Wednesday 31 August 2011

Validity of date of Charitropakhian - Tejwant Kawaljit Singh

ਸ੍ਰੀ ਦਸਮ ਗਰੰਥ ਵਿਰੋਧੀਆਂ ਵਲੋਂ ਹਾਲ ਹੀ ਵਿਚ ਇਕ ਨਵਾਂ ਸ਼ੋਸ਼ਾ ਛਡਿਆ ਗਿਆ ਕਿ ਸ੍ਰੀ ਦਸਮ ਗਰੰਥ ਵਿਚ ਅੰਕਿਤ ਚਰਿਤ੍ਰੋ ਪਾਖਯਾਨ ਦੀ ਮਿਤੀ ਤੇ ਵਾਰ ਮੇਲ ਨਹੀਂ ਖਾਂਦੇ। ਕਿਹਾ ਗਿਆ ਹੈ ਕੇ ਚਰਿਤ੍ਰੋ ਪਾਖਯਾਨ ਦੀ ਸਮਾਪਤੀ ਦਾ ਸਮਾ ਜੋ ਸ੍ਰੀ ਦਸਮ ਗਰੰਥ ਮੁਤਾਬਿਕ ਰਵਿਵਾਰ ਬਣਦਾ ਹੈ ਓਹ ਗਲਤ ਹੈ ਤੇ ਅਸਲੀ ਵਾਰ ਓਸ ਮਿਤੀ ਨੂ ਮੰਗਲ ਵਾਰ ਬਣਦਾ ਹੈ । ਇਹਨਾ ਲੋਕਾਂ ਨੇ ਏਸ ਸਵਾਲ ਦਾ ਅਧਾਰ ਸਰਦਾਰ ਪਾਲ ਸਿੰਘ ਪੁਰੇਵਾਲ ਦੀ ਖੋਜ ਨੂ ਬਣਾਇਆ ਹੈ । ਜਿਹਨਾ ਵੀਰਾ ਨੂ ਨਹੀਂ ਪਤਾ ਓਹਨਾ ਨੂ ਦਸ ਦੇਂਦੇ ਹੈ ਕੇ ਸ੍ਰੀ ਦਸਮ ਗਰੰਥ ਦੀਆਂ ਕਾਫੀ ਬਾਣੀਆਂ ਵਿਚ ਅਖੀਰ ਵਿਚ ਗੁਰੂ ਸਾਹਿਬ ਨੇ ਓਸ ਬਾਣੀ ਦੇ ਰਚਨ ਦੀ ਸਮਾਪਤੀ ਦੀ ਤਾਰੀਕ ਲਿਖੀ ਹੈ ਤੇ ਜਿਕਰ ਕੀਤਾ ਹੈ ਕਿ ਕਿਸ ਜਗਾਹ ਤੇ ਬਿਰਾਜਮਾਨ ਹੋ ਕੇ ਬਾਣੀ ਦੀ ਰਚਨਾ ਕੀਤੀ ਗਈ ਹੈ। ਜਿਵੇਂ :
ਸੱਤ੍ਰਹ ਸੈ ਪੈਤਾਲ ਮਹਿ ਸਾਵਨ ਸੁਦਿ ਥਿਤਿ ਦੀਪ ॥ਨਗਰ ਪਾਂਵਟਾ ਸੁਭ ਕਰਨ ਜਮਨਾ ਬਹੈ ਸਮੀਪ ॥2490॥
(This work has been completed) in the year 1745 of the Vikrami era in the Sudi aspect of the moon in the month of Sawan, (July 1688 A.D.) in the town of Paonta at the auspicious hour, on banks of the flowing Yamuna. (Sri Guru Gobind Singh Sahib in 'Krishnavtar')

ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ ॥ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ ॥੭੫੫॥
In Samvat 1745 (1688 A.D.), this 'katha' (composition) was improved and if there is any error and omission in it, then the poets may still improve it.755. (Sri Guru Gobind Singh Sahib in 'Krishnavtar')

ਸੰਬਤ ਸਤ੍ਰਹ ਸਹਸ ਭਣਿਜੈ ॥ਅਰਧ ਸਹਸ ਫੁਨਿ ਤੀਨਿ ਕਹਿਜੈ ॥ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ॥ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥405॥
The Granth was completed on Sunday, the 8th day of month of Bhadon, in 1753 Bikrami Sammat (September 14, 1696 A.D.) on the banks of river Satluj.(Sri Guru Gobind Singh Sahib in 'Charitropakhyan')

ਸੰਮਤ ਸੱਤ੍ਰਹ ਸਹਸ ਪਚਾਵਨ॥ਹਾੜ ਵਦੀ ਪ੍ਰਿਥਮੈ ਸੁਖ ਦਾਵਨ ॥ਤ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥ਭੂਲ ਪਰੀ ਲਹੁ ਲੇਹੁ ਸੁਧਾਰਾ ॥860॥
This Granth has been completed (and improved) in Vadi first in the month of Haar in the year 1755 Bikrami (July 1698); if there has remained any error in it, then kindly correct it.(Sri Guru Gobind Singh Sahib in 'Ramavtaar')

ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਵਾਰ ॥ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ ॥੯੮੩ ॥
This (part of the) Granth has been prepared after revision in Paonta city on Wednesday in Sawan Sudi Samvat 1744 (August 1687 AD). 983.(Sri Guru Gobind Singh Sahib in 'Krishnavtar')

ਹੁਣ ਇਹ ਬਹੁਤ ਆਸਾਨ ਤਰੀਕਾ ਹੈ ਕਿਸੇ ਵੀ ਗਰੰਥ ਦੀ ਪ੍ਰਮਾਣਿਕਤਾ ਨੂੰ ਪਰਖਣ ਲਈ ਓਸ ਦਿਨ ਦੀ ਮਿਤੀ ਤੇ ਵਾਰ ਮਿਲਾ ਲਵੋ । ਹੁਣ ਇਸ ਵਿਚ ਦੋ ਚੀਜ਼ਾਂ ਬਹੁਤ ਧਿਆਨ ਯੋਗ ਨੇ:
੧. ਜੇ ਇਹ ਗਰੰਥ ਕਿਸੇ ਲਿਖਾਰੀ ਨੇ ਕੋਈ ੧੦੦ ਸਾਲ ਬਾਅਦ ਲਿਖਿਆ ਹੋਵੇ ਓਹ ਕਦੀਂ ਵੀ ਤਰੀਕ ਤੇ ਵਾਰ ਇਕਠਿਆਂ ਲਿਖਣ ਦੀ ਗਲਤੀ ਨਹੀਂ ਕਰੇਗਾ ਕਿਓਂ ਕੇ ਓਸ ਨੂੰ ਪਕੜੇ ਜਾਣ ਦਾ ਦਰ ਹੁੰਦਾ ਹੈ, ਤੇ ਜੇ ਕਿਸੇ ਲਿਖਾਰੀ ਨੇ ਚਲਾਕੀ ਵਰਤ ਵੀ ਲਈ ਤਾਂ ਓਹ ਇਕ ਗਲ ਦਾ ਖਿਆਲ ਰਖੇਗਾ ਕੇ ਘਟੋ ਘਟ ਜੰਤਰੀ ਇਕ ਹੀ ਹੋਵੇ। ਹੁਣ ਦੇਖਣ ਵਾਲੀ ਗਲ ਹੈ ਕੇ ਸ੍ਰੀ ਦਸਮ ਗਰੰਥ ਵਿਰੋਧੀਆਂ ਨੇ ਸਿਰਫ ਚਰਿਤ੍ਰੋ ਪਾਖਯਾਨ ਦੀਆਂ ਤਰੀਕਾਂ ਤੇ ਕਿੰਤੂ ਕੀਤਾ ਤੇ ਬਾਕੀ ਦੀ ਕਿਸੇ ਵੀ ਬਾਣੀ ਦੀ ਤਾਰੀਕ ਤੇ ਕਿੰਤੂ ਨਹੀਂ ਕੀਤਾ ਭਾਵੇਂ ਕੇ ਓਹ ਖੁਲ ਕੇ ਇਹਨਾ ਬਾਣੀਆਂ ਦਾ ਵੀ ਵਿਰੋਧ ਕਰਦੇ ਹਨ। ਓਸ ਦਾ ਸਿਧਾ ਸਿਧਾ ਇਕ ਕਾਰਣ ਹੈ ਕੇ ਬਾਕੀ ਸਾਰੀਆਂ ਤਰੀਕਾਂ ਬਿਲਕੁਲ ਠੀਕ ਨੇ ਤੇ ਓਹਨਾ ਤਰੀਕਾਂ ਤੇ ਵਾਰ ਵੀ ਓਹੀ ਬਣਦੇ ਨੇ । ਸੋ ਜੇ ਓਹਨਾ ਦਾ ਕਿਸੇ ਬਾਣੀ ਨੂ ਤਾਰੀਕ ਦੇ ਅਧਾਰ ਤੇ ਠੀਕ ਜਾਂ ਗਲਤ ਮੰਨਣ ਦਾ ਮਾਪਦੰਡ ਆਪਣਾ ਲਿਆ ਜਾਵੇ ਤਾਂ ਤੇ ਫਿਰ ਵਿਰੋਧੀਆਂ ਦੇ ਹਿਸਾਬ ਨਾਲ ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ ਬਾਣੀਆਂ ਹੋਈਆਂ ਕਿਓਂ ਕੇ , ਇਹਨਾ ਬਾਣੀਆ ਦੀਆਂ ਮਿਤੀਆਂ ਤੇ ਵਾਰ ਬਿਲਕੁਲ ਠੀਕ ਨੇ । ਸੋ ਇਹ ਗਲ ਤਾਂ ਸੋਖੇ ਤਰੀਕੇ ਨਾਲ ਹੀ ਹਲ ਹੋ ਗਈ। ਹੁਣ ਰਹੀ ਗਲ ਚਰਿਤ੍ਰੋਪਾਖਯਾਨ ਦੀ। ਹੁਣ ਤੁਹਾਨੂ ਵਿਸਥਾਰ ਨਾਲ ਸਮ੍ਜਾਵਾਂਗੇ ਕੇ ਓਸ ਦਿਨ ਰਵਿਵਾਰ ਹੁੰਦੀਆਂ ਹੋਈਆਂ ਵੀ ਮੰਗਲਵਾਰ ਕਿਵੇਂ ਹੋਇਆ। ਪਹਿਲਾਂ ਇਹ ਦਸਣਾ ਜਰੂਰੀ ਹੈ ਕੇ ਓਸ ਸਮੇ ਵਿਚ ਬਿਕ੍ਰਮੀ ਜੰਤਰੀ ਦੇ ਕੀ ਰੂਪ ਸਨ । ਸਰਦਾਰ ਪਾਲ ਸਿੰਘ ਪੁਰੇਵਾਲ ਸਾਹਿਬ ਦੀ ਆਪਣੀ ਖੋਜ ਮੁਤਾਬਿਕ ਓਸ ਸਮੇ ਦੋ calender ਪੰਜਾਬ ਵਿਚ ਚਲਦੇ ਸਨ ੧. ਚਿਤ੍ਰਾਦੀ ੨ ਕ੍ਰਿਤਾਦੀ । ਚ੍ਰ੍ਤਾਦੀ ਕੈਲੇੰਡਰ ਰੋਜ਼ ਮਰਾ ਦੇ ਕਮ ਕਾਰਾ ਲਈ ਵਰਤਿਆ ਜਾਂਦਾ ਸੀ ਤੇ ਕ੍ਰਿਤਾਦੀ financial calender ਸੀ ਤੇ ਵਹੀ ਖਾਤੇ ਲਿਖਣ ਲਈ ਵਰਤਿਆ ਜਾਂਦਾ ਸੀ । ਹੁਣ ਆਪਾਂ ਸਬ ਜਾਣਦੇ ਹਾਂ ਕੇ ਜੋ financial ਕੈਲੇੰਡਰ ਹੁੰਦਾ ਹੈ ਓਹ ਸਬ ਪ੍ਰਮਾਣਿਕ ਕਾਰਨਾ ਲਈ ਵਰਤਿਆ ਜਾਂਦਾ ਹੈ , ਜਿਵੇਂ ਅਜ ਦੇ ਯੁਗ ਵਿਚ ਗੁਰੂ ਸਾਹਿਬਾਨ ਦਾ ਅਵ੍ਤਾਰ੍ਪੁਰਬ ਮਨਾਣ ਲਈ ਨਾਨਕਸ਼ਾਹੀ ਜੰਤਰੀ ਵਰਤੀ ਜਾਂਦੀ ਹੈ ਤੇ ਬਾਕੀ ਸਾਰੇ ਦਫਤਰੀ ਕਮ ਕਾਜ ਲਈ ਅੰਗ੍ਰੇਜੀ ਜੰਤਰੀ ਵਰਤੀ ਜਾਂਦੀ ਹੈ । ਜੋ ਜੰਤਰੀ ਹਿਸਾਬ ਕਿਤਾਬ ਦੇ ਕੰਮਾਂ ਵਾਸਤੇ ਤੇ ਰਖੀਆਂ ਜਾਣ ਓਹਨਾ ਦੀ ਓਸ ਸਮੇ ਪ੍ਰਮਾਣਿਕਤਾ ਬਹੁਤ ਜਿਆਦਾ ਹੁੰਦੀ ਹੈ ਤੇ ਸਰਕਾਰੀ ਤੋਰ ਤੇ ਵੀ ਓਸ ਨੂ ਜਿਆਦਾ ਮਾਨਤਾ ਦਿਤੀ ਜਾਂਦੀ ਹੈ । ਹੁਣ ਧਿਆਨਯੋਗ ਰਖਣ ਵਾਲੀ ਗਲ ਹੈ ਕੇ ਚਰਿਤ੍ਰੋਪਾਖਯਾਨ ਨੂੰ ਛੱਡ ਕੇ ਬਾਕੀ ਦੀਆਂ ਤਰੀਕਾਂ ਚ੍ਰਿਤਾਦਿਕ ਜੰਤਰੀ ਵਿਚੋਂ ਹਨ ਤੇ ਓਹਨਾ ਦੀਆਂ ਮਿਤੀਆਂ ਤੇ ਵਾਰ ਵੀ ਚ੍ਰਿਤਾਦਿਕ ਜੰਤਰੀ ਮੁਤਾਬਿਕ ਬਿਲਕੁਲ ਸਹੀ ਤੇ ਠੀਕ ਹਨ । ਜਿਥੋਂ ਤਕ ਚਰਿਤ੍ਰੋਪਾਖਯਾਨ ਦਾ ਸੰਬੰਧ ਹੈ, ਇਸ ਵਿਚ ਕ੍ਰਿਤਾਦਿਕ ਜੰਤਰੀ ਨੂ ਵਰਤਿਆ ਗਿਆ ਹੈ ਨਾ ਕੇ ਚਿਤ੍ਰਾਦਿਕ ਜੰਤਰੀ ਨੂੰ ਤੇ ਓਸ ਮੁਤਾਬਿਕ ਓਹ ਦਿਨ ਰਵਿਵਾਰ ਹੀ ਬਣਦਾ ਸੀ ਨਾ ਕੇ ਮੰਗਲਵਾਰ ।ਤੇ ਇਸ ਦਾ ਕਾਰਣ ਬਹੁਤ ਸਪਸ਼ਟ ਹੈ ਕੇ ਗੁਰੂ ਸਾਹਿਬ ਨੂੰ ਪਤਾ ਸੀ ਕਿ ਏਸ ਰਚਨਾ ਤੇ ਕਿੰਤੂ ਕਾਰਣ ਵਾਲੇ ਵੀ ਉਠਣਗੇ, ਸੋ ਜੇ ਏਸ ਦੀ ਰਚਨਾ ਦੀ ਮਿਤੀ ਤੇ ਵਾਰ ਸਰਕਾਰੀ ਤੋਰ ਤੇ ਪ੍ਰਮਾਣਿਕ ਜੰਤਰੀ ਤੋਂ ਲਈ ਜਾਵੇ ਤਾਂ ਦੁਬਿਦਾ ਘਟੇਗੀ । ਦੂਜਾ ਸਰਕਾਰੀ ਜੰਤ੍ਰੀਆਂ ਦੀ ਪਰ੍ਤਾਲ ਕਰਨੀ ਸੋਖੀ ਹੁੰਦੀ ਹੈ ਤੇ ਆਮ ਜੰਤ੍ਰੀਆਂ ਦੀ ਪਰ੍ਤਾਲ ਕਰਨ ਵਿਚ ਕੁਛ ਤੰਗੀ ਹੋ ਸਕਦੀ ਹੈ । ਸੋ ਇਸੇ ਲਈ ਏਸ ਰਚਨਾ ਵਾਸਤੇ ਕ੍ਰਿਤਾਦਿਕ ਜੰਤਰੀ ਦੀ ਚੋਣ ਕੀਤੀ ਗਈ ਹੋ ਸਕਦੀ ਹੈ । ਮਸਲਾ ਤਾਂ ਸੀ ਜੇ ਇਹਨਾ ਦੋਨਾ ਵਿਚੋਂ ਹੀ ਤਾਰੀਕ ਨਾ ਮਿਲਦੀ । ਪਰ ਕਿਓਂ ਕਿ ਤਰੀਕਾਂ ਬਿਲਕੁਲ ਠੀਕ ਮਿਲਦੀਆਂ ਨੇ ਸੋ ਪਤਾ ਲਗਦਾ ਹੈ ਕੇ ਰਚਨਹਾਰ ਨੇ ਓਸੇ ਹੀ ਤਾਰੀਕ ਨੂ ਲਿਖਿਆ ਹੋਵੇਗਾ । ਜੇ ਕਿਸੇ ਨੇ ਇਹ ਚੀਜ਼ਾਂ ੧੦੦ ਸਾਲ ਬਾਅਦ ਲਿਖੀਆਂ ਹੁੰਦੀਆਂ ਤਾਂ ਓਹ ਇਨੀ ਮੇਹਨਤ ਕਰਕੇ ੧੦੦ ਸਾਲ ਪੇਹ੍ਲਾਂ ਦੀਆਂ ਵਖਰੀਆਂ ਵਖਰੀਆਂ ਜੰਤ੍ਰੀਆਂ ਨਾ ਇਕਠਿਆਂ ਕਰਦਾ, ਤੇ ਜੇ ਕਰ ਵੀ ਲੇੰਦਾ ਤਾਂ ਇਕ ਗਲ ਦਾ ਖਿਆਲ ਜਰੂਰ ਰਖਦਾ ਕੇ ਜੰਤ੍ਰੀਆਂ ਘਟੋ ਘਟ ਇਕੋ ਜਹੀਆਂ ਹੋਣ। ਪੁਰੇਵਾਲ ਸਾਹਿਬ ਨੇ ਸ਼ਕ ਜਾਹਿਰ ਕੀਤਾ ਹੈ ਕੇ ਕ੍ਰ੍ਤਾਦਿਕ ਜੰਤਰੀ ਦਖਣ ਵਾਲੇ ਪਾਸੇ ਵਰਤੀ ਜਾਂਦੀ ਸੀ ਤੇ ਗੁਰ੍ਜ੍ਰਤ ਵਿਚ ਵਰਤੀ ਜਾਂਦੀ ਸੀ, ਸੋ ਹੋ ਸਕਦਾ ਹੈ ਕੇ ਕੋਈ ਗੁਰੂ ਸਾਹਿਬ ਦਾ ਕੋਈ ਕਵੀ ਏਸ ਇਲਾਕੇ ਦਾ ਹੋਵੇ ਤੇ ਓਸਨੇ ਇਹ ਰਚਨਾ ਰਚੀ ਹੋਵੇ। ਜੇ ਇਕ ਪਲ ਲਈ ਇਹ ਗਲ ਮਨ ਵੀ ਲਈ ਜਾਵੇ ਤਾਂ ਚਰਿਤ੍ਰੋਪਾਖਯਾਨ ਤੇ ਬਾਕੀ ਰਚਨਾਵਾਂ ਦੀ ਇਕਸਾਰਤਾ ਤੇ ਅੰਦਰੂਨੀ ਹਵਾਲਿਆਂ ਤੋ ਪਤਾ ਲਗਦਾ ਹੈ ਕੇ ਇਹ ਇਕੋ ਹੀ ਕਵੀ ਦੀਆਂ ਲਿਖੀਆਂ ਹਨ ਜਿਵੇਂ ਕੇ ਸਬ ਜਾਣਦੇ ਹਨ ਕੇ ਚਰਿਤ੍ਰੋਪਾਖਯਾਨ ੧੭੫੩ ਬਿਕ੍ਰਮੀ ਨੂ ਲਿਖਿਆ ਗਿਆ ਤੇ ਰਾਮਾ ਅਵਤਾਰ ੨ ਸਾਲ ਬਾਅਦ ੧੭੫੫ ਬਿਕ੍ਰਮੀ ਨੂ ਲਿਖਿਆ ਗਿਆ । ਹੁਣ ਗੁਰੂ ਸਾਹਿਬ ਰਾਮਾ ਅਵਤਾਰ ਵਿਚ ਰਾਜਾ ਦਸ਼ਰਤ ਦੇ ਵਿਆਹ ਦਾ ਪ੍ਰਸੰਗ ਲਿਖਣ ਲਗੀਆਂ ਕਹੰਦੇ ਨੇ ਕੇ ਮੈਂ ਏਸ ਵਿਆਹ ਦੀ ਜਾਣਕਾਰੀ ਪਹਿਲਾਂ ਹੀ ਚਰਿਤ੍ਰੋਪਾਖਯਾਨ ਵਿਚ ਵੀ ਦੇ ਚੁਕਿਆ ਹਾਂ

" ਪੁਨਿ ਰੀਝ ਦਏ ਤੋਊ ਤੀਆ ਬਰੰਗ। ਚਿਤ ਮੋ ਸੁ ਬਿਚਾਰ ਕਛੁ ਨ ਕਰੰਗ॥ ਕਹੀ ਨਾਟਕ ਮਧ ਚਰਿਤਰ ਕਥਾ , ਜਯਾ ਦੀਨ ਸੁਰੇਸ਼ ਨਰੇਜ ਜਥਾ॥੧੭" । ( ਰਾਮਾ ਅਵਤਾਰ )

ਫਿਰ ਚਰਿਤ੍ਰੋ ਪਾਖਯਾਨ ਲਿਖਣ ਵੇਲੇ ਗੁਰੂ ਸਾਹਿਬ ਨੇ ਰਾਮ ਅਤੇ ਸ਼ਾਮ ਨਾਮ ਹੀ ਵਰਤੇ ਹਨ ਜੋ ਬਾਕੀ ਰਚਨਾਵਾਂ ਵਿਚ ਵੀ ਵਰਤੇ ਹਨ । ਫਿਰ "ਮੇਰ ਕਰੋ ਤ੍ਰਿਣ ਤੇ ਮੋਹੇ ਜਾਹੇ" ਸ਼ਬਦ ਦੋ ਵਖਰੀ ਤਰਹ ਨਾਲ ਇਕ ਵਾਰੀ ਚਾਰਿਤੋਪਾਖ੍ਯਾਂ ਵਿਚ ਤੇ ਇਕ ਵਾਰੀ ਬਚਿਤਰ ਨਾਟਕ ਵਿਚ ਆਇਆ ਹੈ । ਫਿਰ ਜਿਸ ਮਹਾਕਾਲ ਤੋਂ ਸ੍ਰੀ ਦਸਮ ਗਰੰਥ ਦੀ ਸ਼ੁਰੁਆਤ ਹੁੰਦੀ ਹੈ, ਓਸੇ ਮਹਾਕਾਲ ਤੇ ਸਮਾਪਤੀ ਵੀ ਹੁੰਦੀ ਹੈ । ਫਿਰ ਪਥਰ ਪੂਜਾ ਕਾਰਣ ਵਾਲਿਆਂ ਲਈ ਓਹੀ ਤੁਕਾਂ ਅਕਾਲ ਉਸਤਤ ਸਵੈਯੇ ਵਿਚ ਲਿਖੀਆਂ ਨੇ ਤੇ ਲਗਭਗ ਓਸੇ ਤਰਹ ਦੀਆਂ ਤੁਕਾਂ ਚਰਿਤ੍ਰੋਪਾਖਯਾਨ ਵਿਚ ਲਿਖੀਆਂ ਨੇ " ਕਾਹੇ ਕੋ ਪਾਹਨ ਪੂਜਤ ਹੈ ਪਸੁ ਪਾਹਨ ਮੈ ਪਰਮੇਸ੍ਵਰ ਨਹੀਂ" ਤੇ ਚਰਿਤਰਾਂ ਵਿਚ " ਕਾਹੇ ਕੋ ਪਾਹਨ ਪੂਜਤ ਹੈਂ ਜ੍ਢ਼, ਪਾਹਨ ਮੈ ਪਰਮੇਸ੍ਵਰ ਨਹੀਂ" । ਇਹ ਕੁਛ ਕੁ ਪ੍ਰਮਾਨ ਸਨ ਕੇ ਚਰਿਤ੍ਰੋਪਾਖਯਾਨ ਦਾ ਲਿਖਾਰੀ ਤੇ ਸ੍ਰੀ ਦਸਮ ਗਰੰਥ ਦਾ ਲਿਖਾਰੀ ਇਕੋ ਹੀ ਹੈ। ਓਸੇ ਨੇ ਹੀ ਰਾਮਾ ਅਵਤਾਰ ਲਿਖਿਆ ਹੈ ਤੇ ਓਸੇ ਨੇ ਹੀ ਬਚਿਤਰ ਨਾਟਕ ਵੀ ਲਿਖਿਆ ਹੈ । ਹੁਣ ਸ਼ਹੀਦ ਭਾਈ ਰਤਨ ਸਿੰਘ ਭੰਗੂ ਜੋ ਕੇ ਸ਼ਹੀਦ ਭਾਈ ਮੇਹਤਾਬ ਸਿੰਘ ਮੱਸਾ ਰੰਗਰ ਦਾ ਸਿਰ ਲਾਹੁਣ ਵਾਲੇ ਦੇ ਪੋਤਰੇ ਤੇ ਸ਼ਹੀਦ ਭਾਈ ਰਾਏ ਸਿੰਘ ਦੇ ਪੁੱਤਰ ਹੋਏ ਹਨ ਤੇ ਪਹਿਲੇ ਨਿਹੰਗ ਸਿੰਘ ਇਤਿਹਾਸਕਾਰ ਹੋਏ ਨੇ ਲਿਖਿਆ ਹੈ ਕੇ ਭਾਈ ਤਾਰਾ ਸਿੰਘ ਜਿਨਾ ਦੀ ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦੁਰ ਤੋਂ ਬਾਅਦ ਪਹਲੀ ਸ਼ਹੀਦੀ ਸੀ, ਕੁਛ ਕੁ ਸਿੰਘਾਂ ਦੇ ਜਥੇ ਨਾਲ ਜਾ ਰਹੇ ਸਨ ਤਾਂ ਅਗੋਂ ਤੁਰਕਾਂ ਦੇ ਨਾਲ ਟਕਰਾ ਹੋ ਗਿਆ। ਸਿੰਘਾਂ ਨੇ ਤੁਰਕਾਂ ਦੇ ਸਾਹਮਣੇ ਆਪਣੀ ਗਿਣਤੀ ਥੋਰੀ ਹੋਣ ਕਰ ਕੇ ਭਾਈ ਸਾਹਿਬ ਨੂ ਬੇਨਤੀ ਕੀਤੀ ਕੇ ਆਪਾਂ ਰਸਤਾ ਬਦਲ ਕੇ ਨਿਕਲ ਜਾਨੇ ਹਾਂ ਤਾਂ ਭਾਈ ਸਾਹਿਬ ਨੇ ਕਿਹਾ ਕੇ ਅਰਦਾਸ ਕਰੋ ਤੇ ਹੁਕਮਨਾਮਾ ਲਵੋ , ਸੋ ਹੁਕਮਨਾਮਾ ਆਇਆ :

ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜਈਐ
If one tries to flee and escape from KAL, then tell in which direction shall he flee?

ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਅਈਐ ॥
Wherever one may go, even there he will perceive the well-seated thundering sword of KAL.

ਐਸੋ ਨ ਕੈ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ ਘਾਵ ਬਚਈਐ ॥
None hath been able to tell uptil now the measure, which, may be adopted to save himself from the blow of KAL.

ਜਾਂ ਤੇ ਨ ਛੂਟੀਐ ਮੂੜ ਕਹੂੰ ਹਸਿ ਤਾਂ ਕੀ ਕਿਉਂ ਨ ਸਰਣਾਗਤਿ ਜਈਐ ॥੯੬॥
O foolish mind! The one from whom Thou cannot escape in any manner, why doth thee not go under His Refuge.96.

ਇਹ ਬਾਣੀ ਸ੍ਰੀ ਬਚਿਤਰ ਨਾਟਕ ਵਿਚੋਂ ਹੈ । ਭਾਈ ਰਤਨ ਸਿੰਘ ਭੰਗੂ ਆਪ ਦਸਦੇ ਹਨ ਕੇ ਓਹਨਾ ਨੇ ਜੋ ਇਤਿਹਾਸ ਲਿਖਿਆ ਹੈ ਓਹ ਕਿਸੇ ਤੀਜੇ ਵਿਅਕਤੀ ਕੋਲੋਂ ਨਹੀਂ ਸੁਣਿਆ ਸਗੋਂ ਆਪਣੇ ਜਥੇ ਦੇ ਸਿੰਘਾਂ ਕੋਲੋਂ ਸੁਣਿਆ ਹੈ ਜਿਹਨਾ ਨੇ ਇਹ ਸਾਰਾ ਕੁਛ ਆਪਣੀਆਂ ਅਖਾਂ ਨਾਲ ਦੇਖਿਆ । ਸੋ ਇਹ ਗਵਾਹੀ ਹੈ ਕੇ ਸ੍ਰੀ ਬਚਿਤਰ ਨਾਟਕ ਬਾਣੀ ਦੇ ਗੁਟਕੇ ਤੇ ਪੋਥੀਆਂ ਸਿੰਘਾਂ ਕੋਲ ਆਮ ਹੁੰਦੀਆਂ ਸੀ ਤੇ ਓਹ ਇਸ ਨੂ ਗੁਰਬਾਣੀ ਸਮਝ ਕੇ ਸਤਿਕਾਰਦੇ ਸਨ ਤੇ ਹੁਕਮਨਾਮਾ ਵੀ ਲੇਂਦੇ ਸਨ। ਸੋ ਇਹ ਸਾਬਿਤ ਕਰਦਾ ਹੈ ਕੇ ਓਸ ਕਾਲ ਵਿਚ ਬਚਿਤਰ ਨਾਟਕ ਮੋਜੂਦ ਸੀ। ਸੋ ਜਿਵੇਂ ਅਸੀਂ ਸਾਬਿਤ ਕੀਤਾ ਹੈ ਕੇ ਬਚਿਤਰ ਨਾਟਕ ਤੇ ਚਰਿਤ੍ਰੋਪਾਖਯਾਨ ਦੀਆਂ ਰਚਨਾਵਾਂ ਇਕੋ ਰਚਨ ਹਾਰੇ ਦੀਆਂ ਹਨ, ਸੋ ਇਸ ਵਿਚ ਕੋਈ ਸ਼ਕ ਨਹੀਂ ਰਹ ਜਾਂਦਾ ਕੇ ਜੇ ਬਚਿਤਰ ਨਾਟਕ ਦੇ ਕਵੀ ਗੁਰੂ ਸਾਹਿਬ ਹਨ ਤਾਂ ਚਰਿਤ੍ਰੋਪਾਖਯਾਨ ਦੇ ਕਵੀ ਵੀ ਓਹੀ ਹਨ । ਸੋ ਇਹ ਸਾਬਿਤ ਹੋ ਗਿਆ ਕੇ ਚਰਿਤ੍ਰੋਪਾਖਯਾਨ ਕੋਈ ਦਖਣ ਦੇ ਕਵੀ ਦਾ ਨਹੀਂ ਲਿਖਿਆ ਹੋਇਆ। ਇਕ ਹੋਰ ਗਲ, ਚਰਿਤ੍ਰੋਪਾਖਯਾਨ ਦਾ ਪਹਲਾ ਚਰਿਤਰ ਚੰਡੀ ਚਰਿਤਰ ਹੈ ਜਿਸ ਵਿਚ ਨਾਰ ਦੀ ਉਸਤਤ ਓਸੇ ਪ੍ਰਕਾਰ ਕੀਤੀ ਗਈ ਹੈ ਜਿਸ ਤਰਹ ਚੰਡੀ ਦੀ ਵਾਰ ਵਿਚ, ਤੇ ਚੰਡੀ ਦੇ ਗੁਣ ਵੀ ਓਹੀ ਦਰਸਾਏ ਨੇ । ਸੋ ਇਹ ਇਕੋ ਹੀ ਕਵੀ ਦੀ ਸੰਪਾਦਨਾ ਹੈ । ਸੋ ਇਹ ਸਪਸ਼ਟ ਹੈ ਕੇ ਚਰਿਤ੍ਰੋਪਾਖਯਾਨ ਦੀ ਮਿਤੀ ਓਸ ਸਮੇ ਦੇ valid financial calender ਮੁਤਾਬਿਕ ਰਾਵੀਵਾਰ ਹੀ ਬਣਦੀ ਹੈ ਤੇ ਏਸ ਹਿਸੇ ਦਾ ਲਿਖਾਰੀ ਵੀ ਓਹੀ ਹੈ ਜਿਸਨੇ ਬਾਕੀ ਦੇ ਸ੍ਰੀ ਦਸਮ ਗਰੰਥ ਦੀ ਸੰਪਾਦਨਾ ਕੀਤੀ ਹੈ ਤੇ ਓਸ ਹਿਸੇ ਦੀਆਂ ਤਰੀਕਾਂ ਵੀ ਓਸ ਸਮੇ ਦੇ ਰੋਜ਼ ਮਰਾ ਦੇ calender ਮੁਤਾਬਿਕ ਬਿਲਕੁਲ ਠੀਕ ਨੇ ਤੇ ਚਾਰਿਤ੍ਰੋਪ੍ਖਿਯਾਂ ਲਈ ਜਾਣ ਕੇ financial ਕੈਲੇੰਡਰ ਲਿਆ ਗਿਆ ਤਾਕ ਕੇ ਕੋਈ ਮਿਤੀ ਵਿਚ ਹੇਰਾ ਫੇਰੀ ਕਰ ਕੇ ਸ਼ੰਕਾ ਪੇਦਾ ਨਾ ਕਰ ਸਕੇ । ਇਕ ਹੋਰ ਮਹਤਵਪੂਰਣ ਜਾਣਕਾਰੀ ਇਹ ਹੈ ਕੇ ਚਰਿਤ੍ਰੋਪਾਖਯਾਨ ਦੀ ਮਿਤੀ ਭਾਈ ਚੋਪਾ ਸਿੰਘ ਨੇ ਆਪਣੇ ਰਹਿਤਨਾਮੇ ਵਿਚ ਲਿਖੀ ਹੈ। ਭਾਈ ਚੋਪਾ ਸਿੰਘ ਜੀ ਗੁਰੂ ਸਾਹਿਬ ਨੇ ਖਿਡਾਵੇ ਵੀ ਰਹੇ ਨੇ ਤੇ ਸਾਰੀ ਉਮਰ ਗੁਰੂ ਸਾਹਿਬ ਦੇ ਨਾਲ ਰਹਿ ਕੇ ਗੁਜਾਰੀ ਹੈ।

ਦਾਸ

ਤੇਜਵੰਤ ਕਵਲਜੀਤ ਸਿੰਘ (੩੧/੦੮/੧੧ ) copyright @ Tejwant Kawaljit Singh. Any editing done without the permission of author will lead to a legal action at the cost of editor.

Sunday 28 August 2011

ਚੋਬੀਸ ਅਵਤਾਰ ਭਾਗ ੨ - Tejwant Kawaljit Singh

ਚੋਬੀਸ ਅਵਤਾਰ ਦੇ ਮੁਖ ਬੰਧ ਵਿਚ ਗੁਰੂ ਸਾਹਿਬ ਨੇ ਇਹਨਾ ਅਵਤਾਰਾਂ ਦੀ ਪਾਰਬ੍ਰਹਮ ਪ੍ਰਤੀ ਅਗਿਆਨਤਾ ਤੇ ਲੋਕਾਂ ਵਲੋਂ ਧਰਮ ਦੇ ਨਾਮ ਤੇ ਪਾਖੰਡਾ ਦਾ ਜਿਕਰ ਕੀਤਾ ਹੈ। ਗੁਰੂ ਸਾਹਿਬ ਨੇ ਸਿਰਫ ਹਿੰਦੂਆਂ ਨੂ ਹੀ ਨਹੀਂ ਮੁਸਲਮਾਨਾ ਨੂੰ ਵੀ ਸਖਤ ਹਥੀਂ ਲਿਆ ਹੈ ਜੋ ਧਰਮ ਦੇ ਨਾਮ ਤੇ ਆਪਣੀ ਦੁਕਾਨ ਚਲਾਂਦੇ ਨੇ । ਜੇ ਦੇਖਿਆ ਜਾਵੇ ਤਾਂ ਅਜ ਵੀਹਵੀਂ ਸਦੀ ਵਿਚ ਜੇ ਇਹਨਾ ਲੋਕਾਂ ਦੀ ਭਰਮਾਰ ਹੋ ਸਕਦੀ ਹੈ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕੇ ਕੁਛ ਸੋ ਸਾਲ ਪਹਿਲਾਂ ਇਹਨਾ ਲੋਕਾਂ ਨੇ ਕਿਨੀ ਲੁਟ ਮਚਾ ਰਖੀ ਹੋਣੀ ਹੈ । ਗੁਰੂ ਸਾਹਿਬ ਨੇ ਸਮਾਜ ਵਿਚ ਇਹਨਾ ਲੋਕਾਂ ਦਾ ਪਰਦਾ ਫਾਸ਼ ਕੀਤਾ ਤਾਂ ਜੋ ਭੋਲੇ ਲੋਕ ਰਬ ਦੇ ਨਾ ਤੋਂ ਹੁੰਦੀ ਲੁਟ ਮਾਰ ਤੋਂ ਬਚ ਸਕਣ ਤੇ ਸਚਾਈ ਦਾ ਰਸਤਾ ਆਪਣਾ ਸਕਣ । ਅਜ ਵੀ ਜਿਸ ਦੇਸ਼ ਵਿਚ ਲੋਕ ਆਪ ਬਣਾਈਆਂ ਮੂਰਤੀਆਂ ਨੂੰ ਰਬ ਸਮਜ ਕੇ ਮਥੇ ਟੇਕਦੇ ਹੋਣ ਤੇ ਲੋਟੂ ਸਾਧ ਲਾਣੇ ਨੂ ਅਕਾਲਪੁਰਖ ਦੇ ਵਾਂਗ ਪੂਜਦੇ ਹੋਣ , ਓਸ ਦੇਸ਼ ਦੀ ਮਾਨਸਿਕਤਾ ਤੇ ਤਰਕੀ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ । ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਸਮਾਜ ਜਾਗਰੂਕਤਾ ਲਹਿਰ ਨੂੰ ਜਾਰੀ ਰਖਦਿਆਂ ਜਿਸ ਅੰਧ ਵਿਸ਼ਵਾਸ ਦਾ ਭਾਂਡਾ ਹੋਰ ਵੀ ਨਿਡਰਤਾ ਨਾਲ ਵਿਚ ਬਾਜਾਰ ਦੇ ਤੋਢ਼ਿਆ ਓਸ ਤੋਂ ਤ੍ਰਿਬ੍ਕ ਕੇ ਧਾਰਮਿਕ ਲੁਟੇਰਿਆਂ ਨੂੰ ਹੋਲ ਪੈਂਦੇ ਦੇਖ ਕੇ ਸਾਨੂ ਕੋਈ ਵੀ ਹੈਰਾਨੀ ਨਹੀਂ ਹੁੰਦੀ। ਪਿਛਲੇ ਲੇਖ ਨੂੰ ਜਾਰੀ ਰਖਦਿਆਂ ਅਜ ਆਪ ਜੀ ਨੂ ਚੋਬੀਸ ਅਵਤਾਰ ਦੇ ਅਗਲੇ ਕੁਛ ਸ਼ੰਦਾਂ ਬਾਰੇ ਜਾਣ ਕਰੀ ਦਿਤੀ ਜਾਵੇਗੀ ਤਾਂ ਜੋ ਆਪ ਜੀ ਗੁਰੂ ਸਾਹਿਬ ਦੇ ਇਹਨਾ ਅਵਤਾਰਾਂ ਤੇ ਧਰਮ ਦੇ ਆਪੂ ਬਣੇ ਠੇਕੇਦਾਰਾਂ ਪ੍ਰਤੀ ਵਿਚਾਰਾਂ ਨਾਲ ਵਾਕਿਫ਼ ਹੋ ਸਕੋ।


ਜੋ ਚਉਬੀਸ ਅਵਤਾਰ ਕਹਾਏ ॥
Those who are called twenty-four incarnations;

ਤਿਨ ਭੀ ਤੁਮ ਪ੍ਰਭ ਤਨਕ ਨ ਪਾਏ ॥
O Lord ! they even could not realise thee in a small measure;

ਗੁਰੂ ਸਾਹਿਬ ਦਸ ਰਹੇ ਨੇ ਕੇ ਇਹ ਜੋ ਚੋਬੀਸ ਅਵਤਾਰ ਹੋਏ ਨੇ, ਇਹ ਵੀ ਵਾਹਿਗੁਰੂ ਨੂ ਕਿਨਕਾ ਮਾਤਰ ਵੀ ਪਾ ਨਹੀਂ ਸਕੇ, ਸਗੋਂ ਇਹ ਲੋਕ ਆਪਣੇ ਆਪ ਨੂੰ ਹੀ ਰਬ ਕਹਾਣ ਵਿਚ ਮਸਰੂਫ ਰਹੇ ਤੇ ਲੋਕਾਂ ਨੂ ਬੇਵਕੂਫ਼ ਬਣਾਂਦੇ ਰਹੇ।

ਸਭ ਹੀ ਜਗ ਭਰਮੇ ਭਵ ਰਾਯੰ ॥
They became kings of the world and got deluded;

ਤਾ ਤੇ ਨਾਮੁ ਬਿਅੰਤ ਕਹਾਯੰ ॥੭॥
Therefore they were called by innumerable names.7.

ਇਕ ਵਾਹਿਗੁਰੂ ਹੀ ਹੈ ਜੋ ਸਬ ਅਵਤਾਰਾਂ ਦੀਆਂ ਤੇ ਸਬ ਲੋਕਾਂ ਦੀਆਂ ਚਲਾਕੀਆਂ ਤੋਂ ਵਾਕਿਫ਼ ਹੈ ਤੇ ਓਸ ਨੂ ਕਦੀਂ ਵੀ ਛਲਿਆ ਨਹੀਂ ਜਾ ਸਕਦਾ:

ਸਭ ਹੀ ਛਲਤ ਨ ਆਪ ਛਲਾਯਾ ॥
O Lord ! Thou hast been deluding others, but could not be deluded by others

ਤਾ ਤੇ ਛਲੀਆ ਆਪ ਕਹਾਯਾ ॥
Therefore Thou art called ‘Crafty’;

ਇਕ ਓਹੀ ਅਕਾਲਪੁਰਖ ਹੀ ਹੈ ਜੋ ਸੰਤਾਂ ਤੇ ਭਗਤਾਂ ਦੀ ਰਾਖੀ ਕਰਦਾ ਹੈ, ਇਸੇ ਲਈ ਓਸ ਨੂ ਦੀਨ੍ਬੰਦ ਵੀ ਕਿਹਾ ਗਿਆ ਹੈ

ਸੰਤਨ ਦੁਖੀ ਨਿਰਖ ਅਕੁਲਾਵੈ ॥
Thou becomest agitated on seeing the saints in agony,

ਦੀਨਬੰਧ ਤਾ ਤੇ ਕਹਲਾਵੈ ॥੮॥
Therefore Thou art also called ‘the fiend of the humble’.੮
ਹੁਣ ਅਗੇ ਦਸ ਰਹੇ ਹਨ ਕੇ ਓਸ ਅਕਾਲਪੁਰਖ ਨੂੰ ਕਾਲ ਕਿਓਂ ਕੇਹਾ ਜਾਂਦਾ ਹੈ । ਕਾਲ ਵਾਹਿਗੁਰੂ ਦਾ ਗੁਣਕਾਰੀ ਨਾਮ ਹੈ ਕਿਓਂ ਕੇ ਓਹ ਵਾਹਿਗੁਰੂ ਹੀ ਅਖੀਰ ਵਿਚ ਸਬ ਦੀ ਮੋਤ ਦਾ ਕਾਰਨ ਵੀ ਹੈ। ਭਾਵ ਮੋਤ ਵੀ ਵਾਹਿਗੁਰੂ ਦੇ ਹਥ ਵਿਚ ਹੈ ਇਸੇ ਲਈ ਓਸ ਨੀ ਕਾਲ ਕਹਿ ਦਿਤਾ ਗਿਆ ਹੈ । ਹੁਣ ਕੋਈ ਸ਼ਕ ਨਹੀਂ ਰਹ ਜਾਂਦਾ ਕੇ ਕਾਲਪੁਰਖ ਗੁਰੂ ਸਾਹਿਬ ਨੇ ਕਿਸ ਨੂ ਕਿਹਾ ਹੈ ।

ਅੰਤ ਕਰਤ ਸਭ ਜਗ ਕੋ ਕਾਲਾ ॥
At time Thou destroyest the universe;

ਨਾਮੁ ਕਾਲ ਤਾ ਤੇ ਜਗ ਡਾਲਾ ॥
Therefore the world hath named you KAL (the Destroyer Lord);

ਸਮੈ ਸੰਤ ਪਰ ਹੋਤ ਸਹਾਈ ॥
Thou hast been helping all the saints;

ਤਾ ਤੇ ਸੰਖਯਾ ਸੰਤ ਸੁਨਾਈ ॥੯॥
Therefore the saints have reckoned Thy incarnations.9.

ਨਿਰਖ ਦੀਨ ਪਰ ਹੋਤ ਦਿਆਰਾ ॥
Seeing Thy mercifulness towards the lowly;

ਦੀਨਬੰਧ ਹਮ ਤਬੈ ਬਿਚਾਰਾ ॥
Thy name ‘Deen Bandhu’ (the helper of the lowly) hath been thought out;

ਹੁਣ ਅਗੇ ਦਸਦੇ ਹਨ ਕੇ ਕਾਲ ਪੁਰਖ ਵਾਹਿਗੁਰੂ ਕਦੀਂ ਜੋਨ ਵਿਚ ਨਹੀਂ ਆਂਦਾ ਭਾਵ ਓਹ ਅਜੂਨੀ ਹੈ। ਪਰ ਇਹ ਅਵਤਾਰ ਅਜੂਨੀ ਨਹੀਂ ਕਿਓਂ ਕੇ ਇਹ ਮਾਤਾ ਦੀ ਕੁਖ ਤੋਂ ਜਨਮੇ ਨੇ ਜਿਵੇਂ ਕ੍ਰਿਸ਼ਨ ਦੇਵਕੀ ਦੀ ਕੁਖ ਵਿਚੋਂ ਆਇਆ ਤੇ ਰਾਮ ਕੋਸ਼ਲਿਆ ਦੀ ਕੁਖ ਵਿਚੋਂ । ਜਿਵੇਂ ਕੇ ੩੩ ਸਵੈਯੇ ਵਿਚ ਫੁਰਮਾਂਦੇ ਨੇ
"ਜੋ ਕਹੋ ਰਾਮ ਅਜੂਨੀ ਹੈ ਤੋ ਕਹੇ ਕੋਸ਼ਲਿਆ ਕੋ ਕੁਖ ਆਯੋ"

ਸੋ ਸਪਸ਼ਟ ਹੈ ਕੇ ਕਾਲ ਪੁਰਖ ਕਿਸੇ ਦੀ ਕੁਖ ਵਿਚੋਂ ਨਹੀਂ ਆਂਦਾ ਤੇ ਇਹੀ ਗੁਣ ਅਕਾਲ ਪੁਰਖ ਦਾ ਵੀ ਹੈ, ਇਸੇ ਲਈ ਕਾਲ ਹੀ ਅਕਾਲ ਹੈ

ਜੋਨ ਜਗਤ ਮੈ ਕਬਹੂੰ ਨ ਆਯਾ ॥
Thou dost not take birth in the world;

ਯਾਤੇ ਸਭੋਂ ਅਜੋਨ ਬਤਾਯਾ ॥੧੩॥
Therefore all called Thee ‘Ajon’ (Unborn).13.

