂ ਕਤਰਾਉਂਦਾ। ਦੇਹ ਵਪਾਰ ਦਾ ਧੰਦਾ ਮੁਗਲਾਂ ਦੇ ਵੇਲੇ ਖੁਲੇਆਮ ਜੋਰਾਂ ਤੇ ਹੁੰਦਾ ਸੀ ਤੇ ਅੱਜ  ਕੱਲ  ਵੀ ਹੁੰਦਾ ਹੈ । ਇਸ ਦਾ ਜਿਆਦਾਤਰ ਸ਼ਿਕਾਰ ਇਕ ਫੋਜੀ ਹੁੰਦਾ ਹੈ ਜੋ ਆਪਣੇ ਘਰ ਬਾਰ ਤੋਂ ਦੂਰ ਬੈਠਾ ਹੁੰਦਾ ਹੈ । ਦੇਖਣ ਵਿਚ ਆਇਆ ਹੈ ਕੇ ਬੰਦਾ ਨਸ਼ੇ ਜਾਂ ਵੇਸ਼ਵਾਵਾਂ ਦੇ ਚੱਕਰ ਵਿਚ ਫਸਣ ਸਮੇਂ ਅਣਜਾਨ ਪੁਣੇ ਵਿਚ ਓਹ ਕੰਮ ਕਰ ਬੈਠਦਾ ਹੈ ਜੋ ਉਸ ਨੂੰ ਸਾਰੀ ਉਮਰ ਭੁਗਤਨਾ ਪੈ ਸਕਦਾ ਹੈ । ਜੇ ਆਦਮੀ ਨੂੰ ਪਹਿਲਾਂ ਹੀ ਚੋਕੰਨਾ ਕਰ ਦਿਤਾ ਜਾਵੇ ਕੇ  ਨਸ਼ੇ ਤੇ ਪਰ ਨਾਰੀ ਭੋਗਣ ਨਾਲ ਏਹੋ ਜਹੀ ਹਾਲਤ ਹੁੰਦੀ ਹੈ ਤਾਂ ਹੋ ਸਕਦਾ ਹੈ ਕਈ ਪਰਿਵਾਰ ਬ੍ਬ੍ਚ ਜਾਣ। ਇਸੇ ਦੇਹ ਵਪਾਰ ਦੇ ਚੱਕਰ ਵਿਚ ਗਨਿਕਾ ਵੀ ਸੀ ਜਿਸ ਨੂੰ  ਪਾਪਣ ਕਿਹਾ ਗਿਆ , ਅਜਾਮਲ ਵੀ ਵੇਸਵਾਵਾਂ ਦੇ ਚਕਰਾਂ ਵਿਚ ਐਸਾ ਫਸਿਆ ਕੇ ਨਾ ਘਰ ਦਾ ਰਿਹਾ ਨਾ ਘਾਟ ਦਾ ਤੇ ਅਜਾਮਲ ਪਾਪੀ ਸਦਾਇਆ । ਕਾਮ ਦੀ ਤਾਕਤ ਹੀ ਇਨੀ ਹੈ ਕੇ ਕੋਈ ਵੀ ਆਦਮੀ ਇਸ ਵਿਚ ਫੱਸ ਸਕਦਾ ਹੈ । ਇਸ ਕਾਮ ਨੇ ਵੱਡੀਆਂ ਵੱਡੀਆਂ ਨੂੰ ਜਮੀਨ ਤੇ ਸੁੱਟਿਆ ਹੈ । ਹੋਰ ਤੇ ਹੋਰ , ਖੁਲੇ ਦੇਸ਼ ਵਜੋਂ ਜਾਣੇ ਜਾਂਦੇ ਅਮਰੀਕਾ ਦਾ ਪ੍ਰਧਾਨ ਵੀ ਇਸ ਦੇ ਜਾਲ ਵਿਚ ਐਸਾ ਫਸਿਆ ਕੇ ਸਾਰੀ ਦੁਨੀਆ ਵਿਚ ਨਮੋਸ਼ ਹੋਇਆ । ਜੇ ਕੋਈ ਬਾਬਾ ਬਾਣਾ ਪਾ ਕੇ ਮੋਟਲ ਵਿਚ ਕਿਸੇ ਵੇਸਵਾ ਨਾਲ ਫੜਿਆ ਜਾਵੇ ਤਾਂ ਓਹ ਉਸ ਦਾ ਕਲੰਕ ਆਪਣੇ ਸਿਰ ਤੋਂ ਨਹੀਂ ਉਤਾਰ ਸਕਦਾ । ਇਸੇ ਲਈ ਆਚਰਨ ਨੂੰ  ਬਚਾਣ ਲਈ ਕਈ ਵਾਰੀ ਦੂਜੇ ਬੰਦੇ ਦੀ ਚਾਲਾਕੀ ਦਾ ਭੇਦ ਹੋਣਾ ਬਹੁਤ ਜਰੂਰੀ ਹੁੰਦਾ ਹੈ । ਇਸੇ ਹੀ ਤਰਾਂਹ ਦੀ ਸਿਖਿਆ ਚਰਿਤਰ ੧੬ ਵਿਚੋਂ ਮਿਲਦੀ ਹੈ । ਇਕ ਰਾਜਾ ਹੁੰਦਾ ਹੈ ਤੇ ਸਰੀਰ ਦਾ ਬਹੁਤ ਸੁੰਦਰ ਹੁੰਦਾ ਹੈ । ਉਸਨੂੰ  ਦੇਖ ਕੇ ਇਕ ਵੇਸਵਾ ਦਾ ਦਿਲ ਉਸ ਤੇ ਆ ਜਾਂਦਾ ਹੈ । ਓਹ ਬਹੁਤ ਜੰਤਰ ਮੰਤਰ ਕਰਦੀ ਹੈ ਪਰ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ( ਨੋਟ ਕਰੋ ਅੱਜ ਵੀ ਅਖਬਾਰਾਂ ਵਿਚ ਇਸ਼ਤਿਹਾਰ ਮਿਲ ਜਾਣਗੇ ਕੇ ਮੰਤਰ ਕਰਵਾ ਕੇ ਪ੍ਰੇਮੀ ਨੂੰ ਵੱਸ ਕਰੋ - ਇਸ ਚੋਰ ਬਜਾਰੀ ਦਾ ਭਾਂਡਾ ਫੋੜਿਆ ਹੈ ਇਥੇ ਕੇ ਇਸ ਤਰਹ ਲੋਕ ਵੱਸ ਨਹੀਂ ਹੁੰਦੇ , ਜੇ ਹੁੰਦੇ ਤਾਂ ਰਾਜੇ ਨੇ ਹੋ ਜਾਣਾ ਸੀ ) ਉਸ ਨੂੰ  ਪਤਾ ਹੈ ਕੇ ਰਾਜਾ ਆਚਰਨ ਦਾ ਬਹੁਤ ਨੇਕ ਹੈ , ਇਸ ਲਈ ਓਹ ਮਰਦਾਨਾ ਜੋਗੀ ਦਾ ਭੇਸ ਵਟਾ ਕੇ ਰਾਜੇ ਨੂੰ  ਧੋਖੇ ਨਾਲ ਆਪਣੇ ਘਰ ਬੁਲਾਂਦੀ  ਹੈ ।ਰਾਜਾ ਸੋਚਦਾ ਹੈ ਕੇ ਸ਼ਾਇਦ ਕੋਈ ਜੋਗੀ ਕੋਲੋਂ ਕੋਈ ਮੰਤਰ ਹੀ ਸਿਖਣ ਨੂੰ  ਮਿਲ ਜਾਵੇ । ਜਦ ਰਾਜਾ ਜੋਗੀ ਕੋਲ ਪਹੁੰਚਦਾ ਹੈ ਤਾਂ ਜੋਗੀ ਉਸ ਨੂੰ  ਕਹਿੰਦਾ ਹੈ ਕੇ ਮੈਂ ਕਰਾਮਾਤ ਨਾਲ ਪੁਰਸ਼ ਤੋਂ ਇਸਤਰੀ ਬਣ ਕੇ ਤੇਰੇ ਨਾਲ ਭੋਗ ਕਰਾਂਗੀ। ਰਾਜਾ ਵੀ ਸਿਆਣਾ ਹੁੰਦਾ , ਓਹ ਕਹਿੰਦਾ ਕੇ ਤੂੰ ਮੈਨੂੰ  ਮੰਤਰ ਦੇਣਾ ਹੈ , ਮੰਤਰ ਸਿਰਫ ਗੁਰੂ ਹੀ ਦਿੰਦਾ ਹੈ , ਮੰਤਰ ਦੇਣ ਵਾਲੀ ਇਸਤਰੀ ਮਾਤਾ ਹੁੰਦੀ ਹੈ ਤੇ ਮੰਤਰ ਦੇਣ ਵਾਲਾ ਪੁਰਸ਼ ਪਿਤਾ ਸਮਾਨ ਹੁੰਦਾ ਹੈ । ਇਸ ਲਈ ਮੈਂ ਤਾਂ ਇਹ ਗੱਲ ਸੋਚ ਵੀ ਨਹੀਂ ਸਕਦਾ । ਇਹ ਸੋਚ ਕੇ ਓਹ ਇਸਤਰੀ ਆਪਣੇ ਅਸਲੀ ਰੂਪ ਵਿਚ ਆ ਜਾਂਦੀ ਹੈ ਤੇ ਸਚਾਈ ਦੱਸ ਦਿੰਦੀ ਹੈ । ਜੱਦ ਰਾਜਾ ਨਾਹ ਕਰਦਾ ਹੈ ਤਾਂ ਆਪਣੀ ਜਵਾਨੀ ਦੇ ਵਾਸਤੇ ਪਾਂਦੀ ਹੈ , ਉਸ ਨੂੰ  ਡਰਾਂਦੀ ਹੈ ਕੇ ਜੇ ਕਾਮ ਵਿਚ ਡੂਬੀ ਹੋਈ ਔਰਤ ਨੂੰ  ਦੁਰਕਾਰਿਆ ਜਾਵੇ ਤਾਂ ਨਰਕਾਂ ਵਿਚ ਜਾਈ ਦਾ ਹੈ ,  ਪਰ ਜੱਦ ਇਕ ਨਹੀਂ ਚਲਦੀ ਤਾਂ ਕਹਿੰਦੀ ਹੈ ਕੇ ਮੈਂ ਚੋਰ ਚੋਰ ਕਰ ਕੇ ਰੋਲਾ ਪਾਵਾਂਗੀ ਤੇ ਤੈਨੂੰ ਫੜਾ ਦੇਵਾਂਗੀ । ਰਾਜਾ ਕੁੜਿਕੀ ਵਿਚ ਫੱਸ ਜਾਂਦਾ ਹੈ ਤੇ ਸੋਚਦਾ ਹੈ ਕੇ ਅੱਜ ਜੋ ਸੱਬ ਤੋਂ ਵੱਡਾ ਮੰਤਰ ਸਿਖਿਆ ਹੈ ਓਹ ਇਹ ਹੈ ਕੇ ਆਪਣਾ ਧਰਮ ਬਚਾ ਕੇ ਭੱਜਣਾ ਕਿਵੇਂ ਹੈ । ਓਹ ਸੋਚਦਾ ਹੈ ਕੇ ਜੇ ਮੈਂ ਇਸ ਇਸਤਰੀ ਨਾਲ ਕਾਮ ਕਰਦਾ ਹਾਂ ਤਾਂ ਧਰਮ ਜਾਂਦਾ ਹੈ ਤੇ ਜੇ ਲੋਕ ਫੜ ਲੈਣ ਤਾਂ ਇਜ਼ਤ ਜਾਂਦੀ ਹੈ । ਇਸ ਤੋਂ ਪੈਦਾ ਹੋਣ ਵਾਲੀ ਉਲਾਦ ਵੀ ਦੁਨੀਆ ਵਿਚ ਗਲਤ ਨਵਾਂ ਨਾਲ ਜਾਣੀ ਜਾਵੇਗੀ ( ਭਾਵ ਰਾਜਾ ਓਸ ਪਲ ਦੀ ਹੀ ਨਹੀਂ , ਬਲਕੇ ਦੂਰ ਦੀ ਵੀ ਸੋਚਦਾ ਹੈ) । ਰਾਜਾ ਦੋਚਿੱਤੀ ਵਿਚੋਂ ਨਿਕਲਣ ਲਈ ਇਕ ਉਪਰਾਲਾ ਕਰਦਾ ਹੈ । ਆਪਣੀ ਚਲਾਕੀ ਨਾਲ ਓਹ ਇਕ ਚਾਲ  ਚਲਦਾ ਹੈ ਜਿਸ ਨਾਲ ਓਹ ਇਸ ਔਖੀ ਘੜੀ ਵਿਚੋਂ ਨਿਕਲ ਸਕੇ । ਰਾਜਾ ਵੇਸ਼ਵਾ ਨੂੰ  ਕਹਿੰਦਾ ਹੈ ਕੇ ਤੇਰੇ ਵਰਗੀ ਸੋਹਣੀ ਔਰਤ ਨੂੰ ਛੱਡ ਕੇ ਜਾਣਾ ਕੋਈ ਸਿਆਣਪ ਨਹੀਂ, ਤੂੰ ਭੰਗ ਤੇ ਸ਼ਰਾਬ ਮੰਗਾ , ਮੈਂ ਤੇਰੇ ਨਾਲ ਅੱਜ ਭੋਗ ਕਰਾਂਗਾ । ਵੇਸਵਾ ਇਹ ਸੁਣ ਕੇ ਬਹੁਤ ਖੁਸ਼ ਹੁੰਦੀ ਹੈ ਤੇ ਓਹ ਖੂਬ ਸਾਰਾ ਨਸ਼ਾ ਲੈ ਆਂਦੀ ਹੈ । ਰਾਜਾ ਉਸ ਨੂੰ  ਆਪਣੇ ਹਥੀਂ ਬਹੁਤ ਜਿਆਦਾ ਸ਼ਰਾਬ ਪੀਲਾ ਕੇ ਤੇ ਪੋਸਟ ਭੰਗ ਖਵਾ ਕੇ ਬੇਹੋਸ਼ ਕਰ ਦਿੰਦਾ ਹੈ ਤੇ ਆਪ ਓਥੋਂ ਖਿਸਕ ਜਾਂਦਾ ਹੈ । ਰਾਜਾ ਕਹਿੰਦਾ ਹੈ ਕੇ ਮੰਤਰ ਦਾ ਸਾਰ ਏਹੋ ਹੈ ਕੇ ਏਹੋ ਜਹੀ ਸਤਿਥੀ ਵਿਚ ਧਰਮ ਬਚਾ ਕੇ ਭਜਨਾ ਕਿਵੇਂ ਹੈ ।ਲਿਖਾਰੀ ਕਹਿੰਦਾ ਹੈ ਕੇ ਜੇ ਏਹੋ ਜਹੀ ਸਤਿਥੀ ਬਣ ਜਾਵੇ ਤੇ ਜੇ ਇਹੋ ਜਹੀ ਇਸਤਰੀ ਇਸ ਮੋਕੇ ਬਹੁਤ ਸਨੇਹ ਕਰੇ ਤਾਂ ਤੁਸੀਂ ਸਨੇਹ ਨਾ ਕਰੋ , ਜੇ ਓਹ ਤੁਹਾਡੇ ਰਸ ਵਿਚ ਗਰਕ ਹੋ ਜਾਵੇ ਤਾਂ ਤੁਸੀਂ ਨਾ ਹੋਵੋ , ਤੁਸੀਂ ਇਸ ਤਰਹ ਦੀ ਇਸਤਰੀ ਦੇ ਦਿਲ ਦੀ ਜਦੋਂ ਗੱਲ ਨਹੀਂ ਜਾਣ ਸਕਦੇ ਤਾਂ ਫਿਰ ਆਪਣਾ ਭੇਦ ਵੀ ਨਾ ਦੇਵੋ । ਹੁਣ ਪੂਰੀ ਦੁਨੀਆ ਜਾਣਦੀ ਹੈ ਕੇ ਦੁਨੀਆ ਵਿਚ ਵੇਸਵਾਵਾਂ ਨੂ ਜਾਸੂਸੀ ਲਈ ਵੀ ਵਰਤਿਆ ਜਾਂਦਾ ਹੈ । ਏਹੋ ਜਹੀਆਂ ਇਸਤਰੀਆਂ ਆਪਣੇ ਭੇਦ ਨਹੀਂ ਦਸਦੀਆਂ ਪਰ ਜਰਨੈਲਾਂ ਦੇ ਭੇਦ ਲੈ ਕੇ ਦੇਸ਼ਾਂ ਦਾ ਨੁਕਸਾਨ ਵੀ ਕਰ ਜਾਂਦੀਆਂ ਨੇ । ਇਸ ਚਰਿਤਰ ਜਿਥੇ ਆਪਣਾ  ਧਰਮ ਬਚਾਣ ਤੇ ਜੋਰ ਦਿੰਦਾ ਹੈ , ਓਥੇ ਇਹ ਵੀ ਦਸਦਾ ਹੈ ਕੇ ਵੇਸ਼ਵਾ ਬ੍ਰਿਤੀ ਵਾਲਿਆਂ ਔਰਤਾਂ ਤੋਂ ਜੇ ਬਚ ਕੇ ਰਿਹਾ ਜਾਵੇ ਤਾਂ ਓਨਾ ਹੀ ਚੰਗਾ ਹੈ , ਜੇ ਕੀਤੇ ਗਲਤੀ ਨਾਲ ਫੱਸ ਜਾਵੋ, ਤਾਂ ਭਲਾ ਇਸੇ ਵਿਚ ਹੈ ਕੇ ਜਿਸ ਤਰਹ ਵੀ ਹੋ ਸਕੇ ਆਪਣਾ ਧਰਮ ਬਚਾਣ ਦੀ ਕੋਸ਼ਿਸ ਕਰੋ । ਕਦੇ ਭੁੱਲ ਕੇ ਵੀ ਵੇਸਵਾ ਬ੍ਰਿਤੀ ਵਾਲੀ ਔਰਤ ਤੇ ਯਕੀਨ ਨਾ ਕਰੋ ਕਿਓਂ ਕੇ ਇਹ ਪੈਸੇ ਪਿਛੇ ਕੁਛ ਵੀ ਕਰ ਸਕਦੀਆਂ , ਇਹ ਕਿਸੇ ਦੀਆਂ ਸਕੀਆਂ ਨਹੀਂ ਹੁੰਦਿਆ , ਇਹਨਾ ਦੇ ਝੂਠੇ ਪਿਆਰ ਵਿਚ ਨਾ ਫਸੋ  ਭਾਵ ਤੁਹਾਡੇ ਤੋ ਨਸ਼ੇ ਦੀ ਹਾਲਤ ਵਿਚ ਭੇਦ ਲੈ ਸਕਦੀਆਂ ਨੇ , ਤੁਹਾਡਾ ਘਰ ਬਾਹਰ ਤਬਾਹ ਕਰ ਸਕਦੀਆਂ ਨੇ । ਸਾਰੀ ਉਮਰ ਬਲੈਕ ਮੇਲ ਕਰ ਸਕਦੀਆਂ ਨੇ । ਅੱਜ ਵੀ ਹਿੰਦੋਸਤਾਨ ਵਿਚ ਅਨੇਕਾਂ ਅਮੀਰ ਲੋਕ ਐਸੇ ਮਿਲ ਜਾਣਗੇ ਜਿਨਾ ਨੂੰ  ਕਾਮ ਦੇ ਚਾਕਰ ਵਿਚ ਵੀਡੀਓ ਬਣਾ ਕੇ ਬਲੈਕ ਮੇਲ ਕੀਤਾ ਜਾਂਦਾ ਹੈ  ਸੋ ਮੰਤਰ ਦੀ ਸਾਰ ਏਹੋ ਹੈ ਕੇ ਆਪਣਾ ਧਰਮ ਬਚਾ ਕੇ ਰਖੋ  ਹੁਣ ਜੇ ਕੋਈ ਇਸ ਨੂੰ  ਤੋੜ ਮਰੋੜ ਕੇ ਕਹੇ ਕੇ "ਇਸ਼ਕ ਤੇ ਨਸ਼ੇ ਕਰਨਾ ਸਿਖੋ " ਤਾਂ ਏਹੋ ਜੇਹਾ ਆਦਮੀ ਦੀ ਸਿਆਣਪ ਦਾ ਅੰਦਾਜਾ ਸਹਜੇ ਹੀ ਲੱਗ ਜਾਂਦਾ ਹੈ 

ਦਾਸ,

ਡਾ ਕਵਲਜੀਤ ਸਿੰਘ copyright@tejwantkawaljit singh. any material published without the written permission of author will lead to a legal action at the cost of the editor  

Wednesday 28 December 2011

ਚਰਿਤਰ ੪੦

ਗ੍ਰਿਸ੍ਥ ਵਿਚ ਰਹਿੰਦਿਆਂ ਜੇ ਪਤੀ ਪਤਨੀ ਦੇ ਸੁਭਾਵ ਨਾ ਮਿਲਣ ਤਾਂ ਘਰ ਦਾ ਮਾਹੋਲ ਹੀ ਖਰਾਬ ਨਹੀਂ ਹੁੰਦਾ , ਬਲਕੇ ਪੂਰੇ ਪਰਿਵਾਰ ਦਾ ਜਿਓਣਾ ਵੀ ਹਰਾਮ ਹੋ ਜਾਂਦਾ ਹੈ । ਕੰਮ ਮਾਰ ਕੁਟਾਈ ਤੋਂ ਸ਼ੁਰੂ ਹੋ ਕੇ ਕਤਲ ਤਕ ਪੁੱਜ  ਜਾਂਦਾ ਹੈ । ਇਸ ਸਚਾਈ ਤੋਂ ਸ਼ਾਇਦ ਕੋਈ ਵਿਰਲਾ ਹੀ ਅਨਜਾਣ ਹੋਵੇ। ਪਰਿਵਾਰ ਦਾ ਮਾਹੋਲ ਖੁਸ਼ਗਵਾਰ ਕਰਨ ਲਈ ਪਤੀ ਪਤਨੀ ਵਿਚ ਪਿਆਰ ਹੋਣਾ ਲਾਜਮੀ ਹੈ । ਜੇ ਪਤੀ ਪਤਨੀ ਇਕ ਦੂਜੇ ਦੀ ਗੱਲ  ਮੰਨਣ ਤਾਂ ਘਰ ਦਾ ਮਾਹੋਲ ਦੋਨਾ ਲਈ ਹੀ ਸੁਖਾਂਵਾਂ ਨਹੀਂ ਹੁੰਦਾ ਬਲਕਿ ਘਰ ਵਿਚ ਹੋਰ ਰਹਿਣ ਵਾਲੇ ਜੀਆਂ ਜਿਵੇਂ ਸੱਸ , ਸੋਹਰਾ ,ਬੱਚਿਆਂ  ਲਈ ਵੀ ਸੁਖ ਪੂਰਵਕ ਹੋ ਜਾਂਦਾ ਹੈ  ਪਰ ਕਈ ਵਾਰੀ ਬਦਕਿਸ੍ਮਤੀ ਨਾਲ ਕਿਸੇ ਦਾ ਸੁਭਾਵ ਖੜਬ  ਹੋਵੇ ਤੇ ਓਹ ਹਰ ਗਲ ਆਪਣੇ ਪਤੀ ਜਾਂ ਪਤਨੀ ਦੇ ਕਹੇ ਦੇ ਉਲਟ ਹੀ ਕਰੇ ਤਾਂ ਸਿਆਣੇ ਲੋਕੀਂ  ਆਪ ਹੀ ਅੰਦਾਜਾ ਲਾ ਸਕਦੇ ਹਨ ਕੇ ਓਸ ਘਰ ਦਾ ਮਾਹੋਲ ਕਿਦਾਂ ਦਾ ਹੋਵੇਗਾ । ਓਸ ਘਰ ਵਿਚ ਸਿਰਫ ਕਲੇਸ਼ ਹੀ ਰਹਿ ਸਕਦਾ ਹੈ, ਸ਼ਾਂਤੀ ਨਹੀਂ । ਐਸੇ ਕਲੇਸ਼ ਭਰੇ ਮਾਹੋਲ ਵਿਚ ਰੱਬ ਦਾ ਨਾਮ ਤੇ ਕਿਸੇ ਨੇ ਕੀ ਲੈਣਾ ਹੈ ਬਲਕੇ ਪਤੀ ਜਾਂ ਪਤਨੀ ਦੇ ਆਪਸੀ ਝਗੜੇ ਦੁਖਾਂ ਤਕਲੀਫਾਂ ਦੇ ਕਰਨ ਬਣਦੇ ਹਨ । ਐਸੀ ਹੀ ਚੀਜ਼ ਇਸ ਚਰਿਤਰ ਵਿਚ ਸਮਝਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇ ਜੇ ਘਰ ਦਾ ਇਕ ਜੀਅ ਆਪਣੀ ਮਰਜੀ ਹੀ ਨਹੀਂ, ਬਲਕੇ ਆਪਣੇ ਸੰਗੀ ਸਾਥੀ ਦਾ ਹਰ ਗਲ ਤੇ ਵਿਰੋਧ ਹੀ ਕਰੇ ਤਾਂ ਓਹ ਉਸਦੀ ਆਪਣੀ ਮੋਤ ਦਾ ਕਾਰਣ  ਵੀ ਬਣ ਸਕਦਾ ਹੈ । ਇਨਸਾਨ ਆਪਣੀ ਮੂਰਖਤਾ ਕਰਕੇ ਆਪਣੇ ਪੂਰੇ ਪਰਿਵਾਰ ਹੀ ਨਹੀਂ ਗਵਾਂਢੀਆਂ ਤਕ ਦਾ ਜਿਓਣਾ ਹਰਾਮ ਕਰ ਦਿੰਦਾ ਹੈ  ਚਰਿਤਰ ਵਿਚ ਪਤਨੀ ਆਪਣੇ ਪਤੀ ਦੇ ਕਹੇ ਤੋਂ ਬਿਲਕੁਲ ਉਲਟ ਗੱਲ ਜਾਣਬੁੱਝ ਕੇ ਕਰਦੀ ਹੈ । ਜਿਵੇਂ ਕੇ ਪਤੀ ਕਹਿੰਦਾ ਕੇ ਆਪਾਂ ਸ਼ਰਾਦ ਨਾ ਕਰੀਏ , ਬੀਬੀ ਅੜੀ ਨਾਲ ਸ਼ਰਾਦ ਕਰਵਾਂਦੀ ਹੈ , ਪਤੀ ਕਹਿੰਦਾ  ਕੇ ਚਲੋ ਜੇ ਸ਼ਰਾਦ ਕਰ ਲਿਆ ਤਾਂ ਬਾਹਮਣਾ ਨੂੰ ਦਾਨ  ਨਾ ਦੇ , ਬੀਬੀ ਕਹਿੰਦੀ ਹੈ ਕਿ ਨਹੀਂ ਮੈਂ ਤਾਂ ਜਰੂਰ ਘਰ ਲੁਟਾਵਾਂਗੀ।  ਇਸ ਪਤਨੀ  ਦਾ ਸੁਭਾਵ ਇਨਾ ਗਲਤ ਹੁੰਦਾ ਹੈ ਕੇ ਇਹ ਆਪਣੇ ਸੋਹਰੇ ਪਰਿਵਾਰ ਦਾ ਜੀਣਾ ਹਰਾਮ ਕਰ ਦਿੰਦੀ ਹੈ , ਇਥੋਂ ਤਕ ਕੇ ਆਂਡ ਗਵਾਂਡ ਵਾਲੇ ਵੀ ਘਰ ਛੱਡ ਕੇ ਭੱਜ ਜਾਂਦੇ ਹਨ । ਹੁਣ ਐਸੇ ਕੱਬੇ ਸੁਭਾਵ ਵਾਲੀ ਇਸਤਰੀ ਦਾ ਪਤੀ ਵਿਚਾਰਾ ਇਨੇ ਚੰਗੇ ਸੁਭਾਵ ਦਾ ਹੈ ਕੇ ਓਹ ਸਬ ਕੁਛ ਫਿਰ ਵੀ ਇਸਤਰੀ ਦੇ ਕਹੇ ਕਰੀ ਜਾਂਦਾ ਹੈ ਭਾਵੇਂ ਇਸ ਤਰਹ ਦੇ ਨਰਕ ਭਰੇ ਮਾਹੋਲ ਵਿਚ ਓਹ ਸੋਚਦਾ ਹੈ ਕੇ ਇਹੋ ਜਹੀ ਜਨਾਨੀ ਕਿਤੇ ਮਰ ਹੀ ਜਾਵੇ ਤਾਂ ਚੰਗਾ ਹੈ ।ਪਤੀ ਕਹਿੰਦਾ ਬਈ  ਇਸ ਵਾਰ ਪੇਕੇ ਨਾ ਜਾ , ਪਤਨੀ ਕਹਿੰਦੀ ਕੇ ਮੈਂ ਤੇ ਜਾਣਾ ਹੀ ਜਾਣਾ ਹੈ । ਪਤੀ ਉਸ ਨੂੰ ਕਹਿੰਦਾ ਕੇ ਤੈਨੂੰ ਡੋਲੀ ਕਰ ਦਿੰਦਾ ਹਾਂ , ਪਤਨੀ ਕਹਿੰਦੀ ਹੈ ਕੇ ਨਹੀਂ ਮੈਂ ਤੇ ਪੈਦਲ ਹੀ ਜਾਵਾਂਗੀ। ਪਤੀ ਕਹਿੰਦਾ ਕੇ ਅੱਗੇ ਦਰਿਆ ਹੈ ਤੂੰ  ਕਿਸ਼ਤੀ ਤੇ ਬੈਠ ਜਾ , ਬੀਬੀ ਕਹਿੰਦੀ ਹੈ ਕੇ ਨਹੀਂ ਮੈਂ ਤੇ ਮੱਝ ਦੀ ਪੂਸ਼ ਫੜ ਕੇ ਜਾਵਾਂਗੀ । ਹੁਣ ਜਦ ਬੀਬੀ ਦਰਿਆ ਦੇ ਵਿਚ ਪਹੁੰਚਦੀ ਹੈ ਤਾਂ ਪਤੀ ਕਹਿੰਦਾ ਹੈ ਕੇ ਪੂਸ਼ ਘੁਟ ਕੇ ਫੜ , ਤੇ ਓਹ ਵੀ ਸ਼ੇਰ ਦੀ ਧੀ ਕਹਿੰਦੀ ਮੰਨਣਾ ਮੈਂ ਵੀ ਨਹੀਂ , ਓਹ ਪੂਸ਼ ਛੱਡ ਦਿੰਦੀ   ਹੈ  ਤੇ   ਡੁੱਬ ਜਾਂਦੀ   ਹੈ ਤੇ ਪਤੀ ਘਰ ਆ ਜਾਂਦਾ ਹੈ । ਹੁਣ ਇਸ ਚਰਿਤਰ ਵਿਚ ਸਿਖਿਆ ਤੇ ਇਹ ਮਿਲਦੀ ਹੈ ਕੇ ਪਤੀ ਪਤਨੀ ਜੇ ਇਕ ਦੂਜੇ ਦੀ ਗੱਲ ਸੁਣਨ ਤਾਂ ਮਾਹੋਲ ਸੁਖਾਵਾਂ ਹੋ ਸਕਦਾ ਹੈ , ਜੀਵਨ ਸੁਖੀ ਸੁਖੀ ਬਤੀਤ ਕੀਤਾ ਜਾ ਸਕਦਾ ਹੈ , ਪਰ ਜੇ ਕੋਈ ਕਹੇ ਕੇ ਇਸ ਵਿਚੋਂ ਸਿਖਿਆ ਇਹ ਮਿਲਦੀ ਹੈ ਕੇ " ਆਪਣੀ ਘਰਵਾਲੀ ਮਾਰਨਾ ਸਿਖੋ " ਤਾਂ ਲਾਹਨਤ ਹੈ ਇਹੋ ਜਹੇ ਵਿਦਵਾਨ ਤੇ
 
ਦਾਸ,
 
ਡਾ ਕਵਲਜੀਤ ਸਿੰਘ  copyright @tejwantkawaljit singh. Any material published without the written permission of the author will lead to a legal action against the editor at his own cost 

