Thursday 27 October 2011

ਗਿਆਨ ਪ੍ਰਬੋਧ ਭਾਗ ੪ - Tejwant Kawaljit Singh

ਗਿਆਨ ਪ੍ਰਬੋਧ ਦੀ ਅਗਲੀ ਵਿਚਾਰ ਚਾਲੂ ਕਰਦੇ ਹਾਂ। ਜਿਵੇਂ ਕੇ ਸ੍ਰੀ ਦਸਮ ਗਰੰਥ ਵਿਚ ਕਈ ਜਗਾਹ ਤੇ ਸ਼ਿਵ ਜੀ ਦਾ ਜਿਕਰ ਕੀਤਾ ਗਿਆ ਹੈ ਕੇ ਕਿਵੇਂ ਸ਼ਿਵ ਜੀ ਮਹਾਕਾਲ ਭਾਵ ਅਕਾਲਪੁਰਖ ਦੀ ਇਕ ਝਲਕ ਲੈ ਤਰਸਦਾ ਹੈ ਓਸੇ ਤਰਹ ਗਿਆਨ ਪ੍ਰਬੋਧ ਵਿਚ ਵੀ ਇਹੋ ਹੀ ਸਮਾਨਤਾ ਨਜ਼ਰ ਆਂਦੀ ਹੈ । ਸ਼ਿਵ ਦੇ ਕਈ ਨਾਮ ਹਿੰਦੂ ਧਰਮ ਵਿਚ ਮਸ਼ਹੂਰ ਨੇ ਜਿਵੇਂ ਰੁਦ੍ਰ, ਈਸ, ਮਹਾਦੇਵ, ਕਾਲ, ਮਹਾਕਾਲ ਆਦਿ । ਪਰ ਇਹਨਾ ਨਾਵਾਂ ਦਾ ਜਿਕਰ ਕਰਕੇ ਗੁਰੂ ਸਾਹਿਬ ਨੇ ਕੇਹਾ ਹੈ ਕੇ ਸ਼ਿਵ ਦੇ ਇਹ ਸਾਰੇ ਰੂਪ ਵੀ ਤੇਰੇ ਅਗੇ ਕੁਛ ਵੀ ਨਹੀਂ , ਤੂ ਹੀ ਸ਼ਿਵ ਨੂ ਮਾਰ ਵੀ ਸਕਦਾ ਹੈਂ ਤੇ ਜੀਵਨ ਦਾਨ ਵੀ ਦੇ ਸਕਦਾ ਹੈਂ।

ਕਾਲ ਕੇ ਭੀ ਕਾਲ , ਮਹਾਕਾਲ ਕੇ ਭੀ ਕਾਲ ਹੈ ॥ ( ਬਚਿਤਰ ਨਾਟਕ )
ਹੁਣ ਇਥੇ ਸਪਸ਼ਟ ਕਰ ਦਿਤਾ ਤਾਂ ਕੇ ਕੋਈ ਭੁਲੇਖੇ ਨਾਲ ਇਹ ਨਾ ਸੋਚ ਲਵੇ ਕੇ ਗੁਰੂ ਸਾਹਿਬ ਨੇ ਹਿੰਦੁਆਂ ਦੇ ਸ਼ਿਵ ਦੀ ਪੂਜਾ ਕੀਤੀ ਹੈ ।ਇਵੇਂ ਹੀ ਗਿਆਨ ਪ੍ਰੋਬੋਧ ਵਿਚ ਫੁਰਮਾ ਰਹੇ ਨੇ :