ਹੁਣ ਫਿਰ ਓਹੀ ਗਲ ਦੁਹਰਾ ਰਹੇ ਹਨ ਕੇ ਬ੍ਰਹਮਾ , ਸ਼ਿਵ ਤੇ ਵਿਸ਼੍ਣੁ ਜੋ ਵਾਹਿਗੁਰੂ ਦਾ ਰਤੀ ਭਰ ਵੀ ਗਿਆਨ ਨਹੀਂ ਰਖਦੇ, ਓਹਨਾ ਵਿਚ ਹੀ ਸਾਰੀ ਦੁਨਿਆ ਉਲਝੀ ਹੋਈ ਹੈ ਤੇ ਅਕਾਲਪੁਰਖ ਪਾਰਬ੍ਰਹਮ ਦੀ ਨਾ ਤੇ ਇਹਨਾ ਨੂ ਪਹਿਚਾਨ ਹੈ ਤੇ ਨਾ ਹੀ ਇਹਨਾ ਪਿਛੇ ਲਗੇ ਲੋਕਾਂ ਨੂੰ ।
ਬ੍ਰਹਮਾਦਿਕ ਸਭ ਹੀ ਪਚਹਾਰੇ ॥
Brahma and others have got tired in knowing Thy end;

ਬਿਸਨ ਮਹੇਸ੍ਵਰ ਕਉਨ ਬਿਚਾਰੇ ॥
Who are the helpless gods Vishnu and Shiva?

ਜਗ ਆਪਨ ਆਪਨ ਉਰਝਾਨਾ ॥
All the world is engaged in its own interests;

ਪਾਰਬ੍ਰਹਮ ਕਾਹੂ ਨ ਪਛਾਨਾ ॥
And none comprehends the Transcendental Brahman;

ਗਿਆਨ ਤੋਂ ਵਿਹੂਣੇ ਲੋਕ ਆਪਣਾ ਸਮਾਂ ਮੜੀਅਾਂ ਤੇ ਕਬਰਾਂ ਪੂਜ ਕੇ ਖਰਾਬ ਕਰਦੇ ਨੇ ਤੇ ਮੂਰਖ ਲੋਗ ਇਹ ਨਹੀਂ ਜਾਣਦੇ ਕੇ ਦੋਨਾ ਵਿਚ ਅਕਾਲਪੁਰਖ ਨਹੀਂ ਹੈ । ਹੁਣ ਓਹਨਾ ਲੋਕਾਂ ਤੇ ਤਰਸ ਆਓਂਦਾ ਹੈ ਜੋ ਕਹਿ ਦਿੰਦੇ ਨੇ ਕੇ ਸ੍ਰੀ ਦਸਮ ਗਰੰਥ ਵਿਚ ਕਬਰਾਂ ਦੀ ਪੂਜਾ ਕਰਨ ਨੂ ਕਿਹਾ ਗਿਆ ਹੈ। ਜਿਸ ਪ੍ਰਕਾਰ ਦਾ ਝੂਠ ਇਹ ਲੋਕ ਬੋਲਦੇ ਨੇ ਓਸ ਨੂ ਦੇਖ ਕੇ ਤਾਂ ਇਹ ਲਗਦਾ ਹੈ ਕੇ ਆਮ ਲੋਕਾਂ ਨੂ ਗੁਮਰਾਹ ਕਰਨ ਪਿਛੇ ਕੋਈ ਕਾਰਨ ਜਰੂਰ ਹੈ ਵਰਨਾ ਹੇਠ ਲਿਖੀਆਂ ਤੁਕਾਂ ਏਸ ਤੋਂ ਸਰਲ ਭਾਸ਼ਾ ਵਿਚ ਨਹੀਂ ਲਿਖੀਆਂ ਜਾ ਸਕਦੀਆਂ। ਜੇ ਇਨੀ ਸਰਲ ਭਾਸ਼ਾ ਇਹਨਾ ਨੂ ਸਮਝ ਨਹੀਂ ਆਈ ਤਾਂ ਇਹਨਾ ਨੂੰ ਬਾਕੀ ਦੀ ਦਸਮ ਬਾਣੀ ਦੀ ਸਮਝ ਆਵਣੀ ਨਾ ਮੁਮਕਿਨ ਜਾਪਦੀ ਹੈ।

ਇਕ ਮੜੀਅਨ ਕਬਰਨ ਵੇ ਜਾਂਹੀ ॥
For Thy realization many go to the cremation ground and graveyards;

ਦੁਹੂੰਅਨ ਮੈ ਪਰਮੇਸ੍ਵਰ ਨਾਹੀ ॥੧੮॥
But the Lord is not there in both of them.18.

ਗੁਰੂ ਸਾਹਿਬ ਹੁਣ ਫੁਰਮਾਂਦੇ ਨੇ ਕੇ ਲੋਕ ਧਰਮਾਂ ਦੇ ਨਾਮ ਪਿਛੇ ਆਪਸ ਵਿਚ ਉਲਝ ਜਾਂਦੇ ਨੇ ਤੇ ਉਲਝਨ ਦਾ ਕਰਨ ਗਿਆਨ ਨਾ ਹੋਣਾ ਹੁੰਦਾ ਹੈ । ਜੇ ਇਹਨਾ ਲੋਕਾਂ ਨੂ ਇਹ ਪਤਾ ਲਗ ਜਾਵੇ ਕੇ ਅਕਾਲਪੁਰਖ ਹਰ ਇਕ ਵਿਚ ਮੋਜੂਦ ਹੈ ਤੇ ਓਹ ਆਪਣੀ ਖੇਡ ਖੇਡਦਾ ਹੈ ਤਾਂ ਇਹ ਲੋਗ ਭਰਮ ਵਿਚ ਨਾ ਵਿਚਰਦੇ, ਸਗੋਂ ਪਿਆਰ ਨਾਲ ਇਕ ਦੂਜੇ ਨੂ ਸਮਝ ਕੇ ਅਕਾਲਪੁਰਖ ਦੀ ਬੰਦਗੀ ਵਿਚ ਸਮਾ ਬਿਤਾਂਦੇ। ਬਿਲਕੁਲ ਇਸੇ ਹੀ ਤਰਹ ਦੀ ਗਲ ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਵੀ ਕਹੀ ਗਈ ਹੈ " ਨਾ ਹਮ ਹਿੰਦੂ ਨਾ ਮੁਸਲਮਾਨ" । ਹੁਣ ਹੇਠਲੀਆਂ ਤੁਕਾਂ ਵਿਚ ਸਮਝਾ ਦਿਤਾ ਗਿਆ ਹੈ ਕੇ ਅਸੀਂ ਹਿੰਦੂ ਤੇ ਮੁਸਲਮਾਨ ਕਿਓਂ ਨਹੀਂ ਹਾਂ।

ਏ ਦੋਊ ਮੋਹ ਬਾਦ ਮੋ ਪਚੇ ॥
Both of them (the Hindus and Muslims) are destroying themselves in attachments and in vain discussions and disputes;

ਇਨ ਤੇ ਨਾਥ ਨਿਰਾਲੇ ਬਚੇ ॥
But O Lord! Thou art distinctly separate from both of them;

ਜਾ ਤੇ ਛੂਟਿ ਗਯੋ ਭ੍ਰਮ ਉਰ ਕਾ ॥
He, with whose realization, the illusion of the mind is removed;

ਤਿਹ ਆਗੈ ਹਿੰਦੂ ਕਿਆ ਤੁਰਕਾ ॥੧੯॥
Before that Lord, none is a Hindu of a Muslim.19.

ਇਕ ਤਸਬੀ ਇਕ ਮਾਲਾ ਧਰਹੀ ॥
One of them wears a Tasbi (the rosary of Muslims) and the other one wears Mala (the rosary of a Hindu);

ਏਕ ਕੁਰਾਨ ਪੁਰਾਨ ਉਚਰਹੀ ॥
One of them recites the Quran and the other one reads Puranas;

ਕਰਤ ਬਿਰੁੱਧ ਗਏ ਮਰ ਮੂੜਾ ॥
The adherents of both the religions are foolishly dying in opposing each other,

ਪ੍ਰਭ ਕੋ ਰੰਗੁ ਨ ਲਾਗਾ ਗੂੜਾ ॥੨੦॥
And none of them is dyed in the love of the Lord.20.

ਆਦਿ ਪੁਰਖ ਜਿਨ ਏਕੁ ਪਛਾਨਾ॥
Those who have recognized that Primal Purusha,

ਦੁਤੀਆ ਭਾਵ ਨ ਮਨ ਮਹਿ ਆਨਾ ॥੨੧॥

ਏਕ ਪੁਰਖ ਜਿਨ ਨੈਕ ਪਛਾਨਾ ॥
They who have recognized the Supreme Purusha even a little,

ਤਿਨ ਹੀ ਪਰਮ ਤੱਤ ਕਹ ਜਾਨਾ ॥੨੨॥
They have Comprehended Him as the Supreme Essence.22.

ਜਦੋਂ ਘਟ ਘਟ ਵਿਚ ਓਹੀ ਜੋਤ ਹੈ ਤੇ ਇਹੀ ਚੀਜ਼ ਵੇਦਾਂ ਵਿਚ ਤੇ ਕੁਰਾਨ ਵਿਚ ਵੀ ਲਿਖੀ ਹੈ, ਤੇ ਓਸ ਚੀਜ਼ ਨੂ ਸਮਝਣ ਦੀ ਬਜਾਏ ਆਪਣੀ ਹਉਮੇ ਵਿਚ ਹੀ ਰੁਢ਼ ਜਾਣ ਵਾਲਾ ਅਕਾਲਪੁਰਖ ਵਿਚ ਕਿਸ ਤਰਹ ਸਮਾ ਸਕਦਾ ਹੈ ?
ਜਦੋਂ ਓਸੇ ਅਲਾਹ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਸਬ ਵਿਚ ਓਹੀ ਸੁਭਾਏਮਾਨ ਹੈ ਤਾਂ ਨਫਰਤ ਕਿਸ ਤਰਹ ਰਹ ਸਕਦੀ ਹੈ ?
ਹੁਣ ਗੁਰੂ ਸਾਹਿਬ ਅਗਲੀਆਂ ਤੁਕਾਂ ਵਿਚ ਏਸ ਨਫਰਤ ਦਾ ਕਾਰਨ ਦਸਦੇ ਨੇ ਕੇ ਇਹ ਸਬ ਪੇਟ ਦੇ ਕਰਕੇ ਹੋ ਰਿਹਾ ਹੈ । ਸਬ ਨੂ ਆਪਣੇ ਆਪਣੇ ਢਿਡ ਦੀ ਫਿਕਰ ਹੈ, ਆਪਣੀ ਚੋਧਰ ਦਾ ਪਾਲਾ ਹੈ ਤੇ ਓਸ ਦੀ ਪਿਛੇ ਹੀ ਇਹ ਲੋਕ ਮਜਹਬ ਦੇ ਨਾਮ ਤੇ ਪਖੰਡ ਕਰਦੇ ਨੇ । ਇਹ ਲਾਲਚ ਹੀ ਹੈ ਜੋ ਇਹਨਾ ਦੀ ਮਾਨਸਿਕਤਾ ਤੇ ਸਵਾਰ ਹੁੰਦਾ ਹੈ ਤੇ ਇਹ ਲੋਕ ਮਾਸੂਮ ਬਚਿਆਂ ਨੂੰ ਨੀਹਾਂ ਵਿਚ ਚਿਣਵਾ ਦਿੰਦੇ ਨੇ। ਵਰਨਾ ਜੇ ਸਭ ਨੂ ਇਨੀ ਸੋਝੀ ਹੁੰਦੀ ਕੇ ਅੰਤ ਕਾਲ ਸਬ ਨੇ ਜਾਣਾ ਹੈ ਤੇ ਨਾਲ ਕੁਛ ਨਹੀਂ ਲੈ ਕੇ ਜਾਣਾ ਤਾਂ ਇਨੀ ਨੋਬਤ ਨਾਂ ਆਓਂਦੀ। ਇਹ ਜੋ ਲੋਕ ਤੋਹਾਣੁ ਧਰਮ ਦੀ ਪੁਸ਼ਾਕ ਵਿਚ ਦਿਸਦੇ ਨੇ ਇਹ ਲੋਕ ਸਿਰਫ ਲੋਕਾਂ ਨੂ ਮੂਰਖ ਬਣਾ ਕੇ ਆਪਣੀਆ ਰੋਟੀਆਂ ਸੇਕ ਰਹੇ ਨੇ । ਜੇ ਦੇਖਿਆ ਜਾਵੇ ਤਾਂ ਬਿਲਕੁਲ ਇਹੋ ਚੀਜ਼ ਅਜ ਵੀ ਭਾਰਤ ਵਿਚ ਬੇਸ਼ਰਮੀ ਨਾਲ ਹੋ ਰਹੀ ਹੈ। ਪਿੰਡ ਪਿੰਡ ਵਿਚ ਹਰ ਘਰ ਵਿਚ ਇਕ ਸੰਤ ਬਾਬਾ ਉਗ ਪਿਆ ਹੈ , ਕੋਈ ਵਾਦਾ ਚੋਰ ਹੈ ਕੋਈ ਛੋਟਾ ਚੋਰ, ਏਹੋ ਚੀਜ਼ ਗੁਰੂ ਸਾਹਿਬ ਇਥੇ ਬਿਆਨ ਕਰ ਰਹੇ ਨੇ। ਹੁਣ ਆਪ ਹੀ ਅੰਦਾਜ਼ਾ ਲਾ ਲਵੋ ਕੇ ਏਸ ਬਾਣੀ ਤੋਂ ਤਕਲੀਫ਼ ਕਿਸ ਨੂ ਹੋ ਸਕਦੀ ਹੈ ।

ਜੋਗੀ ਸੰਨਿਆਸੀ ਹੈ ਜੇਤੇ ॥
All the Yogis and Sannyasis;

ਮੁੰਡੀਆ ਮੁਸਲਮਾਨ ਗਨ ਕੇਤੇ ॥
All the ascetics and monks with shaven heads and Muslims;

ਭੇਖ ਧਰੇ ਲੂਟਤ ਸੰਸਾਰਾ ॥
They are all plundering the world in different guises;

ਛਪਤ ਸਾਧ ਜਿੱਹ ਨਾਮੁ ਅਪਾਰਾ ॥੨੩॥
The real saints whose prop is the Name of the Lord, they hide themselved.23.

ਪੇਟ ਹੇਤ ਨਰ ਡਿੰਭੁ ਦਿਖਾਹੀਂ ॥
The people of he world, exhibit here in order to fill their bellies,

ਡਿੰਭ ਕਰੇ ਬਿਨੁ ਪਈਯਤ ਨਾਹੀਂ ॥
Because without heresy, they do not gain money;

ਜਿਨ ਨਰ ਏਕ ਪੁਰਖ ਕਹ ਧਯਾਯੋ ॥
The person, who hath meditated only on the Supreme Purusha,

ਤਿਨ ਕਰ ਡਿੰਭ ਨ ਕਿਸੀ ਦਿਖਾਯੋ ॥੨੪॥
He hath never exhibited an act of heresy to anyone.24.

ਡਿੰਭ ਕਰੇ ਬਿਨੁ ਹਾਥਿ ਨਾ ਆਵੈ ॥
One’s interest remain unfulfilled without heresy;

ਕੋਊ ਨ ਕਾਹੂ ਸੀਸ ਨਿਵਾਵੈ ॥
And none bows down his head before anyone without interest;

ਜੋ ਇਹੁ ਪੇਟ ਨ ਕਾਹੂ ਹੋਤਾ ॥
If the belly been not attached with anyone,

ਰਾਵ ਰੰਕ ਕਾਹੂ ਕੋ ਕਹਤਾ ॥੨੫॥
Then there would have not been any king or pauper in this world.25.

ਗੁਰੂ ਸਾਹਿਬ ਕਹਿ ਰਹੇ ਨੇ ਕੇ ਜਿਹਨਾ ਨੂੰ ਵਾਹਿਗੁਰੂ ਦੀ ਸਮਝ ਆ ਗਈ, ਜਿਹਨਾ ਨੇ ਮਨ ਲਿਆ ਕੇ ਅਕਾਲਪੁਰਖ ਘਟ ਘਟ ਵਿਚ ਵਿਚਰ ਰਿਹਾ ਹੈ, ਓਹ ਹਰ ਹਿਰਦੇ ਵਿਚ ਹੈ , ਓਸ ਨੇ ਫਿਰ ਕਿਸੇ ਨਾਲ ਧੋਖੇਬਾਜੀ ਨਹੀਂ ਕੀਤੀ, ਪਖੰਡ ਨਹੀਂ ਕੀਤਾ। ਓਹ ਤਾਂ ਫਿਰ ਹਰ ਇਕ ਵਿਚ ਓਸ ਵਾਹਿਗੁਰੂ ਦਾ ਹੀ ਨੂਰ ਤਕਦਾ ਰਿਹਾ, ਕਿਸੇ ਨੂ ਨਫਰਤ ਕਰਨੀ ਤਾਂ ਦੂਰ ਦੀ ਗਲ ।

ਜਿਨ ਪ੍ਰਭ ਏਕ ਵਹੈ ਠਹਰਾਯੋ ॥
Those who have recognized only God as the Lord of all,

ਤਿਨ ਕਰ ਡਿੰਭ ਨ ਕਿਸੂ ਦਿਖਾਯੋ ॥
They have never exhibited any heresy to anyone;

ਸੀਸ ਦੀਯੋ ਉਨ ਸਿਰਰ ਨ ਦੀਨਾ ॥
Such a person gets his head chopped off but never his creed;

ਜੇ ਹੁਣ ਵੀ ਸਮਝ ਨਾ ਆਵੇ ਕੇ ਦਸਮ ਬਾਣੀ ਵਿਚ ਮਨੁਖਤਾ ਦੇ ਭਲੇ ਲਈ ਕਿਨੀ ਕੁ ਦਰਦ ਭਰੀ ਕੂਕ ਉਠਦੀ ਹੈ ਜੋ ਪਾਖੰਡਵਾਦ ਦੀਆਂ ਧਜੀਆਂ ਉੜਾ ਦਿੰਦੀ ਹੈ ਤਾਂ ਫਿਰ ਇਹ ਗਲ ਕਦੀਂ ਵੀ ਸਮਝ ਨਹੀਂ ਲਗ ਸਕਦੀ। ਏਹੋ ਹੀ ਬਾਣੀ ਹੈ ਜੋ ਕੂਕ ਕੂਕ ਕੇ ਕਹ ਰਹੀ ਹੈ " ਮਾਨਸ ਕੀ ਜਾਤ ਸਭੈ ਏਕੈ ਪੇਹ੍ਚਾਨ ਬੋ ", ਚਿਲਾ ਚਿਲਾ ਕੇ ਕਹ ਰਹੀ ਹੈ ਕੇ " ਦੇਹੋਰਾ ਮਸੀਤ ਓਈ, ਪੂਜਾ ਓ ਨਮਾਜ਼ ਓਈ" । ਇਨੇ ਪਿਆਰ ਨਾਲ ਇਨਸਾਨੀਅਤ ਨੂੰ ਕਾਦਿਰ ਦਾ ਨੂਰ ਸਮਝ ਨੇ ਧਰਮ ਦੇ ਨਾਮ ਤੇ ਕੀਤੇ ਜਾਂਦੇ ਘਟੀਆ ਕਾਰੋਬਾਰ ਤੋਂ ਉਪਰ ਉਠ ਕੇ ਇਕ ਵਾਹਿਗੁਰੂ ਵਿਚ ਸਮਾ ਜਾਣ ਨੂ ਕਹਿਣ ਵਾਲੀ ਬਾਣੀ ਸਿਰਫ ਤੇ ਸਿਰਫ ਮੇਰੇ ਸਰਬੰਸਦਾਨੀ ਦੇ ਮੁਖ ਚੋਂ ਹੀ ਉਚਾਰੀ ਹੋ ਸਕਦੀ ਹੈ।

ਦਾਸ,

ਤੇਜਵੰਤ ਕਵਲਜੀਤ ਸਿੰਘ ( 27/08/11) copyright @ Tejwant Kawaljit Singh. Any editing done without the knowledge of author will be illegal and will lead to a legal action at the cost of editor

Friday 26 August 2011

ਸ੍ਰੀ ਦਸਮ ਗਰੰਥ ਵਿਚ ਕ੍ਰਿਸ਼ਨ ਦਾ ਅਸਲੀ ਰੂਪ - TEJWANT KAWALJIT SINGH

ਸ੍ਰੀ ਦਸਮ ਗਰੰਥ ਸਾਹਿਬ ਵਿਚ ਜਿਸ ਪ੍ਰਕਾਰ ਅੰਧ ਵਿਸ਼ਵਾਸ , ਦੇਵਤਿਆਂ ਦੀ ਪੂਜਾ , ਮੂਰਤੀ ਪੂਜਾ , ਧਰਮ ਦੇ ਨਾਮ ਤੇ ਕੀਤੇ ਪਾਖੰਡਾ ਦਾ ਪਰਦਾ ਫਾਸ਼ ਕੀਤਾ ਗਿਆ ਹੈ, ਇਹ ਕਿਸੇ ਆਮ ਮਨੁਖ ਦੇ ਵਸ ਦੀ ਗਲ ਨਹੀਂ ਹੋ ਸਕਦੀ । ਏਨੀ ਜੁਰਅਤ ਤਾਂ ਕੋਈ ਮਹਾਨ ਹਸਤੀ ਹੀ ਕਰ ਸਕਦੀ ਹੈ । ਜਦੋਂ ਪੂਰੇ ਹਿੰਦੁਸਤਾਨ ਵਿਚ ਇਹਨਾ ਪਰ੍ਮ੍ਪ੍ਰਾਵਾਂ ਦਾ ਬੋਲ ਬਾਲਾ ਹੋਵੇ ਤਾਂ ਇਸ ਪਾਖੰਡ ਵਾਦ ਦੀ ਦਲਦਲ ਵਿਚੋਂ ਆਮ ਲੋਕਾਂ ਨੂ ਕਢਣ ਦੀ ਉਪਰਾਲਾ ਕੋਈ ਸੋਖਾ ਕਮ ਨਹੀਂ ਹੁੰਦਾ । ਜਦੋਂ ਪਿਆਰ ਨਾਲ ਕੀਤੀ ਗਲ ੨੦੦ ਸਾਲ ਲਗਾ ਕੇ ਵੀ ਲੋਕਾਂ ਨੂ ਸਮਝ ਨਾ ਆਵੇ, ਸਗੋਂ ਨੋਬਤ ਕੁਰਬਾਨੀਆਂ ਦੇਣ ਤਕ ਆ ਜਾਵੇ, ਤੇ ਕੁਰਬਾਨੀਆਂ ਵੀ ਗੁਰੂ ਸਾਹਿਬਾਨ ਦੀਆਂ ਤਾਂ ਫਿਰ ਗਲ ਨੂ ਸਿਧੇ ਹਥੀਂ ਲੈਣਾ ਹੀ ਪੈਣਾ ਸੀ । ਉਤਰੀ ਭਾਰਤ ਖਾਸ ਕਰ ਪਹਾੜੀ ਇਲਾਕਿਆਂ ਵਿਚ ਕ੍ਰਿਸ਼ਨ ਦੀ ਪੂਜਾ ਕੀਤੀ ਜਾਂਦੀ ਹੈ ਤੇ ਕ੍ਰਿਸ਼ਨ ਨੂੰ ਭਗਵਾਨ ਮਨਿਆ ਜਾਂਦਾ ਹੈ । ਗੁਰੂ ਗਰੰਥ ਸਾਹਿਬ ਵਿਚ ਵੀ ਕ੍ਰਿਸ਼ਨ ਦਾ ਜਿਕਰ ਅਨੇਕਾਂ ਵਾਰ ਆਇਆ ਹੈ ਤੇ ਇਕ ਆਮ ਆਦਮੀ ਨੂ ਗੁਰੂ ਗਰੰਥ ਸਾਹਿਬ ਦੀ ਬਾਣੀ ਪੜਦਿਆਂ ਕ੍ਰਿਸ਼ਨ ਪੂਜਾ ਦਾ ਆਸਾਨੀ ਨਾਲ ਭੁਲੇਖਾ ਪੈ ਸਕਦਾ ਹੈ ਜਿਵੇਂ :

ਰਾਗੁ ਗਉੜੀ ੧੧ ॥ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥ ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥ ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥ ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥
ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥

ਜਾਂ ਜਿਵੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਵੀ ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਆਉਂਦਾ ਹੈ:

ਵਡਹੰਸੁ ਮਹਲਾ ੧

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ ॥ ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥ ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ ਬੰਕੇ ਲੋਇਣ ਦੰਤ ਰੀਸਾਲਾ ॥੭

ਇਸੇ ਤਰਹ ਭਗਤ ਬਾਣੀ ਤੇ ਭਟਾਂ ਦੀ ਬਾਣੀ ਵਿਚ ਵੀ ਕਾਫੀ ਥਾਵਾਂ ਤੇ ਕ੍ਰਿਸ਼ਨ ਸਮੇਤ ਹੋਰ ਕਈ ਅਵਤਾਰਾਂ ਦਾ ਜਿਕਰ ਆਇਆ ਹੈ ਜਿਸ ਨੂੰ ਗੁਰਮਤ ਤੋ ਅਨਜਾਣ ਲੋਕ ਜਾਂ ਤਾਂ ਬਹਾਨਾ ਮਾਰ ਕੇ ਰਦ ਕਰ ਦਿੰਦੇ ਹਨ ਕੇ ਇਥੇ ਭਗਤਾਂ ਦਾ ਪਖ ਗੁਰੂ ਸਾਹਿਬ ਨੇ ਲਿਖਿਆ ਹੈ ਜਾਂ ਇਥੇ ਕ੍ਰਿਸ਼ਨ ਕਿਸੇ "ਕ੍ਰਿਸ਼ੀ " ਲਈ ਆਇਆ ਹੈ ? ਵਿਚਾਰਨ ਵਾਲੀ ਗਲ ਹੈ ਕੇ ਗੁਰੂ ਸਾਹਿਬ ਨੇ ਸਿਰਫ ਓਹਨਾ ਭਗਤਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤੀ ਜੋ ਅਸਲ ਵਿਚ ਗੁਰਮਤ ਸਨ । ਜਦੋਂ ਇਹ ਬਾਣੀ ਗੁਰੂ ਗਰੰਥ ਸਾਹਿਬ ਵਿਚ ਗੁਰੂ ਸਾਹਿਬ ਦੀ ਬਾਣੀ ਦੇ ਬਰਾਬਰ ਲਿਖੀ ਗਈ ਤਾਂ ਕੋਈ ਭੇਦ ਭਾਵ ਨਹੀਂ ਰਹ ਜਾਂਦਾ। ਫਿਰ ਇਥੇ ਕਿਸੇ ਦਾ ਪਖ ਨਹੀਂ ਪੂਰਿਆ ਜਾਂਦਾ। ਸਿਰਫ ਇਕ ਦੀ ਗਲ ਹੁੰਦੀ ਹੈ । ਜੋ ਕਹਿ ਰਹੇ ਹਨ ਇਥੇ ਭਗਤਾਂ ਦੀ ਪਖ ਰਖਿਆ ਹੈ, ਓਹਨਾ ਦੇ ਮਨ ਵਿਚ ਭਗਤ ਬਾਣੀ ਤੇ ਭਟ ਬਾਣੀ ਪ੍ਰਤੀ ਦੁਬਿਦਾ ਇਸ ਕਰ ਕੇ ਹੈ ਕਿਓਂ ਕੇ ਓਹ ਗੁਰਬਾਣੀ ਦੀ ਡੂੰਘਾਈ ਨੂ ਨਹੀਂ ਸਮਝ ਸਕੇ ਤੇ ਓਹ ਹਿੰਦੁਆਂ ਦੇ ਅਵਤਾਰਾਂ ਵਿਚ ਹੀ ਉਲਝ ਕੇ ਰਹ ਗਏ । ਨਤੀਜਾ ਇਹ ਹੋਇਆ ਕੇ ਜਾਣੇ ਅਨਜਾਣੇ ਵਿਚ ਗੁਰਮਤ ਦੇ ਉਲਟ ਗਲ ਕਰ ਗਏ। ਗੁਰੂ ਗੋਬਿੰਦ ਸਿੰਘ ਜੀ ਨੂ ਪਤਾ ਸੀ ਕੇ ਆਮ ਸਿਖ ਏਸ ਚਕਰ ਵਿਚ ਆ ਕੇ ਅਸਾਨੀ ਨਾਲ ਧੋਖਾ ਖਾ ਸਕਦਾ ਹੈ ਸੋ ਆਪ ਜੀ ਨੇ ਹਿੰਦੁਆਂ ਦੇ ਕ੍ਰਿਸ਼ਨ ਬਾਰੇ ਵੀ ਸਿਖਾਂ ਨੂ ਸਮਝਾ ਦਿਤਾ ਤਾਂ ਕੇ ਗੁਰੂ ਕਾ ਸਿਖ ਕਿਸੇ ਆਨਮਤੀ ਦੇ ਪਿਛੇ ਨਾ ਲਗ ਜਾਵੇ। ਗੁਰੂ ਸਾਹਿਬ ਨੇ ਜੋ ਕ੍ਰਿਸ਼ਨ ਦਾ ਰੂਪ ਸ੍ਰੀ ਦਸਮ ਗਰੰਥ ਵਿਚ ਦਿਖਾਇਆ ਹੈ ਓਸ ਨੂ ਦੇਖ ਕੇ ਕਿਸੇ ਵੀ ਸਿਖ ਦੇ ਮਨ ਵਿਚ ਕ੍ਰਿਸ਼ਨ ਪ੍ਰਤੀ ਉਕਾ ਵੀ ਸ਼ਰਧਾ ਨਹੀਂ ਰਹ ਜਾਂਦੀ। ਜੋ ਕ੍ਰਿਸ਼ਨ ਕਿਸੇ ਕੋਮ ਲਈ ਰਬ ਬਣਿਆ ਹੋਵੇ ਓਸ ਨੂ ਕੀਢ਼ਾ ਕਹ ਦੇਣਾ ਕਿਸੇ ਕ੍ਰਿਸ਼ਨ ਭਗਤ ਲਈ ਨਾ ਹਜਮ ਹੋਣ ਯੋਗ ਗਲ ਹੈ। ਸੋ ਓਹਨਾ ਨੇ ਰੋਲਾ ਤਾਂ ਪਾਉਣਾ ਹੀ ਹੈ । ਸਚ ਬੋਲਣ ਤੇ ਕਈਆਂ ਦਾ ਦਿਲ ਦੁਖਦਾ ਹੈ ਪਰ ਜੋ ਸਚ ਕਿਸੇ ਨੂ ਅਗਿਆਨ ਦੇ ਹਨੇਰੇ ਵਿਚੋਂ ਕਢ ਕੇ ਗਿਆਨ ਦੇ ਚਾਨਣ ਮੁਨਾਰੇ ਹੇਠਾਂ ਲੈ ਆਵੇ, ਓਹ ਸਚ ਬੋਲਣ ਵਿਚ ਕੋਈ ਹਰ੍ਜ਼ ਨਹੀਂ ਹੁੰਦਾ । ਸ੍ਰੀ ਦਸਮ ਗਰੰਥ ਦੀ ਤਕਰੀਬਨ ਹਰ ਓਹ ਬਾਣੀ ਜਿਸ ਤੇ ਕੁਛ ਲੋਕਾਂ ਨੂੰ ਕਿੰਤੂ ਹੈ ਵਿਚ ਜੋ ਕ੍ਰਿਸ਼ਨ ਤੇ ਹੋਰ ਹਿੰਦੂ ਭਗਵਾਨਾ ਦਾ ਜਨਾਜਾ ਕਡਿਆ ਗਿਆ ਹੈ ਓਹ ਕਿਸੇ ਆਮ ਪੰਡਿਤ ਜਾਂ ਸਾਕਤ ਮਤ ਦੇ ਕਵੀ ਦੀ ਕਵਿਤਾ ਨਹੀਂ ਹੋ ਸਕਦੀ। ਸਾਕਤ ਮਤੀ ਆਪਣੇ ਭਗਵਾਨਾ ਦੀ ਖੁਦ ਬੇਇਜਤੀ ਕਰਨੋ ਰਹੇ । ਹੇਠ ਦਿਤੀਆਂ ਤੁਕਾਂ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ ਕੇ ਇਹ ਕਿਹਨੇ ਲਿਖੀਆਂ ਹੋ ਸਕਦੀਆਂ ਨੇ:

ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥ ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥
किते क्रिसन से कीट कोटै बनाए ॥ किते राम से मेटि डारे उपाए ॥
Somewhere He hath created millions of the servants like Krishna. Somewhere He hath effaced and then created (many) like Rama.( ਬਚਿਤਰ ਨਾਟਕ)

ਲੋਕ ਬਚਿਤਰ ਨਾਟਕ ਦੇ ਇਸੇ ਲਈ ਖਿਲਾਫ਼ ਹਨ ਕਿਓਂ ਕੇ ਕ੍ਰਿਸ਼ਨ ਦੀ ਤੁਲਣਾ ਕਰੋਰਾਂ ਕੀਿਢ਼ਆਂ ਜਿਨੀ ਕਰ ਦਿਤੀ ਗਈ ਹੈ । ਕ੍ਰਿਸ਼ਨ ਨੂੰ ਵਾਿਹਗੁਰੂ ਦੇ ਹਥਾਂ ਦਾ ਮਹਜ ਇਕ ਖਿਡੋਨਾ ਬਣਾ ਦਿਤਾ ਗਿਆ ਹੈ ਤੇ ਅਕਾਲਪੁਰਖ ਜਦੋਂ ਚਾਹਵੇ ਓਸ ਨੂ ਮਾਰ ਦਿੰਦਾ ਹੈ ਜਦੋਂ ਚਾਹਵੇ ਓਸ ਨੂ ਜੀਵਨ ਦਾਨ ਦੇ ਦਿੰਦਾ ਹੈ। ਏਸ ਕ੍ਰਿਸ਼ਨ ਦੀ ਓਸ ਅਕਾਲ ਪੁਰਖ ਦੇ ਸਾਹਮਣੇ ਕੋਈ ਪੇਸ਼ ਨਹੀਂ ਜਾਂਦੀ ਲਗਦੀ । ਜਿਵੇਂ :

ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨ ਆਏ ॥ ਤਿਤਿਓ ਕਾਲ ਖਾਪਿਓ ਨ ਤੇ ਕਾਲ ਘਾਏ ॥੨੮॥
जिते राम से क्रिसन हुइ बिसन आए ॥ तितिओ काल खापिओ न ते काल घाए ॥२८॥
All the incarnations of Vishnu like Rama and Krishan were destroyed by KAL, but they could not destroy him. 28. ( ਬਚਿਤਰ ਨਾਟਕ)


ਜਿਤੇ ਰਾਮ ਹੂਏ ॥ ਸਭੈ ਅੰਤਿ ਮੂਏ ॥
जिते राम हूए ॥ सभै अंति मूए ॥
All the Ramas who incarnated, ultimately passed away.

ਜਿਤੇ ਕ੍ਰਿਸਨ ਹ੍ਵੈ ਹੈਂ ॥ ਸਭੈ ਅੰਤਿ ਜੈ ਹੈਂ ॥੭੦॥
जिते क्रिसन ह्वै हैं ॥ सभै अंति जै हैं ॥७०॥( ਬਚਿਤਰ ਨਾਟਕ
All the Krishnas, who had incarnated, have all passed away.70.

ਕਹਾ ਰਾਮ ਕ੍ਰਿਸਨੰ ਕਹਾ ਚੰਦ ਸੂਰੰ ॥ ਸਭੈ ਹਾਥ ਬਾਧੇ ਖਰੇ ਕਾਲ ਹਜੂਰੰ ॥੮੩॥
कहा राम क्रिसनं कहा चंद सूरं ॥ सभै हाथ बाधे खरे काल हजूरं ॥८३॥
May be Rama and Krishna, may be the moon and sun, all are standing with folded hands in the presence of KAL.83.( ਬਚਿਤਰ ਨਾਟਕ


ਸ੍ਰੀ ਦਸਮ ਗਰੰਥ ਵਿਚ ਓਹਨਾ ਲੋਕਾਂ ਦੀ ਤੁਛ ਬੁਧੀ ਤੇ ਲਾਹਨਤ ਪਾਈ ਗਈ ਹੈ ਜੋ ਆਪਣੀ ਇਨੀ ਕੀਮਤੀ ਜਿੰਦਗੀ ਫਜੂਲ ਦੇਵਤਿਆਂ ਦੀ ਪੂਜਾ ਵਿਚ ਗਵਾ ਦਿੰਦੇ ਨੇ। ਗੁਰੂ ਸਾਹਿਬ ਨੇ ਇਹਨਾ ਦੇਵਤਿਆਂ ਸਮੇਤ ਕ੍ਰਿਸ਼ਨ ਨੂੰ ਕੋਡੀ ਤੋ ਵੀ ਸਸਤਾ ਦਿਖਾ ਦਿਤਾ ਹੈ। ਸਾਫ਼ ਦਸ ਰਹੇ ਹਨ ਕੇ ਜੇਹਰੇ ਆਪ ਹੀ ਕਾਲ ਦੇ ਹਥੋਂ ਨਹੀਂ ਬਚ ਸਕੇ, ਓਏ ਮੂਰਖਾ ਤੇਨੂ ਕਿਵੇਂ ਬਚਾ ਸਕਦੇ ਨੇ ?

ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥
क्रिसन औ बिसन जपे तुहि कोटिक राम रहीम भली बिधि धिआयो ॥
Thou hast meditated on millions of Krishnas, Vishnus, Ramas and Rahims.

ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥
ब्रहम जपिओ अरु स्मभु थपिओ तहि ते तुहि को किनहूं न बचायो ॥
Thou hast recited the name of Brahma and established Shivalingam, even then none could save thee.

ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ ॥
कोट करी तपसा दिन कोटिक काहूं न कौडी को काम कढायो ॥
Thou hast observed millions of austerities for millions of days, but thou couldst not be recompensed even for the value of a couldst not be recompensed even for the value of a cowrie.

ਕਾਮਕੁ ਮੰਤ੍ਰ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੂੰ ਨ ਬਚਾਯੋ ॥੯੭॥
कामकु मंत्र कसीरे के काम न काल को घाउ किनहूं न बचायो ॥९७॥
The Mantra recited for fulfillment of worldly desires doth not even bring the least gain and none of such Mantras can`t save from the blow of KAL.97.

ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨ ਐਹੈ ॥
काहे को कूर करै तपसा इन की कोऊ कौडी के काम न ऐहै ॥
Why doth thou indulge in false austerities, because they will not bring in gain of even one cowrie.

ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥
तोहि बचाइ सकै कहु कैसे कै आपन घाव बचाइ न ऐहै ॥
The cannot save themselves form the blow (of KAL), how can they protect thee?

ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥
कोप कराल की पावक कुंड मै आप टंगिओ तिम तोहि टंगैहै ॥
They are all hanging in the blazing fire of anger, therefore they will cause thy hanging similarly.

ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ ॥੯੮॥
चेत रे चेत अजो जीअ मैं जड़ काल क्रिपा बिनु काम न ऐहै ॥९८॥
O fool! Ruminate now in thy mind; none will be of any use to thee except the grace of ਕਲ ( ਬਚਿਤਰ ਨਾਟਕ)

ਗੁਰੂ ਸਾਹਿਬ ਓਹਨਾ ਲੋਕਾਂ ਨੂ ਸਵਾਲ ਕਰਦੇ ਹਨ ਜੋ ਕ੍ਰਿਸ਼ਨ ਨੂ ਅਕਾਲ ਪੁਰਖ ਦਰਸਾਉਂਦੇ ਹਨ। ਗੁਰੂ ਸਾਹਿਬ ਪੁਛ ਰਹੇ ਹਨ ਕੇ ਜਦੋਂ ਪਰਮਾਤਮਾ ਦੀ ਰੰਗ ਹੀ ਕੋਈ ਨਹੀਂ ਹੁੰਦਾ ਤਾਂ ਤੁਸੀਂ ਲੋਕ ਓਸ ਨੂ ਕਾਲੇ ਰੰਗ ਦਾ ਕਿਦਾਂ ਕਹਿ ਸਕਦੇ ਹੋ ?

ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਯਾਮ ਕਹੈ ਹੈ ॥
जा कर रूप रंग नहि जनियत सो किम सयाम कहै है ॥
He, whose form and colour are not, how can he be called black?

ਛੁਟਹੋ ਕਾਲ ਜਾਲ ਤੇ ਤਬ ਹੀ ਤਾਹਿ ਚਰਨ ਲਪਟੈ ਹੈ ॥੩॥੨॥
छुटहो काल जाल ते तब ही ताहि चरन लपटै है ॥३॥२॥
You can only be liberated from the noose of Death, when you cling to His feet.3.2. ( ਸ਼ਬਦ ਹਜਾਰੇ )

ਕਰਤਾਰ ਹੁੰਦਾ ਹੈ ਜੋ ਪੈਦਾ ਕਰਦਾ ਹੈ , ਜੋ ਬਣਾਂਦਾ ਹੈ। ਜੋ ਬਣਾਦਾ ਹੈ ਓਹ ਨਾਸ ਵੀ ਕਰਦਾ ਹੈ। ਗੁਰੂ ਸਾਹਿਬ ਸਵਾਲ ਕਰ ਰਹੇ ਹਨ ਕੇ ਤੁਸੀਂ ਕਿਵੇਂ ਕਹ ਸਕਦੇ ਹੋ ਕੇ ਕ੍ਰਿਸ਼ਨ ਕਾਲਪੁਰਖ ਤੇ ਕਰਤਾ ਪੁਰਖ ਹੈ? ਜੋ ਆਪ ਕਿਸੇ ਦਾ ਰਥ ਚਲਾਂਦਾ ਹੋਵੇ, ਕਿਸੇ ਦੀ ਕੁਖ ਵਿਚੋਂ ਜੰਮਿਆ ਹੋਵੇ, ਕਿਸੇ ਦੇ ਹਥੋਂ ਮਾਰਿਆ ਗਿਆ ਹੋਵੇ, ਓਹ ਅਕਾਲਪੁਰਖ ਹੋ ਹੀ ਨਹੀ ਸਕਦਾ। ਤੇ ਓਹ ਕਾਲ ਪੁਰਖ ਤੇ ਕਰਤਾ ਪੁਰਖ ਵੀ ਨਹੀਂ ਹੋ ਸਕਦਾ । ਜਿਵੇਂ ਕੇ ਫੁਰਮਾ ਰਹੇ ਨੇ:

ਤਿਲੰਗ ਕਾਫੀ ਪਾਤਿਸ਼ਾਹੀ ॥੧੦॥
तिलंग काफी पातिशाही ॥१०॥
TILNG KAFI OF THE TENTH KING

ਕੇਵਲ ਕਾਲ ਈ ਕਰਤਾਰ ॥
केवल काल ई करतार ॥
The supreme Destroyer is alone the Creator,

ਆਦਿ ਅੰਤ ਅਨੰਤਿ ਮੂਰਤ ਗੜ੍ਹਨ ਭੰਜਨਹਾਰ ॥੧॥ ਰਹਾਉ ॥
आदि अंत अनंति मूरत गड़्हन भंजनहार ॥१॥ रहाउ ॥
He is in the beginning and in the end, He is the infinite entity, the Creator and the Destroyer…Pause.

ਨਿੰਦ ਉਸਤਤ ਜਉਨ ਕੇ ਸਮ ਸ਼ੱਤ੍ਰੁ ਮਿਤ੍ਰ ਨ ਕੋਇ ॥
निंद उसतत जउन के सम श्त्रु मित्र न कोइ ॥
The calumny and Praise are equal to him and he has no friend, no foe,

ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ ॥੧॥
कउन बाट परी तिसै पथ सारथी रथ होइ ॥१॥
Of what crucial necessity, He became the charioteer ?1.

ਜਦੋਂ ਅਕਾਲਪੁਰਖ ਦਾ ਕੋਈ ਦੁਸ਼ਮਨ ਨਹੀਂ , ਕੋਈ ਦੋਸਤ ਨਹੀਂ ਤਾਂ ਓਹ ਇਕ ਦਾ ਪਖ ਪੂਰ ਕੇ ਓਸ ਦਾ ਸਾਰਥੀ ਕਿਦਾਂ ਬਣ ਗਿਆ ?

ਤਾਤ ਮਾਤ ਨ ਜਾਤ ਜਾਕਰ ਪੁਤ੍ਰ ਪੌਤ੍ਰ ਮੁਕੰਦ ॥
तात मात न जात जाकर पुत्र पौत्र मुकंद ॥
He, the Giver of salvation, has no father, no mother, no son and no grandson;

ਕਉਨ ਕਾਜ ਕਹਾਹਿੰਗੇ ਤੇ ਆਨਿ ਦੇਵਕਿ ਨੰਦ ॥੨॥
कउन काज कहाहिंगे ते आनि देवकि नंद ॥२॥
O what necessity he caused others to call Him the son of Devaki ?2.

ਜਦੋਂ ਓਸ ਅਕਾਲਪੁਰਖ ਦਾ ਕੋਈ ਮਾਂ ਬਾਪ ਨਹੀਂ ਕੋਈ ਪੁਤਰ ਪੋਤਰਾ ਨਹੀਂ ਤਾਂ ਓਹ ਦੇਵਕੀ ਦੇ ਘਰ ਕਿਦਾਂ ਜਮ ਪਿਆ ?

ਦੇਵ ਦੈਤ ਦਿਸਾ ਵਿਸਾ ਜਿਹ ਕੀਨ ਸਰਬ ਪਸਾਰ ॥
देव दैत दिसा विसा जिह कीन सरब पसार ॥
He, who has created gods, demons, directions and the whole expanse,

ਕਉਨ ਉਪਮਾ ਤਉਨ ਕੋ ਮੁਖ ਲੇਤ ਨਾਮੁ ਮੁਰਾਰ ॥੩॥੧॥
कउन उपमा तउन को मुख लेत नामु मुरार ॥३॥१॥
On what analogy should he be called MURAR?3.

ਜਦੋਂ ਓਸ ਅਕਾਲਪੁਰਖ ਨੇ ਹੀ ਸਬ ਦੇਵੀ ਦੇਵਤੇ, ਦੇੰਤ ਬਣਾਏ ਹਨ ਤਾਂ ਓਸ ਨੂ ਸਿਰਫ ਇਕ ਰਾਕਸ਼ ਮਾਰਨ ਵਾਲਾ ਮੁਰਾਰੀ ਕਿਵੇ ਕਹ ਸਕਦੇ ਹੋ ? ਕਿਸੇ ਇਕ ਰਾਕਸ਼ ਨੂ ਮਾਰ ਕੇ ਕਾਲਪੁਰਖ ਨਹੀਂ ਬਣਿਆ ਜਾ ਸਕਦਾ। ਗੁਰੂ ਸਾਹਿਬ ਸ ਕਾਲ ਪੁਰਖ ਖੁਦ ਕਾਲ ਦੀ ਗ੍ਰਿਫਤ ਵਿਚ ਨਹੀਂ ਆਓਂਦਾ ਕਿਓਂ ਕੇ ਓਹ ਖੁਦ ਅਕਾਲ ਹੈ।

ਔਰ ਸੁ ਕਾਲ ਸਬੇ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥ ( ਬਚਿਤਰ ਨਾਟਕ )

ਪਰ ਗੁਰੂ ਸਾਹਿਬ ਮੁਤਾਬਿਕ ਕ੍ਰਿਸ਼ਨ ਤੇ ਨਾਸ਼ਮਾਨ ਹੈ। ਗੁਰੂ ਸਾਹਿਬ ਸਵਾਲ ਕਰਦੇ ਨੇ ਕੇ ਜੇ ਪਾਰਬ੍ਰਹਮ ਮਨੁਖਾ ਦੇ ਧਾਰਨ ਕਰਦਾ ਤਾਂ ਰਿਸ਼ੀ ਮੁਨੀਆਂ ਨੂ ਸਮਾਧੀਆਂ ਲਾ ਕੇ ਓਸ ਨੂ ਮਿਲਣ ਦੀ ਕੀ ਜਰੂਰਤ ਸੀ, ਸਿਧਾ ਜਾ ਕੇ ਓਸ ਨੂ ਮਿਲ ਲੈਂਦੇ।

ਸੋ ਕਿਮ ਮਾਨਸ ਰੂਪ ਕਹਾਏ ॥
सो किम मानस रूप कहाए ॥
How can He be said to come in human form?