ਚਰਿਤਰ ੩੮੦





ਚਰਿਤਰ ੩੮੦ 

ਜਿਵੇਂ ਕੇ ਪਹਿਲਾਂ ਵੀ ਦਸਿਆ ਗਿਆ ਹੈ ਕੇ ਕਾਮ ਆਦਮੀ ਨੂੰ ਝੂਠਾ , ਦਗੇਬਾਜ , ਨਸ਼ਈ ਹੀ ਨਹੀਂ ਬਣਾਂਦਾ ਬਲਕੇ ਕਤਲ ਤਕ
ਕਰਵਾ ਦਿੰਦਾ ਹੈ । ਜੇ ਹੁਣ ਪੰਜਾਬ ਦੇ ਕਿਸੇ ਨਸ਼ਈ ਨੂੰ  ਪੁਛੋ ਕੇ ਤੂੰ ਨਸ਼ਾ ਕਰਨਾ ਕਿਓਂ ਸ਼ੁਰੂ ਕੀਤਾ ਸੀ  ਤਾਂ ਜਿਆਦਾਤਰ ਏਹੋ ਕਹਿਣਗੇ ਕੇ ਸਾਨੂੰ  ਦਸਿਆ ਗਿਆ ਸੀ ਕੇ ਇਸ ਦੇ ਕਰਨ ਨਾਲ ਕਾਮ ਸ਼ਕਤੀ ਵਿਚ ਵਾਧਾ ਹੁੰਦਾ ਹੈ। ਇਸੇ ਲਈ ਕਾਮੀ ਪੁਰਸ਼
ਨਸ਼ੇ ਕਰ ਕੇ ਆਪਣੀ ਜਿੰਦਗੀ ਤਬਾਹ ਕਰ ਲੈਂਦੇ  ਨੇ। ਕਾਮ ਅਤੇ ਨਸ਼ੇ ਵਿਚ ਅੰਨੇ ਹੋਏ ਇਹ ਲੋਕ ਕਿਸੇ ਹੋਰ ਰਿਸ਼ਤੇ ਦੀ ਕਦਰ
ਨਹੀਂ ਕਰਦੇ। ਏਹੋ ਗਲ ਇਸ ਚਰਿਤਰ ਵਿਚ ਦੱਸੀ ਗਈ ਹੈ। ਕੇ ਕਿਸ ਤਰਹ ਕਾਮ ਇਕ ਵਿਆਹੁਤਾ ਇਸਤਰੀ ਨੂੰ ਨਸ਼ੇ ਵਿਚ
ਲਾਂਦਾ ਹੈ ਤੇ ਫਿਰ ਬਾਅਦ ਵਿਚ ਓਹ ਕਿਵੇਂ ਆਪਣੇ ਪਤੀ , ਪਿਤਾ ਅਤੇ ਮਾਤਾ ਤਕ ਨਾਲ ਝੂਠ ਬੋਲ ਕੇ ਕੁਕਰਮ ਕਰਨਾ ਜਾਰੀ
ਰਖਦੀ ਹੈ । ਪਹਿਲਾਂ ਇਹ ਇਸਤਰੀ ਆਪਣੇ ਪ੍ਰੇਮੀ ਨੂ ਸਦਦੀ ਹੈ ਤੇ ਨਸ਼ਾ ਮੰਗਵਾ ਕੇ ਆਪ ਕਰਦੀ ਹੈ ਤੇ ਪ੍ਰੇਮੀ ਨੂੰ ਕਰਵਾਂਦੀ ਹੈ
ਤੇ ਕਾਮ ਵਿਚ ਲੁਪਤ ਹੋ ਜਾਂਦੀ ਹੈ । ਪਤੀ ਸਾਰਾ ਦਿਨ ਕਮ ਕਰ ਕਰ ਘਰ ਆਂਦਾ ਹੈ ਤੇ ਓਸ ਨੂ ਝੂਠ ਬੋਲਦੀ ਹੈ ਕੇ ਕਮਰੇ
ਵਿਚ ਉਸ ਦੀ ਮਾਂ ਸੁਤੀ ਪਈ ਹੈ । ਪਤੀ ਇਸਤਰੀ ਤੇ ਵਿਸ਼ਵਾਸ ਕਰਦਾ ਹੋਇਆ ਘਰੋਂ ਬਾਹਰ ਚਲਾ ਜਾਂਦਾ ਹੈ । ਇਸੇ ਤਰਹ
ਓਹ ਆਪਣੇ ਪਿਤਾ ਤੇ ਮਾਤਾ ਨੂ ਵੀ ਝੂਠ ਬੋਲ ਕੇ ਘਰੋਂ ਬਾਹਰ ਭੇਜ ਦਿੰਦੀ ਹੈ । ਘਰ ਦੇ ਇਸ ਕਾਮ ਵਿਚ ਮਸਤ ਨਸ਼ੇੜੀ
ਜਨਾਨੀ ਤੇ ਵਿਸ਼ਵਾਸ ਕਰ ਕੇ ਉਸ ਦੀ ਗਲ ਮਨ ਜਾਂਦੇ ਹਨ ।ਹੁਣ ਇਸ ਚਰਿਤਰ ਤੋਂ ਜੋ ਸਿਖਿਆ ਮਿਲਦੀ ਹੈ ਓਹ ਇਹ ਹੈ ਕੇ
ਕਾਮੀ ਲੋਕ ਕਾਮ ਦੀ ਪੂਰਤੀ ਲਈ ਝੂਠ ਤੇ ਦਗੇਬਾਜੀ ਹੀ ਨਹੀਂ ਕਰਦੇ ਪਰ ਨਸ਼ਈ ਵੀ ਹੋ ਜਾਂਦੇ ਹਨ । ਜੇ ਇਸੇ ਚੀਜ਼ ਤੋਂ ਅੱਜ
ਦੇ ਪੰਜਾਬੀ ਨੋਜਵਾਨਾ ਨੂੰ  ਵਰਜਿਆ ਜਾਵੇ ਕੇ ਨਸ਼ਾ ਕੁਛ ਦੇਰ ਲਈ ਤਾਂ ਤੋਹਾਨੂੰ  ਕਾਮ ਦੇ ਵੇਗ ਵਿਚ ਅਨੰਦੁ ਦੇ ਸਕਦਾ ਹੈ ਪਰ
ਇਸ ਦੇ ਨਾਲ ਜੋ ਜਿੰਦਗੀਆਂ ਤਬਾਹ ਹੁੰਦਿਆਂ ਹਨ , ਝੂਠ , ਫਰੇਬ ਕਿਤੇ ਜਾਂਦੇ ਹਨ , ਰਿਸ਼ਤੇ ਟੁਟਦੇ ਹਨ ਓਹ ਕੁਛ ਦੇਰ ਦੇ
ਅਨੰਦੁ ਨਾਲੋਂ ਜਿਆਦਾ ਖਤਰਨਾਕ ਹਨ । ਕਾਮ ਵਿਚ ਗਵਾਚਿਆ ਇਨਸਾਨ ਆਪਣੇ ਸਾਰੇ ਰਿਸ਼ਤੇ ਭੁਲ ਜਾਂਦਾ ਹੈ , ਜੋ ਓਸ ਤੇ
ਇਤਬਾਰ ਕਰਦੇ ਨੇ , ਓਹਨਾ ਨਾਲ ਹੀ ਮਕਾਰੀ ਕਰੀ ਜਾਂਦਾ ਹੈ । ਇਹ ਚਰਿਤਰ ਕਾਮੀ ਲੋਕਾਂ ਦੇ ਘਰ ਦਿਆਂ ਨੂੰ  ਵੀ ਚੋਕਸ
ਕਰਦਾ ਹੈ ਕੇ ਥੋੜਾ ਖਬਰਦਾਰ ਹੋ ਕੇ ਰਹੋ । ਹੁਣ ਜੇ ਕੋਈ ਏਸ ਵਿਚੋਂ ਇਹ ਸਿਖਿਆ ਕਢੇ  ਕੇ "ਨਸ਼ੇ ਕਰ ਕੇ ਮਿੱਤਰ ਭੋਗਨਾ
ਸਿਖੋ" ਤਾਂ ਕੀ ਕਹੀਏ। ਜੇ ਕਾਮੀ ਲੋਕਾਂ ਦੀਆਂ ਚਲਾਕੀਆਂ ਤੇ ਕਿਰਦਾਰ ਘਰਦਿਆਂ ਨੂੰ ਮੋਕੇ ਸਿਰ  ਪਤਾ ਲਾਗ ਜਾਣ ਤੇ ਘਰ ਦੇ
ਖਬਰਦਾਰ ਹੋ ਜਾਣ ਤਾਂ ਬਹੁਤ ਤਰਹ ਦੀਆਂ ਅਨਹੋਣੀਆ ਹੋਣ ਤੋਂ ਬਚ ਸਕਦੀਆਂ ਨੇ ਤੇ ਘਰ ਟੁਟਨੋ ਬਚ ਸਕਦੇ ਨੇ ।       


ਦਾਸ

ਡਾ ਕਵਲਜੀਤ ਸਿੰਘ copyright@tejwantkawaljit singh. Any material edited without the written permission of the author will lead to a legal action at the cost of editor.

ਚਰਿਤਰ ੩੭੩


ਚਰਿਤਰ ੩੭੩ 

ਦੁਨੀਆ ਵਿਚ ਜਿੰਨੇ ਪਖੰਡੀ ਸਾਧ ਪੰਜਾਬ ਵਿਚ ਨੇ ਸ਼ਾਇਦ ਓਨੇ ਕਿਸੀ ਹੋਰ ਜਗਾਹ ਹੋਣ। ਇਥੋਂ ਤਕ ਕੇ ਗੁਰੂ ਸਾਹਿਬ ਦੇ ਹੁੰਦਿਆਂ ੨੨ ਮੰਜੀਆਂ ਡਾਹ ਕੇ ਬੈਠ ਗਏ ਸੀ । ਇਹਨਾ ਦੀ ਗਿਣਤੀ ਵਧਣ ਦਾ ਕਾਰਨ ਲੋਕਾਂ ਦਾ ਅੰਧ ਵਿਸ਼ਵਾਸ ਤੇ ਇਹਨਾ ਸਾਧਾਂ ਦੀ ਚਲਾਕੀ ਅਤੇ  ਲੋਕਾਂ ਦੀ ਮੂਰਖਤਾ ਦਾ ਫਾਇਦਾ ਉਠਾਣਾ ਹੈ । ਹੁਣ ਇਸ ਤੋਂ ਵਧ ਸਪਸ਼ਟ ਨਹੀਂ ਹੋ ਸਕਦਾ ਕੇ ਲੋਕ ਧਰਮ ਦੇ ਨਾਮ ਤੇ ਕਿਦਾਂ ਲੁਟਦੇ ਨੇ । ਹਰ ਕੋਈ ਕਹਿੰਦਾ ਹੈ ਕੇ ਮੈਂ ਆਹ ਕਰਾਮਾਤ ਕਰ ਸਕਦਾ ਹਾਂ , ਮੈਂ ਓਹ ਕਰਾਮਾਤ ਕਰ ਸਕਦਾ ਹਾਂ । ਤੇ ਲੋਕ ਤਾਂ ਪਹਿਲਾਂ ਹੀ ਬੇਵਕੂਫ਼ ਬਣਨ ਲਈ ਤਿਆਰ ਹੁੰਦੇ ਨੇ । ਇਸੇ ਹੀ ਚੀਜ਼ ਦੀ ਤਸਵੀਰ ਨੂੰ ਇਸ ਬਾਮਿਸਾਲ  ਚਰਿਤਰ ਵਿਚ ਉਜਾਗਰ ਕੀਤਾ ਗਿਆ ਹੈ । ਹੋਰ ਤੇ ਹੋਰ ਇਸ ਚਰਿਤਰ ਵਿਚ ਇਹ ਵੀ ਦੱਸ ਦਿਤਾ ਗਿਆ ਕੇ ਅਸਲ ਵਿਚ ਸੰਸਾਰ ਵਿਚ ਕਰਾਮਾਤ ਕਿਸ ਨੂ ਕਹਿੰਦੇ ਹਨ ।ਇਸ ਚਰਿਤਰ ਵਿਚ ਇਕ ਇਸਤਰੀ ਚਾਲਾਕੀ ਨਾਲ ਸੋਣ ਦਾ ਨਾਟਕ ਕਰ ਕੇ ਉਬੜਵਾਹੇ ਉਠਦੀ ਹੈ ਤੇ ਰੋਲਾ ਪਾ ਦਿੰਦੀ ਹੈ ਕੇ ਓਸ ਨੂੰ  ਭਵਾਨੀ ਨੇ ਦਰਸ਼ਨ ਦਿਤੇ ਹਨ ਤੇ ਕਿਹਾ ਹੈ ਕੇ ਮੈਂ ਜੋ ਵੀ ਵਰ ਦੇਵਾਂਗੀ ਓਹ ਪੂਰਾ ਹੋ ਜਾਵੇਗਾ ।ਬਸ ਫਿਰ ਕੀ ਸੀ , ਪੂਰੇ ਦਾ ਪੂਰਾ ਸ਼ਹਿਰ ਮਾਤਾ ਜੀ ਦੇ ਦਰਸ਼ਨਾ ਨੂੰ  ਉਮੜ ਪੈਂਦਾ ਹੈ । ਸਾਰੇ ਆ  ਕੇ ਓਸ ਜਨਾਨੀ ਨੂੰ  ਕਰਾਮਾਤੀ ਮਾਤਾ ਦਾ ਰੂਪ ਜਾਣ ਕੇ ਓਸ ਦੇ ਪੈਰੀਂ ਪੈਂਦੇ ਹਨ ਤੇ ਧਨ ਦੋਲਤ ਦਿੰਦੇ ਹਨ । ਹੁਣ ਜਦੋਂ ਕਿਸੇ ਇਕ ਸਾਧ ਦਾ ਵਪਾਰ ਚਲਣ ਲੱਗੇ ਤਾਂ ਦੂਸਰਿਆਂ ਸਾਧਾਂ, ਪੁਜਾਰੀਆਂ ਤੇ ਪ੍ਰਚਾਰਕਾਂ ਤੇ ਪ੍ਰੋਫੇਸ੍ਸ੍ਰਾਂ ਨੂੰ  ਤੇ ਹੋਲ ਪੈਂਦੇ ਹੀ ਹਨ ਬਈ ਸਾਡੀ ਤੇ ਹੁਣ ਰੋਜ਼ੀ ਰੋਟੀ ਮਰ ਜੂ। ਬਸ ਫਿਰ ਕੀ ਸੀ , ਸਾਰੇ ਸ਼ਹਿਰ ਦੇ ਕਾਜ਼ੀ , ਪੰਡਿਤ ਤੇ ਹੋਰ ਸਾਧ ਇਕਠੇ ਹੋਏ , ਮੀਟਿੰਗ ਕੀਤੀ ਅਤੇ  ਰਾਜੇ ਕੋਲ ਜਾ ਸ਼ਕਾਇਤ ਕੀਤੀ ਕੇ ਇਹ ਜਨਾਨੀ ਪਾਖੰਡੀ ਹੈ । ਇਹ ਲੋਕਾਂ ਨੂੰ  ਗੁਮਰਾਹ ਕਰਦੀ ਹੈ ਕੇ ਕਹਿੰਦੀ ਹੈ ਕੇ ਮੈਨੂੰ  ਭਵਾਨੀ ਦੇ ਦਰਸ਼ਨ ਹੋਏ ਨੇ ਤੇ ਭਵਾਨੀ ਨੇ ਵਰ ਦਿਤਾ ਹੈ ਕੇ ਮੈਂ ਜੋ ਕਹਾਂਗੀ ਓਹ ਪੂਰਾ ਹੋਵੇਗਾ । ਇਸ ਨੂੰ  ਆਪਣੇ ਦਰਬਾਰ ਵਿਚ ਬੁਲਾਓ ਤੇ ਕਹੋ ਕੇ ਕਰਾਮਾਤ ਦਿਖਾਵੇ ਤਾਂ ਜੋ ਤਸਵੀਰ ਸਪਸ਼ਟ ਹੋ ਜਾਵੇ । ਰਾਜੇ ਨੇ ਇਸੇ ਤਰਹ ਕੀਤਾ । ਅੱਗੋਂ ਬੀਬੀ ਵੀ ਸਿਆਣੀ ਸੀ , ਓਸ ਨੇ ਕਿਹਾ ਕੇ ਕਾਜੀ ਕਹਿੰਦੇ ਹਨ ਕੇ ਮਸਜਿਦ ਵਿਚ ਖੁਦਾ ਹੈ ਤੇ ਪੰਡਿਤ ਕਹਿੰਦੇ ਹਨ ਕੇ ਪੱਥਰ ਵਿਚ ਪਰਮਾਤਮਾ ਹੈ , ਇਹਨਾ ਨੂੰ  ਕਹੋ ਕੇ ਪਹਿਲਾਂ ਦੋਨਾਂ ਵਿਚੋਂ ਪਰਮਾਤਮਾ ਕਢ ਕੇ ਦਿਖਾਣ , ਮੈਂ ਫਿਰ ਚਮਤਕਾਰ ਕਰ ਕੇ ਦਿਖਾ ਦੇਵਾਂਗੀ । ਇਹ ਸੁਣ ਕੇ ਕਾਜੀਆਂ ਤੇ ਪੰਡਿਤਾਂ ਦੀ ਖਾਨਿਓ ਗਈ , ਰਾਜਾ ਕਹਿੰਦਾ ਕੇ ਜੇ ਤੁਸੀਂ ਰੱਬ ਨਹੀਂ ਦਿਖਾਇਆ ਤਾਂ ੭੦੦ ਕੋੜੇ ਪੈਣਗੇ , ਜਦੋਂ ਰੱਬ  ਨਹੀਂ ਨਿਕਲਦਾ ਤਾਂ ੭੦੦ ਕੋੜੇ ਵਜਦੇ ਨੇ ਇਹਨਾ ਦੇ। ਰਾਜਾ ਇਹਨਾ ਪਖੰਡੀਆਂ ਜੋਗੀਆਂ , ਸਾਧਾਂ , ਕਾਜੀਆਂ ਤੇ ਪੰਡਿਤਾਂ ਨੂੰ  ਲਾਹਨਤਾਂ ਪਾਂਦਾ ਹੈ ਤੇ ਕਹੰਦਾ ਹੈ ਕੇ ਭੇਖ ਲਾਹ ਸੁਟੋ   ਤੇ ਇਹ ਵਿਚਾਰੇ ਕੁਟ ਖਾ ਕੇ ਕਹਿੰਦੇ ਹਨ ਹੁਣ ਸਾਡੇ ਤੇ ਪੈ ਗਏ , ਹੁਣ ਏਹਨੂੰ  ਕਹੋ ਕੇ ਕਰਾਮਾਤ ਦਿਖਾਵੇ । ਅੱਗੋਂ ਬੀਬੀ ਵੀ ਬਹੁਤ ਸਿਆਣੀ ਸੀ , ਕਹਿੰਦੀ ਹੇ ਰਾਜਨ , ਦੁਨੀਆ ਵਿਚ ਚਾਰ ਕਰਾਮਾਤਾਂ ਨੇ ੧ . ਤਲਵਾਰ - ਜੋ ਮੋਤ ਤੇ ਜਿੰਦਗੀ ਬਕ੍ਸ਼੍ਦੀ ਹੈ। ਜਿਸ ਦੇ ਕੋਲ ਹੋਵੇ , ਉਸ ਦੇ ਕੋਲ ਤੇਜ ਹੁੰਦਾ , ਤੇਗ ਵੀ ਪਰਮਾਤਮਾ ਦਾ ਹੀ ਰੂਪ ਹੈ ਜੋ ਮੋਤ ਬਕ੍ਸ਼੍ਦੀ ਹੈ । ੨. ਕਾਲ ਭਾਵ ਸਮਾ - ਸਮਾ ਰਾਜੇ ਤੋਂ ਭਿਖਾਰੀ ਬਣਾ ਦਿੰਦਾ , ਜਿੰਦਗੀ ਮੋਤ ਸਮੇ ਵਿਚ ਹੀ ਹੈ ੩. ਜੁਬਾਨ - ਜੁਬਾਨ ਦੀ ਤਾਕਤ ਨਾਲ ਹੀ ਲੋਕ ਕਿਥੋਂ ਕਿਥੇ ਪਹੁੰਚ ਜਾਂਦੇ ਹਨ , ਜੁਬਾਨ ਹੀ ਆਦਮੀ ਨੂੰ ਕੁੱਟ ਪਵਾਂਦੀ ਹੈ ਤੇ ਜੁਬਾਨ ਹੀ ਇਜ਼ਤ ਵੀ ਦਵਾਂਦੀ ਹੈ ੪. ਧੰਨ - ਜੇ ਕੋਲ ਹੈ ਤਾਂ ਸਬ ਤੋਂ ਵੱਡੀ ਕਰਾਮਾਤ ਹੈ । ਹੇ ਰਾਜਨ, ਇਹਨਾ ਲੋਕਾਂ ਵਿਚ ਕੋਈ ਕਰਾਮਾਤ ਨਹੀਂ, ਸਿਰਫ ਇਹ ਚਾਰ ਚੀਜ਼ਾਂ ਹੀ ਦੁਨੀਆ ਵਿਚ ਕਰਾਮਾਤ ਹਨ ।ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਤੇ ਓਸ ਬੀਬੀ ਨੂੰ  ਮਾਲਾ ਮਾਲ ਕਰ ਦਿੰਦਾ ਹੈ । ਹੁਣ ਜੇ ਕੋਈ ਕਹੇ ਕੇ ਇਸ ਚਰਿਤਰ ਤੋਂ ਇਹ ਸਿਖਿਆ ਮਿਲਦੀ ਹੈ "ਕੇ ਸਾਧਨੀ ਬਣ ਕੇ ਐਸ਼ ਕਰਨਾ ਸਿਖੋ " ਤਾਂ ਕੀ ਕਹੋਗੇ ??? ਇਸ ਤਰਹ ਦੇ ਲੋਗ ਵੀ ਇਕ ਚਰਿਤਰ ਖੇਡ ਰਹੇ ਹਨ , ਲੋਕਾਂ ਨੂੰ  ਬੇਵਕੂਫ਼ ਬਣਾ ਕੇ 

ਦਾਸ

ਡਾ ਕਵਲਜੀਤ ਸਿੰਘ copyright@tejwantkawaljit singh. Any material edited without the written permission of the author will lead to a legal action at the cost of editor.

ਚਰਿਤਰ ੨੧੩


ਚਰਿਤਰ ੨੧੩ 

ਜਿਵੇਂ ਕੇ ਪਹਿਲਾਂ ਦਸਿਆ ਜਾ ਚੁਕਾ ਹੈ ਕੇ ਚਰਿਤਰ ਰਚਨ ਦਾ ਕਾਰਨ ਚਾਲਕ ਲੋਕਾਂ ਦੀਆਂ ਚਲਾਕੀਆਂ ਤੋਂ ਜਾਣੂ ਕਰਵਾਣਾ ਹੈ ਤਾਂ ਕੇ ਵਿਸ਼ਵਾਸ ਤੇ ਮੋਹ ਵਿਚ ਆਦਮੀ ਧੋਖੇਬਾਜੀ ਦਾ ਸ਼ਿਕਾਰ ਨਾ ਹੋ ਜਾਵੇ । ਚਲਾਕ ਲੋਕ ਆਪਣੇ ਕਾਮ ਦੀ ਪੂਰਤੀ ਲਈ ਕਿਹੋ ਜਹੇ ਹਥ ਕੰਡੇ ਅਪਣਾ ਸਕਦੇ ਨੇ ਓਸ ਦਾ ਗਿਆਨ ਕਈ ਵਾਰੀ ਇਹਨਾ ਦਾ ਸ਼ਿਕਾਰ ਹੋਣ ਵਾਲੇ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ । ਦੂਜੇ ਆਦਮੀ ਜਾਂ ਇਸਤਰੀ ਦਾ ਕਿਰਦਾਰ ਪਰਖਣ ਵਾਲਾ ਧੋਖੇ ਦਾ ਸ਼ਿਕਾਰ ਘਟ ਹੀ ਹੁੰਦਾ ਹੈ । ਚਤੁਰ ਲੋਕ ਦੂਜੇ ਦੀ ਕਮਜੋਰੀ ਦਾ ਫਾਇਦਾ ਉਠਾ ਕੇ ਬੜੀ ਆਸਾਨੀ ਨਾਲ ਅਪਣਾ ਕਮ ਕਰ ਜਾਂਦੇ ਹਨ ਤੇ ਆਮ ਆਦਮੀ ਦੇਖਦਾ ਹੀ ਰਹਿ ਜਾਂਦਾ ਹੈ । ਬੰਦਾ ਕਾਮ ਵਿਚ ਅੰਨਾ ਹੋਇਆ ਵਿਸ਼ਵਾਸ ਦੀਆਂ ਧ੍ਧ੍ਜੀਆਂ ਉਡਾ ਜਾਂਦਾ ਹੈ। ਬਹੁਤ ਵਾਰੀ ਕਾਮ ਦੀ ਪੂਰਤੀ ਲਈ ਓਹ ਜਗਾਹ ਵਰਤੀ ਜਾਂਦੀ ਹੈ ਜਿਥੇ ਕਿਸੇ ਨੂੰ  ਸ਼ੱਕ ਨਾ ਹੋਵੇ , ਇਸੇ ਲਈ ਸਭ ਤੋਂ ਵਧ ਕੁਕਰਮ ਮੰਦਿਰਾਂ ਤੇ ਇਥੋਂ ਤਕ ਗੁਰਦਵਾਰਿਆਂ ਵਿਚ ਹੁੰਦੇ ਹਨ । ਇਸ ਦੀਆਂ ਅਨੇਕਾਂ ਉਧਾਰਨਾ ਸਾਡੇ ਸਾਹਮਣੇ ਮੋਜੂਦ ਹਨ। ਇਹੋ ਚੀਜ਼ ਇਸ ਚਰਿਤਰ ਵਿਚ ਦੱਸੀ ਗਈ ਹੈ । ਇਕ ਰਾਜੇ ਦੀ ਕੁੜੀ ਆਪਣੀ ਕਾਮ ਦੀ ਪੂਰਤੀ ਲਈ ਮੰਦਿਰ ਨੂੰ  ਵਰਤਦੀ ਹੈ ਤੇ ਘੰਟੀਆਂ ਖੜਕਾਉਂਦੀ ਹੈ ਤਾਂ ਕੇ ਕਿਸੇ ਨੂੰ  ਸ਼ਕ ਨਾ ਹੋਵੇ ਕੇ ਮੰਦਿਰ ਵਿਚ ਕੁਕਰਮ ਹੋ ਰਿਹਾ ਹੈ । ਸਗੋਂ ਆਮ ਲੋਕਾਂ ਤੇ ਖਾਸਕਰ ਆਪਣੇ ਪਿਤਾ ਉੱਤੇ ਇਹ ਪ੍ਰਭਾਵ ਪਾਉਂਦੀ ਹੈ ਕੇ ਓਹ ਸ਼ਿਵ ਜੀ ਦੀ ਬਹੁਤ ਵੱਡੀ ਭਗਤ ਹੈ । ਪਿਤਾ ਵੀ ਆਸਾਨੀ ਨਾਲ ਮੋਹ ਵਿਚ ਅੰਨਾ ਹੋਇਆ ਬੇਵਕੂਫ਼ ਬਣ ਜਾਂਦਾ ਹੈ । ਪਿਤਾ ਦੇ ਮੰਦਿਰ ਦੇ ਬਾਹਰ ਬੈਠੇ ਹੋਏ ਓਹ ਕੁੜੀ ਆਪਣੇ ਮਿੱਤਰ ਨਾਲ ਕਾਮ ਦੀ ਖੇਡ ਖੇਡ ਜਾਂਦੀ ਹੈ ਤੇ ਪਿਤਾ ਸੋਚਦਾ ਹੈ ਕੇ ਓਸ ਦੀ ਕੁੜੀ ਭਗਤੀ ਵਿਚ ਲੀਨ ਹੈ । ਉਸ ਤੋਂ ਵੀ ਜਿਆਦਾ ਚਾਲਾਕੀ ਇਹ ਵਰਤਦੀ ਹੈ ਕੇ ਆਪਣੇ ਪਿਤਾ ਨੂੰ  ਕਹਿੰਦੀ ਹੈ ਕੇ ਸ਼ਿਵ ਨੇ ਖੁਸ਼ ਹੋ ਕੇ ਉਸ ਨੂੰ ਉਸ ਦਾ ਮਿੱਤਰ ਵਰਦਾਨ ਵਿਚ ਦਿਤਾ ਹੈ ਤੇ ਰਾਜਾ ਅੰਧ ਵਿਸ਼ਵਾਸ ਵਿਚ ਓਸ ਦਾ ਵਿਆਹ ਆਪਣੀ ਕੁੜੀ ਨਾਲ ਕਰ ਦਿੰਦਾ ਹੈ । ਇਸ ਚਰਿਤਰ ਵਿਚ ਓਹ ਚੀਜ਼ਾਂ ਦਸੀਆਂ ਗਾਈਆਂ ਹਨ ਜੋ ਅੱਜ ਵੀ ਹੋ ਰਹੀਆਂ ਹਨ ਜਿਵੇਂ ਕੇ ਮੰਦਿਰਾਂ ਤੇ ਅਧਿਆਤਮਿਕਤਾ ਦੀਆਂ ਜਗਾਵਾਂ ਨੂੰ ਕਾਮ ਤੇ ਨਸ਼ਿਆਂ ਦਾ ਅੱਡਾ ਬਣਾਇਆ ਜਾ ਰਿਹਾ ਹੈ ਅਤੇ  ਦੂਜਾ ਕੇ ਬੱਚੇ ਆਪਣੇ ਮਾਂ ਬਾਪ ਨੂੰ  ਕਿਦਾਂ ਆਸਾਨੀ ਨਾਲ ਬੇਵਕੂਫ਼ ਬਣਾ ਜਾਂਦੇ ਹਨ । ਹੁਣ ਮਾਪਿਆਂ ਨੂੰ  ਚਾਹੀਦਾ ਹੈ ਕੇ ਬਚਿਆਂ ਦਾ ਪਾਲਣ ਪੋਸ਼ਣ ਥੋੜਾ ਧਿਆਨ ਨਾਲ ਕਰਨ । ਜੇ ਬੱਚਾ  ਗੁਰਦਵਾਰੇ ਜਾਣ ਧਾਰਮਿਕ ਸਥਾਨ ਤੇ ਜਾਂਦਾ ਹੈ ਤਾਂ ਵੀ ਓਸ ਤੇ ਨਿਗਾਹ ਰਖਣ ਕੇ ਕਿਤੇ ਕੋਈ ਗਲਤ ਕੰਮ  ਤੇ ਨਹੀਂ ਕਰ ਰਿਹਾ ਧਾਰਮਿਕ ਸਥਾਨ ਜਾਣ ਦਾ ਬਹਾਨਾ ਬਣਾ ਕੇ । ਅੱਜ ਵੀ ਮਾਪੇ ਸਾਧਾਂ ਦੇ ਡੇਰਿਆਂ ਤੇ ਧੀਆਂ ਨੂੰ ਭੇਜ ਦਿੰਦੇ ਹਨ ਤੇ ਫਿਰ ਓਹਨਾ ਹੀ ਧਰਮ ਦੇ ਡੇਰਿਆਂ ਵਿਚ ਕੁਕਰਮ ਹੁੰਦੇ ਹਨ । ਇਸ ਦੀ ਇਕ ਉਧਾਰਨ ਸਿਰਸੇ ਵਾਲੇ ਦਾ ਡੇਰਾ ਵੀ ਹੈ । ਹੁਣ ਜੇ ਕੋਈ ਕਹੇ ਕੇ ਇਸ ਚਰਿਤਰ ਵਿਚੋਂ ਇਹ ਸਿਖਿਆ ਮਿਲਦੀ ਹੈ ਕੇ ਸ਼ਿਵ ਮੰਦਿਰ ਵਿਚ ਭੋਗ ਕਰਦੇ  ਸਮੇ ਘੰਟੀ ਵਜਾਣਾ ਜਰੂਰੀ ਹੈ ਤਾਂ ਓਸ ਆਦਮੀ ਦੀ ਅਕਾਦਮਿਕਤਾ ਦਾ ਨਮੂਨਾ ਆਪ ਹੀ ਜਾਣ ਲਵੋ   ਇਕ ਹੋਰ ਗੱਲ ਜੋ ਬਹੁੱਤ ਹੀ ਜਰੂਰੀ ਹੈ ਕੇ ਮਾਪਿਆਂ ਨੂੰ ਬੱਚਿਆਂ ਦੀਆਂ ਗੱਲਾਂ ਅਖਾਂ ਮੀਟ ਕੇ ਨਹੀਂ ਮੰਨੀ ਤੁਰੀ ਜਾਣੀਆਂ ਚਾਹੀਦੀਆਂ,ਸਗੋਂ ਮੋਹ ਨੂੰ ਪਾਸੇ ਰਖ ਕੇ ਖੁਦ ਦੇਖਣਾ ਚਾਹਿਦਾ ਹੈ ਕੇ ਬੱਚਾ ਕੋਈ ਗਲਤ ਕੰਮ ਤੇ ਨਹੀਂ ਕਰ ਰਿਹਾ 

ਦਾਸ

ਡਾ ਕਵਲਜੀਤ ਸਿੰਘ copyright@tejwantkawaljit singh. Any material edited without the written permission of the author will lead to a legal action at the cost of editor.