ਅਗੰਮ ਤੇਜ ਸੋਭੀਯੰ ॥ ਰਿਖੀਸ ਈਸ ਲੋਭੀਯੰ ॥
Thy Inaccesible Glory looks elegant; therefore the great sages and Shiva are covetous to have Thy Sight.
ਭਾਵ ਤੇਰਾ ਤੇਜ ਅਗਮ ਹੈ ਤੇ ਤੇਰੇ ਈਸ ਤੇਜ ਨੂ ਦੇਖਣ ਲੈ ਸ਼ਿਵ ਜਹੇ ਵੀ ਤਰਸ ਰਹੇ ਨੇ । ਹੁਣ ਜੇ ਇਹ ਸ਼ਿਵ ਦੇ ਬਾਬਤ ਲਿਖਿਆ ਹੁੰਦਾ ਤਾਂ ਕੀ ਇਹ ਲਿਖਣਾ ਸੀ ਕੇ ਸ਼ਿਵ ਜੀ ਆਪਣੇ ਆਪ ਨੂ ਦੇਖਣ ਨੂ ਤਰਸ ਰਿਹਾ ?
ਅਨੇਕ ਬਾਰ ਧਿਆਵਹੀ ॥ ਨ ਤਤ੍ਰ ਪਾਰ ਪਾਵਹੀ ॥੯॥੮੭॥
They remember Thy Name many times; even then they have not been able go know Thy limits.9.87.

ਹੁਣ ਦੇਖੋ ਕਿਵੇਂ ਪਾਖੰਡਾ ਦੀਆਂ ਧਜੀਆਂ ਉਡਾਈਆਂ ਨੇ ਤੇ ਨਾਮ ਦੀ ਮਹਤਤਾ ਦਾਸੀ ਹੈ ਕੇ ਇਕ ਨਾਮ ਦੇ ਮੁਕਾਬਲੇ ਦੁਨਿਆ ਦਾ ਕੋਈ ਹੋਰ ਤਪ, ਪਾਖੰਡ ਕੁਛ ਵੀ ਨਹੀਂ ਹੈ , ਜਿਨਾ ਮਰਜੀ ਧਿਆਨ ਲੈ ਚਲੋ ,:

ਅਧੋ ਸੁ ਧੂਮ ਧੂਮ ਹੀ ॥ ਅਘੂਰ ਨੇਤ੍ਰ ਘੂਮ ਹੀ ॥
Many with faces upside down light the fire; many ascetics roam forsaking their sleep.

ਭਾਵ ਕਈ ਪੁਠੇ ਸਿਰ ਕਰਕੇ ਪਾਖੰਡ ਕਰਦੇ ਨੇ, ਕਈ ਨੀਂਦ ਦਾ ਤਿਆਗ ਕਰੀ ਜਾਂਦੇ ਨੇ, ਕੋਈ ਧੂਣੀਆਂ ਬਾਲੀ ਜਾਂਦਾ ਹੈ , ਇਹ ਸਾਰਾ ਪਾਖੰਡ ਕਰ ਕੇ ਕੋਈ ਵੀ ਪਰ ਨਹੀਂ ਲੰਘ ਸਕਦਾ।

ਸੁ ਪੰਚ ਅਗਨ ਸਾਧੀਯੰ ॥ ਨ ਤਾਮ ਪਾਰ ਲਾਧੀਯੰ ॥੧੦॥੮੮॥
Many perform austerity of five fires; even they

ਨਿਵਲ ਆਦਿ ਕਰਮਣੰ ॥ ਅਨੰਤ ਦਾਨ ਧਰਮਣੰ ॥
The performance of Neoli Karma (cleansing of intestines): the innumerable religious acts of giving charities;

ਅਨੰਤ ਤੀਰਥ ਬਾਸਨੰ ॥ ਨ ਏਕ ਨਾਮ ਕੇ ਸਮੰ ॥੧੧॥੮੯॥
Abiding at pilgrim-stations for numberless times; all these acts do not equal do not equal the merit of the remembrance of the Name of One Lord.11.89.