ਸਿੱਧ ਸਮਾਧ ਸਾਧ ਕਰ ਹਾਰੇ ਕਯੌਹੂੰ ਨ ਦੇਖਨ ਪਾਏ ॥੧॥ ਰਹਾਉ ॥
सि्ध समाध साध कर हारे कयौहूं न देखन पाए ॥१॥ रहाउ ॥
The Siddha (adept) in deep meditation became tired of the discipline on not seeing Him in any way…..Pause.( ਸ਼ਬਦ ਹਜਾਰੇ )

ਕਾਹੂੰ ਨੇ ਰਾਮ ਕਹਯੋ ਕ੍ਰਿਸ਼ਨਾ ਕਹੁ ਕਾਹੂੰ ਮਨੈ ਅਵਤਾਰਨ ਮਾਨਯੋ ॥ ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥
काहूं ने राम कहयो क्रिशना कहु काहूं मनै अवतारन मानयो ॥ फोकट धरम बिसार सभै करतार ही कउ करता जीअ जानयो ॥१२॥
Someone calls him Ram or Krishna and someone believes in His incarnations, but my mind has forsaken all useless actions and has accepted only the One Creator.12.( ੩੩ ਸਵੈਯੇ

ਕਯੋਂ ਕਹੁ ਕ੍ਰਿਸ਼ਨ ਕ੍ਰਿਪਾਨਿਧ ਹੈ ਕਿਹ ਕਾਜ ਤੇ ਬੱਧਕ ਬਾਣ ਲਗਾਯੋ ॥ ਅਉਰ ਕੁਲੀਨ ਉਧਾਰਤ ਜੋ ਕਿਹ ਤੇ ਅਪਨੋ ਕੁਲ ਨਾਸੁ ਕਰਾਯੋ ॥
कयों कहु क्रिशन क्रिपानिध है किह काज ते ब्धक बाण लगायो ॥ अउर कुलीन उधारत जो किह ते अपनो कुल नासु करायो ॥
Krishna himself is considered the treasure of Grace, then why did the hunter shot his arrow at him ? He has been described as redeeming the clans of others then he caused the destruction of his own clan;

ਆਦਿ ਅਜੋਨਿ ਕਹਾਇ ਕਹੋ ਕਿਮ ਦੇਵਕਿ ਕੇ ਜਠਰੰਤਰ ਆਯੋ ॥ ਤਾਤ ਨ ਮਾਤ ਕਹੈ ਜਿਹ ਕੋ ਤਿਹ ਕਯੋਂ ਬਸੁਦੇਵਹਿ ਬਾਪੁ ਕਹਾਯੋ ॥੧੪॥
आदि अजोनि कहाइ कहो किम देवकि के जठरंतर आयो ॥ तात न मात कहै जिह को तिह कयों बसुदेवहि बापु कहायो ॥१४॥
He is said to be unborn and beginningless, then how did he come into the womb of Devaki ? He , who is considered without any father or mother, then why did he cause Vasudev to be called his father?14. ( ੩੩ ਸਵੈਯੇ )..........

ਬਾਰ ਹਜ਼ਾਰ ਬਿਚਾਰ ਅਰੇ ਜੜ ਅੰਤ ਸਮੈ ਸਭ ਹੀ ਤਜਿ ਜੈ ਹੈ ॥ ਤਾਹੀ ਕੋ ਧਯਾਨ ਪ੍ਰਮਾਨਿ ਹੀਏ ਜੋਊ ਥੇ ਅਬ ਹੈ ਅਰੁ ਆਗੈ ਊ ਹ੍ਵੈ ਹੈ ॥੧੬॥
बार हज़ार बिचार अरे जड़ अंत समै सभ ही तजि जै है ॥ ताही को धयान प्रमानि हीए जोऊ थे अब है अरु आगै ऊ ह्वै है ॥१६॥
O fool ! think about it a thousand times, all of them will leave you at the time of death, therefore, you should only meditate on Him, who is there in the present and who will also be there in future.16.( ੩੩ ਸਵੈਯੇ )

ਗੁਰੂ ਸਾਹਿਬ ਕਹਿ ਰਹੇ ਨੇ ਕੇ ਜੇ ਕ੍ਰਿਸ਼ਨ ਵਾਹਿਗੁਰੂ ਹੁੰਦਾ ਤਾਂ ਵਾਸੁਦੇਵ ਤੇ ਦੇਵਕੀ ਦੇ ਘਰ ਨਹੀਂ ਜਮ ਸਕਦਾ ਸੀ ਕਿਓਂ ਕੇ ਕਾਲ ਪੁਰਖ ਅਜੂਨੀ ਹੈ , ਜਮਦਾ ਮਾਰਦਾ ਨਹੀਂ । ਬਾਕੀ ਸਬ ਕੁਛ ਨਾਸਮਾਨ ਹੈ ਸਿਰਫ ਤੇ ਸਿਰਫ ਇਕ ਕਾਲ ਪੁਰਖ ਨੂ ਛੱਡ ਕੇ । ਅੰਤ ਸਮੇ ਇਹਨਾ ਸਬ ਨੇ ਤੇਨੂ ਛੱਡ ਜਾਣਾ ਹੈ ।ਫੁਰਮਾ ਰਹੇ ਹਨ ਕੇ ਸਿਰਫ ਇਹਨਾ ਸਬ ਨੂੰ ਛੱਡ ਕੇ ਸਿਰਫ ਇਕ ਕਾਲ ਪੁਰਖ ਦਾ ਧਿਆਨ ਕਰ ਜੋ ਪਹਿਲਾਂ ਵੀ ਸੀ , ਹੁਣ ਵੀ ਹੈ ਤੇ ਅਗੇ ਵੀ ਰਹੇਗਾ।

ਗੁਰੂ ਸਾਹਿਬ ਕਹਿ ਰਹੇ ਹਨ ਦੁਨਿਆ ਵਿਚ ਜਿਨੇ ਵੀ ਆਪਣੇ ਆਪ ਨੂ ਅਵਤਾਰ ਕਹਾ ਕੇ ਗਏ ਨੇ , ਓਹ ਅੰਤ ਵਿਚ ਪਛਤਾਏ ਨੇ:

ਜਾਲ ਬਧੇ ਸਭ ਹੀ ਮਿਤ੍ਰ ਕੇ ਕੋਊ ਰਾਮ ਰਸੂਲ ਨ ਬਾਚਨ ਪਾਏ ॥ ਦਾਨਵ ਦੇਵ ਫਨਿੰਦ ਧਰਾਧਰ ਭੂਤ ਭਵਿੱਖ ਉਪਾਇ ਮਿਟਾਏ ॥
जाल बधे सभ ही मित्र के कोऊ राम रसूल न बाचन पाए ॥ दानव देव फनिंद धराधर भूत भवि्ख उपाइ मिटाए ॥
All the beings are entrapped in the nose of death and no Ram or Rasul (Prophet) could not escape form it; that Lord created demos, gods and all other beings living on the earth and also destroyed them

ਅੰਤ ਮਰੈ ਪਛੁਤਾਇ ਪ੍ਰਿਥੀ ਪਰ ਜੇ ਜਗ ਮੈ ਅਵਤਾਰ ਕਹਾਏ ॥ ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹੇ ਨ ਪਾਇਨ ਧਾਏ ॥੨੩॥
अंत मरै पछुताइ प्रिथी पर जे जग मै अवतार कहाए ॥ रे मन लैल इकेल ही काल के लागत काहे न पाइन धाए ॥२३॥
Those who are known as incarnations in the world, they also ultimately repented and passed away; therefore, O my mind! why do you not run catch the feet of that Supreme KAL i.e. the Lord.23.

ਗੁਰੂ ਸਾਹਿਬ ਜੀ ਫੁਰਮਾ ਰਹੇ ਨੇ ਕੇ ਕਈ ਰਾਮ , ਕਈ ਕ੍ਰਿਸ਼ਨਾ ਆਏ ਨੇ ਪਰ ਓਹ ਵੀ ਪ੍ਰਭੁ ਭਗਤੀ ਬਿਨਾ ਕਬੂਲ ਨਹੀਂ ਹਨ:

ਕਈ ਰਾਮ ਕ੍ਰਿਸਨ ਰਸੂਲ ॥ ਬਿਨੁ ਭਗਤ ਕੋ ਨ ਕਬੂਲ ॥੮॥੩੮॥
कई राम क्रिसन रसूल ॥ बिनु भगत को न कबूल ॥८॥३८॥
He hath Created many Ramas, Krishnas and Rasuls (Prophets), none of them is approved by the Lord without devotion. 8.38. ( ਅਕਾਲ ਉਸਤਤ )

ਕਈ ਇੰਦ੍ਰ ਬਾਰ ਬੁਹਾਰ ॥ ਕਈ ਬੇਦ ਅਉ ਮੁਖਚਾਰ ॥
कई इंद्र बार बुहार ॥ कई बेद अउ मुखचार ॥
Many Indras sweep at His door. Many Vedas and four-headed Brahmas are there.

ਕਈ ਰੁਦ੍ਰ ਛੁੱਦ੍ਰ ਸਰੂਪ ॥ ਕਈ ਰਾਮ ਕ੍ਰਿਸਨ ਅਨੂਪ ॥੧੦॥੪੦॥
कई रुद्र छु्द्र सरूप ॥ कई राम क्रिसन अनूप ॥१०॥४०॥
Many Rudras (Shivas) of ghastly appearance are there; many unique Ramas and Krishnas are there. 10.40.

ਕਈ ਕੋਕ ਕਾਬ ਭਣੰਤ ॥ ਕਈ ਬੇਦ ਭੇਦ ਕਹੰਤ ॥
कई कोक काब भणंत ॥ कई बेद भेद कहंत ॥
Many poets compose poetry there; many speak of the distinction of the knowledge of Vedas.........

ਸਭ ਕਰਮ ਫੋਕਟ ਜਾਨ ॥ ਸਭ ਧਰਮ ਨਿਹਫਲ ਮਾਨ ॥
सभ करम फोकट जान ॥ सभ धरम निहफल मान ॥
Know all the Karmas (actions) as useless, consider all the religious paths of no value.

ਬਿਨ ਏਕ ਨਾਮ ਅਧਾਰ ॥ ਸਭ ਕਰਮ ਭਰਮ ਬਿਚਾਰ ॥੨੦॥੫੦॥
बिन एक नाम अधार ॥ सभ करम भरम बिचार ॥२०॥५०॥
Without the prop of the only Name of the Lord, all the Karmas be considered as illusion.20.50.( ਅਕਾਲ ਉਸਤਤ)

ਇਹਨਾ ਨੂੰ ਪੂਜਣਾ ਫੋਕਟ ਧਰਮ ਹੈ। ਹੁਣ ਦਸੋ ਕੇ ਇਹ ਗਲ ਪੰਡਿਤ ਜਾਂ ਸਾਕਤ ਮਤੀ ਕਵੀ ਕਹ ਸਕਦਾ ਹੈ ? ਹਾਂ ਏਸਨੂ ਪਢ਼ ਕੇ ਪੰਡਿਤਾਂ ਦੇ ਪੇਟ ਦਰਦ ਜਰੂਰ ਹੁੰਦੀ ਹੋਵੇਗੀ । ਹੋਰ ਸੁਣੋ , ਗੁਰੂ ਸਾਹਿਬ ਲਿਖਦੇ ਨੇ ਕੇ ਜੇ ਤੁਸੀਂ ਇਸੇ ਕਰਕੇ ਖੁਸ਼ ਹੋਈ ਜਾਂਦੇ ਜੋ ਕੇ ਕ੍ਰਿਸ਼ਨ ਨੇ ਗਊਆਂ ਚਾਰੀਆਂ ਤਾਂ ਫ਼ੋਰ ਸਾਰੇ ਆਜੜੀ ਇਹਨਾ ਲੋਕਾਂ ਲਈ ਕ੍ਰਿਸ਼ਨ ਹੋ ਗਏ। ਜੇ ਇਹ ਇਸੇ ਲਈ ਖੁਸ਼ ਹੁੰਦੇ ਨੇ ਕੇ ਕ੍ਰਿਸ਼ਨ ਨੇ ਕੰਸ ਨੂ ਕੇਸੀਂ ਪਕਰ ਕੇ ਮਾਰਿਆ ਸੀ ਤਾਂ ਫਿਰ ਜਮਦੂਤਾਂ ਨੂ ਕੀ ਕਹੋਗੇ ? ਹਿੰਦੁਆਂ ਦੇ ਕ੍ਰਿਸ਼ਨ ਨੂ ਜਮਦੂਤ ਤੇ ਇਕ ਆਮ ਆਜੜੀ ਦੇ ਬਰਾਬਰ ਕਰ ਦਿਤਾ। ਇਹ ਕਮ ਕਿਸੇ ਪੰਡਿਤ ਦਾ ਹੋ ਸਕਦਾ ਹੈ ?
ਗੋਪੀ ਨਾਥ ਗੂਜਰ ਗੁਪਾਲ ਸਭੈ ਧੇਨਚਾਰੀ ਰਿਖੀਕੇਸ ਨਾਮ ਕੈ ਮਹੰਤ ਲਹੀਅਤੁ ਹੈਂ ॥
गोपी नाथ गूजर गुपाल सभै धेनचारी रिखीकेस नाम कै महंत लहीअतु हैं ॥
If the Name of the Lord is Gopi Nath, then the Lord of Gopi is a cowherd; if the Name of the Lord is GOPAL, the Sustainer of cows, then all the cowherds are Dhencharis (the Graziers of cows); if the Name of the Lord is Rikhikes, then there are several chieftains of this name.

ਮਾਧਵ ਭਵਰ ਔ ਅਟੇਰੂ ਕੋ ਕਨ੍ਹਯਾ ਨਾਮ ਕੰਸ ਕੋ ਬਧਯਾ ਜਮਦੂਤ ਕਹੀਅਤੁ ਹੈਂ ॥
माधव भवर औ अटेरू को कन्हया नाम कंस को बधया जमदूत कहीअतु हैं ॥
If the Name of Lord is Madhva, then the black bee is also called Madhva; if the Name of the Lord is Kanhaya, then the spider is also called Kanhaya; if the Name of he Lord is the "Slayer of Kansa," then the messenger of Yama, who slayed Kansa, may be called the "Slayer of Kansa.And because of evil actions, he is known as asura (demon).੧੫

ਹੋਰ ਦੇਖੋ ਕਿਨੀ ਇਜ਼ਤ ਦਿਤੀ ਗਈ ਹੈ ਦੇਵਤਿਆਂ ਨੂੰ ਕਾਲਪੁਰਖ ਦੇ ਅੱਗੇ ਜੋ ਆਪ ਆਵਨ ਜਾਣ ਤੋਂ ਬਾਹਰ ਹੈ :

ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ ॥
एक सिव भए एक गए एक फेर भए रामचंद्र क्रिसन के अवतार भी अनेक हैं ॥
There was one Shiva, who passed away and another one came into being; there are many incarnations of Ramchandra and Krishna.( ਅਕਾਲ ਉਸਤਤ )

ਕਿਤੇ ਕਿਸਨ ਸੇ ਕੀਟ ਕੋਟੈ ਉਪਾਏ, ਉਸਾਰੇ ਗੜੇ ਫਿਰ ਮੇਟੇ ਬਨਾਏ॥
He hath Created millions of Krishnas like worms. He Created them, annihilated them, again created them, again destroyed them.

ਮੈਂ ਕਈ ਗੁਰਸਿਖਾਂ ਨੂ ਵੀ ਸੁਣਿਆ ਤੇ ਓਹ ਵੀ ਇਸੇ ਚਕਰ ਵਿਚ ਫਸੇ ਨੇ ਕੇ ਇਹ ਅਵਤਾਰ ਹੋਏ ਨੇ ਕੇ ਨਹੀਂ । ਜਿਆਦਾਤਰ ਕਹ ਰਹੇ ਹੁੰਦੇ ਨੇ ਕੇ ਹੋਏ ਨੇ ਤੇ ਕਈਆਂ ਨੂ ਪਤਾ ਨਹੀਂ ਹੁੰਦਾ। ਗੁਰੂ ਸਾਹਿਬ ਇਹ ਵੀ ਗਮ ਖੋਲ ਕੇ ਕਰ ਗਏ ਕੇ ਮੈਂ ਇਹਨਾ ਅਵਤਾਰਾਂ ਬਾਰੇ ਸਿਰਫ ਸੁਣਿਆ ਹੈ, ਪਰ ਇਹਨਾ ਨੂ ਦੇਖਿਆ ਨਹੀਂ । ਜੇ ਇਹ ਦੁਨਿਆ ਵਿਚ ਹੁੰਦੇ ਤਾਂ ਗੁਰੂ ਸਾਹਿਬ ਜਰੂਰ ਲਿਖਦੇ ਕੇ ਮੈਂ ਇਹ ਸਾਰੇ ਦੇਖੇ ਨੇ ਤੇ ਮੈਂ ਇਹਨਾ ਦੀ ਪਹ੍ਚਾਨ ਵੀ ਰਖਦਾ ਹਾਂ ਕਿਓਂ ਕੇ ਗੁਰੂ ਸਾਹਿਬ ਕੋਲੋਂ ਕੋਈ ਲੁਕਿਆ ਨਹੀਂ ਹੈ । ਦੇਖੋ ਇਹਨਾ ਦੇਵਤਿਆਂ ਦੀ ਹਸਤੀ ਹੀ ਖਤਮ ਕਰ ਦਿਤੀ ਸਾਹਿਬਾਂ ਨੇ , ਹੁਣ ਬਾਕੀ ਪਿਛੇ ਕੀ ਰਹ ਜਾਂਦਾ ਹੈ ?

ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥ਕਾਨ ਸੁਨੇ ਪਹਿਚਾਨ ਨ ਤਿਨ ਸੋਂ ॥ਲਿਵ ਲਾਗੀ ਮੋਰੀ ਪਗ ਇਨ ਸੋਂ ॥੪੩੪॥(ਕ੍ਰਿ.ਵਤਾਰ)
I do not adore Ganesha in the beginning and also do not meditate on Krishna and Vishnu; I have only heard about them with my ears and I do not recognize them; my consciousness is absorbed at the feet of the Supreme Lord.434.

ਅਗਲੇ ਭਾਗ ਵਿਚ ਕ੍ਰਿਸ਼ਨਾ ਅਵਤਾਰ ਵਿਚ ਕ੍ਰਿਸ਼ਨ ਦੀ ਰਾਸ ਲੀਲਾ ਤੇ ਯੁਧ ਪ੍ਰਸੰਗ ਬਾਰੇ ਲਿਖਿਆ ਜਾਵੇਗਾ ਤਾਂ ਕੇ ਦਿਖਾਇਆ ਜਾ ਸਕੇ ਕੇ ਕ੍ਰਿਸ਼ਨ ਦੀ ਕਿਨੀ ਕੁ ਉਸਤਤ ਗੁਰੂ ਸਾਹਿਬ ਨੇ ਕ੍ਰਿਸ਼ਨਾ ਅਵਤਾਰ ਵਿਚ ਕੀਤੀ ਹੈ


ਭੁਲ ਚੂਕ ਲਈ ਖਿਮਾ

ਤੇਜਵੰਤ ਕਵਲਜੀਤ ਸਿੰਘ ( ੨੭/੦੮/੧੧ ) copyright@ Tejwant Kawaljit Singh. Any editing done without the written permission of author will lead to legal action at the cost of editor

Tuesday 23 August 2011

Answers to Dalbir Singh Msc - Part 5- Tejwantkawaljit Singh


ਆਪ ਜੀ ਦੇ ਅਗਲੇ ਸਵਾਲਾਂ ਦਾ ਜਵਾਬ ਹਾਜਿਰ ਹੈ ਜੀ:
੩੦ ਪੰਨਿਆਂ ਦੇ ਇਸ ੪੦੫ਵੇਂ ਚਰਿਤ੍ਰ ਵਿੱਚ ਕਿਤੇ ਵੀ ਪਾਤਸ਼ਾਹੀ ੧੦ ਨਹੀ ਲਿਖਿਆ ਪਰ ਗੁਟਕਿਆਂ ਵਿੱਚ ਕਿਸੇ ਨੇ ਮਨ-ਮਰਜ਼ੀ ਨਾਲ ਛਾਪ ਦਿੱਤਾ ਹੈ, ਕਿਉਂ?

ਵੀਰ ਜੀ ਆਪ ਜੀ ਦਾ ਸਵਾਲ ਕਿਸੇ ਸਿਆਣੇ ਆਦਮੀ ਦਾ ਸਵਾਲ ਨਹੀਂ ਹੈ। ਦੁਨਿਆ ਦਾ ਹਰ ਸਿਆਣਾ ਆਦਮੀ ਭਲੀ ਭਾਂਤ ਜਾਣਦਾ ਹੈ ਜੇ ਕਿਸੇ ਨੇ ਕਿਸੇ ਵਡੇ ਲੇਖ ਵਿਚੋਂ ਕੁਛ ਹਿਸਾ ਛਾਪਣਾ ਹੋਵੇ ਤਾਂ ਓਸ ਦੇ ਲਿਖਾਰੀ ਦਾ ਨਾਮ ਜਰੂਰ ਦਿਤਾ ਜਾਂਦਾ ਹੈ ਤਾਂ ਕੇ ਲੋਕਾਂ ਨੂੰ ਪਤਾ ਲਗ ਜਾਵੇ ਤਾ ਕੇ ਓਸ ਰਚਨਾ ਦੇ ਲਿਖਾਰੀ ਪ੍ਰਤੀ ਭੁਲੇਖਾ ਨਾ ਪਵੇ ਤੇ ਕਿਸੇ ਤੇ ਇਹ ਇਲ੍ਜ਼ਾਮ ਨਾ ਲਾਗੇ ਕੇ ਕਿਸੇ ਨੇ ਓਹ ਲੇਖ ਚੋਰੀ ਛਾਪ ਦਿਤਾ ਹੈ । ਸੋ ਜੇ ਇਥੇ ਪਾਤਸ਼ਾਹੀ ੧੦ ਲਿਖਿਆ ਹੈ ਤਾਂ ਇਹ ਸਿਖਾਂ ਦੀ ਸੁਹਿਰ੍ਦਿਤਾ ਹੈ ਤਾਂ ਕੇ ਲੋਕਾਂ ਨੂ ਪਤਾ ਲਗ ਜਾਵੇ ਕੇ ਇਹ ਬਾਨੀ ਪਾਤਸ਼ਾਹੀ ੧੦ ਦੀ ਲਿਖੀ ਹੋਈ ਹੈ । ਇਕ ਹੋਰ ਗਲ , ਕੁਛ ਸਿਆਣੇ ਆਦਮੀ ਸੋਚਦੇ ਹਨ ਕੇ ਜੇ ਰਚਨਾ ਦਿਤੀ ਹੋਵੇ ਤਾਂ ਓਸ ਦਾ ਸਰੋਤ ਵੀ ਦਿਤਾ ਜਾਣਾ ਜਰੂਰੀ ਹੈ ਵਰਨਾ ਲੋਕ ਰਚਨਾ ਤੇ ਸ਼ਕ ਕਰ ਸਕਦੇ ਹਨ । ਇਸੇ ਲਈ ਕੁਛ ਸੰਪਰਦਾਈ ਗਿਆਨੀ ਵਡੀ ਚੋਪਈ ਵੀ ਪੜਨ ਲਈ ਕਹ ਦੇਂਦੇ ਹਨ , ਜਿਸ ਵਿਚ ਕੁਛ ਵੀ ਗਲਤ ਨਹੀਂ ਹੈ । ਆਪ ਜੀ ਨੇ ਜੇ ਕਿਸੇ ਪ੍ਰਮਾਣਿਕ ਅਦਾਰੇ ਤੋਂ MSc ਕੀਤੀ ਹੋਈ ਹੈ ਤਾਂ ਏਸ ਦਾ ਗਿਆਨ ਸਗੋਂ ਆਪ ਨੂ ਜਿਆਦਾ ਹੋਣਾ ਚਾਹਿਦਾ ਹੈ ਕੇ ਜੇ ਲੇਖ ਲਿਖ ਕੇ ਰੇਫ਼ਰੇੰਸ ਨਾ ਦਿਤਾ ਜਾਵੇ ਤਾ ਓਹ ਚੋਰੀ ਗਿਣਿਆ ਜਾਂਦਾ ਹੈ ।

(੨੦) ਹਰ ਪ੍ਰਸੰਗ ਵਿੱਚ ਦੇਵੀ ਦੁਰਗਾ/ਕਾਲ/ਕਾਲਕਾ/ਭਗਉਤੀ/ਚੰਡੀ/ਸ਼ਿਵਾ/ਮਹਾਕਾਲ ਦੀ ਹੀ ਉਸਤਤਿ ਕਿਉਂ? (ੳ) ਕਹੀ ਜਾਂਦੀ ਅਕਾਲ ਉਸਤਤਿ (?) ਰਚਨਾ ਵਿੱਚ ੨੦ ਛੰਦ (ਛੰਦ ਨੰ: ੨੧੧ ਤੋ ੨੩੦) ਜੈ ਜੈ ਹੋਸੀ ਮਹਿਖਾਸੁਰ ਮਰਦਨ…… ਅਰਥਾਤ ਭੈਂਸੇ (ਮਹਿਖ) ਵਰਗੇ ਦੈਂਤ ਨੂੰ ਮਾਰਣ ਵਾਲੀ ਦੇਵੀ ਦੁਰਗਾ, ਤੇਰੀ ਜੈ ਜੈਕਾਰ ਹੋਵੇ।

ਵੀਰ ਜੀਓ , ਜਿਵੇਂ ਹਰ ਕੋਈ ਬਿਨਾ ਗਿਆਨ ਦੇ ਡਾਕਟਰ ਨਹੀਂ ਬਣ ਸਕਦਾ, ਓਸੇ ਤਰਹ ਹਰ ਕੋਈ ਬਿਨਾ ਅਧਿਆਤਮ ਦੇ ਗਿਆਨ ਦੇ ਗੁਰਸਿਖ ਨਹੀਂ ਬਣ ਸਕਦਾ । ਕਿਸੇ ਦਾ ਟੀਕਾ ਪਢ਼ ਕੇ ਕਥਾਕਾਰ ਨਹੀਂ ਬਣਿਆ ਜਾ ਸਕਦਾ। ਤੇ ਤੁਸੀਂ ਤਾਂ ਕੋਈ ਟੀਕਾ ਵੀ ਨਹੀਂ ਦੇਖਿਆ ਲਗਦਾ । ਜੇ ਗੁਰੂ ਗਰੰਥ ਸਾਹਿਬ ਵਿਚ ਪ੍ਰਭੂ ਦੇ ਕਿਰਤਮ ਨਾਮ ਰਾਮ, ਨਾਰਾਇਣ, ਰਘੁਨਾਥ, ਹਰਿ, ਵਾਸੁਦੇਵ ਦੀ ਉਸਤਤ ਕੀਤੀ ਹੈ ਤਾਂ ਜੇ ਸ੍ਰੀ ਦਸਮ ਗਰੰਥ ਵਿਚ ਓਸੇ ਪ੍ਰਭੂ ਦੇ ਕਿਰਤਮ ਨਾਮ ਕਾਲ, ਮਹਾਕਾਲ ਦੀ ਉਸਤਤ ਕਰ ਦਿਤੀ ਗਈ ਹੈ ਤਾਂ ਕੋਈ ਅਨੋਖੀ ਗਲ ਹੋ ਗਈ ? ਜਦੋਂ ਰਾਮ, ਨਾਰਾਇਣ ( ਜਿਸ ਨੂ ਵਿਸ਼ਨੂ ਵੀ ਕੇਹਾ ਜਾਂਦਾ ਹੈ ) , ਹਰ , ਸ਼ਿਵ , ਵਾਸਦੇਵ ਜੋ ਕੇ ਹਿੰਦੂ ਭਗਵਾਨਾ ਦੇ ਹੀ ਨਾਮ ਨੇ ਦਾ ਨਾਮ ਗੁਰੂ ਗਰੰਥ ਸਾਹਿਬ ਵਿਚ ਲੇਣ ਤੇ ਆਪ ਜੀ ਨੂ ਕੋਈ ਤਕਲੀਫ਼ ਨਹੀਂ ਹੋਈ ਤਾਂ ਬਾਕੀ ਦੇ ਨਾਮ ਲਿਖਣ ਵਿਚ ਕੀ ਭਾਣਾ ਵਰਤ ਗਿਆ ਕੇ ਤੁਸੀਂ ਅਸਮਾਨ ਹੀ ਸਿਰ ਤੇ ਚਕ ਲਿਆ । ਗੁਰਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਤੇ ਸਾਨੂ ਸ਼ਿਵ ਘਰ , ਸ਼ਿਵ ਪੂਰੀ ਜਾਣ ਲਈ ਕਹ ਰਹੇ ਹਨ ਤੇ ਤੁਸੀਂ ਸ਼ਿਵ ਦੇ ਪਿਛੇ ਹੀ ਹਥ ਧੋ ਕੇ ਪੈ ਗਏ ਹੋ । ਇਕ ਗਲ ਆਪ ਜੀ ਨੂੰ ਖੋਲ ਕੇ ਦਸ ਦੇਵਾਂ, ਜੇ ਆਪ ਜੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਾਲਾ ਸ਼ਿਵ ਕੋਈ ਦੇਵਤਾ ਸ਼ਿਵ ਜੀ ਹੀ ਨਜ਼ਰ ਆਂਦਾ ਹੈ ਤਾਂ ਮੈਨੂ ਪੂਰਾ ਯਾਕ੍ਕੀਨ ਹੈ ਆਪ ਜੀ ਨੂ ਗੁਰਮਤ ਦੀ ਕੋਈ ਵੀ ਸੋਝੀ ਨਹੀ ਹੈ । ਆਪ ਜੀ ਘਟੋ ਘਟ ਪ੍ਰੋਫ਼ ਸਾਹਿਬ ਸਿੰਘ ਦਾ ਟੀਕਾ ਹੀ ਪਢ਼ ਲਵੋ ।

(ਅ) ਚੰਡੀ ਚਰਿਤ ੧ ਅਤੇ ਦੂਜਾ; ਵਾਰ ਭਗਉਤੀ ਕੀ… “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।।
(ਨੋਟ: ‘ਵਾਰ ਦੁਰਗਾ ਕੀ` ਦੀ ਪਹਿਲੀ ਪਉੜੀ। ਵਾਰ ਸ੍ਰੀ ਭਗਉਤੀ (ਅਸਲ ਪਾਠ ਦੁਰਗਾ) ਕੀ।। …” ਪ੍ਰਿਥਮ ਭਗੌਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ। . . ।। ੧।। “ ਗੁਰਸਿਖ ਗੁਰੂ ਤੋਂ ਬੇਮੁਖ ਹੋ ਕੇ ਦੇਵੀ ਅੱਗੇ ਅਰਦਾਸ ਕਿਉਂ ਕਰੇ? ? ਗੁਰਸਿਖ ਲਈ ਹੁਕਮ ਹੈ –” ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।। (ਗੁਰੂ ਗ੍ਰੰਥ ਸਾਹਿਬ, ੫੧੯)
ਤਾਂ ਦਸੋ, ਦਸਮ ਨਾਨਕ ਜੀ ਦੇ ਗੁਰਗੱਦੀ ਬੈਠਣ ਸਮੇ ਤਕ ਅਰਦਾਸ ਕਿਵੇਂ ਹੁੰਦੀ ਸੀ?

ਵੀਰ ਜੀ ਜੇ ਆਪ ਜੀ ਨੂ ਗੁਰੂ ਗਰੰਥ ਸਾਹਿਬ ਜੀ ਦੇ ਸ਼ਿਵ ਦੀ ਸਮਝ ਨਹੀਂ ਆਈ ਤਾਂ ਦਸਮ ਗਰੰਥ ਦੀ ਦੁਰਗਾ ਦੀ ਸਮਝ ਤਾਂ ਆਪ ਜੀ ਨੂੰ ਕਦੀ ਵੀ ਨਹੀਂ ਆ ਸਕਦੀ । ਆਪ ਜੀ ਪਹਿਲਾਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸ਼ਿਵ ਜੀ ਬਾਰੇ ਕਿਸੇ ਕੋਲੋਂ ਟਿਊਸ਼ਨ ਲੈ ਲਵੋ , ਜਦੋਂ ਸਮਜ ਲਗ ਜਾਵੇ ਤਾਂ ਮੈਂ ਵਾਅਦਾ ਕਰਦਾ ਹਾਂ ਕੇ ਆਪ ਜੀ ਨੂ ਚੰਡੀ, ਦੁਰਗਾ ਤੇ ਕਾਲਕਾ ਦੇ ਅਰਥ ਵਿਸਥਾਰ ਵਿਚ ਮੈਂ ਆਪ ਸ੍ਮ੍ਜਾਵਾਂਗਾ । ਇਕ ਗਲ ਆਪ ਜੀ ਨੂ ਦਸਣੀ ਜਰੂਰੀ ਹੈ ਕੇ ਨਾ ਤਾ ਗੁਰੂ ਗਰੰਥ ਸਾਹਿਬ ਵਾਲਾ ਸ਼ਿਵ ਕੋਈ ਦੇਵਤਾ ਹੈ ਤੇ ਨਾ ਕੋਈ ਸ੍ਰੀ ਦਸਮ ਗਰੰਥ ਵਾਲੀ ਦੁਰਗਾ ਕੋਈ ਦੇਵੀ ਹੈ ।ਜੋ ੮ ਬਾਹਵਾਂ ਵਾਲੀ ਦੁਰਗਾ ਆਪ ਜੀ ਨੂੰ ਹਰ ਵਕਤ ਸਤਾਂਉਂਦੀ ਹੈ , ਗੁਰੂ ਗਰੰਥ ਸਾਹਿਬ ਵਿਚ ਓਹੀ ਦੁਰਗਾ ਪਰਧਾਨ ਹੈ। ਘੁਮ ਗਏ ਨਾ ? ਗੁਰੂ ਗਰੰਥ ਸਾਹਿਬ ਵਿਚ ਇਸੇ ਹੀ ਦੇਵੀ ਕੋਲੋਂ ਵਰ ਮੰਗੇ ਨੇ । ਇਹ ਕੋਈ ਹਿੰਦੁਆਂ ਦੀ ਦੇਵੀ ਨਹੀ ਇਹ ਪ੍ਰਚੰਡ ਪ੍ਰਤਾਪ ਰੂਪੀ ਗਿਆਨ ਦੇਵੀ ਹੈ ਜਿਸ ਨੂ ਗੁਰਮਤ ਵੀ ਕਿਹਾ ਜਾਂਦਾ ਹੈ। ਵਿਸਥਾਰ ਵਿਚ ਸਮਝਣ ਲਈ ਮੇਰੇ ਬਲੋਗ ਤੇ ਲੇਖ ਪਢ਼ ਲਿਓ ਜੀ ।

(ੲ) ਮੁੰਡ ਕੀ ਮਾਲ…।। . . ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ।। ਛੰਦ ੧੭।। (ਪੰਨਾ ੮੧੦ ਤੇ ਲਿਖੀ ਦੇਵੀ ਉਸਤਤਿ ਵਿਚੋਂ) ਭਾਵ, ਗਲੇ ਵਿੱਚ ਖੋਪੜੀਆਂ ਦੀ ਮਾਲਾ ਪਾਣ ਵਾਲਾ…ਭਿਆਨਕ ਸ਼ਰੀਰਧਾਰੀ ਕਾਲ ਹੈ ਤੁਹਾਡਾ ਪਾਲਣਹਾਰ ਹੈ! ਕਿਵੇਂ?

ਮੈਨੂ ਪਹਿਲਾਂ ਇਕ ਗਲ ਸਮਝਾਣ ਦੀ ਕਿਰਪਾਲਤਾ ਕਰੋ ਕੇ ਜੇ ਆਪ ਜੀ ਨੂ ਗੁਰੂ ਗਰੰਥ ਸਾਹਿਬ ਦੀ ਪੰਜਾਬੀ ਵਿਚ ਕਹੀ ਗਲ ਤੇ ਸ੍ਰੀ ਦਸਮ ਗਰੰਥ ਦੀ ਹਿੰਦੀ ਵਿਚ ਕਹੀ ਗਲ ਸਮਝ ਨਹੀਂ ਆਈ ਤਾਂ ਆਪ ਜੀ ਨੂ ਸੰਸਕ੍ਰਿਤ ਭਾਸ਼ਾ ਵਿਚ ਲਿਖਿਆ ਗਰੰਥ ਕਿਵੇਂ ਸਮਝ ਆ ਗਿਆ ? ਵੀਰ ਜੀ, ਇਹ ਗਰੰਥ ਤਾਂ ਸੰਸਕ੍ਰਿਤ ਸਮਝਣ ਵਾਲੇ ਵਿਦਵਾਨਾ ਨੂੰ ਸਮਝ ਨਹੀਂ ਆਇਆ ਤਾਂ ਆਪ ਜੀ ਤਾਂ ਇਸ ਨੂ ਕਦੀਂ ਵੀ ਨਹੀਂ ਸਮਝ ਸਕਦੇ । ਸਾਨੂ ਇਹ ਸਮਝਾਵੋ ਕੇ ਆਪ ਜੀ ਨੇ ਇਹ ਤੁਕ ਨਹੀਂ ਪਢ਼ੀ " ਮਾਰੈ ਰਾਖੈ ਏਕੋ ਆਪਿ॥" ਜਦੋਂ ਗੁਰੂ ਗਰੰਥ ਸਾਹਿਬ ਕਹਿ ਰਹੇ ਨੇ ਕੇ ਮਾਰਨ ਵਾਲਾ ਤੇ ਰਖਣ ਵਾਲਾ ਇਕੋ ਹੈ ਤਾਂ ਘਟੋ ਘਟ ਗੁਰੂ ਗਰੰਥ ਸਾਹਿਬ ਦੀ ਤਾਂ ਮਨ ਲਵੋ । ਵੈਸੇ ਮੋਤ ਦਾ ਰੂਪ ਕੋਈ ਇਨਾ ਪਿਆਰਾ ਨਹੀਂ ਹੁੰਦਾ। ਬਾਕੀ ਜਿਸ ਸ਼ਰੀਰ ਧਾਰੀ ਕਾਲ ਦੀ ਤੁਸੀਂ ਗਲ ਕਰ ਰਹੇ ਹੋ , ਓਸੇ ਸ਼ਰੀਰ ਧਾਰੀ ਦਾ ਜਿਕਰ ਗੁਰੂ ਗਰੰਥ ਸਾਹਿਬ ਵਿਚ ਵੀ ਬਖੂਬੀ ਕੀਤਾ ਗਿਆ ਹੈ " ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥" ਹੁਣ ਆਪ ਜੀ ਦਸੋ ਕੇ ਇਹ ਕਿਸ ਪ੍ਰਕਾਰ ਦਾ ਰਬ ਹੈ ਜੋ ਹਥ ਵਿਚ ਸੰਖ, ਗਲ ਵਿਚ ਮਾਲਾ , ਚਕ੍ਰ ਤੇ ਹੋਰ ਸੁਨੋ ਮਥੇ ਤੇ ਤਿਲਕ ਵੀ ਲਗਾ ਕੇ ਰਖਦਾ ਹੈ । ਮੈਂ ਤੇ ਅਜੇ ਤਕ ਕਿਸੇ ਗੁਰਸਿਖ ਦੇ ਤਿਲਕ ਨਹੀਂ ਦੇਖਿਆ । ਤਿਲਕ ਤਾਂ ਪੰਡਿਤ ਹੀ ਲਾਂਦੇ ਨੇ , ਸੋ ਆਪ ਜੀ ਮੁਤਾਬਿਕ ਇਹ ਗੁਰੂ ਗਰੰਥ ਸਾਹਿਬ ਵਾਲਾ ਰਬ ਤਾਂ ਪੱਕਾ ਹੀ ਪੰਡਿਤ ਹੋਣਾ , ਸਾਕਤ ਮੱਤੀ।ਏਸ ਨੇ ਸੰਖ ਵੀ ਫੜਿਆ ਹੋਇਆ ਜੋ ਵਜਾਂਦਾ ਹੀ ਬਾਹਮਣ ਹੈ । ਇਕ ਹੋਰ ਗਲ ਦਸੋ ਕੇ ਇਸਨੇ ਕਿਹੜੀ ਮਾਲਾ ਪਾਈ ਹੋਈ ਹੈ ? ਮੋਤੀਆਂ ਦੀ ਮਾਲਾ ਤਾਂ ਹੋ ਨਹੀਂ ਸਕਦੀ ਜਿਸ ਨੂ ਦੇਖ ਕੇ ਜਮ ਵੀ ਡਰ ਗਿਆ ਹੋਣਾ । ਹੁਣ ਦਸੋ ਕੇ ਗੁਰੂ ਗਰੰਥ ਸਾਹਿਬ ਉਤੇ ਅਜੇ ਵੀ ਭਰੋਸਾ ਹੈ ਕੇ ਨਹੀਂ ? ਵੀਰ ਜੀ ਇਕ ਹੋਰ ਗਲ " ਭਗਤ ਹੇਤੀ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥" ਹੁਣ ਦਸੋ ਕੇ ਜੋ ਅਕਾਲ ਅਜੂਨੀ ਹੈ ਤੇ ਓਹਦੀ ਕੋਈ ਦੇਹ ਨਹੀ ਫਿਰ ਓਸਨੇ ਗੁਰੂ ਗਰੰਥ ਸਾਹਿਬ ਵਿਚਲੇ ਏਸ ਰੂਪ ਵਿਚ ਦੇਹ ਕਿਵੇਂ ਧਰ ਲਈ ? ਹੁਣ ਇਹ ਸ਼ਰੀਰਧਾਰੀ ਅਕਾਲਪੁਰਖ ਨਹੀਂ? ਇਕ ਗਲ ਹੋਰ ਇਹ ਨਰਸਿੰਘ ਅਵਤਾਰ ੨੪ ਅਵਤਾਰ ਵਿਚੋਂ ਨਹੀਂ ਹੋਇਆ ? ਹੁਣ ਏਸ ਸ਼ਬਦ ਵਿਚ ਨਹੀਂ ਦਸਿਆ ਕੇ ਨਰਸਿੰਘ ਅਵਤਾਰ ਅਕਾਲਪੁਰਖ ਦਾ ਅਵਤਾਰ ਹੈ ਤੇ ਓਸ ਨੇ ਦੇਹ ਧਾਰੀ ਹੈ ? ਆਪ ਜੀ ਸਾਬਿਤ ਕਰੋ ਕੇ ਇਹ ਨਰਸਿੰਘ ਅਵਤਾਰ ਵਾਲੀ ਕਹਾਣੀ ਹਿੰਦੁਆਂ ਦੇ ਗ੍ਰੰਥਾਂ ਵਿਚੋਂ ਨਹੀਂ ਹੈ। ਜੇ ਸਾਬਿਤ ਨਹੀਂ ਕਰਦੇ ਤਾਂ ਲੋਕਾਂ ਨੂੰ ਸ੍ਰੀ ਦਸਮ ਗਰੰਥ ਬਾਰੇ ਗੁਮਰਾਹ ਨਾ ਕਰੋ ।

(ਸ) ਦੇਹ ਸ਼ਿਵਾ ਬਰ ਮੋਹਿ ਇਹੈ…… (ਪੰਨਾ ੯੯: ਸ਼ਿਵਾ, ਦੁਰਗਾ, ਚੰਡੀ ਤੋਂ ਵਰ ਮੰਗਣਵਾਲਾ ਗੁਰੂ ਜਾਂ ਗੁਰਸਿਖ ਕਿਵੇਂ?)

ਸ੍ਰੀ ਗੁਰੂ ਗਰੰਥ ਸਾਹਿਬ ਵਿਚਲੀ "ਮਤੀ ਦੇਵੀ ਦੇ ਵਰ ਜੇਸਟ ॥" ਬਾਰੇ ਆਪ ਜੀ ਦਾ ਕੀ ਵੀਚਾਰ ਹੈ ? ਇਹ ਕਿਹੜੀ ਮਤੀ ਦੇਵੀ ਤੋਂ ਵਰ ਮੰਗਿਆ ਜਾ ਰਿਹਾ ਹੈ ਤੇ ਓਹ ਵੀ ਸ੍ਰੇਸਟ ਵਰ । ਵੀਰ ਜੀ ਤੁਸੀਂ ਜਿਨਾ ਸਮਾ ਮਾਰਕੰਡੇ ਪੁਰਾਨ ਦੇ ਉਤੇ ਲਾਇਆ ਹੈ ਓਨਾ ਕੁ ਸਮਾ ਜੇ ਤੁਸੀਂ ਗੁਰੂ ਗਰੰਥ ਸਾਹਿਬ ਕੋਲੋਂ ਸਿਖਿਆ ਲੇਣ ਲਈ ਲਾ ਦਿੰਦੇ ਤਾਂ ਕੁਛ ਤਾਂ ਗਿਆਨ ਹਾਸਿਲ ਹੋ ਜਾਂਦਾ । ਨਾ ਆਪਜੀ ਨੂ ਮਾਰਕੰਡੇ ਪੁਰਾਨ ਸਮਝ ਆਇਆ ਨਾ ਹੀ ਹੋਰ ਕੁਸ਼ ।

(ਹ) ਚਰਿਤ੍ਰ ੪੦੫: ਛੰਦ ੯੧ ਤੋਂ ੧੦੦ ਤਕ ਮਹਾਕਾਲ/ ਕਾਲ/ ਦੁਰਗਾ ਨੂੰ ਰੱਬੀ-ਗੁਣਾ ਵਾਲਾ ਦਰਸਾ ਕੇ ਕੀਤੀ ਉਸਤਤਿ

ਤੁਸੀਂ ਲਫਜ਼ ਵਰਤਿਆ ਹੈ ਰਬੀ ਗੁਣ - ਰਬ ਤੇ ਮੁਸਲਮਾਨਾ ਦਾ ਅਰਬੀ ਦਾ ਲਫਜ਼ ਹੈ , ਇਹ ਕੋਈ ਸਿਖਾਂ ਦਾ ਲਫਜ਼ ਥੋੜਾ ਨਾ ਹੈ ? ਘਟੋ ਘਟ ਸਿਖਾਂ ਦੇ ਰਬ ਦੀ ਗਲ ਕਰ ਲੇਂਦੇ। ਹੁਣ ਮਹਾਂ ਕਾਲ ਤੇ ਕਾਲਕਾ ਦੇ ਗੁਣਾ ਨੂ ਅਸੀਂ ਮੁਸਲਮਾਨਾ ਵਾਲੇ ਰਬ ਦੇ ਗੁਣਾ ਨਾਲ ਕਿਵੇ ਮਿਲਾ ਦੇਈਏ? ਚਲੋ ਆਪ ਜੀ ਦੇ ਗਿਆਨ ਵਿਚ ਵਾਧਾ ਕਰ ਦਿੰਦੇ ਹਾਂ ਕਿ ਰਬ ਹਮੇਸ਼ਾਂ ਇਕ ਹੀ ਹੁੰਦਾ ਹੈ ਭਾਵੇਂ ਓਸ ਨੂ ਮੁਸਲਮਾਨ ਮੰਨਣ , ਇਸਾਈ ਮੰਨਣ, ਭਾਵੇਂ ਹਿੰਦੂ ਮੰਨਣ, ਤੇ ਭਾਵੇਂ ਸਿਖ । ਆਪ ਜੀ ਨੂ ਦਸ ਦਿਤਾ ਹੈ ਕੇ ਸਿਖਾਂ ਦੀ ਦੇਵੀ ਕੋਣ ਹੈ ਤੇ ਮਹਾ ਕਾਲ ਦਾ ਸਰੂਪ ਕੀ ਹੈ । ਫਿਰ ਵੀ ਜੇ ਸਮਝ ਨਹੀਂ ਆਇਆ ਤਾਂ ਵਿਸਥਾਰ ਵਿਚ ਮੇਰੇ ਬਲੋਗ ਵਿਚ ਸਮਝਾ ਦਿਤਾ ਹੈ । ਰਬ ਦੇ ਗੁਣਕਾਰੀ ਰੂਪ ਦਾ ਹੀ ਵਰਨਣ ਗੁਰੂ ਗਰੰਥ ਸਾਹਿਬ ਵਿਚ ਕੀਤਾ ਗਿਆ ਹੈ ਤੇ ਗੁਣਕਾਰੀ ਸਰੂਪ ਦਾ ਹੀ ਵਰਨਣ ਸ੍ਰੀ ਦਸਮ ਗਰੰਥ ਵਿਚ ਕੀਤਾ ਗਿਆ ਹੈ । ਆਪ ਜੀ ਨੇ ਲਗਦਾ ਕਿ ਪਹਿਲਾ ਹੀ ਸ਼ੰਦ ਜਾਪੁ ਸਾਹਿਬ ਦਾ ਨਹੀਂ ਦੇਖਿਆ" ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ " । ਕਿਨੇ ਸੋਹਣੇ ਲਫਜਾਂ ਵਿਚ ਦਸ ਦਿਤਾ ਹੈ ਸਾਹਿਬ ਨੇ ਕੇ ਮੈਂ ਕਰਮ ਨਾਮ ਜਿਸ ਨੂੰ ਗੁਣਕਾਰੀ ਨਾਮ ਵੀ ਕਿਹਾ ਜਾਂਦਾ ਹੈ ਓਹਨਾ ਨੂ ਬਿਆਨ ਕਰਨ ਜਾ ਰਿਹਾ ਹਾਂ । ਜੇ ਆਪ ਜੀ ਨੂ ਪਹਿਲਾ ਹਿਸਾ ਹੀ ਨਹੀਂ ਸਮਝ ਆਇਆ ਤਾਂ ਤੁਸੀਂ ਅੱਗੇ ਦੇ ਹਿਸੇ ਨੂ ਕਿਦਾਂ ਬਿਆਨ ਕਰ ਸਕਦੇ ਹੋ ?

