Friday 30 December 2011

ਚਰਿਤਰ ੨੮

ਚਰਿਤਰ ੨੮ 

ਦੁਨੀਆ ਵਿਚ ਕਈ ਵਾਰ ਪਤੀ ਪਤਨੀ ਦਾ ਰਿਸ਼ਤਾ ਇਕ ਮੇਲ ਦਾ ਨਹੀਂ ਹੁੰਦਾ । ਕਈ ਵਾਰੀ ਪਤੀ ਕਰੂਪ ਹੁੰਦਾ ਹੈ ਤੇ ਪਤਨੀ ਬਹੁਤ ਸੁੰਦਰ , ਪਤੀ ਬ੍ਬੁਢਾ ਹੁੰਦਾ ਤੇ ਪਤਨੀ ਜਵਾਨ । ਹੁਣ ਹਿੰਦੋਸ੍ਤਾਨ ਦੀ ਸੰਸਕ੍ਰਿਤੀ ਐਸੀ ਹੈ ਕੇ ਔਰਤ ਨੂੰ  ਬਿਨਾ ਪੁਛਿਆਂ ਹੀ ਕਿਸੇ ਮਰਦ ਨਾਲ ਬੰਨ ਦਿਤਾ ਜਾਂਦਾ ਸੀ ਤੇ ਅਜੇ ਵੀ ਬੰਨ ਦਿਤਾ ਜਾਂਦਾ ਹੈ । ਉਸ ਦਾ ਨਤੀਜਾ ਇਹ ਹੁੰਦਾ ਹੈ ਕੇ ਔਰਤ ਵਿਚਾਰੀ ਬਹੁਤੀ ਵਾਰ ਤਾਂ ਆਪਣਾ ਦ੍ਦੁਖ ਅੰਦਰ ਹੀ ਪੀ ਜਾਂਦੀ ਹੈ ਤੇ ਕਈ ਵਾਰੀ ਬਗਾਵਤ ਵੀ ਕਰ ਜਾਂਦੀ ਹੈ । ਉਤੋਂ  ਗੱਲ ਹੋਰ ਵੀ ਖਰਾਬ ਹੋ ਜਾਂਦੀ ਹੈ ਜੇ ਪਤੀ ਨਸ਼ਈ ਹੋਵੇ , ਜਾਂ ਮਾਰ ਕੁੱਟ ਕਰਦਾ ਹੋਵੇ , ਪਤਨੀ ਨੂੰ ਪੈਰ ਦੀ ਜੁੱਤੀ ਸਮਝੇ, ਉਸ ਨੂੰ  ਪੂਰਾ ਇਜ਼ਤ ਤੇ ਸਨਮਾਨ ਨਾ ਦੇਵੇ । ਅਜੇਹੀ ਹਾਲਤ ਵਿਚ ਕਈ ਵਾਰੀ ਬਾਹਰ ਦੇ ਕਾਮੀ ਪੁਰਸ਼ ਇਸਤਰੀ ਦਾ ਫਾਇਦਾ ਉਠਾ ਕੇ ਉਸ ਨਾਲ ਖਿਲਵਾੜ ਵੀ ਕਰ ਜਾਂਦੇ ਨੇ ਤੇ ਇਸਤਰੀ ਨੂੰ  ਉਸ ਦਾ ਪਤਾ ਵੀ ਨਹੀਂ ਚਲਦਾ । ਅੱਗੇ ਜਾ ਕੇ ਏਹੋ ਜਹੀਆਂ ਗੱਲਾਂ ਕਤਲਾਂ ਦੇ ਕਾਰਨ ਵੀ ਬਣਦੀਆਂ ਹਨ ਤੇ ਘਰ ਦਾ ਮਾਹੋਲ ਵੀ ਖਰਾਬ ਹੁੰਦਾ ਹੈ ।ਜੇ ਆਲੇ ਦੁਵਾਲੇ ਝਾਤੀ ਮਾਰੀ ਜਾਵੇ ਤਾਂ ਇਹ ਸ੍ਸ੍ਭ ਕ੍ਕੁਛ ਅੱਜ ਵੀ ਖੁਲੇਆਮ ਹੋ ਰਿਹਾ ਹੈ । ਇਸੇ ਹੀ ਚੀਜ਼ ਨੂੰ  ਦਰਸਾਂਦਾ ਇਹ ਚਰਿਤਰ ਹੈ ਜੋ ਇਨਸਾਨ ਦੀ ਨੀਚਤਾ ਤੇ ਮੂਰਖਤਾ ਦੀਆਂ ਹੱਦਾਂ ਬਿਆਨ ਕਰਦਾ ਹੈ । ਇਕ ਆਜੜੀ ਜੋ ਬਹੁਤ ਕਰੂਪ ਹੈ , ਉਸ ਦੇ  ਘਰ ਦੀ ਬਹੁਤ ਸੋਹਣੀ ਹੁੰਦੀ ਹੈ ।ਪਰ ਇਹ ਆਦਮੀ ਓਸ ਇਸਤਰੀ ਨੂੰ  ਪਿਆਰ ਨਾਲ ਰੱਖਣ ਦੀ ਬਜਾਏ ਓਸ ਦੀ ਮਾਰ ਕ੍ਕੁਟ ਕਰਦਾ ਹੈ , ਓਸ ਨੂੰ  ਘਰੋਂ ਬਾਹਰ ਨਹੀਂ ਜਾਣ ਦਿੰਦਾ , ਉਸ ਤੇ ਕਈ ਬੰਦਿਸ਼ਾਂ ਲਾ ਕੇ ਰਖਦਾ ਹੈ ਤੇ ਇਥੋਂ ਤਕ ਕੇ ਉਸ ਦੇ ਗਹਿਣੇ ਤੱਕ ਵੇਚ ਜਾਂਦਾ ਹੈ । ਹੁਣ ਇਹ ਪਤੀ ਦੇ ਤਸ਼ੱਦਦ ਨਾਲ ਗੁਲਾਮੀ ਦੀ ਜਿੰਦਗੀ ਜੀ ਰਹੀ ਔਰਤ ਦੱਬੀ ਬਗਾਵਤ ਕਰ ਜਾਂਦੀ ਹੈ ਤੇ ਇਸ ਦਾ ਫਾਇਦਾ ਇਕ ਕਾਮੀ ਪੁਰਸ਼ ਉਠਾ ਜਾਂਦਾ ਹੈ । ਹੁਣ ਨੀਚਤਾ ਤੇ ਬੇਸ਼ਰਮੀ ਦੀ ਹੱਦ ਇਥੋਂ ਤਕ  ਪਾਰ ਹੋ ਜਾਂਦੀ ਹੈ ਕੇ ਪਤੀ ਦੀ ਮੋਜੂਦਗੀ  ਵਿਚ ਹੀ ਧੋਖੇ ਨਾਲ ਓਸ ਆਦਮੀ ਨਾਲ ਗਲਤ ਕੰਮ ਕਰਦੀ ਹੈ ਤੇ ਮੂਰਖ ਪਤੀ ਇਸ ਭੇਦ ਨੂੰ  ਜਾਣ ਵੀ ਨਹੀਂ ਸਕਦਾ । ਤੇ ਉਸ ਕਾਮੀ ਆਦਮੀ ਦਾ ਵੀ ਹੋਂਸਲਾ ਦੇਖ ਲਵੋ ਕੇ ਓਹ ਵੀ ਕਾਮ ਵਿਚ ਅੰਨਾ ਹੋਇਆ ਪਤੀ ਦੇ ਕੋਲ ਹੁੰਦੀਆਂ ਹੋਈਆਂ ਵੀ ਉਸ ਦੀ ਮੂਰਖਤਾ ਦਾ ਫਾਇਦਾ ਉਠਾ ਕੇ ਆਪਣਾ ਮਤਲਬ ਕੱਢ ਜਾਂਦਾ ਹੈ ।