ਚਰਿਤਰ ੨੧੨


ਚਰਿਤਰ ੨੧੨ 

ਗੁਰਬਾਣੀ ਵਿਚ ਗੁਰਸਿਖ ਦੇ ੫ ਵੈਰੀ ਗਿਣੇ ਗਏ ਹਨ। ਓਹਨਾ ਵਿਚੋਂ ਪ੍ਰਬਲ ਵੈਰੀ ਕਾਮ ਹੈ । ਜਦੋਂ ਕਾਮ ਹਾਵੀ ਹੁੰਦਾ ਹੈ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਡੋਲ ਜਾਂਦੇ ਹਨ । ਕਾਮ ਦਾ ਵੇਗ ਆਦਮੀ ਨੂੰ ਖੋਖਲਾ ਕਰ ਸਕਦਾ ਹੈ । ਕਾਮ ਵਿਚ ਅੰਨਾ ਹੋਇਆ ਇਨਸਾਨ ਹੈਵਾਨੀਅਤ ਨੂੰ ਵੀ ਪਿਛਾਂਹ ਸੁੱਟ ਜਾਂਦਾ ਹੈ , ਕਿਸੇ ਵੀ ਰਿਸ਼ਤੇ ਦੀ ਕਦਰ ਨਹੀਂ ਰਹਿ ਜਾਂਦੀ । ਪਰ ਜਦੋਂ ਕਾਮ ਦੇ ਵੇਗ ਤੋਂ ਬਾਹਰ ਆਓਂਦਾ ਹੈ ਤਾਂ ਫਿਰ ਆਪਣੀ ਰੁਲੀ ਹੋਈ ਇਜ਼ਤ ਨੂੰ ਸਾਂਭਣ ਲਾਇਕ ਵੀ ਨਹੀਂ ਰਹਿੰਦਾ । ਇਸੇ ਹੀ ਤਰਹ ਕਾਮ ਵਿਚ ਡੁੱਬੇ ਕਿਰਦਾਰ ਨੂੰ  ਜੇ ਮੋਕੇ ਸਿਰ ਨਾ ਪਹਚਾਣਿਆ ਜਾਵੇ ਤਾਂ ਓਹ ਆਪ ਤੇ ਗਰਕ ਹੁੰਦਾ ਹੀ ਹੈ , ਪਰ ਤੁਹਾਨੂੰ ਵੀ ਲੈ ਡੁੱਬਦਾ ਹੈ। ਆਦਮੀ ਦੀ ਪਹਿਚਾਨ ਕਰਨ ਦੇ ਦੋ ਹੀ ਤਰੀਕੇ ਹਨ , ਜਾਂ ਤਾਂ ਤਜਰਬੇ ਨਾਲ ਸਿਖ ਲਵੋ ਤੇ ਜਾਂ ਗੁਰੂ ਕੋਲੋਂ ਸਿਖ ਲਵੋ । ਤਜਰਬੇ ਨਾਲ ਸਿਖਣਾ ਕਈ ਵਾਰੀ ਬਹੁਤ ਮਹਿੰਗਾ ਪੈ ਜਾਂਦਾ ਹੈ । ਇਸੇ ਲਈ ਸਾਨੂੰ ਚਰਿਤਰ ਸਿਖਾਏ ਗਏ ਤਾਂ ਕੇ ਆਦਮੀ ਦੇ ਗਲਤ ਤੋਂ ਵੀ ਗਲਤ ਕਿਰਦਾਰ ਤੋਂ ਖਬਰਦਾਰ ਹੋ ਕੇ ਰਿਹਾ ਜਾਵੇ । ਇਸੇ ਹੀ ਤਰਹ ਦਾ ਚਰਿਤਰ ੨੧੨ ਹੈ ਜਿਸ ਵਿਚ ਕਾਮ ਵਿਚ ਅੰਨਾ ਹੋਇਆ ਇਨਸਾਨ ਭੈਣ ਭਰਾ ਦਾ ਰਿਸ਼ਤਾ ਵੀ ਭੁੱਲ ਬੈਠਦਾ ਹੈ। ਇਹ ਚਰਿਤਰ ਇਕ ਕਾਮ ਵਿਚ ਅੰਨੀ ਹੋਈ ਰਾਜਕੁਮਾਰੀ ਦਾ ਕਿਰਦਾਰ ਬਿਆਨ ਕਰਦਾ ਹੈ ਜੋ ਆਪਣੇ ਹੀ ਭਰਾ ਦੇ ਰੂਪ ਤੇ ਮੋਹਿਤ ਹੋ ਜਾਂਦੀ ਹੈ । ਆਪਣੀ ਕਾਮ ਭੁਖ ਦੀ ਪੂਰਤੀ ਲਈ ਇਕ ਵੇਸਵਾ ਦਾ ਭੇਸ ਵਟਾ ਕੇ ਆਪਣੇ ਭਰਾ ਕੋਲ ਜਾਂਦੀ ਹੈ ਤੇ ਭਰਾ ਜੋ ਰਾਜਾ ਵੀ ਹੈ , ਉਸ ਨੂੰ  ਨਾ ਪਹਿਚਾਣਦਿਆਂ ਇਕ ਵੇਸਵਾ ਸਮਝ ਕੇ ਉਸ ਤੇ ਮੋਹਿਤ ਹੋ ਜਾਂਦਾ ਹੈ ਤੇ ਕੁਕਰਮ ਕਰ ਬੈਠਦਾ ਹੈ । ਇਸ ਵਿਚ ਇਕਲੀ ਰਾਜਕੁਮਾਰੀ ਹੀ ਦੋਸ਼ੀ ਨਹੀਂ ਉਸ ਦਾ ਭਰਾ ਵੀ ਦੋਸ਼ੀ ਹੈ । ਭਰਾ ਵੀ ਕਾਮ ਵਿਚ ਅੰਨਾ ਹੋਇਆ ਇਕ ਵੇਸਵਾ ਨੂੰ ਆਪਣੇ ਘਰ ਬੁਲਾ ਰਿਹਾ ਹੈ। ਜੇ ਓਹ ਜਤ ਦਾ ਪੱਕਾ ਹੁੰਦਾ ਤਾਂ ਪਰ ਨਾਰੀ ਦੇ ਜਾਲ ਵਿਚ ਨਾ ਡੁੱਬਦਾ ਤੇ ਆਪਣਾ ਧਰਮ ਨਾ ਗਵਾਂਦਾ । ਜੇ ਓਹ ਵੇਸ਼ਵਾਵਾਂ ਦੇ ਚਕਰਾਂ ਵਿਚ ਨਾ ਉਲਝਿਆ ਹੁੰਦਾ ਤਾਂ ਆਪਣੀ ਭੈਣ ਨੂੰ ਗਲਤ ਕਮ ਕਰਨ ਤੋਂ ਰੋਕ ਸਕਦਾ ਸੀ । ਸੋ ਇਸ ਚਰਿਤਰ ਵਿਚ ੨ ਸਿਖਿਆਵਾਂ ਮਿਲਦੀਆਂ ਹਨ ਕੇ ਕਾਮ ਦਾ ਵੇਗ ਭੈਣ ਭਰਾ ਦੇ ਰਿਸ਼ਤੇ ਨੂੰ ਵੀ ਦਾਗਦਾਰ ਕਰ ਸਕਦਾ ਹੈ, ਤੇ ਦੂਜੀ ਕੇ ਵੇਸ਼ਵਾਵਾਂ ਤੇ ਪਰ ਨਾਰੀ ਤੋਂ ਦੂਰੀ ਬਣਾ ਕੇ ਰਖਣੀ ਜਰੂਰੀ ਹੈ । ਅੱਜ ਕੱਲ ਇਹ ਆਮ ਹੀ ਦੇਖਿਆ ਜਾ ਸਕਦਾ ਹੈ ਕੇ ਕਾਮ ਵਿਚ ਅੰਨੇ ਹੋਏ ਲੋਕ ਕਿਦਾਂ ਆਪਣੀਆਂ ਧੀਆਂ ਭੈਣਾਂ ਦੀਆਂ ਹੀ ਇਜ਼ਤਾਂ ਰੋਲ ਜਾਂਦੇ ਹਨ । ਜੇ ਇਸਤਰੀ ਨਾਲ ਕੁਕਰਮ ਕਰਨ ਵਾਲਿਆਂ ਦੇ ਸੰਸਾਰਿਕ ਅੰਕੜੇ ਦੇਖੋ ਤਾਂ ਹੈਰਾਨੀ ਹੋਵੇਗੀ ਕੇ ਇਸਤਰੀ ਨਾਲ ਕੁਕਰਮ ਕਰਨ ਵਾਲਿਆਂ ਵਿਚ ਵੱਡੀ ਗਿਣਤੀ ਪਰਿਵਾਰਿਕ ਮੈਮਬ੍ਰਾਂ ਦੀ ਹੀ ਹੁੰਦੀ ਹੈ । ਹੁਣ ਜੇ ਆਦਮੀ ਕੁਕਰਮ ਹੁੰਦਾ ਦੇਖ ਕੇ ਅਖ੍ਹਾਂ ਤੇ ਪੱਟੀ ਬੰਨ ਲਾਵੇ ਤਾਂ ਕੁਕਰਮ ਹੋਣੇ ਬੰਦ ਨਹੀਂ ਹੋ ਜਾਣਗੇ ।ਹੁਣ ਜੇ ਕੋਈ ਇਸ ਚਰਿਤਰ ਨੂੰ  ਪੜ ਕੇ ਕਹੇ ਕੇ ਇਸ ਵਿਚ ਇਹ ਸਿਖਿਆ ਹੈ ਕੇ ਆਪਣੀ ਭੈਣ ਨਾਲ ਭੋਗ ਕਰਨਾ ਸਿਖੋ ਤਾਂ ਓਸ ਆਦਮੀ ਦੇ ਸੋਚਣ ਦੇ ਦਰਜੇ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ  

ਦਾਸ

ਡਾ ਕਵਲਜੀਤ ਸਿੰਘ copyright@tejwantkawaljit singh. Any material edited without the written permission of the author will lead to a legal action at the cost of editor. 

Friday 9 December 2011

CHARITROPAKHYAN

ਸਿਖ ਕੋਮ ਦੀ ਸਬ ਤੋਂ ਵੱਡੀ ਤਰਾਸਦੀ ਇਹ ਹੈ ਕੇ ਇਥੇ ਪੰਜਵੀ ਫੇਲ ਪ੍ਰਚਾਰਕ ਤੇ ਪ੍ਰੋਫੇਸੋਰ ਬਣ ਜਾਂਦੇ ਨੇ । ਜਿਸ  ਨੂੰ ਕਹਾਣੀ, ਮੁਹਾਵਰੇ ਤੇ ਕਵਿਤਾ ਦੀ ਗਹਰਾਈ ਦਾ ਨਹੀਂ ਪਤਾ , ਉਸ ਵਿਦਵਾਨ ਨੇ ਕੋਮ ਦਾ ਜੋ ਸਿਰ ਉਚਾ ਕਰਨਾ, ਉਸ ਦਾ ਅੰਦਾਜ਼ਾ ਇਹਨਾ ਦੇ ਵਿਚਾਰ ਕਰਨ ਦੇ ਢੰਗ ਤੋਂ ਪਤਾ ਲਗ ਜਾਂਦਾ ਹੈ । ਜੋ ਲੋਕ ਕਹਾਣੀ ਤੇ  ਮੁਹਾਵਰਿਆਂ ਦੇ ਹੀ ਆਖਰੀ ਲਫਜ਼ ਲੈ ਜਾਣ, ਓਹ ਜ਼ਾਹਿਰਾ ਤੋਰ ਤੇ ਪੰਜਵੀ ਫੇਲ ਹੀ ਹੋ ਸਕਦੇ ਨੇ । ਜੋ ਇਹਨਾ ਨੇ ਅਕਲ ਦਾ ਜਨਾਜਾ ਕੱਿਢਆ ਹੈ ਉਸ ਦਾ ਇਕ ਛੋਟਾ  ਜਿਹਾ ਨਮੂਨਾ ਹਾਜਿਰ ਹੈ ," ਅਖੇ ਹੱਥ ਵਿਚੋਂ ਬਚਾ ਪੈਦਾ ਕਿਦਾਂ ਹੋ ਸਕਦਾ ਹੈ ?? ਇਹ ਤਾਂ ਦਸਮ ਗਰੰਥ ਵਿਚ ਲਿਖਿਆ ।" ਇਹਨਾ ਦੀ ਮਸੂਮੀਅਤ ਤੇ ਤਰਸ ਓਦੋਂ ਆਉਂਦਾ ਹੈ ਜਦੋਂ ਇਹ ਇਹ ਨਹੀਂ ਸੋਚਦੇ ਕੇ ਸਾਹਿਤ ਨਾ ਦੀ ਕੋਈ ਚੀਜ਼ ਹੁੰਦੀ ਹੈ ਤੇ ਸਾਹਿਤ ਦੀ ਗਹਰਾਈ ਨੂੰ  ਸਮਝਣ ਵਾਸਤੇ  ਲੋਕ ਕਈ ਕਈ ਸਾਲ ਮਹਾਂ ਵਿਦਿਆਲਿਆਂ ਵਿਚ ਰੁਲਦੇ ਫਿਰਦੇ ਨੇ । ਇਹਨਾ ਨੂੰ  ਕੋਈ ਪੁਛੇ ਕੇ ਗੁਰੂ ਗਰੰਥ ਸਾਹਿਬ ਵਿਚ ਜਿਕਰ ਆਓਂਦਾ ਹੈ "ਪਾਰਸ " ਨਾਮ ਦੇ ਪੱਥਰ ਦਾ ਜਿਸ ਨੂੰ  ਸ਼ੁਆ ਕੇ ਕੋਈ ਵੀ ਚੀਜ਼ ਸੋਨਾ ਹੋ ਜਾਂਦੀ ਹੈ । ਅਸੀਂ ਤਾਂ ਕਦੀਂ ਏਹੋ ਜੇਹਾ ਪਥਰ ਦੇਖਿਆ ਨਹੀਂ ਤੇ ਨਾ ਹੀ ਕੇਮਿਸ੍ਟ੍ਰੀ ਦੀਆਂ ਕਿਤਾਬਾਂ ਵਿਚ ਪੜਿਆ। ਹੁਣ ਇਹ ਮਹਾ ਵਿਦਵਾਨ ਕਹਿਣਗੇ ਕੇ ਗੁਰੂ ਗਰੰਥ ਸਾਹਿਬ ਵਿਚ ਵੀ ਝੂਠ ਹੈ ?? ਗੁਰੂ ਗਰੰਥ ਸਾਹਿਬ ਵਿਚ ਅਕਾਲਪੁਰਖ ਗਰੁੜ ਦੀ ਅਸਵਾਰੀ ਕਰਦਾ ਹੈ , ਹੁਣ ਇਹ ਦੱਸਣ ਕੇ ਅਕਾਲਪੁਰਖ ਗਰੁੜ ਦੀ ਅਸਵਾਰੀ ਕਿਵੇਂ ਕਰ ਸਕਦਾ ਹੈ ???? ਇਕ ਹੋਰ ਗਲ , ਇਕ ਕਹਾਣੀ ਅਸੀਂ ਸਾਰਿਆਂ ਨੇ ਪੜੀ ਹੋਈ ਹੈ ਜਿਸ ਵਿਚ ਇਕ ਬੰਸਰੀ ਵਜਾਣ ਵਾਲੇ ਦੇ ਪਿਛੇ ਸਾਰੇ ਪਿੰਡ ਦੇ ਚੂਹੇ ਤੁਰਨ ਲਗ ਪੈਂਦੇ ਨੇ ਤੇ ਓਹ ਚੂਹਿਆਂ ਨੂੰ ਤਲਾਅ ਵਿਚ ਰੋੜ ਆਉਂਦਾ ਹੈ । ਇਹ ਕਹਾਣੀ ਗੋਰਿਆਂ ਦੀ ਕਹਾਣੀ ਹੈ , ਹੁਣ ਜੇ ਇਹਨਾ ਨੂੰ  ਪੁਛਿਆ ਜਾਵੇ ਤਾਂ ਇਹਨਾ ਦਾ ਤਰਕ ਹੋਣਾ ਕੇ ਇਹ ਤਾਂ ਗਲ ਹੀ ਮੁਮਕਿਨ ਨਹੀਂ । ਅਸੀਂ ਤੇ ਕਦੀ ਕਿਸੇ ਬੰਸਰੀ ਵਾਦਕ ਨੂੰ ਚੂਹੇ ਘਰੋਂ ਕੱਢਦੇ ਨਹੀਂ ਦੇਖਿਆ । ਜੇ ਬੰਸਰੀਆਂ ਵਜਾ ਕੇ ਚੂਹੇ ਘਰੋਂ ਨਿਕਲਦੇ ਤਾਂ ਸਾਰੇ ਪੈਸਟ ਕੰਟ੍ਰੋਲ ਵਾਲਿਆਂ ਕੋਲ ਇਕ ਇਕ ਬੰਸਰੀ ਹੋਣੀ ਸੀ । ਮੇਰੀ ਹਥ ਜੋੜ ਕੇ ਇਹਨਾ ਅਖੋਤੀ ਧੱਕੇ ਦੇ ਵਿਦਵਾਨਾ ਨੂੰ  ਬੇਨਤੀ ਹੈ ਕੇ ਲੋਕਾਂ ਵਿਚ ਆਪਣੀ ਮੂਰਖਤਾ ਦਾ ਖੁਲੇਆਮ ਜਨਾਜਾ ਨਾ ਕੱਢੋ ਤੇ ਲੋਕਾਂ ਦੇ ਹਾਸੇ ਦਾ ਸ਼ਿਕਾਰ ਨਾ ਬਣੋ     ਜੇ ਤੁਹਾਨੂੰ ਕਹਾਣੀ ਸਮਝ ਨਹੀਂ ਆਈ ਕਿਸੇ ਸਿਆਣੇ ਕੋਲੋਂ ਸਮਝ ਲਵੋ 

Thursday 8 December 2011

ਚਰਿਤਰ ੩੭੮- Kawaljit Singh

ਚਰਿਤਰ ੩੭੮ ਇਕ ਐਸਾ ਚਰਿਤਰ ਹੈ ਜੋ ਇਕ ਤੋਂ ਜਿਆਦਾ ਵਿਆਹ ਕਰਨ ਨਾਲ , ਤੇ ਆਪਣੀ ਪਤਨੀ ਨੂੰ ਸਮਾਂ ਨਾ ਦੇਣ ਨਾਲ ਪੈਦਾ ਹੋਣ ਵਾਲੇ ਘਟਨਾ ਕ੍ਰਮ ਤੋਂ ਲੋਕਾਂ ਨੂ ਜਾਣੂ ਕਰਵਾਂਦਾ ਹੈ । ਔਰਤ ਨੂ ਜਿਸ ਤਰਹ ਦਬਾ ਕੇ ਸੰਸਾਰ ਵਿਚ ਰਖਿਆ ਗਯਾ ਤੇ ਓਸ ਦੇ ਕੀ ਨਤੀਜੇ ਨਿਕਲੇ , ਓਹਨਾ ਦੀ ਚਰਮ ਸੀਮਾ ਇਸ ਚਰਿਤਰ ਵਿਚ ਦਰਸਾਈ ਗਈ ਹੈ । ਬੋਹ ਵਿਆਹ ਪ੍ਰਥਾ ਵਿਚ ਇਕ ਇਸਤਰੀ ਦੀ ਮਾਨਸਿਕ ਭਾਵਨਾ ਦਾ ਜਿਕਰ ਕੀਤਾ ਹੈ ਕੇ ਓਹ ਪਤੀ ਦਾ ਪ੍ਰੇਮ ਤੇ ਧਿਆਨ ਪਾਵਣ ਵਾਸਤੇ  ਕੀ ਕੁਛ ਕਰ ਸਕਦੀ ਹੈ । ਇਸੇ ਵਾਸਤੇ  ਬੋਹ ਵਿਆਹ ਪਰਮ੍ਪਰਾ ਨੂੰ ਪਛਮੀ  ਮੁਲਕਾਂ ਵਿਚ ਵੀ ਚੰਗਾ ਨਹੀਂ ਸਮਝਿਆ ਜਾਂਦਾ ਕਿਓੰਕੇ ਇਸਤਰੀ ਆਪਣੇ ਪਤੀ ਦਾ ਧਿਆਨ ਸਿਰਫ ਤੇ ਸਿਰਫ ਆਪਣੇ ਵਿਚ ਹੀ ਰਖਣਾ ਚਾਹੁੰਦੀ ਹੈ । ਉਸ ਤੋਂ ਵੀ ਭਿਆਨਿਕ ਤਸਵੀਰ ਓਦੋਂ ਬਣ ਜਾਂਦੀ ਹੈ ਜਦੋਂ ਇਕ ਇਸਤਰੀ ਦੇ  ਬ੍ਬ੍ਚਾ  ਖਾਸ ਕਰ ਕੇ ਮੁੰਡਾ ਨਾ ਹੋਵੇ ਤੇ ਦੂਜੀ ਸੋੰਕ੍ਨ ਦੇ ਘਰ ਮੁੰਡਾ ਹੋਵੇ ਤਾਂ ਓਸ ਦੀ ਮਾਨਸਿਕ ਦਸ਼ਾ ਹੋਰ ਵੀ ਨਿਘਰ ਸਕਦੀ ਹੈ , ਖਾਸ ਕਰ ਕੇ ਹਿੰਦੁਸਤਾਨ ਵਰਗੀ ਜਗਹ ਤੇ ਜਿਥੇ ਪੁੱਤਰ  ਦਾ ਹੋਣਾ ਵਰਦਾਨ ਗਿਣਿਆ ਜਾਂਦਾ ਤੇ ਬਾਂਝ ਇਸਤਰੀ ਨੂੰ ਬੁਰੀ ਤਰਹ ਦੁਰਕਾਰਿਆ ਜਾਂਦਾ ਹੈ । ਇਸ ਚਰਿਤਰ ਵਿਚ ਵੀ ਓਸੇ ਤਥ ਨੂੰ  ਉਜਾਗਰ ਕੀਤਾ ਗਿਆ  ਹੈ। ਇਸ ਚਰਿਤਰ ਵਿਚ ਇਕ ਰਾਜੇ ਦੀਆਂ ਦੋ ਰਾਣੀਆ ਹੁੰਦੀਆਂ ਨੇ । ਇਕ ਬਹੁਤ ਖੂਬਸੂਰਤ ਹੁੰਦੀ ਤੇ ਉਸ ਕੋਲ ਪੁੱਤਰ  ਵੀ ਹੁੰਦਾ ਤੇ ਰਾਜਾ ਬਹੁਤ ਸਮਾ ਉਸ ਨਾਲ ਹੀ ਬਤੀਤ ਕਰਦਾ ਹੈ ਤੇ ਦੂਜੀ ਰਾਣੀ ਨੂੰ ਓਹ ਬੁਰੀ ਤਰਾਂ ਨਾਲ ਅਖੋਂ  ਪਰਖੇ ਕਰ ਦਿੰਦਾ ਹੈ । ਰੰਜਿਸ਼ ਵਿਚ ਆ ਕੇ ਦੂਜੀ ਰਾਣੀ ਪਹਲੀ ਦੇ ਬੱਚੇ ਨਾਲ ਇਕ ਬਹੁਤ ਗਲਤ ਵਰਤਾਰਾ ਖੇਡਦੀ ਹੈ ਤੇ ਓਸ ਦੇ ਗੁਪਤ ਅੰਗ ਵਿਚ ਇਕ ਬਾਰੀਕ ਕੰਡਿਆਂ ਵਾਲੇ ਬੂਟੇ ਦਾ ਬੀਜ ਰਖ ਦਿੰਦੀ ਹੈ । ਬ੍ਬ੍ਚਾ ਛੋਟਾ ਹੋਣ ਕਰ ਕੇ ਕਿਸੀ ਨੂੰ ਦਸ ਨਹੀਂ ਸਕਦਾ ਤੇ ਹਰ ਵੇਲੇ ਤੜਪਦਾ ਰਹੰਦਾ ਹੈ ਜਿਸ ਕਰਕੇ ਰਾਜਾ ਤੇ ਪਹਿਲੀ ਰਾਣੀ ਬਹੁਤ ਪਰੇਸ਼ਾਨ ਰਹਿੰਦੇ ਨੇ । ਹੁਣ ਦੂਜੀ ਰਾਣੀ ਇਕ ਦਾਈ ਦਾ ਭੇਸ ਵਟਾ ਕੇ ਆਂਦੀ ਹੈ ਤੇ ਕਹਿੰਦੀ ਹੈ ਕੇ ਓਹ ਬ੍ਬ੍ਚੇ ਨੂੰ  ਠੀਕ ਕਰ ਸਕਦੀ ਹੈ । ਭਰੋਸਾ ਜਿਤ ਕੇ ਓਹ ਇਕ ਦਿਨ ਰਾਣੀ ਨੂੰ  ਜ਼ਹਿਰ  ਦੇ ਕੇ ਮਾਰ ਦਿੰਦੀ ਹੈ ਤੇ ਆਪਣੇ ਘਰ ਵਾਪਿਸ ਆ ਜਾਂਦੀ ਹੈ । ਘਰ ਆ ਕੇ ਓਹ ਬ੍ਬਚੇ ਦਾ ਗੁਪਤ ਅੰਗ ਵਿਚ ਪਾਇਆ ਕੰਡਾ ਕ੍ਕ੍ਡ ਦਿੰਦੀ ਹੈ ਤੇ ਬ੍ਬ੍ਚਾ ਠੀਕ ਹੋ ਜਾਂਦਾ ਹੈ । ਇਹ ਚਲਾਕ ਰਾਣੀ ਉਸ ਬ੍ਬਚੇ ਨੂੰ  ਬਹੁਤ ਪਿਆਰ ਨਾਲ ਆਪਣੇ ਪੁਤ੍ਤਰ  ਦੀ ਤਰਾਂ ਪਾਲਦੀ ਹੈ ਤੇ ਰਾਜੇ ਨਾਲ ਖੁਸ਼ੀ ਖੁਸ਼ੀ ਰਹਿੰਦੀ ਹੈ । ਹੁਣ ਇਹ ਚਰਿਤਰ ਓਦੋਂ ਲਿਖਿਆ ਗਿਆ ਜਦੋਂ ਬਹੁ ਵਿਆਹ ਪ੍ਰਥਾ ਬਾਰੇ ਲੋਕਾਂ ਨੇ ਕਦੀਂ ਗੋਰ ਵੀ ਨਹੀਂ ਸੀ ਕੀਤਾ ਕੇ ਓਸ ਦੇ ਕਿਨੇ ਹਾਨੀਕਾਰਕ ਨਤੀਜੇ ਨਿਕਲ ਸਕਦੇ ਨੇ । ਆਪਣੀਆ ਲਾਲਸਾਵਾਂ ਵਾਸਤੇ  ਇਸਤਰੀ ਨੂੰ  ਹਵਾਸ ਦਾ ਸ਼ਿਕਾਰ ਬਣਾ ਕੇ ਓਸ ਦੀਆਂ ਭਾਵਨਾਵਾਂ ਦਾ ਜੋ ਖਿਲਵਾੜ ਸਮਾਜ ਵਿਚ ਕੀਤਾ ਜਾਂਦਾ ਸੀ ਓਸ ਦੀ ਇਹ ਚਰਿਤਰ ਮੂੰਹ ਬੋਲਦੀ ਤਸਵੀਰ ਹੈ । ਪਤਾ ਨਹੀਂ ਕੁਛ ਲੋਕ ਇਸ ਚਰਿਤਰ ਤੋਂ ਸਿਖਿਆ ਕਿਓਂ ਨਹੀਂ ਲੈ ਸਕਦੇ ????



ਦਾਸ,

ਕਵਲਜੀਤ ਸਿੰਘ (੮/੧੨/੨੦੧੧)  Copyright @ TejwantKawaljit Singh. Any material edited or published without the written permission of the author will lead to legal action at the cost of the editor. 

Tuesday 29 November 2011

Definition of KHALSA according to Sri Dasam Granth and Sri Guru Granth Sahib ji

ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥
स्री मुखवाक पातिशाही १०॥
The utterance from the holy mouth of the Tenth King :

ਸਵੈਯਾ ॥
सवैया ॥
SWAYYA

ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ ॥ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ॥
जागति जोत जपै निस बासुर एक बिना मन नैक न आनै ॥ पूरन प्रेम प्रतीत सजै ब्रत गोर मड़ी मट भूल न मानै ॥
He is the true Khalsa (Sikh), who remembers the ever-awakened Light throughout night and day and does not bring anyone else in the mind; he practices his vow with whole heated affection and does not believe in even by oversight, Fastings( VART), the graves, Hindu monuments and statues and monasteries;

ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ॥ ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ ॥੧॥
तीरथ दान दइआ तप संजम एक बिना नह एक पछानै ॥ पूरन जोत जगै घट मै तब खालस ताहि नखालस जानै ॥१॥
He does not recognize anyone else except One Lord, not even the bestowal of charities, performance of merciful acts, austerities and restraint on pilgrim-stations; the perfect light of the Lord illuminates his heart, then consider him as the immaculate Khalsa.1.

IN Sri Guru Granth Sahib ji, Bhagat Kabeer ji defined Khalsa as one who is submerged in the bhagti of Waheguru

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥
Says Kabeer, those humble people become pure - they become Khalsa
- who know the Lord's loving devotional worship.॥4॥3॥

Monday 28 November 2011

ਸ੍ਰੀ ਦਸਮ ਗਰੰਥ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਮੂਰਤੀ ਪੂਜਾ ਦਾ ਖੰਡਨ - ਭਾਗ ੨

ਸ੍ਰੀ ਦਸਮ ਗਰੰਥ ਵਿਚ ਮੂਰਤੀ ਪੂਜਾ ਦਾ ਜੋਰਦਾਰ ਖੰਡਨ ਕੀਤਾ ਗਿਆ ਹੈ । ਉਸ ਦਾ ਇਕ ਕਾਰਣ ਇਹ ਹੈ ਕੇ ਜਿਸ ਪਰਮੇਸ੍ਵਰ ਦਾ ਕੋਈ ਸਰੂਪ ਹੀ ਹੈਂ, ਜੋ ਰੇਖ , ਭੇਖ ਤੋਂ ਰਹਤ ਹੈ ਓਸ ਨੂੰ ਇਕ ਇਕ ਕਾਰੀਗਰ ਵਲੋਂ ਬਣਾਈ ਮੂਰਤੀ ਵਿਚ ਕਿਸ ਤਰਹ ਕੈਦ ਕੀਤਾ ਜਾ ਸਕਦਾ ਹੈ ? ਕਾਰੀਗਰ ਆਪ ਜੀ ਮੂਰਤੀ ਬਣਾਂਦਾ ਹੈ ਤੇ ਫਿਰ ਆਪ ਹੀ ਓਸ ਨੂ ਪੂਜਣਾ ਸ਼ੁਰੂ ਕਰ ਦਿੰਦਾ ਹੈ । ਇਸ ਮੂਰਤੀ ਪੂਜਾ ਦਾ ਜੋਰ ਦਾਰ ਖੰਡਨ ਸਿਰਫ ਸ੍ਰੀ ਦਸਮ ਗਰੰਥ ਹੀ ਨਹੀਂ, ਬਾਲਕੇ ਗੁਰੂ ਗਰੰਥ ਸਾਹਿਬ ਵਿਚ ਵੀ ਗੁਰੂ ਸਾਹਿਬਾਨ ਤੇ ਭਗਤਾਂ ਨੇ ਕੀਤਾ ਹੈ ।ਜਿਵੇਂ :
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥2॥
The Hindus have forgotten the Primal Lord; they are going the wrong way. As Naarad instructed them, they are worshipping idols. They are blind and mute, the blindest of the blind. The ignorant fools pick up stones and worship them. But when those stones themselves sink, who will carry you across? ||2|| (Sri Guru Granth Sahib Ji, Ang, 556)
ਅਤੇ
ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥1॥
ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥1॥ ਰਹਾਉ ॥
ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥2॥
ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥3॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥4॥3॥9॥
Within the home of his own self, he does not even come to see his Lord and Master. And yet, around his neck, he hangs a stone god. ||1|| The faithless cynic wanders around, deluded by doubt. He churns water, and after wasting his life away, he dies. ||1||Pause|| That stone, which he calls his god, that stone pulls him down and drowns him. ||2|| O sinner, you are untrue to your own self; a boat of stone will not carry you across. ||3|| Meeting the Guru, O Nanak, I know my Lord and Master. The Perfect Architect of Destiny is pervading and permeating the water, the land and the sky. ||4||3||9|| (Sri Guru Granth Sahib Ji, Ang, 739)

ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥
ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥1॥
ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥ ਰਹਾਉ ॥
ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥
ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥2॥
Their service is useless. Those who fall at the feet of a stone god their work is wasted in vain. ||1|| My Lord and Master speaks forever. God gives His gifts to all living beings. ||1||Pause|| The Divine Lord is within the self, but the spiritually blind one does not know this. Deluded by doubt, he is caught in the noose. The stone does not speak; it does not give anything to anyone. Such religious rituals are useless; such service is fruitless. ||2|| (Sri Guru Granth Sahib Ji, Ang, 1160)

ਘਰਿ ਨਾਰਾਇਣੁ ਸਭਾ ਨਾਲਿ ॥ ਪੂਜ ਕਰੇ ਰਖੈ ਨਾਵਾਲਿ ॥
ਕੁੰਗੂ ਚੰਨਣੁ ਫੁਲ ਚੜਾਏ ॥ ਪੈਰੀ ਪੈ ਪੈ ਬਹੁਤੁ ਮਨਾਏ ॥
ਮਾਣੂਆ ਮੰਗਿ ਮੰਗਿ ਪੈਨ੍‍ੈ ਖਾਇ ॥ ਅੰਧੀ ਕੰਮੀ ਅੰਧ ਸਜਾਇ ॥
In your home is the Lord God, along with all your other gods. You wash your stone gods and worship them. You offer saffron, sandalwood and flowers. Falling at their feet, you try so hard to appease them. Begging, begging from other people, you get things to wear and eat. For your blind deeds, you will be blindly punished. (Sri Guru Granth Sahib Ji, Ang, 1240)

ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ਵਿਚ ਦਸਿਆ ਕੇ ਇਕ ਮਾਲਣ ਇਕ ਜਾਨਦਾਰ ਬੂਟੇ ਤੋਂ ਫੁਲ ਅਤੇ ਪਤੇ ਤੋੜ ਕੇ ਇਕ ਬਿਨਾ ਜਾਨ ਤੋਂ ਪਥਰ ਅਗੇ ਰਖਦੀ ਹੈ , ਇਹ ਭੁੱਲੀ ਹੋਈ ਮਾਲਣ ਨੂ ਇਹ ਨਹੀਂ ਪਤਾ ਕੇ ਵਾਹਿਗੁਰੂ ਤੇ ਘਟ ਘਟ ਵਿਚ ਹੈ । ਭਗਤ ਜੀ ਕਹਿ ਰਹੇ ਨੇ ਕੇ ਜਿਸ ਮੂਰਤੀ ਨੂ ਬਣਾਨ ਲਗੀਆਂ ਕਾਰੀਗਰ ਮੂਰਤੀ ਦੀ ਸ਼ਾਤੀ ਤੇ ਪੈਰ ਰਖਦਾ ਹੈ , ਜੇ ਉਸ ਮੂਰਤੀ ਵਿਚ ਪਰਮੇਸ੍ਵਰ ਹੁੰਦਾ ਤਾਂ ਕੀ ਓਹ ਕਾਰੀਗਰ ਨੂ ਓਸੇ ਵੇਲੇ ਨਸ਼ਟ ਨਾ ਕਰ ਦਿੰਦਾ ? ਪਹਿਲਾਂ ਆਪ ਹੀ ਮੂਰਤ ਬਣਾ ਲਈ, ਫਿਰ ਆਪ ਜੀ ਪੂਜਾ ਸ਼ੁਰੂ ਕਰ ਦਿਤੀ । ਭੋਲਿਓ, ਓਹ ਵਾਹਿਗੁਰੂ ਕਿਤੇ ਬਾਹਰ ਨਹੀਂ ਬੈਠਾ, ਓਹ ਘਟ ਘਟ ਵਿਚ ਹੈ, ਓਹ ਸਭ ਦੇ ਅੰਦਰ ਹੈ ।

ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫
Aasaa, Kabeer Jee, 9 Panch-Padas, 5 Du-Tukas:

ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
You tear off the leaves, O gardener, but in each and every leaf, there is life.

ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥
That stone idol, for which you tear off those leaves - that stone idol is lifeless. ||1||

ਭੂਲੀ ਮਾਲਨੀ ਹੈ ਏਉ ॥
In this, you are mistaken, O gardener.

ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥
The True Guru is the Living Lord. ||1||Pause||

ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥
Brahma is in the leaves, Vishnu is in the branches, and Shiva is in the flowers.

ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥
When you break these three gods, whose service are you performing? ||2||

ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥
The sculptor carves the stone and fashions it into an idol, placing his feet upon its chest.

ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥
If this stone god was true, it would devour the sculptor for this! ||3||

ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥
Rice and beans, candies, cakes and cookies -

ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥
the priest enjoys these, while he puts ashes into the mouth of the idol. ||4||

ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥
The gardener is mistaken, and the world is mistaken, but I am not mistaken.

ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥
Says Kabeer, the Lord preserves me; the Lord, my King, has showered His Blessings upon me. ||5||1||14||

ਭਗਤ ਨਾਮਦੇਵ ਜੀ ਨੇ ਵੀ ਮੂਰਤੀ ਪੂਜਾ ਦਾ ਖੰਡਣ ਕੀਤਾ :

ਸਤਿਗੁਰੁ ਮਿਲੈ ਤ ਸਹਸਾ ਜਾਈ ॥ ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥3॥
ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥
ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥4॥1॥
Meeting the True Guru, doubt is dispelled. Who else should I worship? I can see no other. ||3|| One stone is lovingly decorated, while another stone is walked upon. If one is a god, then the other must also be a god. Says Naam Dayv, I serve the Lord. ||4||1|| (Bhagat Naamdev Ji, Ang 525)

ਇਸੇ ਹੀ ਮੂਰਤੀ ਪੂਜਾ ਦਾ ਖੰਡਣ ਗੁਰੂ ਸਾਹਿਬ ਨੇ ਸ੍ਰੀ ਦਸਮ ਗਰੰਥ ਵਿਚ ਵੀ ਜਾਰੀ ਰਖਿਆ:



ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ॥

Someone worshipped stone and placed it on his head. Someone hung the phallus (lingam) from his neck.

ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ ॥

Someone visualized God in the South and someone bowed his head towards the West.

ਕੋਉ ਬੁਤਾਨ ਕੋ ਪੂਜਤ ਹੈ ਪਸੁ ਕੋਉ ਮ੍ਰਿਤਾਨ ਕੋ ਪੂਜਨ ਧਾਇਓ ॥

Some fool( are like ANIMALS) worships the idols and someone goes to worship the dead.

ਕੂਰ ਕ੍ਰਿਆ ਉਰਿਝਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥੧੦॥੩੦॥

The whole world is entangled in false rituals and has not known the secret of Lord-God ( Sri DAsam Granth AKAL USTAT , TVE PARSAD SAVAYE)



ਗੁਰੂ ਸਾਹਿਬ ਨੇ ਮੂਰਤੀ ਪੂਜਕ ਦੀ ਬੁਧੀ ਨੂ ਇਕ ਪਸ਼ੂ ਸਮਾਨ ਕਹਿ ਦਿਤਾ। ਕਿਹਾ ਕੇ ਇਹਨਾ ਫਾਲਤੂ ਦੇ ਕੰਮਾਂ ਉਲਝਿਆ ਮਨੁਖ ਆਪਣੀ ਜਿੰਦਗੀ ਦਾ ਅਨਮੋਲ ਸਮਾਂ ਵਿਅਰਥ ਕਰ ਲੈਂਦਾ ਹੈ । ਕਹਿਣ ਤੋਂ ਭਾਵ ਹੈ ਕੇ ਓਸ ਪਰਮੇਸ੍ਵਰ ਜੋ ਕੇ ਹਰ ਇਕ ਅੰਦਰ ਮੋਜੂਦ ਹੈ ਨੂੰ ਲਭਣ ਲਈ ਬਾਹਰ ਜਾਨ ਦੀ ਲੋੜ ਨਹੀਂ, ਓਸ ਨੂ ਹਰ ਵੇਲੇ ਯਾਦ ਰਖੋ, ਹਰ ਵੇਲੇ ਓਸ ਦਾ ਸਿਮਰਨ ਕਰੋ।

ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ ॥
ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ ॥
ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ॥
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥

O foolish beast! You do not recognize Him, Whose Glory hath spread over all the three worlds. You worship the creatures of God, on account of which your future (in the yond) is lost. For self interest you do such sin that even then great sin is ashamed of that. O ignorant, fall at the feet of the Lord. God does not reside in these stones. (Bachittar Natak, Guru Gobind Singh Ji)
ਦੇਖੋ ਗੁਰੂ ਸਾਹਿਬ ਨੇ ਪਥਰ ਪੂਜਕਾਂ ਦੀ ਫਿਰ ਜਾਨਵਰਾਂ ਨਾਲ ਤੁਲਣਾ ਕਰ ਦਿਤੀ । ਓਹਨਾ ਨੂੰ ਮੂਰਖ ਕਿਹਾ। ਜਦੋਂ ਪਿਆਰ ਨਾਲ ਭਗਤ ਕਬੀਰ ਜੀ ਤੋਂ ਲੈ ਕੇ ਨੋਵੇਂ ਪਾਤਸ਼ਾਹ ਤਕ ਸਮਝਾਣ ਦੇ ਵੀ ਜਦ ਕੋਈ ਨਾ ਸਮਝੇ ਤਾਂ ਡਾੰਟਨਾ ਤੇ ਪੈਣਾ ਹੀ ਸੀ । ਗੁਰੂ ਸਾਹਿਬ ਦੇ ਪਹਾੜੀ ਰਾਜਿਆਂ ਨਾਲ ਯੁਧ ਦਾ ਇਕ ਕਾਰਣ ਇਹ ਵੀ ਸੀ ਕੇ ਪਹਾੜੀ ਰਾਜੇ ਮੂਰਤੀ ਪੂਜ ਸਨ ਤੇ ਗੁਰੂ ਸਾਹਿਬ ਸੰਗਤ ਨੂੰ ਇਸ ਤੋਂ ਸੁਚੇਤ ਕਰਦੇ ਸਨ । ਇਸ ਦਾ ਜਿਕਰ ਔਰੰਗਜੇਬ ਨੂ ਲਿਖੇ ਜ਼ਫ਼ਰਨਾਮੇ ਵਿਚ ਵੀ ਗੁਰੂ ਸਾਹਿਬ ਨੇ ਕੀਤਾ :
ਮਨਮ ਕੁਸ਼ਤਨਮ ਕੋਹੀਯਾਂ ਬੁਤ ਪਰਸਤ ॥
ਕਿ ਓ ਬੁਤ ਪਰਸਤੰਦੁ ਮਨ ਬੁਤ ਸ਼ਿਕਸਤ ॥95॥
I have killed hill Rajas (kings) who are bent on mischief. They are stone idol worshippers, I break idols and I worship one Lord. (Zaffarnama, Guru Gobind Singh Ji)
ਗੁਰੂ ਸਾਹਿਬ ਨੇ ਸਪਸ਼ਟ ਕਰਨ ਲਿਖ ਦਿਤਾ ਕੇ ਮੂਰਤੀ ਪੂਜਾ ਦਾ ਵਿਰੋਧ ਹੀ ਯੁਧ ਦਾ ਇਕ ਕਾਰਣ ਸੀ । ਇਸ ਤੁਕ ਦਾ ਭਾਵ ਇਹ ਨਹੀਂ ਕੇ ਗੁਰੂ ਸਾਹਿਬ ਨੇ ਮੂਰਤੀਆਂ ਤੋੜੀਆਂ , ਏਸ ਦਾ ਭਾਵ ਇਹ ਹੈ ਕੇ ਇਹਨਾ ਦੀ ਮੂਰਤੀ ਪੂਜਾ ਦੀ ਖਿਲਾਫਤ ਕੀਤੀ ਹੈ, ਇਹਨਾ ਦੀ ਮੂਰਤੀ ਪੂਜਕ ਵਿਚਾਰ ਧਾਰਾ ਨੂ ਅਸੀਂ ਬੁਰੀ ਤਰਹ ਤੋੜਿਆ ਹੈ । ਗੁਰੂ ਸਾਹਿਬ ਫੁਰਮਾਨ ਕਰਦੇ ਨੇ ਕੇ ਓਹ ਮੂਰਖ ਆਦਮੀ, ਇਕ ਪਥਰ ਵਿਚ ਕੀ ਤਾਕਤ ਹੈ ਜੋ ਤੈਨੂ ਕੋਈ ਵਰ ਦੇ ਦੇਵੇਗਾ ? ਕੋਈ ਗਿਆਨ ਮਿਲ ਸਕਦਾ ਪਥਰ ਵਿਚੋਂ? ਕੋਈ ਅਧਿਆਤਮਿਕਤਾ ਦੀ ਗਲ ਹੈ ਪਥਰ ਵਿਚ ?
ਕਹਾ ਭਇਓ ਜੋ ਅਤਿ ਹਿਤ ਚਿਤ ਕਰ ਬਹੁਬਿਧਿ ਸਿਲਾ ਪੁਜਾਈ ॥
Of what use is the worship of the stones with devotion and sincerity in various ways?

ਪਾਨ ਥਕੇ ਪਾਹਿਨ ਕੱਹ ਪਰਸਤ ਕਛੁ ਕਰ ਸਿੱਧ ਨ ਆਈ ॥੧॥
The hand became tired of touching the stones, because no spiritual powr accrued.1.

ਅੱਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈ ਹੈ ॥
Rice, incense and lamps are offered, but the stones do not eat anything,

ਤਾ ਮੈ ਕਹਾਂ ਸਿੱਧ ਹੈ ਰੇ ਜੜ ਤੋਹਿ ਕਛੂ ਬਰ ਦੈ ਹੈ ॥੨॥
O fool ! where is the spiritual power in them, so that they may bless you with some boon.2. (SHABAD HAJARE SRI DASAM GRANTH)

ਗੁਰੂ ਸਾਹਿਬ ਨੇ ਸਿਰਫ ਪਥਰ ਹੀ ਨਹੀਂ , ਪਥਰ ਦੇ ਨਾਲ ਨਾਲ ਇਹ ਵੀ ਸਪਸ਼ਟ ਕਰ ਦਿਤਾ ਕੇ ਅਕਾਲਪੁਰਖ ਮੰਦਰਾਂ ,ਮਸਜਿਦਾਂ, ਅਵਤਾਰਾਂ ਦੀ ਪੂਜਾ ਨਾਲ ਨਹੀਂ ਮਿਲਦਾ । ਇਥੋਂ ਤਕ ਕੇ ਇਸ ਸਬ ਨੂੰ ਗੁਰੂ ਸਾਹਿਬ ਨੇ ਫੋਕਟ ਧਰਮ ਕਿਹਾ:
ਕਹੂੰ ਲੈ ਠੋਕ ਬਧੇ ਉਰ ਠਾਕੁਰ ਕਾਹੂੰ ਮਹੇਸ਼ ਕੌ ਏਸ ਬਖਾਨਯੋ ॥ ਕਾਹੂੰ ਕਹਯੋ ਹਰਿ ਮੰਦਰ ਮੈ ਹਰਿ ਕਾਹੂੰ ਮਸੀਤ ਕੈ ਬੀਚ ਪ੍ਰਮਾਨਯੋ ॥
Someone has tied the stone-idol around his neck and someone has accepted Shiva as the Lord; someone considers the Lord within the temple or the mosque;

ਕਾਹੂੰ ਨੇ ਰਾਮ ਕਹਯੋ ਕ੍ਰਿਸ਼ਨਾ ਕਹੁ ਕਾਹੂੰ ਮਨੈ ਅਵਤਾਰਨ ਮਾਨਯੋ ॥ ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥
Someone calls him Ram or Krishna and someone believes in His incarnations, but my mind has forsaken all useless actions and has accepted only the One Creator.12.( TETI SAYAVE , SRI DASAM GRANTH)

ਵਾਰ ਵਾਰ ਇਹੀ ਗਲ ਦੋਹਰਾਈ ਗਈ ਤਾਂ ਕੇ ਲੋਕਾਂ ਦੇ ਹਿਰਦੇ ਵਿਚ ਵਸ ਜਾਵੇ ਕੇ ਪਥਰ ਵਿਚ ਪਰਮੇਸ੍ਵਰ ਨਹੀਂ ਹੁੰਦਾ :

ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸੁਰ ਨਾਹੀ ॥ ਤਾਹੀ ਕੋ ਪੂਜ ਪ੍ਰਭੂ ਕਰਿ ਕੈ ਜਿਹ ਪੂਜਤ ਹੀ ਅਘ ਓਘ ਮਿਟਾਹੀ ॥
Why do you worship stones ?, because the Lord-God is not within those stones; you may only worship Him, whose adoration destroys clusters of sins;
( ਤੇਤੀ ਸਵੈਯੇ, ਸ੍ਰੀ ਦਸਮ ਗਰੰਥ )
ਅਤੇ

ਫੋਕਟ ਧਰਮ ਭਯੋ ਫਲ ਹੀਨ ਜੁ ਪੂਜ ਸਿਲਾ ਜੁਗਿ ਕੋਟ ਗਵਾਈ ॥ ਸਿੱਧ ਕਹਾ ਸਿਲ ਕੇ ਪਰਸੇ ਬਲ ਬ੍ਰਿੱਧ ਘਟੀ ਨਵਨਿੱਧ ਨ ਪਾਈ ॥
The hollow religion became fruitless and O being ! you have lost crores of years by worshipping the stones; you will not get power with the worship of stones; the strength and glory will only decrease;

ਆਜੁ ਹੀ ਆਜੁ ਸਮੋ ਜੁ ਬਿਤਯੋ ਨਹਿ ਕਾਜ ਸਰਯੋ ਕਛੁ ਲਾਜ ਨ ਆਈ ॥ਸ੍ਰੀ ਭਗਵੰਤ ਭਜਯੋ ਨ ਅਰੇ ਜੜ ਐਸੇ ਹੀ ਐਸ ਸੁ ਬੈਸ ਗਵਾਈ ॥੨੧॥
In this way, the time was lost uselessly and nothing was achieved and you were not ashamed; O foolish intellect ! you have not remembered the Lord and have wasted your life in vain.21.

ਇਹ ਕੁਝ ਕੁ ਪ੍ਰਮਾਣ ਸ੍ਰੀ ਦਸਮ ਗਰੰਥ ਤੇ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਵਿਚੋਂ ਪ੍ਰਤਖ ਰੂਪ ਵਿਚ ਮੂਰਤੀ ਪੂਜਾ ਦਾ ਖੰਡਣ ਕਰਦੇ ਹਨ । ਜੇ ਗੋਹ ਨਾਲ ਦੇਖਿਆ ਜਾਵੇ ਤਾਂ ਹੋਰ ਅਨੇਕਾਂ ਪ੍ਰਮਾਣ ਸ੍ਰੀ ਦਸਮ ਬਾਣੀ ਤੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਮਿਲ ਜਾਣਗੇ ਜਿਨਾ ਵਿਚ ਮੂਰਤੀ ਪੂਜਾ ਦਾ ਖੰਡਣ ਜੋਰਦਾਰ ਸ਼ਬਦਾਂ ਵਿਚ ਕੀਤਾ ਗਿਆ ਹੈ ।

ਦਾਸ,

ਕਵਲਜੀਤ ਸਿੰਘ copyright@TejwantKawaljit Singh. Any editing or posting without the written permission of the author will lead to legal action at the cost of the editor.( 27/11/11)

WHO IS DEVI DEVTA AND RAKSH ACCORDING TO SRI DASAM GRANTH

Sri Dasam Granth Anusar DEVI and DEVTE di definition jis da bhav hai ke jina lokan ne dharti te aa ke changa kam kita, ohna nu lokan ne devte keha te jina ne aa ke galt kam kita, ohna ni raksh keha.

ਸਾਧ ਕਰਮ ਜੇ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥
साध करम जे पुरख कमावै ॥ नाम देवता जगत कहावै ॥
Because of virtuous actions, a purusha (person) is known as devta (god)

ਕੁਕ੍ਰਿਤ ਕਰਮ ਜੇ ਜਗ ਮੈ ਕਰਹੀ ॥ ਨਾਮ ਅਸੁਰ ਤਿਨ ਕੋ ਸਭ ਧਰਹੀ ॥੧੫॥
कुक्रित करम जे जग मै करही ॥ नाम असुर तिन को सभ धरही ॥१५॥
And because of evil actions, he is known as asura (demon).15.

Sunday 27 November 2011

GURU SAHIB'S VIEWS REGARDING HINDU DEVTAS AND STONE WORSHIPPING

ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥
क्रिसन औ बिसन जपे तुहि कोटिक राम रहीम भली बिधि धिआयो ॥
Thou hast meditated on millions of Krishnas, Vishnus, Ramas and Rahims.

ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥
ब्रहम जपिओ अरु स्मभु थपिओ तहि ते तुहि को किनहूं न बचायो ॥
Thou hast recited the name of Brahma and established Shivalingam, even then none could save thee.

ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ ॥
कोट करी तपसा दिन कोटिक काहूं न कौडी को काम कढायो ॥
Thou hast observed millions of austerities for millions of days, but thou couldst not be recompensed even for the value of a couldst not be recompensed even for the value of a cowrie.

ਕਾਮਕੁ ਮੰਤ੍ਰ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੂੰ ਨ ਬਚਾਯੋ ॥੯੭॥
कामकु मंत्र कसीरे के काम न काल को घाउ किनहूं न बचायो ॥९७॥
The Mantra recited for fulfillment of worldly desires doth not even bring the least gain and none of such Mantras can`t save from the blow of KAL.97.

ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨ ਐਹੈ ॥
काहे को कूर करै तपसा इन की कोऊ कौडी के काम न ऐहै ॥
Why doth thou indulge in false austerities, because they will not bring in gain of even one cowrie.

ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥
तोहि बचाइ सकै कहु कैसे कै आपन घाव बचाइ न ऐहै ॥
The cannot save themselves form the blow (of KAL), how can they protect thee?

ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥
कोप कराल की पावक कुंड मै आप टंगिओ तिम तोहि टंगैहै ॥
They are all hanging in the blazing fire of anger, therefore they will cause thy hanging similarly.

ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ ॥੯੮॥
चेत रे चेत अजो जीअ मैं जड़ काल क्रिपा बिनु काम न ऐहै ॥९८॥
O fool! Ruminate now in thy mind; none will be of any use to thee except the grace of KAL.98.

ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ ॥
ताहि पछानत है न महा पसु जा को प्रतापु तिहूं पुर माही ॥
O foolish beast! Thou doth not recognize Him, Whose Glory hath spread over all the three worlds.

ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ ॥
पूजत है परमेसर कै जिह के परसै परलोक पराही ॥
Thou worshippest those as God, by whose touch thou shalt be driven far away from the next world.

ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ॥
पाप करो परमारथ कै जिह पापन ते अति पाप लजाही ॥
Thou art committing such sins in th name of parmarath (the subtle truth) that by committing them the Great sins may feel shy.

ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥
पाइ परो परमेसर के जड़ पाहन मैं परमेसर नाही ॥९९॥
O fool! Fall at the feet of Lord-God, the Lord is not within the stone-idols.99.

Saturday 26 November 2011

THIS THE THE YOGA GURU GOBIND SINGH SAHIB EXPECTED US TO DO

ਰਾਮਕਲੀ ਪਾਤਿਸ਼ਾਹੀ ॥੧੦॥
रामकली पातिशाही ॥१०॥
RAMKALI OF THE TENTH KING

ਰੇ ਮਨ ਇਹਿ ਬਿਧਿ ਜੋਗੁ ਕਮਾਓ ॥
रे मन इहि बिधि जोगु कमाओ ॥
O Mind ! the Yoga be practised in this way :

ਸਿੰਙੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜ੍ਹਾਓ ॥੧॥ ਰਹਾਉ ॥
सिंङी साच अकपट कंठला धिआन बिभूत चड़्हाओ ॥१॥ रहाउ ॥
Consider the Truth as the horn, sincerity the necklace and meditation as ashes to be applied to your body…...Pause.

ਤਾਤੀ ਗਹੁ ਆਤਮ ਬਸਿ ਕਰ ਕੀ ਭਿੱਛਾ ਨਾਮ ਅਧਾਰੰ ॥
ताती गहु आतम बसि कर की भि्छा नाम अधारं ॥
Make self-control your lyre and the prop of the Name as your alms,

ਬਾਜੇ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗ ਰਸਾਰੰ ॥੧॥
बाजे परम तार ततु हरि को उपजै राग रसारं ॥१॥
Then the supreme essence will be played like the main string creating savoury divine music.1.

ਉਘਟੈ ਤਾਨ ਤਰੰਗ ਰੰਗਿ ਅਤਿ ਗਯਾਨ ਗੀਤ ਬੰਧਾਨੰ ॥
उघटै तान तरंग रंगि अति गयान गीत बंधानं ॥
The wave of colourful tune will arise, manifesting the song of knowledge,

ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬਯੋਮ ਬਿਵਾਨੰ ॥੨॥
चकि चकि रहे देव दानव मुनि छकि छकि बयोम बिवानं ॥२॥
The gods, demons and sages would be amazed enjoying their ride in heavenly chariots.2.

ਆਤਮ ਉਪਦੇਸ਼ ਭੇਸੁ ਸੰਜਮ ਕੋ ਜਾਪੁ ਸੁ ਅਜਪਾ ਜਾਪੇ ॥
आतम उपदेश भेसु संजम को जापु सु अजपा जापे ॥
While instructing the self in the garb of self-restraint and reciting God`s Name inwardly,

ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬਯਾਪੇ ॥੩॥੨॥
सदा रहै कंचन सी काया काल न कबहूं बयापे ॥३॥२॥
The body will always remain like gold and become immortal.3.2.

Thursday 27 October 2011

ਗਿਆਨ ਪ੍ਰਬੋਧ ਭਾਗ ੪ - Tejwant Kawaljit Singh

ਗਿਆਨ ਪ੍ਰਬੋਧ ਦੀ ਅਗਲੀ ਵਿਚਾਰ ਚਾਲੂ ਕਰਦੇ ਹਾਂ। ਜਿਵੇਂ ਕੇ ਸ੍ਰੀ ਦਸਮ ਗਰੰਥ ਵਿਚ ਕਈ ਜਗਾਹ ਤੇ ਸ਼ਿਵ ਜੀ ਦਾ ਜਿਕਰ ਕੀਤਾ ਗਿਆ ਹੈ ਕੇ ਕਿਵੇਂ ਸ਼ਿਵ ਜੀ ਮਹਾਕਾਲ ਭਾਵ ਅਕਾਲਪੁਰਖ ਦੀ ਇਕ ਝਲਕ ਲੈ ਤਰਸਦਾ ਹੈ ਓਸੇ ਤਰਹ ਗਿਆਨ ਪ੍ਰਬੋਧ ਵਿਚ ਵੀ ਇਹੋ ਹੀ ਸਮਾਨਤਾ ਨਜ਼ਰ ਆਂਦੀ ਹੈ । ਸ਼ਿਵ ਦੇ ਕਈ ਨਾਮ ਹਿੰਦੂ ਧਰਮ ਵਿਚ ਮਸ਼ਹੂਰ ਨੇ ਜਿਵੇਂ ਰੁਦ੍ਰ, ਈਸ, ਮਹਾਦੇਵ, ਕਾਲ, ਮਹਾਕਾਲ ਆਦਿ । ਪਰ ਇਹਨਾ ਨਾਵਾਂ ਦਾ ਜਿਕਰ ਕਰਕੇ ਗੁਰੂ ਸਾਹਿਬ ਨੇ ਕੇਹਾ ਹੈ ਕੇ ਸ਼ਿਵ ਦੇ ਇਹ ਸਾਰੇ ਰੂਪ ਵੀ ਤੇਰੇ ਅਗੇ ਕੁਛ ਵੀ ਨਹੀਂ , ਤੂ ਹੀ ਸ਼ਿਵ ਨੂ ਮਾਰ ਵੀ ਸਕਦਾ ਹੈਂ ਤੇ ਜੀਵਨ ਦਾਨ ਵੀ ਦੇ ਸਕਦਾ ਹੈਂ।

ਕਾਲ ਕੇ ਭੀ ਕਾਲ , ਮਹਾਕਾਲ ਕੇ ਭੀ ਕਾਲ ਹੈ ॥ ( ਬਚਿਤਰ ਨਾਟਕ )
ਹੁਣ ਇਥੇ ਸਪਸ਼ਟ ਕਰ ਦਿਤਾ ਤਾਂ ਕੇ ਕੋਈ ਭੁਲੇਖੇ ਨਾਲ ਇਹ ਨਾ ਸੋਚ ਲਵੇ ਕੇ ਗੁਰੂ ਸਾਹਿਬ ਨੇ ਹਿੰਦੁਆਂ ਦੇ ਸ਼ਿਵ ਦੀ ਪੂਜਾ ਕੀਤੀ ਹੈ ।ਇਵੇਂ ਹੀ ਗਿਆਨ ਪ੍ਰੋਬੋਧ ਵਿਚ ਫੁਰਮਾ ਰਹੇ ਨੇ :

ਅਗੰਮ ਤੇਜ ਸੋਭੀਯੰ ॥ ਰਿਖੀਸ ਈਸ ਲੋਭੀਯੰ ॥
Thy Inaccesible Glory looks elegant; therefore the great sages and Shiva are covetous to have Thy Sight.
ਭਾਵ ਤੇਰਾ ਤੇਜ ਅਗਮ ਹੈ ਤੇ ਤੇਰੇ ਈਸ ਤੇਜ ਨੂ ਦੇਖਣ ਲੈ ਸ਼ਿਵ ਜਹੇ ਵੀ ਤਰਸ ਰਹੇ ਨੇ । ਹੁਣ ਜੇ ਇਹ ਸ਼ਿਵ ਦੇ ਬਾਬਤ ਲਿਖਿਆ ਹੁੰਦਾ ਤਾਂ ਕੀ ਇਹ ਲਿਖਣਾ ਸੀ ਕੇ ਸ਼ਿਵ ਜੀ ਆਪਣੇ ਆਪ ਨੂ ਦੇਖਣ ਨੂ ਤਰਸ ਰਿਹਾ ?
ਅਨੇਕ ਬਾਰ ਧਿਆਵਹੀ ॥ ਨ ਤਤ੍ਰ ਪਾਰ ਪਾਵਹੀ ॥੯॥੮੭॥
They remember Thy Name many times; even then they have not been able go know Thy limits.9.87.

ਹੁਣ ਦੇਖੋ ਕਿਵੇਂ ਪਾਖੰਡਾ ਦੀਆਂ ਧਜੀਆਂ ਉਡਾਈਆਂ ਨੇ ਤੇ ਨਾਮ ਦੀ ਮਹਤਤਾ ਦਾਸੀ ਹੈ ਕੇ ਇਕ ਨਾਮ ਦੇ ਮੁਕਾਬਲੇ ਦੁਨਿਆ ਦਾ ਕੋਈ ਹੋਰ ਤਪ, ਪਾਖੰਡ ਕੁਛ ਵੀ ਨਹੀਂ ਹੈ , ਜਿਨਾ ਮਰਜੀ ਧਿਆਨ ਲੈ ਚਲੋ ,:

ਅਧੋ ਸੁ ਧੂਮ ਧੂਮ ਹੀ ॥ ਅਘੂਰ ਨੇਤ੍ਰ ਘੂਮ ਹੀ ॥
Many with faces upside down light the fire; many ascetics roam forsaking their sleep.

ਭਾਵ ਕਈ ਪੁਠੇ ਸਿਰ ਕਰਕੇ ਪਾਖੰਡ ਕਰਦੇ ਨੇ, ਕਈ ਨੀਂਦ ਦਾ ਤਿਆਗ ਕਰੀ ਜਾਂਦੇ ਨੇ, ਕੋਈ ਧੂਣੀਆਂ ਬਾਲੀ ਜਾਂਦਾ ਹੈ , ਇਹ ਸਾਰਾ ਪਾਖੰਡ ਕਰ ਕੇ ਕੋਈ ਵੀ ਪਰ ਨਹੀਂ ਲੰਘ ਸਕਦਾ।

ਸੁ ਪੰਚ ਅਗਨ ਸਾਧੀਯੰ ॥ ਨ ਤਾਮ ਪਾਰ ਲਾਧੀਯੰ ॥੧੦॥੮੮॥
Many perform austerity of five fires; even they

ਨਿਵਲ ਆਦਿ ਕਰਮਣੰ ॥ ਅਨੰਤ ਦਾਨ ਧਰਮਣੰ ॥
The performance of Neoli Karma (cleansing of intestines): the innumerable religious acts of giving charities;

ਅਨੰਤ ਤੀਰਥ ਬਾਸਨੰ ॥ ਨ ਏਕ ਨਾਮ ਕੇ ਸਮੰ ॥੧੧॥੮੯॥
Abiding at pilgrim-stations for numberless times; all these acts do not equal do not equal the merit of the remembrance of the Name of One Lord.11.89.

ਹੁਣ ਦੇਖੋ ਕਿਨੇ ਸਾਫ਼ ਲਫਜਾਂ ਵਿਚ ਕਹ ਦਿਤਾ ਕੇ ਭਾਵੇਂ ਅਨੇਕਾਂ ਤੀਰਥ ਸਥਾਨਾ ਤੇ ਜਾ ਆਵੋ, ਕੁਛ ਪ੍ਰਾਪਤ ਨਹੀਂ ਹੋਣਾ , ਤੇ ਕੁਛ ਲੋਕ ਭੰਡੀ ਪਰਚਾਰ ਕਰ ਰਹੇ ਨੇ ਕੇ ਸ੍ਰੀ ਦਸਮ ਗਰੰਥ ਤੀਰਥ ਸ੍ਥਾਨਾ ਤੇ ਜਾਣ ਦੀ ਪ੍ਰੇਰਨਾ ਦਿੰਦਾ ਹੈ। ਇਥੇ ਇਹ ਸਪਸ਼ਟ ਕਰ ਦਿਤਾ ਗੁਰੂ ਸਾਹਿਬ ਨੇ ਕੇ ਜਿਨੇ ਮਰਜੀ ਦਾਨ ਪੁਨ ਕਰ ਲਵੋ , ਨਿਵਲੀ ਕਰਮ ਕਰ ਲਵੋ ਹਿੰਦੁਆਂ ਵਾਂਗ , ਕੁਛ ਨਹੀਂ ਮਿਲਣਾ ।ਗੁਰੂ ਸਾਹਿਬ ਤਾਂ ਇਥੇ ਕਹ ਰਹੇ ਨੇ ਕੇ ਇਕ ਨਾਮ ਦੀ ਮਹਤਤਾ ਦੇ ਸਾਹਮਣੇ ਤੀਰਥ ਜਾਣ ਦਾ ਕੋਈ ਫਾਇਦਾ ਨਹੀਂ । ਹੁਣ ਆਪ ਹੀ ਅੰਦਾਜਾ ਲਾ ਲਵੋ । ਅਗੇ ਦੇਖੋ ਕੁਛ ਲੋਕਾਂ ਵਲੋਂ ਪਰਚਾਰਿਆ ਜਾ ਰਿਹਾ ਹੈ ਕੇ ਗਿਆਨ ਪ੍ਰੋਬੋਧ ਵਿਚ ਜਗ ਕਰਨ ਨੂੰ ਮਹਤਤਾ ਦਿਤੀ ਗਈ ਹੈ , ਆਪ ਖੁਦ ਦੇਖ ਲਵੋ ਕੇ ਗਿਆਨ ਪਰਬੋਧ ਦੇ ਵਿਚ ਜਗ ਕਰਨ ਨੂ ਕਿਨੀ ਕੁ ਮਹਤਤਾ ਹੈ :

ਅਨੰਤ ਜੱਗਯ ਕਰਮਣੰ ॥ ਗਜਾਦਿ ਆਦਿ ਧਰਮਣੰ ॥
The performance of innumerable acts of sacrifices; the performance of the religious act of giving elephants etc. in charity;

ਅਨੇਕ ਦੇਸ ਭਰਮਣੰ ॥ ਨ ਏਕ ਨਾਮ ਕੇ ਸਮੰ ॥੧੨॥੯੦॥
Wandering in many countries; all these acts do not equal the merit of the remembrance of the Name of One Lord.12.90.