੨੧) ਜ਼ਫ਼ਰਨਾਮਾ:- ਕੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀ ਵਡਿਆਈ ਕੀਤੀ ਹੋਵੇਗੀ? ਪੜੋ ਜੀ, ਸ਼ੇਅਰ ਨੰ: ੮੯, ੯੦, ੯੧, ੯੨, ਚੰਗੀ ਜ਼ਮੀਰ ਵਾਲਾ, ਦੇਵਤਿਆਂ ਵਰਗੀਆਂ ਸਿਫ਼ਤਾਂ, ਬਖ਼ਸ਼ਿਸ਼ ਕਰਣ ਵਾਲਾ. . ।

ਕਈ ਵਾਰ ਜਾਲਿਮ ਵਿਚ ਵੀ ਕੋਈ ਚੰਗਾ ਗੁਣ ਹੁੰਦਾ ਹੈ । ਸਿਖਾਂ ਦਾ ਗੁਰੂ ਕੋਈ ਤੰਗ ਦਿਲ ਇਨਸਾਨ ਨਹੀਂ ਸੀ ਹੋ ਆਪਣੇ ਦੁਸ਼ਮਨ ਨੂੰ ਗਲਤ ਭਾਸ਼ਾ ਤੋਂ ਸਿਵਾ ਹੋਰ ਕਿਸੇ ਭਾਸ਼ਾ ਨਾਲ ਗਲ ਹੀ ਨਾ ਕਰ ਸਕਦਾ ਹੋਵੇ । ਜਦੋਂ ਬਾਦਸ਼ਾਹ ਨੂੰ ਲਾਹਨਤ ਪਾਈ ਹੈ ਤਾਂ ਪੂਰੀ ਪਾਈ ਹੈ ਤੇ ਜੇ ਕੋਈ ਓਸ ਵਿਚ ਸਿਫਤ ਸੀ ਤਾਂ ਓਹ ਵੀ ਪੂਰੀ ਦਸੀ ਹੈ । ਇਹ ਹੀ ਗੁਣ ਗੁਰੂ ਸਾਹਿਬ ਨੂੰ ਇਕ ਆਮ ਯੋਧੇ ਤੋਂ ਅਲਗ ਕਰਦਾ ਹੈ। ਇਹ ਹੀ ਗੁਣ ਹੈ ਜੋ ਸਾਬਿਤ ਕਰਦਾ ਹੈ ਕੇ ਗੁਰੂ ਸਾਹਿਬ ਦਾ ਦਿਲ ਕਿਨਾ ਵਡਾ ਸੀ ਕਿ ਓਹ ਦੁਸ਼ਮਨ ਜਿਸ ਨੇ ਸਾਰਾ ਕੁਛ ਖੋਹ ਲਿਆ ਹੋਵੇ , ਓਸ ਦੇ ਚੰਗੇ ਗੁਣਾ ਦੀ ਕਦਰ ਕਰਦੇ ਸਨ ।

(੨੨) ਚਰਿਤ੍ਰੋ ਪਾਖਯਾਨ ਤੇ ਹਿਕਾਯਤਾਂ ਦੇ ਅਸ਼ਲੀਲ ਕਿੱਸੇ ਤੇ ਅਸ਼ਲ਼ੀਲ ਸ਼ਬਦਾਵਲੀ ਕੀ ਗੁਰੂ-ਲਿਖਤ ਹੋ ਸਕਦੇ ਹਨ? ....

ਵੀਰ ਜੀਓ , ਅਸ਼੍ਲੀਲਤਾ ਦੇਖਣ ਵਾਲੇ ਦੀ ਅਖ ਤੇ ਨਿਰਭਰ ਕਰਦੀ ਹੈ । ਮਾਂ ਦਾ ਬਚ੍ਹੇ ਨੂੰ ਦੁਧ ਪਿਲਾਨਾ ਕਿਸੇ ਲਈ ਅਸ਼ਲੀਲ ਹੋ ਸਕਦਾ ਹੈ ਕਿਸੇ ਲਈ ਨਹੀਂ । ਜਿਸ ਅਸ਼੍ਲੀਲਤਾ ਦੀ ਗਲ ਤੁਸੀਂ ਕਰਦੇ ਹੋ , ਮਾਫ਼ ਕਰਨਾ ਆਪ ਜੀ ਵੀ ਓਸੇ ਅਸ਼੍ਲੀਲਤਾ ਸਦਕਾ ਏਸ ਜਹਾਨ ਵਿਚ ਆਏ ਹੋ । ਸਾਡਾ ਗੁਰੂ ਕੋਈ ਬ੍ਰਹਮਚਾਰੀ ਨਹੀਂ ਸੀ ਜੋ ਕਾਮ ਦੀ ਗਲ ਨਹੀਂ ਕਰ ਸਕਦਾ ਸੀ। ਜਿਸ ਕਾਮ ਨੇ ਸਾਰੀ ਦੁਨੀਆ ਨੂ ਡੋਬਿਆ ਹੋਇਆ ਹੈ ਓਸ ਕਾਮ ਦੀ ਨੀਚਤਾ ਬਾਰੇ ਗਲ ਕਰਨੀ ਕਿਸ ਤਰਹ ਅਸ਼ਲੀਲ ਹੋ ਗਈ ?ਕਿਸੇ ਚਲਾਕ ਆਦਮੀ ਜਾਂ ਔਰਤ ਕੋਲੋਂ ਧੋਕੇਬਾਜੀ ਦੇ ਸ਼ਿਕਾਰ ਹੋਣ ਤੋ ਬਾਅਦ ਵਿਚ ਸਮਝਣ ਤੋਂ ਚੰਗਾ ਕੇ ਪਹਿਲਾਂ ਗਲ ਸਮਝ ਲਈ ਜਾਵੇ ਨਹੀਂ ਤੇ ਆਪ ਜੀ ਵਰਗੇ ਸਿਆਣੇ ਮੈਂ ਆਪਣੀਆ ਅਖਾਂ ਨਾਲ ਕਈ ਡੁਬਦੇ ਵੇਖ ਚੁਕਾ ਹਾਂ। ਉਪਰ ਦੀ ਕਿਰਪਾਨਾ ਪਾਣ ਵਾਲੇ ਜਦੋਂ ਧੋਖੇਬਾਜੀ ਦਾ ਸ਼ਿਕਾਰ ਹੋ ਕੇ ਜਦੋਂ ਜਮੀਨ ਤੇ ਡਿਗਦੇ ਹਨ ਤਾਂ ਸਾਰੀ ਉਮਰ ਫਿਰ ਅਖ ਮਿਲਾਣ ਜੋਗੇ ਨਹੀਂ ਰਹਂਦੇ । ਸ਼ਾਇਦ ਆਪ ਜੀ ਨੂ ਸਵਾਮੀ ਵਿਵੇਵਕਾ ਨੰਦ ਯਾਦ ਨਹੀਂ, ਸਾਰੀ ਉਮਰ ਆਪ ਜੀ ਵਾਂਗੂ ਸਾਫ਼ ਸੁਥਰੀ ਭਾਸ਼ਾ ਤੇ ਕਾਮ ਤੋਂ ਦੂਰ ਜਾਣ ਦੀਆਂ ਗੱਲਾਂ ਕਰਨ ਵਾਲਾ ਜਦੋਂ ਕਾਮ ਦੇ ਗੇੜ ਵਿਚ ਪਿਆ ਤਾਂ ਮਰਨ ਤੋਂ ਬਾਅਦ ਹੀ ਜਾਨ ਛੁਟੀ ਸੀ। ਚਲਾਕ ਲੋਕਾਂ ਦੇ ਚੁੰਗਲ ਵਿਚ ਫਸ ਕੇ ਧਰਮ ਗਵਾਣ ਨਾਲੋਂ ਚੰਗਾ ਹੈ ਕੇ ਬੁਰੇ ਲੋਕਾਂ ਦਾ ਕਿਰਦਾਰ ਪਢ਼ਨਾ ਸਿਖ ਲਿਆ ਜਾਵੇ । ਬਾਕੀ ਕੁਛ ਲੋਕਾਂ ਨੂ ਸ੍ਰੀ ਗੁਰੂ ਗਰੰਥ ਸਾਹਿਬ ਦੇ ਵਿਚੋਂ ਵੀ ਅਸ਼੍ਲੀਲਤਾ ਲਭ ਪੈਂਦੀ ਹੋਵੇਗੀ । ਮੈਂ ਆਪ ਜੀ ਵਾਂਗੂ ਬੇਸ਼ਰਮ ਨਹੀਂ ਹੁਣ ਜੋ ਆਪਣੇ ਗੁਰੂ ਦੀ ਬੇਇਜਤੀ ਕਰਦਾ ਫਿਰਾਂ , ਓਹ ਵੀ ਤੁਕਾਂ ਗੁਰੂ ਗਰੰਥ ਸਾਹਿਬ ਵਿਚੋਂ ਕਢ ਕੇ। ਆਪ ਖੁਦ ਹੀ ਜਾਣਦੇ ਹੋ ਕੇ ਮੈਂ ਕਿਹਨਾ ਸ਼ਬਦਾ ਦੀ ਗਲ ਕਰ ਰਿਹਾ ਹਾਂ। ਵੈਸੇ ਜੋ ਉਧਾਰਨਾ ਤੁਸੀਂ ਆਪਣੇ ਸਵਾਲਾਂ ਵਿਚ ਦਿਤੀਆਂ ਨੇ , ਓਹ ਆਪ ਜੀ ਦੇ ਘਰੋਂ ਕਿਸੇ ਧੀ ਭੇਣ ਨੇ ਤਾਂ ਪਢ਼ ਹੀ ਲਈਆਂ ਹੋਣੀਆਂ ਨੇ । ਤੇ ਤੁਸੀਂ ਲੋਕਾਂ ਦੀਆਂ ਧੀਆ ਭੇਣਾ ਨੂ ਵੀ ਕਾਫੀ ਪਢ਼ਾ ਦਿਤੀਆਂ ਹੋਣੀਆ ਨੇ । ਸਾਨੂ ਪਤਾ ਹੈ ਕੇ ਕਿਥੇ ਕੀ ਪਢ਼ਨਾ ਹੁੰਦਾ ਹੈ ਤੇ ਕਿਥੇ ਕੀ ਕਰਨਾ ਹੁੰਦਾ ਹੈ । ਅਸੀਂ ਇਸ ਤਰਹ ਦੀ ਕਮੀਨਗੀ ਕਰਨ ਦੇ ਹਕ ਵਿਚ ਨਹੀਂ ਜਿਸ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਦਨਾਮੀ ਹੁੰਦੀ ਹੋਵੇ ।

੨੩) ਦਸਮ ਨਾਨਕ ਗੁਰਗੱਦੀ ਤੇ ਬੈਠਣ ਤਕ (ਨਵੰਬਰ ੧੬੭੫) ਕਿਹੜੀਆਂ ਬਾਣੀਆਂ ਦਾ ਨਿਤਨੇਮ ਪਾਠ ਕਰਦੇ ਸਨ? ਤਾਂ ਦਸੋ, ਕੀ ਅਜ ਉਹਨਾਂ ਬਾਣੀਆਂ ਦਾ ਨਿਤਨੇਮ-ਪਾਠ ਕਰਣ ਵਾਲੇ ਸਿਖ ਗੁਰੂ ਤੋਂ ਬੇਮੁਖ ਕਹੇ ਜਾਣਗੇ?

ਇਹ ਅਤ ਦਰਜੇ ਦਾ ਘਟੀਆ ਸਵਾਲ ਹੈ । ਹੁਣ ਤੁਸੀਂ ਕਹੋਗੇ ਕੇ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਬੈਠਣ ਤੋਂ ਪਹਿਲਾਂ ਜਿਸ ਬਾਨੀ ਦਾ ਨਿਤਨੇਮ ਕਰਦੇ ਸੀ ਓਸ ਦਾ ਨਿਤਨੇਮ ਕਰਣ ਵਾਲੇ ਸਿਖ ਗੁਰੂ ਤੋਂ ਬੇਮੁਖ ਕਹੇ ਜਾਣਗੇ? ਇਸੇ ਤਰਾਂ ਇਕ ਅਖਬਾਰ ਵੀ ਅਜੇ ਕਲ ਕਹ ਰਿਹਾ ਹੈ ਕੇ ਗੁਰੂ ਨਾਨਕ ਸਾਹਿਬ ਦੀ ਬਾਨੀ ਤੋਂ ਬਾਅਦ ਹੋਰ ਕਿਸੇ ਗੁਰੂ ਸਾਹਿਬ ਨੂ ਬਾਣੀ ਲਿਖਣ ਦੀ ਕਿ ਜਰੂਰਤ ਸੀ ?

ਸਵਾਲ ਨੰ: ੨੪:- ਕੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਨਹੀ ਹਨ?
(ਨੋਟ: ਪੂਰਨ ਗੁਰੂ ਦੀ ਖ਼ਾਸ ਪਹਿਚਾਨ: ਆਪਿ ਮੁਕਤੁ ਮੋਕਉ ਪ੍ਰਭੁ ਮੇਲੇ ਐਸੋ ਕਹਾ ਲਹਾ।। ਗੁਰੂ ਗ੍ਰੰਥ ਸਾਹਿਬ, ਅੰ: ੧੦੦੩)
ਹਮਰਾ ਝਗਰਾ ਰਹਾ ਨ ਕੋਊ।। ਪੰਡਿਤ ਮੁਲਾਂ ਛਾਡੇ ਦੋਊ।। … ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। (ਗੁਰੂ ਗ੍ਰੰਥ ਸਾਹਿਬ, ਅੰਗ ੧੧੫੯)
ਅਸਲ ਗੁਰਸਿਖ ਓਹੀ ਹਨ ਜਿਨੑਾਂ ਨੇ ਪੰਡਿਤਾਂ ਦੇ ਲਿਖੇ ਗ੍ਰੰਥ ਵੇਦ-ਪੁਰਾਣ-ਸਿਮ੍ਰਿਤੀਆਂ ਅਤੇ ਉਹਨਾਂ ਤੇ ਆਧਾਰਿਤ ਗ੍ਰੰਥ ਬਚਿਤ੍ਰ ਨਾਟਕ ਗ੍ਰੰਥ/ਸਰਬਲੋਹ ਗ੍ਰੰਥ ਆਦਿਕ ਤਿਆਗ ਦਿੱਤੇ ਹਨ।}

ਮੈਨੂ ਤੇ ਨਹੀਂ ਲਗਦਾ ਕੇ ਕੋਈ ਕਹ ਰਿਹਾ ਹੈ ਕਿ ਗੁਰੂ ਗਰੰਥ ਸਾਹਿਬ ਪੂਰੇ ਗੁਰੂ ਨਹੀਂ ਹਨ ? ਪਰ ਜੇ ਗੁਰੂ ਦੀ ਗਲ ਹੀ ਆਪ ਜੀ ਨੂ ਸਮਝ ਨਹੀਂ ਆਈ ਤਾਂ ਦਸੋ ਗੁਰੂ ਦਾ ਕਿ ਕਸੂਰ ਹੋ ਗਿਆ ? ਇਕ ਜਮਾਤ ਵਿਚ ਸਾਰੇ ਵਿਦਿਆਰਥੀ ਹੋਸ਼ਿਆਰ ਨਹੀਂ ਹੁੰਦੇ। ਕੁਛ ਇਕ ਆਪ ਜੀ ਵਾਂਗੂ ਵਿਦਿਆ ਦੀ ਅਰਥੀ ਕੱਢਣ ਵਾਲੇ ਵੀ ਹੁੰਦੇ ਨੇ । ਆਪ ਜੀ ਨੂੰ ਆਪਣੇ ਪੂਰਨ ਗੁਰੂ, ਗੁਰੂ ਗਰੰਥ ਸਾਹਿਬ ਵਿਚ ਦਸੇ ਸ਼ਿਵ ਦਾ ਮਤਲਬ ਹੀ ਅਜੇ ਤਕ ਪਤਾ ਨਹੀਂ ਚਲਿਆ ਤਾਂ ਆਪ ਨੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਕੀ ਨਾਮ ਰੋਸ਼ਨ ਕਰਨਾ ਹੈ । ਜਿਸ ਤਰਹ ਬਾਣੀ ਦੇ ਗਲਤ ਅਰਥ ਆਪ ਨੇ ਕੀਤੇ ਹਨ , ਠੀਕ ਓਸੇ ਤਰਹ ਰਾਮਰਾਏ ਨੇ ਵੀ ਕੀਤੇ ਸਨ । ਫਰਕ ਸਿਰਫ ਇਨਾ ਹੈ ਕੇ ਰਾਮਰਾਏ ਨੂ ਪਤਾ ਸੀ ਕੇ ਓਹ ਜਾਣ ਕੇ ਗਲਤ ਅਰਥ ਕਰ ਰਿਹਾ ਹੈ , ਪਰ ਆਪ ਜੀ ਨੂੰ ਤਾਂ ਪਤਾ ਵੀ ਨਹੀਂ ਕਿ ਆਪ ਜੀ ਅਰਥਾਂ ਦੇ ਅਨਰਥ ਕਰ ਰਹੇ ਹੋ। ਜੋ ਆਦਮੀ ਹਰ ਰੋਜ਼ ਦੇ ਨਿਤਨੇਮ ਦੀ ਬਾਣੀ ਵਿਚਲੇ ਸ਼ਿਵ ਦੇ ਅਰਥ ਨਾ ਅਜੇ ਤਕ ਸਮਝਿਆ ਹੋਵੇ, ਓਹ ਤੋਂ ਆਸ ਵੀ ਕਿ ਰਖੀ ਜਾ ਸਕਦੀ ਹੈ ? ਹੁਣ ਰਹੀ ਗਲ ਵੇਦਾਂ ਦੀ, ਆਪ ਜੀ ਦਸੋਗੇ ਕੇ ਏਹਦਾ ਕਿ ਮਤਲਬ ਹੁੰਦਾ " ਚਾਰੇ ਵੇਦ ਹੋਏ ਸਚਿਆਰ" ਅਤੇ " ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨਾ ਬੀਚਾਰੈ" । ਇਕ ਪਾਸੇ ਤੇ ਕਹ ਰਹੇ ਹੋ ਕੇ ਅਸਲ ਗੁਰਮੁਖ ਓਹ ਹਨ ਜੋ ਵੇਦ ਪੁਰਾਨ ਸਿਮਰਤ ਸਬ ਤਿਆਗ ਚੁਕੇ ਹਨ ਤੇ ਇਕ ਪਾਸੇ ਆਪ ਜੀ ਖੁਦ ਕਹ ਰਹੇ ਹੋ ਕੇ ਤੁਸੀਂ ਇਹ ਸਾਰੇ ਵੇਦ ਪੁਰਾਨ ਪਢ਼ ਲਏ ਹਨ ਤੇ ਸਬੂਤ ਦੇ ਤੋਰ ਤੇ ਆਪਣੇ ਅਗੇ ਮੇਜ ਰਖ ਕੇ ਆਪ ਜੀ ਸਾਰੀਆਂ ਕਿਤਾਬਾਂ ਵੀ ਰਖ ਕੇ ਬੇਠ ਜਾਂਦੇ ਹੋ ? ਸੋ ਆਪ ਜੀ ,ਆਪ ਜੀ ਦੇ ਆਪਣੇ ਮੁਤਾਬਿਕ ਗੁਰਸਿਖ ਨਹੀਂ ਹੋ ? ਜੇ ਆਪ ਨੇ ਸ੍ਰੀ ਦਸਮ ਗਰੰਥ ਦੇ ਦਰਸ਼ਨ ਚੰਗੀ ਤਰਹ ਕੀਤੇ ਹੁੰਦੇ ਤਾਂ ਆਪ ਜੀ ਨੂ ਪਤਾ ਲਗਦਾ ਕੇ ਜਿਨੀ ਮਿੱਟੀ ਬੇਦ, ਪੁਰਾਨ ,ਕੀਤਾਬ , ਸਿਮਰਤੀਆਂ, ਸ਼ਾਸਤਰਾਂ ਦੀ ਸ੍ਰੀ ਦਸਮ ਗਰੰਥ ਵਿਚ ਪੁੱਟੀ ਗਈ ਹੈ ਓਨੀ ਕਿਸੇ ਹੋਰ ਗਰੰਥ ਵਿਚ ਨਹੀਂ ਹੈ । ਏਥੋਂ ਤਕ ਕੇ ਬੇਦਾਂ ਦੇ ਰਚਨਹਾਰ ਵਜੋਂ ਜਾਣੇ ਜਾਂਦੇ ਬ੍ਰਹਮਾ ਬਾਰੇ ਵੀ ਕਹ ਦਿਤਾ ਗਿਆ ਕੇ ਓਹ ਵੀ ਬੇਦ ਲਿਖਦਾ ਰਿਹਾ ਪਰ ਓਸ ਵਾਹੇਗੁਰੁ ਦਾ ਅੰਤ ਨਹੀਂ ਪਾ ਸਕਿਆ ।" ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸਾਸਤ੍ਰ ਬੇਦ ਸਬੇ ਬੋਹ ਭੇਦ ਕਹਿਓ ਹਮ ਏਕ ਨਾ ਜਾਨਿਓ " ਹੁਣ ਦਸੋ ਜਨਾਬ।

ਸਵਾਲ ਨੰ: ੨੫:- ਕੀ ਬਚਿਤ੍ਰ ਨਾਟਕ ਗ੍ਰੰਥ/ਸਰਬਲੋਹ ਗ੍ਰੰਥ ਆਦਿਕ ਗ੍ਰੰਥਾਂ ਬਿਨਾ ‘ਆਤਮਾ ਪਰਾਤਮਾ ਏਕੋ ਕਰੈ।। ` ਸੰਭਵ ਨਹੀ? ਫਿਰ ਦੱਸੋ, ਦਸਮ ਪਾਤਸ਼ਾਹ ਤਕ ਗੁਰੂਆਂ ਅਤੇ ਗੁਰਸਿਖਾਂ ਦਾ ਪ੍ਰਭੂ-ਮਿਲਾਪ ਕਿਵੇਂ ਹੋਇਆ ਹੋਵੇਗਾ?
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਹਰ ਰਚਨਾ ਦਾ ਪਿਛੋਕੜ ਮੁਖ ਰਖ ਕੇ ਵੀਚਾਰਿਆਂ ਪਤਾ ਚਲਦਾ ਹੈ ਕਿ ਬਚਿਤ੍ਰ ਨਾਟਕ ਗ੍ਰੰਥ/ਕਹੇ-ਜਾਂਦੇ ਦਸਮ ਗ੍ਰੰਥ ਦੀਆਂ ਰਚਨਾਵਾਂ ਸੱਚੀ ਬਾਣੀ ਨਹੀ ਹਨ। ਇਸ ਗ੍ਰੰਥ ਵਿੱਚ ਯਕੀਨ ਰਖਣ ਵਾਲੇ ਬ੍ਰਾਹਮਣੀ-ਗ੍ਰੰਥਾਂ ਨੂੰ ਮੰਨਣ ਵਾਲੇ ਹੀ ਹਨ। ਗੁਰੂ-ਬਾਣੀ ਸਮਝਾਉਂਦੀ ਹੈ:
ਗੁਰਪਰਸਾਦੀ ਏਕੋ ਜਾਣੈ ਤਾਂ ਦੂਜਾ ਭਾਉ ਨ ਹੋਈ।। (ਗੁਰੂ ਗ੍ਰੰਥ ਸਾਹਿਬ, ੪੪੧)
ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ।। (ਗੁਰੂ ਗ੍ਰੰਥ ਸਾਹਿਬ; ੧੦੮੭)
ਨਿਰੰਕਾਰੁ ਨਿਰਵੈਰੁ ਅਵਰੁ ਨਹੀ ਦੂਸਰ ਕੋਈ।। ਭੰਜਨ ਗੜ੍ਹਨ ਸਮਥੁ ਤਰਣ ਤਾਰਣ ਪ੍ਰਭੁ ਸੋਈ।। (੧੪੦੪)

ਆਪ ਜੀ ਵਰਗੇ ਸੋਹਣੇ ਵੀਚਾਰ ਕੁਛ ਸਜਣ ਜਿਵੇਂ ਰਾਮਰਾਏ ਦੇ ਚੇਲੇ ਮਸੰਦ ਵੀ ਰਖਦੇ ਸਨ ਜੋ ਕਹੰਦੇ ਸਨ ਕੇ ਨੋਵੇਂ ਮਹਲੇ ਦੇ ਸਲੋਕ ਗੁਰੂ ਸਾਹਿਬ ਨੂੰ ਗੁਰੂ ਗਰੰਥ ਸਾਹਿਬ ਵਿਚ ਸ਼ਾਮਿਲ ਕਰਨ ਦੀ ਕਿ ਲੋਢ਼ ਸੀ ? ਕੁਛ ਸਜਣ ਇਹ ਵੀ ਆਖਦੇ ਹਨ ਕੇ ਭਗਤ ਬਾਣੀ, ਭਟ ਬਾਣੀ ਦੀ ਕਿ ਲੋਢ਼ ਸੀ , ਕੀ ਗੁਰੂ ਸਾਹਿਬ ਖੁਦ ਸਮਰਥ ਨਹੀਂ ਸੀ ? ਕਲ ਆਪ ਜੀ ਆਖੋਗੇ ਕੇ ਰਾਏ ਬਲਵੰਡ ਦੀ ਵਾਰ ਦੀ ਕੀ ਜਰੂਰਤ ਸੀ । ਜੇ ਆਪ ਜੀ ਨੇ ਸ੍ਰੀ ਦਸਮ ਗਰੰਥ ਦਾ ਅਧਿਐਨ ਕੀਤਾ ਹੁੰਦਾ ਤਾਂ ਪਤਾ ਲਗਦਾ ਕੇ ਇਹ ਵੀ ਓਹੀ ਗਲ ਕਰ ਰਿਹਾ ਹੈ॥ ਆਪ ਜੀ ਦਸ ਸਕਦੇ ਹੋ ਕੇ "ਆਤਮਾ ਪਰਾਤਮਾ ਏਕੋ ਕਰੈ।।" ਦਾ ਕੀ ਮਤਲਬ ਹੁੰਦਾ ਹੈ ਆਪ ਜੀ ਅਨੁਸਾਰ। ਆਤਮਾ ਕੀ ਹੁੰਦਾ ਤੇ ਪ੍ਰਾਤਮਾ ਕੀ ਹੁੰਦਾ ਤੇ ਕੋਣ ਇਹਨਾ ਦੋਨਾ ਨੂੰ ਇਕੋ ਕਰਦਾ ਹੈ ? ਆਪ ਜੀ ਕਿਸ ਅਧਾਰ ਤੇ ਕਹ ਰਹੇ ਹੋ ਕੇ ਦਸਮ ਬਾਣੀ ਸਚੀ ਨਹੀ? ਜੋ ਪੇਮਾਨਾ ਆਪ ਨੇ ਸ੍ਰੀ ਦਸਮ ਗਰੰਥ ਦੀ ਬਾਣੀ ਵਾਸਤੇ ਵਰਤਿਆ ਹੈ , ਜੇ ਓਹੀ ਗੁਰੂ ਗਰੰਥ ਸਾਹਿਬ ਦੀ ਬਾਣੀ ਵਾਸਤੇ ਵਰਤੋ ਤਾਂ ਆਪ ਜੀ ਦੀ ਕਿ ਰਾਏ ਹੈ ? ਗੁਰੂ ਗਰੰਥ ਸਾਹਿਬ ਵਿਚ ਤਾਂ ਆਪ ਜੀ ਨੂ ਸੁਭਾ ਨਿਮਾਜ਼ ਅਦਾ ਕਰਨ ਦੀ ਗਲ ਵੀ ਕਹੀ ਗਈ ਹੈ ਤੁਸੀਂ ਦਸ ਸਕਦੇ ਹੋ ਕੇ ਆਪ ਜੀ ਨੇ ਆਖਰੀ ਵਾਰ ਕਦੋਂ ਨਿਮਾਜ਼ ਅਦਾ ਕੀਤੀ ਸੀ । ਨਾਲ ਹੀ ਕਿਹਾ ਗਿਆ ਹੈ ਕੇ ਜੇ ਨਿਮਾਜ਼ ਨਾ ਅਦਾ ਕੀਤੀ ਤਾਂ ਆਪ ਜੀ ਆਪਣਾ ਸਿਰ ਵਡ ਦੇਵੋ । ਕਿਰਪਾ ਕਰੋ ਜੀ । ਸ੍ਰੀ ਗੁਰੂ ਗਰੰਥ ਸਾਹਿਬ ਵਿਚ ਸਾਲਗਿਰਾਮ (ਆਪ ਜੀ ਨੂੰ ਪਤਾ ਹੀ ਹੋਣਾ ਹੈ ਕੇ ਸਾਲਗਿਰਾਮ ਸ਼ਿਵ ਲਿੰਗ ਨੂੰ ਕੇਹਾ ਜਾਂਦਾ ਹੈ) ਦੀ ਪੂਜਾ ਵੀ ਹੈ " ਸਾਲਗਿਰਾਮੁ ਹਮਾਰੈ ਸੇਵਾ ॥ ਪੂਜਾ ਅਰਚਾ ਬੰਦਨ ਦੇਵਾ ॥" ਹੁਣ ਦਸੋ ਕਿ ਖਿਆਲ ਹੈ ਆਪ ਜੀ ਦਾ ? ਸਾਬਿਤ ਕਰੋ ਕੇ ਏਸ ਸਾਰੇ ਸ਼ਬਦ ਵਿਚ ਸ਼ਿਵਲਿੰਗ ਤੇ ਸ਼ਿਵਜੀ ਦੀ ਪੂਜਾ ਨਹੀਂ ਹੋਈ। ਹੁਣ ਇਹ ਨਾ ਕਹ ਦੇਣਾ ਕੇ ਇਹ ਵੀ ਨਕਲੀ ਹੈ । ਤੁਸੀਂ ਤਿਆਰ ਹੋ ਜੋ , ਹੁਣ ਅਸੀਂ ਆਪ ਜੀ ਨੂ ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ ਸਵਾਲ ਕਰਾਂਗੇ ਤੇ ਤੁਸੀਂ ਦਸਣਾ ਕੇ ਇਹ ਬਾਣੀ ਆਪ ਜੀ ਮੁਤਾਬਿਕ ਬ੍ਰਾਹਮਣੀ ਗ੍ਰੰਥਾਂ ਦਾ ਉਤਾਰਾ ਕਿਓਂ ਨਹੀਂ ਹੈ ? ਨਾਲ ਹੀ ਦਸ ਦੇਂਦਾ ਹਾਂ ਕੇ ਸ੍ਰੀ ਦਸਮ ਗਰੰਥ ਵਿਚ ਵੀ ਇਕ ਦੀ ਹੀ ਪੂਜਾ ਹੈ "ਏਕ ਹੀ ਕਿ ਸੇਵ ਸਭ ਹੀ ਕੋ ਗੁਰਦੇਵ ਏਕ , ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ"

ਆਪ ਜੀ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਚੁਕਾ ਹਾਂ । ਜੇ ਫੇਰ ਵੀ ਆਪ ਜੀ ਦੇ ਦਿਲ ਵਿਚ ਕੋਈ ਭਰਮ ਰਹਿ ਗਿਆ ਹੋਵੇ ਤਾਂ ਜੀ ਸਦਕੇ ਪੁਛ ਲੇਣਾ। ਪਰ ਹੁਣ ਸਾਡੀ ਵਾਰੀ ਹੈ ਕੇ ਅਸੀਂ ਵੀ ਦੇਖੀਏ ਕੇ ਆਪ ਜੀ ਨੂ ਗੁਰੂ ਗਰੰਥ ਸਾਹਿਬ ਨਾਲ ਕਿਨਾ ਪਿਆਰ ਹੈ ਤੇ ਆਪ ਜੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਦੀ ਕਿਨੀ ਸੋਝੀ ਰਖਦੇ ਹੋ ।

ਦਾਸ

ਤੇਜਵੰਤ ਕਵਲਜੀਤ ਸਿੰਘ ( ੨੩/੦੮/੧੧) copyright @ TejwantKawaljit Singh . Any editing done without the written permission of the author will lead to a legal action at the cost of editor

Saturday 20 August 2011

DASAM BANI KEERTAN

LIVE DISCUSSION OF PANTHIC SINGHS WITH ANTIDASAM GRANTH LOBBY






















SIKHISM'S FORMULA TO ACHIEVE HIGHEST LEVEL IN SPIRITUALITY AS PER GURU GOBIND SINGH SAHIB:



ਰਾਮਕਲੀ ਪਾਤਿਸ਼ਾਹੀ ੧੦ ॥
रामकली पातिशाही १० ॥
RAMKALI OF THE TENTH KING

ਰੇ ਮਨ ਐਸੋ ਕਰਿ ਸੰਨਿਆਸਾ ॥
रे मन ऐसो करि संनिआसा ॥
O mind ! the asceticism be practised in this way :

ਬਨ ਸੇ ਸਦਨ ਸਭੈ ਕਰਿ ਸਮਝਹੁ ਮਨ ਹੀ ਮਾਹਿ ਉਦਾਸਾ ॥੧॥ ਰਹਾਉ ॥
बन से सदन सभै करि समझहु मन ही माहि उदासा ॥१॥ रहाउ ॥
Consider your house as the forest and remain unattached within yourself…..Pause.

ਜਤ ਕੀ ਜਟਾ ਜੋਗ ਕੋ ਮੱਜਨੁ ਨੇਮ ਕੇ ਨਖਨ ਬਢਾਓ ॥
जत की जटा जोग को म्जनु नेम के नखन बढाओ ॥
Consider continence as the matted hair, Yoga as the ablution and daily observances as your nails,

ਗਯਾਨ ਗੁਰੂ ਆਤਮ ਉਪਦੇਸ਼ਹੁ ਨਾਮ ਬਿਭੂਤ ਲਗਾਓ ॥੧॥
गयान गुरू आतम उपदेशहु नाम बिभूत लगाओ ॥१॥
Consider the knowledge as the preceptor giving lessons to you and apply the Name of the Lord as ashes.1.

ਅਲਪ ਅਹਾਰ ਸੁਲਾਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ ॥
अलप अहार सुलाप सी निंद्रा दया छिमा तन प्रीति ॥
Eat less and sleep less, cherish mercy and forgiveness;

ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤਿ ॥੨॥
सील संतोख सदा निरबाहिबो ह्वैबो त्रिगुण अतीति ॥२॥
Practise gentleness and contentment and remain free from three modes.2.

ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸੋ ਲਯਾਵੈ ॥
काम क्रोध हंकार लोभ हठ मोह न मन सो लयावै ॥
Keep your mind unattached from lust, anger, greed, insistence and infatuation,

ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹ ਪਾਵੈ ॥੩॥੧॥
तब ही आतम तत को दरसे परम पुरख कह पावै ॥३॥१॥
Then you will visualize the supreme essence and realise the supreme Purusha.3.1.

ਰਹਿਤਨਾਮਾ ਭਾਈ ਦੇਸਾ ਸਿੰਘ ਜੀ:

This is Rehatnama of Shaheed Bhai Desa Singh ji, S/O Shaheed Bhai Mani Singh Ji,Brother of Shaheed Bhai Bachitar Singh Ji (who killed an elephant with Naagni) 


ਦੁਹੂ ਗ੍ਰੰਥ ਮੈਂ ਬਾਣੀ ਜੋਈ॥ ਚੁੰਨ ਚੁੰਨ ਕੰਠ ਕਰੇ ਨਿਤ ਸੋਈ॥ 

ਦਸਮੀਂ ਆਦਿ ਗੁਰੁ ਦਿਨ ਜੇਤੇ॥ ਪੁਰਬ ਸਮਾਨ ਕਹੇ ਹੈ ਤੇਤੇ॥ 
ਨਹੁ ਸਿੰਘ ਇਕ ਬਚਨ ਹਮਾਰਾ। ਪ੍ਰਥਮੇ ਹਮ ਨੇ ਜਾਪੁ ਉਚਾਰਾ। 
ਪੁਨ ਅਕਾਲ ਉਸਤਤਿ ਜੋ ਕਹੀ। ਬੇਦ ਸਮਾਨ ਪਾਠ ਜੋ ਅਹੀ। 
ਪੁਨ ਬਚਿਤ੍ਰ ਨਾਟਕ ਬਨਵਾਯੋ। ਸੋਢਿ ਬੰਧ ਜਹ ਕਤਾ ਸੁਹਾਯੋ। 
ਪੁਨ ਕੋ ਚੰਡੀ ਚਰਿਤ੍ਰ ਬਣਾਏ। ਅਮਤਰ ਕੇ ਸਭ ਕਬਿ ਮਨ ਭਏ। 
ਗਯਾਨ ਪ੍ਰਬੋਧ ਹਮ ਕਹਾ। ਜਸ ਪਾਠ ਕਰ ਹਰਿ ਪਦ ਲਹਾ। 
ਪੁਨ ਚੌਬੀਸ ਅਵਤਾਰ ਕਹਾਨੀ। ਬਰਨਨ ਕਰਾ ਸਮਝੀ ਸਭ ਗਯਾਨੰ। 
ਦੱਤਾਤ੍ਰੇਯਾ ਕੇ ਗੁਰੁ ਸੁਨਾਏ। ਪੁਨ ਬਚਿਤਰ ਬਖਯਾਨ ਬਨਾਏ। 
ਤ੍ਰਿਨ ਕੋ ਭੀ ਇਕ ਗ੍ਰੰਥ ਬਖਾਨਾ। ਪੜ੍ਹੇ ਮੂੜ੍ਹ ਸੇ ਹੋਇ ਸਯਾਨਾ। 
ਸ਼ਬਦ ਹਜ਼ਾਰੇ ਕੇ ਸੁਖਦਾਈ। ਸਬੈ ਨ੍ਰਿਪਨ ਕੀ ਕਥਾ ਸੁਨਾਈ। 
ਜੋ ਮੈਂ ਹਿਤ ਕਰਿ ਬਰਨ ਸਵਾਰੀ। ਪੁਨ ਕਹ ਗਤ ਨ ਕਹੂੰ ਉਚਾਰੀ। 
ਚਾਰ ਸੈ ਚਾਰ ਚਰਿਤ੍ਰ ਬਨਾਏ ਜਹਾਂ ਜੁਣਤਿਨ ਕੇ ਛਲ ਦਿਖਰਾਏ।

Answers to Dalbir Singh Msc - Part 4- TejwantKawaljit Singh

ਸਵਾਲ ਨੰ: ੧੬:- ਇਸ ਗ੍ਰੰਥ ਵਿੱਚ ਇਸਤ੍ਰੀ ਬਾਰੇ ‘ਸਜਿ ਪਛਤਾਨਿਓ ਇਨ ਕਰਤਾਰਾ।। `, ਅਰਥਾਤ ਰੱਬ ਵੀ ਔਰਤ ਨੂੰ ਸਾਜ ਕੇ ਪਛਤਾਇਆ। ਐਸੀਆਂ ਕਈ ਹੋਰ ਇਸਤ੍ਰੀ-ਨਿੰਦਕ ਪੰਕਤੀਆਂ (ਆਧਾਰ ਸ਼ਿਵ ਪੁਰਾਣ), ਗੁਰੂ ਲਿਖਤ ਕਿਵੇਂ? ਗੁਰਬਾਣੀ ਦਾ ਫ਼ੈਸਲਾ: ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। . . ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ।। (ਵਾਰ ਆਸਾ: ੪੭੩)

ਆਪ ਜੀ ਦੇ ਸਵਾਲ ਤੋ ਝਲਕ ਇਹ ਪੇਂਦੀ ਹੈ ਕੇ ਆਪ ਜੀ ਸਬ ਨੂ ਇਕ ਰੂਪ ਸਮ੍ਜ੍ਦੇ ਹੋ ਜੋ ਬਹੁਤ ਚੰਗੀ ਗਲ ਹੈ। ਪਰ ਦੁਨਿਆ ਵਿਚ ਰਹਨ ਵਾਲਿਆਂ ਨੂ ਪਤਾ ਹੈ ਕੇ ਦੁਨਿਆ ਵਿਚ ਚੰਗੇ ਲੋਕ ਵੀ ਨੇ ਤੇ ਗਲਤ ਵੀ । ਜੇ ਆਪ ਜੀ ਦੀ ਇਸਤਰੀ ਜਾਤ ਪ੍ਰਤੀ ਇਨੀ ਹਮਦਰਦੀ ਹੈ ਤਾਂ ਆਪ ਕਿਸੇ ਕੋਠੇ ਵਿਚੋਂ ਕਿਸੇ ਵੇਸਵਾ ਨੂ ਘਰ ਲਿਆ ਕੇ ਆਪਣੇ ਪੁਤਰ ਨਾਲ ਵਿਆਹ ਕਰ ਸਕਦੇ ਹੋ ? ਦੁਨੀਆ ਵਿਚ ਚੰਗੀਆਂ ਔਰਤਾਂ ਵੀ ਨੇ ਤੇ ਬੁਰੀਆਂ ਵੀ । ਚਰਿਤਰ ਗੁਰੂ ਸਾਹਿਬ ਨੇ ਤੀਜੇ ਬੰਦੇ ਦੇ ਨਜ਼ਰੀਏ ਤੋਂ ਲਿਖਵਾਏ ਨੇ। ਇਥੇ ਇਕ ਮੰਤਰੀ ਰਾਜੇ ਨੂ ਸੰਸਾਰਿਕ ਗੱਲਾਂ ਸਮਜਾ ਰਿਹਾ ਹੈ , ਇਹ ਨਹੀਂ ਦਸ ਰਿਹਾ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਕਰਨੀ ਹੈ। ਸੰਸਾਰਿਕ ਗਲ ਹੋਣ ਕਰਕੇ ਰੋਜ਼ ਬੋਲੇ ਜਾਂਦੇ ਮੁਹਾਵਰੇ ਵੀ ਕਵਿਤਾ ਵਿਚ ਲਿਆਏ ਜਾ ਸਕਦੇ ਨੇ । ਇਹ ਮੁਹਾਵਰਾ ਹੈ ਜੋ ਅਸੀਂ ਰੋਜ਼ ਵਰਤਦੇ ਹਾਂ ਬੁਰੀਆਂ ਔਰਤਾਂ ਲਈ ਵਰਤਦੇ ਹਾਂ। ਵੇਸੇ ਦਸਣਾ ਕੇ ਗੁਰੂ ਗਰੰਥ ਸਾਹਿਬ ਵਿਚ ਜੋ ਜਿਕਰ ਕੀਤਾ ਹੈ ਕੇ 
"ਕਾਮੁ  ਵਿਆਪੇ ਕੁਸੁਧ ਨਰ ਸੇ ਜੋਰ ਪੁਛਿ ਚਲਾ " ਤੇ " ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ॥" ਵਿਚ ਕੀਨੀ ਕੁ ਔਰਤਾਂ ਦੀ ਇਜ਼ਤ ਕੀਤੀ ਗਈ ਹੈ ਦਸਣ ਦੀ ਕਿਰਪਾਲਤਾ  ਕਰਨੀ ।

ਸਵਾਲ ਨੰ: ੧੭:-ਸ੍ਰਿਸ਼ਟੀ ਕਾਲ ਨੇ ਕੰਨਾਂ ਚੋਂ ਮੈਲ ਕੱਢ ਕੇ ਰਚੀ! ? (ਪੰਨਾ ੪੭) ਕੰਨ ਸ਼ਰੀਰਧਾਰੀ ਦੇ ਹੁੰਦੇ ਹਨ, ਕਾਲ ਨਿਰੰਕਾਰ ਕਿਵੇਂ? (ਪ੍ਰਿਥਮ ਕਾਲ ਜਬ ਕਰਾ ਪਸਾਰਾ।। ……ਏਕ ਸ੍ਰਵਣ ਤੇ ਮੈਲ ਨਿਕਾਰਾ।। ਤਾਂਤੇ ਮਧੁਕੀਟਭ ਤਨ ਧਾਰਾ।। ਦੁਤੀਆ ਕਾਨ ਤੇ ਮੈਲੁ ਨਿਕਾਰੀ।। ਤਾ ਤੇ ਭਈ ਸ੍ਰਿਸਟਿ ਸਾਰੀ।। (ਪੰਨਾ ੪੭) ਤਾਂ ਦਸੋ, ਕੀ ਗੁਰਸਿਖ ਇਹ ਗੁਰਵਾਕ ਮੰਨਣੇ ਛੱਡ ਦੇਣ? ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।। ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤ ਸਮੋਇ।। (ਅੰ: ੧੯, ਗੁਰੂ ਗ੍ਰੰਥ ਸਾਹਿਬ) ਅਤੇ, ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨ ਗਗਨਾ ਹੁਕਮੁ ਅਪਾਰਾ।। ……।। ਬ੍ਰਹਮਾ ਬਿਸਨੁ ਮਹੇਸੁ ਨ ਕੋਈ।। ਅਵਰੁ ਨ ਦੀਸੈ ਏਕੋ ਸੋਈ।। (ਅੰ: ੧੦੩੫, ਗੁਰੂ ਗ੍ਰੰਥ ਸਾਹਿਬ

ਆਪ ਦੇ ਏਸ ਸਵਾਲ ਦਾ ਵਿਸਥਾਰ ਪੂਰਵਕ ਜਵਾਬ ਮੇਰੇ ਬਲੋਗ ਵਿਚ ਦਿਤਾ ਗਿਆ ਹੈ। ਫਿਰ ਵੀ ਤੋਹਾਣੁ ਅਕਾਲ ਉਸਤਤ ਵਿਚੋਂ ਵੀ ਦਸ ਦਿੰਦੇ ਹਾਂ :

ਪ੍ਰਣਵੋ ਆਦਿ ਏਕੰਕਾਰਾ ॥
प्रणवो आदि एकंकारा ॥
I Salute the One Primal Lord.