ਹੁਣ ਦੇਖੋ ਕਿਨੇ ਸਾਫ਼ ਲਫਜਾਂ ਵਿਚ ਕਹ ਦਿਤਾ ਕੇ ਭਾਵੇਂ ਅਨੇਕਾਂ ਤੀਰਥ ਸਥਾਨਾ ਤੇ ਜਾ ਆਵੋ, ਕੁਛ ਪ੍ਰਾਪਤ ਨਹੀਂ ਹੋਣਾ , ਤੇ ਕੁਛ ਲੋਕ ਭੰਡੀ ਪਰਚਾਰ ਕਰ ਰਹੇ ਨੇ ਕੇ ਸ੍ਰੀ ਦਸਮ ਗਰੰਥ ਤੀਰਥ ਸ੍ਥਾਨਾ ਤੇ ਜਾਣ ਦੀ ਪ੍ਰੇਰਨਾ ਦਿੰਦਾ ਹੈ। ਇਥੇ ਇਹ ਸਪਸ਼ਟ ਕਰ ਦਿਤਾ ਗੁਰੂ ਸਾਹਿਬ ਨੇ ਕੇ ਜਿਨੇ ਮਰਜੀ ਦਾਨ ਪੁਨ ਕਰ ਲਵੋ , ਨਿਵਲੀ ਕਰਮ ਕਰ ਲਵੋ ਹਿੰਦੁਆਂ ਵਾਂਗ , ਕੁਛ ਨਹੀਂ ਮਿਲਣਾ ।ਗੁਰੂ ਸਾਹਿਬ ਤਾਂ ਇਥੇ ਕਹ ਰਹੇ ਨੇ ਕੇ ਇਕ ਨਾਮ ਦੀ ਮਹਤਤਾ ਦੇ ਸਾਹਮਣੇ ਤੀਰਥ ਜਾਣ ਦਾ ਕੋਈ ਫਾਇਦਾ ਨਹੀਂ । ਹੁਣ ਆਪ ਹੀ ਅੰਦਾਜਾ ਲਾ ਲਵੋ । ਅਗੇ ਦੇਖੋ ਕੁਛ ਲੋਕਾਂ ਵਲੋਂ ਪਰਚਾਰਿਆ ਜਾ ਰਿਹਾ ਹੈ ਕੇ ਗਿਆਨ ਪ੍ਰੋਬੋਧ ਵਿਚ ਜਗ ਕਰਨ ਨੂੰ ਮਹਤਤਾ ਦਿਤੀ ਗਈ ਹੈ , ਆਪ ਖੁਦ ਦੇਖ ਲਵੋ ਕੇ ਗਿਆਨ ਪਰਬੋਧ ਦੇ ਵਿਚ ਜਗ ਕਰਨ ਨੂ ਕਿਨੀ ਕੁ ਮਹਤਤਾ ਹੈ :

ਅਨੰਤ ਜੱਗਯ ਕਰਮਣੰ ॥ ਗਜਾਦਿ ਆਦਿ ਧਰਮਣੰ ॥
The performance of innumerable acts of sacrifices; the performance of the religious act of giving elephants etc. in charity;

ਅਨੇਕ ਦੇਸ ਭਰਮਣੰ ॥ ਨ ਏਕ ਨਾਮ ਕੇ ਸਮੰ ॥੧੨॥੯੦॥
Wandering in many countries; all these acts do not equal the merit of the remembrance of the Name of One Lord.12.90.

ਕਹਿ ਰਹੇ ਨੇ ਕੇ ਜਿਨੇ ਮਰਜੀ ਜਗ ਕਰ ਲਵੋ, ਜਿਨੇ ਮਰਜੀ ਹਾਥਿਆਂ ਜਾਂ ਹੋਰ ਜਾਨਵਰਾਂ ਦੀਆਂ ਬਲੀਆਂ ਦੇ ਲਵੋ , ਦੇਸਾਂ ਦੇਸਾਂ ਵਿਚ ਫਿਰਿ ਜਾਵੋ, ਨਾਮ ਦੇ ਤੁਲ ਕੋਈ ਨਹੀਂ । ਕੀ ਇਹ ਸਿਖ ਸਿਧਾਂਤ ਦੇ ਉਲਟ ਹੈ ?

ਇਕਾਂਤ ਵਿਚ ਭਗਤੀਆਂ ਕਰਨੀ , ਜੰਗਲ ਵਿਚ ਭਟਕਨਾ ਸਿਖ ਸਿਧਾਂਤ ਨਹੀਂ, ਇਹੋ ਗਲ ਗਿਆਨ ਪ੍ਰੋਬੋਧ ਵਿਚ ਕਹੀ ਹੈ :

ਇਕੰਤ ਕੁੰਟ ਬਾਸਨੰ ॥ ਭ੍ਰਮੰਤ ਕੋਟਕੰ ਬਨੰ ॥
Dwelling in solitary confinement; wandering in millions of forests

ਉਚਾਟ ਨਾਦ ਕਰਮਣੰ ॥ ਅਨੇਕ ਉਦਾਸ ਭਰਮਣੰ ॥੧੩॥੯੧॥
Becoming unattached many recite mantras; many roam like hermits.13.91.