ਹੁਣ ਇਹ ਕਹਾਣੀ ਇਕ ਦੱਬੀ ਹੋਈ ਔਰਤ ਦੀ ਮਾਨਸਿਕਤਾ ਬਿਆਨ ਕਰਦੀ ਹੈ ਤੇ ਸੰਦੇਸ਼ ਦਿੰਦੀ ਹੈ ਕੇ ੧. ਵਰ ਮੇਲ ਦਾ ਹੋਣਾ ਚਾਹਿਦਾ ਹੈ ਤੇ ਹਾਣ ਦਾ ਹੋਣਾ ਚਾਹਿਦਾ ਹੈ ੨. ਪਤੀ ਨੂੰ  ਪਤਨੀ ਨੂੰ ਪਿਆਰ ਨਾਲ ਰੱਖਣਾ ਚਾਹਿਦਾ ਹੈ ੩. ਪਤਨੀ ਦੀ ਕੁਟ ਮਾਰ ਤੇ ਉਸ ਨੂੰ  ਜਲੀਲ ਨਹੀਂ ਕਰਨਾ ਚਾਹੀਦਾ , ਬਲਕੇ ਉਸ ਨੂੰ ਕੋਈ ਵੀ ਕੰਮ ਆਪਣੀ ਮਰਜੀ ਨਾਲ ਕਰਨ ਦੀ ਖੁਲ ਹੋਣੀ ਚਾਹੀਦੀ ਹੈ ੪ ਪਤਨੀ ਦੀਆਂ ਚੀਜ਼ਾਂ ਖਾਸ ਕਰ ਕੇ ਗਹਿਣੇ ਜਿਨਾ ਨਾਲ ਨਾਰੀ ਨੂੰ  ਕਾਫੀ ਸਨੇਹ ਵੀ ਹੁੰਦਾ ਹੈ ਓਸ ਦੀ ਮਰਜੀ ਤੋਂ ਬਗੈਰ ਵੇਚਣੇ ਨਹੀਂ ਚਾਹੀਦੇ , ਸਗੋਂ ਇਸਤਰੀ ਨੂੰ ਹੋਰ ਬਣਾ ਕੇ ਦੇਣੇ ਚਾਹੀਦੇ ਹਨ ਭਾਵ ਪਤਨੀ ਨੂੰ ਚੰਗਾ ਪਹਿਨਣ ਵਾਸਤੇ  ਲੈ ਕੇ ਦੇਣਾ ਚਾਹੀਦਾ ਹੈ  ੫ ਆਪਣੇ ਘਰ ਵਿਚ ਹੋਸ਼ਿਆਰ ਰਹਿਣਾ ਚਾਹੀਦਾ ਹੈ ਕੇ ਬਾਹਰ ਦਾ ਕੋਈ ਕਾਮੀ ਪੁਰਸ਼ ਤੁਹਾਡੀ  ਬੇਵਕੂਫੀ ਦਾ ਫਾਇਦਾ ਉਠਾ ਕੇ ਤੁਹਾਡੇ ਨਾਲ ਤੇ ਤੁਹਾਡੀ ਪਤਨੀ ਨਾਲ ਖਿਲਵਾੜ ਨਾ ਕਰ ਜਾਵੇ ੬ ਕਾਮ ਵਿਚ ਅੰਨਾ ਹੋਇਆ ਆਦਮੀ ਬੇਸ਼ਰਮੀ ਦੀਆਂ ਹੱਦਾਂ ਟੱਪ ਜਾਂਦਾ ਹੈ  । ਹੁਣ ਕਹਾਣੀ ਤੋ ਕੁਛ ਸਿਖਣਾ ਹੁੰਦਾ ਹੈ । ਸਾਹਿਤ ਦੀ ਤਹਿ ਵਿਚ ਲੁਕੀ ਹੋਈ ਚੀਜ਼ ਨੂੰ ਖੋਜਣਾ ਹੀ ਕਹਾਣੀ ਲਿਖਣ ਦਾ ਮੂਲ ਉਦੇਸ਼ ਹੁੰਦਾ ਹੈ । ਜੇ ਸਿਰਫ ਕਵਿਤਾ ਵਿਚਲੀਆਂ ਕਹਾਣੀਆਂ ਦਾ ਸਿਰਫ ਅਖਰੀ ਅਰਥ ਹੀ ਕੀਤਾ ਜਾਵੇ ਤਾਂ ਇਨਸਾਨ ਆਰਾਮ ਨਾਲ ਧੋਖਾ ਖਾ ਜਾਂਦਾ ਹੈ । ਭੇਦ ਕਹਾਣੀ ਪੜਨ ਵਿਚ ਹੈ । ਨਹੀਂ ਤੇ ਸਾਰੇ ਜਾਣੇ ਸੋਚੀ ਪੈ ਜਾਣਗੇ ਕੇ ਚੂਹੇ ਮਿਲ ਕੇ ਮੀਟਿੰਗ ਕਿਦਾਂ ਕਰ ਸਕਦੇ ਨੇ , ਤੇ ਚੂਹੇ ਬਿਲੀ ਦੇ ਗੱਲ ਵਿਚ ਟੱਲੀ ਕਿਸ ਤਰਹ ਬੰਨ ਸਕਦੇ ਨੇ । ਕੀ ਕਦੀਂ ਕਿਸੇ ਨੇ ਸੁਣਿਆ ਹੈ ਕੇ ਚੂਹਾ ਬਿਲ੍ਲੀ ਦੇ ਗਲ ਵਿਚ ਟੱਲੀ ਬੰਨਣ ਲੈ ਮੀਟਿੰਗ ਕਰਦਾ ਹੈ ? ਇਹ ਸਭ ਕਹਾਣੀਆਂ ਨੇ , ਇਹਨਾ ਦਾ ਮਕਸਦ ਇਕ ਗ੍ਗੁਝਾ ਸੰਦੇਸ਼ ਦੇਣਾ ਹੁੰਦਾ ਹੈ । ਕਾਮ ਦੇ ਤ੍ਤ੍ਥ ਉਜਾਗਰ ਕਰਦੀ ਕਹਾਣੀ ਵਿਚ ਕਾਮ ਦੀ ਗੱਲ ਨਹੀਂ ਕੀਤੀ ਜਾਵੇਗੀ ਤਾਂ ਕਿਸ ਦੀ ਕੀਤੀ ਜਾਵੇਗੀ । ਹੁਣ ਇਸ ਚਰਿਤਰ ਦਾ ਇਨਾ ਮਹੱਤਵਪੂਰਣ ਸੰਦੇਸ਼ ਭੁੱਲ ਕੇ ਕੋਈ ਕਹੇ ਕੇ " ਇਸ਼ਕ਼ ਕਰਨ ਦਾ ਤਰੀਕਾ ਸਿਖੋ " ਤਾਂ ਰੱਬ ਹੀ ਬਚਾਵੇ       