ਕਹਿ ਰਹੇ ਨੇ ਕੇ ਜਿਨੇ ਮਰਜੀ ਜਗ ਕਰ ਲਵੋ, ਜਿਨੇ ਮਰਜੀ ਹਾਥਿਆਂ ਜਾਂ ਹੋਰ ਜਾਨਵਰਾਂ ਦੀਆਂ ਬਲੀਆਂ ਦੇ ਲਵੋ , ਦੇਸਾਂ ਦੇਸਾਂ ਵਿਚ ਫਿਰਿ ਜਾਵੋ, ਨਾਮ ਦੇ ਤੁਲ ਕੋਈ ਨਹੀਂ । ਕੀ ਇਹ ਸਿਖ ਸਿਧਾਂਤ ਦੇ ਉਲਟ ਹੈ ?

ਇਕਾਂਤ ਵਿਚ ਭਗਤੀਆਂ ਕਰਨੀ , ਜੰਗਲ ਵਿਚ ਭਟਕਨਾ ਸਿਖ ਸਿਧਾਂਤ ਨਹੀਂ, ਇਹੋ ਗਲ ਗਿਆਨ ਪ੍ਰੋਬੋਧ ਵਿਚ ਕਹੀ ਹੈ :

ਇਕੰਤ ਕੁੰਟ ਬਾਸਨੰ ॥ ਭ੍ਰਮੰਤ ਕੋਟਕੰ ਬਨੰ ॥
Dwelling in solitary confinement; wandering in millions of forests

ਉਚਾਟ ਨਾਦ ਕਰਮਣੰ ॥ ਅਨੇਕ ਉਦਾਸ ਭਰਮਣੰ ॥੧੩॥੯੧॥
Becoming unattached many recite mantras; many roam like hermits.13.91.

ਜਿਨੇ ਮਰਜੀ ਮੰਤਰ ਨਾਦ ਉਚਾਰੀ ਜਾਵੋ , ਉਦਾਸੀ ਭੇਖ ਧਾਰਨ ਕਰ ਲਵੋ , ਕਰੋਰ ਵਰਤ ਰਖ ਲਵੋ

ਅਨੇਕ ਭੇਖ ਆਸਨੰ ॥ ਕਰੋਰ ਕੋਟਕੰ ਬ੍ਰਤੰ ॥
Many move in various guises and adopt several postures; millions hold million types of fasts.

ਦਿਸਾ ਦਿਸਾ ਭ੍ਰਮੇਸਨੰ ॥ ਅਨੇਕ ਭੇਖ ਪੇਖਨੰ ॥੧੪॥੯੨॥
One may roam in many directions; he may observe many types of guises.14.92.

ਕਰੋਰ ਕੋਟ ਦਾਨਕੰ ॥ ਅਨੇਕ ਜਗਯ ਕ੍ਰਤਬਿਯੰ ॥
One may perform m,illions of types of charities; he may perform many types of sacrifices and actions.

ਅਨੇਕਾਂ ਜਗ , ਬਲੀਆਂ ਦਾਨ ਪੁਨ ਕਰ ਲਵੋ

ਸਨਿਆਸ ਆਦਿ ਧਰਮਣੰ ॥ ਉਦਾਸ ਨਾਮ ਕਰਮਣੰ ॥੧੫॥੯੩॥
One may adopt the religious garb of mendicant; he may perform many rituals of a hermit. 15.93.

ਸਨਿਆਸੀ ਬਣ ਜਾਵੋ , ਉਦਾਸੀ ਬਣ ਜਾਵੋ

ਅਨੇਕ ਪਾਠ ਪਾਠਨੰ ॥ ਅਨੰਤ ਠਾਟ ਠਾਟਨੰ ॥
One may read the religious texts continuously; he may perform many ostentations.

ਅਨੇਕਾਂ ਪਾਠ ਕਰ ਲਵੋ

ਨ ਏਕ ਨਾਮ ਕੇ ਸਮੰ ਸਮੱਸਤ ਸ੍ਰਿਸਟ ਕੇ ਭ੍ਰਮੰ ॥੧੬॥੯੪॥
None of them equals the Name of One Lord; they are all an illusion like the world.16.94.

ਇਕ ਨਾਮ ਤੋ ਸਿਵਾ ਸਾਰਾ ਹੀ ਭਰਮ ਹੈ । ਦਸੋ ਕੀ ਗਲਤ ਹੈ ਇਸ ਵਿਚ ।ਗੁਰੂ ਸਾਹਿਬ ਕਹਿ ਰਹੇ ਨੇ ਕੇ , ਜਗ ਕਰਨੇ , ਵਿਖਾਵੇ ਦੇ ਦਇਆ ਵਾਨ ਬਣਨਾ, ਦਾਨ ਪੁਨ ਕਰਨੇ , ਗੀਤ ਗਾਈ ਜਾਣੇ( ਜਿਵੇ ਭੇਟਾਂ ਗਾਣਾ) , ਧਿਆਨ ਧਰਨੇ , ਜੰਤਰ ਮੰਤਰ ਜਪਨੇ , ਆਪਣੇ ਗਿਆਨ ਦਾ ਵਿਖਾਵਾ ਕਰਨਾ , ਇਹਨਾ ਨਾਲ ਅਕਾਲਪੁਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ, ਓਸ ਦੀ ਪ੍ਰਾਪਤੀ ਨਹੀਂ ਹੋ ਸਕਦੀ

ਜਗਾਦਿ ਆਦਿ ਧਰਮਣੰ ॥ ਬੈਰਾਗ ਆਦਿ ਕਰਮਣੰ ॥
जगादि आदि धरमणं ॥ बैराग आदि करमणं ॥
One may perform the religious acts of the ancient ages; he may perform the ascetic and monastic works.

ਦਯਾਦਿ ਆਦਿ ਕਾਮਣੰ ॥ ਅਨਾਦਿ ਸੰਜਮੰ ਬ੍ਰਿਦੰ ॥੧੭॥੯੫॥
He may perform the works of mercy etc., and magic; they are all wworks of great restraint, prevalent from times immemorial.17.95.

ਦੇਖੋ ਫਿਰ ਓਹੀ ਗਲ ਦੋਹਰਾਈ ਜਾ ਰਹੀ ਹੈ ਜੋ ਕੇ ਲਗ ਭਾਗਹ ਸ੍ਰੀ ਦਸਮ ਗਰੰਥ ਦੀ ਹਰ ਰਚਨਾ ਵਿਚ ਦਾਸੀ ਗਈ ਹੈ ਕੇ ਸ਼ਿਵ , ਬਿਸ਼ਨੁ , ਸਰਸ੍ਵਤੀ, ਦੁਰਗਾ ( ਪਾਰਵਤੀ ) ਸਮੇਤ ਸਾਰੇ ਦੇਵੀ ਦੇਵਤੇ ਓਸ ਅਕਾਲਪੁਰਖ ਬੇਅੰਤ ਦਾ ਅੰਤ ਨਹੀਂ ਪਾ ਸਕੇ :

ਅਸੰਭ ਅਸੰਭ ਮਾਨੀਐ ॥ ਕਰੋਰ ਬਿਸਨ ਠਾਨੀਐ ॥੨੪॥੧੦੨॥
Millions of Shiva worship that Wonderful Entity; millions of Vishnus adore Him.24.102.

ਅਨੰਤ ਸੁਰਸੁਤੀ ਸਤੀ ॥ ਬਦੰਤ ਕ੍ਰਿਤ ਈਸੁਰੀ ॥
Innumerable Sarswatis goddess and Satis (Parvati-goddess); and Lakshmis goddess and Satis (Parvati-goddess); and Lakshmis goddess sing His Praises.

ਅਨੰਤ ਅਨੰਤ ਭਾਖੀਐ ॥ ਅਨੰਤ ਅਨੰਤ ਲਾਖੀਐ ॥੨੫॥੧੦੩॥
Innumerable Sheshanaga eulogize Him; that Lord is comprehended as infinite ultimeately.25.103.

ਕੀ ਕੋਈ ਦੇਵੀ ਪੂਜਕ ਇਹ ਗਲ ਕਰ ਸਕਦਾ ਹੈ ? ਕੀ ਕੋਈ ਸ਼ਿਵ ਭਗਤ ਇਹ ਗਲ ਕਰ ਸਕਦਾ ਹੈ ?

ਅਗੇ ਦੇਖੋ , ਗੁਰੂ ਸਾਹਿਬ ਕਹਿ ਰਹੇ ਨੇ ਕੇ ਕਿਸੇ ਨੇ ਭੁਲ ਕੇ ਵੀ ਜੰਤਰ ਮੰਤਰ ਦੇ ਪਿਛੇ ਨਹੀਂ ਜਾਣਾ , ਸਿਰਫ ਓਸ ਅਕਾਲ ਨੂ ਹੀ ਸਿਮਰਨਾ ਹੈ , ਇਹ ਖੁਦ ਗਿਆਨ ਨਾਲ ਦੇਖਣਾ ਹੈ ਕੇ ਧਰਮ ਤੇ ਅਧਰਮ ਵਿਚ ਕੀ ਫਰਕ ਹੈ, ਕੀ ਇਹ ਸਮ੍ਜਾਵਨੀ ਖਾਲਸੇ ਦੇ ਗੁਰੂ ਤੋ ਛੁਟ ਕੋਈ ਕਰ ਸਕਦਾ ਹੈ ? :

ਨ ਭੂਲ ਜੰਤ੍ਰ ਤੰਤ੍ਰ ਮੰਤ੍ਰ ਭਰਮ ਭੇਖ ਠਾਨੀਐ ॥੧॥੧੦੪॥
Even by mistake He should not be considered in Yantras, tantrasa, mantras, illusions and guises.1.104.

ਕ੍ਰਿਪਾਲ ਲਾਲ ਅਕਾਲ ਅਪਾਲ ਦਇਆਲ ਕੋ ਉਚਾਰੀਐ ॥
The Name of that Lord be uttered who is Merciful, Beloved, deathless, Patronless and Compassionate.

ਅਧਰਮ ਕਰਮ ਧਰਮ ਭਰਮ ਕਰਮ ਮੈ ਬਿਚਾਰੀਐ ॥
We should reflect upon Him in all works whether irreligious, or fallacious.

ਫਿਰ ਓਹੀ ਗਲ ਵਾਰ ਵਾਰ ਦਸੀ ਜਾ ਰਹੀ ਹੈ ਕੇ ਵਰਤ ਨਾ ਰਖੋ, ਨਿਵਲੀ ਕ੍ਰਮ , ਜੋਗ ਮਤ , ਦਾਨ ਪੁਨ , ਇਹ ਸਬ ਪਾਖੰਡ ਹੈ , ਹੁਣ ਜੇ ਕੋਈ ਇਨੀ ਵਾਰ ਸੁਨ ਕੇ ਵੀ ਕਹੇ ਕੇ ਜੀ ਸ੍ਰੀ ਦਸਮ ਗਰੰਥ ਤਾਂ ਤੀਰਥ ਇਸ਼ਨਾਨ ਕਰਨ ਨੂ ਕਹਿ ਰਿਹਾ ਹੈ , ਜੰਤਰ ਮੰਤਰ ਕਰਨ ਨੂ ਕਹ ਰਿਹਾ , ਹਿੰਦੂ ਦੇਵੀ ਦੇਵਤਿਆਂ ਨੂ ਪੂਜਨ ਲੈ ਲੈ ਕਹ ਰਿਹਾ ਹੈ ਤਾਂ ਤੁਸੀਂ ਆਪ ਹੀ ਅੰਦਾਜਾ ਲਾ ਸਕਦੇ ਹੋ :

ਬ੍ਰਤਾਦਿ ਦਾਨ ਸੰਜਮਾਦਿ ਤੀਰਥ ਦੇਵ ਕਰਮਣੰ ॥
The Karmas which come in the categories of fasts etc., charities, restraints etc., bathing at pilgrim-stations and worship of gods;

ਹੈ ਆਦਿ ਕੁੰਜ ਮੇਦ ਰਾਜਸੂ ਬਿਨਾ ਨ ਭਰਮਣੰ ॥
Which are to be performed without illusion including the horse-sacrifice, elephant-sacrifice and Rajsu sacrifice performed by a universal monarch;

ਨਿਵਲ ਆਦਿ ਕਰਮ ਭੇਖ ਅਨੇਕ ਭੇਖ ਮਾਨੀਐ ॥
And the Neoli Karma of Yogis (cleansing of intestines) etc., may all be considered as Karmas of various sects and guises.

ਅਦੇਖ ਭੇਖ ਕੇ ਬਿਨਾ ਸੁ ਕਰਮ ਭਰਮ ਜਾਨੀਐ ॥੩॥੧੦੬॥
In the absence of the pure Karmas related to the Invisible Lord, all the other Karmas he considered as illusion

ਹੁਣ ਅਗੇ ਇਕ ਵਾਰ ਫਿਰ ਅਕਾਲਪੁਰਖ ਦੇ ਰੂਪ ਦਾ ਵਰਣਨ ਕੀਤਾ ਜਾ ਰਿਹਾ ਹੈ ਤੇ ਫਿਰ ਇਹੋ ਦਸਿਆ ਜਾ ਰਿਹਾ ਹੈ ਕੇ ਓਸ ਦਾ ਨਾ ਕੋਈ ਮਾ ਹੈ , ਨਾ ਕੋਈ ਪਿਓ , ਨਾ ਕੋਈ ਵੀਰ ਭਾਈ ਹੈ , ਨਾ ਕੋਈ ਰੂਪ ਹੈ , ਨਾ ਰੰਗ ਹੈ , ਨਾ ਕੋਈ ਰੇਖ ਭੇਖ ਹੈ :

ਅਜਾਤ ਪਾਤ ਅਮਾਤ ਤਾਤ ਅਜਾਤ ਸਿਧ ਹੈ ਸਦਾ ॥
He is without caste and lineage, without mother and father; He is Unborn and ever perfect.

ਅਸਤ੍ਰ ਮਿਤ੍ਰ ਪੁਤ੍ਰ ਪਉਤ੍ਰ ਜਤ੍ਰ ਤਤ੍ਰ ਸਰਬ ਦਾ ॥
He is without enemy and friend, without son and grandson and He is always everywhere.

ਅਖੰਡ ਮੰਡ ਚੰਡ ਉਦੰਡ ਅਖੰਡ ਖੰਡ ਭਾਖੀਐ ॥
He is Supremely Glorious and is called the crusher and breaker of the Unbreakable.

ਨ ਰੂਪ ਰੰਗ ਰੇਖ ਅਲੇਖ ਭੇਖ ਮੈ ਨ ਰਾਖੀਐ ॥੪॥੧੦੭॥
He cannot be placed in the garb of form, colour, mark and calculation.4.107.

ਹੁਣ ਦਸੋ ਕੇ ਓਹ ਦੇਹ ਧਾਰੀ ਫਿਰ ਕਿਦਾਂ ਹੋ ਗਿਆ ? ਢੀਠਤਾ ਦੀ ਹਦ ਤਾਂ ਓਦੋਂ ਹੋ ਜਾਂਦੀ ਹੈ ਜਦੋਂ ਕੁਛ ਵਿਦਵਾਨ ਸਜਣ ਕਹਿ ਦਿੰਦੇ ਨੇ ਕੇ ਹਿੰਦੁਆਂ ਨੇ ਤਾਂ ਜੀ ਸ਼ਿਵ ਜੀ ਨੂ ਵੀ ਅਕਾਲ ਕਿਹਾ ਹੈ , ਪਰ ਲਗਦਾ ਹੈ ਕੇ ਓਹ ਵੀਰ ਸ਼ਿਵ ਪੁਰਾਨ ਵੀ ਚੰਗੀ ਤਰਹ ਨਹੀਂ ਪਢ਼ ਸਕੇ। ਇਥੋਂ ਤਕ ਕੇ ਸ਼ਿਵ ਪੁਰਾਨ ਵਿਚ ਵੀ ਸ਼ਿਵ ਨੂ ਅਕਾਲਪੁਰਖ ਦੇ ਅਧੀਨ ਦਸਿਆ ਗਿਆ ਹੈ । ਇਹ ਪੰਡਿਤ ਨੇ ਚਾਲਾਕੀ ਸਦਕਾ ਸ਼ਿਵ ਪੁਰਾਨ ਦਾ ਅਨੁਵਾਦ ਕਰਨ ਲਗਿਆਂ ਅਨੁਵਾਦ ਵਿਚ ਸ਼ਿਵ ਦੀ ਵਖਰੀ ਹੋਂਦ ਦਰਸਾ ਦਿਤੀ । ਪਰ ਅਸਲ ਸੰਸਕ੍ਰਿਤ ਗ੍ਰੰਥ ਵਿਚ ਸ਼ਿਵ ਇਕ ਤਮੋਗੁਣ ਤੋਂ ਵਧ ਕੁਛ ਨਹੀਂ ਹੈ । ਤੇ ਸਾਡੇ ਇਹ ਵੀਰ ਵੀ ਪੰਡਿਤ ਦੀ ਚਲਾਕੀ ਵਿਚ ਬਖੂਬੀ ਫਸੇ , ਕੇ ਅਸਲ ਸੰਸਕ੍ਰਿਤ ਗ੍ਰੰਥ ਦੇਖਣ ਦੀ ਬਜਾਏ ਅਨੁਵਾਦ ਫਢ਼ ਕੇ ਬੈਠ ਗਏ ।

ਅਨੰਤ ਤੀਰਥ ਆਦਿ ਆਸਨਾਦਿ ਨਾਰਦ ਆਸਨੰ ॥
Bathing at innumerable pilgrim-stations etc., adopting various postures etc., following the discipline of worship according to Narad Pancharatra;

ਬੈਰਾਗ ਅਉ ਸੰਨਿਆਸ ਅਉ ਅਨਾਦਿ ਜੋਗ ਪ੍ਰਾਸਨੰ ॥
Adoption of Vairagya (monasticism and asceticlism) and Sannyas (renunciation) and observing yogic discipline of olden times:

ਅਨਾਦਿ ਤੀਰਥ ਸੰਜਮਾਦਿ ਬਰਤ ਨੇਮ ਪੇਖੀਐ ॥
Visiting ancient pilgrim-stations and observing restraints etc., fasts and other rules;

ਅਨਾਦਿ ਅਗਾਧਿ ਕੇ ਬਿਨਾ ਸਮਸਤ ਭਰਮ ਲੇਖੀਐ ॥੫॥੧੦੮॥
Without the Beginningless and Unfathomable Lord, all the above Karmas be considered as illusion.5.108.

ਇਸ ਸਬ ਭਰਮ ਦਾ ਨਾਸ਼ ਤੇ ਪਖੰਡ ਦਾ ਨਾਸ਼ ਜਿਸ ਤਰਹ ਨਾਲ ਗਿਆਨ ਪ੍ਰੋਬੋਧ ਕੀਤਾ ਗਿਆ ਹੈ , ਓਹ ਦੇਖ ਕੇ ਕੋਈ ਮਨਮਤੀਆ ਓਖਾ ਹੋਵੇ ਤਾਂ ਮਨਿਆ ਜਾ ਸਕਦਾ ਹੈ ਪਰ ਜੇ ਕੋਈ ਗੁਰਸਿਖ ਕਹੇ ਕੇ ਇਹ ਗੁਰੂ ਦੀ ਬਾਣੀ ਨਹੀਂ ਤਾਂ ਕੀ ਕੀਤਾ ਜਾ ਸਕਦਾ ਹੈ । ਏਸ ਤੋਂ ਅਗੇ ਗੁਰੂ ਸਾਹਿਬਾਨ ਨੇ ਜੋ ਹਿੰਦੁਆਂ ਵਿਚ ਧਰਮ ਗਿਣਿਆ ਜਾਂਦਾ ਸੀ ਤੇ ਅਜੇ ਵੀ ਹੈ , ਓਸ ਦਾ ਜਿਕਰ ਕੀਤਾ ਹੈ । ਗੁਰੂ ਸਾਹਿਬ ਨੇ ਪਹਿਲਾਂ ਆਪਣੇ ਵੀਚਾਰ ਦਿਤੇ , ਤੇ ਫਿਰ ਦਸ ਦਿਤਾ ਕੇ ਇਹ ਲੋਗ ਕਿਸ ਨੂ ਧਰਮ ਕਹਿੰਦੇ ਨੇ । ਇਸ ਦਾ ਜਿਕਰ ਅਗਲੇ ਲੇਖ ਵਿਚ ਕਰਾਂਗਾ । ਜੇ ਅਜੇ ਵੀ ਕੋਈ ਕਹੇ ਕੇ ਗਿਆਨ ਪ੍ਰਬੋਧ ਵਿਚ ਗਿਆਨ ਵਾਲੀ ਕੀ ਗਲ ਹੈ ਤਾਂ ਓਸ ਦੇ ਕੀ ਕਹਿਣੇ ।

ਦਾਸ
ਡਾ ਕਵਲਜੀਤ ਸਿੰਘ ( ੨੬/੧੦/ ੧੧) copyright@TejwantKawaljit Singh. Any editing done without the permission of the author will be considered illegal and a legal action will be taken at the cost of the editor.

Sunday 25 September 2011

Answers to Prof Sarjit Singh - Tejwant Kawaljit Singh

ਪ੍ਰੋ ਸਰਜੀਤ ਸਿੰਘ ਸੰਧੂ ਸਾਹਿਬ ਦਾ ਲੇਖ ਪੜਿਆ ਤੇ ਪਢ਼ ਕੇ ਬਹੁਤ ਹੈਰਾਨੀ ਹੋਈ ਕੇ ਆਪ ਜੀ ਦੀ ਖੋਜ ਏਸ ਹਦ ਤਕ ਘਟੀਆ ਤੇ ਤਥ ਹੀਣ ਹੋ ਸਕਦੀ ਹੈ। ਜੇ ਕੁਛ ਲਿਖਣ ਹੀ ਲੱਗੇ ਸੀ ਤਾਂ ਘਟੋ ਘਟ ਆਪਣੀ ਖੋਜ ਤਾਂ ਕਰ ਲੈਂਦੇ ਤਾਂ ਕੇ ਸਾਨੂੰ ਜਵਾਬ ਦੇਣ ਲਗਿਆਂ ਮੇਹਨਤ ਤੇ ਕਰਨੀ ਪੈਂਦੀ। ਇਕ ਗਲ ਆਪ ਜੀ ਦੇ ਲੇਖ ਤੋਂ ਡੁਲ ਡੁਲ ਪੈ ਰਹੀ ਹੈ ਕੇ ਨਾ ਤਾਂ ਆਪ ਜੀ ਨੂੰ ਗੁਰੂ ਗਰੰਥ ਸਾਹਿਬ ਦਾ ਗਿਆਂ ਹੈ ਤੇ ਨਾ ਹੀ ਸ੍ਰੀ ਦਸਮ ਗਰੰਥ ਸਾਹਿਬ ਦਾ । ਚਲੋ ਕੋਈ ਗਲ ਨਹੀਂ, ਆਪ ਜੀ ਦੇ ਸਵਾਲਾਂ ਦੇ ਮੈਂ ਆਪ ਜੀ ਨੂੰ ਬਾਦਲੀਲ ਦੇਵਾਂਗਾ ਤਾਂ ਕੇ ਆਪ ਜੀ ਦੇ ਤਤ ਗਿਆਨ ਦਾ ਝਲਕਾਰਾ ਸਬ ਨੂ ਸਪਸ਼ਟ ਹੋ ਜਾਵੇ । ਆਪ ਜੀ ਸ਼ੁਰੁਆਤ ਕਰਦੇ ਹੋ :

"ਦਸਮ ਗਰੰਥ ਨਾਲ ਸੰਬੰਧਤ ਸਾਰੀਆਂ ਕਹਾਣੀਆਂ ਹਾਲੇ ਵੀ ਜੀਉਂਦੀਆਂ ਹਨ ਭਾਵੇਂ ਡਾਕਟਰ ਰਤਨ ਸਿੰਘ ਜੱਗੀ ਨੇ ਆਪਨੇ “ਪੀ. ਐੱਚ. ਡੀ.” ਦੇ ਥੀਸਿਸ ਵਿੱਚ ਸਾਬਤ ਕਰ ਦਿੱਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਨਾਲ ਕੋਈ ਤੁਅੱਲਕ ਨਹੀਂ। ਇਸ ਝਗੜੇ ਦੀ ਮੋਢੀ ਕਹਾਣੀ ਨੂੰ ਜੀਉਂਦੀਆਂ ਰੱਖਣ ਵਾਲਿਆਂ ਦਾ ਮਕਸਦ ਅਤੇ ਮਨੋਰਥ ਹੈ ਸਿੱਖਾਂ ਨੂੰ ਭੰਬਲ ਭੂਸੇ ਵਿੱਚ ਪਾਈ ਰਖਣਾ ਅਤੇ ਆਪੋ ਵਿਚੀ ਲੜਾਉਣਾ। ਇਸ ਲੇਖ ਵਿੱਚ ਸਾਡਾ ਯਤਨ ਹੈ ਕਿ ਤਰਕ ਅਤੇ ਦਲੀਲ ਦੁਆਰਾ ਸਿੱਖ ਜਗਤ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਕਿ ਖੋਜ ਤੋਂ ਉਪਜੇ ਤੱਥ ਕੀ ਫੇਸਲਾ ਦਿੰਦੇ ਹਨ। ਇਨ੍ਹਾਂ ਨੂੰ ਗੌਹ ਨਾਲ ਵਿਚਾਰਨਾ ਗੁਰਸਿਖਾਂ ਦਾ ਆਪਣਾ ਫਰਜ ਹੀ ਨਹੀੰ ਸਗੌਂ ਇਸ ਝਗੜੇ ਨੂੰ ਸਦਾ ਲਈ ਮੁਕਾਉਣਾ ਅਤੇ ਵਿਰੋਧੀਆਂ ਦੀਆਂ ਚਾਲਾਂ ਤੋਂ ਸਦਾ ਲਈ ਸੁਚੇਤ ਰਹਿਣ ਦਾ ਫੇਸਲਾ ਕਰਨਾ ਹੈ।"

ਆਪ ਜੀ ਨੇ ਸ਼ੁਰੂ ਵਿਚ ਹੀ ਜੱਗੀ ਸਾਹਿਬ ਦੀ ਖੋਜ ਦਾ ਅਸਰ ਲੈ ਲਿਆ ਜੋ ਕਿਸੇ ਖੋਜਾਰਥੀ ਦਾ ਕਮ ਨਹੀਂ ਹੁੰਦਾ । ਆਪ ਜੀ ਦੀ ਜੱਗੀ ਸਾਹਿਬ ਦੇ ਕਮ ਪ੍ਰਤੀ ਸੁਹਿਰਦਤਾ ਇਸੇ ਗਲ ਤੋਂ ਸਪਸ਼ਟ ਹੋ ਜਾਂਦੀ ਹੈ ਤੇ ਆਪ ਜੀ ਨੇ ਨਾਮ ਤੇ ਟੀਕਾ ਤਾਂ ਜਾਗੀ ਸਾਹਿਬ ਦਾ ਲਿਆ ਹੈ ਪਰ ਓਸ ਟੀਕੇ ਦੀ ਭੂਮਿਕਾ ਵਿਚ ਜੋ ਜੱਗੀ ਸਾਹਿਬ ਨੇ ਆਪਣੇ ਵੀਚਾਰ ਸ੍ਰੀ ਦਸਮ ਗਰੰਥ ਦੀ ਬਾਨੀ ਵਾਸਤੇ ਰਖੇ ਨੇ ਜੇ ਕਿਤੇ ਓਹ ਵੀ ਪਢ਼ ਲੇਂਦੇ ਤਾਂ ਆਪ ਜੀ ਦੇ ਲੇਖ ਵਿਚ ਬੇਈਮਾਨੀ ਨਾ ਝਲਕਦੀ । ਜੱਗੀ ਸਾਹਿਬ ਸਮੇਤ ਚਰਿਤ੍ਰੋ ਪਖਿਆਨ ਦੇ ਸਾਰੀ ਬਾਨੀ ਨੂੰ ਗੁਰੂ ਸਾਹਿਬ ਦੀ ਕ੍ਰਿਤੀ ਦਸਦੇ ਨੇ ਤੇ ਸਗੋਂ ਚਰਿਤਰ ਲਿਖਣ ਦਾ ਕਰਨ ਵੀ ਸਪਸ਼ਟ ਕਰ ਦਿੰਦੇ ਨੇ । ਬਾਕੀ ਜਿਥੋਂ ਤਕ ਜਗੀ ਸਾਹਿਬ ਦਾ ਦਸਮ ਗਰੰਥ ਦੇ ਸਰੂਪਾਂ ਦੀ ਪ੍ਰਮਾਣਿਕਤਾ ਤੇ ਸੰਦੇਹ ਦਾ ਸਵਾਲ ਹੈ, ਓਸ ਦਾ ਉਤਰ ਪ੍ਰੋਫ਼ ਹਰਭਜਨ ਸਿੰਘ ਜੀ ਦੇਹਰਾਦੂਨ ਵਾਲਿਆਂ ਨੇ ਦੇ ਦਿਤਾ ਹੈ, ਆਪ ਓਹਨਾ ਦੀ ਪੁਸਤਕ ਪਢ਼ ਸਕਦੇ ਹੋ । ਜੇ ਕੋਈ ਸੰਦੇਹ ਰਹ ਗਿਆ ਹੋਵੇ ਤਾਂ ਆਪ ਜੀ ਵੀਚਾਰ ਲੈ ਕੇ ਆਵੋ , ਤੇ ਆਪਣੇ ਵੀਚਾਰ ਲੈ ਕੇ ਆਵੋ। ਤੇ ਆਪਣੇ ਵੀਚਾਰਾਂ ਤੇ ਤਥਾਂ ਨਾਲ ਗਲ ਕਰੋ । ਆਪ ਜੀ ਇਸ ਗਲ ਦਾ ਧਿਆਨ ਰਖਣਾ ਕੇ ਆਪ ਜੀ ਦੇ ਲੇਖ ਕੋਈ ਅਨਪਢ਼ ਵਰਗ ਨਹੀਂ ਪਢ਼ ਰਿਹਾ ਜਿਹਨਾ ਨੇ ਅਖਾਂ ਮੀਤ ਕੇ ਆਪ ਜੀ ਦੇ ਮਗਰ ਲਗ ਤੁਰਨਾ ਹੈ । ਸਬੂਤ ਦੇ ਅਧਾਰ ਤੇ ਗਲ ਕਰੋ , ਵਰਨਾ ਸਾਡੇ ਕੋਲ ਇਨਾ ਸਮਾ ਨਹੀਂ ਕੇ ਏਹੋ ਜਹੇ ਲੇਖਾਂ ਦਾ ਜਵਾਬ ਦਿੰਦੇ ਫਿਰੀਏ। ਇਸ ਨੂ ਨਿਜੀ ਹਉਮੇ ਨਾ ਸਮਝਣਾ । ਬਾਕੀ ਰਹੀ ਸਿਖਾਂ ਨੂ ਭੰਬਲਭੂਸੇ ਵਿਚ ਪਾਓਣ ਦੀ ਗਲ ਇਹ ਆਪ ਬਹਾਲੀ ਭਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ । ਜਜਬਾਤੀ ਹੋ ਕੇ ਝੂਠ ਲਿਖਣ ਨਾਲ ਝੂਠ ਸਚ ਨਹੀਂ ਹੋ ਜਾਂਦਾ । ਆਪ ਜੀ ਨੇ ਜੋ ਦਲੀਲਾਂ ਦਿਤੀਆਂ ਹਨ ਓਹਨਾ ਦਾ ਵਿਸਥਾਰ ਸਾਹਿਤ ਜਵਾਬ ਤੋਹਾਨੂ ਮਿਲੇਗਾ ਤੇ ਦੇਖਾਂਗੇ ਕੇ ਆਪ ਜੀ ਨੇ ਕਿਨੀ ਕੁ ਤਥ ਭਰਪੂਰ ਜਾਣਕਾਰੀ ਦਿਤੀ ਹੈ । ਜਾਪੁ ਸਾਹਿਬ ਸਮੇਤ ਆਪ ਸਾਰੀਆਂ ਬਾਣੀਆ ਨੂ ਰਦ ਕਰਨ ਦੀ ਕੋਸਿਸ਼ ਕਰ ਰਹੇ ਹੋ ਪਰ ਆਪ ਜੀ ਕੋਈ ਇਕ ਸਬੂਤ ਵੀ ਚਜ ਦਾ ਨਹੀਂ ਦੇ ਸਕੇ , ਸੋ ਚਾਲ ਕੋਣ ਖੇਡ ਰਿਹਾ ਹੈ?