ਜਿਨੇ ਮਰਜੀ ਮੰਤਰ ਨਾਦ ਉਚਾਰੀ ਜਾਵੋ , ਉਦਾਸੀ ਭੇਖ ਧਾਰਨ ਕਰ ਲਵੋ , ਕਰੋਰ ਵਰਤ ਰਖ ਲਵੋ

ਅਨੇਕ ਭੇਖ ਆਸਨੰ ॥ ਕਰੋਰ ਕੋਟਕੰ ਬ੍ਰਤੰ ॥
Many move in various guises and adopt several postures; millions hold million types of fasts.

ਦਿਸਾ ਦਿਸਾ ਭ੍ਰਮੇਸਨੰ ॥ ਅਨੇਕ ਭੇਖ ਪੇਖਨੰ ॥੧੪॥੯੨॥
One may roam in many directions; he may observe many types of guises.14.92.

ਕਰੋਰ ਕੋਟ ਦਾਨਕੰ ॥ ਅਨੇਕ ਜਗਯ ਕ੍ਰਤਬਿਯੰ ॥
One may perform m,illions of types of charities; he may perform many types of sacrifices and actions.

ਅਨੇਕਾਂ ਜਗ , ਬਲੀਆਂ ਦਾਨ ਪੁਨ ਕਰ ਲਵੋ

ਸਨਿਆਸ ਆਦਿ ਧਰਮਣੰ ॥ ਉਦਾਸ ਨਾਮ ਕਰਮਣੰ ॥੧੫॥੯੩॥
One may adopt the religious garb of mendicant; he may perform many rituals of a hermit. 15.93.

ਸਨਿਆਸੀ ਬਣ ਜਾਵੋ , ਉਦਾਸੀ ਬਣ ਜਾਵੋ

ਅਨੇਕ ਪਾਠ ਪਾਠਨੰ ॥ ਅਨੰਤ ਠਾਟ ਠਾਟਨੰ ॥
One may read the religious texts continuously; he may perform many ostentations.

ਅਨੇਕਾਂ ਪਾਠ ਕਰ ਲਵੋ

ਨ ਏਕ ਨਾਮ ਕੇ ਸਮੰ ਸਮੱਸਤ ਸ੍ਰਿਸਟ ਕੇ ਭ੍ਰਮੰ ॥੧੬॥੯੪॥
None of them equals the Name of One Lord; they are all an illusion like the world.16.94.

ਇਕ ਨਾਮ ਤੋ ਸਿਵਾ ਸਾਰਾ ਹੀ ਭਰਮ ਹੈ । ਦਸੋ ਕੀ ਗਲਤ ਹੈ ਇਸ ਵਿਚ ।ਗੁਰੂ ਸਾਹਿਬ ਕਹਿ ਰਹੇ ਨੇ ਕੇ , ਜਗ ਕਰਨੇ , ਵਿਖਾਵੇ ਦੇ ਦਇਆ ਵਾਨ ਬਣਨਾ, ਦਾਨ ਪੁਨ ਕਰਨੇ , ਗੀਤ ਗਾਈ ਜਾਣੇ( ਜਿਵੇ ਭੇਟਾਂ ਗਾਣਾ) , ਧਿਆਨ ਧਰਨੇ , ਜੰਤਰ ਮੰਤਰ ਜਪਨੇ , ਆਪਣੇ ਗਿਆਨ ਦਾ ਵਿਖਾਵਾ ਕਰਨਾ , ਇਹਨਾ ਨਾਲ ਅਕਾਲਪੁਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ, ਓਸ ਦੀ ਪ੍ਰਾਪਤੀ ਨਹੀਂ ਹੋ ਸਕਦੀ

ਜਗਾਦਿ ਆਦਿ ਧਰਮਣੰ ॥ ਬੈਰਾਗ ਆਦਿ ਕਰਮਣੰ ॥
जगादि आदि धरमणं ॥ बैराग आदि करमणं ॥
One may perform the religious acts of the ancient ages; he may perform the ascetic and monastic works.