ਦਾਸ
ਡਾ ਕਵਲਜੀਤ ਸਿੰਘ copyright@ tejwant kawaljit singh . any editing without the written permission of the author will lead to the legal action at the cost of the editor

Thursday 29 December 2011

ਚਰਿਤਰ ੧੬

ਚਰਿਤਰ ੧੬ 
ਦੁਨੀਆ ਵਿਚ ਜਿਥੇ ਵੀ ਚਲੇ ਜਾਵੋ, ਦੇਹ ਵਪਾਰ ਦਾ ਧੰਦਾ ਹਰ ਜਗਾਹ ਮਿਲ ਜਾਵੇਗਾ । ਦੁਨੀਆ ਦੇ ਜਿੰਨੇ ਵੀ ਇਜਤਦਾਰ  ਲੋਕ ਨੇ, ਓਹਨਾ ਦੀ ਕੋਸ਼ਿਸ਼ ਇਹੋ ਹੁੰਦੀ ਹੈ ਕੇ ਵੇਸ਼ਵਾਵਾਂ ਕੋਲੋਂ ਦੂਰ ਹੀ ਰਿਹਾ ਜਾਵੇ। ਠੀਕ ਹੈ ਕੇ ਕੁਛ ਇਸਤਰੀਆਂ ਨੂੰ ਜਬਰਦਸਤੀ ਇਸ ਜਲਾਲਤ ਭਰੇ ਧੰਦੇ ਵਿਚ ਸੁਟਿਆ ਜਾਂਦਾ ਹੈ ਪਰ ਬਹੁਤ ਸਾਰੀਆਂ ਏਹੋ ਜਹੀਆਂ ਵੀ ਹੁੰਦੀਆਂ ਨੇ ਜੋ ਆਪਣੀ ਮਰਜੀ ਨਾਲ ਪੈਸੇ ਖਾਤਿਰ ਇਸ ਧੰਦੇ ਵਿਚ ਡਿੱਗ ਪੈਂਦੀਆਂ ਨੇ । ਕਈ ਵਾਰੀ ਵੇਸ਼ਵਾਵਾਂ ਦੇ ਚੁੰਗਲ ਵਿਚ ਫਸਿਆ ਬੰਦਾ ਆਪਣੀ ਇਜ਼ਤ ਹੀ ਨਹੀਂ, ਆਪਣਾ ਘਰ ਬਾਰ, ਬੀਵੀ, ਪਰਿਵਾਰ , ਪੈਸਾ , ਇਥੋਂ ਤਕ ਕੇ ਰਾਜ ਭਾਗ ਤੇ ਸਿਹਤ ਵੀ ਗਵਾ ਲੈਂਦਾ ਹੈ । AIDS, GONORRHOEA, SYPHILIS, HERPES, HEPATITIS ਵਰਗੀਆਂ ਨਾ ਮੁਰਾਦ ਬਿਮਾਰੀਆਂ ਦੀ ਜੜ ਵੀ ਦੇਹ ਵਪਾਰ  ਹੀ ਹੈ। ਹੋਰ ਤੇ ਹੋਰ ਆਦਮੀ ਕਾਮ ਦੇ ਵੇਗ ਵਿਚ ਨਸ਼ੇ ਕਰਨ ਤੋਂ ਵੀ ਕੰਨੀ ਨਹੀਂ ਕਤਰਾਉਂਦਾ। ਦੇਹ ਵਪਾਰ ਦਾ ਧੰਦਾ ਮੁਗਲਾਂ ਦੇ ਵੇਲੇ ਖੁਲੇਆਮ ਜੋਰਾਂ ਤੇ ਹੁੰਦਾ ਸੀ ਤੇ ਅੱਜ  ਕੱਲ  ਵੀ ਹੁੰਦਾ ਹੈ । ਇਸ ਦਾ ਜਿਆਦਾਤਰ ਸ਼ਿਕਾਰ ਇਕ ਫੋਜੀ ਹੁੰਦਾ ਹੈ ਜੋ ਆਪਣੇ ਘਰ ਬਾਰ ਤੋਂ ਦੂਰ ਬੈਠਾ ਹੁੰਦਾ ਹੈ । ਦੇਖਣ ਵਿਚ ਆਇਆ ਹੈ ਕੇ ਬੰਦਾ ਨਸ਼ੇ ਜਾਂ ਵੇਸ਼ਵਾਵਾਂ ਦੇ ਚੱਕਰ ਵਿਚ ਫਸਣ ਸਮੇਂ ਅਣਜਾਨ ਪੁਣੇ ਵਿਚ ਓਹ ਕੰਮ ਕਰ ਬੈਠਦਾ ਹੈ ਜੋ ਉਸ ਨੂੰ ਸਾਰੀ ਉਮਰ ਭੁਗਤਨਾ ਪੈ ਸਕਦਾ ਹੈ । ਜੇ ਆਦਮੀ ਨੂੰ ਪਹਿਲਾਂ ਹੀ ਚੋਕੰਨਾ ਕਰ ਦਿਤਾ ਜਾਵੇ ਕੇ  ਨਸ਼ੇ ਤੇ ਪਰ ਨਾਰੀ ਭੋਗਣ ਨਾਲ ਏਹੋ ਜਹੀ ਹਾਲਤ ਹੁੰਦੀ ਹੈ ਤਾਂ ਹੋ ਸਕਦਾ ਹੈ ਕਈ ਪਰਿਵਾਰ ਬ੍ਬ੍ਚ ਜਾਣ। ਇਸੇ ਦੇਹ ਵਪਾਰ ਦੇ ਚੱਕਰ ਵਿਚ ਗਨਿਕਾ ਵੀ ਸੀ ਜਿਸ ਨੂੰ  ਪਾਪਣ ਕਿਹਾ ਗਿਆ , ਅਜਾਮਲ ਵੀ ਵੇਸਵਾਵਾਂ ਦੇ ਚਕਰਾਂ ਵਿਚ ਐਸਾ ਫਸਿਆ ਕੇ ਨਾ ਘਰ ਦਾ ਰਿਹਾ ਨਾ ਘਾਟ ਦਾ ਤੇ ਅਜਾਮਲ ਪਾਪੀ ਸਦਾਇਆ । ਕਾਮ ਦੀ ਤਾਕਤ ਹੀ ਇਨੀ ਹੈ ਕੇ ਕੋਈ ਵੀ ਆਦਮੀ ਇਸ ਵਿਚ ਫੱਸ ਸਕਦਾ ਹੈ । ਇਸ ਕਾਮ ਨੇ ਵੱਡੀਆਂ ਵੱਡੀਆਂ ਨੂੰ ਜਮੀਨ ਤੇ ਸੁੱਟਿਆ ਹੈ । ਹੋਰ ਤੇ ਹੋਰ , ਖੁਲੇ ਦੇਸ਼ ਵਜੋਂ ਜਾਣੇ ਜਾਂਦੇ ਅਮਰੀਕਾ ਦਾ ਪ੍ਰਧਾਨ ਵੀ ਇਸ ਦੇ ਜਾਲ ਵਿਚ ਐਸਾ ਫਸਿਆ ਕੇ ਸਾਰੀ ਦੁਨੀਆ ਵਿਚ ਨਮੋਸ਼ ਹੋਇਆ । ਜੇ ਕੋਈ ਬਾਬਾ ਬਾਣਾ ਪਾ ਕੇ ਮੋਟਲ ਵਿਚ ਕਿਸੇ ਵੇਸਵਾ ਨਾਲ ਫੜਿਆ ਜਾਵੇ ਤਾਂ ਓਹ ਉਸ ਦਾ ਕਲੰਕ ਆਪਣੇ ਸਿਰ ਤੋਂ ਨਹੀਂ ਉਤਾਰ ਸਕਦਾ । ਇਸੇ ਲਈ ਆਚਰਨ ਨੂੰ  ਬਚਾਣ ਲਈ ਕਈ ਵਾਰੀ ਦੂਜੇ ਬੰਦੇ ਦੀ ਚਾਲਾਕੀ ਦਾ ਭੇਦ ਹੋਣਾ ਬਹੁਤ ਜਰੂਰੀ ਹੁੰਦਾ ਹੈ । ਇਸੇ ਹੀ ਤਰਾਂਹ ਦੀ ਸਿਖਿਆ ਚਰਿਤਰ ੧੬ ਵਿਚੋਂ ਮਿਲਦੀ ਹੈ । ਇਕ ਰਾਜਾ ਹੁੰਦਾ ਹੈ ਤੇ ਸਰੀਰ ਦਾ ਬਹੁਤ ਸੁੰਦਰ ਹੁੰਦਾ ਹੈ । ਉਸਨੂੰ  ਦੇਖ ਕੇ ਇਕ ਵੇਸਵਾ ਦਾ ਦਿਲ ਉਸ ਤੇ ਆ ਜਾਂਦਾ ਹੈ । ਓਹ ਬਹੁਤ ਜੰਤਰ ਮੰਤਰ ਕਰਦੀ ਹੈ ਪਰ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ( ਨੋਟ ਕਰੋ ਅੱਜ ਵੀ ਅਖਬਾਰਾਂ ਵਿਚ ਇਸ਼ਤਿਹਾਰ ਮਿਲ ਜਾਣਗੇ ਕੇ ਮੰਤਰ ਕਰਵਾ ਕੇ ਪ੍ਰੇਮੀ ਨੂੰ ਵੱਸ ਕਰੋ - ਇਸ ਚੋਰ ਬਜਾਰੀ ਦਾ ਭਾਂਡਾ ਫੋੜਿਆ ਹੈ ਇਥੇ ਕੇ ਇਸ ਤਰਹ ਲੋਕ ਵੱਸ ਨਹੀਂ ਹੁੰਦੇ , ਜੇ ਹੁੰਦੇ ਤਾਂ ਰਾਜੇ ਨੇ ਹੋ ਜਾਣਾ ਸੀ ) ਉਸ ਨੂੰ  ਪਤਾ ਹੈ ਕੇ ਰਾਜਾ ਆਚਰਨ ਦਾ ਬਹੁਤ ਨੇਕ ਹੈ , ਇਸ ਲਈ ਓਹ ਮਰਦਾਨਾ ਜੋਗੀ ਦਾ ਭੇਸ ਵਟਾ ਕੇ ਰਾਜੇ ਨੂੰ  ਧੋਖੇ ਨਾਲ ਆਪਣੇ ਘਰ ਬੁਲਾਂਦੀ  ਹੈ ।