"ਗੁਰੂ ਅਰਜਨ ਦੇਵ ਜੀ ਦਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਰਚਨਾ ਕਰਨ ਦਾ ਇਕ ਉਦੇਸ਼ ਇਹ ਵੀ ਸੀ ਕਿ ਕੱਚੀ ਬਾਣੀ ਪਾਉਣ ਵਾਲਿਆਂ ਦੀਆਂ ਸ਼ਰਾਰਤਾਂ ਅਤੇ ਸਾਜ਼ਸ਼ਾਂ ਨੂੰ ਠੱਲ੍ਹ ਲਾਈ ਜਾਏ। ਅਖੌਤੀ ਦਸਮ ਗਰੰਥ ਵਿੱਚ ਇਹੋ ਜੇਹੀ ਸ਼ਬਦਾਬਲੀ ਵਰਤੀ ਗਈ ਹੈ ਜਿਸ ਨੂੰ ਧੀਆਂ ਭੇਣਾਂ ਦੀ ਹਾਜ਼ਰੀ ਵਿਚ ਪੜ੍ਹਣਾ ਮੁਸ਼ਕਲ ਹੀ ਨਹੀਂ ਸਗੋਂ ਸੱਭਿਅਤਾ ਦੀਆਂ ਸਾਰੀਆਂ ਤੰਦਰੁਸਤ ਤੰਦਾਂ ਨੂੰ ਤੋੜਣਾ ਹੈ। ਗੰਭੀਰ ਖੋਜ ਤੋਂ ਉਪਜੇ ਸਿੱਟੇ ਹੇਠਾਂ ਪੇਸ਼ ਕੀਤੇ ਗਏ ਹਨ। ਆਪ ਜੀ ਪੜੋ ‘ਤੇ ਵਿਚਾਰੋ, ਫੈਸਲਾ ਤੁਸਾਂ ਕਰਨਾ ਹੈ।"

ਆਪ ਜੀ ਗੁਰੂ ਅਰਜਨ ਦੇਵ ਜੀ ਬਾਰੇ ਕੀ ਕਹਣਾ ਚ ਰਹੇ ਹੋ ਇਹ ਸਪਸ਼ਟ ਨਹੀਂ ਹੈ, ਆਪ ਜੀ ਦੀ ਜਾਣਕਾਰੀ ਵਿਚ ਵਾਧਾ ਕਰ੍ਦੇਵਾਂ, ਗੁਰੂ ਗਰੰਥ ਸਾਹਿਬ ਦੀ ਦੀ ਰਚਨਾ ਗੁਰੂ ਅਰਜਨ ਦੇਵ ਜੀ ਨੇ ਨਹੀਂ ਕੀਤੀ , ਜਦੋਂ ਏਹਦੀ ਰਚਨਾ ਹੋਈ ,ਇਹ ਪੋਥੀ ਸਾਹਿਬ ਜਾਂ ਆਦਿ ਗਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਬਾਨੀ ਵਿਚ ਦਰਜ ਕਰ ਕੇ ਏਸ ਨੂ ਗੁਰੂ ਗਰੰਥ ਸਾਹਿਬ ਦੀ ਉਪਾਧੀ ਦਿਤੀ । ਜੋ ਗਰੰਥ ਗੁਰੂ ਅਰਜਨ ਦੇਵ ਜੀ ਨੇ ਰਚਿਆ ਸੀ , ਓਹ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਮਿਲਿਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁਦ ਗੁਰੂ ਗਰੰਥ ਸਾਹਿਬ ਦੀ ਰਚਨਾ ਕਾਰਵਾਈ ਸੀ । ਆਪ ਜੀ ਅਗੇ ਕਹ ਰਹੇ ਹੋ ਕੇ ਸ੍ਰੀ ਦਸਮ ਗਰੰਥ ਵਿਚ ਏਹੋ ਜਹੀ ਸ਼ਬ੍ਦਾਵਲੀ ਵਰਤੀ ਗਈ ਹੈ ਜੋ ਬੀਬੀਆਂ ਵਿਚ ਬੇਠ ਕੇ ਨਹੀਂ ਪਢ਼ ਸਕਦੇ, ਤਾਂ ਇਹ ਦਸੋ ਕੇ ਕੁਛ ਸ਼ਬਦ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਵੀ ਮਿਲਾਪ ਦੇ ਆਏ ਨੇ ਜਿਹਨਾ ਦੀ ਸ਼ਬ੍ਦਾਵਲੀ ਆਪ ਜੀ ਵਰਗੇ ਵਿਦਵਾਨ ਬੀਬੀਆਂ ਵਿਚ ਬੇਠ ਕੇ ਨਹੀਂ ਪਢ਼ ਸਕਣਗੇ। ਆਪ ਆਪਣੇ ਆਪ ਨੂ ਖੋਜਾਰਥੀ ਦਸਦੇ ਹੋ , ਸੋ ਆਪ ਜੀ ਭਲੀ ਭਾਂਤ ਜਾਣਦੇ ਹੋਵੋਗੇ ਕੇ ਮੈਂ ਕਿਸ ਦੀ ਗਲ ਕਰ ਰਿਹਾ ਹਾਂ। ਦੂਜੀ ਗਲ, ਇਹ ਆਪ ਜੀ ਦੀ ਮੂਰਖਤਾ ਹੀ ਹੋਵੇਗੀ ਜੋ ਏਸ ਨੂ ਬੀਬੀਆਂ ਵਿਚ ਬੇਠ ਕੇ ਪਢ਼ਨ ਦੀ ਗਲ ਕਰੋਗੇ, ਵੈਸੇ ਆਪ ਜੀ ਨੂ ਜਾਣ ਕੇ ਖੁਸ਼ੀ ਹੋਵੇਗੀ ਕੇ ਦਸਮ ਵਿਰੋਧੀ ਜੋ ਇਹੀ ਨਾਰਾ ਦਿੰਦੇ ਹਨ , ਓਹ ਹੀ ਸਬ ਤੋਂ ਜਿਆਦਾ ਓਹ ਤੁਕਾਂ ਕਢ ਕਢ ਕੇ ਅਗੇ ਲਿਆਂਦੇ ਨੇ , ਸੋ ਮੈਂ ਦਾਅਵੇ ਨਾਲ ਕਹਿਨਾ ਕੇ ਦਸਮ ਦੀਆਂ ਜਿਨੀਆਂ ਤੁਕਾਂ ਤੇ ਕਿਸੇ ਨੂ ਇਤਰਾਜ ਹੋ ਸਕਦਾ ਸੀ , ਆਪ ਜੀ ਦੇ ਸਾਥੀਆਂ ਦੀ ਬਦੋਲਤ ਪਿਛਲੇ ਕੁਛ ਸਾਲਾਂ ਤੋਂ ਤਕਰੀਬਨ ਹਰ ਬੀਬੀ ਨੇ ਪਢ਼ ਹੀ ਲਈਆਂ ਨੇ।ਸੋ ਹੁਣ ਤੇ ਆਪ ਜੀ ਨੂ ਕੋਈ ਦਿਕਤ ਨਹੀਂ ਹੋਣੀ ਚਾਹੀਦੀ । ਕਿਸੇ ਵੀ ਗਰੰਥ ਨੂ ਪਢ਼ਨ ਦੀ ਇਕ ਮਰਿਆਦਾ ਹੁੰਦੀ ਹੈ , ਤੇ ਸਿਆਣੇ ਲੋਕਾਂ ਨੇ ਓਹ ਮਰਿਆਦਾ ਤਹਿ ਕੀਤੀ ਹੁੰਦੀ ਸੀ।ਕੋਈ ਵੀ ਪੁਸਤਕ ਜਾਂ ਗਰੰਥ ਗਲਤ ਨਹੀਂ ਹੁੰਦਾ , ਓਸ ਨੂ ਸਮਝਣ ਵਾਲੇ ਦੀ ਮਤ ਹੁੰਦੀ ਹੈ ਕੇ ਓਹ ਓਸ ਤੋਂ ਕੀ ਸਿਖਦਾ ਹੈ । ਆਪ ਜੀ ਨੂ ਜੇ ਜਾਪੁ ਸਾਹਿਬ ਦੀ ਬਾਣੀ ਹੀ ਸਮਝ ਨਹੀਂ ਆਈ ਤਾਂ ਚਰਿਤਰ ਕੀ ਸਮਝ ਆਓਨੇ ਨੇ। ਓਹ ਵੀ ਜੋ ਤੀਜੇ ਸਰੋਤੇ ਵਜੋਂ ਦਰਜ ਨੇ । ਗੁਰੂ ਗਰੰਥ ਸਾਹਿਬ ਦੀ ਬਾਣੀ ਤੇ ਬੋਲੀ ਤੇ ਵੀ ਇਕ ਆਪ ਜਹੇ ਸਜਣ ਸਵਾਮੀ ਦਇਆ ਨੰਦ ਸੁਰਸਵਤੀ ਜੀ ਨੇ ਕਿੰਤੂ ਕੀਤਾ ਸੀ ਕੇ ਏਸ ਗਰੰਥ ਦੀ ਬੋਲੀ ਉਜਾਡ ਹੈ ਤੇ ਅਜ ਵੀ ਕਈ ਲੋਕ ਗੁਰੂ ਗਰੰਥ ਸਾਹਿਬ ਤੇ ਕਿੰਤੂ ਕਰ ਰਹੇ ਹਨ ਕੇ ਭਗਤ ਬਾਣੀ , ਭਾਟ ਸਵੈਯੇ ਬਾਣੀ ਨਹੀਂ । ਹੁਣ ਕੀ ਓਹਨਾ ਦੇ ਪਿਛੇ ਲਗ ਕੇ ਅਸੀਂ ਗੁਰੂ ਗਰੰਥ ਸਾਹਿਬ ਦੀ ਵੀ ਭੰਡੀ ਕਰਨੀ ਸ਼ੁਰੂ ਕਰ ਦੇਈਏ । ਸਭਿਅਤਾ ਸਮੇ ਅਨੁਸਾਰ ਬਦਲਦੀ ਹੈ । ਵੇਸਵਾ ਗਮਨੀ ਤੇ ਨਾਰੀ ਪੁਰਸ਼ ਵਲੋਂ ਕਾਮ ਦੀ ਤ੍ਰਿਪਤੀ ਲਈ ਘਟੀਆ ਹਰਕਤਾਂ ਤੇ ਚਲਾਕੀਆਂ ਹਰ ਸਮੇ ਹਰ ਸਭਿਅਤਾ ਦਾ ਹਿਸਾ ਰਹੀਆਂ ਹਨ । ਇਸ ਨੇ ਕਈ ਲੋਕਾਂ ਨੂ , ਇਥੋਂ ਤਕ ਕੇ ਰਾਜਿਆਂ , ਸਾਧੂਆਂ , ਯੋਧਿਆਂ ਨੂ ਆਪਣੀ ਲਪੇਟ ਵਿਚ ਲਿਆ ਤੇ ਬਰਬਾਦ ਕੀਤਾ । ਖਾਲਸਾ ਜੋ ਰਿਹਾ ਜੀ ਜੰਗਲਾਂ ਵਿਚ ਹੋਵੇ ਤੇ ਜਿਸ ਦੀਆਂ ਕੁਛ ਇਕ ਨਸਲਾਂ ਨੇ ਪਿੰਡਾਂ ਤੇ ਸਹਿਰਾਂ ਦਾ ਮੂੰਹ ਵੀ ਨਾ ਦੇਖਿਆ ਹੋਵੇ , ਤੇ ਜਿਸ ਨੂ ਸਮਝਾਇਆ ਗਿਆ ਹੋਵੇ ਕੇ ਸਬ ਵਿਚ ਇਕ ਜੋਤ ਹੈ ਭਾਵੇਂ ਓਹ ਗਲਤ ਆਦਮੀ ਹੈ ਭਾਵੇਂ ਸਹੀ , ਤਾਂ ਓਸ ਦਾ ਚਾਲਕ ਲੋਕਾਂ ਦੀਆਂ ਚਲਾਕੀਆਂ ਵਿਚ ਫਸ ਕੇ ਧਰਮ ਗਵਾ ਬੇਠ੍ਨਾ ਸੁਭਾਵਿਕ ਹੀ ਹੋ ਜਾਂਦਾ ਹੈ । ਆਦਮੀ ਪਰਖਣਾ ਜਾਂ ਤਾਂ ਤਜਰਬੇ ਨਾਲ ਆਓਂਦਾ ਹੈ ਤੇ ਜਾਂ ਕੋਈ ਸਮਝਾ ਦੇਵੇ । ਜੇ ਗਲ ਤਜਰਬੇ ਦੀ ਆ ਜਾਵੇ ਤਾਂ ਸੇਹ੍ਜੇ ਹੀ ਧੋਖੇ ਬਾਜੀ ਹੋ ਸਕਦੀ ਹੈ , ਪਰ ਜੇ ਆਦਮੀ ਪਹਿਲਾਂ ਤੋਂ ਹੀ ਆਗਾਹ ਹੋਵੇ ਤਾਂ ਧੋਖੇਬਾਜੀ ਵਿਚ ਫਸਣ ਦੀ ਸੰਭਾਵਨਾ ਘਟ ਸਕਦੀ ਹੈ । ਇਸੇ ਲਈ ਚਰਿਤਰ ਲਿਖਣ ਦਾ ਪਰੀਯੋਜਨ ਵੀ ਅਖੀਰ ਵਿਚ ਲਿਖ ਦਿਤਾ ਗਿਆ ਕੇ " ਪਢ਼ੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਪਢ਼ੇ ਮੂਢ਼ ਚਿਤ ਲਾਏ ਚਤੁਰਤਾ ਆਵਈ " ਪਰ ਸ਼ਾਇਦ ਗੁਰੂ ਸਾਹਿਬ ਨੂ ਇਨਾ ਨਹੀਂ ਸੀ ਪਤਾ ਕੇ ਕਈ ਲੋਗ ਮੂਢ਼ ਬੁਧਿ ਤੋਂ ਵੀ ਘਟ ਬੁਧ ਵਾਲੇ ਹੁੰਦੇ ਹਨ , ਜੋ ਸਭਿਅਤਾ ਵਿਚ ਰਹ ਕੇ ਉਜਾਢ਼ਾ ਹੁੰਦਾ ਤੇ ਦੇਖ ਸਕਦੇ ਨੇ ਪਰ ਜੇ ਓਸੇ ਸਭਿਅਤਾ ਨੂ ਸਬ ਦੇ ਸਾਹਮਣੇ ਨੰਗਿਆਂ ਕਰ ਕੇ ਰਖ ਦਿਤਾ ਜਾਵੇ ਤਾਂ ਓਹ ਓਹਨਾ ਕੋਲੋਂ ਬਰਦਾਸ਼ਤ ਨਹੀਂ ਹੁੰਦਾ । ਜੋ ਸਭਿਅਤਾ ਦੀ ਆਢ਼ ਹੇਠ ਕੁਕਰਮ ਹੁੰਦੇ ਨੇ ਓਹਨਾ ਬਾਰੇ ਜੇ ਸਮਾਜ ਦੇ ਭੋਲੇ ਲੋਕਾਂ ਨੂ ਦਸ ਦਿਤਾ ਜਾਵੇ ਤਾਂ ਚਾਲਕ ਲੋਕਾਂ ਨੂ ਤਕਲੀਫ਼ ਤਾਂ ਹੋਵੇਗੀ ਹੀ ਕਿਓਂ ਕੇ ਸਭਿਅਤਾ ਦੇ ਨਾਮ ਤੇ ਓਹਨਾ ਵਲੋਂ ਪਾਇਆ ਭਰਮ ਜਾਲ ਜੋਨ ਟੁਟ ਜਾਂਦਾ ਹੈ । ਗਰੰਥ ਕੋਈ ਵੀ ਗਲਤ ਨਹੀਂ ਹੁੰਦਾ , ਗਰੰਥ ਨੂ ਸਮਝਣ ਵਾਲੀ ਮਤ ਗਲਤ ਹੁੰਦੀ ਹੈ । ਹੁਣ ਜੋ ਆਪ ਜੀ ਨੇ ਕੁਛ ਕਿੰਤੂ ਉਠਾਏ ਨੇ ਓਹਨਾ ਦਾ ਜਵਾਬ :

"1) ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਲਿਖੀ ਗਈ ਹੈ। ਅਖੌਤੀ ਦਸਮ ਗਰੰਥ ਦੀ ਬਾਣੀ ਛੰਦਾਂ ਵਿੱਚ ਲਿਖੀ ਹੋਈ ਹੈ ਜੋ ਹਿੰਦੂ ਧਰਮ ਦੇ ਲਿਖਾਰੀਆਂ ਦੀ ਪਰੰਪਰਾ ਰਹੀ ਹੈ । ਪਿਛੋਂ ਕੁਝ ਕੁ ਲਿਖਤਾਂ ਰਾਗਾਂ ਵਿੱਚ ਹਨ ਜੋ ਇੱਕ ਫੀ ਸਦੀ ਤੋਂ ਵੀ ਘੱਟ ਹਨ।"

ਉਤਰ - ਆਪ ਜੀ ਦਸ ਸਕਦੇ ਹੋ ਕੇ ੩੧ ਰਾਗ ਕੀ ਗੁਰੂ ਸਾਹਿਬ ਦੇ ਆਪਣੇ ਇਜ਼ਾਤ ਕਿਤੇ ਗਏ ਸੀ ? ਹਾਂ ਓਹਨਾ ਨੇ ਓਹ ਕਿਤੋਂ ਲਏ ਸੀ , ਅੰਗਰੇਜ ਤੇ ਰਾਗਾਂ ਵਿਚ ਕੀਰਤਨ ਕਰਦੇ ਨਹੀਂ , ਸੋ ਓਹ ਜਾਂ ਤਾਂ ਹਿੰਦੂ ਸਭਿਅਤਾ ਦਾ ਹਿਸਾ ਹੋਣੇ ਨੇ ਜਾਂ ਮੁਸਲਮਾਨਾ ਦਾ । ਸੋ ਫਿਰ ਤੇ ਆਪ ਜੀ ਮੁਤਾਬਿਕ ਗੁਰੂ ਗਰੰਥ ਸਾਹਿਬ ਵੀ ਗੁਰੂ ਸਾਹਿਬ ਦਾ ਨਹੀ ਹੋਣਾ ? ਕਯਾ ਬਾਤ ਹੈ , ਆਪ ਇਸ ਨੂ ਖੋਜ ਕਹਿ ਰਹੇ ਹੋ ? ਕਿਨੀ ਘਟੀਆ ਦਲੀਲ ਹੈ । ਆਪ ਦਸ ਸਕਦੇ ਹੋ ਕੇ ਆਪ ਜੀ ਕਿਨੇ ਰਾਗਾਂ ਦੇ ਮਾਹਿਰ ਹੋ ? ਜੇ ਦਸਮ ਬਾਣੀ ਦੇ ਸ਼ੰਦ ਤੇ ਕਾਵ ਦੀ ਜਾਣਕਾਰੀ ਰਖਦੇ ਤਾਂ ਇਨੀ ਘਟੀਆ ਗਲ ਨਾ ਕਰਦੇ । ਜੇ ਸ੍ਰੀ ਦਸਮ ਬਾਣੀ ਵਿਚ ਆਏ ਕਾਵ ਦੀ ਮਹਾਨਤਾ ਨੂ ਪਰਖਣਾ ਹੈ ਤਾਂ ਇਹਨਾ ਸ਼ੰਦਾ ਨੂ ਕਿਸੇ ਕਵੀ ਜਾਂ ਰਾਗ ਵਿਦਿਆ ਦੇ ਮਾਹਿਰ ਕੋਲ ਲੈ ਜਾਵੋ , ਤੋਹਾਨੂ ਆਪੇ ਹੀ ਜਵਾਬ ਮਿਲ ਜਾਵੇਗਾ । ਭਾਈ ਬਲਬੀਰ ਸਿੰਘ ਜੀ ਹਜੂਰੀ ਰਾਗੀ ਜੋ ਰਾਗ ਵਿਦਿਆ ਦੇ ਮਾਹਿਰ ਰਹੇ ਹਨ , ਦੇ ਦਸਮ ਬਾਣੀ ਬਾਰੇ ਰਾਗ ਤੇ ਤੇਰਾਨੇ ਦੇ ਵੀਚਾਰ ਸੁਣ ਲੇਣੇ ,ਭੁਲੇਖਾ ਦੂਰ ਹੋ ਜਾਵੇਗਾ । ਕਿਸੇ ਸ਼ਸਤਰ ਵਿਦਿਆ ਦੇ ਮਾਹਿਰ ਤੋ ਪੁਛ ਲਿਓ , ਆਪ ਜੀ ਨੂ ਦਸੇ ਗਾ ਕੇ ਭੁਜੰਗ ਪ੍ਰਯਾਤ ਸ਼ੰਦ ਵਿਚ ਪੈਂਤੜਾ ਕਿਦਾਂ ਪਾਈ ਦਾ ਹੈ। ਇਹ ਸ਼ੰਦ ਬੀਰ ਰਸ ਲਈ ਲਿਖੇ ਗਏ ਨੇ , ਖਾਲਸੇ ਦੇ ਸ਼ਸਤਰ ਵਿਦਿਆ ਦਾ ਹਿੱਸਾ ਨੇ , ਸ਼ੰਦਾਂ ਦੀ ਚਾਲ ਸੁਣ ਕੇ ਸਿੰਘ ਝੂਮਣ ਲਗਦੇ ਨੇ , ਆਪ ਜੀ ਕੀ ਜਾਣੋ ਇਸ ਬਾਰੇ? ਦਸਣਾ ਕੇ ਪਿਛਲੀ ਵਾਰ ਕਦੋਂ ਤਲਵਾਰ ਲੈ ਕੇ ਅਖਾੜੇ ਵਿਚ ਉਤਰੇ ਸੀ ? ਆਪ ਜੀ ਮੁਤਾਬਿਕ ਤਾਂ ਸਿੰਘ ਸ਼ਸਤਰ ਵਿਦਿਆ ਵੀ ਤਿਆਗ ਦੇਣ , ਕਿਓਂ ਕੇ ਇਹ ਵੀ ਹਿੰਦੁਆਂ ਤੋਂ ਹੀ ਸਿਖੀ ਸੀ ?

"(2) ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਪੰਜਾਬੀ ਬੋਲੀ ਦੀਆਂ ਸਥਾਨਕ ਬੋਲੀਆਂ ਦੀ ਵਰਤੌਂ ਕਰਦੀ ਹੈ। ਅਖੌਤੀ ਦਸਮ ਗਰੰਥ ਪਹਾੜੀ ਬੋਲੀ ਦੀ ਹੀ ਵਰਤੌਂ ਕਰਦਾ ਹੈ ਜਿੱਸ ਦਾ ਪੰਜਾਬੀ ਨਾਲ ਦੂਰ ਦਾ ਵੀ ਸੰਬੰਧ ਨਹੀਂ।"

ਉੱਤਰ- ਕੀ ਆਪ ਜੀ ਭੁਲ ਗਏ ਕੇ ਗੁਰੂ ਗਰੰਥ ਸਾਹਿਬ ਵਿਚ ਫ਼ਾਰਸੀ ਭਾਸ਼ਾ ਦੇ ਸ਼ਬਦ, ਹਿੰਦੀ ਦੇ ਸ਼ਬਦ , ਮਹਾਰਸ਼ਟਰ ਦੀ ਭਾਸ਼ਾ ਵੀ ਹਨ । ਆਪ ਜੀ ਦਸ ਸਕਦੇ ਹੋ ਕੇ ਆਪ ਜੀ ਨੂ ਕਿਸ ਸ਼ੰਦ ਵਿਚ ਪਹਾੜੀ ਬੋਲੀ ਨਜ਼ਰ ਆਈ ਹੈ ? ਕੋਈ ਉਧਾਰਨ ਤਾਂ ਦਿੰਦੇ ? ਜੇ ਆਈ ਵੀ ਹੋਵੇ ਤਾਂ ਆਪ ਜੀ ਦਸ ਸਕਦੇ ਹੋ ਕੇ ਪਓਂਟਾ ਸਾਹਿਬ ਤੇ ਆਨੰਦਪੁਰ ਸਾਹਿਬ ਤੋ ਪਹਾੜੀਆਂ ਨਹੀਂ ਨਜਰ ਆਂਦੀਆ? ਗੁਰੂ ਸਾਹਿਬ ਨੇ ਆਪਣਾ ਲਗਭਗ ਪੂਰਾ ਜੀਵਨ ਹੀ ਇਹਨਾ ਇਲਾਕਿਆਂ ਵਿਚ ਗੁਜਾਰਿਆ। ਪਰ ਸ਼ੰਦਾਂ ਵਿਚ ਫ਼ਾਰਸੀ , ਅਰਬੀ , ਬ੍ਰਿਜ , ਸੰਸਕ੍ਰਿਤ ਦੇ ਲਫਜਾਂ ਦੀ ਜੋ ਰਫਤਾਰ ਹੈ ਓਹ ਕਿਸੇ ਆਮ ਕਵੀ ਦੀ ਨਹੀਂ ਹੋ ਸਕਦੀ ।ਹਾਂ ਆਪ ਜੀ ਦੀ ਪਹਾੜੀ ਬੋਲੀ ਬਾਰੇ ਜਰੂਰ ਇੰਤਜ਼ਾਰ ਕਰਾਂਗਾ ।

3) ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿੱਚ ਸੰਮਤ 1705 ਈਸਵੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਰਚਤ ਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਕਰਵਾਈ ਸੀ ਜਿੱਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ ਅਤੇ ਗੁਰੂ ਅਰਜਨ ਦੇਵ ਜੀ ਦੀ 1604 ਈਸਵੀ ਦੀ ਰਚਤ ਬੀੜ ਨੂੰ ਕਰਤਾਰਪੁਰੀ ਬੀੜ ਕਿਹਾ ਜਾਂਦਾ ਹੈ ।

ਇਹ ਤਾਂ ਕੋਈ ਸਵਾਲ ਨਾ ਹੋਇਆ? ਸਵਾਲ ਸਪਸ਼ਟ ਕਰੋ

(4) ਡਾਕਟਰ ਰਤਨ ਸਿੰਘ ਜੱਗੀ ਦੀ ਖੋਜ ਅਨੁਸਾਰ ਅਖੌਤੀ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹੈ।

ਉਤਰ - ਇਹ ਤਾਂ ਸ੍ਰੀ ਜੱਗੀ ਦੀ ਗਲ ਹੋਈ , ਪਰ ਆਪ ਜੀ ਦੀ ਕੀ ਖੋਜ ਹੈ ? ਵੇਸੇ ਆਪ ਜੀ ਜੇ ਜੱਗੀ ਸਾਹਿਬ ਦੇ ਟੀਕੇ ਦੀ ਭੂਮਿਕਾ ਪਢ਼ ਲੇਂਦੇ ਤਾਂ ਆਪ ਜੀ ਦੇ ਜੱਗੀ ਸਾਹਿਬ ਬਾਰੇ ਵੀਚਾਰ ਬਦਲ ਜਾਂਦੇ। ਆਪ ਜੀ ਸ਼ਾਯਦ ਭੁਲ ਗਏ ਕੇ ਸ੍ਰੀ ਜੱਗੀ ਤੋਂ ਬਾਅਦ ਬਹੁਤ ਵਿਦਵਾਨ ਹਨ ਜੋ ਦਸਮ ਗਰੰਥ ਨੂ ਗੁਰੂ ਸਾਹਿਬ ਦੀ ਕ੍ਰਿਤੀ ਮਨਦੇ ਹਨ ਜਿਵੇਂ ਪ੍ਰੋਫ਼ ਹਰਭਜਨ ਸਿੰਘ , ਪ੍ਰੋਫ਼ ਪਿਆਰਾ ਸਿੰਘ ਪਦਮ , ਪ੍ਰੋਫ਼ ਜੋਧ ਸਿੰਘ , ਪ੍ਰੋਫ਼ ਹਰਪਾਲ ਸਿੰਘ ਪੰਨੂ , ਪ੍ਰੋਫ਼ ਅਨੁਰਾਗ ਸਿੰਘ ਆਦਿ । ਹੁਣ ਅਸੀਂ ਕਿਸ ਦੀ ਗਲ ਮਨੀਏ।

(5) ਗੁਰੂ ਗੌਬਿੰਦ ਸਿੰਘ ਜੀ ਨੇ ਕੋਈ ਬਾਣੀ ਨਹੀਂ ਲਿਖੀ । ਇਸ ਦਾ ਸਬੂਤ ਹੈ ਕਿ ਜੇ ਉਨਾਂ ਨੇ ਕੋਈ ਬਾਣੀ ਲਿਖੀ ਹੁੰਦੀ ਤਾਂ ਉਹ ਜ਼ਰੂਰ ਇਸ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਕਰਦੇ ਜਿਸ ਵੇਲੇ ਉਨਾਂ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਮਦਮਾ ਸਾਹਿਬ ਵਿਖੇ ਦਰਜ ਕਰਵਾਈ ਸੀ ।

ਇਹ ਤੁਸੀਂ ਇੱਕਲਿਆਂ ਨੇ ਹੀ ਆਪਣਾ ਫ਼ਤਵਾ ਸੁਨਾ ਦਿਤਾ ਕੇ ਗੁਰੂ ਸਾਹਿਬ ਨੇ ਕੋਈ ਬਾਣੀ ਨਹੀਂ ਲਿਖੀ? ਤੇ ਸਬੂਤ ਵੀ ਦੇਖੋ ਕੀ ਦਿਤਾ ? ਸਰਦਾਰ ਸਾਹਿਬ, ਆਪ ਜੀ ਨੂ ਨਾ ਤਾਂ ਗੁਰੂ ਗਰੰਥ ਸਾਹਿਬ ਬਾਰੇ ਗਿਆਨ ਲਗਦਾ ਹੈ ਤੇ ਨਾ ਹੀ ਸ੍ਰੀ ਦਸਮ ਗਰੰਥ ਬਾਰੇ । ਗੁਰੂ ਗਰੰਥ ਸਾਹਿਬ ਸਬ ਧਰ੍ਮਾ ਦਾ ਸਾਂਝਾ ਗਰੰਥ ਹੈ ਤੇ ਸਬ ਨੂ ਇਕੋ ਉਪਦੇਸ਼ ਦਿੰਦਾ ਹੈ " ਉਪਦੇਸ਼ ਚੋੰਹ ਵਰਨਾ ਕੋ ਸਾਂਝਾ " ਤੇ ਸ੍ਰੀ ਦਸਮ ਗਰੰਥ ਕਿਸੇ ਦੀ ਲਿਹਾਜ ਨਹੀਂ ਕਰਦਾ। ਗੁਰੂ ਗਰੰਥ ਸਾਹਿਬ ਪਿਆਰ ਨਾਲ ਗਲ ਸਮਝਾਂਦਾ ਹੈ ਤੇ ਸ੍ਰੀ ਦਸਮ ਗਰੰਥ ਕੁਟਾਪਾ ਚਾਢ਼ ਕੇ । ਹੁਣ ਜੇ ਕਿਸੇ ਦੂਜੇ ਧਰਮ ਵਾਲੇ ਨੂ ਸਿਖ ਬਨਾਣਾ ਹੈ ਤਾਂ ਪੇਹ੍ਲਾਂ ਪਿਆਰ ਨਾਲ ਹੀ ਲਿਆਵੋਗੇ ਕੇ ਪਹਿਲਾਂ ਹੀ ਕੁਟਾਪਾ ਸ਼ੁਰੂ ਕਰ ਦੇਵੋਗੇ ? ਹਾਂ ਜੇ ਪਿਆਰ ਨਾਲ ਨਹੀਂ ਗਲ ਸਮਝ ਆਈ ਤਾਂ ਫਿਰ ਸ੍ਰੀ ਦਸਮ ਗਰੰਥ ਹੈ ਜੋ ਸ਼ਿਵ ਜੀ ਨੂ ਪਾਖੰਡੀ ਕਹ ਦਿੰਦਾ ਹੈ , ਕ੍ਰਿਸ਼ਨ ਨੂ ਕੀਢ਼ਾ ਕਹ ਦਿੰਦਾ , ਬ੍ਰਹਮਾ , ਬਿਸ਼ਨੁ ਨੂ ਕੋਡੀ ਦਾ ਕਹ ਦਿੰਦਾ ਹੈ, ਦੁਰਗਾ ਨੂ ਵਾਹਿਗੁਰੂ ਦੀ ਬਣਾਈ ਹੋਈ ਸ਼ੈ ਸਾਬਿਤ ਕਰ ਦਿੰਦਾ। ਆਪ ਜੀ ਨੂ ਅਜੇ ਤਕ ਗਰੰਥ ਦੇ ਸਿਧਾਂਤ ਬਾਰੇ ਹੀ ਪਤਾ ਨਹੀਂ ਲਗਾ ? ਕੋਈ ਅਨਪਢ਼ ਵਿਅਕਤੀ ਇਹ ਗਲ ਕਰਦਾ ਤਾਂ ਚੰਗਾ ਲਗਦਾ ਹੈ ਪਰ ਮਾਫ਼ ਕਰਨਾ ਆਪ ਜੀ ਨੂੰ ਸੋਭਾ ਨਹੀਂ ਦਿੰਦਾ । ਮੁਸਲਮਾਨ ਓਦੋਂ ਤਕ ਮੁਸਲਮਾਨ ਨਹੀਂ ਗਿਣਿਆ ਜਾਂਦਾ ਜਿਨੀ ਦੇਰ ਤਕ ਸੁਨਤ ਨਹੀਂ ਹੁੰਦੀ , ਤੇ ਇਥੇ ਸੁਨਤ ਨੂ ਹੀ ਪਾਖੰਡ ਦਰਸਾ ਦਿਤਾ । ਗੁਰੂ ਗਰੰਥ ਸਾਹਿਬ ਵਿਚ ਤਾਂ ਪੰਜ ਵਾਰੀ ਨਮਾਜ਼ ਪਢ਼ਨ ਦੀ ਗਲ ਹੋਈ ਹੈ, ਇਕ ਵੀ ਸਿਖ ਦਿਖਾਓ ਜੋ ਪੰਜ ਵਾਰ ਨਮਾਜ਼ ਪਢ਼ਦਾ ਹੋਵੇ ? ਇਹ ਗੁਰੂ ਸਾਹਿਬ ਦੇ ਗੁਰੂ ਗਰੰਥ ਸਾਹਿਬ ਵਿਚ ਬਾਣੀ ਸ਼ਾਮਿਲ ਨਾ ਕਰਨ ਕਰਕੇ ਇਹ ਤੁਸੀਂ ਕਿਸ ਖੋਜ ਦੇ ਅਦਾਰਿਤ ਕਹ ਰਹੇ ਹੋ ਕੇ ਗੁਰੂ ਸਾਹਿਬ ਨੇ ਬਾਣੀ ਨਹੀਂ ਲਿਖੀ ? ਇਹ ਤਾਂ ਕੋਈ ਤਰਕ ਨਹੀਂ ਕੇ ਜੇ ਬਾਣੀ ਸ਼ਾਮਿਲ ਨਹੀਂ ਕੀਤੀ ਤਾਂ ਲਿਖੀ ਵੀ ਨਹੀਂ ।

6) ਕੱਚੀ ਬਾਣੀ ਲਿਖਣ ਵਾਲਿਆਂ ਵੀ ਗੁਰੂ ਨਾਨਕ ਜੀ ਦਾ ਨਾਉਂ ਵਰਤਿਆ ਸੀ ਤਾਂ ਜੋ ਲੋਕ ਸ਼ਬਦ ਨਾਨਕ ਦੀ ਮੋਹਰ ਲੱਗਣ ਨਾਲ ਇਸ ਨੂੰ ਸੱਚੀ ਬਾਣੀ ਸਮਝਣ ਦਾ ਭੁਲੇਖਾ ਖਾ ਲੈਣ। ਅਖੌਤੀ ਦਸਮ ਗਰੰਥ ਵਿੱਚ ਗੁਰੂ ਨਾਨਕ ਦੀ ਮੋਹਰ ਕਿਤੇ ਵੀ ਲੱਗੀ ਨਹੀਂ ਮਿਲਦੀ । ਸੋ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀੰ ਮੰਨੀ ਜਾ ਸਕਦੀ ।

ਉਤਰ - ਮਾਫ਼ ਕਰਨਾ ਇਹ ਆਪ ਜੀ ਦਾ ਸਵਾਲ ਹੀ ਆਪਾ ਵਿਰੋਧੀ ਹੈ । ਸਗੋਂ ਆਪ ਜੀ ਦੀ ਦਲੀਲ ਮੁਤਾਬਿਕ ਤਾਂ ਜੇ ਇਹ ਬਾਣੀ ਕਿਸੇ ਨੇ ਰਲਾ ਕਰਨ ਲਈ ਲਿਖੀ ਹੁੰਦੀ ਤਾਂ ਨਾਨਕ ਸ਼ਾਪ ਜਰੂਰ ਲਿਖਦਾ, ਸੋ ਇਹ ਸਾਬਿਤ ਹੋਇਆ ਕੇ ਇਹ ਰਲਾ ਨਹੀਂ ਹੈ ।

(7) ਕੁਝ ਲੋਕ ਦਲੀਲ ਦੇਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਪਾਉਣੀ ਭੁੱਲ ਗਏ ਸਨ। ਉਨਾਂ ਸ਼ਰਧਾਲ਼ੂਆਂ ਦਾ ਧਿਆਨ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਿਤੀ ਹੇਠ ਲਿਖੀ ਬਾਣੀ ਵੱਲ ਦੁਆਇਆ ਜਾਂਦਾ ਹੈ।

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥
ਨਾਨਕ ਸਾਚੁ ਨ ਵਿਸਰੈ ਮੇਲੇ ਸਬਦੁ ਅਪਾਰੁ ॥8॥12॥ 1
ਮਹਲਾ 1 ਅ:ਗ:ਗ:ਸ ਪੰਨਾ ੬੧

ਉਤਰ - ਕੀ ਆਪ ਜੀ ਇਹ ਗੁਰ ਵਾਕ ਭੁਲ ਗਏ ਸੀ " ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰਿਆ" ਇਥੇ ਤਾਂ ਗੁਰੂ ਸਾਹਿਬ ਨੇ ਆਪਣੇ ਆਪ ਨੂ ਪਤਿਤ ਵੀ ਕਹ ਦਿਤਾ ਹੈ ਤੇ ਮੇਨੂ ਪਤਾ ਹੈ ਕੇ ਪਤਿਤ ਦਾ ਮਤਲਬ ਵੀ ਆਪ ਜੀ ਨੂ ਪਤਾ ਹੋਣਾ ਹੈ । ਸੋ ਆਪ ਜੀ ਦਸਣ ਦੀ ਕਿਰਪਾਲਤਾ ਕਰਨਾ ਕੇ ਗੁਰੂ ਸਾਹਿਬ ਆਪਣੇ ਆਪ ਨੂ ਪਤਿਤ ਕਿਵੇਂ ਕਹ ਸਕਦੇ ਨੇ ਤੇ ਭੁਲਣ ਹਾਰ ਕਿਵੇਂ ਕਹ ਸਕਦੇ ਨੇ ? ਸਿਖਾਂ ਦਾ ਗੁਰੂ ਕੋਈ ਪਤਿਤ ਹੈ ? ਭੁਲਣਹਾਰ ਹੈ ?