ਦਯਾਦਿ ਆਦਿ ਕਾਮਣੰ ॥ ਅਨਾਦਿ ਸੰਜਮੰ ਬ੍ਰਿਦੰ ॥੧੭॥੯੫॥
He may perform the works of mercy etc., and magic; they are all wworks of great restraint, prevalent from times immemorial.17.95.

ਦੇਖੋ ਫਿਰ ਓਹੀ ਗਲ ਦੋਹਰਾਈ ਜਾ ਰਹੀ ਹੈ ਜੋ ਕੇ ਲਗ ਭਾਗਹ ਸ੍ਰੀ ਦਸਮ ਗਰੰਥ ਦੀ ਹਰ ਰਚਨਾ ਵਿਚ ਦਾਸੀ ਗਈ ਹੈ ਕੇ ਸ਼ਿਵ , ਬਿਸ਼ਨੁ , ਸਰਸ੍ਵਤੀ, ਦੁਰਗਾ ( ਪਾਰਵਤੀ ) ਸਮੇਤ ਸਾਰੇ ਦੇਵੀ ਦੇਵਤੇ ਓਸ ਅਕਾਲਪੁਰਖ ਬੇਅੰਤ ਦਾ ਅੰਤ ਨਹੀਂ ਪਾ ਸਕੇ :

ਅਸੰਭ ਅਸੰਭ ਮਾਨੀਐ ॥ ਕਰੋਰ ਬਿਸਨ ਠਾਨੀਐ ॥੨੪॥੧੦੨॥
Millions of Shiva worship that Wonderful Entity; millions of Vishnus adore Him.24.102.

ਅਨੰਤ ਸੁਰਸੁਤੀ ਸਤੀ ॥ ਬਦੰਤ ਕ੍ਰਿਤ ਈਸੁਰੀ ॥
Innumerable Sarswatis goddess and Satis (Parvati-goddess); and Lakshmis goddess and Satis (Parvati-goddess); and Lakshmis goddess sing His Praises.

ਅਨੰਤ ਅਨੰਤ ਭਾਖੀਐ ॥ ਅਨੰਤ ਅਨੰਤ ਲਾਖੀਐ ॥੨੫॥੧੦੩॥
Innumerable Sheshanaga eulogize Him; that Lord is comprehended as infinite ultimeately.25.103.

ਕੀ ਕੋਈ ਦੇਵੀ ਪੂਜਕ ਇਹ ਗਲ ਕਰ ਸਕਦਾ ਹੈ ? ਕੀ ਕੋਈ ਸ਼ਿਵ ਭਗਤ ਇਹ ਗਲ ਕਰ ਸਕਦਾ ਹੈ ?

ਅਗੇ ਦੇਖੋ , ਗੁਰੂ ਸਾਹਿਬ ਕਹਿ ਰਹੇ ਨੇ ਕੇ ਕਿਸੇ ਨੇ ਭੁਲ ਕੇ ਵੀ ਜੰਤਰ ਮੰਤਰ ਦੇ ਪਿਛੇ ਨਹੀਂ ਜਾਣਾ , ਸਿਰਫ ਓਸ ਅਕਾਲ ਨੂ ਹੀ ਸਿਮਰਨਾ ਹੈ , ਇਹ ਖੁਦ ਗਿਆਨ ਨਾਲ ਦੇਖਣਾ ਹੈ ਕੇ ਧਰਮ ਤੇ ਅਧਰਮ ਵਿਚ ਕੀ ਫਰਕ ਹੈ, ਕੀ ਇਹ ਸਮ੍ਜਾਵਨੀ ਖਾਲਸੇ ਦੇ ਗੁਰੂ ਤੋ ਛੁਟ ਕੋਈ ਕਰ ਸਕਦਾ ਹੈ ? :

ਨ ਭੂਲ ਜੰਤ੍ਰ ਤੰਤ੍ਰ ਮੰਤ੍ਰ ਭਰਮ ਭੇਖ ਠਾਨੀਐ ॥੧॥੧੦੪॥
Even by mistake He should not be considered in Yantras, tantrasa, mantras, illusions and guises.1.104.