ਜਲ ਥਲ ਮਹੀਅਲ ਕੀਓ ਪਸਾਰਾ ॥
जल थल महीअल कीओ पसारा ॥
Who pervades the watery, earthly and heavenly expanse.


ਦਸੋ ਇਹ ਗੁਰੂ ਗਰੰਥ ਸਾਹਿਬ ਮੁਤਾਬਿਕ ਨਹੀਂ ਹੈ । ਵੇਸੇ ਆਪ ਜੀ ਮੇਰਾ ਲੇਖ ਜਰੂਰ ਪਢ਼ ਲੇਣਾ ਤਾਂ ਜੋ ਆਪ ਦੇ ਮਨ ਵਿਚ ਭਰਮ ਨਾ ਰਹ ਜਾਵੇ । ਇਹ ਮੈਂ ਨਹੀਂ ਕਹ ਸਕਦਾ ਕੇ ਤੁਸੀਂ ਇਨੀ ਡੂੰਗੀ ਗਲ ਸਮ੍ਜਨ ਦੇ ਸਮਰਥ ਹੋ ਕੇ ਨਹੀਂ। ਗੁੱਸਾ ਨਾ ਕਰਨਾ ਜੀ ।

੧੮) ਇਤਿਹਾਸਕ ਭੁਲਾਂ ਕਿਉਂ? (ੳ) “ਤਿਲਕ ਜੰਞੂ ਰਾਖਾ ਪ੍ਰਭ ਤਾ ਕਾ।। … ਰਚਨਾ ਵਿੱਚ ਨੌਵੇਂ ਗੁਰੂ ਸਾਹਿਬ ਦਾ ਜ਼ਿਕਰ ਹੈ ਪਰ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਦਾ ਗ੍ਰੰਥ`ਚ ਕਿਤੇ ਜ਼ਿਕਰ ਨਹੀ, ਕਿਉਂ?

ਦਸੋ ਕੇ ਜਾਣਕਾਰੀ ਨਾ ਦੇਣਾ ਇਤਿਹਾਸਿਕ ਭੁਲ ਕਿਵੇਂ ਹੋ ਗਈ? ਇਹ ਕੋਈ ਇਤਿਹਾਸ ਦੀ ਕਿਤਾਬ ਨਹੀਂ ਹੈ ਨਹੀਂ ਤਾਂ ਏਸ ਵਿਚ ਸਾਰੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਪੂਰਾ ਦਸਿਆ ਜਾਂਦਾ । ਇਹ ਗ੍ਰੰਥ ਲਿਖਣ ਵਾਲੇ ਦੀ ਮਰਜੀ ਹੈ ਜੋ ਚਾਹੇ ਲਿਖੇ, ਆਪ ਜੀ ਤੋ ਸਲਾਹ ਲੈ ਕੇ ਥੋਰਾ ਲਿਖਣਾ ਸੀ ? ਵੇਸੇ ਤੋਹਾਨੂ ਗੁਰੂ ਤੇਗ ਬਹਾਦੁਰ ਸਾਹਿਬ ਦੇ ਹਿੰਦੁਆਂ ਦੇ ਉਤੇ ਕੀਤੇ ਏਹਸਾਨ ਦਾ ਇਨਾ ਬੁਰਾ ਕਿਓਂ ਲਗਦਾ ਹੈ ? ਜੇ ਤੁਸੀਂ ਸਿਖ ਹੋ ਤਾਂ ਤੋਹਾਨੂ ਖੁਸ਼ੀ ਹੋਣੀ ਚਾਹੀਦੀ ਹੈ ਕੇ ਗੁਰੂ ਸਾਹਿਬ ਨੇ ਜੁਲਮ ਦੇ ਖਿਲਾਫ਼ ਸਗੋਂ ਕਿਸੇ ਹੋਰ ਧਰਮ ਦੀ ਰਾਖੀ ਲਈ ਜਾਂ ਦਿਤੀ ਜਿਸ ਦੀ ਮਿਸਾਲ ਕਿਸੇ ਹੋਰ ਧਰਮ ਵਿਚ ਨਹੀਂ ਮਿਲਦੀ। ਹਾਂ ਕਿਸੇ ਅਕਿਰਤਘਣ ਹਿੰਦੂ ਨੂ ਇਹ ਤਕਲੀਫ਼ ਹੋਵੇ ਤਾਂ ਮਾਨਿਆ ਜਾ ਸਕਦਾ ਹੈ ।

(ਅ) ਭਗਤ ਰਾਮਾਨੰਦ ਪਹਿਲੋ ਸੰਸਾਰ ਵਿੱਚ ਆਏ ਤੇ ਹਜ਼ਰਤ ਮੁਹੰਮਦ ਬਾਦ ਵਿਚ? ਐਸੀਆਂ ਕਈ ਭੁਲਾਂ…
 ਇਸ ਦਾ ਜਵਾਬ ਵੀ ਬਲੋਗ ਦੇ ਵਿਚ ਪਿਆ ਹੈ ਪਰ ਫਿਰ ਵੀ ਦਸ ਦਿੰਦੇ ਹਾਂ ਕੇ ਆਪ ਜੀ ਸ਼ਾਇਦ ਬੈਰਾਗੀ ਸਾਧੂਆਂ ਤੋਂ ਨਾ ਵਾਕਿਫ਼ ਹੋ । ਅਜ ਵੀ ਤੁਸੀਂ ਜੇ ਚਾਹ੍ਵੋ ਤਾਂ ਬੇਰਾਗੀ ਸਾਧੂਆਂ ਨੂ ਮਿਲ ਸਕਦੇ ਹੋ ਤੇ ਓਹਨਾ ਦੇ ਗੁਰੂ ਬਾਰੇ ਜੋ ਹੁਣ ਵੀ ਸਰੀਰਿਕ ਤੋਰ ਤੇ ਮੋਜੂਦ ਹੈ ਪੁਛ ਸਕਦੇ ਹੋ , ਉਸ ਦਾ ਵੀ ਦਾ ਨਾਮ ਰਾਮਾਨੰਦ ਹੈ!! ਇਹ ਰਾਮਾਨੰਦ ਓਹ ਨਹੀਂ ਜਿਸ ਦੀ ਗੁਰੂ ਗਰੰਥ ਸਾਹਿਬ ਵਿਚ ਗਲ ਹੋਈ ਹੈ। ਰਾਮਾਨੰਦ ਬੇਰਾਗੀ ਦੇ ਮਤ ਦੇ ਸਾਧੂ ਜਟਾਧਾਰੀ ਹੁੰਦੇ ਹਨ ਤੇ ਬਹੁਤੇ ਸਰੀਰ ਤੇ ਕੋਈ ਕਪੜਾ ਨਹੀਂ ਪਾਂਦੇ। ਹੁਣ ਜਿਸ ਰਾਮਾਨੰਦ ਜੀ ਦਾ ਗੁਰੂ ਗਰੰਥ ਸਾਹਿਬ ਵਿਚ ਜਿਕਰ ਆਇਆ ਹੈ ਓਹ ਤੇ ਇਹਨਾ ਪਖੰਡਾਂ ਦੀ ਗਲ ਹੀ ਨਹੀਂ ਕਰਦੇ , ਬਸ ਇਕ ਨਾਮ ਦੀ ਗਲ ਕਰਦੇ ਨੇ ਤੇ ਇਹ ਸਾਧੂਆਂ ਦਾ ਗੁਰੂ ਤੇ ਕਹੰਦਾ ਹੈ ਕੇ ਬੇਰਾਗੀ ਹੋ ਜੋ, ਘਰ ਬਾਰ ਤਿਆਗ ਦੇਵੋ, ਤਨ ਨਾ ਢਕੋ ਜਿਆਦਾ , ਗਲ ਵਿਚ ਲ੍ਕ੍ਢ਼ ਦੀ ਮਾਲਾ ਪਾ ਕੇ ਰਖੋ। ਸੋ ਆਪ ਜੀ ਕਹਨਾ ਚਾਹੁੰਦੇ ਹੋ ਕੇ ਇਹਨਾ ਬੇਰਾਗੀਆਂ ਦਾ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਾਲੇ ਭਗਤ ਰਾਮਾਨੰਦ ਜੀ ਹਨ? ਫਿਰ ਤਾਂ ਆਪ ਜੀ ਵੀ ਘਰ ਬਾਰ ਤਿਆਗ ਕੇ ਇਹਨਾ ਸਾਧੂਆਂ ਵਿਚ ਮਿਲ ਜਾਵੋ ਤੇ ਜੰਗਲਾਂ ਵਿਚ ਚਲੇ ਜਾਵੋ ਤੇ ੧੨ ਸਾਲ ਬਾਅਦ ਕੁੰਬ ਦੇ ਮੇਲੇ ਵਿਚ ਬਾਹਰ ਨਿਕਲਿਆ ਕਰੋ। ਬੇਰਾਗ ਮਤ ਦੇ ਰਾਮਾਨੰਦ ਦੀ ਹੋਂਦ ਦਾ ਜਿਕਰ ਸਬ ਤੋਂ ਪੇਹ੍ਲਾਂ ਸ੍ਰੀ ਦਸਮ ਗਰੰਥ ਵਿਚ ਹੀ ਆਂਦਾ ਹੈ। ਹੁਣ ਅਸੀਂ ਸਾਰੇ ਜਾਣਦੇ ਹਾਂ ਕੇ ਇਹ ਜਟਾਧਾਰੀ, ਸਰੀਰ ਤੇ ਸਵਾਹ ਮਲਨ ਵਾਲੇ ਘਰ ਬਾਰ ਤਿਆਗਣ ਵਾਲੇ ਸਾਧੂ ਕੁਛ ਸੋ ਸਾਲ ਨਹੀਂ ਕੋਈ ੨੦੦੦ ਸਾਲ  ਤੋਂ ਪੇਹ੍ਲਾਂ ਦੇ ਚਲੇ ਆ ਰਹੇ ਤੇ ਮੁਸਲਮਾਨ ਧਰਮ ਆਇਆ ਹੀ ੧੪੦੦ ਸਾਲ ਪਹਿਲਾਂ ਹੈ। ਤੋਹਾਨੂ ਅਸੀਂ ਬੇਰਾਗੀ ਸਾਧੂਆਂ ਦੀਆਂ ਫੋਟੋਆਂ ਵੀ ਭੇਜ ਦੇਵਾਂਗੇ ਤਾਂ ਕੇ ਤੋਹਾਨੂ ਕੋਈ ਸ਼ਕ ਨਾ ਰਹ ਜਾਵੇ ਮਤਾ ਆਪ ਜੀ ਦੀ  ਅਸੀਂ ਰਾਮਾਨੰਦ ਬੇਰਾਗੀ ਦੇ ਪ੍ਰਤੀ ਸ਼ਰਦਾ ਵਿਚ  ਕੋਈ ਕਮੀ  ਕਰ ਦੇਈਏ ਕਿਓਂ ਕੇ ਸਾਡੇ ਗੁਰੂ ਸਾਹਿਬ ਨੇ ਤੇ ਕੇਹਾ ਹੈ ਕੇ ਓਸ ਰਾਮਾਨੰਦ ਬੇਰੈਗੀ, ਜਟਾਧਾਰੀ, ਪਿੰਡੇ ਤੇ ਸਵਾਹ ਮਲਨ ਵਾਲੇ ਗਲ ਵਿਚ ਕਾਠ ਦੀ ਮਾਲਾ ਵਾਲੇ ਦੇ ਪਿਛੇ ਨਹੀਂ ਲਗਨਾ, ਪਰ ਆਪ ਜੀ ਗਲ ਵਿਚ ਮਾਲਾ ਪਾ ਕੇ ਜੀ ਸਦਕੇ ਘੁਮ ਸਕਦੇ ਹੋ ਜੀ । ਹੁਣ ਦਸੋ ਕੇ ਭੁਲ ਕੋੰ ਕਰ ਰਿਹਾ ਹੈ? ਜੇ ਇਹ ਆਪ ਜੀ ਮੁਤਾਬਿਕ ਕਿਸੇ ਸਾਕਤ ਮਤੀਆਂ ਨੇ ਲਿਖਿਆ ਹੈ ਤਾਂ ਤੇ ਓਹਨਾ ਨੂ ਸਗੋਂ ਆਪਣੇ ਮਤ ਦੇ ਗੁਰੂ ਦਾ ਜਨਮ ਤੋਹਾਦੇ ਨਾਲੋਂ ਜਿਆਦਾ ਪਤਾ ਹੋਣਾ ਚਾਹਿਦਾ ਹੈ । ਫੀਰ ਤਾਂ ਸਗੋਂ ਓਹ ਬਿਲਕੁਲ ਠੀਕ ਕਹੰਦੇ ਹੋਣੇ ਨੇ ਕੇ ਰਾਮਾਨੰਦ ਪਹਿਲਾਂ ਆਇਆ। ਕਿਸੇ ਤੇ ਤਾਂ ਵਿਸ਼ਵਾਸ ਕਰਨਾ ਸਿਖੋ ।

(੧੯) ਅਨਹੋਣੀਆਂ ਗੱਲਾਂ ਕਿਉਂ? ਸਤਿਜੁਗ ਵਿੱਚ ਮਹਾਕਾਲ ਦੀ ਦੈਂਤਾਂ ਨਾਲ ਜੰਗ (ਚਰਿਤ੍ਰ ੪੦੫) ਵਿਚ
(ੳ) ਦੈਂਤਾਂ ਦੇ ਮੂੰਹੋਂ ਨਿਕਲੀ ਅੱਗ ਚੋਂ ਧਨੁਖਧਾਰੀ ਪਠਾਨ ਪੈਦਾ ਹੋ ਗਏ! ! ?
(ਅ) ਦੈਂਤਾਂ ਨੇ ਸਵਾਸ ਛੱਡੇ ਤਾਂ ਸੈਯਦ ਤੇ ਸ਼ੇਖ ਮੁਗਲ ਪੈਦਾ ਹੋ ਕੇ ਮਹਾਕਾਲ ਨਾਲ ਲੜਨ ਲਗੇ! ! ? (ਚੌਪਈ ੧੯੮-੧੯੯), ਲੱਖਾਂ ਸਾਲ ਪਹਿਲਾਂ ਮੁਗਲ ਤੇ ਪਠਾਨ ਕਿਥੋਂ ਆਏ? ?
(ਨੋਟ: ਇਸੇ ਜੰਗ ਵਿਚ, ਚਰਿਤ੍ਰ ੪੦੫, ਮਹਾਕਾਲ ਨੂੰ ਗੁੱਸਾ ਆਉਂਦਾ ਹੈ, ਧਨੁਖ-ਕਿਰਪਾਨ ਹੱਥਾਂ ਵਿੱਚ ਫੜ ਕੇ ਲੜਦਾ ਹੈ, ਲੜਦਿਆਂ ਮਹਾਕਾਲ ਨੂੰ ਪਸੀਨਾ ਆਂਦਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਮਹਾਕਾਲ ਸ਼ਰੀਰਧਾਰੀ ਹੈ। ਸੋਦਰੁ ਰਹਿਰਾਸ ਵਿੱਚ ਪੜ੍ਹੀ ਜਾਂਦੀ ਚੌਪਈ ‘ਹਮਰੀ ਕਰੋ ਹਾਥ ਦੈ ਰਛਾ।। ` (੩੭੭ ਤੋਂ ੪੦੧ = ੨੫ ਚੋਪਈਆਂ) ਇਸੇ ਸ਼ਰੀਰਧਾਰੀ ਮਹਾਕਾਲ ਅੱਗੇ ਕੀਤੀ ਬੇਨਤੀ ਕਬਿ ਸਯਾਮ ਨੇ ਲਿਖੀ ਹੈ: ਕਬਯੋ ਬਾਚ।। ਬੇਨਤੀ।। ੩੦ ਪੰਨਿਆਂ ਦੇ ਇਸ ੪੦੫ਵੇਂ ਚਰਿਤ੍ਰ ਵਿੱਚ ਕਿਤੇ ਵੀ ਪਾਤਸ਼ਾਹੀ ੧੦ ਨਹੀ ਲਿਖਿਆ ਪਰ ਗੁਟਕਿਆਂ ਵਿੱਚ ਕਿਸੇ ਨੇ ਮਨ-ਮਰਜ਼ੀ ਨਾਲ ਛਾਪ ਦਿੱਤਾ ਹੈ, ਕਿਉਂ? ?)

ਆਪ ਜੀ ਮੁਤਾਬਿਕ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਤਾਂ ਅਨਹੋਣੀਆਂ ਗੱਲਾਂ ਨਹੀਂ ਹਨ , ਸੋ ਫਿਰ ਆਪ ਜੀ ਮਨਦੇ ਹੋ ਕੇ ਥਮ ਪਾਢ਼ ਕੇ ਨਰਸਿੰਘ ਨਿਕਲਿਆ ਜਿਸ ਦਾ ਅਧਾ ਧਢ਼ ਆਦਮੀ ਦਾ ਸੀ ਤੇ ਅਧਾ ਸ਼ੇਰ ਦਾ? ਆਪ ਜੀ ਮਨਦੇ ਹੋ ਕੇ ਰਬ ਦੇ ਹਥ ਵਿਚ ਗਦਾ ਹੈ , ਮਥੇ ਤੇ ਤਿਲਕ ਹੈ , ਗਲ ਵਿਚ ਮਾਲਾ ਹੈ, ਹਥ ਵਿਚ ਚਕ੍ਰ ਹੈ ਤੇ ਓਹ ਪੰਸ਼ੀ ਦੀ ਸਵਾਰੀ ਕਰਦਾ ਹੈ ? ਆਪ ਜੀ ਮਨਦੇ ਹੋ ਕੇ ਕਬੀਰ ਜੀ ਨੂ ਜਦੋਂ ਗੰਗਾ ਵਿਚ ਸੁਟਿਆ ਗਿਆ ਤਾਂ ਓਹਨਾ ਦੀਆਂ ਜੰਜੀਰਾਂ ਟੁਟ ਗਈਆਂ? ਆਪ ਜੀ ਮਨਦੇ ਹੋ ਕੇ ਭਗਤ ਨਾਮ ਦੇਵ ਜੀ ਨੇ ਮਾਰੀ ਹੋਈ ਗਾਂ ਜਿਵਾਈ ਸੀ? ਆਪ ਜੀ ਮਨਦੇ ਹੋ ਕੇ ਅਕਾਲਪੁਰਖ ਬਾਵਨ ਅਵਤਾਰ ਹੈ?  ਆਪ ਜੀ ਮਨਦੇ ਹੋ ਕੇ ਲਕਸ਼ਮਨ ਮਰ ਗਿਆ ਸੀ ਤੇ ਫਿਰ ਬਾਅਦ ਵਿਚ ਜਿੰਦਾ ਹੋ ਗਿਆ? ਆਪ ਜੀ ਮਨਦੇ ਹੋ ਕੇ ਰਬ ਦੇ ਦੰਦ ਨੇ, ਤੇ ਓਹਦੀਆਂ ਜੁਲਫਾਂ ਸੋਹਣੀਆ ਨੇ ? ਵੀਰ ਜੀਓ ਇਹ ਮੈਂ ਆਪਣੇ ਕੋਲੋਂ ਨਹੀਂ ਕਹ ਰਿਹਾ , ਇਹ ਮੈਂ ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ ਕਹ ਰਿਹਾ ਹਾਂ ਤੇ ਤੁਸੀਂ ਭਲੀ ਭਾਂਤ ਜਾਣਦੇ ਹੋ ਕੇ ਮੈਂ ਕਿਹਨਾ  ਸ਼ਬਦਾਂ ਦੀ ਗਲ ਕਰ ਰਿਹਾ ਹਾਂ। ਜੇ ਆਪ ਨੂ ਇਹ ਸਬ ਅਨਹੋਣੀਆਂ ਨਹੀਂ ਲਗੀਆਂ ਤਾਂ ਸ੍ਰੀ ਦਸਮ ਗਰੰਥ ਦੇ ਦੇੰਤ ਅਨਹੋਨੇ ਲਗ ਗਏ। ਤੁਸੀਂ ਸ਼ਾਇਦ ਭੁਲ ਗਏ ਕੇ ਇਹਨਾ ਦੇੰਤਾਂ ਦਾ ਜਿਕਰ ਗੁਰੂ ਗਰੰਥ ਸਾਹਿਬ ਵਿਚ ਵੀ ਆਇਆ ਹੈ । ਬਾਕੀ ਜਿਥੋਂ ਤਕ ਪਠਾਣਾ ਦਾ ਜਿਕਰ ਹੈ, ਇਕ ਪਾਸੇ ਤਾਂ ਕਹੰਦੇ ਹੋ ਕੇ ਇਹ ਮਾਰਕੰਡੇ ਪੁਰਾਨ ਹੈ, ਸੋ ਆਪ ਜੀ ਦਸੋਂ ਮਾਰਕੰਡੇ ਪੁਰਾਨ ਵਿਚ ਕਿਥੇ ਲਿਖਿਆ ਹੈ ਕੇ ਸਤਜੁਗ ਵਿਚ ਦੇਵੀ ਨਾਲ ਪਠਾਨ ਵੀ ਲ੍ਢ਼ੇ ਸੀ । ਫਸ ਗਏ ਨਾ ਆਪਣੀ ਅਗਿਆਨਤਾ ਦੇ ਸਵਾਲਾਂ ਵਿਚ ਆਪੇ ਹੀ ?ਵੀਰਜੀ , ਇਕ ਗਲ ਤੇ ਆਪ ਭੁਲ  ਗਏ ਕੇ ਦੇਵੀ ਦੇ ਯੁਧ ਵਿਚ ਤਾਂ ਤੋਪਾਂ ਤੇ ਬੰਦੂਕਾਂ ਵੀ ਚਲੀਆਂ ਨੇ  ਸ੍ਰੀ ਦਸਮ ਗਰੰਥ ਵਿਚ , ਹੁਣ ਆਪ ਸਾਬਿਤ ਕਰੋ ਕੇ ਇਹ ਤੋਪਾਂ , ਬੰਦੂਕਾਂ, ਤੇ ਪਠਾਨ ਮਾਰਕੰਡੇ ਪੁਰਾਨ ਵਿਚ ਵੀ ਲਿਖੇ ਨੇ ਕਿਓਂਕਿ ਆਪ ਜੀ ਮੁਤਾਬਿਕ ਇਹ ਮਾਰਕੰਡੇ ਪੁਰਾਨ ਦਾ ਉਤਾਰਾ ਹੈ। ਵੀਰਜੀ ਤੋਹਾਨੂ ਏਸ ਗਰੰਥ ਦੇ ਨਾਮ ਦੀ ਹੀ ਸਮਜ ਨਹੀਂ ਆਈ । ਇਸ ਦਾ ਨਾਮ ਹੈ "ਬਚਿਤਰ ਨਾਟਕ" ਹੈ ।ਨਾਟਕ  ਮਤਲਬ ਕੇ ਇਹ ਡਰਾਮਾ  ਲਿਖਿਆ ਗਿਆ ਹੈ । ਹੁਣ ਜੇ ਤੁਸੀਂ ਨਾਟਕ ਦੇ ਪਾਤਰਾਂ ਨੂ ਸਚ ਦੇ ਪਾਤਰ ਮਨ ਕੇ ਬੇਠ ਜਾਵੋ ਤਾਂ ਏਸ ਵਿਚ ਡਰਾਮਾ ਲਿਖਣ ਵਾਲੇ ਦਾ ਕੀ ਕਸੂਰ ਹੈ । ਕਲ ਨੂ ਤੁਸੀਂ ਕਹੋ ਕੇ ਗੱਬਰ ਸਿੰਘ ਵੀ ਅਸਲੀ ਹੋਇਆ ਸੀ ਪਰ ਠਾਕੁਰ ਨੇ ਬਿਨਾ ਬਾਹਵਾਂ ਤੋਂ ਗੱਬਰ ਸਿੰਘ ਨੂ ਕਿਦਾਂ ਮਾਰ ਦਿਤਾ। ਠਾਕੁਰ ਘੋੜਾ ਕਿਦਾਂ ਚਲਾਂਦਾ ਹੋਵੇਗਾ ਬਿਨਾ ਬਾਹਵਾਂ ਤੋਂ। ਸੋ ਅਸੀਂ ਨਹੀਂ ਮਨਦੇ ਕੇ ਕੋਈ ਗੱਬਰ ਸਿੰਘ ਹੋਇਆ ਸੀ। ਕੀ ਕਹਨੇ ਆਪ ਜੀ ਦੇ ਸਰਦਾਰ ਸਾਹਿਬ । 

ਬਾਕੀ ਦੇ ਜਵਾਬ ਅਗਲੀ ਕਿਸ਼੍ਤ ਵਿਚ 

ਤੇਜਵੰਤ ਕਵਲਜੀਤ ਸਿੰਘ (20/08/11) copyright@tejwantkawaljit singh . Any changes made without the permission will lead to a legal action at the cost of editor

Friday 19 August 2011

Answers to Dalbir Singh Msc - Part 3- Tejwantkawaljit Singh

ਸ੍ਰੀ ਦਲਬੀਰ ਸਿੰਘ ਜੀ,
ਆਪ ਹੀ ਦੇ ਅਗਲੇ ਪ੍ਰਸ਼੍ਨ ਤੇ ਓਹਨਾ ਦਾ ਉਤਰ ਹਾਜ਼ਿਰ ਹੈ ਜੀ:

ਸਵਾਲ ਨੰ: ੧੩:- ਇਸ ਗ੍ਰੰਥ ਵਿੱਚ ਮਹਾਕਾਲ ਦਾ ਸਿਖ ਬਣਾਉਣ ਦੀ ਵਿਧੀ ਚਰਿਤ੍ਰ ੨੬੬ ਦਾ ਆਖਰੀ ਦੋਹਰਾ (ਪੰਨਾ ੧੨੧੦) ਇਹ ਛਲ ਸੋ ਮਿਸਰਹਿ ਛਲਾ ਪਾਹਨ ਦਏ ਬਹਾਇ।।
ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ।।
ਤਾਂ ਦਸੋ, ਕੀ ਛਲ ਕਰਕੇ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਵਿੱਚ ਸ਼ਾਮਲ ਕਰਨਾ ਜਾਇਜ਼ ਹੈ? ਗੁਰਬਾਣੀ ਦਾ ਫ਼ੈਸਲਾ: ਜਉ ਤਉ ਪ੍ਰੇਮ ਖੇਲਨ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। (ਮਹਲਾ ੧ ਅੰ: ੧੪੧੨)

ਮੇਨੂ ਲਗਦਾ ਹੈ ਕੇ ਤੁਸੀਂ ਸਿਰਫ ਅਖੀਰਲੀ ਤੁਕ ਹੀ ਪਢ਼ੀ ਹੈ ਏਸ ਚਰਿਤਰ ਦੀ। ਤੁਸੀਂ ਪੂਰਾ ਚਰਿਤਰ ਜਾਂ ਤਾਂ ਦੇਖਿਆ ਨਹੀਂ ਤੇ ਜਾਂ ਤੋਹਾਨੂ ਸਮਜ ਨਹੀਂ ਆਇਆ । ਮੇਨੂ ਦਸੋ ਚਰਿਤਰ ਵਿਚ ਕਿਸ ਜਗਾਹ ਤੇ ਲਿਖਿਆ ਹੈ ਕੇ ਜੋ ਓਸ ਕੁਢ਼ੀ ਨੇ ਕੀਤਾ ਹੈ ਓਹ ਠੀਕ ਕੀਤਾ ਹੈ। ਹਾਂ ਕੁਢ਼ੀ ਨੂੰ ਪੰਡਿਤ ਨਾਲੋਂ ਜਿਆਦਾ  ਗਿਆਨ ਹੈ ਤੇ ਓਹਨੁ ਪਤਾ ਹੈ ਕੇ ਪਥਰ ਵਿਚ ਰਬ ਨਹੀਂ ਹੋ ਸਕਦਾ। ਪਰ ਜਦੋਂ ਪੰਡਿਤ ਮਨਦਾ ਨਹੀਂ ਤੇ ਸਗੋਂ ਕੁਢ਼ੀ ਨੂੰ ਢੁਚਰਾਂ ਲਾਣੀਆਂ ਸ਼ੁਰੂ ਕਰ ਦਿੰਦਾ ਹੈ   ਕਿ ਤੂੰ ਭੰਗ ਪੀਤੀ ਹੋਈ ਹੈ ਜੋ ਇਸ ਤਰਹ ਦੀਆਂ ਗਲਾਂ ਕਰ ਰਹੀ ਹੈਂ । ਕੁਢ਼ੀ ਓਹੀ ਗਲ ਦਿਲ ਵਿਚ ਰਖ ਕੇ ਓਸ ਨੂ ਭੰਗ ਤੇ ਸ਼ਰਾਬ ਪਿਆ ਦਿੰਦੀ ਹੈ । ਇਹੀ ਹਾਲ ਅਜੇ ਦੇ ਬਾਬਿਆਂ ਦਾ ਵੀ ਹੈ। ਕੋਈ ਕਹ ਰਿਹਾ ਹੈ ਕੇ ਸ਼ਰਬਤ ਪੀਵੋ ਤਾਂ ਤੋਹਾਨੂ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ, ਕੋਈ ਕਹ ਰਿਹਾ ਹੈ ਕੇ ਇਥੇ ਸ਼ਰਾਬ ਚਢ਼ਾਵੋ ਤਾਂ ਰਬ ਮਿਲੇਗਾ । ਰਬ ਦੇ ਗੁਣਾ ਦਾ ਪਤਾ ਵੀ ਹੈ ਪਰ ਅਨ੍ਜਾਨਤਾ ਕਰਕੇ ਆਪਨੇ ਆਪਨੇ ਤਰੀਕੇ ਕਢ ਲਏ ਕੇ ਸਾਡੇ ਤਰੀਕੇ ਮੁਤਾਬਿਕ ਹੀ ਰਬ ਮਿਲੇਗਾ । ਕੁਛ ਲੋਕ ਅੰਨੇ ਨੇ ਪੰਡਿਤ ਵਾਂਗੂ , ਤੇ ਕੁਛ ਲੋਕ ਕਾਣੇ ਨੇ ਕੁਢ਼ੀ ਵਾਂਗੂ। ਮੁਸਲਮਾਨਾ ਨੂ ਇਸੇ ਲੈ ਕਾਣਾ ਕੇਹਾ ਗਿਆ ਕਿਓਂ ਕੇ ਓਹਨਾ ਨੂ  ਰਬ ਦਾ ਸਰੂਪ ਦੀ ਤਾਂ ਸਮਜ ਹੈ ਇਸ ਕੁਢ਼ੀ ਵਾਂਗ ਪਰ ਓਸਨੂ ਪ੍ਰਾਪਤ ਕਰਨ ਲਈ  ਕਿਹੰਦੇ ਹਨ ਕੇ ਸੁਨਤ ਕਰਵਾਓ ਤੇ ਹਜਰਤ ਮੁਹਮਦ ਦੀ ਸ਼ਰਨ ਵਿਚ ਆਵੋ ਤੇ ਹਲਾਲ ਖਾਵੋ, ਰੋਜ਼ੇ ਰਖੋ ਤਾਂ ਰਬ ਮਿਲੇਗਾ। ਇਹੀ ਗਲ ਇਹ ਕੁਢ਼ੀ ਕਰ ਰਹੀ ਹੈ । ਚਰਿਤਰ ਵਿਚ ਸਮ੍ਜਨ ਵਾਲੀ ਗਲ ਤਾਂ ਇਹ ਸੀ ਕੇ ਦੁਨੀਆਂ ਵਿਚ ਬਹੁਤ ਕਿਸਮ ਦੇ ਲੋਕ ਨੇ , ਕਈ ਅੰਧਵਿਸ਼੍ਵਾਸੀ ਨੇ ਤੇ ਕਈ ਏਸੇ ਨੇ ਜਿਹਨਾ ਨੂ ਕੁਛ ਗਿਆਨ ਹੈ। ਹਰ ਕੋਈ ਆਪਣੇ ਆਪ ਨੂ ਸਿਆਣਾ ਸਮ੍ਜ੍ਦਾ ਹੈ ਤੇ ਕਹ ਰਿਹਾ ਹੁੰਦਾ  ਹੈ ਕੇ ਓਸ ਦਾ ਮਾਰਗ ਹੀ ਠੀਕ ਹੈ , ਤੇ ਕਈ ਹੁਸ਼ਿਆਰ ਲੋਗ ਆਪਣੀ ਗਲ ਸਹੀ ਕਰਨ ਲਈ ਚਾਲਾਕੀ ਵੀ ਵਰਤ ਜਾਂਦੇ ਨੇ । ਮੇਨੂ ਤੇ ਕੀਤੇ ਨਜਰ ਨਹੀਂ ਆਇਆ ਕੇ ਦਾਰੂ  ਪੀਵੋ ਤੇ ਸਿਖ ਬਣੋ । ਹੁਣ ਵੀ ਕਈ ਲੋਕ ਜਮਾ ਦਾ ਡਰਾਵਾੇ ਦੇ ਕੇ ਜਾਂ ਸ੍ਵਰਗ ਦੀਆਂ ਹੂਰਾਂ ਦਾ ਲਾਰਾ ਲਾ ਕੇ ਆਪਣੇ ਟੋਲੇ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ ਕਰਦੇ ਨੇ। ਬਸ ਏਹੋ ਚੀਜ਼ ਦਸੀ ਹੈ। ਪਰ ਜਦੋਂ ਤੋਹਾਣੁ ਗੁਰਬਾਣੀ ਦੇ ਸ਼ਿਵ ਦੇ ਅਰਥ ਹੀ ਨਹੀਂ ਪਤਾ ਤਾ ਤੋਹਾਣੁ ਏਸ ਕਹਾਨੀ ਦੀ ਗੁਝੀ ਰਮਜ਼ ਕਿਦਾਂ ਪਤਾ ਲਗ ਜਾਂਦੀ ।


ਸਵਾਲ ਨੰ: ੧੪:- ਮਹਾਕਾਲ ਦਾ ਅਰਥ ਵਾਹਿਗੁਰੂ ਕਿਵੇਂ? ਮਹਾਕਾਲ ਦਾ ਸਿਖ ਭੰਗ ਤੇ ਸ਼ਰਾਬ ਪਿਲਾ ਕੇ ਬਣਾਇਆ ਜਾਂਦਾ ਹੈ ਨ ਕਿ ਖੰਡੇ-ਬਾਟੇ ਦੀ ਪਾਹੁਲ ਛਕਾ ਕੇ। ਸਿਖ ਨੂੰ ਭੰਗ-ਸ਼ਰਾਬ ਪੀਣੀ ਗੁਰਬਾਣੀ ਉੱਕਾ ਮਨ੍ਹਾ ਕਰਦੀ ਹੈ।
(ਨੋਟ: ਮਹਾਕਾਲ ਦਾ ਜ਼ਿਕਰ ਸ਼ਿਵ-ਪੁਰਾਣ ਦੀ ਦਵਾਦਸ਼ਲਿੰਗੰ (੧੨ ਲਿੰਗਾਂ) ਦੀ ਕਥਾ ਵਿੱਚ ਆਉਂਦਾ ਹੈ; ਮਹਾਕਾਲ ਦਾ ਮੰਦਿਰ ਮੱਧ ਪ੍ਰਦੇਸ਼ ਦੇ ਸ਼ਹਰ ਉਜੈਨ ਵਿੱਚ ਹੈ, ਜਿਥੇ ਭੰਗ-ਸ਼ਰਾਬ ਦਾ ਪਰਸ਼ਾਦ ਦਿੱਤਾ ਜਾਂਦਾ ਹੈ ਅਤੇ ਜਾਨਵਰ ਦੀ ਬਲੀ ਚੜ੍ਹਾਈ ਜਾਂਦੀ ਹੈ। ਚਰਿਤ੍ਰ ਨੰ: ੪੦੫ ਵਿੱਚ ਸਪਸ਼ਟ ਲਿਖਿਆ ਹੈ ਕਿ ਮਹਾਕਾਲ ਨੂੰ ਪਸੀਨਾ ਆਉਂਦਾ ਹੈ ‘ਭਯੋ ਪ੍ਰਸੇਤਾ` ਅਰਥਾਤ ਸ਼ਰੀਰਧਾਰੀ ਹੈ। ਸੋਧਕ ਕਮੇਟੀ ਨੇ ੧੯੬੭ ਦੀ ਛਪੀ ਬੀੜ ਵਿੱਚ ਫੁਟਨੋਟ ਵਿੱਚ ਮਹਾਕਾਲ ਦਾ ਅਰਥ ਵਾਹਿਗੁਰੂ ਲਿਖਕੇ ਅਪਣੀ ਅਗਿਆਨਤਾ ਦਾ ਪ੍ਰਤੱਖ ਸਬੂਤ ਦੇ ਦਿੱਤਾ ਹੈ। ਗੁਰਬਾਣੀ ਦਾ ਫ਼ੈਸਲਾ:- ਜਪਿ ਗੋਬਿੰਦੁ ਗੋਪਾਲ ਲਾਲੁ।। ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ।। (ਰਾਮਕਲੀ ਮ: ੫, ਅੰ: ੮੮੫) ਮਹਾਕਾਲ = ਮੌਤ ਦਾ ਦੇਵਤਾ।)

ਆਪ ਜੀ ਨੂ ਦਸ ਚੁਕੇ ਹਾਂ ਕੇ ਹਿੰਦੁਆਂ ਦਾ ਮਹਾਕਾਲ ਜੋ ਸ਼ਿਵ ਜੀ ਵੀ ਹੈ , ਦਸਮ ਗਰੰਥ ਦਾ ਮਹਾਂ ਕਾਲ ਨਹੀਂ । ਵਿਸਥਾਰ ਲਈ ਮੇਰੇ ਲੇਖ ਜਿਹਨਾ ਵਿਚ ਸ਼ਿਵ ਜੀ ਦੀ ਓਕਾਤ ਦਸੀ ਗਈ ਹੈ ਸ੍ਰੀ ਦਸਮ ਗਰੰਥ ਮੁਤਾਬਿਕ ਤੇ ਦਸਿਆ ਗਿਆ ਹੈ ਕੇ ਮਹਾਂਕਾਲ ਹਿੰਦੁਆਂ ਦਾ ਸ਼ਿਵ ਮਹਾਂ ਕਾਲ ਕਿਵੇ ਨਹੀਂ ਹੈ , ਪਢ਼ਨ  ਦੀ ਕਿਰਪਾਲਤਾ ਕਰਨੀ। ਬਾਕੀ ਜਿਥੋਂ ਤਕ ਮਹਾਕਾਲ   ਨੂ ਪਸੀਨਾ ਆਣ ਦੀ ਗਲ ਹੈ ਤਾਂ ਦਸੋ ਕੇ ਜੇ ਗੁਰੂ ਗਰੰਥ ਸਾਹਿਬ ਵਿਚਲੇ ਅਕਾਲ ਪੁਰਖ ਦੇ ਵਾਲ ਹੋ ਸਕਦੇ ਹਨ , ਹਥ  ਵਿਚ ਗਦਾ, ਗਲੇ ਵਿਚ ਮਾਲਾ , ਮਥੇ ਤੇ ਤਿਲਕ, ਉਂਗਲ ਤੇ ਚਕ੍ਰ, ਤੇ ਸਵਾਰੀ ਓਸ ਦੀ ਗਰੂੜ ( ਪੰਛੀ ) ਤੇ ਹੋ ਸਕਦੀ ਹੈ ਤਾਂ ਫਿਰ ਓਸ ਨੂ ਪਸੀਨਾ ਕਿਓਂ ਨਹੀਂ ਆ ਸਕਦਾ? ਆਪ ਦਸੋ ਕੇ ਮੋਤ ਤੇ ਸਮਾਂ ਵਾਹੇਗੁਰੁ ਹਥ ਨਹੀਂ? ਜੇ ਨਹੀਂ ਤਾਂ ਫਿਰ ਆਪ ਜੀ  ਮੁਤਾਬਿਕ ਮੋਤ ਕਿਸੇ  ਹੋਰ ਦੇ ਹਥ  ਹੈ? ਮਹਾ ਕਾਲ ਜਾਂ ਕਾਲ  ਪੁਰਖ ਓਹ ਹੁੰਦਾ ਹੈ ਜਿਸ ਦੇ ਹਥ ਮੋਤ ਹੋਵੇ, ਜਿਸ ਦੇ ਹਥ ਸਮਾਂ ਹੋਵੇ। ਜੇ ਵਾਹੇਗੁਰੁ ਸਾਡੇ ਵਿਚ ਵਿਚਰ ਰਿਹਾ ਹੈ ਤਾਂ ਓਹ  ਸਮੇ ਵਿਚ ਹੀ ਵਿਚਰ ਰਿਹਾ ਹੋਵੇਗਾ। ਇਸੇ ਲਈ ਓਸ ਨੂ ਕਾਲ ਪੁਰਖ ਵੀ ਕਹ ਦਿਤਾ ਗਿਆ ਹੈ। ਇਹ ਵੀ ਓਸ ਦਾ ਕਿਰਤਮ ਜਾਣੀ ਗੁਣਕਾਰੀ ਨਾਮ ਹੈ ਜੋ ਜਾਪੁ ਸਾਹਿਬ ਦੇ ਪਹਲੇ ਸ਼ੰਦ ਵਿਚ ਦਸਿਆ ਗਿਆ ਹੈ । ਜਿਸ ਨੂ ਜਾਪੁ ਸਾਹਿਬ ਦਾ ਪਹਲਾ ਸ਼ੰਦ ਹੀ ਸਮਜ ਨਾ ਆਇਆ ਹੋਵੇ,ਓਹ  ਵੀ ਜੋ ਸਿਧੀ ਤੇ ਸਪਸ਼ਟ ਹਿੰਦੀ ਭਾਸ਼ਾ ਵਿਚ ਲਿਖਿਆ ਹੋਇਆ ਹੈ ਤਾਂ ਓਸ ਨੂ ਸੰਸਕ੍ਰਿਤ ਦੇ ਮਾਰਕੰਡੇ ਪੁਰਾਨ , ਵੇਦ ਕਿਦਾਂ ਸਮਜ ਆ ਸਕਦੇ ਹਨ? ਸੋ ਏਸ ਦਾ ਮਤਲਬ ਤਾ ਇਹ ਹੋਇਆ ਕੇ ਅਸੀਂ ਆਪ ਜੀ ਤੇ  ਵੇਦ ਜਾਂ ਹਿੰਦੂ  ਗ੍ਰੰਥ ਦਾ ਮਤਲਬ ਸਮ੍ਜਨ ਲਈ ਵਿਸ਼ਵਾਸ ਨਹੀਂ ਕਰ ਸਕਦੇ । ਸੋ ਸਿਧ ਹੋਇਆ ਕੇ ਅਗਿਆਨਤਾ ਦਾ ਸਬੂਤ ਸੋਧਕ ਕਮੇਟੀ ਨੇ ਨਹੀਂ ਆਪ ਜੀ ਨੇ ਹੀ ਇਹਨਾ ਪ੍ਰਸ਼੍ਨਾ ਵਿਚ ਬਹੁਤ ਵਾਰ ਦਿਤਾ ਹੈ । ਬਾਕੀ ਰਹੀ ਕੇ ਮਹਾਕਾਲ ਰੂਪ ਵਾਹੇਗੁਰੁ ਕਿਦਾਂ ਖਾਂਦਾ ਹੈ, ਸੋ ਆਪ ਜੀ ਮੇਰੇ ਲੇਖ "ਫਿਰ ਨਾ ਖਾਈ ਮਹਾਕਾਲ " ਵਿਚ ਪਢ਼ ਸਕਦੇ ਹੋ ।


ਸਵਾਲ ਨੰ: ੧੪:- ਬਚਿਤ੍ਰ ਨਾਟਕ ਗ੍ਰੰਥ ਵਿੱਚ ਰਚਨਹਾਰੇ ਲਿਖਾਰੀਆਂ ਦੇ ਨਾਂ ਕਬਿ ਸਯਾਮ, ਕਬਿ ਰਾਮ ਤੇ ਕਬਿ ਕਾਲ ਅਨੇਕਾਂ ਪੰਨਿਆਂ ਤੇ ਲਿਖੇ ਹਨ। ਕਈ ਥਾਂਈਂ ਇਹ ਕਵੀ ਲਿਖਦੇ ਹਨ ਕਿ `ਚੂਕ ਹੋਇ ਕਬਿ ਲੇਹੁ ਸੁਧਾਰੀ।। ` ਕਵੀ ਤੋਂ ਕੋਈ ਗਲਤੀ ਹੋ ਜਾਵੇ ਤਾਂ ਪਾਠਕ ਆਪੇ ਹੀ ਸੋਧ ਲਵੇ ਅਰਥਾਤ ਲਿਖਾਰੀ ਭੁਲਣਹਾਰ ਹੈ! ! ? (ਪੜੋ, ਪੰਨੇ ਨੰ: ੨੫੪, ੩੧੦, ੫੭੦, ੧੨੭੩)
ਜੇ ਲਿਖਾਰੀ ਕਵਿ ਦਸਮ ਨਾਨਕ ਮੰਨੀਏ, ਤਾਂ ਦਸੋ ਕੀ ਦਸਮ ਨਾਨਕ ਨੂੰ ਭੁਲਣਹਾਰ ਮੰਨ ਲਈਏ?
ਗੁਰਬਾਣੀ ਦਾ ਫ਼ੈਸਲਾ: ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। (ਅੰ: ੬੧), ਤਾਂ ਦਸੋ, ਇਹ ਗ੍ਰੰਥ ਗੁਰੂ ਰਚਿਤ ਕਿਵੇਂ?