(8) ਅਖੌਤੀ ਦਸਮ ਗਰੰਥ ਵਿੱਚ ਜਹਾਂਗੀਰ ਨੂੰ ਇੱਕ ਆਦਲ ਭਾਵ ਇਨਸਾਫ ਪਸੰਦ ਬਾਦਸ਼ਾਹ ਕਹਿ ਕੇ ਸਲਾਹਿਆ ਗਿਆ ਹੈ। ਇਹ ਤੁਕ ਹੇਠ ਦਿੱਤੀ ਗਈ ਹੈ। ਇੱਸ ਦਾ ਮੁਲਾਹਜ਼ਾ ਕਰੋ।
ਜਹਾਂਗੀਰ ਆਦਿਲ ਮਰਿ ਗਯੋ ॥ ਸ਼ਾਹਿਜਹਾਂ ਹਜਰਤਿ ਜੂ ਭਣੋ॥1॥ 2
ਅਖੌਤੀ ਦਸਮ ਗਰੰਥ ਪੰਨਾ 916
ਦਸਮ ਗ੍ਰੰਥ ਪ੍ਰਕਾਸ਼ਕ: ਭਾਈ ਚਤਰ ਸਿਘ ਜੀਵਨ ਸਿੰਘ, ਅੰਮ੍ਰਿਤਸਰ, 1998।
ਕੀ ਤੁਸੀਂ ਇਸ ਨੂੰ ਸੱਚ ਮੰਨੋਗੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੋ ਸਕਦੀ ਹੈ? ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਤਸੀਏ ਦਿੱਤੇ ਸਨ ਜਿਨਾਂ ਕਾਰਨ ਉਹ ਸ਼ਹੀਦੀ ਪਾ ਗਏ ਸੀ। ਜਹਾਂਗੀਰ ਆਪਣੀ ਜੀਵਨੀ ਵਿੱਚ ਇੱਸ ਗੱਲ ਨੂੰ ਬੜੇ ਗੌਰਵ ਨਾਲ ਲਿਖਦਾ ਹੈ। ਗੁਰੂ ਹਰਗੋਬਿੰਦ ਜੀ ਨੂੰ ਲੱਗ ਭੱਗ ਅੱਠ ਸਾਲ ਗਵਾਲੀਆਰ ਦੇ ਕਿਲੇ ਵਿੱਚ ਜਹਾਂਗੀਰ ਨੇ ਨਜ਼ਰਬੰਦ ਰਖਿਆ ਸੀ। ਕੀ ਕੋਈ ਸੂਝ ਬੂਝ ਰੱਖਣ ਵਾਲਾ ਵਿਅਕਤੀ ਇਹ ਮੰਨਣ ਲਈ ਤਿਆਰ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਅਖੌਤੀ ਦਸਮ ਗ੍ਰੰਥ ਵਿੱਚ ਜਹਾਂਗੀਰ ਦੀ ਸਿਫਤ ਵਾਸਤੇ ਕੋਈ ਸ਼ਬਦ ਲਿਖਣਗੇ। ਗੁਰੂ ਗੋਬਿੰਦ ਸਿੰਘ ਜੀ ਤਾਂ ਔਰੰਗਜ਼ੇਬ ਦੇ ਸਮਕਾਲੀ ਸਨ ਉਨ੍ਹਾਂ ਦਾ ਜਹਾਂਗੀਰ ਬਾਰੇ ਕੁਝ ਲਿਖਣ ਦਾ ਕੀ ਭਾਵ ਹੋ ਸਕਦਾ ਹੈ? ਇਸ ਨੂੰ ਲਿਖਣ ਵਾਲੇ ਤਾਂ ਜਹਾਂਗੀਰ ਦੇ ਚਾਪਲੂਸ ਹੀ ਹੋ ਸਕਦੇ ਹਨ ਜਿਨ੍ਹਾਂ ਉਸ ਕੋਲੋਂ ਕੋਈ ਕੰਮ ਕਢਣਾ ਹੋਵੇਗਾ।

ਉਤਰ - ਆਪ ਜੀ ਇਹ ਕਿਓਂ ਸੋਚਦੇ ਹੋ ਕੇ ਗੁਰੂ ਸਾਹਿਬ ਦੇ ਅੰਦਰ ਜਹਾਂਗੀਰ ਦੇ ਖਿਲਾਫ਼ ਨਫਰਤ ਦੀ ਭਾਵਨਾ ਪ੍ਰ੍ਬ੍ਹਲ ਹੋਵੇਗੀ ? ਗੁਰੂ ਸਾਹਿਬ ਤੇ ਕਹ ਰਹੇ ਨੇ , "ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ " ਸੋ ਆਪ ਜੀ ਕਿਸ ਭਾਵਨਾ ਤਹਤ ਲਿਖ ਰਹੇ ਹੋ ਕੇ ਗੁਰੂ ਸਾਹਿਬ ਨਫਰਤ ਕਰਨ ਵਾਲੇ ਹੋਣਗੇ ? ਜੋ ਹੈ ਹੀ ਨਿਰਵੈਰ , ਓਸਨੇ ਕਿਨੇ ਨਾਲ ਨਫਰਤ ਕੀ ਕਰਨੀ ? ਜੇ ਕਿਸੇ ਨੇ ਕੋਈ ਗਲਤ ਕਾਮ ਕਰ ਦਿਤਾ ਹੋਵੇ ਇਸ ਦਾ ਮਤਲਬ ਇਹ ਨਹੀਂ ਹੋ ਜਾਂਦਾ ਕੇ ਓਹ ਹਰ ਸੰਧਰਭ ਵਿਚ ਗਲਤ ਹੀ ਹੋਵੇਗਾ । ਦੁਸ਼ਮਨ ਨੂ ਦੁਸ਼ਮਨ ਨਾ ਸਮਝ ਕੇ ਓਸ ਦੇ ਚੰਗੇ ਗੁਣਾ ਦੀ ਤਾਰੀਫ਼ ਕੋਈ ਵਡੇ ਦਿਲ ਵਾਲਾ ਹੀ ਕਰ ਸਕਦਾ ਹੈ , ਮਾਇਆ ਵਿਚ ਗਵਾਚੀਆਂ ਨੂ ਦਿਆਨਤਦਾਰੀ ਵੀ ਚਾਪਲੂਸੀ ਹੀ ਲਗਦੀ ਹੈ ਕਿਓੰਕੇ ਆਦਮੀ ਦੀ ਫਿਤਰਤ ਹੀ ਇਸ ਤਰਹ ਦੀ ਹੁੰਦੀ ਹੈ ਕੇ ਇਹ ਹਰ ਚੀਜ਼ ਕਰਨ ਪਿਛੇ ਫਾਇਦਾ ਜਾਂ ਨੁਕਸਾਨ ਹੀ ਭਾਲਦਾ ਹੈ । ਪਰ ਤੁਸੀਂ ਭੁਲ ਗਏ ਕੇ ਗੁਰੂ ਗੋਬਿੰਦ ਸਿੰਘ ਇਕ ਆਮ ਇਨਸਾਨ ਨਹੀਂ ਸੀ , ਓਹ ਜਿਥੇ ਤੇਗ ਤੇ ਕਲਾਮ ਦਾ ਧਨੀ ਸੀ , ਓਥੇ ਰਹਮ ਦਾ ਧਨੀ ਵੀ ਸੀ । ਵਰਨਾ ਬਹਾਦੁਰ ਸ਼ਾਹ ਕਦੀ ਗੁਰੂ ਸਾਹਿਬ ਦੀ ਹਿਮਾਯਤ ਨਾ ਹਾਸਿਲ ਕਰਦਾ ਕਿਓੰਕੇ ਓਸ ਦੇ ਪਿਓ ਨੇ ਗੁਰੂ ਸਾਹਿਬ ਦੇ ਪਿਤਾ ਨੂ ਕਤਲ ਕੀਤਾ , ਸਾਹਿਬਜਾਦੇ ਕਤਲ ਕਿਤੇ , ਮਾਤਾ ਜੀ ਨੂ ਕਤਲ ਕੀਤਾ , ਹੁਣ ਆਪ ਜੀ ਕਹੋਗੇ ਕੇ ਗੁਰੂ ਸਾਹਿਬ ਇਹ ਕਿਵੇਂ ਕਰ ਸਕਦੇ ਸੀ ?

(9-ੳ) ਸ੍ਰੀ ਗੁਰੂ ਗਰੰਥ ਸਾਹਿਬ ਅਤੇ ਅਖੌਤੀ ਦਸਮ ਗਰੰਥ ਦੇ ਅਧਿਆਨ ਤੋਂ ਪਤਾ ਲੱਗ ਦਾ ਹੈ ਕਿ ਦੋਵਾਂ ਵਿੱਚ ਵਰਤੇ ਗਏ ਕੁਝ ਸ਼ਬਦ ਸਾਂਝੇ ਹਨ। ਪਰ ਇਨਾਂ ਦੀ ਵਰਤੋਂ ਦਾ ਸੰਦਰਭ ਅਤੇ ਅਰਥ ਦੋਵਾਂ ਗਰੰਥਾਂ ਵਿੱਚ ਬਿਲਕੁਲ ਵੱਖਰੇ ਹਨ।

ਮਿਸਾਲ ਵਜੋਂ ਅੰਮ੍ਰਿਤ ਸ਼ਬਦ ਅਖੌਤੀ ਦਸਮ ਗਰੰਥ ਵਿੱਚ ਦੋ ਵਾਰੀ ਆਇਆ ਹੈ। ਇਹ ਤੁਕਾਂ ਹੇਠਾਂ ਦਿਤੀਆਂ ਗਈਆਂ ਹਨ।

ਚਿਤਾ ਜਰਾਇ ਜਰਨ ਜਬ ਲਾਗਯੋ ॥ ਤਬ ਬੈਤਾਲ ਤਹਾ ਤੇ ਜਾਗਯੋ ॥
ਸੀੰਚਿ ਅੰਮ੍ਰਿਤ ਤਿਹ ਦੁਹੁੰਨ ਜਿਯਾਯੋ ॥ ਨ੍ਰਿਪ ਕੇ ਚਿਤ ਕੋ ਤਾਪੁ ਮਿਟਾਯੋ ॥64॥ 3
ਅਖੌਤੀ ਦਸਮ ਗਰੰਥ ਪੰਨਾ 929

ਸੁਨੁ ਰਾਜਾ ਤੈਂ ਪਰ ਮੈਂ ਅਟਕੀ ॥ ਭੂਲਿ ਗਈ ਸਭ ਹੀ ਸੁਧਿ ਘਟ ਕੀ ॥
ਜੋ ਮੁਹਿ ਅਬ ਤੁਮ ਦਰਸ ਦਿਖਾਵੋ ॥ ਅੰਮ੍ਰਿਤ ਡਾਰਿ ਜਨੁ ਮ੍ਰਿਤਕ ਜਿਯਾਵੋ ॥6॥ 4
ਅਖੌਤੀ ਦਸਮ ਗਰੰਥ ਪੰਨਾ 1310

ਇਨਾਂ ਦੋਵਾਂ ਤੁਕਾਂ ਵਿਚ ਅੰਮ੍ਰਿਤ ਸ਼ਬਦ ਦੇ ਅਰਥ ਮੋਏ ਨੂੰ ਜੀਉਂਦਾ ਕਰਨ ਲਈ ਵਰਤੇ ਗਏ ਹਨ । ਪਹਿਲੀ ਤੁਕ (3) ਵਿੱਚ ਇੱਕ ਰਾਜਾ ਅਪਣੇ ਅਪਰਾਧ ਦੇ ਪਛਤਾਵੇ ਵਿੱਚ ਚਿਤਾ ਵਿੱਚ ਬੈਠ ਜਲ ਮਰਨ ਲਈ ਤਿਆਰ ਹੈ ਕਿਉਂਕਿ ਉਸ ਹਥੋਂ ਬਰਾਹਮਣ ਅਤੇ ਉਸਦੀ ਪਰੇਮਕਾ ਦੋਵੇਂ ਮਾਰੇ ਗਏ ਹਨ । ਇਕ ਬੈਤਾਲ ਨੇ ਮਰ ਚੁੱਕੇ ਪਰੇਮੀ ਅਤੇ ਉਸਦੀ ਪਰੇਮਕਾ ਦੇ ਮੂੰਹਾਂ ਵਿੱਚ ਅੰਮ੍ਰਿਤ ਪਾ ਕੇ ਦੋਵੇਂ ਜੀਉਂਦੇ ਕਰਕੇ ਰਾਜੇ ਨੂੰ ਬਚਾ ਲਇਆ ਹੈ। ਦੂਜੀ ਤੁਕ (4) ਵਿੱਚ ਮਹਬੂਬਾ ਆਪਣੇ ਮਹਬੂਬ ਜੋ ਇੱਕ ਰਾਜਾ ਹੈ ਦੇ ਪਿਆਰ ਲਈ ਤੜਪ ਰਹੀ ਹੈ ਅਤੇ ਬੇਨਤੀ ਕਰ ਰਹੀ ਹੈ ਕਿ ਉਹ ਮਰ ਚੱਲੀ ਹੈ। ਇੱਸ ਲਈ ਉਸ ਦਾ ਮਹਬੂਬ (ਰਾਜਾ) ਉਸ ਦੇ ਮੂੰਹ ਵਿੱਚ ਅੰਮ੍ਰਿਤ ਪਾ ਕੇ ਉਸਨੂੰ ਜੀਉਂਦੀ ਕਰ ਲਏ।
ਤੁਕਾਂ (5 ਅਤੇ 6) ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ ਦਿਤੀਆਂ ਗਈਆਂ ਹਨ । ਇਨਾਂ ਵਿੱਚ ਅੰਮ੍ਰਿਤ ਦੇ ਅਰਥ ਟਕਸਾਲ਼ੀ ਹੀ ਹਨ ਪਰ ਕਟਾਖ ਵਿੱਚ ਦਿਤੇ ਗਏ ਹਨ । ਗੁਰੂ ਨਾਨਕ ਦੇਵ ਜੀ ਆਖ ਰਹੇ ਹਨ ਕਿ ਹਰ ਵਿਅਕਤੀ ਆਪਣੇ ਆਪ ਨੂੰ ਅਮਰ ਸਮਝ ਸੰਸਾਰ ਵਿੱਚ ਮਾੜੇ ਕੰਮ ਕਰਨ ਲਗ ਪੈਂਦਾ ਹੈ। ਉਹ ਇਸ ਭੁਲੇਖੇ ਵਿੱਚ ਜੀਵਨ ਦਾ ਅਸਲੀ ਮਨੋਰਥ ਭੁੱਲ ਜਾਂਦਾ ਹੈ ਅਤੇ ਅੰਤ ਸਮੇਂ ਪਛਤਾਵਾ ਕਰਦਾ ਹੈ ਕਿ ਉਸ ਆਪਣਾ ਹੀਰਾ ਜਨਮ ਗੁਆ ਕੁਝ ਨਹੀਂ ਖੱਟਿਆ।

ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥
ਲਬ ਲੋਭੁ ਮੁਚੁ ਕੂੜੁ ਕਮਾਵਹਿ ਬਹੁਤ ਉਠਾਵਹਿ ਭਾਰੋ ॥
ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥1॥1॥13॥ (5)
ਗਉੜੀ ਮਹਲਾ 1 ਅ:ਗ:ਗ:ਸ ਪੰਨਾ 154

ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨ ਸੁ ਪੰਚ ਜਨਾ ॥2॥2॥14॥(6)
ਗਾੳਮਹਲਾ 1 ਅ:ਗ:ਗ:ਸ ਪੰਨਾ 155

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
ਤਿਨ੍ਹੀ ਪੀਤਾ ਰੰਗ ਸਿਉ ਜਿਨ੍ਹ ਕਉ ਲਿਖਿਆ ਆਦਿ ॥1॥ (7)
ਸਾਰੰਗ ਮਹਲਾ 2 ਅ.ਗ.ਗ.ਸ ਪੰਨਾ 1238
ਸਿੱਖ ਧਰਮ ਵਿੱਚ ਅੰਮ੍ਰਿਤ ਦੇ ਅਸਲ਼ੀ ਅਤੇ ਪਰਵਾਨਤ ਅਰਥ ਆਖਰੀ ਤੁਕ (7) ਤੋਂ ਮਿਲਦੇ ਹਨ। ਅੰਮ੍ਰਿਤ ਮਨ ਵਿੱਚ ਹੀ ਮੌਜੂਦ ਹੈ। ਪਰ ਇਸ ਨੂੰ ਹਾਸਲ਼ ਕਰਨ ਲਈ ਅਕਾਲਪੁਰਖ ਦੀ ਮਿਹਰ ਮਿਲਣੀ ਜ਼ਰੂਰੀ ਹੈ। ਅਕਾਲਪੁਰਖ ਦੀ ਕਿਰਪਾ ਉਸਦੇ ਹੁਕਮ ਵਿੱਚ ਚਲਣ ਨਾਲ ਹੀ ਮਿਲ ਸਕਦੀ ਹੈ। ਜਿਸ ਵਾਸਤੇ ਲੋਕ ਸੇਵਾ ਅਤੇ ਲੋਕ ਭਲਾਈ ਕਰਨ ਦਾ ਉਦਮ ਪਹਿਲਾ ਕਦਮ ਹੈ।

ਉਤਰ - ਫਿਰ ਤਰਕ ਵਿਹੂਣੀ ਗਲ। ਸ਼ਬਦਾਂ ਦੇ ਸੰਧਰਬ ਵਖਰੇ ਹੋਣ ਨਾਲ ਆਪ ਜੀ ਨੂੰ ਕਿਵੇਂ ਪਤਾ ਲਗ ਗਿਆ ਕੇ ਇਹ ਗਰੰਥ ਗੁਰੂ ਸਾਹਿਬ ਦਾ ਨਹੀਂ ਲਿਖਿਆ ? ਇਕ ਇਕ ਅਖਰ ਦੇ ਸੋ ਸੋ ਮਤਲਬ ਹੁੰਦੇ ਨੇ , ਕੀ ਇਹ ਆਪ ਜੀ ਨੂ ਨਹੀਂ ਪਤਾ ? ਗੁਰੂ ਗਰੰਥ ਸਾਹਿਬ ਵਿਚ ਤੇ ਇਹ ਵੀ ਲਿਖਿਆ ਹੈ " ਬਿਖਿਆ ਅੰਮ੍ਰਿਤ ਏਕੁ ਹੈ ਬੂਝੈ ਪੁਰਖੁ ਸੁਜਾਣੁ ", ਸੋ ਇਹ ਅਮ੍ਰਿਤ ਆਪ ਜੀ ਦੇ ਹਿਰਦੇ ਵਿਚ ਵਸਦਾ ਹੈ ? ਤੇ ਅਕਾਲ ਪੁਰਖ ਦੀ ਮਿਹਰ ਨਾਲ ਮਿਲ ਵੀ ਗਿਆ ਹੋਣਾ ?

(9-ਅ) ਭਗਉਤੀ ਸ਼ਬਦ ਵੀ ਦੋਵਾਂ ਗਰੰਥਾਂ ਵਿੱਚ ਆਇਆ ਹੈ ਪਰ ਦੋਵਾਂ ਵਿੱਚ ਇਸ ਦੇ ਅਰਥ ਵੱਖਰੇ ਵੱਖਰੇ ਹਨ। ਅਖੌਤੀ ਦਸਮ ਗਰੰਥ ਵਿੱਚ ਭਗਉਤੀ ਸ਼ਿਵਜੀ ਦੇਵਤੇ ਦੀ ਪਤਨੀ ਸ਼ਿਵਾ ਹੈ। ਕਈ ਵਾਰੀ ਹਿੰਦੂ ਧਰਮ ਵਿੱਚ ਭਗਉਤੀ ਦੇਵੀ ਕਾਲੀ ਜਾਂ ਦੁਰਗਾ ਵੀ ਹੈ। ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਬਦ ਭਗਉਤੀ ਕੇਵਲ ਇੱਕ ਭਗਤ ਨੂੰ ਹੀ ਦਰਸਾਉਂਦਾ ਹੈ ਜੋ ਅਕਾਲਪੁਰਖ ਨੂੰ ਮਿਲਣ ਦਾ ਚਾਹਵਾਨ ਹੈ। ਇੱਸ ਦੀ ਵਿਆਖਿਆ ਹੇਠ ਦਿੱਤੇ ਗੁਰੂ ਅਮਰ ਦਾਸ ਜੀ ਦੇ ਸਬਦ ਤੋਂ ਮਿਲ ਜਾਂਦੀ ਹੈ।
ਅੰਤਰਿ ਕਪਟੁ ਭਗਾਉਤੀ ਕਹਾਏ ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥3॥14॥ 8
ਸਿਰੀ ਮਹਲਾ 3 ਅਗਗਸ ਪੰਨਾ ੮੮

ਉਤਰ - ਸਰਦਾਰ ਸਾਹਿਬ ਆਪ ਜੀ ਨੂ ਕਿਵੇਂ ਪਤਾ ਕੇ ਭਗੋਤੀ ਪਾਰਵਤੀ ਹੈ ? ਸ਼ਿਵ ਜੀ ਨੂੰ ਤੇ ਗੁਰੂ ਸਾਹਿਬ ਦਸਮ ਗਰੰਥ ਵਿਚ ਕੋਡੀ ਦਾ ਦਸਦੇ ਨੇ ਤੇ ਪਾਰਵਤੀ ਦੀ ਪੂਜਾ ਕਰਦੇ ਹੋਣਗੇ ? ਭਗੋਤੀ ਦੋਨੋ ਗ੍ਰੰਥਾਂ ਵਿਚ ਇਕੋ ਹੀ ਮਤਲਬ ਰਖਦੀ ਹੈ ਬਸ ਆਪ ਜੀ ਦੇ ਦ੍ਰਿਸ਼ਟੀਕੋਣ ਦਾ ਫਰਕ ਹੈ । ਭਗੋਤੀ ਗੁਰਮਤ ਹੁੰਦੀ ਹੈ। ਗੁਰਮਤ ਹੀ ਮਨਮਤ ਦਾ ਨਾਸ ਕਰਦੀ ਹੈ ਤੇ ਗੁਰਮਤ ਹੀ ਵਿਕਾਰ ਰੂਪੀ ਰਾਕਸ਼ਾਂ ਦਾ ਨਾਸ ਕਰਦੀ ਹੈ ।ਭਗੋਤੀ ਬਾਰੇ ਖਾਸ ਜਾਣਕਾਰੀ ਲਈ ਮੇਰੇ ਬਲੋਗ ਤੇ ਚੇਕ ਕਰ ਸਕਦੇ ਹੋ , ਫਿਰ ਦਸਣਾ ਕੇ ਭਗੋਤੀ ਕਿਵੇ ਸ਼ਿਵ ਜੀ ਦੀ ਘਰ ਵਾਲੀ ਹੈ ? ਇਥੇ ਇਕ ਗਲ ਹੋਰ ਪੁਸ਼੍ਦਾ ਜਾਵਾਂ ਕੇ ਗੁਰੂ ਗਰੰਥ ਸਾਹਿਬ ਵਿਚ ਜਿਸ ਸ਼ਿਵ ਘਰ ਜਾਣ ਦੀ ਗਲ ਹੋਈ ਹੈ ਓਹ ਤੇ ਆਪ ਜੀ ਮੁਤਾਬਿਕ ਕੇਲਾਸ਼ ਪਰਬਤ ਹੀ ਹੋਣਾ " ਗੁਰ ਪਰਸਾਦੀ ਸਿਵ ਘਰਿ ਜੰਮੈ" ਸੋ ਆਪ ਜੀ ਇਸ ਦੇ ਅਰਥ ਇਹ ਕਰੋਗੇ ਕੇ ਗੁਰੂ ਦੀ ਕਿਰਪਾ ਨਾ ਸ਼ਿਵ ਜੀ ਤੇ ਪਾਰਵਤੀ ਦੇ ਘਰ ਕੇਲਾਸ਼ ਪਰਬਤ ਤੇ ਜਮੋਗੇ?

(10) ਰਹਿਰਾਸ ਵਿੱਚ ਕਬਿਯੋਬਾਚ ਬੇਨਤੀ ਅਖੌਤੀ ਦਸਮ ਗਰੰਥ ਵਿਚੋਂ ਪਾਈ ਗਈ ਹੈ। ਇਹ ਚਰਿਤ੍ਰ 404 ਦੇ ਸਲੋਕ 377 ਤੋਂ ਸ਼ੁਰੂ ਹੁੰਦੀ ਹੈ ਅਤੇ ਸਲੋਕ 401 ਨਾਲ ਖਤਮ ਹੁੰਦੀ ਹੈ । ਸੁੰਦਰ ਗੁਟਕਾ (ਪਰਕਾਸ਼ਕ: ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਉਪਰੋਕਤ ਦਿਤੇ ਸਲੋਕਾਂ ਦੇ ਨੰਬਰਾਂ ਨੂੰ 1-25 ਲਿਖਦਾ ਹੈ। ਸ੍ਰੀ ਗੁਰੂ ਗਰੰਥ ਸਾਹਿਬ ਦੀ ਮਰਯਾਦਾ ਅਨੁਸਾਰ ਸਲੋਕਾਂ ਦਾ ਨੰਬਰ ਨਹੀਂ ਬਦਲਿਆ ਜਾ ਸਕਦਾ ਕਿਉਂਕਿ ਇਹ ਸਲੋਕਾਂ ਦੀ ਪਛਾਣ ਦਾ ਚਿਨ੍ਹ ਹੈ। ਇਹ ਮਰਯਾਦਾ ਕਿਉਂ ਤੋੜੀ ਗਈ ਇਹ ਗੁੰਝਲ ਛੇਤੀ ਹੀ ਖੁਲ੍ਹ ਜਾਵੇਗੀ। ਜਦੋਂ ਅਸੀਂ ਸਲੋਕ 402 ਚਰਿਤ੍ਰ 404 ਵਿੱਚ ਪੜ੍ਹਦੇ ਹਾਂ ਤਾਂ ਗੂੱਥੀ ਵਿਚੋਂ ਸੱਪ ਬਾਹਰ ਨਿਕਲ ਆਉਂਦਾ ਹੈ।
ਕਿਰਪਾ ਕਰੀ ਹਮ ਪਰ ਜਗਮਾਤਾ ॥ ਗ੍ਰੰਥ ਕਰਾ ਪੂਰਨ ਸੁਭ ਰਾਤਾ ॥402॥ 9
ਅਖੌਤੀ ਦਸਮ ਗਰੰਥ ਪੰਨਾ 1388

ਸਾਫ ਜ਼ਾਹਰ ਹੈ ਕਿ ਜਗਮਾਤਾ ਇਨਾਂ ਪੰਝੀ ਸਲੋਕਾਂ ਪਿਛੇ ਲੁਕੀ ਬੈਠੀ ਸੀ। ਲਿਖਾਰੀ ਜਗਮਾਤਾ ਦਾ ਧੰਨਵਾਦ ਕਰਦਾ ਹੈ ਕਿ ਉਸਦੀ ਕਿਰਪਾ ਸਦਕਾ ਕਾਰਜ ਨਿਰਵਿਘਨ ਸਮਾਪਤ ਹੋਇਆ ਹੈ । ਜਗਮਾਤਾ ਕੇਹੜੀ ਦੇਵੀ ਦਾ ਨਾਂਉ ਹੈ ਇਹ ਫੇਸਲਾ ਸਿੱਖਾਂ ਨੇ ਕਰਨਾ ਹੈ। ਕੀ ਅਖੌਤੀ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਕਿ ਨਹੀਂ ਇਹ ਫੇਸਲਾ ਤਾਂ ਹੋ ਹੀ ਗਿਆ ਹੈ। ਸ੍ਰੀ ਗੁਰੂ ਗਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਦੇਵੀ ਅਤੇ ਦੇਵਤਿਆਂ ਦੀ ਸਿੱਖ ਧਰਮ ਵਿੱਚ ਪੂਜਾ ਨਹੀਂ ਹੋ ਸਕਦੀ ਅਤੇ ਇੱਸ ਦੀ ਸਖਤ ਮਨਾਹੀ ਹੈ। ਕੀ ਗੁਰੂ ਗੋਬਿੰਦ ਸਿੰਘ ਜੀ ਇਸ ਕਵਿਤਾ ਦੇ ਲੇਖਕ ਹੋ ਸਕਦੇ ਹਨ? ਜਵਾਬ ਕੋਰੀ ਨਾਂਹ ਵਿੱਚ ਹੈ।