ਕ੍ਰਿਪਾਲ ਲਾਲ ਅਕਾਲ ਅਪਾਲ ਦਇਆਲ ਕੋ ਉਚਾਰੀਐ ॥
The Name of that Lord be uttered who is Merciful, Beloved, deathless, Patronless and Compassionate.

ਅਧਰਮ ਕਰਮ ਧਰਮ ਭਰਮ ਕਰਮ ਮੈ ਬਿਚਾਰੀਐ ॥
We should reflect upon Him in all works whether irreligious, or fallacious.

ਫਿਰ ਓਹੀ ਗਲ ਵਾਰ ਵਾਰ ਦਸੀ ਜਾ ਰਹੀ ਹੈ ਕੇ ਵਰਤ ਨਾ ਰਖੋ, ਨਿਵਲੀ ਕ੍ਰਮ , ਜੋਗ ਮਤ , ਦਾਨ ਪੁਨ , ਇਹ ਸਬ ਪਾਖੰਡ ਹੈ , ਹੁਣ ਜੇ ਕੋਈ ਇਨੀ ਵਾਰ ਸੁਨ ਕੇ ਵੀ ਕਹੇ ਕੇ ਜੀ ਸ੍ਰੀ ਦਸਮ ਗਰੰਥ ਤਾਂ ਤੀਰਥ ਇਸ਼ਨਾਨ ਕਰਨ ਨੂ ਕਹਿ ਰਿਹਾ ਹੈ , ਜੰਤਰ ਮੰਤਰ ਕਰਨ ਨੂ ਕਹ ਰਿਹਾ , ਹਿੰਦੂ ਦੇਵੀ ਦੇਵਤਿਆਂ ਨੂ ਪੂਜਨ ਲੈ ਲੈ ਕਹ ਰਿਹਾ ਹੈ ਤਾਂ ਤੁਸੀਂ ਆਪ ਹੀ ਅੰਦਾਜਾ ਲਾ ਸਕਦੇ ਹੋ :

ਬ੍ਰਤਾਦਿ ਦਾਨ ਸੰਜਮਾਦਿ ਤੀਰਥ ਦੇਵ ਕਰਮਣੰ ॥
The Karmas which come in the categories of fasts etc., charities, restraints etc., bathing at pilgrim-stations and worship of gods;

ਹੈ ਆਦਿ ਕੁੰਜ ਮੇਦ ਰਾਜਸੂ ਬਿਨਾ ਨ ਭਰਮਣੰ ॥
Which are to be performed without illusion including the horse-sacrifice, elephant-sacrifice and Rajsu sacrifice performed by a universal monarch;

ਨਿਵਲ ਆਦਿ ਕਰਮ ਭੇਖ ਅਨੇਕ ਭੇਖ ਮਾਨੀਐ ॥
And the Neoli Karma of Yogis (cleansing of intestines) etc., may all be considered as Karmas of various sects and guises.

ਅਦੇਖ ਭੇਖ ਕੇ ਬਿਨਾ ਸੁ ਕਰਮ ਭਰਮ ਜਾਨੀਐ ॥੩॥੧੦੬॥
In the absence of the pure Karmas related to the Invisible Lord, all the other Karmas he considered as illusion

ਹੁਣ ਅਗੇ ਇਕ ਵਾਰ ਫਿਰ ਅਕਾਲਪੁਰਖ ਦੇ ਰੂਪ ਦਾ ਵਰਣਨ ਕੀਤਾ ਜਾ ਰਿਹਾ ਹੈ ਤੇ ਫਿਰ ਇਹੋ ਦਸਿਆ ਜਾ ਰਿਹਾ ਹੈ ਕੇ ਓਸ ਦਾ ਨਾ ਕੋਈ ਮਾ ਹੈ , ਨਾ ਕੋਈ ਪਿਓ , ਨਾ ਕੋਈ ਵੀਰ ਭਾਈ ਹੈ , ਨਾ ਕੋਈ ਰੂਪ ਹੈ , ਨਾ ਰੰਗ ਹੈ , ਨਾ ਕੋਈ ਰੇਖ ਭੇਖ ਹੈ :