ਇਹ ਪ੍ਰਸ਼ਨ ਕੋਈ ਸਿਆਣਪ ਵਾਲਾ ਪ੍ਰਸ਼੍ਨ ਨਹੀਂ ਹੈ । ਇਹ ਮੇਹਣਾ ਮਾਰਨ ਵਾਲੀ ਗਲ ਹੈ ਕੇ ਆਟਾ ਗੁਨ੍ਦੀ ਦਾ ਸਿਰ ਕਿਓਂ ਹਿਲਦਾ ਹੈ । ਜੇ ਤੁਸੀਂ ਗੁਰੂ ਗਰੰਥ ਸਾਹਿਬ ਪਢ਼ ਲੇਂਦੇ ਤਾਂ ਪਤਾ ਲਗਦਾ ਕੇ ਗੁਰੂ ਸਾਹਿਬ ਤਾ ਕਹ ਰਹੇ ਨੇ "ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ" , ਸੋ ਆਪ ਜੀ ਮੁਤਾਬੀਕ ਤਾਂ ਫਿਰ ਇਹ ਗੁਰਬਾਣੀ ਨਾ ਹੋਈ ਕਿਓਂ ਕੇ ਇਥੇ ਗੁਰੂ ਸਾਹਿਬ ਆਪਣੇ ਆਪ ਨੂ ਭੂਲਨਹਾਰ ਵੀ ਕਹ ਰਹੇ ਹਨ ਤੇ ਪਤਿਤ ਵੀ ਕਹ ਰਹੇ ਹਨ। ਤੇ ਸਬ ਸਿਖਾਂ ਨੂ ਪਤਾ ਹੈ ਕੇ ਪਤਿਤ ਕੋਣ ਹੁੰਦਾ ਹੈ । ਇਕ ਹੋਰ ਤੁਕ "ਨਾਨਕੁ  ਨੀਚੁ  ਕਹੈ ਵੀਚਾਰੁ  " ਹੁਣ ਆਪ ਜੀ ਦਾ ਕਿ ਵੀਚਾਰ ਹੈ। ਕਲ ਨੂ ਕਹੋਗੇ ਕੇ ਇਹ ਵੀ ਗੁਰਬਾਣੀ ਨਹੀਂ ਕਿਓਂ ਕੇ ਨਾਨਕ ਨੂ ਨੀਚ ਲਿਖਿਆ ਗਿਆ ਹੈ ਤੇ ਸਾਰੇ  ਸਿਖ ਮੂਰਖ ਹਨ ਕੇ ਆਪਣੇ ਹੀ ਗੁਰੂ ਨੂ ਸਵੇਰੇ ਸ਼ਾਮ ਗਾਲਾਂ ਦੇ ਰਹੇ ਹਨ। ਕਿਆ ਕਹਨੇ ਵਰ ਜੀ ਓਸ ਸੋਚ ਦੇ ਜਿਸ ਵਿਚੋਂ ਇਹ ਪ੍ਰਸ਼੍ਨ ਨਿਕਲਿਆ।


ਸਵਾਲ ਨੰ: ੧੫:- ਗੁਰੂ ਗ੍ਰੰਥ ਸਾਹਿਬ ਵਿੱਚ ਸਭ ਥਾਂਈਂ ਨਾਨਕ-ਬਾਣੀ ਦਾ ਸਿਰਲੇਖ ਮਹਲਾ ੧, ਮਹਲਾ ੨… ਮਹਲਾ ੫, ਮਹਲਾ ੯ ਲਿਖਿਆ ਹੈ; ਮਹਲਾ ਦਾ ਅਰਥ ਹੈ ਸ਼ਰੀਰ। (ਸ਼ਰੀਰ ਬਦਲਦੇ ਰਹੇ ਪਰ ਜੋਤ ਜੁਗਤਿ ਨਹੀ ਬਦਲੇ।) ਪਰ ਬਚਿਤ੍ਰ ਨਾਟਕ ਗ੍ਰੰਥ/ਦਸਮ ਗ੍ਰੰਥ ਵਿੱਚ ਪਾਤਸ਼ਾਹੀ ੧੦ ਲਿਖਿਆ ਹੈ, ਮਹਲਾ ੧੦ ਕਿਉਂ ਨਹੀ?
(ਨੋਟ; ਪਾਤਸ਼ਾਹੀ ੧੦ ਸਿਖਾਂ ਨੂੰ ਧੋਖਾ ਦੇਣ ਲਈ ਲਿਖਿਆ ਗਿਆ ਹੈ। ਪੰਨਾ ੧੫੫ ਤੇ ਪਾਤਸ਼ਾਹੀ ੧੦ ਲ਼ਿਖਣ ਉਪਰੰਤ ਪੰਕਤੀ ‘ਬਰਨਤ ਸਯਾਮ ਜਥਾ ਮਤ ਭਾਈ।। ` ਸਪਸ਼ਟ ਕਰਦੀ ਹੈ ਕਿ ਸਯਾਮ ਕਵਿ ਹੀ ਪਾਤਸ਼ਾਹੀ ੧੦ ਅਖਵਾ ਰਿਹਾ ਹੈ।)
ਸਿਖ ਸੰਗਤਾਂ ਸਤਿਕਾਰ ਵਜੋਂ ਗੁਰੂ ਸਾਹਿਬ ਨੂੰ ਪਾਤਸ਼ਾਹ, ਸੱਚੇ ਪਾਤਸ਼ਾਹ ਆਖਦੀਆਂ ਸਨ ਪਰ ਗੁਰੂ ਸਾਹਿਬ ਹਲੀਮੀ ਵਿੱਚ ਨਾਨਕੁ ਨੀਚੁ, ਨਾਨਕੁ ਗਰੀਬੁ. . ਬਾਣੀ ਵਿੱਚ ਲਿਖਦੇ ਹਨ। ‘ਪਾਤਸ਼ਾਹੀ ੧੦` ਕਿਸੇ ਅਗਿਆਨੀ ਜਾਂ ਸ਼ਰਾਰਤੀ ਨੇ ਲਿਖਿਆ ਹੈ।

ਮੇਰਾ ਸਵਾਲ ਹੈ ਆਪਜੀ ਨੂ , ਭਟਾਂ ਨੇ ਗੁਰੂ ਸਾਹਿਬ ਨੂ ਪਾਤਸ਼ਾਹ ਕਹ ਕੇ , ਅਕਾਲਪੁਰਖ ਕਹ ਕੇਬੁਲਾਇਆ ਹੈ ਤੇ ਗੁਰੂ ਅਰਜਨ ਦੇਵ ਜੀ ਨੇ ਓਹਨਾ ਦੀ ਬਾਨੀ ਨੂ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤਾ ਹੈ । ਸੋ ਆਪ ਜੀ ਹੁਣ ਕਹੋਗੇ ਕੇ ਗੁਰੂ ਸਾਹਿਬ ਆਪਣੀ ਸਿਫਤਾਂ ਦੇ ਪੁਲ ਬਨਵਾ ਰਹੇ ਸਨ ਤੇ ਓਹਨੁ ਬਾਨੀ ਵਿਚ ਦਰਜ ਕਰੀ ਜਾ ਰਹੇ ਸਨ । ਪਾਤਸ਼ਾਹ ਹੀ ਤਖਤ ਤੇ ਬੇਠਦਾ ਹੈ ਤੇ ਰਾਮ ਕਲੀ ਕਿ ਵਾਰ ਵਿਚ ਸਤਾ ਤੇ ਬਲਵੰਡ ਨੇ ਲਿਖਿਆ ਹੈ "ਤਖਤ ਬੈਠਾ ਅਰਜਨ ਗੁਰੂ " ਹੁਣ ਦਸੋ ਆਪ ਜੀ ਦਾ ਕਿ ਵੀਚਾਰ ਹੈ । ਗੁਰੂ ਸਾਹਿਬ ਨੇ ਕਲਗੀ ਲਾਈ , ਫੋਜਾਂ ਰਾਖਿਆਂ , ਹਾਥੀ ਰਖੇ ਕੀ ਇਹ ਪਾਤਸ਼ਾਹੀ ਦੀ ਨਿਸ਼ਾਨੀ ਨਹੀਂ ? ਆਪ ਜੀ ਵਾਂਗੂ ਰਾਧਾ ਸਵਾਮੀ ਵੀ ਇਹੋ ਿਕਹਦੇ ਨੇ ਕੇ ਅਸੀਂ ਪੰਜ ਗੁਰੂਆਂ ਤੋ ਬਾਅਦ ਨਹੀਂ ਕਿਸੇ ਨੂ ਗੁਰੂ ਨਹੀ ਮਨਦੇ ਕਿਓਂ ਕੇ ਇਹਨਾ ਨੇ ਫ਼ਕੀਰੀ ਵੇਸ ਤਿਆਗ ਦਿਤਾ ਸੀ। ਸੋ ਹੁਣ ਤੋਹਾਨੂ ਦਸੋ ਕੀ ਕਹੀਏ ? ਜੇ ਇਹ ਕਿਸੇ ਲਿਖਾਰੀ ਨੇ ਸਿਖ ਪੰਥ ਵਿਚ ਘ੍ਸੋਰਨ ਲਈ ਲਿਖਿਆ ਹੁੰਦਾ ਤਾਂ ਓਹ ਉਪਰ  ਮਹਲਾ ਤੇ ਅਖੀਰ ਵਿਚ ਨਾਨਕ ਪਦ ਜਰੂਰ ਲਿਖਦਾ । ਆਪ ਜੀ ਦਸ ਸਕਦੇ ਹੋ ਕੇ ਸਿਯਾਮ ਦਾ ਮਤਲਬ ਕੀ ਹੁੰਦਾ ਹੈ? ਤੇ ਰਾਮ ਦਾ ਮਤਲਬ ਕੀ ਹੁੰਦਾ ਹੈ ? ਇਹ ਗ੍ਰੰਥ ਖਾਲਸੇ ਦੇ ਪਾਤਸ਼ਾਹ ਨੇ ਲਿਖਿਆ ਹੈ, ਜਿਸ ਨੇ ਆਪ ਪਾਤਸ਼ਾਹੀ ਰਖੀ ਤੇ ਆਪ  ਹੁਕਮਨਾਮੇ ਜਾਰੀ ਕੀਤੇ, ਸੋ ਓਹ ਆਪਣੇ ਆਪ ਨੂ ਪਾਤਸ਼ਾਹ ਲਿਖਦਾ ਹੋਵੇਗਾ ਓਸ ਵਿਚ ਕੋਈ ਸ਼ਕ ਨਹੀਂ ਪਰ ਅਭਿਮਾਨ ਵਿਚ ਆ ਕੇ ਪਾਤਸ਼ਾਹ ਨਹੀਂ ਲਿਖਿਆ ਇਹ ਵੀ ਤੋਹਾਨੂ ਦਸ ਦੇਵਾਂ ਕੀਤੇ ਆਪ ਜੀ ਕਿਸੇ ਭੁਲੇਖੇ ਦੇ ਸ਼ਿਕਾਰ ਹੋ ਜਾਵੋ। ਜੇ ਹੌਮੇ ਵਿਚ ਲਿਖਿਆ ਹੁੰਦਾ ਤਾਂ ਫਿਰ ਖਾਲਸੇ ਲਾਈ ਇਹ ਨਾ ਲਿਖਦੇ " ਇਨ ਹੀ ਕੀ ਕ੍ਰਿਪਾ ਤੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕ੍ਰੋਰ ਪਰੇ " ਜਾਂ " ਮੇਰ ਕਰੋ ਤ੍ਰਿਣ  ਤੇ ਮੋਹੇ ਜਾਈ" । ਦੇਖੋ ਆਪਣੇ ਆਪ ਨੂ ਪਾਤਸ਼ਾਹ ਕੇਹਨ ਵਾਲਾ ਸਾਡਾ
 ਗੁਰੂ ਆਪਣੇ ਆਪ ਨੂ ਇਕ ਕਿਨਕਾ ਤੇ ਓਹ ਵੀ ਘਾਹ ਦਾ ਲਿਖਦਾ ਹੈ । ਤੋਹਾਨੂ ਇਹ ਹਲੀਮੀ ਨਜਰ ਨਹੀਂ ਆਈ ? ਦਸਮ ਗਰੰਥ ਵਿਚ ਤਾ ਖੁਦ ਸਾਹਿਬ ਨੇ ਲਿਖਿਆ ਹੈ ਤੇ ਦਸ ਗੁਰੂ ਸਾਹਿਬਾਨ ਦੇ ਸਰੀਰ ਬਦਲੇ ਨੇ ਪਰ ਆਤਮਾ ਓਹੀ ਹੈ ਤੇ ਇਕ ਗਲ ਫਿਰ ਸਮਜਾ ਦੇਵਾਂ , ਗੁਰੂ ਗਰੰਥ ਸਾਹਿਬ ਵਿਚ ਭਟਾਂ ਨੇ ਸਿਰਫ ਪੰਜ ਗੁਰੂ ਸਾਹਿਬਾਨ ਤਕ ਲਿਖਿਆ ਹੈ ਕੇ ਸਰੀਰ ਬਦਲੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਗੁਰੂ ਸਾਹਿਬਾਨ ਦਾ ਜਿਕਰ ਇਤਾ ਹੈ ਕੇ ਓਹ ਇਕ ਜੋਤ ਹਨ ਜਿਸ ਦੀ ਮਿਸਾਲ ਹੇਠਾਂ ਲਿਖੀ ਹੈ :


ਸ੍ਰੀ ਨਾਨਕ ਅੰਗਦਿ ਕਰਿ ਮਾਨਾ ॥ ਅਮਰਦਾਸ ਅੰਗਦ ਪਹਿਚਾਨਾ ॥
स्री नानक अंगदि करि माना ॥ अमरदास अंगद पहिचाना ॥
Sri Nanak was recognized in Angad, and Angad in Amar Das.

ਅਮਰਦਾਸ ਰਾਮਦਾਸ ਕਹਾਯੋ ॥ ਸਾਧਨ ਲਖਾ ਮੂੜ੍ਹ ਨਹਿ ਪਾਯੋ ॥੯॥
अमरदास रामदास कहायो ॥ साधन लखा मूड़्ह नहि पायो ॥९॥
Amar Das was called Ram Das, only the saints know it and the fools did not.9.

ਭਿੰਨ ਭਿੰਨ ਸਭਹੂੰ ਕਰ ਜਾਨਾ ॥ ਏਕ ਰੂਪ ਕਿਨਹੂੰ ਪਹਿਚਾਨਾ ॥
भिंन भिंन सभहूं कर जाना ॥ एक रूप किनहूं पहिचाना ॥
The people on the whole considered them as separate ones, but there were few who recognized them as one and the same.

ਜਿਨ ਜਾਨਾ ਤਿਨ ਹੀ ਸਿਧ ਪਾਈ ॥ ਬਿਨ ਸਮਝੇ ਸਿਧਿ ਹਾਥਿ ਨ ਆਈ ॥੧੦॥
जिन जाना तिन ही सिध पाई ॥ बिन समझे सिधि हाथि न आई ॥१०॥
Those who recognized them as One, they were successful on the spiritual plane. Without recognition there was no success.10.

ਰਾਮਦਾਸ ਹਰਿ ਸੋ ਮਿਲ ਗਏ ॥ ਗੁਰਤਾ ਦੇਤ ਅਰਜਨਿਹ ਭਏ ॥
रामदास हरि सो मिल गए ॥ गुरता देत अरजनिह भए ॥
When Ramdas merged in the Lord, the Guruship was bestowed upon ਅਰਜਨ
.
  ਜਬ ਅਰਜਨ ਪ੍ਰਭੁ ਲੋਕਿ ਸਿਧਾਏ ॥ ਹਰਿਗੋਬਿੰਦ ਤਿਹ ਠਾ ਠਹਰਾਏ ॥੧੧॥
जब अरजन प्रभु लोकि सिधाए ॥ हरिगोबिंद तिह ठा ठहराए ॥११॥
When Arjan left for the abode of the Lord, Hargobind was seated on this throne.11.

ਹਰਿਗੋਬਿੰਦ ਪ੍ਰਭ ਲੋਕਿ ਸਿਧਾਰੇ ॥ ਹਰੀਰਾਇ ਤਹਿ ਠਾਂ ਬੈਠਾਰੇ ॥
हरिगोबिंद प्रभ लोकि सिधारे ॥ हरीराइ तहि ठां बैठारे ॥
When Hargobind left for the abode of the Lord, Har rai was seated in his place.

ਹਰੀਕ੍ਰਿਸਨ ਤਿਨ ਕੇ ਸੁਤ ਵਏ ॥ ਤਿਨ ਤੇ ਤੇਗ ਬਹਾਦਰ ਭਏ ॥੧੨॥
हरीक्रिसन तिन के सुत वए ॥ तिन ते तेग बहादर भए ॥१२॥
Har Krishan (the next Guru) was his son; after him, Tegh Bahadur became the Guru.12.

ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
तिलक जंवू राखा प्रभ ता का ॥ कीनो बडो कलू महि साका ॥
He protected the forehead mark and sacred thread (of the Hindus) which marked a great event in the Iron age.

ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥੧੩॥
साधन हेति इती जिनि करी ॥ सीसु दीआ पर सी न उचरी ॥१३॥
For the sake of saints, he laid down his head without even a sign.13.

ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥
धरम हेति साका जिनि कीआ ॥ सीसु दीआ पर सिररु न दीआ ॥
For the sake of Dharma, he sacrificed himself. He laid down his head but not his creed.

ਹੁਣ ਦਾਸੋ ਕੀ ਇਹ ਗਲਤ ਹੈ ? ਸਾਡੇ ਗੁਰੂ ਸਾਹਿਬ ਨੇ ਤਾਂ ਸਗੋਂ ਹਿੰਦੂ ਕੋਮ ਲਾਈ ਸਿਰ ਦਿਤਾ ਪਰ ਜੇ ਇਹ ਲੋਕ ਅਕਿਰਤਘਣ ਹੋ ਜਾਣ ਤਾਂ ਸਾਡਾ ਕੀ ਕਸੂਰ? ਇਹ ਤੇ ਅਜੇ ਕਲ ਹਿੰਦੂ ਹੀ ਕਹ ਰਹੇ ਨੇ ਕੇ ਗੁਰੂ ਤੇਗ ਬਹਾਦੁਰ ਸਾਹਿਬ  ਨੇ ਹਿੰਦੂਆਂ ਨੂ ਬਚਾਣ ਲਾਈ ਜਾਨ ਨਹੀਂ ਦਿਤੀ ਓਹ ਤੇ ਰਾਜਨੀਤਿਕ ਕਰਨਾ ਕਰ ਕੇ ਕਤਲ ਕੀਤੇ ਗਏ ਸੀ । ਕੀ ਏਸੇ ਲੋਕ ਚਾਹੁਣਗੇ ਕੇ ਓਹਨਾ ਦੇ ਉਤੇ ਸਾਡੇ ਗੁਰੂ ਸਾਹਿਬਾਨ ਦੇ ਉਪਕਾਰ ਦੀ ਇਕੋ ਇਕ ਇਤਿਹਾਸਿਕ ਗਵਾਹੀ ਜੋ ਸ੍ਰੀ ਦਸਮ ਗਰੰਥ ਵਿਚ ਹੈ ਸਾਬਤ ਰਹੇ? ਇਸੇ ਲਾਈ ਓਹਨਾ ਨੂ ਇਹ ਸਬ ਚੁਬ੍ਦਾ ਹੈ । ਜਿਸ ਗਰੰਥ ਨੇ ਲੋਕਾਂ ਦੇ ਪਖੰਡ ਵਾਦ, ਅਵਤਾਰ ਪੂਜਾ , ਮੂਰਤੀ ਪੂਜਾ , ਧਰਮ ਦੇ ਨਾਮ ਤੇ ਸੁਨਤ ਦੀਆਂ ਧਜੀਆਂ ਉੜਾ ਦਿਤੀਆਂ  ਹੋਣ , ਓਸ ਦੀ ਵਿਰੋਧਤਾ ਕੋਣ ਕਰੇਗਾ ? ਆਪ ਸ੍ਮ੍ਜ੍ਦਾਰ ਹੋ ।

ਬਾਕੀ ਦੇ ਸਵਾਲਾਂ ਦੇ ਜਵਾਬ ਅਗਲੀ ਕਿਸ਼੍ਤ ਵਿਚ ਦਿਤੇ ਜਾਨਗੇ।

ਤੇਜਵੰਤ ਕਵਲਜੀਤ ਸਿੰਘ (੨੦/੦੮/੧੧ )  
copyright @TejwantKawaljit Singh. Any edition done without the written permission of the author will be considered illegal and legal action would be taken at the expense of the editocopyright @TejwantKawaljit Singh. Any edition done without the written permission of the author will be considered illegal and legal action would be taken at the expense of the editor

ਸ੍ਰੀ ਦਸਮ ਗਰੰਥ ਵਿਚ ਅਵਤਾਰ ਵਾਦ ਦਾ ਖੰਡਨ- TejwantKawaljit Singh

Condemnation of the concept in Hindu theology that God takes various incarnations

ਕਿਤੇ ਕਿਸਨ ਸੇ ਕੀਟ ਕੋਟੈ ਉਪਾਏ, ਉਸਾਰੇ ਗੜੇ ਫਿਰ ਮੇਟੇ ਬਨਾਏ॥
He hath Created millions of Krishnas like worms. He Created them, annihilated them, again created them, again destroyed them.

ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥
Somewhere He hath created millions of servants like Krishna. Somewhere He hath effaced and then created (many) like Rama. (pg.98)

ਰਾਮ ਰਹੀਮ ਉਬਾਰ ਨ ਸਕਹੈ ਜਾਕਰ ਨਾਮ ਰਟੈ ਹੈ॥ਬ੍ਰਹਮਾ ਬਿਸ਼ਨ ਰੁਦ੍ਰ ਸੂਰਹ ਸਸਿ ਤੇ ਬਸਿ ਕਾਲ ਸਭੈ ਹੈ ॥੧ (ਸ. ਹਜਾਰੇ)
Ram and Rahim whose names you are uttering cant save you. Brahma, Vishnu Shiva, Sun and Moon, all are subject to the power of Death.1. .(pg.1349)

ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ॥ਸਿੰਮ੍ਰਿਤ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈਂ ਹਮ ਏਕਨ ਜਾਨਯੋ॥ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥(ਰਾਮਾਵਤਾਰ)
O God ! the day when I caught hold of your feet, I do not bring anyone else under my sight; none other is liked by me now; the Puranas and the Quran try to know Thee by the names of Ram and Rahim and talk about you through several stories, but I do not accept these

ਜਾਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਯਾਮ ਕਹੈ ਹੈ॥(ਸਬਦ ਹਜ਼ਾਰੇ ਪਾ.10)
He, whose form and colour are not, how can he be called Shyaam (black)? .(p1349)

ਕਾਹੂ ਕਹਯੋ ਕ੍ਰਿਸਨਾਂ ਕਹੁ ਕਾਹੂ ਮਨੈ ਅਵਤਾਰਨ ਮਾਨਯੋ॥ ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ॥...ਅੰਤ ਮਰੇ ਪਛੁਤਾਇ ਪ੍ਰਿਥੀ ਪਰ, ਜੇ ਜਗ ਮੈ ਅਵਤਾਰ ਕਹਾਏ॥(33 ਸਵੈਯੇ)
Someone calls Him Ram or Krishna and someone believes in His incarnations, but my mind has forsaken all useless actions and has accepted only One Creator.12. (p. 1352)

ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮ ਭ੍ਰਮਾਨਯੋ ॥ਕਾਲ ਹੀ ਪਾਇ ਸਦਾ ਸ਼ਿਵਜੂ ਸਭ ਦੇਸ ਬਿਦੇਸ ਭਇਆ ਹਮ ਜਾਨਯੋ ॥
Brahma came into being under the control of time and taking his staff and pot his hand, he wandered on the earth; Shiva was also under the control of time and wandered in various countries far and near;

ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਿਹ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥……..ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥
Thou hast meditated on millions of Krishnas, Vishnus, Ramas and Rahims. Thou hast recited the name of Brahma and established Shivalingam, even then none could save thee…….They cannot save themselves from the blow of death, how can they protect thee? They are all hanging in the blazing fire of anger, therefore they will cause thy hanging similarly. (pg111)

ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥ਕਾਨ ਸੁਨੇ ਪਹਿਚਾਨ ਨ ਤਿਨ ਸੋਂ ॥ਲਿਵ ਲਾਗੀ ਮੋਰੀ ਪਗ ਇਨ ਸੋਂ ॥੪੩੪॥(ਕ੍ਰਿ.ਵਤਾਰ)
I do not adore Ganesha in the beginning and also do not meditate on Krishna and Vishnu; I have only heard about them with my ears and I do not recognize them; my consciousness is absorbed at the feet of the Supreme Lord.434.

ਖੋਜ ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕ ਅੰਤ ਨ ਪਾਯੋ ॥ਤਾਹੀ ਕੀ ਬਾਤ ਸੁਨੋ ਤੁਮਰੇ ਮੁਖ ਤੇ ਸੁਕਦੇਵ ਇਹੈ ਠਹਰਾਯੋ ॥੨੪੦੩॥
He, whom Shiva etc. had been searching, but could not know His Mystery; O Shukdev ! relate to me the story of that Lord.2403.

ਜੌ ਕਹੌ ਰਾਮ ਅਜੋਨਿ ਅਜੈ ਅਤਿ ਕਾਹੇ ਕੌ ਕੌਸ਼ਲ ਕੁੱਖ ਜਯੋ ਜੂ ॥ਕਾਲ ਹੂੰ ਕਾਲ ਕਹੈ ਜਿਹਿ ਕੌ ਕਿਹਿ ਕਾਰਣ ਕਾਲ ਤੇ ਦੀਨ ਭਯੋ ਜੂ ॥
If you consider Ram, the Lord as Unborn, then how did he take birth from the womb of Kaushalya? He, who is said to be the destroyer of death, then why did he become subjugated himself before death?

ਸੱਤ ਸਰੂਪ ਬਿਬੈਰ ਕਹਾਇ ਸੁ ਕਯੋਂ ਪਥ ਕੌ ਰਥ ਹਾਂਕ ਧਯੋ ਜੂ ॥ਤਾਹੀ ਕੋ ਮਾਨਿ ਪ੍ਰਭੂ ਕਰਿ ਕੈ ਜਿਹ ਕੋ ਕੋਊ ਭੇਦੁ ਨ ਲੇਨ ਲਯੋ ਜੂ ॥੧੩॥
If he (Krishna) is called the Truth-incarnate, beyond enmity and opposition, then why did he become the charioteer of Arjuna? O mind! you only consider him the Lord God, whose Mysetry could not be known to anyone.13.

ਕਯੋਂ ਕਹੁ ਕ੍ਰਿਸ਼ਨ ਕ੍ਰਿਪਾਨਿਧ ਹੈ ਕਿਹ ਕਾਜ ਤੇ ਬੱਧਕ ਬਾਣ ਲਗਾਯੋ ॥ਅਉਰ ਕੁਲੀਨ ਉਧਾਰਤ ਜੋ ਕਿਹ ਤੇ ਅਪਨੋ ਕੁਲ ਨਾਸੁ ਕਰਾਯੋ ॥
Krishna himself is considered the treasure of Grace, then why did the hunter shot his arrow at him? He has been described as redeeming the clans of others then he caused the destruction of his own clan;

ਆਦਿ ਅਜੋਨਿ ਕਹਾਇ ਕਹੋ ਕਿਮ ਦੇਵਕਿ ਕੇ ਜਠਰੰਤਰ ਆਯੋ ॥ਤਾਤ ਨ ਮਾਤ ਕਹੈ ਜਿਹ ਕੋ ਤਿਹ ਕਯੋਂ ਬਸੁਦੇਵਹਿ ਬਾਪੁ ਕਹਾਯੋ ॥੧੪॥
If he (Krishna) is said to be unborn and without a beginning, then how did he come into the womb of Devaki? He, who is considered without any father or mother, then why did he cause Vasudev to be called his father? 14.

ਕਾਹੇ ਕੋ ਏਸ਼ ਮਹੇਸ਼ਹਿ ਭਾਖਤ ਕਾਹਿ ਦਿਜੇਸ਼ ਕੋ ਏਸ ਬਖਾਨਯੋ ॥ਹੈ ਨ ਰਘ੍ਵੇਸ਼ ਜਦ੍ਵੇਸ਼ ਰਮਾਪਤਿ ਤੈ ਜਿਨ ਕੌ ਬਿਸ੍ਵਨਾਥ ਪਛਾਨਯੋ ॥
Why do you consider Shiva or Brahma as the Lord? There is none amongst Ram, Krishna and Vishnu, who may be considered as the Lord of the Universe by you;

ਏਕ ਕੋ ਛਾਡਿ ਅਨੇਕ ਭਜੈ ਸੁਕਦੇਵ ਪਰਾਸਰ ਬਯਾਸ ਝੁਠਾਨਯੋ ॥ਫੋਕਟ ਧਰਮ ਸਜੇ ਸਭ ਹੀ ਹਮ ਏਕ ਹੀ ਕੌ ਬਿਧ ਨੈਕ ਪ੍ਰਮਾਨਯੋ ॥੧੫॥
Relinquishing One Lord, you worship many. Likewise Sukhdev, Prashar and Vyas were proven false due to pantheism. All have established hollow religions. I believe in One God who reveals Himself in multifarious modes.(15)

ਕੋਊ ਦਿਜੇਸ਼ ਕੋ ਮਾਨਤ ਹੈ ਅਰੁ ਕੋਊ ਮਹੇਸ਼ ਕੋ ਏਸ਼ ਬਤੈ ਹੈ ॥ਕੋਊ ਕਹੈ ਬਿਸ਼ਨੋ ਬਿਸ਼ਨਾਇਕ ਜਾਹਿ ਭਜੇ ਅਘ ਓਘ ਕਟੈ ਹੈ ॥
Someone calls Brahma as the Lord-God and someone tells the same thing about Shiva; someone considers Vishnu as the hero of the universe and says that only by remembering him, all the sins will be destroyed;

ਬਾਰ ਹਜ਼ਾਰ ਬਿਚਾਰ ਅਰੇ ਜੜ ਅੰਤ ਸਮੈ ਸਭ ਹੀ ਤਜਿ ਜੈ ਹੈ ॥ਤਾਹੀ ਕੋ ਧਯਾਨ ਪ੍ਰਮਾਨਿ ਹੀਏ ਜੋਊ ਥੇ ਅਬ ਹੈ ਅਰੁ ਆਗੈ ਊ ਹ੍ਵੈ ਹੈ ॥੧੬॥
O fool ! think about it a thousand times, all of them will leave you at the time of death. Therefore, you should only meditate on Him, who was in the past, is there in the present and will also be there in the future.16.

ਕੋਟਕ ਇੰਦ੍ਰ ਕਰੇ ਜਿਹ ਕੋ ਕਈ ਕੋਟਿ ਉਪਿੰਦ੍ਰ ਬਾਨਇ ਖਪਾਯੋ ॥ਦਾਨਵ ਦੇਵ ਫਨਿੰਦ੍ਰ ਧਰਾਧਰ ਪੱਛ ਪਸੂ ਨਹਿ ਜਾਤਿ ਗਨਾਯੋ ॥
He, who created millions of Indras and Upendras and then destroyed them; He, who created innumerable gods, demons, Sheshnaga, tortoises, birds, animals etc.,

ਆਜ ਲਗੇ ਤਪੁ ਸਾਧਤ ਹੈ ਸ਼ਿਵ ਊ ਬ੍ਰਹਮਾ ਕਛੁ ਪਾਰ ਨ ਪਾਯੋ ॥ਬੇਦ ਕਤੇਬ ਨ ਭੇਦ ਲਖਯੋ ਜਿਹ ਸੋਊ ਗੁਰੂ ਗੁਰ ਮੋਹਿ ਬਤਾਯੋ ॥੧੭॥
And for knowing whose Mystery, Shiva and Brahma are performing austerities even till today, but could not know His end; He is such a Guru, whose Mystery could not be comprehended also by Vedas and Katebs and my Guru has told me the same thing.17.

ਬੇਦ ਕਤੇਬ ਨ ਭੇਦ ਲਹਯੋ ਤਿਹਿ ਸਿੱਧ ਸਮਾਧਿ ਸਭੈ ਕਰਿ ਹਾਰੇ ॥ਸਿੰਮ੍ਰਿਤ ਸ਼ਾਸਤ੍ਰ ਬੇਦ ਸਭੈ ਬਹੁ ਭਾਂਤਿ ਪੁਰਾਨ ਬਿਚਾਰ ਬੀਚਾਰੇ ॥
The Vedas and Ketebs could not comprehend His Mystery and the adepts have been defeated in practicing contemplation; Different kinds of thoughts have been mentioned about God in Vedas, Shastras, Puranas and smrities; (p1351)

ਸੋ ਕਿਮ ਮਾਨਸ ਰੂਪ ਕਹਾਏ॥ਸਿਧ ਸਮਾਧਿ ਸਾਧ ਕਰ ਹਾਰੇ ਕਯੋ੍‍ ਨ ਦੇਖਨ ਪਾਏ ॥੧॥ਰਹਾਉ ॥(ਸ. ਹਜ਼ਾਰੇ)
How can He be said to come in human form? The Siddha (adept) in deep meditation became tired of the discipline on not seeing Him in any way…..Pause. (p. 1348)

ਸ਼ੇਸ਼ ਸੁਰੇਸ਼ ਗਣੇਸ਼ ਮਹੇਸੁਰ ਗਾਹਿ ਫਿਰੈ ਸ੍ਰੁਤਿ ਥਾਹ ਨ ਆਯੋ ॥ਰੇ ਮਨ ਮੂੜ ਅਗੂੜ ਇਸੋ ਪ੍ਰਭ ਤੈ ਕਿਹ ਕਾਜਿ ਕਹੋ ਬਿਸਰਾਯੋ ॥4॥1350 33 ਸਵੈਯੇ
Sheshnaga, Indra, Ganesha, Shiva and also the Shrutis (Vedas) could not know Thy Mystery; O my foolish mind! why have you forgotten such a Lord. 4.

POET GAWAL- ONE OF 52 POETS WRITE ABOUT GURU GOBIND SINGH'S BANI

ਪਢਕੈ ਤਿਹਾਰੀ ਬਾਨੀ ਸ੍ਰੀਮਨ ਗੋਬਿੰਦ ਸਿੰਘ,

ਜੀਵਨ ਮੁਕਤ ਜਨ ਹੋਯ ਰਹੈਂ ਅਗ ਮੈ।

ਸਾਧੁ ਮੇਨ ਸ਼ੇਰਪਨ ਸ਼ੇਰ ਮੇਨ ਸਾਧੁਮਨ,

ਦੋਊ ਪਨ ਦੇਖਿਯਤ ਆਪ ਹੀ ਕੇ ਮਗ ਮੇ।

ਗਵਾਲ ਕਵਿ ਅਦਭੁਤ ਬਾਤੇ ਕਹੋਂ ਕੌਨ ਕੌਨ,

ਭੌਨ ਨੌਨ ਜ਼ਾਹਰ ਜ਼ਹੂਰ ਪਗ ਪਗ ਮੇ।

ਸਿਖ ਜੇ ਤਿਹਾਰੇ ਸਭ ਸੰਗਯਾ ਮਾਹਿ ਸਿੰਘ ਭਯੇ,

ਸਮਰ ਮੇ ਸਿੰਘ ਭਯੇ ਸਿੰਘ ਭਯੇ ਜਗ ਮੇ॥

(ਗਵਾਲ ਕਵੀ ,  ਗੁਰ ਮਹਿਮਾ ਰਤਨਾਵਲੀ ਪੰਨਾ 253)

ਚਉਬੀਸ ਅਵਤਾਰ: ਰਚਨਾ ਉਦੇਸ਼ - ਡਾ. ਜਸਬੀਰ ਸਿੰਘ ਸਾਬਰ


ਚਉਬੀਸ ਅਵਤਾਰ: ਰਚਨਾ ਉਦੇਸ਼
- ਡਾ. ਜਸਬੀਰ ਸਿੰਘ ਸਾਬਰ




ਦਸਮ ਗ੍ਰੰਥ ਦੀ ਵਡ ਅਕਾਰੀ ਅਤੇ ਬਹੁ ਚਰਚਿਤ ਰਚਨਾ ਚਉਬੀਸ ਅਵਤਾਰ ਦਾ ਆਮ ਤੌਰ ਤੇ ਸਤਹੀ ਪੱਧਰ ਤੇ ਹੀ ਅਧਿਐਨ ਹੋਇਆ ਹੈ। ਇਸ ਦੇ ਰਚਨਾ ਮੰਤਵ ਨੂੰ ਵੀ ਗੌਣ ਰੂਪ ਪ੍ਰਦਾਨ ਕਰਕੇ ਹੀ ਸਮਝਿਆ ਜਾਂਦਾ ਰਿਹਾ ਹੈ। ਇਸ ਰੁਚੀ ਦਾ ਪ੍ਰਮੁੱਖ ਕਾਰਨ ਹੈ ਇਸ ਰਚਨਾ ਦੇ ਕ੍ਰਤਿਤਵ ਉਤੇ ਲਗਾਇਆ ਗਿਆ ਪ੍ਰਸ਼ਨ ਚਿੰਨ੍ਹ। ਇਸ ਰਚਨਾ ਦੇ ਸਿਰਲੇਖ ਸਨਮੁਖ, ਇਸ ਨੂੰ ਅਵਤਾਰਵਾਦੀ ਭਾਵਨਾ ਉਭਾਰਨ ਵਾਲੀ ਮੰਨ ਕੇ ਇਸ ਦਾ ਪਠਨ ਪਾਠਨ ਕਰਨ ਤੋਂ ਵੀ ਸੰਕੋਚ ਹੀ ਕੀਤਾ ਜਾਂਦਾ ਹੈ। ਵਿਦਵਾਨਾਂ ਦਾ ਮੱਤ ਹੈ ਕਿ ਇਸ ਰਚਨਾ ਨੂੰ ਦਸਮ ਗੁਰੂ ਜੀ ਦੀ ਕਿਰਤ ਮੰਨਣ ਨਾਲ ਗੁਰੂ ਗੋਬਿੰਦ ਸਿੰਘ, ਅਵਤਾਰਵਾਦ ਵਿਚ ਆਸਥਾ ਰਖਣ ਵਾਲੇ ਸਿੱਧ ਹੁੰਦੇ ਹਨ। ਪਰ ਕੀ ਇਹ ਰਚਨਾ ਅਵਤਾਰਵਾਦੀ ਭਾਵਨਾ ਉਭਾਰਨ ਵਾਲੀ ਹੈ ਵੀ? ਇਸ ਪ੍ਰਸ਼ਨ ਦਾ ਸਹੀ ਉੱਤਰ ਇਸ ਰਚਨਾ ਦੇ ਸੰਪੂਰਨ ਪਾਠ ਨੂੰ ਸਹੀ ਪਰਿਪੇਖ ਵਿਚ ਪੜ੍ਹਨ ਉਪਰੰਤ ਹੀ ਲੱਭਦਾ ਹੈ।  ਰਚਨਾ ਦਾ ਗਹਿਰ ਗੰਭੀਰ ਅਧਿਐਨ ਇਸ ਤੱਥ ਨੂੰ ਉਭਾਰਦਾ ਹੈ ਕਿ ਚਉਬੀਸ ਅਵਤਾਰ ਕਥਾ ਵਿਚ ਅਵਤਾਰੀ ਭਾਵਨਾ ਦਾ ਉਭਾਰ ਨਹੀਂ ਸਗੋਂ ਜ਼ੋਰਦਾਰ ਖੰਡਨ ਹੈ।  ਇਹ ਖੰਡਨਾਤਮਕ ਸੁਰ ਵੀ ਸਧਾਰਨ ਨਹੀਂ ਸਗੋਂ ਉਸ ਪੱਧਰ ਦਾ ਹੈ ਜੋ ਗੁਰਬਾਣੀ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਇਕ ਸੁਰਤਾ ਦਿਖਾਉਂਦਾ ਹੈ ਵਖਰਤਾ ਨਹੀਂ।  ਇਸ ਤੱਥ ਦੀ ਪੁਸਟੀ ਕਰਦੇ ਹਨ ਚਉਬੀਸ ਅਵਤਾਰ ਕਥਾ ਦੇ ਅਰੰਭਕ 38 ਛੰਦ ਜੋ ਗੁਰਬਾਣੀ ਵਾਂਗ ਹੀ ਸਮੇਂ ਸਮੇਂ ਹੋਏ ਅਵਤਾਰਾਂ ਨੂੰ ਕਾਲ-ਯੁਕਤ ਅਤੇ ਕੇਵਲ ਇਕੋ ਇਕ ਪਤਮਾਤਮਾ ਦੀ ਹਸਤੀ ਨੂੰ ਅਕਾਲ ਦਰਸਾਉਂਦੇ ਹਨ।  ਜੇਕਰ ਗੁਰਬਾਣੀ ਦਾ ਸਿਧਾਂਤ:

  ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹਿ ਜਾਨਹਿ ਭੇਦ॥

  ਅਵਤਾਰ ਨ ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ॥

ਵਾਲਾ ਹੈ ਤਾਂ ਇਸ ਰਚਨਾ ਵਿਚ ਵੀ ਇਹੋ ਸੁਰ ਗੂੰਜਦੀ ਹੈ:

  ਜੋ ਚਉਬੀਸ ਅਵਤਾਰ ਕਹਾਏ॥ ਤਿਨ ਭੀ ਤੁਮ ਪ੍ਰਭ ਤਨਿਕ ਨ ਪਾਏ॥

  ਸਭ ਹੀ ਜਗ ਭਰਮੇ ਭਵਰਾਯੰ॥ ਤਾਤੇ ਨਾਮ ਬੇਅੰਤ ਕਹਾਯੰ॥7॥

 ਏਥੋਂ ਤੱਕ ਕਿ ਇਸ ਰਚਨਾ ਵਿਚ ਤਾਂ ਗੁਰੁ ਅਰਜਨ ਦੇਵ ਜੀ ਦੇ ਕਥਨ ‘ਸਗਲ ਪਰਾਧ ਦੇਹਿ ਲੋਰੋਨੀ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ’ ਅਨੁਸਾਰ ਆਖਿਆ ਗਿਆ ਹੈ ਕਿ

  ਜੋ ਜੋ ਰੰਗ ਏਕ ਕੇ ਰਾਚੇ॥ ਤੇ ਤੇ ਲੋਕ ਲਾਜ ਤਜਿ ਨਾਚੇ॥

  ਆਦਿ ਪੁਰਖ ਜਿਨਿ ਏਕੁ ਪਛਾਨਾ॥ ਦੁਤੀਆ ਭਾਵ ਨ ਮਨ ਮਹਿ ਆਨਾ॥

  ਜੋ ਜੋ ਭਾਵ ਦੁਤਿਯ ਮਹਿ ਰਾਚੇ॥ ਤੇ ਤੇ ਮੀਤ ਮਿਲਨ ਤੇ ਬਾਚੇ॥

  ਏਕ ਪੁਰਖ ਜਿਨਿ ਨੇਕੁ ਪਛਾਨਾ॥ ਤਿਨ ਹੀ ਪਰਮ ਤਤ ਕਹੈ ਜਾਨਾ॥22॥

  ………

  ਭਿੰਨ ਭਿੰਨ ਜਿਮੁ ਦੇਹ ਧਰਾਏ॥ ਤਿਮੁ ਤਿਮੁ ਕਰ ਅਵਤਾਰ ਕਹਾਏ॥

  ਪਰਮ ਰੂਪ ਜੋ ਏਕ ਕਹਾਯੋ॥ ਅੰਤਿ ਸਭੋ ਤਿਹ ਮੱਧਿ ਮਿਲਯੋ॥33॥

 ਉਪਰੋਕਤ ਹਵਾਲੇ ਸਿਧ ਕਰਦੇ ਹਨ ਕਿ ਜਿਸ ਤਰ੍ਹਾਂ ਗੁਰਬਾਣੀ, ਅਵਤਾਰਵਾਦ ਵਿਚ ਆਸਥਾ ਰਖਣ ਵਾਲੀ ਰੁਚੀ ਨੂੰ ਅਸਵੀਕਾਰ ਕਰਦੀ ਹੈ ਉਸੇ ਤਰ੍ਹਾਂ ਚਉਬੀਸ ਅਵਤਾਰ ਰਚਨਾ ਵਿਚ ਇਨ੍ਹਾਂ ਅਵਤਾਰਾਂ ਨੂੰ ਨਾ ਤਾਂ ਕਿਧਰੇ ਪੂਜਨੀਕ ਪਦ ਹੀ ਪ੍ਰਦਾਨ ਕੀਤਾ ਗਿਆ ਹੈ ਅਤੇ ਨਾ ਹੀ ਇਨ੍ਹਾਂ ਦੀ ਪੂਜਾ-ਅਰਚਨਾ ਕਰਨ ਵੱਲ ਕੀਤਾ ਕੋਈ ਸੰਕੇਤ ਹੀ ਪ੍ਰਾਪਤ ਹੁੰਦਾ ਹੈ।  ਭਾਵ ਚਉਬੀਸ ਅਵਤਾਰ ਰਚਨਾ ਦਾ ਉਦੇਸ਼, ਅਵਤਾਰਵਾਦ ਦੀ (glorification) ਨਹੀਂ ਹੈ ਸਗੋਂ ਜ਼ੁਲਮ ਕਰਨਾ ਅਤੇ ਜ਼ੁਲਮ ਸਹਿਣ ਵਾਲੀ ਰੁਚੀ ਨੂੰ ਪਾਪ ਕਰਮ ਦਰਸਾਉਣ ਵਾਲਾ ਹੈ।  

 ਰਚਨਾਕਾਰ ਇਸ ਰਚਨਾ ਵਿਚਲੀਆਂ ਅਵਤਾਰ-ਕਥਾਵਾਂ ਦੇ ਮਾਧਿਅਮ ਰਾਹੀਂ ਦੁਵੱਲਾ ਕਾਰਜ ਕਰਦਾ ਹੈ।  ਇਕ ਪਾਸੇ ਉਹ ਜਨ ਸਧਾਰਨ ਦਾ ਸ਼ੋਸ਼ਨ ਕਰਨ ਵਾਲੀਆਂ ਤਾਕਤਾਂ ਨੂੰ ਅਸੁਰੀ ਸ਼ਕਤੀਆਂ ਦੇ ਹੋਏ ਮੰਦੇ ਹਸ਼ਰ ਦੀ ਤਸਵੀਰ ਦਿਖਾ ਕੇ ਉਨ੍ਹਾਂ ਅੰਦਰ ਡਰ ਭਾਉ ਪੈਦਾ ਕਰਦਾ ਹੈ ਅਤੇ ਦੂਜੇ ਪਾਸੇ ਇਨ੍ਹਾਂ ਕਥਾਵਾਂ ਦੇ ਹੀਰੋ ਅਥਵਾ ਨਾਇਕ ਦੇ ਸ਼ਕਤੀ ਪ੍ਰਦਰਸ਼ਨ ਦੇ ਰੋਲ ਮਾਡਲ ਰਾਹੀਂ, ਜਨ ਸਾਧਾਰਨ ਦੀ ਚੇਤਨਾ ਵਿਚ ਚੁਪ ਚਾਪ ਜ਼ੁਲਮ ਸਹਿਣ ਦੀ ਰੁਚੀ ਨੂੰ, ਜ਼ਾਲਮ ਦੇ ਜ਼ੁਲਮ ਦਾ ਟਾਕਰਾ ਕਰਨ ਹਿਤ ਹੱਲਾਸ਼ੇਰੀ ਦਿੰਦਾ ਹੈ।  ਕਿਉਂਕਿ ਇਹ ਹੀਰੋ, ਗਿਣਤੀ ਵਿਚ ਮੁੱਠੀ ਭਰ ਹੋਣ ਦੇ ਬਾਵਜੂਦ ਅਸੁਰੀ ਸ਼ਕਤੀਆਂ ਦਾ ਨਾ ਕੇਵਲ ਡੱਟ ਕੇ ਟਾਕਰਾ ਹੀ ਕਰਦੇ ਹਨ ਸਗੋਂ ਉਹਨਾਂ ਖੂੰਨਖਾਰ ਅਸੁਰਾਂ ਦਾ ਸੰਘਾਰ ਕਰਕੇ ਫਤਹਿ ਵੀ ਹਾਸਲ ਕਰਦੇ ਹਨ।  ਰਚਨਾ ਪਾਠ ਦੀਆਂ ਅੰਦਰਲੀਆਂ ਗਵਾਹੀਆਂ ਰਚਨਾਕਾਰ ਦੇ ਰਚਨਾ ਉਦੇਸ਼ ਨੂੰ ਬੜਾ ਸਪਸ਼ਟ ਕਰਦੀਆਂ ਹਨ ਕਿ:

  ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ॥

  ਅਵਰ ਬਾਸਨਾ ਨਾਂਹਿ ਪ੍ਰਭ ਧਰਮ ਜੁੱਧ ਕੇ ਚਾਇ॥

ਰਚਨਾਕਾਰ ਆਪਣੇ ਏਸੇ ਉਦੇਸ਼ ਦੀ ਪੂਰਤੀ ਲਈ, ਜੁਝਾਰੂ ਰੁਚੀ ਪੈਦਾ ਕਰਨ ਵਾਲੀਆਂ ਇਨ੍ਹਾਂ ਅਵਤਾਰ-ਕਥਾਵਾਂ ਨੂੰ ਧਰਾਤਲ ਬਣਾਉਂਦਾ ਹੈ।  ਇਸ ਪ੍ਰਸੰਗ ਵਿਚ ਇਕ ਨੁਕਤਾ ਵਿਸ਼ੇਸ਼ ਰੂਪ ਵਿਚ ਸਾਡੇ ਧਿਆਨ ਦੀ ਮੰਗ ਕਰਦਾ ਹੈ ਜੋ ਇਸ ਰਚਨਾ ਦਾ ਗੌਰਵ ਵਧਾਉਣ ਵਾਲਾ ਹੈ।  ਇਹ ਨੁਕਤਾ ਹੈ ਕਿ ਇਨ੍ਹਾਂ ਅਵਤਾਰ-ਕਥਾਵਾਂ ਦੀ ਕਥਾ ਵਸਤੂ, ਪਰੰਪਰਾਗਤ ਕਥਾ ਨਾਲੋਂ ਬਹੁਤ ਭਿੰਨ ਹੈ।  ਏਥੇ ਬੇਲੋੜੀ ਅਵਤਾਰ-ਮਹਿਮਾ, ਸ਼ਿੰਗਾਰਕ ਰੁਚੀਆਂ ਦਾ ਉਭਾਰ ਅਤੇ ਪ੍ਰੇਮ ਕਥਾਵਾਂ ਦਾ ਵਿਸਥਾਰ ਲਗਭਗ ਮਨਫ਼ੀ ਹੈ।  ਵਧੇਰੇ ਬੱਲ (thrust) ਉਹਨਾਂ ਘਟਨਾਵਾਂ ਦੇ ਸੰਚਾਰ ਉਤੇ ਕੇਂਦਰਤ ਹੈ ਜੋ ਜਨ-ਸਧਾਰਨ ਵਿਚ ਜੁਝਾਰੂ ਰੁਚੀਆਂ ਪੈਦਾ ਕਰਕੇ ਉਸ ਨੂੰ ‘ਧਰਮ ਯੁੱਧ ਕੇ ਚਾਉ’ ਹਿਤ ਮਾਨ ਸਨਮਾਨ ਵਾਲਾ ਜੀਵਨ ਜਿਉਣ ਹਿਤ, ਤਿਆਰ ਕਰਨ ਦੇ ਸਮਰਥ ਹੋ ਸਕਦੀਆ ਹਨ।  ਲੋੜ ਹੈ ਕੇਵਲ ਇਨ੍ਹਾਂ ਅਵਤਾਰ ਕਥਾਵਾਂ ਦੇ ਗਰਭ ਵਿਚਲੇ ਇਸ ਲੁਪਤ (coded) ਸੰਦੇਸ਼ ਨੂੰ (decode) ਕਰਕੇ ਸਹੀ ਪਰਿਪੇਖ ਵਿਚ ਸਮਝਣ ਦੀ (the coded message should be decoded in its real perspect.) ਰਚਨਾਕਾਰ ਆਪਣੇ ਮੰਤਵ-ਕਾਰਜ ਦੀ ਪੂਰਤੀ ਲਈ ਬਹੁਤ ਹੀ ਚੇਤੰਨ ਲਗਦਾ ਹੈ।  ਉਹ ਇਨ੍ਹਾਂ ਅਵਤਾਰ-ਕਥਾਵਾਂ ਵਿਚੋਂ ਵੀ ਰਾਮ-ਅਵਤਾਰ ਅਤੇ ਕ੍ਰਿਸ਼ਨ-ਅਵਤਾਰ ਦਾ ਵਰਣਨ ਬਹੁਤ ਵਿਸਥਾਰ ਨਾਲ ਕਰਦਾ ਹੈ ਕਿਉਂਕਿ ਇਹ ਦੋਵੇਂ ਨਾਇਕ ਇਕ ਤਾਂ ਇਤਿਹਾਸਕ ਹਨ ਅਤੇ ਦੂਜਾ ਲੋਕ-ਮਾਨਸ ਦੀ ਚੇਤਨਾ ਵਿਚ ਦ੍ਰਿੜ੍ਹ ਹੋ ਚੁੱਕੇ ਸਨ।  ਏਥੇ ਹੀ ਬੱਸ ਨਹੀਂ ਇਸ ਰਚਨਾ ਦੀ ਬੋਲੀ ਵੀ ਬੀਰ-ਰਸ ਉਭਾਰਨ ਵਾਲੀ ਹੈ ਜਿਸ ਦੇ ਪੜ੍ਹਨ ਸੁਣਨ ਨਾਲ ਸੁਤੇ ਸਿਧ ਲੂੰ ਕੰਡੇ ਖੜੇ ਹੋ ਜਾਂਦੇ ਹਨ।  

 ਪ੍ਰਸ਼ਨ ਕੀਤਾ ਜਾ ਸਕਦਾ ਹੈ ਕਿ ਰਚਨਾਕਾਰ ਨੇ ਆਪਣੇ ਉਦੇਸ਼ ਦੀ ਪੂਰਤੀ ਲਈ ਇਨ੍ਹਾਂ ਅਵਤਾਰ-ਕਥਾਵਾਂ ਨੂੰ ਹੀ ਕਿਉਂ ਮਾਧਿਅਮ ਬਣਾਇਆ? ਮੈਨੂੰ ਇੰਜ ਲਗਦਾ ਹੈ ਕਿ ਮਧ ਕਾਲ ਵਿਚ ਅਵਤਾਰਵਾਦੀ ਭਾਵਨਾ ਜਨ-ਮਾਨਸ ਦੀ ਚੇਤਨਾ ਵਿਚ ਆਪਣੀ ਪਕੜ ਏਨੀ ਮਜ਼ਬੂਤ ਕਰ ਲੈਦੀ ਹੈ ਕਿ ਕਿਸੇ ਰਚਨਾਕਾਰ ਲਈ ਇਸ ਪਰੰਪਰਾ ਨੂੰ ਅਣਗੋਲਿਆਂ ਕਰ ਸਕਣਾ ਸੁਗਮ ਕਾਰਜ ਨਹੀਂ ਸੀ।  ਨਿਰਸੰਦੇਹ ਅਵਤਾਰਵਾਦ, ਮਧਕਾਲ ਦੀ ਪੈਦਾਇਸ਼ ਨਹੀਂ ਕਿਉਂਕਿ ਵੈਦਿਕ ਕਾਲ ਵਿਚ ਇਸ ਦਾ ਉਲੇਖ ਮਿਲ ਜਾਂਦਾ ਹੈ ਭਾਵੇਂ ਇਹ ਉਲੇਖ ਸਧਾਰਨ ਤੇ ਰਸਮੀ ਜਿਹਾ ਹੀ ਹੈ।  ਪਰ ਉੱਤਰ-ਵੈਦਿਕ ਕਾਲ ਵਿਚ ਇਹ ਤੱਥ ਸਪੱਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆ ਜਾਂਦਾ ਹੈ।  ਭਾਗਵਤ ਗੀਤਾ ਵਿਚ ਜ਼ਿਕਰ ਹੈ ਕਿ ਜਦੋਂ ਵੀ ਧਰਤੀ ਉੱਤੇ ਅਸੁਰੀ ਸ਼ਕਤੀਆਂ ਦੇ ਪਾਪ-ਕਰਮ ਵਧ ਜਾਂਦੇ ਹਨ ਤਾਂ ਭਗਵਾਨ ਆਪਣੇ ਪੈਰੋਕਾਰਾਂ ਦੀ ਰੱਖਿਆ ਹਿੱਤ ਸਮੇਂ ਸਮੇਂ ਅਵਤਾਰ ਧਾਰਨ ਕਰਕੇ ਪਾਪ ਦਾ ਵਿਨਾਸ਼ ਕਰਦਾ ਹੈ।  ਇਹ ਵਿਸ਼ਵਾਸ਼ ਅਰੰਭ ਵਿਚ ਤਾਂ ਜਨਮਾਨਸ ਨੂੰ ਧਰਵਾਸ ਤੇ ਸਾਹਸ ਦਿੰਦਾ ਹੈ।  ਪਰ ਹੌਲੀ-2 ਵਿਸ਼ਵਾਸ ਦੀ ਇਹ ਲਹਿਰ ਅੰਧ ਵਿਸ਼ਵਾਸ ਵਿਚ ਤਬਦੀਲ ਹੋ ਜਾਂਦੀ ਹੈ ਕਿਉਂਕਿ ਚਤੁਰ ਵਰਣ, ਮਾਨਵ ਸਮਾਜ ਨੂੰ ਇਸ ਪ੍ਰਕਾਰ ਬੁਰੀ ਤਰ੍ਹਾਂ ਵੰਡਦਾ ਹੈ ਜਿਸ ਵਿਚ ਬ੍ਰਾਹਮਣ ਦੀ ਸਰਦਾਰੀ ਸਥਾਪਤ ਹੋ ਜਾਂਦੀ ਹੈ।  ਬ੍ਰਾਹਮਣ ਵਰਗ ਹੀ ਪੁਜਾਰੀ ਵਰਗ ਬਣ ਜਾਂਦਾ ਹੈ ਅਤੇ ਪੁਜਾਰੀ ਵਰਗ ਸੰਸਥਾਗਤ ਰੂਪ ਧਾਰਨ ਕਰਕੇ ਜਨ ਮਾਨਸ ਨੂੰ ਧਰਮ-ਕਰਮ ਦੇ ਕਾਰਜਾਂ ਵਿਚੋਂ ਲਗਭਗ ਖਾਰਜ ਕਰਕੇ ਉਸ ਨੂੰ ਜਲਾਲਤ ਭਰਿਆ ਜੀਵਨ ਜਿਉਣ ਲਈ ਬੇਬਸ ਕਰ ਦਿੰਦਾ ਹੈ।  ਧਰਮ ਕਰਮ ਤੇ ਧਰਮ ਸ਼ਾਸਤਰ ਇਕ ਵਿਸ਼ੇਸ਼ ਵਰਗ ਦੀ ਮਲਕੀਅਤ ਬਣਾ ਦਿੱਤੇ ਜਾਂਦੇ ਹਨ ਅਤੇ ਪੁਜਾਰੀ ਵਰਗ ਦੀ ਸੰਸਥਾ, ਵਿਸ਼ੇਸ਼ ਵਰਗ ਲਈ ਹੀ ਧਰਮ ਸਾਧਨਾ ਦੇ ਕਿਵਾੜ੍ਹ ਖੁਲ੍ਹੇ ਰਖਦੀ ਹੈ।  ਇਸ ਤਰ੍ਹਾਂ ਇਨ੍ਹਾਂ ਅਵਤਾਰਾਂ ਉਪਰ, ਪੁਜਾਰੀ ਵਰਗ ਕਬਜ਼ਾ ਜਮਾ ਕੇ ਇਨ੍ਹਾਂ ਦਾ ਅਵਤਾਰਵਾਦੀ ਸਰੂਪ ਅਕਾਲ ਵਾਲਾ ਪੇਸ਼ ਕਰ ਦਿੰਦੇ ਹਨ ਹਾਲਾਂ ਕਿ ਇਹ ਅਵਤਾਰ ਅਕਾਲ ਦੇ ਭੇਜੇ ਹੋਏ ਅਤੇ ਕਾਲ ਯੁਕਾ ਹਨ।  

 ਇਨ੍ਹਾਂ ਅਵਤਾਰਾਂ ਦੀ ਹੋਂਦ ਸੰਬੰਦੀ ਪ੍ਰਵਾਨਤ ਪ੍ਰਥਮ ਲਿਖਤੀ ਸ੍ਰੋਤ ਮਹਾਂ-ਭਾਰਤ ਹੈ ਜਿਸ ਦੇ ਅਰੰਭ ਵਿਚ 6 ਅਵਤਾਰਾ ਦਾ ਹਵਾਲਾ ਪ੍ਰਾਪਤ ਹੁੰਦਾ ਹੈ।  ਇਹ 6 ਅਵਤਾਰ ਹਨ- ਵਰਾਹ, ਨਰਸਿੰਹ, ਵਾਮਨ, ਪਰਸ਼ੂਰਾਮ, ਰਾਜਾ ਦਸਰਥ ਦਾ ਬੇਟਾ ਰਾਮ ਅਤੇ ਵਾਸੂਦੇਵ ਸੁਤ ਕ੍ਰਿਸ਼ਨ।  ਮਹਾਂਭਾਰਤ ਵਿਚ ਹੀ ਅੱਗੋਂ ਚੱਲ ਕੇ 4 ਹੋਰ ਅਵਤਾਰਾਂ ਦਾ ਜਿਕਰ ਕੀਤਾ ਗਿਆ ਹੈ ਜਿਸ ਵਿਚ 1. ਹੰਸ 2. ਕੂਰਮ 3. ਮਤਸਯ ਅਤੇ 4. ਕਲਕੀ ਅਵਤਾਰ ਸ਼ਾਮਲ ਹਨ।  ਪਰ ਮਹਾਂਭਾਰਤ ਵਿਚ ਇਨ੍ਹਾਂ ਅਵਤਾਰਾਂ ਬਾਰੇ ਕੋਈ ਵਿਸ਼ੇਸ਼ ਕਿਸਮ ਦੀ ਚਰਚਾ ਨਹੀਂ ਕੀਤੀ ਗਈ।  ਇਨ੍ਹਾਂ ਅਵਤਾਰਾਂ ਸੰਬੰਦੀ ਵਿਸਤਰਿਤ ਚਰਚਾ ਹੁੰਦੀ ਹੈ।  ਪੌਰਾਣ ਸਾਹਿਤ ਵਿਚ ਜਿਥੇ ਇਨ੍ਹਾਂ ਨੂੰ ਫ਼ਖਰਜੋਗ ਤੇ ਜਿਕਰਯੋਗ ਮਹੱਤਵ ਦਿੱਤਾ ਗਿਆ ਹੈ।  ਵੈਸੇ ਤਾਂ ਹਰ ਪੌਰਾਣ ਵਿਚ ਹੀ ਦਸ ਅਵਤਾਰਾਂ ਦਾ ਜਿਕਰ ਕੀਤਾ ਗਿਆ ਹੈ, ਭਾਵੇਂ ਇੰਨਾਂ ਦੇ ਨਾਮ-ਕ੍ਰਮ ਵਿਚ ਅਦਲਾ ਬਦਲੀ ਹੁੰਦੀ ਰਹੀ ਹੈ।  ਪਰ ਭਾਗਵਤ ਪੌਰਾਣ ਵਿਚ ਤਾਂ ਇਹ ਅਵਤਾਰ ਸਮੁੱਚੇ ਗ੍ਰੰਥ ਦਾ ਮੇਰੂਦੰਡ ਬਣੇ ਹੋਏ ਹਨ ਜਿੰਨਾਂ ਦਾ ਤਿੰਨ ਥਾਵਾਂ ਉੱਤੇ ਵਿਸਥਾਰ ਸਹਿਤ ਵਰਣਨ ਹੋਇਆ ਹੈ।  ਪਰ ਏਥੇ ਵੀ ਇਹ ਗੱਲ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ ਕਿ ਭਾਗਵਤ ਪੌਰਾਣ ਦਾ ਲੇਖਕ ਇਨ੍ਹਾਂ ਅਵਤਾਰਾਂ ਦੀ ਗਿਣਤੀ ਦਸ ਦੀ ਥਾਂ ਬਾਈ ਦਰਸਾ ਕੇ ਵੀ ਆਖਦਾ ਹੈ ਕਿ ਭਗਵਾਨ ਦੇ ਅਵਤਾਰਾਂ ਦੀ ਸੰਖਿਆ ਤਾਂ-ਅਸੰਖ ਤਕ ਹੈ।  ਪਹਿਲੇ ਸਕੰਧ ਵਿਚ ਜੋ 22 ਅਵਤਾਰ ਦੱਸੇ ਗਏ ਹਨ ਉਹਨਾਂ ਵਿਚ ਲੇਖਕ ਨੇ ਨਾਰਦ, ਦਤਾ ਤ੍ਰੇਯ ਅਤੇ ਰਿਸ਼ਭ ਨੂੰ ਭੀ ਸ਼ਾਮਲ ਕੀਤਾ ਹੈ ਹਾਲਾਂ ਕਿ ਇਹ ਰਿਸਿਮੁਨੀ ਸ਼ਸ਼ਤ੍ਰਧਾਰੀ ਨਹੀਂ ਕੇਵਲ ਉਪਦੇਸ਼ਕ ਹੀ ਹਨ।  ਭਾਗਵਤ ਪੌਰਾਣ ਦੇ ਹੀ ਦੂਜੇ ਸਕੰਧ ਦੇ ਸਤਵੇ ਅਧਿਆਇ ਵਿਚ ਇਨ੍ਹਾਂ ਅਵਤਾਰਾਂ ਦੀ ਸੰਖਿਆ ਪਹਿਲਾਂ 23 ਅਤੇ ਫੇਰ 24 ਦੱਸੀ ਗਈ ਹੈ।  ਏਸੇ ਗੰ੍ਰਥ ਦੇ ਗਿਆਰਵੇ ਸਕੰਧ ਦੇ ਨੌਵੇਂ ਅਧਿਆਇ ਵਿਚ ਇਹ ਸੰਖਿਆ ਘਟ ਕੇ 16 ਰਹਿ ਜਾਂਦੀ ਹੈ।  ਇਸ ਤਰ੍ਹਾਂ ਭਾਗਵਤ ਪੌਰਾਣ ਵਿਚ ਲੇਖਕ ਨੇ ਅਵਤਾਰਾਂ ਦੀ ਵਿਸਤਾਰ ਪੂਰਵਕ ਚਰਚਾ ਤਾਂ ਕੀਤੀ ਹੈ ਪਰ ਇਕਸਾਰਤਾ ਨੂੰ ਧਿਆਨ ਵਿਚ ਨਹੀਂ ਰੱਖਿਆ।  ਇਸ ਗੰ੍ਰਥ ਵਿਚ ਭਗਵਾਨ ਦੇ ਅਵਤਾਰ ਵੀ ਤਿੰਨ ਪ੍ਰਕਾਰ ਦੇ ਮੰਨੇ ਗਏ ਹਨ।  1. ਪੁਰਖ ਅਵਤਾਰ 2. ਗੁਣਾ ਅਵਤਾਰ 3. ਲੀਲਾ ਅਵਤਾਰ।  ਪੁਰਖ ਅਵਤਾਰ ਨੂੰ ਭਗਵਾਨ ਦੇ ਤੁਲ ਮੰਨ ਕੇ ਉਸ ਨੂੰ ਸ੍ਰੀ ਕ੍ਰਿਸ਼ਨ ਦਾ ਨਾਮ ਦਿੱਤਾ ਗਿਆ ਹੈ।  ਗੁਣਾ ਅਵਤਾਰ ਵੀ ਅਗੋਂ ਤਿੰਨ ਪ੍ਰਕਾਰ ਦੇ ਮੰਨੇ ਗਏ ਹਨ।   1. ਸਤੋ ਗੁਣ 2. ਰਜੋ ਗੁਣ 3. ਤਮੋ ਗੁਣ।  ਲੀਲਾ ਅਵਤਾਰ ਚੌਵੀ ਦਰਸਾਏ ਗਏ ਹਨ 1. ਚਤੁ ਜਨ 2. ਨਾਰਦ 3. ਵਰਾਹ 4.ਮਤਸਯ 5. ਯੱਗ 6. ਨਰ ਨਾਰਾਯਣ 7. ਕਪਿਲ 8. ਦਤਾ ਤ੍ਰੇਯ 9. ਹਯਸ਼ੀਰਖ 10. ਹੰਸ 11. ਧਰਵ ਪ੍ਰਿਯ 12. ਰਿਸ਼ਭ 13. ਪ੍ਰਿਥ 14. ਨਰਸਿੰਹ 15. ਕੂਰਮ 16. ਧਨਵੰਤਰਿ 17. ਮੋਹਿਨੀ 18.ਵਾਮਨ 19. ਪਰਸ਼ੂ ਰਾਮ 20. ਰਾਮ ਚੰਦਰ 21. ਵਿਆਸ 22. ਬਲਰਾਮ 23. ਬੁੱਧ ਅਤੇ 24. ਕਲਕੀ।  ਸ੍ਰੀ ਕ੍ਰਿਸ਼ਨ ਨੂੰ ਇਨ੍ਹਾਂ ਸਾਰਿਆਂ ਤੋਂ ਸਰਬੋਤਮ ਮੰਨਿਆ ਗਿਆ ਹੈ।  

 ਭਾਗਵਤ ਪੌਰਾਣ ਵਿਚ ਵਰਣਿਤ ਇਹ ਅਵਤਾਰ, ਆਪੋ ਆਪਣੇ ਸਮਿਆਂ ਵਿਚ ਇਕ ਵਿਸ਼ੇਸ਼ ਮੰਤਵ-ਕਾਰਜ ਨੂੰ ਸੰਪੂਰਨ ਕਰਨ ਹਿਤ ਅਵਤਰਿਤ ਹੁੰਦੇ ਹਨ।  ਭਗਵਾਨ, ਸਾਮਿਅਕ ਲੋੜਾਂ ਨੂੰ ਸਨਮੁਖ ਰਖ ਕੇ ਇਨ੍ਹਾਂ ਅਵਤਾਰਾਂ ਨੂੰ ਲੋੜੀਂਦੀਆਂ ਸੀਮਿਤ ਸ਼ਕਤੀਆਂ ਪ੍ਰਦਾਨ ਕਰਦਾ ਹੈ।  ਇਨ੍ਹਾਂ ਅਵਤਾਰਾਂ ਦਾ ਪ੍ਰਮੁਖ ਕਾਰਜ, ਅਸੁਰੀ ਸ਼ਕਤੀਆਂ ਦਾ ਸੰਘਾਰ ਕਰਦਿਆਂ ਧਰਮ ਦੀ ਮਰਿਆਦਾ ਸਥਾਪਤ ਕਰਨਾ ਹੈ।  ਇਸ ਤੱਥ ਦੀ ਪੁਸ਼ਟੀ ਰਿਸ਼ੀ ਵਿਸ਼ਵਾਮਿੱਤਰ ਵੱਲੋਂ ਰਾਜਾ ਦਸ਼ਰਥ ਪਾਸੋਂ ਕੁਝ ਸਮੇਂ ਲਈ ਸ੍ਰੀ ਰਾਮ ਤੇ ਲਕਸ਼ਮਣ ਨੂੰ ਆਪਣੇ ਨਾਲ ਲੈ ਜਾਣ ਦੀ ਮੰਗ ਤੋਂ ਹੋ ਜਾਂਦੀ ਹੈ ਕਿਉਂਕਿ ਰਾਖਸ਼ ਸੈਨਾ, ਰਿਸਿ ਵਿਸ਼ਵਾਮਿੱਤਰ ਦੇ ਧਰਮ ਕਾਰਜਾਂ ਵਿਚ ਵਿਘਨ ਪਾਉਂਦੀ ਸੀ ਜੋ ਸ੍ਰੀ ਰਾਮ ਤੇ ਲਕਸ਼ਮਣ ਦੇ ਤੀਰਾਂ ਦੀ ਮਾਰ ਕਾਰਨ ਸਮਾਪਤ ਹੋ ਜਾਂਦੀ ਹੈ।  ਦੈਂਤ ਰਾਵਣ ਦਾ ਸੰਘਾਰ ਤੇ ਵਭੀਸ਼ਣ ਦਾ ਰਾਜ ਤਿਲਕ ਵੀ ਅਸੁਰ-ਸੰਘਾਰ ਤੇ ਦੇਵ ਸਤਿਕਾਰ ਦੀ ਪੁਸ਼ਟੀ ਕਰਨ ਵਾਲੇ ਤੱਥ ਹਨ।  ਏਹੋ ਰੁਖ ਭਗਵਾਨ ਕ੍ਰਿਸ਼ਨ ਦਾ ਹੈ।  ਪਰ ਇਨ੍ਹਾਂ ਅਵਤਾਰਾਂ ਦਾ ਇਕ ਹੋਰ ਵੀ ਕੰਮ ਸੀ ਉਹ ਸੀ ਜਨ ਸ਼ਧਾਰਨ ਨੂੰ ਪਰਮਾਤਮਾ ਦੇ ਨਾਲ ਜੋੜਨਾ।  ਪਰ ਇਨ੍ਹਾਂ ਦਾ ਅਵਤਾਰ ਬਿੰਬ, ਲੋਕ ਮਾਨਸ ਦੀ ਚੇਤਨਾ ਵਿਚ ਅਜੇਹਾ ਦ੍ਰਿੜ ਹੋ ਗਿਆ ਅਤੇ ਇਹ ਅਵਤਾਰ ਵੀ ਆਪੋ ਆਪਣੀ ਪੂਜਾ ਵਿਚ ਅਜੇਹੇ ਮਗਨ ਹੋਏ ਕਿ ਨਿਰਗੁਣ ਨਿਰਾਕਾਰ ਭਗਵਾਨ, ਲੋਕ-ਚੇਤਨਾ ਵਿਚੋਂ ਮਨਫ਼ੀ ਹੀ ਹੋ ਗਿਆ।  ਇਹ ਇਕ ਅਜੇਹਾ ਸੂਤਰ ਹੈ ਜੋ ਪੌਰਾਣ ਸਾਹਿਤ ਵਿਚ ਸੰਕਲਪੇ ਅਵਤਾਰਵਾਦ ਨੂੰ ਮੱਧਕਾਲ ਵਿਚ ਪੁਜ ਕੇ ਭਗਵਾਨ ਦੇ ਰੂਪ ਵਿਚ ਹੀ ਰੂਪਾਂਤਰਿਤ ਕਰ ਦਿੰਦਾ ਹੈ।  ਏਥੇ ਆ ਕੇ ਹੀ ਦਵੰਦ ਪੈਦਾ ਹੁੰਦਾ ਹੈ ਪੋਰਾਣਕ ਰੁਚੀ ਵਾਲੇ ਮਧਕਾਲੀ ਅਵਤਾਰਵਾਦ ਦਾ ਅਤੇ ਗੁਰਬਾਣੀ ਤੇ ਦਸਮ ਗ੍ਰੰਥ ਵਿਚ ਉਲਿਖਤ ਚਉਬੀਸ ਅਵਤਾਰ ਦੇ ਅਵਤਾਰਵਾਦੀ ਸਰੂਪ, ਦਰਿਸ਼ਟੀਕੋਣ ਅਤੇ ਉਦੇਸ਼ ਦਾ।  ਪੌਰਾਣ ਸਾਹਿਤ ਦੇ ਦਰਿਸ਼ਟੀਕੋਣ ਤੋਂ ਅਵਤਾਰਵਾਦ ਦਾ ਸਰੂਪ ਭਗਵਾਨ ਦੇ ਸਮਤੁਲ ਹੈ ਜਿਸ ਬਾਰੇ ਹਿੰਦੀ ਵਿਸ਼ਵ ਕੋਸ਼ ਵਿਚ ਵਿਸਤਾਰ ਪੂਰਵਕ ਚਰਚਾ ਕਰਦਿਆ ਆਖਿਆ ਗਿਆ ਹੈ ਕਿ ‘ਅਵਤਾਰ ਵਾਸਤਵ ਮੇਂ ਪਰਮੇ ਸ਼ਵਰ ਕਾ ਵੋਹ ਰੂਪ ਹੈ ਜਿਸ ਦੁਆਰਾ ਵਹ ਕਿਸੀ ਵਿਸ਼ੇਸ਼ ਉਦੇਸ਼ ਕੋ ਲੇਕਰ ਕਿਸੀ ਵਿਸ਼ੇਸ਼ ਰੂਪ ਮੇਂ ਕਿਸੀ ਵਿਸ਼ੇਸ਼ ਦੇਸ਼ ਔਰ ਕਾਲ ਮੇਂ ਲੋਕੋਂ ਮੇਂ ਅਵਤਰਣ ਕਰਤਾ ਹੈ’।  ਪੱਛਮ ਦੇ ਇਕ ਪ੍ਰਸਿੱਧ ਵਿਦਵਾਨ ਜੌਹਨ ਹਿਨਲਜ਼ ਦੇ ਅਵਤਾਰਵਾਦ ਦੇ ਮੰਤਵ ਸੰਬੰਧੀ ਵਿਚਾਰ, ਪੌਰਾਣਿਕ ਸਾਹਿਤ ਦੀ ਵਿਚਾਰਧਾਰਾ ਨਾਲੋਂ ਕੁਝ ਹਟਵੇਂ ਹਨ ਜੋ ਇਸ ਪ੍ਰਕਾਰ ਹਨ:



“The purpose of their descent is to renew the true order of harmony of the Universe when this is disturbed in the various ages. The avataras also stands as model of heroism and nobility which inspired the faithful, and as a symbols of the passionate love of relationship between man and God”.

ਡਾਂ ਜੌਹਨ ਦਾ ਦਰਿਸ਼ਟੀਕੋਣ ਦਸਮ ਗ੍ਰੰਥ ਵਿਚਲੇ ਚਉਬੀਸ ਅਵਤਾਰ ਦੇ ਉਦੇਸ਼ ਦੇ ਕਾਫੀ ਨੇੜੇ ਜਾ ਪੁੱਜਦਾ ਹੈ।  ਅਕਾਲ ਪੁਰਖ ਅਸੀਮ ਸ਼ਕਤੀ ਵਾਲਾ ਅਰਥਾਤ ਅਨੰਤ ਕਲਾ ਸੰਪੰਨ ਹੈ।  ਇਸ ਤੱਥ ਦੇ ਸਨਮੁੱਖ ਹੀ ‘ਅਵਤਾਰਵਾਦ’ ਦੇ ਪ੍ਰਸੰਗ ਵਿਚ ਇਹ ਮੰਨਿਆ ਜਾਂਦਾ ਹੈ ਕਿ ਅਨੰਤ ਕਲਾ ਦੇ ਸੁਆਮੀ ਦੀਆਂ ਕੁਝ ਸ਼ਕਤੀਆਂ ਲੈ ਕੇ ‘ਅਵਤਾਰ’, ਇਸ ਲੌਕਕ ਜਗਤ ਵਿਚ ‘ਅਵਤਰਿਤ’ ਹੁੰਦੀਆਂ, ਧਰਮ-ਯੁਗਤ ਲੋਕ ਭਲਾਈ ਕਾਰਜ ਕਰਦੇ ਹਨ।  ਏਸੇ ਲਈ ਸ੍ਰੀ ਕ੍ਰਿਸ਼ਨ ਨੂੰ ਸੋਲਾਂ ਕਲਾ ਸੰਪੂਰਨ ਅਤੇ ਸ੍ਰੀ ਰਾਮ ਚੰਦਰ ਨੂੰ 14 ਕਲਾ ਦੇ ਸੁਆਮੀ ਮੰਨਿਆ ਜਾਂਦਾ ਹੈ।  ਗੁਰਬਾਣੀ ਅਤੇ ਦਸਮ ਗ੍ਰੰਥ ਵਿਚ ਚਉਬੀਸ ਅਵਤਾਰ ਕਥਾ ਦੀਆਂ ਇਨ੍ਹਾਂ ਸਾਰੀਆਂ ਅਵਤਾਰੀ ਸ਼ਕਤੀਆਂ ਨੂੰ ਅਕਾਲ ਪੁਰਖ ਦੀ ਖੇਡ ਦਸਿਆ ਗਿਆ ਹੈ ਜੋ ਸਮਾਂ ਪਾ ਕੇ ਨਾਸ਼ ਹੋ ਜਾਂਦੀਆਂ ਹਨ:

 -ਹੁਕਮਿ ਉਪਾਏ ਦਸ ਅਵਤਾਰਾ॥ ਦੇਵ ਦਾਨਵ ਅਗਣਤ ਅਪਾਰਾ॥

 -ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ॥13॥

       (ਆਦਿ ਗ੍ਰੰਥ, ਪੰਨਾ 1037)

 -ਜਬ ਜਬ ਹੋਤਿ ਅਰਿਸਟਿ ਅਪਾਰਾ॥ ਤਬ ਤਬ ਦੇਹ ਧਰਤ ਅਵਤਾਰਾ॥

 -ਕਾਲ ਸਬਨ ਕੋ ਪੇਖਿ ਤਮਾਸਾ॥ ਅੰਤਹ ਕਾਲ ਕਰਤ ਹੈ ਨਾਸਾ॥2॥

ਮੱਧਕਾਲ ਵਿਚ ਸਥਾਪਤ ਹੋਈ ਉਹ ਮਿਥ ਜੋ ਅਵਤਾਰਾਂ ਨੂੰ ਅਕਾਲ ਪੁਰਖ ਦਾ ਪਦ ਪ੍ਰਦਾਨ ਕਰਦੀ ਸੀ, ਚਉਬੀਦ ਅਵਤਾਰ ਕਥਾ ਵਿਚ ਟੁੱਟ ਜਾਂਦੀ ਹੈ, ਕਿਉਂਕਿ ਏਥੇ ਇਨ੍ਹਾਂ ਅਵਤਾਰਾਂ ਦਾ ਸਰੂਪ, ਧਰਮ ਦੀ ਭੰਗ ਹੋ ਚੁੱਕੀ ਮਰਿਯਾਦਾ ਨੂੰ ਸੁਰਜੀਤ ਕਰਨ ਲਈ ਦੁਸਟ ਸੰਘਾਰ ਕਰਨ ਵਾਲਾ ਹੈ ਅਕਾਲ ਪੁਰਖ ਵਾਲਾ ਨਹੀਂ।  ਇਨ੍ਹਾਂ ਅਵਤਾਰਾਂ ਦੇ ਸ਼ਕਤੀਸ਼ਾਲੀ ਗੁਣਾਂ ਦਾ ਪ੍ਰਦਰਸ਼ਨ ਬਲਹੀਨ ਹੋ ਚੁੱਕੀ ਮਾਨਵਤਾ ਦੀ ਚੇਤਨਾ ਵਿਚ ਧਰਮ ਯੁੱਧ ਦੇ ਚਾਉ ਦਾ ਸੰਚਾਰ ਕਰਨ ਅਤੇ ਮਾਨ ਸਨਮਾਨ ਵਾਲਾ ਜੀਵਨ ਜਿਉਣ ਦੀ ਪ੍ਰੇਰਨਾ ਕਰਨ ਵਾਲਾ ਹੈ। 

ਨਿਰਸੰਦੇਹ ਦਸ਼ਮੇਸ਼ ਗੁਰੂ ਦੇ ਤਤਕਾਲੀਨ ਸਮਾਜ ਵਿਚ ਕੋਈ ਦੈਵੀ ਸ਼ਕਤੀਆਂ ਦੇ ਸੁਆਮੀ ਦੇਵਗਣ ਅਤੇ ਖੂੰਨਖਾਰ ਰੁਚੀਆਂ ਤੇ ਡਰਾਉਣੀਆਂ ਕਾਲਪਨਿਕ ਸੂਰਤਾਂ ਵਾਲੇ ਦਾਨਵ ਨਹੀਂ ਸਨ।  ਨੇਕੀ ਤੇ ਬਦੀ ਦੀ ਇਹ ਟੱਕਰ ਚਿਰਕਾਲ ਤੋਂ ਚੱਲੀ ਆ ਰਹੀ ਸੁਰ ਅਤੇ ਅਸੁਰ ਸ਼ਕਤੀਆਂ ਵਿਚਕਾਰ ਨਹੀਂ ਸੀ।  ਦਰਅਸਲ ਇਸ ਸਮੇਂ ਭਾਰਤੀ ਸਮਾਜ, ਜਿਨ੍ਹਾਂ ਸ਼ਕਤੀਆਂ ਤੋਂ ਪੀੜਤ ਸੀ ਉਹ ਸੀ ਵਿਦੇਸ਼ੀ ਹਮਲਾਵਰਾਂ ਵੱਲੋਂ ਜ਼ੋਰ ਜਬਰ ਨਾਲ ਕਾਇਮ ਕੀਤੀ ਹਕੂਮਤ ਅਤੇ ਪੁਜਾਰੀ ਵਰਗ ਦਾ ਧਰਮ ਖੇਤਰ ਵਿਚ ਪ੍ਰਚਲਤ ਪੂਜਾ ਵਿਧੀਆਂ ਦਾ ਫੋਕਾ ਕਰਮ ਕਾਂਡ।  ਇਸ ਤਰ੍ਹਾਂ ਇਸ ਸਮੇਂ ਇਕ ਪਾਸੇ ਬਦੀ ਦਾ ਪ੍ਰਤੀਕ ਅਸੁਰੀ ਰੁਚੀਆਂ ਦੀ ਪ੍ਰਤੀਨਿਧਤਾ ਕਰਨ ਵਾਲਾ ਵਿਦੇਸ਼ੀ ਹਾਕਮ ਅਤੇ ਇਨ੍ਹਾਂ ਦੀ ਸਰਪ੍ਰਸਤੀ ਹੇਠ ਅਧਰਮ ਦੀ ਆੜ ਹੇਠ ਅਧਰਮ ਕਰਨ ਵਾਲਾ ਪੁਜਾਰੀ ਵਰਗ ਬਣਦਾ ਹੈ ਅਤੇ ਦੂਜੇ ਪਾਸੇ ਇਨ੍ਹਾਂ ਸ਼ਕਤੀਆਂ ਹੱਥੋਂ ਪੀੜਤ ਹੋ ਰਿਹਾ ਜਨ-ਸਧਾਰਨ।  ਇਹ ਇਕ ਇਤਿਹਾਸਕ ਸੱਚ ਹੈ ਕਿ ਹਮਲਾਵਾਰ ਹੋ ਕੇ ਆਏ ਵਿਦੇਸ਼ੀ ਹਾਕਮਾਂ ਦੀ ਸਥਾਨਕ ਵੱਸੋਂ ਨਾਲ ਕੋਈ ਭਾਵਨਾਤਮਕ ਸਾਂਝ ਨਹੀਂ ਸੀ ਬਣ ਸਕਦੀ।  ਉਹ ਤਲਵਾਰ ਦੇਜੋਰ ਨਾਲ ਇਸਲਾਮ ਧਰਮ ਫੈਲਾਅ ਰਹੇ ਸਨ ਅਤੇ ਅਨੈਤਿਕਤਾ ਦੇ ਅਧਾਰ ‘ਤੇ ਹਕੂਮਤ ਕਰਦੇ ਸਨ।  ਜਹਾਦ ਦੇ ਨਾਂ ਹੇਠ ਜਬਰੀ ਧਰਮ ਪਰੀਵਰਤਨ ਜ਼ੋਰ ਤੇ ਸੀ ਪਰ ਧੰਨ ਤੇ ਪਰ ਤ੍ਰਿਆ ਰੂਪ ਉਤੇ ਵਿਦੇਸ਼ੀ ਹਾਕਮ ਆਪਣਾ ਹੱਕ ਸਮਝ ਕੇ ਕਾਬਜ਼ ਹੋ ਰਹੇ ਸਨ।  ਤ੍ਰਾਸਦੀ ਇਹ ਕਿ ਜਨ ਸਧਾਰਨ ਇਸ ਤ੍ਰਿਸਕਾਰ, ਫਿਟਕਾਰ ਅਤੇ ਅਤਿਆਚਾਰ ਨੂੰ ਰੱਬੀ ਭਾਣਾ ਮੰਨ ਕੇ ਸਾਹਸਹੀਣ ਜੀਵਨ ਜਿਉਣ ਦਾ ਆਦੀ ਬਣ ਗਿਆ ਸੀ। 

ਮੇਰੇ ਵਿਚਾਰ ਅਨੁਸਾਰ ਦਸ਼ਮੇਸ਼ ਗੁਰੁ ਆਪਣੇ ਸਮਕਾਲੀ ਸਮਾਜ ਦੇ ਮਾਨਵ ਦੀ ਇਸ ਸਾਰੀ ਸਥਿਤੀ ਨੂੰ ਮਨੋਵਿਗਿਆਨਕ ਦਰਿਸ਼ਟੀ ਤੋਂ ਭਲੀਭਾਂਤ ਵਿਚਾਰਦੇ ਹਨ, ਸਮਝਦੇ ਹਨ ਅਤੇ ਫੇਰ ਇਸ ਦੇ ਸਮਾਧਾਨ ਲਈ ਲੋੜੀਂਦੀ ਜੁਗਤ ਵਿਉਂਤਦੇ ਹਨ।  ਦਸਮ ਗੁਰੂ ਜੀ ਨੇ ਸਮਾਜਕ ਕ੍ਰਾਂਤੀ ਲਿਆਉਣ ਲਈ ਜਿਹੜੀ ਜੁਗਤ ਵਿਉਂਤੀ ਉਸ ਅਨੁਸਾਰ ਉਹਨਾਂ ਨੇ ਸਭ ਤੋਂ ਪਹਿਲਾਂ ਉਸ ਮਿੱਥ ਨੂੰ ਤੋੜਿਆ ਜੋ ਜ਼ਾਲਮ ਨੂੰ ਮਨਮਰਜ਼ੀ ਨਾਲ ਜ਼ੋਰ ਜ਼ੁਲਮ ਕਰਨ ਦੀ ਖੁਲ੍ਹ ਦਿੰਦੀ ਸੀ ਅਤੇ ਜਨ ਸਾਧਾਰਨ ਨੂੰ ਰੱਬੀ ਭਾਣਾ ਮੰਨ ਕੇ ਜ਼ੋਰ ਜੁਲਮ ਸਹਿਣ ਦੀ ਆਦੀ ਬਣਾਈ ਬੈਠੀ ਸੀ।  ਭੰਗਾਣੀ ਦੇ ਯੁੱਧ ਵਿਚ ਦੁਸ਼ਮਣ ਦੀ ਬੇਅੰਤ ਸ਼ਕਤੀਸ਼ਾਲੀ ਸੈਨਾ ਅਤੇ ਦਸਮ ਗੁਰੁ ਦੀ ਮੁਠੀ ਭਰ ਫੌਜ ਤੇ ਕਿਰਪਾਲ ਦਾਸ ਬੈਰਾਗੀ ਦੇ ਪੈਰੋਕਾਰਾਂ ਵੱਲੋਂ ਵਿਖਾਏ ਜੌਹਰ ਨੇ ‘ਨਿਸਚੈ ਕਰ ਅਪਨੀ ਜੀਤ ਕਰੋ’, ਦੇ ਸੰਕਲਪ ਨੂੰ ਸਾਕਾਰ ਕਰਕੇ, ਜਨ ਸਾਧਾਰਨ ਨੂੰ ਨਿਮਾਣੀ ਤੇ ਨਿਤਾਣੀ ਸਮਝੇ ਜਾਣ ਵਾਲੀ ਮਿੱਥ ਤੋੜਨ ਦਾ ਚਮਤਕਾਰੀ ਪ੍ਰਭਾਵ ਛੱਢਿਆ।  ਦਸਮ ਗੁਰੁ ਨੇ ਆਪਣੀ ਵਿਉਂਤੀ ਇਸ ਜੁਗਤ ਨੂੰ ਪਰਿਪੱਕ ਕਰਨ ਲਈ ਅਜੇਹੀ ਸਾਹਿਤ ਰਚਨਾ ਦੇ ਸਿਰਜਨ ਤੇ ਸੰਚਾਰ ਦਾ ਕਾਰਜ ਆਰੰਭਿਆ ਜੋ ਲੋਕ ਮਾਨਸ ਦੀ ਚੇਤਨਾ ਵਿਚ ‘ਧਰਮ ਉਬਾਰਨ’ ਤੇ ‘ਦੁਸ਼ਟ ਸੰਘਾਰਨ’ ਦੀ ਭਾਵਨਾ ਉਭਾਰਦੀ ਸੀ।  ਇਸੇ ਕਾਰਜ਼ ਲਈ ਉਹਨਾਂ ਨੇ ਵੱਖ-ਵੱਖ ਵਿਸ਼ਿਆਂ ਦੇ ਮਾਹਰ ਬੁੱਧੀ ਜੀਵੀਆਂ ਦੀ ਸਰਪ੍ਰਸਤੀ ਕਰਕੇ ਉਹਨਾਂ ਪਾਸੋਂ ਸਾਹਿਤ ਸਿਰਜਨਾਂ ਕਰਵਾਈ, ਅਨੁਵਾਦ ਕਰਵਾਏ ਅਤੇ ਭਾਸ਼ ਲਿਖਵਾਏ।  ਵਿਸ਼ੇਸ਼ਤਾ ਇਹ ਕਿ ਦਸ਼ਮ ਗੁਰੁ ਦਾ ਸਮਕਾਲੀ ਸਾਹਿਤ ਜਿਥੇ ਸਾਜ਼ਾਂ ਦੀ ਟੁਣਕਾਰ ਤੇ ਪਾਇਲ ਦੀ ਛਣਕਾਰ ਨਾਲ ਸ਼ਿੰਗਾਰਕ ਰੁਚੀਆਂ ਵਾਲਾ ਹੈ ਓਥੇ ਦਸਮ ਗੁਰੁ ਦੀ ਸੈ-ਰਚਨਾ ਅਤੇ ਉਹਨਾਂ ਦਾ ਦਰਬਾਰੀ ਸਾਹਿਤ ਖਾੜਕੂ ਬੋਲੀ ਵਾਲਾ ਅਤੇ ਜੁਝਾਰੂ ਭਾਵਨਾ ਸੰਪੰਨ ਹੋਣ ਕਾਰਨ ਜਨ ਮਾਨਸ ਦੀ ਚੇਤਨਾ ਵਿਚ ਧਰਮਯੁੱਧ ਦਾ ਚਾਉ ਪੈਦਾ ਕਰਨ ਵਾਲਾ ਹੈ।  ਏਸੇ ਲਈ ਦਸਮ ਗ੍ਰੰਥ ਦੇ ਚਉਬੀਸ ਅਵਤਾਰਾਂ ਦੀ ਕਥਾ ਨੂੰ ਆਪਣੇ ਮੰਤਵ ਹਿਤ ਸੰਚਾਰ ਜੁਗਤ ਬਣਾਉਣ ਸਮੇਂ ਇਸ ਗੱਲ ਦਾ ਖਾਸ ਖਿਆਲ ਰਖਿਆ ਗਿਆ ਹੈ ਕਿ ਇਹਨਾਂ ਕਥਾਵਾਂ ਦੇ ਕੇਵਲ ਉਹੋ ਅੰਸ਼ ਸੰਚਾਰੇ ਜਾਣ ਜੋ ਜਨ ਮਾਨਸ ਦੀ ਚੇਤਨਾ ਵਿਚ ਜੁਝਾਰੂ ਰੁਚੀਆਂ ਪੈਦਾ ਕਰਕੇ ਕੇਵਲ ‘ਧਰਮ-ਯੁੱਧਾਂ’ ਦਾ ਚਾਉ ਤੇ ਨੈਤਕ ਕਦਰਾਂ ਕੀਮਤਾਂ ਉਸਾਰਨ ਦਾ ਹੀ ਕਾਰਜ ਕਰਨ।  ਏਸੇ ਲਈ ਪੌਰਾਣ ਕਥਾ ਤੇ ਚਉਬੀਸ ਅਵਤਾਰ ਦੀ ਕਥਾ ਵਿਚ ਵਰਣਨ ਕੀਤਾ ਬਿਉਰਾ ਭਿੰਨ ਭਿੰਨ ਹੈ।  ਚਉਬੀਸ ਅਵਤਾਰ ਕਥਾਵਾਂ ਵਿਚ ਅਜੇਹੇ ਅੰਸ਼ ਆਮ ਤੌਰ ਤੇ ਛੱਡੇ ਹੋਏ ਹਨ ਜੋ ਵੀਰ ਰਸ ਉਭਾਰਨ ਦਾ ਕਾਰਜ ਨਹੀਂ ਕਰਦੇ।  ਜੇਕਰ ਅਜੇਹੇ ਅੰਸ਼ ਕਿਧਰੇ ਕਿਧਰੇ ਲਏ ਵੀ ਹਨ ਤਾਂ ਉਹ ਕੇਵਲ ਪ੍ਰਸੰਗ-ਪੂਰਤੀ ਲਈ ਖਾਨਾ ਪੂਰੀ ਕਰਨ ਵਾਲੇ ਹੀ ਹਨ।  ਵਿਸ਼ੇਸ਼ਤਾ ਇਹ ਕਿ ਇਨ੍ਹਾਂ ਕਥਾਵਾਂ ਰਾਹੀਂ ਅਲੌਕਕ ਸ਼ਕਤੀਆਂ ਵਾਲਾ ਅਵਤਾਰਵਾਦ ਦਾ ਸਰੂਪ ਕੁਝ ਇਸ ਤਰ੍ਹਾਂ ਪਰਸਤੁਤ ਹੁੰਦਾ ਹੈ ਜੋ ਇਨ੍ਹਾਂ ਅਲੌਕਕ ਸ਼ਕਤੀਆਂ ਨੂੰ ਵੀ ਮਾਨਵੀ ਲਿਬਾਸ ਪੁਆ ਦਿੰਦਾ ਲਗਦਾ ਹੈ।  ਸਧਾਰਨ ਦਰਿਸ਼ਟੀ ਤੋਂ ਇੰਜ ਭਾਸਣ ਲਗਦਾ ਹੈ ਜਿਵੇਂ ਕੋਈ ਸਧਾਰਨ ਮਾਨਵ ਯੋਧਾ ਹੀ ਆਪਣੀ ਬਹਾਦਰੀ ਦੇ ਜੋਹਰ ਵਿਖਾ ਰਿਹਾ ਹੋਵੇ। 