ਰਾਜਾ ਸੋਚਦਾ ਹੈ ਕੇ ਸ਼ਾਇਦ ਕੋਈ ਜੋਗੀ ਕੋਲੋਂ ਕੋਈ ਮੰਤਰ ਹੀ ਸਿਖਣ ਨੂੰ  ਮਿਲ ਜਾਵੇ । ਜਦ ਰਾਜਾ ਜੋਗੀ ਕੋਲ ਪਹੁੰਚਦਾ ਹੈ ਤਾਂ ਜੋਗੀ ਉਸ ਨੂੰ  ਕਹਿੰਦਾ ਹੈ ਕੇ ਮੈਂ ਕਰਾਮਾਤ ਨਾਲ ਪੁਰਸ਼ ਤੋਂ ਇਸਤਰੀ ਬਣ ਕੇ ਤੇਰੇ ਨਾਲ ਭੋਗ ਕਰਾਂਗੀ। ਰਾਜਾ ਵੀ ਸਿਆਣਾ ਹੁੰਦਾ , ਓਹ ਕਹਿੰਦਾ ਕੇ ਤੂੰ ਮੈਨੂੰ  ਮੰਤਰ ਦੇਣਾ ਹੈ , ਮੰਤਰ ਸਿਰਫ ਗੁਰੂ ਹੀ ਦਿੰਦਾ ਹੈ , ਮੰਤਰ ਦੇਣ ਵਾਲੀ ਇਸਤਰੀ ਮਾਤਾ ਹੁੰਦੀ ਹੈ ਤੇ ਮੰਤਰ ਦੇਣ ਵਾਲਾ ਪੁਰਸ਼ ਪਿਤਾ ਸਮਾਨ ਹੁੰਦਾ ਹੈ । ਇਸ ਲਈ ਮੈਂ ਤਾਂ ਇਹ ਗੱਲ ਸੋਚ ਵੀ ਨਹੀਂ ਸਕਦਾ । ਇਹ ਸੋਚ ਕੇ ਓਹ ਇਸਤਰੀ ਆਪਣੇ ਅਸਲੀ ਰੂਪ ਵਿਚ ਆ ਜਾਂਦੀ ਹੈ ਤੇ ਸਚਾਈ ਦੱਸ ਦਿੰਦੀ ਹੈ । ਜੱਦ ਰਾਜਾ ਨਾਹ ਕਰਦਾ ਹੈ ਤਾਂ ਆਪਣੀ ਜਵਾਨੀ ਦੇ ਵਾਸਤੇ ਪਾਂਦੀ ਹੈ , ਉਸ ਨੂੰ  ਡਰਾਂਦੀ ਹੈ ਕੇ ਜੇ ਕਾਮ ਵਿਚ ਡੂਬੀ ਹੋਈ ਔਰਤ ਨੂੰ  ਦੁਰਕਾਰਿਆ ਜਾਵੇ ਤਾਂ ਨਰਕਾਂ ਵਿਚ ਜਾਈ ਦਾ ਹੈ ,  ਪਰ ਜੱਦ ਇਕ ਨਹੀਂ ਚਲਦੀ ਤਾਂ ਕਹਿੰਦੀ ਹੈ ਕੇ ਮੈਂ ਚੋਰ ਚੋਰ ਕਰ ਕੇ ਰੋਲਾ ਪਾਵਾਂਗੀ ਤੇ ਤੈਨੂੰ ਫੜਾ ਦੇਵਾਂਗੀ । ਰਾਜਾ ਕੁੜਿਕੀ ਵਿਚ ਫੱਸ ਜਾਂਦਾ ਹੈ ਤੇ ਸੋਚਦਾ ਹੈ ਕੇ ਅੱਜ ਜੋ ਸੱਬ ਤੋਂ ਵੱਡਾ ਮੰਤਰ ਸਿਖਿਆ ਹੈ ਓਹ ਇਹ ਹੈ ਕੇ ਆਪਣਾ ਧਰਮ ਬਚਾ ਕੇ ਭੱਜਣਾ ਕਿਵੇਂ ਹੈ । ਓਹ ਸੋਚਦਾ ਹੈ ਕੇ ਜੇ ਮੈਂ ਇਸ ਇਸਤਰੀ ਨਾਲ ਕਾਮ ਕਰਦਾ ਹਾਂ ਤਾਂ ਧਰਮ ਜਾਂਦਾ ਹੈ ਤੇ ਜੇ ਲੋਕ ਫੜ ਲੈਣ ਤਾਂ ਇਜ਼ਤ ਜਾਂਦੀ ਹੈ । ਇਸ ਤੋਂ ਪੈਦਾ ਹੋਣ ਵਾਲੀ ਉਲਾਦ ਵੀ ਦੁਨੀਆ ਵਿਚ ਗਲਤ ਨਵਾਂ ਨਾਲ ਜਾਣੀ ਜਾਵੇਗੀ ( ਭਾਵ ਰਾਜਾ ਓਸ ਪਲ ਦੀ ਹੀ ਨਹੀਂ , ਬਲਕੇ ਦੂਰ ਦੀ ਵੀ ਸੋਚਦਾ ਹੈ) । ਰਾਜਾ ਦੋਚਿੱਤੀ ਵਿਚੋਂ ਨਿਕਲਣ ਲਈ ਇਕ ਉਪਰਾਲਾ ਕਰਦਾ ਹੈ । ਆਪਣੀ ਚਲਾਕੀ ਨਾਲ ਓਹ ਇਕ ਚਾਲ  ਚਲਦਾ ਹੈ ਜਿਸ ਨਾਲ ਓਹ ਇਸ ਔਖੀ ਘੜੀ ਵਿਚੋਂ ਨਿਕਲ ਸਕੇ । ਰਾਜਾ ਵੇਸ਼ਵਾ ਨੂੰ  ਕਹਿੰਦਾ ਹੈ ਕੇ ਤੇਰੇ ਵਰਗੀ ਸੋਹਣੀ ਔਰਤ ਨੂੰ ਛੱਡ ਕੇ ਜਾਣਾ ਕੋਈ ਸਿਆਣਪ ਨਹੀਂ, ਤੂੰ ਭੰਗ ਤੇ ਸ਼ਰਾਬ ਮੰਗਾ , ਮੈਂ ਤੇਰੇ ਨਾਲ ਅੱਜ ਭੋਗ ਕਰਾਂਗਾ । ਵੇਸਵਾ ਇਹ ਸੁਣ ਕੇ ਬਹੁਤ ਖੁਸ਼ ਹੁੰਦੀ ਹੈ ਤੇ ਓਹ ਖੂਬ ਸਾਰਾ ਨਸ਼ਾ ਲੈ ਆਂਦੀ ਹੈ । ਰਾਜਾ ਉਸ ਨੂੰ  ਆਪਣੇ ਹਥੀਂ ਬਹੁਤ ਜਿਆਦਾ ਸ਼ਰਾਬ ਪੀਲਾ ਕੇ ਤੇ ਪੋਸਟ ਭੰਗ ਖਵਾ ਕੇ ਬੇਹੋਸ਼ ਕਰ ਦਿੰਦਾ ਹੈ ਤੇ ਆਪ ਓਥੋਂ ਖਿਸਕ ਜਾਂਦਾ ਹੈ । ਰਾਜਾ ਕਹਿੰਦਾ ਹੈ ਕੇ ਮੰਤਰ ਦਾ ਸਾਰ ਏਹੋ ਹੈ ਕੇ ਏਹੋ ਜਹੀ ਸਤਿਥੀ ਵਿਚ ਧਰਮ ਬਚਾ ਕੇ ਭਜਨਾ ਕਿਵੇਂ ਹੈ ।ਲਿਖਾਰੀ ਕਹਿੰਦਾ ਹੈ ਕੇ ਜੇ ਏਹੋ ਜਹੀ ਸਤਿਥੀ ਬਣ ਜਾਵੇ ਤੇ ਜੇ ਇਹੋ ਜਹੀ ਇਸਤਰੀ ਇਸ ਮੋਕੇ ਬਹੁਤ ਸਨੇਹ ਕਰੇ ਤਾਂ ਤੁਸੀਂ ਸਨੇਹ ਨਾ ਕਰੋ , ਜੇ ਓਹ ਤੁਹਾਡੇ ਰਸ ਵਿਚ ਗਰਕ ਹੋ ਜਾਵੇ ਤਾਂ ਤੁਸੀਂ ਨਾ ਹੋਵੋ , ਤੁਸੀਂ ਇਸ ਤਰਹ ਦੀ ਇਸਤਰੀ ਦੇ ਦਿਲ ਦੀ ਜਦੋਂ ਗੱਲ ਨਹੀਂ ਜਾਣ ਸਕਦੇ ਤਾਂ ਫਿਰ ਆਪਣਾ ਭੇਦ ਵੀ ਨਾ ਦੇਵੋ । ਹੁਣ ਪੂਰੀ ਦੁਨੀਆ ਜਾਣਦੀ ਹੈ ਕੇ ਦੁਨੀਆ ਵਿਚ ਵੇਸਵਾਵਾਂ ਨੂ ਜਾਸੂਸੀ ਲਈ ਵੀ ਵਰਤਿਆ ਜਾਂਦਾ ਹੈ । ਏਹੋ ਜਹੀਆਂ ਇਸਤਰੀਆਂ ਆਪਣੇ ਭੇਦ ਨਹੀਂ ਦਸਦੀਆਂ ਪਰ ਜਰਨੈਲਾਂ ਦੇ ਭੇਦ ਲੈ ਕੇ ਦੇਸ਼ਾਂ ਦਾ ਨੁਕਸਾਨ ਵੀ ਕਰ ਜਾਂਦੀਆਂ ਨੇ । ਇਸ ਚਰਿਤਰ ਜਿਥੇ ਆਪਣਾ  ਧਰਮ ਬਚਾਣ ਤੇ ਜੋਰ ਦਿੰਦਾ ਹੈ , ਓਥੇ ਇਹ ਵੀ ਦਸਦਾ ਹੈ ਕੇ ਵੇਸ਼ਵਾ ਬ੍ਰਿਤੀ ਵਾਲਿਆਂ ਔਰਤਾਂ ਤੋਂ ਜੇ ਬਚ ਕੇ ਰਿਹਾ ਜਾਵੇ ਤਾਂ ਓਨਾ ਹੀ ਚੰਗਾ ਹੈ , ਜੇ ਕੀਤੇ ਗਲਤੀ ਨਾਲ ਫੱਸ ਜਾਵੋ, ਤਾਂ ਭਲਾ ਇਸੇ ਵਿਚ ਹੈ ਕੇ ਜਿਸ ਤਰਹ ਵੀ ਹੋ ਸਕੇ ਆਪਣਾ ਧਰਮ ਬਚਾਣ ਦੀ ਕੋਸ਼ਿਸ ਕਰੋ । ਕਦੇ ਭੁੱਲ ਕੇ ਵੀ ਵੇਸਵਾ ਬ੍ਰਿਤੀ ਵਾਲੀ ਔਰਤ ਤੇ ਯਕੀਨ ਨਾ ਕਰੋ ਕਿਓਂ ਕੇ ਇਹ ਪੈਸੇ ਪਿਛੇ ਕੁਛ ਵੀ ਕਰ ਸਕਦੀਆਂ , ਇਹ ਕਿਸੇ ਦੀਆਂ ਸਕੀਆਂ ਨਹੀਂ ਹੁੰਦਿਆ , ਇਹਨਾ ਦੇ ਝੂਠੇ ਪਿਆਰ ਵਿਚ ਨਾ ਫਸੋ  ਭਾਵ ਤੁਹਾਡੇ ਤੋ ਨਸ਼ੇ ਦੀ ਹਾਲਤ ਵਿਚ ਭੇਦ ਲੈ ਸਕਦੀਆਂ ਨੇ , ਤੁਹਾਡਾ ਘਰ ਬਾਹਰ ਤਬਾਹ ਕਰ ਸਕਦੀਆਂ ਨੇ । ਸਾਰੀ ਉਮਰ ਬਲੈਕ ਮੇਲ ਕਰ ਸਕਦੀਆਂ ਨੇ । ਅੱਜ ਵੀ ਹਿੰਦੋਸਤਾਨ ਵਿਚ ਅਨੇਕਾਂ ਅਮੀਰ ਲੋਕ ਐਸੇ ਮਿਲ ਜਾਣਗੇ ਜਿਨਾ ਨੂੰ  ਕਾਮ ਦੇ ਚਾਕਰ ਵਿਚ ਵੀਡੀਓ ਬਣਾ ਕੇ ਬਲੈਕ ਮੇਲ ਕੀਤਾ ਜਾਂਦਾ ਹੈ  ਸੋ ਮੰਤਰ ਦੀ ਸਾਰ ਏਹੋ ਹੈ ਕੇ ਆਪਣਾ ਧਰਮ ਬਚਾ ਕੇ ਰਖੋ  ਹੁਣ ਜੇ ਕੋਈ ਇਸ ਨੂੰ  ਤੋੜ ਮਰੋੜ ਕੇ ਕਹੇ ਕੇ "ਇਸ਼ਕ ਤੇ ਨਸ਼ੇ ਕਰਨਾ ਸਿਖੋ " ਤਾਂ ਏਹੋ ਜੇਹਾ ਆਦਮੀ ਦੀ ਸਿਆਣਪ ਦਾ ਅੰਦਾਜਾ ਸਹਜੇ ਹੀ ਲੱਗ ਜਾਂਦਾ ਹੈ 