ਅਜਾਤ ਪਾਤ ਅਮਾਤ ਤਾਤ ਅਜਾਤ ਸਿਧ ਹੈ ਸਦਾ ॥
He is without caste and lineage, without mother and father; He is Unborn and ever perfect.

ਅਸਤ੍ਰ ਮਿਤ੍ਰ ਪੁਤ੍ਰ ਪਉਤ੍ਰ ਜਤ੍ਰ ਤਤ੍ਰ ਸਰਬ ਦਾ ॥
He is without enemy and friend, without son and grandson and He is always everywhere.

ਅਖੰਡ ਮੰਡ ਚੰਡ ਉਦੰਡ ਅਖੰਡ ਖੰਡ ਭਾਖੀਐ ॥
He is Supremely Glorious and is called the crusher and breaker of the Unbreakable.

ਨ ਰੂਪ ਰੰਗ ਰੇਖ ਅਲੇਖ ਭੇਖ ਮੈ ਨ ਰਾਖੀਐ ॥੪॥੧੦੭॥
He cannot be placed in the garb of form, colour, mark and calculation.4.107.

ਹੁਣ ਦਸੋ ਕੇ ਓਹ ਦੇਹ ਧਾਰੀ ਫਿਰ ਕਿਦਾਂ ਹੋ ਗਿਆ ? ਢੀਠਤਾ ਦੀ ਹਦ ਤਾਂ ਓਦੋਂ ਹੋ ਜਾਂਦੀ ਹੈ ਜਦੋਂ ਕੁਛ ਵਿਦਵਾਨ ਸਜਣ ਕਹਿ ਦਿੰਦੇ ਨੇ ਕੇ ਹਿੰਦੁਆਂ ਨੇ ਤਾਂ ਜੀ ਸ਼ਿਵ ਜੀ ਨੂ ਵੀ ਅਕਾਲ ਕਿਹਾ ਹੈ , ਪਰ ਲਗਦਾ ਹੈ ਕੇ ਓਹ ਵੀਰ ਸ਼ਿਵ ਪੁਰਾਨ ਵੀ ਚੰਗੀ ਤਰਹ ਨਹੀਂ ਪਢ਼ ਸਕੇ। ਇਥੋਂ ਤਕ ਕੇ ਸ਼ਿਵ ਪੁਰਾਨ ਵਿਚ ਵੀ ਸ਼ਿਵ ਨੂ ਅਕਾਲਪੁਰਖ ਦੇ ਅਧੀਨ ਦਸਿਆ ਗਿਆ ਹੈ । ਇਹ ਪੰਡਿਤ ਨੇ ਚਾਲਾਕੀ ਸਦਕਾ ਸ਼ਿਵ ਪੁਰਾਨ ਦਾ ਅਨੁਵਾਦ ਕਰਨ ਲਗਿਆਂ ਅਨੁਵਾਦ ਵਿਚ ਸ਼ਿਵ ਦੀ ਵਖਰੀ ਹੋਂਦ ਦਰਸਾ ਦਿਤੀ । ਪਰ ਅਸਲ ਸੰਸਕ੍ਰਿਤ ਗ੍ਰੰਥ ਵਿਚ ਸ਼ਿਵ ਇਕ ਤਮੋਗੁਣ ਤੋਂ ਵਧ ਕੁਛ ਨਹੀਂ ਹੈ । ਤੇ ਸਾਡੇ ਇਹ ਵੀਰ ਵੀ ਪੰਡਿਤ ਦੀ ਚਲਾਕੀ ਵਿਚ ਬਖੂਬੀ ਫਸੇ , ਕੇ ਅਸਲ ਸੰਸਕ੍ਰਿਤ ਗ੍ਰੰਥ ਦੇਖਣ ਦੀ ਬਜਾਏ ਅਨੁਵਾਦ ਫਢ਼ ਕੇ ਬੈਠ ਗਏ ।