ਉਤਰ - ਆਪ ਜੀ ਦੇ ਸਵਾਲ ਤੋਂ ਇਹ ਕਿਵੇਂ ਸਾਬਿਤ ਹੋਇਆ ਕੇ ਚੋਪਈ ਗੁਰੂ ਸਾਹਿਬ ਦੀ ਰਚਨਾ ਨਹੀਂ ? ਜੇ ਕਿਸੇ ਨੇ ਗਲਤੀ ਕੀਤੀ ਹੈ ਸਲੋਕਾਂ ਦੀ ਸ਼ੰਦ ਬੰਦੀ ਵਿਚ ਤਾਂ ਓਹ ਸੁਧਾਰੀ ਜਾ ਸਕਦੀ ਹੈ ਪਰ ਆਪ ਜੀ ਨੇ ਇਹ ਕਿਸ ਅਧਾਰ ਤੇ ਕਹ ਦਿਤਾ ਕੇ ਇਹ ਬਾਣੀ ਨਹੀਂ? ਕੀ ਆਪ ਸਿਖ ਪੰਥ ਦੀ ਮਰਿਯਾਦਾ ਵਿਚ ਯਕੀਨ ਰਖਦੇ ਹੋ ? ਜੇ ਰਖਦੇ ਨਹੀਂ ਤਾਂ ਤੋਹਾਨੂ ਮਰਿਯਾਦਾ ਤੇ ਗਲ ਕਰਨ ਦਾ ਕੀ ਹਕ਼ ? ਤੇ ਜੇ ਰਖਦੇ ਹੋ ਤਾਂ ਫਿਰ ਜਾਪੁ ਸਾਹਿਬ ,ਸਵੈਯੇ , ਚੋਪਈ ਜੋ ਅਮ੍ਰਿਤ੍ਸੰਚਾਰ ਦੀਆਂ ਬਾਣੀਆ ਹਨ ਰਹਤ ਮਰਿਆਦਾ ਅਨੁਸਾਰ , ਓਹਨਾ ਤੇ ਕਿੰਤੂ ਕਰਨ ਦਾ ਹਕ਼ ਆਪ ਨੂ ਕਿਸ ਨੇ ਦਿਤਾ ? ਆਪ ਜੀ ਨੇ ਫਿਰ ਕੋਈ ਤਥ ਨਹੀਂ ਦਿਤਾ । ਆਪ ਜੀ ਨੂ ਪਤਾ ਹੈ ਕੇ ਇਹ ਜਗਮਾਤਾ ਗੁਰੂ ਗਰੰਥ ਸਾਹਿਬ ਵਿਚ ਵੀ ਲੁਕੀ ਬੇਠੀ ਹੈ , ਜੇ ਆਪ ਜੀ ਨੇ ਵੀਚਾਰ ਕੇ ਗੁਰੂ ਗਰੰਥ ਸਾਹਿਬ ਦੀ ਖੋਜ ਕੀਤੀ ਹੁੰਦੀ ਤਾਂ ਆਪ ਜੀ ਨੂ ਪਤਾ ਲਗ ਜਾਂਦਾ ਕੇ ਇਸੇ ਮਾਤਾ ਕੋਲੋਂ ਵਾਰ ਵੀ ਗੁਰੂ ਗਰੰਥ ਸਾਹਿਬ ਵਿਚ ਮੰਗੇ ਗਏ ਨੇ "ਮਤੀ ਦੇਵੀ ਦੇਵਰ ਜੇਸ਼ਟ " ਅਤੇ " ਮਤ ਮਾਤਾ ਸੰਤੋਖ ਪਿਤਾ " ਇਹ ਓਹੀ ਗੁਰਮਤ ਰੂਪੀ ਜਗਮਾਤਾ ਹੈ ਜਿਸ ਤੋਂ ਵਰ ਮੰਗਿਆ ਜਾ ਰਿਹਾ। ਜਗਮਾਤਾ ਬਾਰੇ ਜਿਆਦਾ ਜਾਣਕਾਰੀ ਲਈ ਬਲੋਗ ਦੇਖੋ । ਹੁਣ ਇਹ ਨਾ ਕਹ ਦੇਣਾ ਕੇ ਇਹ ਸਾਡੇ ਗੁਰੂ ਸਾਹਿਬਾਨ ਦੀ ਫਿਲੋਸਫੀ ਹੋ ਸਕਦੀ ਹੈ ? ਹਿੰਦੂ ਨੂ ਅੰਨਾ ਇਸੇ ਲਈ ਕੇਹਾ ਸੀ ਕੇ ਜੋ ਚੀਜ਼ਾ ਅਧਿਆਤਮਿਕ ਤੋਰ ਤੇ ਸਮਝਾਈਆਂ ਸਨ ਓਹਨਾ ਨੂ ਹੇ ਅਸਲੀ ਸਮਝ ਕੇ ਪੂਜਾ ਸ਼ੁਰੂ ਕਰ ਦਿਤੀ , ਓਹੀ ਭੁਲੇਖਾ ਆਪ ਨੇ ਖਾਧਾ , ਸੋ ਫਰਕ ਕੀ ਰਿਹਾ ? ਆਪ ਜੀ ਨੂ ਅਜੇ ਤਕ ਦੇਵੀ ਦਾ ਮਤਲਬ ਹੀ ਨਹੀਂ ਪਤਾ ਲਗਾ ? ਦੇਵੀ ਦੇਵਤਿਆਂ ਦੀ ਪਰਿਭਾਸ਼ਾ ਗੁਰੂ ਸਾਹਿਬ ਨੇ ਦਸਮ ਗਰੰਥ ਵਿਚ ਦਿਤੀ ਹੈ, ਜੇ ਆਪ ਜੀ ਨੇ ਸੁਹਿਰਦਤਾ ਨਾਲ ਅਧਿਐਨ ਕੀਤਾ ਹੁੰਦਾ ਤਾਂ ਇਹ ਗਲ ਨਾ ਕਰਦੇ ਕਿਓਂ ਕੇ ਦੇਵਤਿਆਂ ਦੀ ਪੂਜਾ ਤੇ ਜਿਨੀ ਦਸਮ ਬਾਣੀ ਖੰਡਨ ਕਰਦੀ ਹੈ ਓਨੀ ਕੋਈ ਹੋਰ ਨਹੀਂ । ਦੇਵਤਿਆ ਦੀ ਪਰਿਭਾਸ਼ਾ ਸੁਨੋ " ਸਾਧ ਕਰਮ ਜੋ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥ ਅਤੇ " ਜਿਤੇ ਦੇਵ ਹੋਸੀ ॥ ਸਭੇ ਅੰਤ ਜਾਸੀ ॥" ਸਾਫ਼ ਦਸ ਦਿਤਾ ਕੇ ਜੋ ਮਨੁਖ ਚੰਗੇ ਕਮ ਕਰਦੇ ਨੇ , ਲੋਕ ਓਹਨਾ ਨੂ ਦੇਵਤੇ ਆਖਦੇ ਨੇ । ਕੀ ਇਹ ਹਿੰਦੁਆਂ ਦੀ ਪਰਿਭਾਸ਼ਾ ਹੈ ?

(11) ਨਿਤਨੇਮ ਦੀਆਂ ਪੰਜ ਬਾਣੀਆਂ ਵਿੱਚ ਜਾਪ ਸਾਹਿਬ ਉਨਾਂ ਤਿੰਨ ਬਾਣੀਆਂ ਵਿਚੋਂ ਇੱਕ ਹੈ ਜੋ ਅਖੌਤੀ ਦਸਮ ਗਰੰਥ ਵਿਚੋਂ ਲਈਆਂ ਗਈਆਂ ਹਨ। ਬਹੁਤ ਸਾਰੇ ਗੁਰਸਿੱਖ ਭਾਈ ਅਤੇ ਭੇਣਾਂ ਜ਼ਜ਼ਬਾਤ ਅਧੀਨ ਜਾਪ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਮਝਦੇ ਹਨ ਅਤੇ ਇਸ ਨੂੰ ਜਪੁਜੀ ਸਾਹਿਬ ਦੇ ਬਰਾਬਰ ਸਤਿਕਾਰ ਦੇਂਦੇ ਹਨ। ਜਪੁਜੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਪਹਿਲੀ ਬਾਣੀ ਹੈ ਅਤੇ ਜਾਪ ਸਾਹਿਬ ਅਖੌਤੀ ਦਸਮ ਗਰੰਥ ਦੀ ਪਹਿਲੀ ਬਾਣੀ ਹੈ। ਵਿਸ਼ਲੇਸ਼ਣਾਤਮਕ ਅਧਿਯਾਨ ਦੁਆਰਾ ਪਤਾ ਲੱਗਦਾ ਹੈ ਕਿ {ਅਖੌਤੀ ਦਸਮ ਗਰੰਥ} ਜਾਪ ਸਾਹਿਬ ਵਿੱਚ ਨਮਸਕਾਰ ਦਾ ਸ਼ਬਦ ਕਰੀਬਨ ਹਰ ਤੁਕ ਵਿੱਚ ਆਇਆ ਹੈ ਅਤੇ ਜਾਪ ਸਾਹਿਬ ਦਾ ਮਨੋਰਥ ਕੇਵਲ ਮੱਥਾ ਟੇਕਣ ਤੋਂ ਅੱਗੇ ਨਹੀਂ ਟੁਰਦਾ। ਅਕਾਲ ਅਤੇ ਕਾਲ ਦੇ ਸ਼ਬਦ ਵੀ ਬਰਾਬਰ ਵਾਰੀ ਆਏ ਹਨ। ਕਾਲ ਦੀ ਵਰਤੋਂ ਹਿੰਦੂ ਧਰਮ ਵਿੱਚ ਬਹੁਤ ਕੀਤੀ ਗਈ ਹੈ ਅਤੇ ਇਸ ਦੇ ਅਰਥ ਹਨ ਸ਼ਿਵਜੀ ਦੇਵਤਾ ਜੋ ਮੌਤ ਦਾ ਪਰਤੀਕ ਹੈ । ਜਾਪ ਸਾਹਿਬ ਵਿੱਚ ਕਾਲ ਨੂੰ ਲੈ ਆਉਣਾ ਅਤੇ ਪਿਛੋਂ ਬਾਕੀ ਅਖੌਤੀ ਦਸਮ ਗਰੰਥ ਵਿੱਚ ਇਸ ਦੀ ਖੁਲ੍ਹਮਖੁਲ਼੍ਹਾ ਵਰਤੋਂ ਇੱਕ ਸਾਜ਼ਸ਼ ਦਾ ਚਿੰਨ੍ਹ ਹਨ ਜਿਸ ਦੁਆਰਾ ਸਿੱਖ ਧਰਮ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਦੀ ਫੁਹਾਰ ਹੀ ਮਿਲਦੀ ਹੈ।

ਉਤਰ - ਅਕਾਲ ਪੁਰਖ ਨੂੰ ਨਮਸ੍ਕਾਰ ਕਰਨ ਨਾਲ ਕੀ ਆਪ ਜੀ ਦਾ ਸਿਰ ਨੀਵਾਂ ਹੋ ਜਾਂਦਾ ਹੈ ? ਕੀ ਅਕਾਲਪੁਰਖ ਨੂ ਨਮਸ੍ਕਾਰ ਕਰਨਾ ਵੀ ਆਪ ਜੀ ਨੂੰ ਗਲਤ ਲਗਦਾ ਹੈ । ਇਹ ਰਚਨ ਹਾਰੇ ਦੀ ਮਰਜੀ ਹੈ ਕੇ ਓਹ ਕੀ ਲਿਖਦਾ ਹੈ ਜਾਣ ਕੀ ਨਹੀਂ , ਓਸਨੇ ਆਪ ਜੀ ਤੋਂ ਪੁਛ ਕੇ ਲਿਖਣਾ ਸੀ ? ਆਪ ਜੀ ਨੇ ਲਿਖਿਆ ਹੈ ਕੇ ਕਾਲ ਸ਼ਿਵ ਜੀ ਹੈ , ਸ਼ਿਵਜੀ ਦੀ ਜਿਨੀ ਬੇਜਤੀ ਦਸਮ ਗਰੰਥ ਵਿਚ ਹੋਈ ਹੈ ਜੇ ਸ਼ਿਵਜੀ ਦੇ ਚੇਲੇ ਦੇਖ ਲੇਣ ਤਾਂ ਦੰਗੇ ਹੋ ਜਾਣ। ਸ਼ਿਵ ਜੀ ਨੂੰ ਪਾਖੰਡੀ , ਦੰਭੀ , ਜੰਗਲਾਂ ਵਿਚ ਭਟਕਦਾ ਹੋਇਆ ਦਰਸਾਇਆ ਹੈ , ਇਥੋਂ ਤਕ ਕੇ ਇਹ ਵੀ ਕਹ ਦਿਤਾ ਕੇ ਸ਼ਿਵ ਜੀ ਕੋਡੀਓਂ ਖੋਟਾ ਹੈ , ਹੁਣ ਦਸੋਂ ਕੇ ਇਹ ਸ਼ਿਵ ਜੀ ਓਹੀ ਕਾਲ ਹੈ ?

੧. ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥
Thou hast meditated on millions of Krishnas, Vishnus, Ramas and Rahims.

ਭਾਵ ਕੇ ਹੇ ਮਨੁਖ ਤੂ ਸਮਜ ਲੈ ਕੇ ਓਸ ਵਾਹੇਗੁਰੁ ਰੂਪੀ ਕਾਲਪੁਰਖ ਨੂ ਕ੍ਰੋਰਾਂ ਹੀ ਕ੍ਰਿਸ਼ਨ, ਬਿਸ਼ਨ , ਤੇ ਰਾਮਚੰਦਰ ਧਯਾ ਚੁਕੇ ਨੇ

ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥
Thou hast recited the name of Brahma and shivji, even then none could save thee.

ਤੂੰ ਇਹਨਾ ਬ੍ਰਹਮਾ ਤੇ ਸ਼ਿਵ ਆਦਿਕ ਦੇਵਤਿਆਂ ਦੀ ਪੂਜਾ ਵਿਚ ਸਮਾ ਖਰਾਬ ਕਰਦਾ ਰਿਹਾ ਹੈਂ , ਪਰ ਜਦੋਂ ਲੋੜ ਪਈ ਤਾਂ ਇਹਨਾ ਵਿਚੋਂ ਕੋਈ ਵੀ ਕਮ ਨਹੀਂ ਆਯਾ

ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ ॥
Thou hast observed millions of austerities for millions of days, but thou couldst not be recompensed even for the value of a couldst not be recompensed even for the value of a cowrie.

ਤੂੰ ਭਾਵੇਂ ਇਹਨਾ ਸ਼ਿਵ ਜਹੇ ਦੇਵਤਿਆਂ ਦੀ ਲਖਾਂ ਸਾਲ ਭਗਤੀ ਕਰ ਲੈ ਇਹਨਾ ਨੇ ਕੋਡੀ ਦੇ ਕਮ ਨਹੀਂ ਆਨਾ।

ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥
The cannot save themselves form the blow (of KAL), how can they protect thee?

ਓਏ ਮੂਰਖਾ ਤੇਨੁ ਇਹ ਕਿਵੇਂ ਸ਼ਿਵ ,ਬ੍ਰਹਮਾ, ਰਾਮ ਤੇ ਕ੍ਰਿਸ਼ਨ ਕਿਵੇਂ ਬਚਾਣਗੇ ਜਦੋਂ ਇਹ ਆਪਣੇ ਆਪ ਨੂ ਮੋਤ ਤੋਂ ਨਹੀਂ ਬਚਾ ਸਕੇ

ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥
They are all hanging in the blazing fire of anger, therefore they will cause thy hanging similarly.

ਓਸ ਮੋਤ ਦੇ ਕੁੰਡ ਵਿਚ ਇਹ ਆਪ ਵੀ ਡੁਬੇ ਨੇ ਤੇ ਤੇਨੁ ਵੀ ਲੈ ਡੁਬਨ ਗੇ

੨. ਕੋਟਿ ਇੰਦ੍ਰ ਉਪਇੰਦ੍ਰ ਬਨਾਏ ॥
He hath created millions of Indras and Upindras (smaller Indras).

ਬ੍ਰਹਮਾ ਰੁਦ੍ਰ ਉਪਾਇ ਖਪਾਏ ॥
He has created and destroyed Brahmas and Rudras (Shivas)

ਜੇ ਸ਼ਿਵਜੀ ਦੀ ਹੋਰ ਇਜ਼ਾਤ ਦੇਖਣੀ ਹੋਵੇ ਤਾਂ ਮੇਰਾ ਬਲੋਗ ਚੈਕ ਕਰ ਲੈਣਾ ਤਾਂ ਕੇ ਆਪ ਜੀ ਦੇ ਮਨ ਵਿਚ ਕੋਈ ਭਰਮ ਨਾ ਰਹ ਜਾਵੇ ਪਰ ਆਪ ਜੀ ਦੀ ਸ਼ਿਵ ਜੀ ਪ੍ਰਤੀ ਜਾਣਕਾਰੀ ਦੇਖ ਕੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕੇ ਆਪ ਜੀ ਨੇ ਸ੍ਰੀ ਦਸਮ ਗਰੰਥ ਦਾ ਅਧਿਐਨ ਨਹੀਂ ਕੀਤਾ ਕਿਓਂ ਕੇ ਜੇ ਆਪ ਜੀ ਨੇ ਕੀਤਾ ਹੁੰਦਾ ਤਾਂ ਘਟੋ ਘਟ ਇਹ ਗਲਾ ਨਾ ਕਰਦੇ । ਹੁਣ ਦਸੋ ਕਿਨੀ ਕੁ ਪੂਜਾ ਹੋਈ ਹੈ ਸ਼ਿਵ ਜੀ ਦੀ । ਇਹੀ ਹਾਲ ਬਾਕੀ ਦੇਵਤਿਆਂ , ਸਮੇਤ ਕ੍ਰਿਸ਼ਨ ਦਾ ਕੀਤਾ ਗਿਆ ਹੈ , ਆਪ ਜੀ ਓਹ ਵੀ ਮੇਰੇ ਬਲੋਗ ਤੇ ਪਢ਼ ਸਕਦੇ ਹੋ ।

(12) ਜਾਪ ਸਾਹਿਬ ਵਿੱਚ ਬਹੁਤ ਦੁਖਦਾਈ ਸਿੱਖ ਧਰਮ ਵਿਰੋਧੀ ਮਿਸਾਲ ਹੇਠਾਂ ਦਿੱਤੇ ਸਲੋਕ ਅਤੇ ਇਸ ਦੇ ਅਰਥਾਂ ਵਿੱਚ ਮਿਲਦੀ ਹੈ ।

ਨਮਸਤਸਤੁ ਦੇਵੇ। ਨਮਸਤੰ ਅਭੇਵੇ।
ਨਮਸਤੰ ਅਜਨਮੇ । ਨਮਸਤੰ ਸੁਬਨਮੇ ।21॥ 10
ਦਸਮ ਗਰੰਥ ਭਾਗ 1 ਜੱਗੀ-ਜੱਗੀ ਪੰਨਾ 2 ।
ਅਰਥ: ਹੇ (ਕਰਮ-ਫਲ) ਦੇਣ ਵਾਲੇ! ਤੈਨੂੰ ਨਮਸਕਾਰ ਹੈ; ਹੇ ਭੇਦ ਰਹਿਤ! ਤੈਨੂੰ ਨਮਸਕਾਰ ਹੈ; ਹੇ ਜਨਮ ਰਹਿਤ! ਤੈਨੂੰ ਨਮਸਕਾਰ ਹੈ; ਹੇ ਜਨਮ ਸਹਿਤ! (ਸੰਤਾਨ ਅਥਵਾ ਪੁੱਤਰ ਰੂਪ ਵਿੱਚ ਪੈਦਾ ਹੋਣ ਵਾਲੇ, ਸੁਵਨੰਯਾ) ਤੈਨੂੰ ਨਮਸਕਾਰ ਹੈ (21) (ਡਾਕਟਰ ਰਤਨ ਸਿੰਘ ਜੱਗੀ)। ਇਹ ਕਿੰਨੀ ਅਸਚਰਜ ਭਰੀ ਅਤੇ ਦੁਖਦਾਈ ਗੱਲ ਹੈ ਕਿ ਜਾਪ ਸਾਹਿਬ ਦਾ ਲਿਖਾਰੀ “ਅਕਾਲਪੁਰਖ” ਨੂੰ ਪੁੱਤਰ ਰੂਪ ਵਿੱਚ ਜਨਮ ਲੈਂਦਾ ਲਿਖਦਾ ਹੈ। ਅਕਾਲਪੁਰਖ ਦਾ ਜਨਮ ਲੈਣਾ ਉਸ ਨੂੰ ਸਾਧਾਰਨ ਵਿਅਕਤੀ ਦਰਸਾਉਂਦਾ ਹੈ ਜੋ ਸਿੱਖ ਧਰਮ ਦੀ ਸਿਖਿਆ ਦੇ ਵਿਰੁਧ ਹੈ। ਸੋ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਹਿਣ ਵਾਲਿਆ ਨੂੰ ਚਿਤਾਵਨੀ ਮਿਲਣੀ ਚਾਹੀਦੀ ਹੈ ਕਿ ਉਹ ਕਿਤੇ ਕੁਰਾਹੇ ਤਾਂ ਨਹੀਂ ਪੈ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਾਹਿਲਾਂ ਆਪ ਹੀ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਸਿੱਖਾਂ ਦਾ “ਸਬਦ ਗੁਰ” ਸਥਾਪਤ ਕੀਤਾ ਸੀ।

ਉਤਰ- ਆਪ ਜੀ ਨੇ ਫਿਰ ਧੋਖੇ ਬਾਜੀ ਖਾ ਲਈ । ਤੁਸੀਂ ਫਿਰ ਟੀਕਾਕਾਰ ਦੇ ਉਤੇ ਹੀ ਟੇਕ ਰਖ ਲਈ , ਇਹ ਨਹੀਂ ਸੋਚਿਆ ਕੇ ਟੀਕਾਕਾਰ ਅਰਥ ਗਲਤ ਵੀ ਕਰ ਸਕਦਾ ਹੈ । ਸੁਬਨਮੇ ਦਾ ਇਕ ਹੋਰ ਵੀ ਮਤਲਬ ਹੁੰਦਾ ਹੈ ਤੇ ਓਹ ਹੁੰਦਾ ਹੈ ਬਹੁਤ ਸੋਹਨਾ , ਜਿਸ ਵਰਗਾ ਹੋਰ ਕੋਈ ਨਾ ਹੋਵੇ । ਹੁਣ ਦਸੋ ਇਹ ਕਿਵੇ ਗੁਰਮਤ ਦੇ ਖਿਲਾਫ਼ ਹੈ । ਕੁਰਾਹੇ ਸਿਖ ਨਹੀਂ ਪਏ ਪਰ ਆਪ ਜੀ ਦਾ ਮੇਨੂ ਕੁਛ ਪਤਾ ਨਹੀਂ । ਚਿਤਾਵਨੀ ਆਪ ਜੀ ਨੂ ਮਿਲਣੀ ਚਾਹੀਦੀ ਹੈ ਕੇ ਇਨੀ ਮਿਠੀ ਬਾਣੀ ਬਾਰੇ ਬਿਨਾ ਤਰਕ ਕੂਢ਼ ਬੋਲ ਰਹੇ ਹੋ । ਇਥੇ ਇਕ ਗਲ ਹੋਰ ਦਸ ਦੇਵਾਂ , ਕੇ ਕੀ ਆਪ ਜੀ ਨੂ ਜਾਪੁ ਸਾਹਿਬ ਦੀ ਇਹ ਤੁਕ ਨਜ਼ਰ ਨਹੀਂ ਆਈ " ਅਜਨ੍ਮ ਹੈਂ ॥ਅਬਰਨ ਹੈਂ " ਅਤੇ " ਅਜੋਨੀ ॥ਅਮੋਨੀ॥" ਹੁਣ ਇਹਨਾ ਦੋਵਾਂ ਤੁਕਾਂ ਵਿਚ ਕੀ ਅਕਾਲ ਪੁਰਖ ਜਨਮ ਲੇੰਦਾ ਹੈ ? ਕੀ ਓਸ ਨੂ ਨਮਸ੍ਕਾਰ ਹੋ ਰਹੀ ਹੈ ? ਇਥੇ ਤੇ ਓਹਦੇ ਗੁਣ ਦਸੇ ਹੋਏ ਨੇ ।

(13) ਅਕਾਲ ਉਸਤਤਿ ਬਾਰੇ ਵਿਚਾਰ: ਅਖੌਤੀ ਦਸਮ ਗਰੰਥ ਦੇ ਅਰਥਾਂ ਦੀ ਪੁਸਤਕ ਭਾਗ ਪਹਿਲਾ (ਡਾਟਕਰ ਰਤਨ ਸਿੰਘ ਜੱਗੀ ਆਦਿਕ, ਪੰਨਾ 82 ਤੋਂ 89 ਤਕ, ਪਰਕਾਸ਼ਕ ਗੋਬਿੰਦ ਸਦਨ, ਨਵੀਂ ਦਿੱਲੀ 1999) ਵਿੱਚ ਅਕਾਲ ਉਸਤਤਿ ਵਿਚਲੇ ਪੰਨਿਆਂ (82 ਤੋਂ 89) ਨੂੰ ਪੜਿਆਂ ਹੈਰਾਨੀ ਅਤੇ ਮੁਸੀਬਤ ਦਾ ਪਹਾੜ ਸਿਰ ਉਤੇ ਡਿਗ ਪੈਂਦਾ ਹੈ । ਇਹ ਤਵਪ੍ਰਸਾਦ/ ਦੀਘਰ ਤ੍ਰਿਭੰਗੀ ਛੰਦ ਸਾਰੇ ਦਾ ਸਾਰਾ ਦੇਵੀ ਪੂਜਾ ਦਾ ਵਰਨਣ ਕਰਦਾ ਹੈ। ਦੇਵੀ ਦਾ ਨਾਉਂ ਭਾਵੇਂ ਨਹੀਂ ਦਿੱਤਾ ਗਿਆ ਪਰ ਉਸ ਦੀ ਉਪਮਾ ਵਿੱਚ ਵਰਤੇ ਸ਼ਬਦਾ ਤੋਂ ਭਲੀ ਭਾਂਤ ਪਤਾ ਲਗ ਜਾਂਦਾ ਹੈ ਕਿ ਇਹ ਦੁਰਗਾ (ਸ਼ਿਵਾ) ਹੀ ਹੋ ਸਕਦੀ ਹੈ। ਮਿਸਾਲ ਵਜੋਂ ਛੰਦ 211 ਦੇ ਅਰਥ ਦਿੱਤੇ ਜਾ ਰਹੇ ਹਨ ।
“ਚਿੱਛਰ ਦੈਂਤ ਨੂੰ ਮਾਰਨ ਵਾਲੀ, ਪਾਪੀਆਂ ਦਾ ਉੱਦਾਰ ਕਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ (ਜਿੱਸ ਦੀ) ਗਤੀ ਬਹੁਤ ਗੰਭੀਰ ਹੈ, (ਹੇ) ਨ ਨਸ਼ਟ ਹੋਣ ਵਾਲੀ, ਨ ਖੰਡਿਤ ਹੋਣ ਵਾਲੀ, ਪ੍ਰਚੰਡ ਤੇਜ ਵਾਲੀ, ਘਮੰਡੀਆਂ ਨੂੰ ਖੰਡ ਖੰਡ ਕਰਨ ਵਾਲੀ ਅਤੇ ਗੁਝੇ ਵਿਚਾਰਾਂ ਵਾਲੀ, ਮਹਿਖਾਸੁਰ ਨੂੰ ਮਾਰਨ ਵਾਲੀ, ਸੁੰਦਰ ਕੇਸਾ ਦਾ ਜੂੜਾ ਕਰਨ ਵਾਲੀ, ਅਤੇ ਪ੍ਰਿਥਵੀ ਉਤੇ ਛੱਤਰ ਪਸਾਰਨ ਵਾਲੀ! (ਤੇਰੀ) ਜੈ-ਜੈ ਕਾਰ ਹੋਵੇ ।211।”

ਉਤਰ - ਜੇ ਆਪ ਜੀ ਨੂ ਜਾਪ ਸਾਹਿਬ ਵਰਗੀ ਬਾਣੀ ਨਹੀਂ ਸਮਝ ਆਈ ਤਾਂ ਅਕਾਲ ਉਸਤਤ ਨਾਲ ਕੀ ਜਰੂਰਤ ਪਈ ਸੀ ਪੰਗਾ ਲੇਣ ਦੀ । ਅਕਾਲ ਉਸਤਤ ਵਿਚ ਪਾਖੰਡ ਦਾ ਖੰਡਨ ਹੈ ਤੇ ਪਾਖੰਡ ਦਾ ਖੰਡਨ ਓਦੋਂ ਹੀ ਹੋ ਸਕਦਾ ਹੈ ਜਦੋਂ ਗੁਰਮਤ ਰੂਪੀ ਚੰਡੀ ਹੋਵੇ ਜੋ ਪਾਖੰਡ ਪੈਦਾ ਕਰਨ ਵਾਲੇ ਰਾਕਸ਼ਾਂ ਦਾ ਨਾਸ਼ ਕਰੇ । ਇਹ ਰਾਕਸ਼ ਕੋਈ ਬਾਹਰੋਂ ਨਹੀਂ ਆਣੇ , ਇਹ ਆਪ ਜੀ ਦੇ ਅੰਦਰ ਹੀ ਬੇਠੇ ਨੇ , ਇਹਨਾ ਨੂ ਗੁਰਬਾਣੀ ਵਿਚ ਦੁਸ਼ਟ ਵੀ ਕਹ ਦਿਤਾ , ਚੋਰ ਵੀ ਕਹ ਦਿਤਾ , ਕਿਰਸਾਨ ਵੀ ਕਹ ਦਿਤਾ ਤੇ ਦਸਮ ਗਰੰਥ ਵਿਚ ਰਾਕਸ਼ ਕਹ ਦਿਤਾ । ਇਹੀ ਕਾਮ , ਕ੍ਰੋਧ , ਲੋਭ , ਮੋਹ, ਹੰਕਾਰ, ਭਰਮ ਰੂਪੀ ਰਾਕਸ਼ ਹੀ ਨੇ ਜਿਨਾ ਦਾ ਨਾਸ ਗੁਰਮਤ ਰੂਪੀ ਦੁਰਗਾ ਨੇ ਕਰਨਾ ਹੈ , ਇਹੀ ਪਾਖੰਡ ਦਾ ਨਾਸ਼ ਹੈ , ਸੋ ਮੇਨੂ ਕੋਈ ਸੰਦੇਹ ਨਜ਼ਰ ਨਹੀਂ ਆਂਦਾ ਜੇ ਗੁਰਮਤ ਰੂਪੀ ਦੇਵੀ ਦਾ ਵਰਣਨ ਪਾਖੰਡ ਤੋਢ਼ਨ ਵਾਲੀ ਰਚਨਾ ਵਿਚ ਦਰਜ ਕੀਤਾ ਗਿਆ ਹੋਵੇ । ਕਿਓਂ ਕੇ ਆਪ ਜੀ ਨੂ ਕਵਿਤਾ ਦੀ ਡੂੰਘਾਈ ਤੇ ਕਾਵ ਪ੍ਰਸੰਗ ਨੂ ਸਮਝਣ ਦੀ ਕਾਬਲੀਅਤ ਨਹੀਂ ਆਈ , ਇਸ ਲਈ ਆਪ ਜੀ ਨੂ ਇਹ ਮਹਜ ਦੇਵੀ ਪੂਜਾ ਲਾਗੀ। ਸੋ ਮੇਰੀ ਆਪ ਜੀ ਨੂ ਸਨਿਮਰ ਬੇਨਤੀ ਹੈ ਕੇ ਗੁਰਬਾਣੀ ਬਾਰੇ ਕੁਛ ਲਿਖਣ ਤੋਂ ਪਹਿਲਾਂ ਆਪ ਜੀ ਗੁਰਬਾਣੀ ਦਾ ਗਿਆਨ ਲਵੋ ਤੇ ਫਿਰ ਦਸਮ ਗਰੰਥ ਨੂ ਚੰਗੀ ਤਰਹ ਪਢ਼ੋ ਤੇ ਫਿਰ ਲੋਕਾਂ ਨੂ ਸਮਝਾਓ , ਵਰਨਾ ਆਪ ਜੀ ਦਾ ਵੀ ਸਮਾ ਖਰਾਬ ਹੈ ਤੇ ਆਪ ਜੀ ਦੇ ਇਸ ਤਰਹ ਦੇ ਲੇਖ ਦਾ ਜਵਾਬ ਦੇਣ ਲਗਿਆਂ ਸਦਾ ਵੀ ਸਮਾਂ ਖਰਾਬ ਹੁੰਦਾ ਹੈ । ਜੇ ਕਿਸੇ ਚੀਜ਼ ਦਾ ਖੰਡਨ ਕਰਨਾ ਹੈ ਤਾਂ ਕੋਈ ਸਬੂਤ ਲਿਆਓ , ਓਹੀ ਪੁਰਾਣੇ ਘਸੇ ਪਿਟੇ ਸਵਾਲ। ਆਪ ਜੀ ਨੇ ਆਪਣੇ ਪੂਰੇ ਲੇਖ ਵਿਚ ਇਕ ਵੀ ਤਰਕ ਤੇ ਸਬੂਤ ਦੇ ਅਧਾਰਤ ਗਲ ਨਹੀਂ ਕੀਤੀ । ਆਪ ਜੀ university ਦੇ ਪ੍ਰੋਫੇਸ੍ਸੋਰ ਰਹੇ ਹੋ , ਆਪ ਜੀ ਦੇ ਮਿਆਰ ਦੇ ਆਦਮੀ ਨੂ ਏਸ ਤਰਹ ਦੇ ਲੇਖ ਸੋਭਾ ਨਹੀਂ ਦਿੰਦੇ ।
ਭੁਲ ਚੂਕ ਲਈ ਖਿਮਾ

ਡਾ ਕਵਲਜੀਤ ਸਿੰਘ ( ੨੪/੦੯/੧੧ )copyright @TejwantKawaljit Singh. Any editing done without the written permission of the author will lead to a legal action at the cost of editor.