ਦਾਸ,

ਡਾ ਕਵਲਜੀਤ ਸਿੰਘ copyright@tejwantkawaljit singh. any material published without the written permission of author will lead to a legal action at the cost of the editor  

Wednesday 28 December 2011

ਚਰਿਤਰ ੪੦

ਗ੍ਰਿਸ੍ਥ ਵਿਚ ਰਹਿੰਦਿਆਂ ਜੇ ਪਤੀ ਪਤਨੀ ਦੇ ਸੁਭਾਵ ਨਾ ਮਿਲਣ ਤਾਂ ਘਰ ਦਾ ਮਾਹੋਲ ਹੀ ਖਰਾਬ ਨਹੀਂ ਹੁੰਦਾ , ਬਲਕੇ ਪੂਰੇ ਪਰਿਵਾਰ ਦਾ ਜਿਓਣਾ ਵੀ ਹਰਾਮ ਹੋ ਜਾਂਦਾ ਹੈ । ਕੰਮ ਮਾਰ ਕੁਟਾਈ ਤੋਂ ਸ਼ੁਰੂ ਹੋ ਕੇ ਕਤਲ ਤਕ ਪੁੱਜ  ਜਾਂਦਾ ਹੈ । ਇਸ ਸਚਾਈ ਤੋਂ ਸ਼ਾਇਦ ਕੋਈ ਵਿਰਲਾ ਹੀ ਅਨਜਾਣ ਹੋਵੇ। ਪਰਿਵਾਰ ਦਾ ਮਾਹੋਲ ਖੁਸ਼ਗਵਾਰ ਕਰਨ ਲਈ ਪਤੀ ਪਤਨੀ ਵਿਚ ਪਿਆਰ ਹੋਣਾ ਲਾਜਮੀ ਹੈ । ਜੇ ਪਤੀ ਪਤਨੀ ਇਕ ਦੂਜੇ ਦੀ ਗੱਲ  ਮੰਨਣ ਤਾਂ ਘਰ ਦਾ ਮਾਹੋਲ ਦੋਨਾ ਲਈ ਹੀ ਸੁਖਾਂਵਾਂ ਨਹੀਂ ਹੁੰਦਾ ਬਲਕਿ ਘਰ ਵਿਚ ਹੋਰ ਰਹਿਣ ਵਾਲੇ ਜੀਆਂ ਜਿਵੇਂ ਸੱਸ , ਸੋਹਰਾ ,ਬੱਚਿਆਂ  ਲਈ ਵੀ ਸੁਖ ਪੂਰਵਕ ਹੋ ਜਾਂਦਾ ਹੈ  ਪਰ ਕਈ ਵਾਰੀ ਬਦਕਿਸ੍ਮਤੀ ਨਾਲ ਕਿਸੇ ਦਾ ਸੁਭਾਵ ਖੜਬ  ਹੋਵੇ ਤੇ ਓਹ ਹਰ ਗਲ ਆਪਣੇ ਪਤੀ ਜਾਂ ਪਤਨੀ ਦੇ ਕਹੇ ਦੇ ਉਲਟ ਹੀ ਕਰੇ ਤਾਂ ਸਿਆਣੇ ਲੋਕੀਂ  ਆਪ ਹੀ ਅੰਦਾਜਾ ਲਾ ਸਕਦੇ ਹਨ ਕੇ ਓਸ ਘਰ ਦਾ ਮਾਹੋਲ ਕਿਦਾਂ ਦਾ ਹੋਵੇਗਾ । ਓਸ ਘਰ ਵਿਚ ਸਿਰਫ ਕਲੇਸ਼ ਹੀ ਰਹਿ ਸਕਦਾ ਹੈ, ਸ਼ਾਂਤੀ ਨਹੀਂ । ਐਸੇ ਕਲੇਸ਼ ਭਰੇ ਮਾਹੋਲ ਵਿਚ ਰੱਬ ਦਾ ਨਾਮ ਤੇ ਕਿਸੇ ਨੇ ਕੀ ਲੈਣਾ ਹੈ ਬਲਕੇ ਪਤੀ ਜਾਂ ਪਤਨੀ ਦੇ ਆਪਸੀ ਝਗੜੇ ਦੁਖਾਂ ਤਕਲੀਫਾਂ ਦੇ ਕਰਨ ਬਣਦੇ ਹਨ । ਐਸੀ ਹੀ ਚੀਜ਼ ਇਸ ਚਰਿਤਰ ਵਿਚ ਸਮਝਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇ ਜੇ ਘਰ ਦਾ ਇਕ ਜੀਅ ਆਪਣੀ ਮਰਜੀ ਹੀ ਨਹੀਂ, ਬਲਕੇ ਆਪਣੇ ਸੰਗੀ ਸਾਥੀ ਦਾ ਹਰ ਗਲ ਤੇ ਵਿਰੋਧ ਹੀ ਕਰੇ ਤਾਂ ਓਹ ਉਸਦੀ ਆਪਣੀ ਮੋਤ ਦਾ ਕਾਰਣ  ਵੀ ਬਣ ਸਕਦਾ ਹੈ । ਇਨਸਾਨ ਆਪਣੀ ਮੂਰਖਤਾ ਕਰਕੇ ਆਪਣੇ ਪੂਰੇ ਪਰਿਵਾਰ ਹੀ ਨਹੀਂ ਗਵਾਂਢੀਆਂ ਤਕ ਦਾ ਜਿਓਣਾ ਹਰਾਮ ਕਰ ਦਿੰਦਾ ਹੈ  ਚਰਿਤਰ ਵਿਚ ਪਤਨੀ ਆਪਣੇ ਪਤੀ ਦੇ ਕਹੇ ਤੋਂ ਬਿਲਕੁਲ ਉਲਟ ਗੱਲ ਜਾਣਬੁੱਝ ਕੇ ਕਰਦੀ ਹੈ । ਜਿਵੇਂ ਕੇ ਪਤੀ ਕਹਿੰਦਾ ਕੇ ਆਪਾਂ ਸ਼ਰਾਦ ਨਾ ਕਰੀਏ , ਬੀਬੀ ਅੜੀ ਨਾਲ ਸ਼ਰਾਦ ਕਰਵਾਂਦੀ ਹੈ , ਪਤੀ ਕਹਿੰਦਾ  ਕੇ ਚਲੋ ਜੇ ਸ਼ਰਾਦ ਕਰ ਲਿਆ ਤਾਂ ਬਾਹਮਣਾ ਨੂੰ ਦਾਨ  ਨਾ ਦੇ , ਬੀਬੀ ਕਹਿੰਦੀ ਹੈ ਕਿ ਨਹੀਂ ਮੈਂ ਤਾਂ ਜਰੂਰ ਘਰ ਲੁਟਾਵਾਂਗੀ।  ਇਸ ਪਤਨੀ  ਦਾ ਸੁਭਾਵ ਇਨਾ ਗਲਤ ਹੁੰਦਾ ਹੈ ਕੇ ਇਹ ਆਪਣੇ ਸੋਹਰੇ ਪਰਿਵਾਰ ਦਾ ਜੀਣਾ ਹਰਾਮ ਕਰ ਦਿੰਦੀ ਹੈ , ਇਥੋਂ ਤਕ ਕੇ ਆਂਡ ਗਵਾਂਡ ਵਾਲੇ ਵੀ ਘਰ ਛੱਡ ਕੇ ਭੱਜ ਜਾਂਦੇ ਹਨ । ਹੁਣ ਐਸੇ ਕੱਬੇ ਸੁਭਾਵ ਵਾਲੀ ਇਸਤਰੀ ਦਾ ਪਤੀ ਵਿਚਾਰਾ ਇਨੇ ਚੰਗੇ ਸੁਭਾਵ ਦਾ ਹੈ ਕੇ ਓਹ ਸਬ ਕੁਛ ਫਿਰ ਵੀ ਇਸਤਰੀ ਦੇ ਕਹੇ ਕਰੀ ਜਾਂਦਾ ਹੈ ਭਾਵੇਂ ਇਸ ਤਰਹ ਦੇ ਨਰਕ ਭਰੇ ਮਾਹੋਲ ਵਿਚ ਓਹ ਸੋਚਦਾ ਹੈ ਕੇ ਇਹੋ ਜਹੀ ਜਨਾਨੀ ਕਿਤੇ ਮਰ ਹੀ ਜਾਵੇ ਤਾਂ ਚੰਗਾ ਹੈ ।ਪਤੀ ਕਹਿੰਦਾ ਬਈ  ਇਸ ਵਾਰ ਪੇਕੇ ਨਾ ਜਾ , ਪਤਨੀ ਕਹਿੰਦੀ ਕੇ ਮੈਂ ਤੇ ਜਾਣਾ ਹੀ ਜਾਣਾ ਹੈ । ਪਤੀ ਉਸ ਨੂੰ ਕਹਿੰਦਾ ਕੇ ਤੈਨੂੰ ਡੋਲੀ ਕਰ ਦਿੰਦਾ ਹਾਂ , ਪਤਨੀ ਕਹਿੰਦੀ ਹੈ ਕੇ ਨਹੀਂ ਮੈਂ ਤੇ ਪੈਦਲ ਹੀ ਜਾਵਾਂਗੀ। ਪਤੀ ਕਹਿੰਦਾ ਕੇ ਅੱਗੇ ਦਰਿਆ ਹੈ ਤੂੰ  ਕਿਸ਼ਤੀ ਤੇ ਬੈਠ ਜਾ , ਬੀਬੀ ਕਹਿੰਦੀ ਹੈ ਕੇ ਨਹੀਂ ਮੈਂ ਤੇ ਮੱਝ ਦੀ ਪੂਸ਼ ਫੜ ਕੇ ਜਾਵਾਂਗੀ । ਹੁਣ ਜਦ ਬੀਬੀ ਦਰਿਆ ਦੇ ਵਿਚ ਪਹੁੰਚਦੀ ਹੈ ਤਾਂ ਪਤੀ ਕਹਿੰਦਾ ਹੈ ਕੇ ਪੂਸ਼ ਘੁਟ ਕੇ ਫੜ , ਤੇ ਓਹ ਵੀ ਸ਼ੇਰ ਦੀ ਧੀ ਕਹਿੰਦੀ ਮੰਨਣਾ ਮੈਂ ਵੀ ਨਹੀਂ , ਓਹ ਪੂਸ਼ ਛੱਡ ਦਿੰਦੀ   ਹੈ  ਤੇ   ਡੁੱਬ ਜਾਂਦੀ   ਹੈ ਤੇ ਪਤੀ ਘਰ ਆ ਜਾਂਦਾ ਹੈ । ਹੁਣ ਇਸ ਚਰਿਤਰ ਵਿਚ ਸਿਖਿਆ ਤੇ ਇਹ ਮਿਲਦੀ ਹੈ ਕੇ ਪਤੀ ਪਤਨੀ ਜੇ ਇਕ ਦੂਜੇ ਦੀ ਗੱਲ ਸੁਣਨ ਤਾਂ ਮਾਹੋਲ ਸੁਖਾਵਾਂ ਹੋ ਸਕਦਾ ਹੈ , ਜੀਵਨ ਸੁਖੀ ਸੁਖੀ ਬਤੀਤ ਕੀਤਾ ਜਾ ਸਕਦਾ ਹੈ , ਪਰ ਜੇ ਕੋਈ ਕਹੇ ਕੇ ਇਸ ਵਿਚੋਂ ਸਿਖਿਆ ਇਹ ਮਿਲਦੀ ਹੈ ਕੇ " ਆਪਣੀ ਘਰਵਾਲੀ ਮਾਰਨਾ ਸਿਖੋ " ਤਾਂ ਲਾਹਨਤ ਹੈ ਇਹੋ ਜਹੇ ਵਿਦਵਾਨ ਤੇ
 
ਦਾਸ,
 
ਡਾ ਕਵਲਜੀਤ ਸਿੰਘ  copyright @tejwantkawaljit singh. Any material published without the written permission of the author will lead to a legal action against the editor at his own cost 