ਚਉਬੀਸ ਅਵਤਾਰ ਦੇ ਅਵਤਾਰੀ ਸਰੂਪ ਅਤੇ ਉਦੇਸ਼ ਨੂੰ ਹੋਰ ਵਧੇਰੇ ਸਮਝਣ ਲਈ ਇਨ੍ਹਾਂ ਅਵਤਾਰ ਕਥਾਵਾਂ ਦੇ ਸਾਰ ਗਰਭਤ ਅੰਸ਼ ਨੂੰ ਸਨਮੁੱਖ ਰਖਣ ਨਾਲ ਗੱਲ ਹੋਰ ਵਧੇਰੇ ਸਪੱਸ਼ਟ ਹੋ ਸਕਦੀ ਹੈ।  ਰਚਨਾ ਦੇ ਅਰੰਭ ਵਿਚ ਹੀ ਇਨ੍ਹਾਂ ਅਵਤਾਰ ਕਥਾਵਾਂ ਦਾ ਸਿਰਜਨ ਉਦੇਸ਼ ਬੜਾ ਸਪੱਸ਼ਟ ਤੌਰ ਤੇ ਦੱਸਿਆ ਗਿਆ ਹੈ।  ਇਨ੍ਹਾਂ ਦਾ ਪ੍ਰਯੋਜਨ, ਸਾਮਿਅਕ ਪਰਿਸਥਿਤੀਆਂ ਦੇ ਟਾਕਰੇ ਲਈ ਨਵੇਂ ਸਮਾਜ ਦੀ ਸਿਰਜਨਾ ਹਿਤ, ਲੋਕ ਮਾਨਸ-ਚੇਤਨਾ ਵਿਚ ਧਰਮ ਯੁੱਧ ਦਾ ਚਾਉ ਪੈਦਾ ਕਰਨ ਲਈ, ਪੂਰਬ-ਵਰਤੀ ‘ਪਿਉ ਦਾਦੇ ਦਾ ਖੋਲ ਡਿਠਾ ਖਜ਼ਾਨਾ’ ਅਨੁਸਾਰ, ਬਾਬਾਣੀਆਂ ਕਹਾਣੀਆਂ ਨੂੰ ਸੰਸਕ੍ਰਿਤ ਭਾਸ਼ਾ ਤੋਂ ਹਟ ਕੇ ਲੋਕ ਭਾਸ਼ਾ ਵਿਚ ਰਚਣਾ ਸੀ ਤਾਂ ਜੋ ਜਨ-ਸਧਾਰਨ ਇਨ੍ਹਾਂ ਧਾਰਮਕ ਪਰੰਪਰਾਵਾਂ ਤੋਂ ਜਾਣੂੰ ਹੋ ਸਕੇ:

  ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ॥

  ਅਵਰ ਬਾਸਨਾ ਨਾਹਿ ਪ੍ਰਭ ਧਰਮ ਯੁੱਧ ਕੇ ਚਾਇ॥

ਅਵਤਾਰਾਂ ਦੀ ਗਿਣਤੀ ਸੰਬੰਧੀ ਵੀ ਇਸ ਹਿੱਸੇ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਮੁੱਖ ਅਵਤਾਰ ਤਾਂ ਦਸ ਹੀ ਹਨ ਅਤੇ 14 ਗੋਣ ਹਨ।  

 ਇਨ ਮਹਿ ਸ੍ਰਿਸਟਟਿ ਸੁ ਦਸ ਅਵਤਾਰਾ॥ ਜਿਨ ਮਹਿ ਰਮਯਾ ਰਾਮੁ ਹਮਾਰਾ॥

 ਅਨਤ ਚਤੁਰ ਦਸ ਗਨਿ ਅਵਤਾਰੂ॥ ਕਹੋ ਜੁ ਤਿਨ ਤਿਨ ਕੀਏ ਅਖਾਰੂ॥4॥

ਰਚਨਾ ਦੇ ਇਸ ਹਿੱਸੇ ਵਿਚ ਇਹ ਗੱਲ ਖਾਸ ਤੌਰ ਤੇ ਸਾਡੇ ਉਚੇਚੇ ਧਿਆਨ ਦੀ ਮੰਗ ਕਰਦੀ ਹੈ ਕਿ ਏਥੇ ਨਾ ਹੀ ਇਨ੍ਹਾਂ ਅਵਤਾਰਾ ਪ੍ਰਤੀ ਕਿਸੇ ਪ੍ਰਕਾਰ ਦੀ ਭਗਤੀ ਭਾਵਨਾ ਪੈਦਾ ਕਰਨ ਦੀ ਪ੍ਰੈਰਨਾ ਹੈ ਅਤੇ ਨਾ ਹੀ ਉਨਾਂ ਦਾ ਸਰੂਪ ਅਕਾਲ ਵਾਲਾ ਉਭਰਦਾ ਹੈ।  ਅੱਗੇ ਚਲ ਕੇ ਸਭ ਤੋਂ ਪਹਿਲਾਂ 16 ਛੰਦਾਂ ਵਿਚ ਮੱਛ ਅਵਤਾਰ ਦੀ ਕਥਾ ਦਰਜ ਕੀਤੀ ਗਈ ਹੈ।  ਮੱਛ ਅਵਤਾਰ, ਸੰਖਾਸੁਰ ਦੈਂਤ ਨਾਲ ਵੇਦਾਂ ਦੀ ਰੱਖਿਆ ਲਈ ਘੋਰ ਯੁੱਧ ਕਰਕੇ ਉਸ ਨੂੰ ਮਾਰਦਿਆਂ ਵੇਦਾਂ ਨੂੰ ਬਚਾ ਲੈਂਦਾ ਹੈ।  16 ਵਿਚੋਂ 11 ਛੰਦ, ਯੁੱਧ-ਪ੍ਰਸੰਗ ਨਾਲ ਹੀ ਸਬੰਧਤ ਹਨ ਅਤੇ ਇਨ੍ਹਾਂ ਦਾ ਪਰਸਤੁਤੀ ਕਰਨ ਸਜੀਵ ਯੁੱਧ ਦਾ ਨਜ਼ਾਰਾ ਪੇਸ਼ ਕਰਨ ਵਾਲਾ ਹੈ।  ਧਿਆਨ ਦੇਣ ਅਤੇ ਵਿਚਾਰਨ ਯੋਗ ਨੁਕਤਾ ਇਹ ਹੈ ਕਿ 11 ਛੰਦ ਵਾਲੇ ਯੁੱਧ-ਪ੍ਰਸੰਗ ਦਾ ਇਹ ਹਿੱਸਾ, ਪੋਰਾਣ ਸਾਹਿਤ ਵਿਚ ਪ੍ਰਾਪਤ ਹੀ ਨਹੀਂ ਹੁੰਦਾ।  ਦੂਸਰੀ ਕਥਾ ਕੱਛ ਅਵਤਾਰ ਦੀ ਹੈ।  ਜੋ ਸਮੁੰਦਰ ਰਿੜਕਣ ਸਮੇ, ਮੰਦਰਾਚਲ ਪਰਬਤ ਨੂੰ ਆਪਣੀ ਪਿੱਠ ਤੇ ਚੁੱਕ ਲੈਂਦਾ ਹੈ।  ਇਸ ਕਥਾ ਪ੍ਰਸੰਗ ਦਾ ਮੰਤਵ ਇਹ ਦ੍ਰਿੜ ਕਰਾਉਣਾ ਹੈ ਕਿ ਜੇ ਇਕ ਛੋਟੇ ਜਿਹੇ ਆਕਾਰ ਵਾਲਾ ਕੱਛੂ ਆਪਣੀ ਪਿੱਠ ਉਤੇ, ਪਹਾੜ ਨੂੰ ਚੁੱਕਣ ਦੀ ਸ਼ਕਤੀ ਰੱਖਦਾ ਹੈ ਤਾਂ ਮਾਨਵ ਨੂੰ ਉਸ ਤੋਂ ਵਧੇਰੇ ਬਲਵਾਨ ਸਮਝਦਿਆ ਅਸੁਰੀ ਸ਼ਕਤੀਆਂ ਦਾ ਟਾਕਰਾ ਕਰਨਾ ਚਾਹੀਦਾ ਹੈ।  ਤੀਜੀ ਕਥਾ ਨਰ ਅਵਤਾਰ,ਚੌਥੀਵੀ ਨਾਰਾਯਣ, ਪੰਜਵੀ ਮਹਾਂ ਮੋਹਿਨੀ ਅਤੇ ਛੇਵੀਂ ਬੈਰਾਗ (ਸੂਰ) ਅਵਤਾਰ ਬਾਰੇ ਹੈ।  ਇਹ ਚਾਰੇ ਕਥਾਵਾਂ ਸਮੁੰਦਰ ਰਿੜਕਣ ਸਮੇਂ ਕੱਢੇ ਗਏ 14 ਰਤਨਾਂ ਦੀ ਵੰਡ ਤੋਂ ਦੇਵਤਿਆਂ ਤੇ ਦਾਨਵਾਂ ਵਿਚਕਾਰ ਪੈਦਾ ਹੋਏ ਝਗੜੇ ਸਮੇਂ ਦੇਵਤਿਆਂ ਦੀ ਸਹਾਇਤਾ ਲਈ ਵਿਸ਼ਨੂੰ ਵੱਲੋਂ ਲਏ ਅਵਤਾਰਾਂ ਬਾਰੇ ਹਨ।  ਇਨ੍ਹਾਂ ਕਥਾਵਾਂ ਦਾ ਸਾਰਥਕ ਪੱਖ ਯੁੱਧ ਪ੍ਰਸੰਗ ਹੀ ਹੈ।  ਸਤਵੀਂ ਕਥਾ ਨਰ ਸਿੰਘ ਅਵਤਾਰ ਦੀ ਹੈ ਜੋ ਆਪਣੇ ਭਗਤ ਪ੍ਰਲਾਦ ਦੀ ਰੱਖਿਆ ਹਿਤ ਹੰਕਾਰੀ ਹਰਨਾਕਸ਼ ਦਾ ਖਾਤਮਾ ਕਰਦਾ ਹੈ।  ਅਠਵੀਂ ਬਾਵਨ ਅਵਤਾਰ ਕਥਾ, ਯੁੱਧ ਪ੍ਰਸੰਗ ਤੋਂ ਮੁੱਕਤ ਹੈ।  ਪਰ ਦੈਤਾਂ ਵੱਲੋਂ ਪਾਪ ਕਰਮਾਂ ਨੂੰ ਚਰਮ ਸੀਮਾ ਤੇ ਪਹੁੰਚਾਉਣ ਕਾਰਨ ਵਿਸ਼ਨੂੰ ਬਾਵਨ ਦਾ ਅਵਤਾਰ ਧਾਰਨ ਕਰਕੇ ਦੇਤਾਂ ਦੇ ਰਾਜਾ ਬਲੀ ਵੱਲੋਂ ਦਾਨ ਵਜੋਂ ਦਿੱਤੀ ਤਿੰਨ ਕਦਮ ਭੂੰਮੀ ਨੂੰ, ਆਪਣੇ ਵਿਰਾਟ ਰੂਪ ਰਾਹੀ ਦੋ ਕਦਮਾਂ ਵਿਚ ਲੋਕ ਪ੍ਰਲੋਕ ਮਿਣ ਕੇ ਅਤੇ ਤੀਜੇ ਕਦਮ ਰਾਹੀ ਉਸ ਨੂੰ ਪਤਾਲ ਲੋਕ ਪਹੁੰਚਾ ਦਿੰਦਾ ਹੈ।  ਨੌਂਵੀ ਪਰਸਰਾਮ ਕਥਾ ਵੀ ਯੁੱਧ-ਪ੍ਰਸੰਗ ਨੂੰ ਉਭਾਰਨ ਵਾਲੀ ਹੈ।  ਦਸਵੀ ਬ੍ਰਹਮਾ ਅਵਤਾਰ-ਕਥਾ ਯੁੱਧ ਪ੍ਰਸੰਗ ਤੋਂ ਮੁਕਤ ਅਤੇ ਵੇਦ ਗਿਆਨ ਨਾਲ ਸਬੰਧਿਤ ਹੈ।  ਗਿਆਰਵੀ ਰੁਦ੍ਰ ਅਵਤਾਰ ਕਥਾ ਵਿਚ ਗਊ ਦਾ ਕਾਲ ਪੁਰਖ ਕੋਲ ਜਾ ਕੇ ਫਰਿਆਦ ਕਰਨ ਕਾਰਨ ਵਿਸ਼ਨੂੰ ਵੱਲੋਂ ਰੁਦ੍ਰ ਅਵਤਾਰ ਧਾਰਨ ਕਰਨ ਬਾਰੇ ਹੈ।  ਸ਼ਿਵ ਵੱਲੋਂ ਤ੍ਰਿਪੁਰ ਦਾ ਨਾਸ਼ ਕਰਨਾ, ਅੰਬਕ ਨਾਲ ਯੁੱਧ ਕਰਕੇ ਉਸ ਦਾ ਨਾਸ਼ ਕਰਨਾ, ਜਲੰਧਰ ਦੀ ਉਤਪੱਤੀ ਅਤੇ ਸ਼ਿਵ ਦੇ ਵਰਦਾਨ ਕਾਰਨ 14 ਰਤਨਾਂ ਦੀ ਪ੍ਰਾਪਤੀ, ਦਕਸ਼ ਦੀ ਬੇਟੀ ਗੌਰੀ ਨਾਲ ਸ਼ਿਵ ਦਾ ਵਿਆਹ, ਪਿਤਾ ਦੇ ਯੱਗ ਵਿਚ ਅਪਮਾਨਤ ਗੌਰੀ ਦਾ ਅਗਨੀ ਵਿਚ ਸੜਨਾ, ਕ੍ਰੋਧਤ ਸ਼ਿਵ ਵੱਲੋਂ ਦਕਸ਼ ਦਾ ਸਿਰ ਧੜ ਨਾਲੋਂ ਅੱਡ ਕਰਨਾ ਅਤੇ ਫਿਰ ਬੱਕਰੇ ਦਾ ਸਿਰ ਲਾ ਕੇ ਮੁੜ ਜੀਵਤ ਕਰਨਾ ਅਤੇ ਕਾਮ ਦੇਵ ਨੂੰ ਅੱਗ ਵਿਚ ਭਸਮ ਕਰਨ ਦੀਆਂ ਘਟਨਾਵਾਂ ਦਰਜ ਹਨ।  ਪਰ ਵਿਸ਼ੇਸ਼ ਬੱਲ, ਯੁੱਧ ਪ੍ਰਸੰਗਾਂ ਨੂੰ ਦਿੱਤਾ ਗਿਆ ਹੈ।  ਬਾਰਵੀ ਕਥਾ ਜਲੰਧਰ ਅਵਤਾਰ ਨਾਲ ਸਬੰਧਤ ਹੈ।  ਬੇਸ਼ਕ ਇਹ ਕਥਾ ਬੇਸਿਰ ਪੈਰ ਵਧੇਰੇ ਹੈ ਪਰ ਇਸ ਦਾ ਮੁੱਖ ਮੰਤਵ, ਨੈਤਿਕ ਕੀਮਤਾਂ ਨੂੰ ਉਭਾਰਨਾਂ ਵਧੇਰੇ ਲਗਦਾ ਹੈ।  ਤੇਰਵੀ ਕਥਾ ਅਦਿਤੀ ਪੁੱਤਰ ਵਿਸ਼ਨੂੰ ਨਾਲ ਸੰਬੰਧਿਤ ਹੈ ਜੋ ਭੀੜ ਪੀੜਤ ਧਰਤੀ ਨੂੰ ਸੁਖ ਦਾ ਸਾਹ ਦੇਣ ਲਈ ਦੈਤਾਂ ਨਾਲ ਘੋਰ ਯੁੱਧ ਕਰਦਿਆਂ ਉਹਨਾਂ ਦਾ ਨਾਸ਼ ਕਰਦਾ ਹੈ।  ਚੌਧਵੀ ਕਥਾ ਮਧੁ ਅਤੇ ਕੈਟਭ ਦੈਂਤਾਂ ਨੂੰ ਵਿਸ਼ਨੂੰ ਵੱਲੋਂ ਪੰਜ ਹਜ਼ਾਰ ਸਾਲ ਯੁੱਧ ਕਰਨ ਉਪਰੰਤ ਉਹਨਾਂ ਨੂੰ ਮਾਰਨ ਨਾਲ ਸਬੰਧਤ ਹੈ।  ਪੰਦਰਵੀ ਅਰਹੰਤ ਦੇਵ ਅਤੇ ਸੋਲਵੀ ਮਨੁ ਰਾਜਾ ਅਤੇ ਸਤਾਰਵੀਂ ਧਨਵੰਤਰ ਅਵਤਾਰ ਨਾਲ ਸਬੰਧਤ ਯੁੱਧ ਮੁਕਤ ਕਥਾਵਾਂ ਹਨ।  ਪਹਿਲੀਆਂ ਦੋ ਦਾ ਸਬੰਧ ਜੈਨੀਆਂ ਦੇ ਤੀਰਥੰਕਰਾਂ ਨਾਲ ਹੈ ਅਤੇ ਅਗਲੀ ਦਾ ਸਬੰਧ ਆਯੁਰਵੈਦ ਦੇ ਰਚੈਤਾ ਧਨਵੰਤਰ ਵੈਦ ਨਾਲ ਹੈ।  ਅਠਾਰਵੀ ਅਵਤਾਰ ਕਥਾ, ਸੂਰਜ ਅਵਤਾਰ ਦੀ ਹੈ ਜੋ ਅਸੁਰਾਂ ਦਾ ਨਾਸ਼ ਕਰਕੇ ਧਰਤੀ ਤੇ ਪਸਰਿਆ ਪਾਪ ਦਾ ਹਨੇਰਾ ਦੂਰ ਕਰਦਾ ਹੈ।  ਉਨੀਵੀਂ ਚੰਦ੍ਰ ਅਵਤਾਰ ਕਥਾ ਸੂਰਜ ਦੇ ਤੇਜ਼ ਤਪਸ਼ ਕਾਰਨ ਸੜਦੀ ਧਰਤੀ ਨੂੰ ਠਾਰਨ ਬਾਰੇ ਹੈ।  ਵੀਹਵੀਂ ਕਥਾ ਰਾਮ ਅਵਤਾਰ ਨਾਲ ਸਬੰਧਤ ਹੈ ਜੋ 864 ਛੰਦਾਂ ਵਿਚ ਹੋਣ ਕਾਰਨ ਆਕਾਰ ਪਖੋਂ ਦੂਸਰੇ ਸਥਾਨ ਤੇ ਆਉਂਦੀ ਹੈ।  ਰਾਮ ਅਵਤਾਰ ਕਥਾ ਦਾ ਪਰਸਤੁਤੀਕਰਨ ਇਸ ਪ੍ਰਕਾਰ ਕੀਤਾ ਗਿਆ ਹੈ ਕਿ ਇਸ ਦਾ ਪਠਨ ਪਾਠਨ ਸੁਤੇ ਸਿਧ ਮਾਨਵ ਚੇਤਨਾ ਨੂੰ ਜੁਝਾਰੂ ਬਣਾ ਦਿੰਦਾ ਹੈ।  ਕਥਾ ਵਿਚ ਯੁੱਧ ਵਰਣਨ ਨਾ ਕੇਵਲ ਸਜੀਵ ਹੀ ਹੈ ਸਗੋਂ ਸਾਮਿਅਕ ਲੌੜਾਂ ਪੂਰੀਆਂ ਕਰਨ ਵਾਲਾ ਹੋ ਨਿਬੜਦਾ ਹੈ।  ਯੁੱਧ ਵਰਣਨ ਸਮੇਂ ਰਚੈਤਾ ਵੱਲੋਂ ਵਰਤੀ ਗਈ ਖਾੜਕੂ ਸ਼ੈਲੀ ਜਲਾਲੀ ਰੂਪ ਪ੍ਰਦਾਨ ਕਰਨ ਵਾਲੀ ਹੈ।  ਮਿਸਾਲ ਵਜੋਂ ਹੇਠ ਲਿਖੀਆਂ ਤੁਕਾਂ ਇਸ ਮਤ ਦੀ ਪੁਸ਼ਟੀ ਹਿਤ ਵਿਚਾਰਨੀਆਂ ਯੋਗ ਲਗਦੀਆਂ ਹਨ:

 ਤੱਤ ਤੀਰੰ॥ ਬੱਬ ਬੀਰੰ॥ ਢੱਢ ਢਾਲੰ॥ ਜੱਜ ਜੁਆਲੰ॥541॥

 ਤੱਤ ਤਾਜੀ॥ ਗੱਜ ਗਾਜੀ॥ ਮੱਮ ਮਾਰੇ॥ ਤੱਤ ਤਾਰੇ॥542॥

 ਬੱਬ ਬਾਣੰ॥ ਤੱਤ ਤਾਣੰ॥ ਛੱਛ ਛੋਰੈਂ॥ ਜੱਜ ਜੋਰੈਂ॥549॥

 ਬੱਬ ਬਾਜੇ॥ ਗੱਜ ਗਾਜੇ॥ ਭਭ ਭੂਮੰ॥ ਝੱਝ ਝੂਮੰ॥ 550॥

ਅਗੇ ਚਲ ਕੇ ਏਹੋ ਵੰਨਗੀ ਹੋਰ ਜਲਾਲਮਈ ਰੂਪ ਵਾਲੀ ਬਣ ਜਾਂਦੀ ਹੈ:

 ਜਾਗੜਦੰ ਜੀਤੰ ਖਾਗੜਦੰ ਖੇਤੰ॥ ਭਾਗੜਦੰ ਭਾਗੇ ਕਾਗੜਦੰ ਕੇਤੰ॥

 ਸਾਗੜਦੰ ਸੂਰਾਨਜੰ ਆਨਿ ਖੇਖਾ॥ ਪਾਗੜਦੰ ਪ੍ਰਾਨਾਨ ਤੇ ਪ੍ਰਾਨ ਲੇਖਾ॥577॥

  … … … … … …

 ਜਾਗੜਦੰ ਜਾਗੇ ਸਾਗੜਦੰ ਸੂਰੰ॥ ਘਾਗੜਦੰ ਘੂੱਮੀ ਹਾਗੜਦੰ ਹੂਰੰ॥

 ਛਾਘੜਦੰ ਛੂਟੇ ਨਾਗੜਦੰ ਨਾਦੰ॥ ਬਾਗੜਦੰ ਬਾਜੇ ਨਾਗੜਦੰ ਠਿਨਾਦੰ॥586॥

 ਤਾਗੜਦੰ ਤੀਰੰ ਛਾਗੜਦੰ ਛੂਟੇ॥ ਗਾਗੜਦੰ ਗਾਜੀ ਜਾਗੜਦੰ ਜੂਟੇ॥

 ਖਾਘੜਦੰ ਖੇਤੰ ਸਾਗੜਦੰ ਸੋਏ॥ ਪਾਗੜਦੰ ਤੇ ਪਾਕ ਸ਼ਾਹੀਦ ਹੋਏ॥587॥18

ਰਾਮ ਅਵਤਾਰ ਕਥਾ ਦਾ ਵਿਸਤਾਰ ਪੂਰਵਕ ਵਰਣਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਥਾ ਵਿਸ਼ਨੂੰ ਦੇ ਰਾਮ ਅਵਤਾਰੀ ਸਰੂਪ ਨੂੰ ਹੀ ਨਹੀਂ ਉਭਾਰਦੀ ਸਗੋਂ ਰਾਮ ਦੇ ਦੁਸਟ ਦਮਨ ਵਜੋਂ ਯੋਧਾ ਪਣ ਨੂੰ ਵਧੇਰੇ ਉਭਾਰਨ ਵਾਲੀ ਹੈ।  ਇਸ ਕਥਾ ਦਾ ਅਵਤਾਰੀ ਸਰੂਪ, ਦਾਨਵ ਸ਼ਕਤੀਆਂ ਨਾਲ ਯੁੱਧ ਕਰਨ ਦੀ ਪ੍ਰੇਰਨਾ ਕਰਦਾ ਹੈ ਜਿਸ ਦਾ ਸੰਚਾਰ, ਸਮਕਾਲੀ ਮਨੁੱਖ ਦੀ ਜਰੂਰੀ ਲੋੜ ਸੀ।  ਇਸ ਕਥਾ ਵਿਚ ਵਰਤੀ ਗਈ ਸਬਦਾਵਲੀ, ਮਾਨਵ ਚੇਤਨਾ ਵਿਚ ਜੁਝਾਰੂ ਭਾਵਨਾਂ ਪੈਦਾ ਕਰਨ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ।  ਇਸ ਯੁੱਧ ਕਥਾ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਯੁੱਧ ਕਰਨ ਜਾਂ ਨਾ ਕਰਨ ਸਬੰਧੀ ਜੋ ਸ਼ੰਕੇ ਉਤਪੰਨ ਹੁੰਦੇ ਹਨ ਉਹਨਾਂ ਦੇ ਨਾ ਕੇਵਲ ਸਜੀਵ ਨਿਰੂਪਣ ਹੀ ਹੋਇਆ ਹੈ ਸਗੋ ਸੰਭਾਵੀ ਸਮਾਧਾਨ ਵੀ ਸੁਝਾਇਆ ਗਿਆ ਹੈ। 

ਇਕੀਵੀਂ ਅਵਤਾਰ ਕਥਾ, ਕ੍ਰਿਸ਼ਨ-ਅਵਤਾਰ ਨਾਲ ਸੰਬੰਧਿਤ ਹੈ ਜੋ ਆਕਾਰ ਪੱਖੋਂ ਸਭ ਤੋਂ ਵੱਡੀ ਹੋਣ ਕਾਰਨ ਇਕ ਨੰਬਰ ਤੇ ਆਉਂਦੀ ਹੈ।  ਇਸ ਰਚਨਾ ਦੇ ਚਾਰ ਭਾਗ ਹਨ।  ਪਹਿਲਾ ਬਾਲਪਨ, ਦੂਜਾ ਰਾਸ ਲੀਲ੍ਹਾ, ਤੀਜਾ ਬਿਰਹੁ ਅਤੇ ਚੌਥਾ ਯੁੱਧ।  ਰਚਨਾ ਦੇ ਪਹਿਲੇ ਤਿੰਨ ਹੀਸੇ, ਕ੍ਰਿਸ਼ਨ ਦੇ ਅਵਤਾਰੀ ਸਰੂਪ ਨੂੰ ਉਭਾਰਨ ਹਿਤ ਕੇਵਲ ਪ੍ਰਸੰਗ ਪੂਰਤੀ ਲਈ ਅਤੇ ਕਥਾ ਨੂੰ ਰੋਚਕ ਬਣਾਉਣ ਲਈ ਲਏ ਲਗਦੇ ਹਨ, ਕਿਉਂਕਿ ਇਹਨਾਂ ਪ੍ਰਸੰਗਾਂ ਵਿਚ ਰਚੈਤਾ ਨੇ ਪ੍ਰਚਲਤ ਘਟਨਾਵਾਂ ਨੂੰ ਕਾਵਿ ਬੱਧ ਕਰਨ ਦੀ ਥਾਂ ਕਾਲਪਨਕ ਅਨੁਭੂਤੀ ਨੂੰ ਵਧੇਰੇ ਵਰਤਿਆ ਹੈ।  ਯੁੱਧ ਪ੍ਰਸੰਗ ਵਾਲਾ ਹਿੱਸਾ ਨਾ ਕੇਵਲ ਮਹੱਤਵ ਪੂਰਨ ਹੈ ਸਗੋਂ ਆਕਾਰ ਪੱਖੋਂ ਇਸ ਰਚਨਾ ਦਾ ਵੱਡਾ ਹਿੱਸਾ ਹੈ ਜਿਸ ਵਿਚ 874 ਛੰਦ ਸੰਮਿਲਤ ਹਨ।  ਇਸ ਯੁੱਧ ਕਥਾ ਦਾ ਵਿਸ਼ੇਸ਼ ਤੇ ਮਹੱਤਵ ਪੂਰਨ ਪੱਖ ਇਹ ਹੈ ਕਿ ਰਚੈਤਾ ਨੇ ਜਨ ਮਾਨਸ ਵਿਚ ਧਰਮ ਯੁੱਧ ਦੀ ਇੱਛਾ ਪ੍ਰਚੰਡ ਕਰਨ ਲਈ ਸ੍ਰੀ ਕ੍ਰਿਸ਼ਨ ਦਾ ਅਵਤਾਰੀ ਸਰੂਪ ਚਿਤਰਨ ਸਮੇਂ ਨਾ ਕੇਵਲ ਕਲਪਨਾ ਤੋਂ ਹੀ ਵਧੇਰੇ ਕੰਮ ਲਿਆ ਸਗੋਂ ਯੁੱਧ ਵਿਚ ਮਲੇਛਾਂ ਦੀ ਸ਼ਮੂਲੀਅਤ ਦਰਸਾਉਣ ਲਈ ਮੁਸਲਮਾਨਾਂ ਦੇ ਪਠਾਣੀ ਨਾਵਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ।  ਇਸ ਦੇ ਨਾਲ ਹੀ ਰਚੈਤਾ ਨੇ ਸ੍ਰੀ ਕ੍ਰਿਸ਼ਣ ਨੂਮ ਮਹਾਂਬਲੀ ਯੋਧਾ ਸਿਧ ਕਰਨ ਲਈ ਉਸ ਪਾਸੋਂ ਮਾਯਾਵੀ ਸ਼ਕਤੀਆਂ ਜਾਂ ਛਲ ਕਪਟ ਦੀ ਵਰਤੋਂ ਨਹੀਂ ਕਰਾਈ ਸਗੋਂ ਇਕ ਸਧਾਰਨ ਯੋਧਿਆਂ ਵਾਂਗ ਰਣ-ਭੂਮੀ ਵਿਚ ਜੂਝਦੇ ਦਿਖਾਇਆ ਹੈ।  ਏਥੋਂ ਤਕ ਕਿ ਜਰਾਸੰਧ ਦੀ ਵਿਸ਼ਾਲ ਸੈਨਾ ਵੇਖ ਕੇ ਜਿਸ ਸਮੇ ਰਾਜਾ ਉਗ੍ਰ ਸੇਨ ਸਮੇਤ, ਸਾਰੇ ਰਾਜ ਦਰਬਾਰੀ ਰਾਜ ਦਰਬਾਰੀ ਚਿੰਤਤ ਹੋ ਜਾਂਦੇ ਹਨ ਤਾਂ ਸ੍ਰੀ ਕ੍ਰਿਸ਼ਨ ਦਾ ਸਰੂਪ ਨਿਸਚਿੰਤ ਤੇ ਨਿਰਭਉ ਵਾਲਾ ਰਹਿੰਦਾ ਹੈ।  ਬਲਕਿ ਉਹ ਪ੍ਰਤਿਗਿਆ ਕਰਦਾ ਹੈ ਕਿ:

 ਰਾਜ ਨ ਚਿੰਤ ਕਰੋ ਮਨ ਮੈਂ ਹਮ ਹੂੰ ਦੋਊ ਭ੍ਰਾਤ ਸੁ ਜਾਇ ਲਰੈਗੇ॥

 ਬਾਨ ਕਮਾਨ ਕ੍ਰਿਪਾਨ ਗਧਾ ਗਹਿ ਕੇ ਰਨ ਭੀਤਰ ਜੁਧੁ ਕਰੈਗੇ॥

 ਜੋ ਹਮ ਊਪਰਿ ਕੋਪ ਕੇ ਆਇ ਹੈ ਤਾਹਿ ਕੇ ਅਸਤ੍ਰ ਸਿਉ ਪ੍ਰਾਨ ਹਰੈਗੇ॥

 ਪੈ ਊਨ ਕੋ ਮਰਿ ਹੈ ਡਰਿ ਹੈ ਨਹੀਂ ਆਹਣ ਤੇ ਪਗ ਦੁਇ ਨ ਟਰੈਂਗੇ॥19॥

ਬੇਸ਼ਕ ਕ੍ਰਿਸ਼ਨ ਅਵਤਾਰ ਦਾ ਵਰਣਨ, ਭਾਰਤੀ ਧਰਮ ਸਾਧਨਾ ਸਾਹਿਤ ਵਿਚ ਵਿਆਪਕ ਪੱਧਰ ਤੇ ਹੋਇਆ ਹੈ ਪਰ ਦਸਮ ਗ੍ਰੰਥ ਵਿਚ ਇਸ ਦਾ ਵਰਣਨ ਪਰੰਪਰਾ ਤੋਂ ਹਟਵਾਂ ਹੈ ਜੋ ਸ੍ਰੀ ਕ੍ਰਿਸ਼ਨ ਨੂੰ ਦੈਵੀ ਸ਼ਕਤੀ ਸੰਪੰਨ ਸਥਾਪਤ ਕਰਨ ਦੀ ਥਾਂ ਧਰਤੀ ਨਾਲ ਜੋੜਦਿਆਂ ਮਾਨਵ ਸੰਸਾਰ ਦਾ ਹੀ ਮਹਾਂਬਲੀ ਯੋਧਾ ਉਭਾਰਨ ਵਾਲਾ ਹੋ ਨਿਬੜਦਾ ਹੈ। ਬਾਈਵੀ ਅਵਤਾਰ ਕਥਾ, ਨਰ ਅਵਤਾਰ ਨਾਲ ਸਬੰਧਤ ਹੈ ਜੋ ਬਹੁਤ ਸੰਖਿਪਤ ਹੈ। ਏਥੇ ਅਰਜਨ ਤੋਂ ਸ਼ਿਵ ਵਿਚਕਾਰ ਹੋਏ ਘਮਸਾਨ ਯੁੱਧ ਸਮੇਂ ਸ਼ਿਵ ਜੀ ਵੱਲੋਂ ਅਰਜਨ ਦੀ ਵੀਰਤਾ ਦੀ ਪ੍ਰਸੰਸਾਂ ਕੀਤੀ ਜਾਂਦੀ ਹੈ। ਤੇਈਵੀਂ ਕਥਾ ਬੋਧ ਅਵਤਾਰ ਨਾਲ ਸਬੰਧਤ ਹੈ। ਇਹ ਬੁੱਧ, ਬੁੱਧ ਮਤ ਦਾ ਬਾਨੀ ਮਹਾਤਮਾ ਬੁੱਧ ਸੀ ਜਾਂ ਕੋਈ ਹੋਰ , ਇਹ ਮੁੱਦਾ ਵਿਦਵਾਨਾਂ ਵਿਚ ਮੱਤਭੇਦ ਦਾ ਵਿਸ਼ਾ ਬਣਿਆ ਹੋਇਆ ਹੈ। ਉਂਝ ਵੀ ਇਹ ਕਥਾ ਕੋਈ ਯੁੱਧ ਚੇਤਨਾ ਉਪਜਾਉਣ ਵਾਲੀ ਨਹੀਂ ਲਗਦੀ। ਅਗਲੀ ਚੋਵੀਵੀਂ ਨਿਹਕਲੰਕੀ ਅਵਤਾਰ-ਕਥਾ ਨਾ ਕੇ ਵਲ ਨਿਰੋਲ ਕਾਲਪਨਿਕ ਹੈ ਸਗੋਂ ਪਹਿਲੀਆਂ ਅਵਤਾਰ ਕਥਾਵਾਂ ਦੇ ਅਵਤਾਰੀ ਸਰੂਪ ਤੇ ਉਦੇਸ਼ ਦੇ ਪ੍ਰਤੀਕੂਲ ਭਾਵਨਾ ਵਾਲੀ ਹੈ। ਪੈਦਾ ਹੋਣ ਵਾਲੇ ਵਿਸ਼ਨੂੰ ਦੇ ਨਿਹਕਲੰਕੀ ਅਵਤਾਰ ਅਤੇ ਇਸਲਾਮਕ ਵਿਸ਼ਵਾਸ਼ ਅਧੀਨ ਮੀਰ ਮਹਿੰਦੀ ਅਵਤਾਰ ਹਉਮੈ ਗ੍ਰਸਤ ਹੋ ਜਾਂਦੇ ਹਨ। ਨਿਹਕਲੰਕ ਅਵਤਾਰ ਨੂੰ ਮੀਰ ਮਹਿੰਦੀ ਨਸ਼ਟ ਕਰ ਦਿੰਦਾ ਹੈ ਅਤੇ ਹੰਕਾਰੀ ਮੀਰ ਮਹਿੰਦੀ ਨੂੰ ਕਾਲ ਪੁਰਖ, ਕੰਨ ਵਿਚ ਕੀੜਾ ਪਾ ਕੇ ਮਾਰ ਦਿੰਦਾ ਹੈ। ਇਹਨਾਂ ਦੇ ਅਵਤਾਰ ਕਥਾਵਾਂ ਦਾ ਮੰਤਵ, ਪਹਿਲੀਆਂ ਅਵਤਾਰ ਕਥਾਵਾਂ ਦੇ ਵਿਪਰੀਤ ਹੋਣ ਕਾਰਨ ਅਪ੍ਰਸੰਗਕ ਵੀ ਹੈ। ਪਤਾ ਨਹੀਂ ਰਚੈਤਾ ਨੇ ਕੀ ਸੋਚ ਕੇ ਇਨ੍ਹਾਂ ਦੀ ਰਚਨਾ ਕੀਤੀ। 

ਉਪਰੋਕਤ ਵਿਵਰਣ ਚਉਬੀਸ ਅਵਤਾਰ ਦੀ ਕਥਾ ਦੇ ਉਦੇਸ਼ ਨੂੰ ਉਭਾਰਨ ਵਾਲੇ ਕੁਝ ਤੱਥ ਸਾਡੇ ਸਨਮੁਖ ਸਪੱਸ਼ਟ ਰੂਪ ਵਿਚ ਰਖਦਾ ਹੈ। 

1. ਇਹ ਅਵਤਾਰ, ਨਿਰਗੁਣ ਨਿਰਾਕਾਰ ਅਕਾਲ ਪੁਰਖ ਦੇ ਬਦਲ ਨਹੀਂ ਹਨ ਜਿਸ ਕਰਕੇ ਇਨ੍ਹਾਂ ਦੀ ਤੁਲਨਾ ਅਕਾਲ ਪੁਰਖ ਨਾਲ ਨਹੀਂ ਕੀਤੀ ਜਾ ਸਕਦੀ। 

2. ਇਨ੍ਹਾਂ ਅਵਤਾਰਾਂ ਨੂੰ ਪੂਜਯ-ਦੇਵ ਵਜੋਂ ਆਰਾਧਣ ਦੇ ਕੋਈ ਸੰਕੇਤ ਨਹੀਂ ਹਨ। ਕਿਉਂਕਿ ਇਨ੍ਹਾਂ ਅਵਤਾਰਾਂ ਦਾ ਸਿਰਜਕ ਅਕਾਲ ਪੁਰਖ ਹੈ।

3. ਇਨ੍ਹਾਂ ਸਾਰੇ ਅਵਤਾਰਾਂ ਨੂੰ ਕਿਧਰੇ ਵੀ ਅਜੂਨੀ ਨਹੀਂ ਮੰਨਿਆ ਗਿਆ। ਸਗੋਂ ਇਹ ਸਾਰੇ ਉਸ ਬੇਅੰਤ ਦਾ ਅੰਤ ਪਾਉਣ ਤੋਂ ਅਸਮਰਥ ਦਸੇ ਗਏ ਹਨ।

4. ਇਹ ਸਾਰੇ ਅਵਤਾਰ ਕਾਲ-ਵੱਸ ਹਨ, ਕਾਲ-ਮੁਕਤ ਨਹੀਂ।

5. ਵਿਸ਼ਨੂੰ ਬ੍ਰਹਮਾ ਆਦਿ ਸਭ ਅਕਾਲ ਪੁਰਖ ਦੀ ਰਚਨਾ ਹਨ ਸੈਭੰ ਨਹੀਂ। ਇਸ ਲਈ ਅਕਾਲ ਪੁਰਖ ਦੀ ਆਗਿਆ ਨਾਲ ਪ੍ਰਗਟ ਹੋਣ ਵਾਲੇ ਅਕਾਲ ਪੁਰਖ ਕਿਸ ਤਰਾਂ ਹੋ ਸਕਦੇ ਹਨ?

6. ਦਸਮ ਗੁਰੂ ਦੀ ਕਿਸੇ ਅਵਤਾਰ ਪ੍ਰਤੀ ਭਗਤੀ ਭਾਵਨਾ ਜਾਂ ਆਸਥਾ, ਪ੍ਰਗਟ ਨਹੀਂ ਹੁੰਦੀ ਸਗੋਂ ਰਾਮ-ਅਵਤਾਰ ਦੇ ਅੰਤ ਵਿਚ ਸਪੱਸ਼ਟ ਰੂਪ ਵਿਚ ਕਿਹਾ ਗਿਆ ਹੈ ਕਿ:

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥

ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ, ਮਤਿ ਏਕ ਨ ਮਾਨਯੋ॥

ਸਿਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ॥

ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਬ ਤੋਹਿ ਬਖਾਨਯੋ॥863॥

7. ਇਨ੍ਹਾਂ ਅਵਤਾਰਾਂ ਪ੍ਰਤੀ ਕਿਸੇ ਪ੍ਰਕਾਰ ਦੀ ਭਗਤੀ ਭਾਵਨਾ ਪ੍ਰਗਟਾਉਣ ਹਿਤ ਕੋਈ ਸੰਕੇਤ ਤਾਂ ਇਕ ਪਾਸੇ ਰਿਹਾ ਸਗੋਂ ਇਨ੍ਹਾਂ ਦੀ ਦੈਵੀ ਸ਼ਕਤੀ ਨੂੰ ਵੀ ਅਖੋਂ ਪਰੋਖੇ ਕਰਨ ਦਾ ਜਤਨ ਹੈ। 

8. ਇਨ੍ਹਾਂ ਅਵਤਾਰ ਕਥਾਵਾਂ ਦਾ ਪ੍ਰਮੁਖ ਮੰਤਵ ਧਰਮ-ਮਰਿਆਦਾ ਨੂੰ ਸੁਰਜੀਤ ਕਰਨ ਹਿਤ, ਧਰਮ ਖੇਤਰ ਵਿਚ ਫੈਲੇ ਭੇਖਾਂ, ਤੇ ਅਡੰਬਰਾਂ ਦਾ ਖੰਡਨ ਕਰਨਾ ਹੈ।

9. ਇਨ੍ਹਾਂ ਚਉਬੀਸ ਅਵਤਾਰ ਕਥਾਵਾਂ ਤੋਂ ਲੇਖਕ ਨੇ ਜੋ ਕੰਮ ਲਿਆ ਹੈ ਉਹ ਦੁਸਟ ਸੰਘਾਰਨ ਵਾਲਾ ਹੈ, ਨਰ ਸੰਘਾਰਨ ਵਾਲਾ ਨਹੀਂ।

ਕੁਲ ਮਿਲਾ ਕੇ ਸਿੱਟਾ ਏਹੋ ਨਿਕਲਦਾ ਹੈ ਕਿ ਦਸਮ ਗ੍ਰੰਥ ਵਿਚ ਚਉਬੀਸ ਅਵਤਾਰ ਰਚਨਾ ਦਾ ਮੂਲ ਉਦੇਸ਼ ਇਨ੍ਹਾਂ ਦੇ ਅਵਤਾਰੀ ਸਰੂਪ ਨੂੰ ਪਾਰਬ੍ਰਹਮ ਪਰਮੇਸ਼ਰ ਵਾਲਾ ਸਥਾਪਤ ਕਰਨਾ ਨਹੀਂ। ਸਗੋਂ ਇਸ ਰਚਨਾ ਵਿਚ ਵਰਣਨ ਕੀਤੇ ਗਏ ਸਾਰੇ ਅਵਤਾਰ ਪਾਰਬ੍ਰਹਮ ਦੇ ਹੁਕਮ ਨਾਲ ਹੀ ਪੈਦਾ ਹੋਣ ਕਾਰਨ ਉਸ ਦੇ ਹੁਕਮ ਅਨੁਸਾਰ ਹੀ ਕਾਰਜ ਕਰਦੇ ਪ੍ਰਗਟ ਕੀਤੇ ਗਏ ਹਨ। 

ਇਸ ਰਚਨਾ ਦਾ ਅਵਤਾਰਵਾਦੀ ਸਰੂਪ, ਨਿਰਗੁਣ, ਨਿਰਾਕਾਰ ਅਤੇ ਜਲਥਲ ਮਹੀਅਲ ਭਾਵ ਸਰਬ ਵਿਆਪਕ ੴ ਸਤਿਗੁਰੂ ਪ੍ਰਸ਼ਾਦਿ ਦਿਸਦਾ ਹੈ।  ਰਚਨਾਕਾਰ ਨੇ ਇਨ੍ਹਾਂ ਅਵਤਾਰ-ਕਥਾਵਾਂ ਤੋਂ ਪ੍ਰਮੁੱਖ ਤੌਰ ਤੇ ਜਨ-ਮਾਨਸ ਦੀ ਚੇਤਨਾ ਵਿਚ ਜ਼ੁਲਮ ਦਾ ਟਾਕਰਾ ਕਰਨਦੀ ਰੁਚੀ ਪੈਦਾ ਕਰ ਸਕਣ ਦਾ ਕੰਮ ਲਿਆ ਹੈ।  ਤਾਂ ਜੋ ਪ੍ਰਾਪਤ ਹੋਏ ਦੁਰਲੱਭ ਮਾਨਸ ਜਨਮ ਦੀ ਯਾਤਰਾ ਮਾਨ ਸਨਮਾਨ ਨਾਲ ਸੰਪੂਰਨ ਕੀਤੀ ਜਾ ਸਕੇ।

ਹਵਾਲੇ ਤੇ ਟਿਪਣੀਆਂ

1. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 894

2. ਸ਼ਬਦਾਰਥ ਦਸ਼ਮ ਗ੍ਰੰਥ ਸਾਹਿਬ, ਪੰ. ਯੂਨੀਵਰਸਟੀ, ਪਟਿਆਲਾ, 1985, ਪੰਨਾ 169

3. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1136

4. ਦਸਮ ਗ੍ਰੰਥ, ਉਕਤ 798

5. ਉਕਤ

6. (ੳ) ਕਪਿਲਦੇਵ ਪਾਂਡੇ, ਮਧ-ਕਾਲੀਨ ਸਾਹਿਤਯ ਮੇਂ ਅਵਤਾਰਵਾਦ, ਚੌਖਭਾ ਪ੍ਰਕਾਸ਼ਨ, ਵਾਰਾਨਸੀ, 1963, ਪੰਨਾ 3

(ਅ) ਅਥਰਵਵੇਦ, 18.3.5

7. ਉਕਤ,

8. ਅਭਯੁਤਥਾਨਮ ਧਰਮਸਯ ਤਦਾਤਮਾਨੰ ਸ੍ਰਜਾਮਯਹੋ 11-4.7/8

9. ਭਾਗਵਤ ਪੌਰਾਣ, 1.2.26

10. ਅਚਾਰੀਆਂ ਹਜ਼ਾਰੀ ਪ੍ਰਸ਼ਾਦ ਦਿਵੇਦੀ, ਮਧਕਾਲੀਨ ਧਰਮ ਸਾਧਨਾ, ਸਾਹਿਤ ਭਵਨ, ਅਲਾਹਾਬਾਦ, 1970, ਪੰਨਾ 122

11. ਹਿੰਦੀ ਵਿਸ਼ਵ ਕੋਸ਼, ਨਾਗਰੀ ਪ੍ਰਚਾਰਣੀ ਸਭਾ, ਕਾਸ਼ੀ, 1973, ਪੰਨੇ 277-78

12. 12. Hinduism, john. R. Hinnells (ed.), “The Doctrine of Avtaras”, Orient Press New castle (U.K.) 1973, PP. 39-40, 1973, pp 39-40

13. ਸ੍ਰੀ ਗੁਰੁ ਗ੍ਰੰਥ ਸਾਹਿਬ, 1036

14. -19 ਦਸਮ ਗ੍ਰੰਥ, 169, 272, 275

15. Budhha of the Puranas ans Buddha of the Buddhist system of religion have nothing in common, but the name, and that the attempted identification of these two is simply the work of European scholars, who have not been sufficiently careful to collect information, and to weigh the evidence they have had before them.