ਅਨੰਤ ਤੀਰਥ ਆਦਿ ਆਸਨਾਦਿ ਨਾਰਦ ਆਸਨੰ ॥
Bathing at innumerable pilgrim-stations etc., adopting various postures etc., following the discipline of worship according to Narad Pancharatra;

ਬੈਰਾਗ ਅਉ ਸੰਨਿਆਸ ਅਉ ਅਨਾਦਿ ਜੋਗ ਪ੍ਰਾਸਨੰ ॥
Adoption of Vairagya (monasticism and asceticlism) and Sannyas (renunciation) and observing yogic discipline of olden times:

ਅਨਾਦਿ ਤੀਰਥ ਸੰਜਮਾਦਿ ਬਰਤ ਨੇਮ ਪੇਖੀਐ ॥
Visiting ancient pilgrim-stations and observing restraints etc., fasts and other rules;

ਅਨਾਦਿ ਅਗਾਧਿ ਕੇ ਬਿਨਾ ਸਮਸਤ ਭਰਮ ਲੇਖੀਐ ॥੫॥੧੦੮॥
Without the Beginningless and Unfathomable Lord, all the above Karmas be considered as illusion.5.108.

ਇਸ ਸਬ ਭਰਮ ਦਾ ਨਾਸ਼ ਤੇ ਪਖੰਡ ਦਾ ਨਾਸ਼ ਜਿਸ ਤਰਹ ਨਾਲ ਗਿਆਨ ਪ੍ਰੋਬੋਧ ਕੀਤਾ ਗਿਆ ਹੈ , ਓਹ ਦੇਖ ਕੇ ਕੋਈ ਮਨਮਤੀਆ ਓਖਾ ਹੋਵੇ ਤਾਂ ਮਨਿਆ ਜਾ ਸਕਦਾ ਹੈ ਪਰ ਜੇ ਕੋਈ ਗੁਰਸਿਖ ਕਹੇ ਕੇ ਇਹ ਗੁਰੂ ਦੀ ਬਾਣੀ ਨਹੀਂ ਤਾਂ ਕੀ ਕੀਤਾ ਜਾ ਸਕਦਾ ਹੈ । ਏਸ ਤੋਂ ਅਗੇ ਗੁਰੂ ਸਾਹਿਬਾਨ ਨੇ ਜੋ ਹਿੰਦੁਆਂ ਵਿਚ ਧਰਮ ਗਿਣਿਆ ਜਾਂਦਾ ਸੀ ਤੇ ਅਜੇ ਵੀ ਹੈ , ਓਸ ਦਾ ਜਿਕਰ ਕੀਤਾ ਹੈ । ਗੁਰੂ ਸਾਹਿਬ ਨੇ ਪਹਿਲਾਂ ਆਪਣੇ ਵੀਚਾਰ ਦਿਤੇ , ਤੇ ਫਿਰ ਦਸ ਦਿਤਾ ਕੇ ਇਹ ਲੋਗ ਕਿਸ ਨੂ ਧਰਮ ਕਹਿੰਦੇ ਨੇ । ਇਸ ਦਾ ਜਿਕਰ ਅਗਲੇ ਲੇਖ ਵਿਚ ਕਰਾਂਗਾ । ਜੇ ਅਜੇ ਵੀ ਕੋਈ ਕਹੇ ਕੇ ਗਿਆਨ ਪ੍ਰਬੋਧ ਵਿਚ ਗਿਆਨ ਵਾਲੀ ਕੀ ਗਲ ਹੈ ਤਾਂ ਓਸ ਦੇ ਕੀ ਕਹਿਣੇ ।

ਦਾਸ
ਡਾ ਕਵਲਜੀਤ ਸਿੰਘ ( ੨੬/੧੦/ ੧੧) copyright@TejwantKawaljit Singh. Any editing done without the permission of the author will be considered illegal and a legal action will be taken at the cost of the editor.