ਚਰਿਤਰ ੩੮੦





ਚਰਿਤਰ ੩੮੦ 

ਜਿਵੇਂ ਕੇ ਪਹਿਲਾਂ ਵੀ ਦਸਿਆ ਗਿਆ ਹੈ ਕੇ ਕਾਮ ਆਦਮੀ ਨੂੰ ਝੂਠਾ , ਦਗੇਬਾਜ , ਨਸ਼ਈ ਹੀ ਨਹੀਂ ਬਣਾਂਦਾ ਬਲਕੇ ਕਤਲ ਤਕ
ਕਰਵਾ ਦਿੰਦਾ ਹੈ । ਜੇ ਹੁਣ ਪੰਜਾਬ ਦੇ ਕਿਸੇ ਨਸ਼ਈ ਨੂੰ  ਪੁਛੋ ਕੇ ਤੂੰ ਨਸ਼ਾ ਕਰਨਾ ਕਿਓਂ ਸ਼ੁਰੂ ਕੀਤਾ ਸੀ  ਤਾਂ ਜਿਆਦਾਤਰ ਏਹੋ ਕਹਿਣਗੇ ਕੇ ਸਾਨੂੰ  ਦਸਿਆ ਗਿਆ ਸੀ ਕੇ ਇਸ ਦੇ ਕਰਨ ਨਾਲ ਕਾਮ ਸ਼ਕਤੀ ਵਿਚ ਵਾਧਾ ਹੁੰਦਾ ਹੈ। ਇਸੇ ਲਈ ਕਾਮੀ ਪੁਰਸ਼
ਨਸ਼ੇ ਕਰ ਕੇ ਆਪਣੀ ਜਿੰਦਗੀ ਤਬਾਹ ਕਰ ਲੈਂਦੇ  ਨੇ। ਕਾਮ ਅਤੇ ਨਸ਼ੇ ਵਿਚ ਅੰਨੇ ਹੋਏ ਇਹ ਲੋਕ ਕਿਸੇ ਹੋਰ ਰਿਸ਼ਤੇ ਦੀ ਕਦਰ
ਨਹੀਂ ਕਰਦੇ। ਏਹੋ ਗਲ ਇਸ ਚਰਿਤਰ ਵਿਚ ਦੱਸੀ ਗਈ ਹੈ। ਕੇ ਕਿਸ ਤਰਹ ਕਾਮ ਇਕ ਵਿਆਹੁਤਾ ਇਸਤਰੀ ਨੂੰ ਨਸ਼ੇ ਵਿਚ
ਲਾਂਦਾ ਹੈ ਤੇ ਫਿਰ ਬਾਅਦ ਵਿਚ ਓਹ ਕਿਵੇਂ ਆਪਣੇ ਪਤੀ , ਪਿਤਾ ਅਤੇ ਮਾਤਾ ਤਕ ਨਾਲ ਝੂਠ ਬੋਲ ਕੇ ਕੁਕਰਮ ਕਰਨਾ ਜਾਰੀ
ਰਖਦੀ ਹੈ । ਪਹਿਲਾਂ ਇਹ ਇਸਤਰੀ ਆਪਣੇ ਪ੍ਰੇਮੀ ਨੂ ਸਦਦੀ ਹੈ ਤੇ ਨਸ਼ਾ ਮੰਗਵਾ ਕੇ ਆਪ ਕਰਦੀ ਹੈ ਤੇ ਪ੍ਰੇਮੀ ਨੂੰ ਕਰਵਾਂਦੀ ਹੈ
ਤੇ ਕਾਮ ਵਿਚ ਲੁਪਤ ਹੋ ਜਾਂਦੀ ਹੈ । ਪਤੀ ਸਾਰਾ ਦਿਨ ਕਮ ਕਰ ਕਰ ਘਰ ਆਂਦਾ ਹੈ ਤੇ ਓਸ ਨੂ ਝੂਠ ਬੋਲਦੀ ਹੈ ਕੇ ਕਮਰੇ
ਵਿਚ ਉਸ ਦੀ ਮਾਂ ਸੁਤੀ ਪਈ ਹੈ । ਪਤੀ ਇਸਤਰੀ ਤੇ ਵਿਸ਼ਵਾਸ ਕਰਦਾ ਹੋਇਆ ਘਰੋਂ ਬਾਹਰ ਚਲਾ ਜਾਂਦਾ ਹੈ । ਇਸੇ ਤਰਹ
ਓਹ ਆਪਣੇ ਪਿਤਾ ਤੇ ਮਾਤਾ ਨੂ ਵੀ ਝੂਠ ਬੋਲ ਕੇ ਘਰੋਂ ਬਾਹਰ ਭੇਜ ਦਿੰਦੀ ਹੈ । ਘਰ ਦੇ ਇਸ ਕਾਮ ਵਿਚ ਮਸਤ ਨਸ਼ੇੜੀ
ਜਨਾਨੀ ਤੇ ਵਿਸ਼ਵਾਸ ਕਰ ਕੇ ਉਸ ਦੀ ਗਲ ਮਨ ਜਾਂਦੇ ਹਨ ।ਹੁਣ ਇਸ ਚਰਿਤਰ ਤੋਂ ਜੋ ਸਿਖਿਆ ਮਿਲਦੀ ਹੈ ਓਹ ਇਹ ਹੈ ਕੇ
ਕਾਮੀ ਲੋਕ ਕਾਮ ਦੀ ਪੂਰਤੀ ਲਈ ਝੂਠ ਤੇ ਦਗੇਬਾਜੀ ਹੀ ਨਹੀਂ ਕਰਦੇ ਪਰ ਨਸ਼ਈ ਵੀ ਹੋ ਜਾਂਦੇ ਹਨ । ਜੇ ਇਸੇ ਚੀਜ਼ ਤੋਂ ਅੱਜ
ਦੇ ਪੰਜਾਬੀ ਨੋਜਵਾਨਾ ਨੂੰ  ਵਰਜਿਆ ਜਾਵੇ ਕੇ ਨਸ਼ਾ ਕੁਛ ਦੇਰ ਲਈ ਤਾਂ ਤੋਹਾਨੂੰ  ਕਾਮ ਦੇ ਵੇਗ ਵਿਚ ਅਨੰਦੁ ਦੇ ਸਕਦਾ ਹੈ ਪਰ
ਇਸ ਦੇ ਨਾਲ ਜੋ ਜਿੰਦਗੀਆਂ ਤਬਾਹ ਹੁੰਦਿਆਂ ਹਨ , ਝੂਠ , ਫਰੇਬ ਕਿਤੇ ਜਾਂਦੇ ਹਨ , ਰਿਸ਼ਤੇ ਟੁਟਦੇ ਹਨ ਓਹ ਕੁਛ ਦੇਰ ਦੇ
ਅਨੰਦੁ ਨਾਲੋਂ ਜਿਆਦਾ ਖਤਰਨਾਕ ਹਨ । ਕਾਮ ਵਿਚ ਗਵਾਚਿਆ ਇਨਸਾਨ ਆਪਣੇ ਸਾਰੇ ਰਿਸ਼ਤੇ ਭੁਲ ਜਾਂਦਾ ਹੈ , ਜੋ ਓਸ ਤੇ
ਇਤਬਾਰ ਕਰਦੇ ਨੇ , ਓਹਨਾ ਨਾਲ ਹੀ ਮਕਾਰੀ ਕਰੀ ਜਾਂਦਾ ਹੈ । ਇਹ ਚਰਿਤਰ ਕਾਮੀ ਲੋਕਾਂ ਦੇ ਘਰ ਦਿਆਂ ਨੂੰ  ਵੀ ਚੋਕਸ
ਕਰਦਾ ਹੈ ਕੇ ਥੋੜਾ ਖਬਰਦਾਰ ਹੋ ਕੇ ਰਹੋ । ਹੁਣ ਜੇ ਕੋਈ ਏਸ ਵਿਚੋਂ ਇਹ ਸਿਖਿਆ ਕਢੇ  ਕੇ "ਨਸ਼ੇ ਕਰ ਕੇ ਮਿੱਤਰ ਭੋਗਨਾ
ਸਿਖੋ" ਤਾਂ ਕੀ ਕਹੀਏ। ਜੇ ਕਾਮੀ ਲੋਕਾਂ ਦੀਆਂ ਚਲਾਕੀਆਂ ਤੇ ਕਿਰਦਾਰ ਘਰਦਿਆਂ ਨੂੰ ਮੋਕੇ ਸਿਰ  ਪਤਾ ਲਾਗ ਜਾਣ ਤੇ ਘਰ ਦੇ
ਖਬਰਦਾਰ ਹੋ ਜਾਣ ਤਾਂ ਬਹੁਤ ਤਰਹ ਦੀਆਂ ਅਨਹੋਣੀਆ ਹੋਣ ਤੋਂ ਬਚ ਸਕਦੀਆਂ ਨੇ ਤੇ ਘਰ ਟੁਟਨੋ ਬਚ ਸਕਦੇ ਨੇ ।       


ਦਾਸ

ਡਾ ਕਵਲਜੀਤ ਸਿੰਘ copyright@tejwantkawaljit singh. Any material edited without the written permission of the author will lead to a legal action at the cost of editor.

ਚਰਿਤਰ ੩੭੩


ਚਰਿਤਰ ੩੭੩ 

ਦੁਨੀਆ ਵਿਚ ਜਿੰਨੇ ਪਖੰਡੀ ਸਾਧ ਪੰਜਾਬ ਵਿਚ ਨੇ ਸ਼ਾਇਦ ਓਨੇ ਕਿਸੀ ਹੋਰ ਜਗਾਹ ਹੋਣ। ਇਥੋਂ ਤਕ ਕੇ ਗੁਰੂ ਸਾਹਿਬ ਦੇ ਹੁੰਦਿਆਂ ੨੨ ਮੰਜੀਆਂ ਡਾਹ ਕੇ ਬੈਠ ਗਏ ਸੀ । ਇਹਨਾ ਦੀ ਗਿਣਤੀ ਵਧਣ ਦਾ ਕਾਰਨ ਲੋਕਾਂ ਦਾ ਅੰਧ ਵਿਸ਼ਵਾਸ ਤੇ ਇਹਨਾ ਸਾਧਾਂ ਦੀ ਚਲਾਕੀ ਅਤੇ  ਲੋਕਾਂ ਦੀ ਮੂਰਖਤਾ ਦਾ ਫਾਇਦਾ ਉਠਾਣਾ ਹੈ । ਹੁਣ ਇਸ ਤੋਂ ਵਧ ਸਪਸ਼ਟ ਨਹੀਂ ਹੋ ਸਕਦਾ ਕੇ ਲੋਕ ਧਰਮ ਦੇ ਨਾਮ ਤੇ ਕਿਦਾਂ ਲੁਟਦੇ ਨੇ । ਹਰ ਕੋਈ ਕਹਿੰਦਾ ਹੈ ਕੇ ਮੈਂ ਆਹ ਕਰਾਮਾਤ ਕਰ ਸਕਦਾ ਹਾਂ , ਮੈਂ ਓਹ ਕਰਾਮਾਤ ਕਰ ਸਕਦਾ ਹਾਂ । ਤੇ ਲੋਕ ਤਾਂ ਪਹਿਲਾਂ ਹੀ ਬੇਵਕੂਫ਼ ਬਣਨ ਲਈ ਤਿਆਰ ਹੁੰਦੇ ਨੇ । ਇਸੇ ਹੀ ਚੀਜ਼ ਦੀ ਤਸਵੀਰ ਨੂੰ ਇਸ ਬਾਮਿਸਾਲ  ਚਰਿਤਰ ਵਿਚ ਉਜਾਗਰ ਕੀਤਾ ਗਿਆ ਹੈ । ਹੋਰ ਤੇ ਹੋਰ ਇਸ ਚਰਿਤਰ ਵਿਚ ਇਹ ਵੀ ਦੱਸ ਦਿਤਾ ਗਿਆ ਕੇ ਅਸਲ ਵਿਚ ਸੰਸਾਰ ਵਿਚ ਕਰਾਮਾਤ ਕਿਸ ਨੂ ਕਹਿੰਦੇ ਹਨ ।ਇਸ ਚਰਿਤਰ ਵਿਚ ਇਕ ਇਸਤਰੀ ਚਾਲਾਕੀ ਨਾਲ ਸੋਣ ਦਾ ਨਾਟਕ ਕਰ ਕੇ ਉਬੜਵਾਹੇ ਉਠਦੀ ਹੈ ਤੇ ਰੋਲਾ ਪਾ ਦਿੰਦੀ ਹੈ ਕੇ ਓਸ ਨੂੰ  ਭਵਾਨੀ ਨੇ ਦਰਸ਼ਨ ਦਿਤੇ ਹਨ ਤੇ ਕਿਹਾ ਹੈ ਕੇ ਮੈਂ ਜੋ ਵੀ ਵਰ ਦੇਵਾਂਗੀ ਓਹ ਪੂਰਾ ਹੋ ਜਾਵੇਗਾ ।ਬਸ ਫਿਰ ਕੀ ਸੀ , ਪੂਰੇ ਦਾ ਪੂਰਾ ਸ਼ਹਿਰ ਮਾਤਾ ਜੀ ਦੇ ਦਰਸ਼ਨਾ ਨੂੰ  ਉਮੜ ਪੈਂਦਾ ਹੈ । ਸਾਰੇ ਆ  ਕੇ ਓਸ ਜਨਾਨੀ ਨੂੰ  ਕਰਾਮਾਤੀ ਮਾਤਾ ਦਾ ਰੂਪ ਜਾਣ ਕੇ ਓਸ ਦੇ ਪੈਰੀਂ ਪੈਂਦੇ ਹਨ ਤੇ ਧਨ ਦੋਲਤ ਦਿੰਦੇ ਹਨ । ਹੁਣ ਜਦੋਂ ਕਿਸੇ ਇਕ ਸਾਧ ਦਾ ਵਪਾਰ ਚਲਣ ਲੱਗੇ ਤਾਂ ਦੂਸਰਿਆਂ ਸਾਧਾਂ, ਪੁਜਾਰੀਆਂ ਤੇ ਪ੍ਰਚਾਰਕਾਂ ਤੇ ਪ੍ਰੋਫੇਸ੍ਸ੍ਰਾਂ ਨੂੰ  ਤੇ ਹੋਲ ਪੈਂਦੇ ਹੀ ਹਨ ਬਈ ਸਾਡੀ ਤੇ ਹੁਣ ਰੋਜ਼ੀ ਰੋਟੀ ਮਰ ਜੂ। ਬਸ ਫਿਰ ਕੀ ਸੀ , ਸਾਰੇ ਸ਼ਹਿਰ ਦੇ ਕਾਜ਼ੀ , ਪੰਡਿਤ ਤੇ ਹੋਰ ਸਾਧ ਇਕਠੇ ਹੋਏ , ਮੀਟਿੰਗ ਕੀਤੀ ਅਤੇ  ਰਾਜੇ ਕੋਲ ਜਾ ਸ਼ਕਾਇਤ ਕੀਤੀ ਕੇ ਇਹ ਜਨਾਨੀ ਪਾਖੰਡੀ ਹੈ । ਇਹ ਲੋਕਾਂ ਨੂੰ  ਗੁਮਰਾਹ ਕਰਦੀ ਹੈ ਕੇ ਕਹਿੰਦੀ ਹੈ ਕੇ ਮੈਨੂੰ  ਭਵਾਨੀ ਦੇ ਦਰਸ਼ਨ ਹੋਏ ਨੇ ਤੇ ਭਵਾਨੀ ਨੇ ਵਰ ਦਿਤਾ ਹੈ ਕੇ ਮੈਂ ਜੋ ਕਹਾਂਗੀ ਓਹ ਪੂਰਾ ਹੋਵੇਗਾ । ਇਸ ਨੂੰ  ਆਪਣੇ ਦਰਬਾਰ ਵਿਚ ਬੁਲਾਓ ਤੇ ਕਹੋ ਕੇ ਕਰਾਮਾਤ ਦਿਖਾਵੇ ਤਾਂ ਜੋ ਤਸਵੀਰ ਸਪਸ਼ਟ ਹੋ ਜਾਵੇ । ਰਾਜੇ ਨੇ ਇਸੇ ਤਰਹ ਕੀਤਾ । ਅੱਗੋਂ ਬੀਬੀ ਵੀ ਸਿਆਣੀ ਸੀ , ਓਸ ਨੇ ਕਿਹਾ ਕੇ ਕਾਜੀ ਕਹਿੰਦੇ ਹਨ ਕੇ ਮਸਜਿਦ ਵਿਚ ਖੁਦਾ ਹੈ ਤੇ ਪੰਡਿਤ ਕਹਿੰਦੇ ਹਨ ਕੇ ਪੱਥਰ ਵਿਚ ਪਰਮਾਤਮਾ ਹੈ , ਇਹਨਾ ਨੂੰ  ਕਹੋ ਕੇ ਪਹਿਲਾਂ ਦੋਨਾਂ ਵਿਚੋਂ ਪਰਮਾਤਮਾ ਕਢ ਕੇ ਦਿਖਾਣ , ਮੈਂ ਫਿਰ ਚਮਤਕਾਰ ਕਰ ਕੇ ਦਿਖਾ ਦੇਵਾਂਗੀ । ਇਹ ਸੁਣ ਕੇ ਕਾਜੀਆਂ ਤੇ ਪੰਡਿਤਾਂ ਦੀ ਖਾਨਿਓ ਗਈ , ਰਾਜਾ ਕਹਿੰਦਾ ਕੇ ਜੇ ਤੁਸੀਂ ਰੱਬ ਨਹੀਂ ਦਿਖਾਇਆ ਤਾਂ ੭੦੦ ਕੋੜੇ ਪੈਣਗੇ , ਜਦੋਂ ਰੱਬ  ਨਹੀਂ ਨਿਕਲਦਾ ਤਾਂ ੭੦੦ ਕੋੜੇ ਵਜਦੇ ਨੇ ਇਹਨਾ ਦੇ। ਰਾਜਾ ਇਹਨਾ ਪਖੰਡੀਆਂ ਜੋਗੀਆਂ , ਸਾਧਾਂ , ਕਾਜੀਆਂ ਤੇ ਪੰਡਿਤਾਂ ਨੂੰ  ਲਾਹਨਤਾਂ ਪਾਂਦਾ ਹੈ ਤੇ ਕਹੰਦਾ ਹੈ ਕੇ ਭੇਖ ਲਾਹ ਸੁਟੋ   ਤੇ ਇਹ ਵਿਚਾਰੇ ਕੁਟ ਖਾ ਕੇ ਕਹਿੰਦੇ ਹਨ ਹੁਣ ਸਾਡੇ ਤੇ ਪੈ ਗਏ , ਹੁਣ ਏਹਨੂੰ  ਕਹੋ ਕੇ ਕਰਾਮਾਤ ਦਿਖਾਵੇ । ਅੱਗੋਂ ਬੀਬੀ ਵੀ ਬਹੁਤ ਸਿਆਣੀ ਸੀ , ਕਹਿੰਦੀ ਹੇ ਰਾਜਨ , ਦੁਨੀਆ ਵਿਚ ਚਾਰ ਕਰਾਮਾਤਾਂ ਨੇ ੧ . ਤਲਵਾਰ - ਜੋ ਮੋਤ ਤੇ ਜਿੰਦਗੀ ਬਕ੍ਸ਼੍ਦੀ ਹੈ। ਜਿਸ ਦੇ ਕੋਲ ਹੋਵੇ , ਉਸ ਦੇ ਕੋਲ ਤੇਜ ਹੁੰਦਾ , ਤੇਗ ਵੀ ਪਰਮਾਤਮਾ ਦਾ ਹੀ ਰੂਪ ਹੈ ਜੋ ਮੋਤ ਬਕ੍ਸ਼੍ਦੀ ਹੈ । ੨. ਕਾਲ ਭਾਵ ਸਮਾ - ਸਮਾ ਰਾਜੇ ਤੋਂ ਭਿਖਾਰੀ ਬਣਾ ਦਿੰਦਾ , ਜਿੰਦਗੀ ਮੋਤ ਸਮੇ ਵਿਚ ਹੀ ਹੈ ੩. ਜੁਬਾਨ - ਜੁਬਾਨ ਦੀ ਤਾਕਤ ਨਾਲ ਹੀ ਲੋਕ ਕਿਥੋਂ ਕਿਥੇ ਪਹੁੰਚ ਜਾਂਦੇ ਹਨ , ਜੁਬਾਨ ਹੀ ਆਦਮੀ ਨੂੰ ਕੁੱਟ ਪਵਾਂਦੀ ਹੈ ਤੇ ਜੁਬਾਨ ਹੀ ਇਜ਼ਤ ਵੀ ਦਵਾਂਦੀ ਹੈ ੪. ਧੰਨ - ਜੇ ਕੋਲ ਹੈ ਤਾਂ ਸਬ ਤੋਂ ਵੱਡੀ ਕਰਾਮਾਤ ਹੈ । ਹੇ ਰਾਜਨ, ਇਹਨਾ ਲੋਕਾਂ ਵਿਚ ਕੋਈ ਕਰਾਮਾਤ ਨਹੀਂ, ਸਿਰਫ ਇਹ ਚਾਰ ਚੀਜ਼ਾਂ ਹੀ ਦੁਨੀਆ ਵਿਚ ਕਰਾਮਾਤ ਹਨ ।ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਤੇ ਓਸ ਬੀਬੀ ਨੂੰ  ਮਾਲਾ ਮਾਲ ਕਰ ਦਿੰਦਾ ਹੈ । ਹੁਣ ਜੇ ਕੋਈ ਕਹੇ ਕੇ ਇਸ ਚਰਿਤਰ ਤੋਂ ਇਹ ਸਿਖਿਆ ਮਿਲਦੀ ਹੈ "ਕੇ ਸਾਧਨੀ ਬਣ ਕੇ ਐਸ਼ ਕਰਨਾ ਸਿਖੋ " ਤਾਂ ਕੀ ਕਹੋਗੇ ??? ਇਸ ਤਰਹ ਦੇ ਲੋਗ ਵੀ ਇਕ ਚਰਿਤਰ ਖੇਡ ਰਹੇ ਹਨ , ਲੋਕਾਂ ਨੂੰ  ਬੇਵਕੂਫ਼ ਬਣਾ ਕੇ 

ਦਾਸ

ਡਾ ਕਵਲਜੀਤ ਸਿੰਘ copyright@tejwantkawaljit singh. Any material edited without the written permission of the author will lead to a legal action at the cost of editor.

ਚਰਿਤਰ ੨੧੩


ਚਰਿਤਰ ੨੧੩ 

ਜਿਵੇਂ ਕੇ ਪਹਿਲਾਂ ਦਸਿਆ ਜਾ ਚੁਕਾ ਹੈ ਕੇ ਚਰਿਤਰ ਰਚਨ ਦਾ ਕਾਰਨ ਚਾਲਕ ਲੋਕਾਂ ਦੀਆਂ ਚਲਾਕੀਆਂ ਤੋਂ ਜਾਣੂ ਕਰਵਾਣਾ ਹੈ ਤਾਂ ਕੇ ਵਿਸ਼ਵਾਸ ਤੇ ਮੋਹ ਵਿਚ ਆਦਮੀ ਧੋਖੇਬਾਜੀ ਦਾ ਸ਼ਿਕਾਰ ਨਾ ਹੋ ਜਾਵੇ । ਚਲਾਕ ਲੋਕ ਆਪਣੇ ਕਾਮ ਦੀ ਪੂਰਤੀ ਲਈ ਕਿਹੋ ਜਹੇ ਹਥ ਕੰਡੇ ਅਪਣਾ ਸਕਦੇ ਨੇ ਓਸ ਦਾ ਗਿਆਨ ਕਈ ਵਾਰੀ ਇਹਨਾ ਦਾ ਸ਼ਿਕਾਰ ਹੋਣ ਵਾਲੇ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ । ਦੂਜੇ ਆਦਮੀ ਜਾਂ ਇਸਤਰੀ ਦਾ ਕਿਰਦਾਰ ਪਰਖਣ ਵਾਲਾ ਧੋਖੇ ਦਾ ਸ਼ਿਕਾਰ ਘਟ ਹੀ ਹੁੰਦਾ ਹੈ । ਚਤੁਰ ਲੋਕ ਦੂਜੇ ਦੀ ਕਮਜੋਰੀ ਦਾ ਫਾਇਦਾ ਉਠਾ ਕੇ ਬੜੀ ਆਸਾਨੀ ਨਾਲ ਅਪਣਾ ਕਮ ਕਰ ਜਾਂਦੇ ਹਨ ਤੇ ਆਮ ਆਦਮੀ ਦੇਖਦਾ ਹੀ ਰਹਿ ਜਾਂਦਾ ਹੈ । ਬੰਦਾ ਕਾਮ ਵਿਚ ਅੰਨਾ ਹੋਇਆ ਵਿਸ਼ਵਾਸ ਦੀਆਂ ਧ੍ਧ੍ਜੀਆਂ ਉਡਾ ਜਾਂਦਾ ਹੈ। ਬਹੁਤ ਵਾਰੀ ਕਾਮ ਦੀ ਪੂਰਤੀ ਲਈ ਓਹ ਜਗਾਹ ਵਰਤੀ ਜਾਂਦੀ ਹੈ ਜਿਥੇ ਕਿਸੇ ਨੂੰ  ਸ਼ੱਕ ਨਾ ਹੋਵੇ , ਇਸੇ ਲਈ ਸਭ ਤੋਂ ਵਧ ਕੁਕਰਮ ਮੰਦਿਰਾਂ ਤੇ ਇਥੋਂ ਤਕ ਗੁਰਦਵਾਰਿਆਂ ਵਿਚ ਹੁੰਦੇ ਹਨ । ਇਸ ਦੀਆਂ ਅਨੇਕਾਂ ਉਧਾਰਨਾ ਸਾਡੇ ਸਾਹਮਣੇ ਮੋਜੂਦ ਹਨ। ਇਹੋ ਚੀਜ਼ ਇਸ ਚਰਿਤਰ ਵਿਚ ਦੱਸੀ ਗਈ ਹੈ । ਇਕ ਰਾਜੇ ਦੀ ਕੁੜੀ ਆਪਣੀ ਕਾਮ ਦੀ ਪੂਰਤੀ ਲਈ ਮੰਦਿਰ ਨੂੰ  ਵਰਤਦੀ ਹੈ ਤੇ ਘੰਟੀਆਂ ਖੜਕਾਉਂਦੀ ਹੈ ਤਾਂ ਕੇ ਕਿਸੇ ਨੂੰ  ਸ਼ਕ ਨਾ ਹੋਵੇ ਕੇ ਮੰਦਿਰ ਵਿਚ ਕੁਕਰਮ ਹੋ ਰਿਹਾ ਹੈ । ਸਗੋਂ ਆਮ ਲੋਕਾਂ ਤੇ ਖਾਸਕਰ ਆਪਣੇ ਪਿਤਾ ਉੱਤੇ ਇਹ ਪ੍ਰਭਾਵ ਪਾਉਂਦੀ ਹੈ ਕੇ ਓਹ ਸ਼ਿਵ ਜੀ ਦੀ ਬਹੁਤ ਵੱਡੀ ਭਗਤ ਹੈ । ਪਿਤਾ ਵੀ ਆਸਾਨੀ ਨਾਲ ਮੋਹ ਵਿਚ ਅੰਨਾ ਹੋਇਆ ਬੇਵਕੂਫ਼ ਬਣ ਜਾਂਦਾ ਹੈ । ਪਿਤਾ ਦੇ ਮੰਦਿਰ ਦੇ ਬਾਹਰ ਬੈਠੇ ਹੋਏ ਓਹ ਕੁੜੀ ਆਪਣੇ ਮਿੱਤਰ ਨਾਲ ਕਾਮ ਦੀ ਖੇਡ ਖੇਡ ਜਾਂਦੀ ਹੈ ਤੇ ਪਿਤਾ ਸੋਚਦਾ ਹੈ ਕੇ ਓਸ ਦੀ ਕੁੜੀ ਭਗਤੀ ਵਿਚ ਲੀਨ ਹੈ । ਉਸ ਤੋਂ ਵੀ ਜਿਆਦਾ ਚਾਲਾਕੀ ਇਹ ਵਰਤਦੀ ਹੈ ਕੇ ਆਪਣੇ ਪਿਤਾ ਨੂੰ  ਕਹਿੰਦੀ ਹੈ ਕੇ ਸ਼ਿਵ ਨੇ ਖੁਸ਼ ਹੋ ਕੇ ਉਸ ਨੂੰ ਉਸ ਦਾ ਮਿੱਤਰ ਵਰਦਾਨ ਵਿਚ ਦਿਤਾ ਹੈ ਤੇ ਰਾਜਾ ਅੰਧ ਵਿਸ਼ਵਾਸ ਵਿਚ ਓਸ ਦਾ ਵਿਆਹ ਆਪਣੀ ਕੁੜੀ ਨਾਲ ਕਰ ਦਿੰਦਾ ਹੈ । ਇਸ ਚਰਿਤਰ ਵਿਚ ਓਹ ਚੀਜ਼ਾਂ ਦਸੀਆਂ ਗਾਈਆਂ ਹਨ ਜੋ ਅੱਜ ਵੀ ਹੋ ਰਹੀਆਂ ਹਨ ਜਿਵੇਂ ਕੇ ਮੰਦਿਰਾਂ ਤੇ ਅਧਿਆਤਮਿਕਤਾ ਦੀਆਂ ਜਗਾਵਾਂ ਨੂੰ ਕਾਮ ਤੇ ਨਸ਼ਿਆਂ ਦਾ ਅੱਡਾ ਬਣਾਇਆ ਜਾ ਰਿਹਾ ਹੈ ਅਤੇ  ਦੂਜਾ ਕੇ ਬੱਚੇ ਆਪਣੇ ਮਾਂ ਬਾਪ ਨੂੰ  ਕਿਦਾਂ ਆਸਾਨੀ ਨਾਲ ਬੇਵਕੂਫ਼ ਬਣਾ ਜਾਂਦੇ ਹਨ । ਹੁਣ ਮਾਪਿਆਂ ਨੂੰ  ਚਾਹੀਦਾ ਹੈ ਕੇ ਬਚਿਆਂ ਦਾ ਪਾਲਣ ਪੋਸ਼ਣ ਥੋੜਾ ਧਿਆਨ ਨਾਲ ਕਰਨ । ਜੇ ਬੱਚਾ  ਗੁਰਦਵਾਰੇ ਜਾਣ ਧਾਰਮਿਕ ਸਥਾਨ ਤੇ ਜਾਂਦਾ ਹੈ ਤਾਂ ਵੀ ਓਸ ਤੇ ਨਿਗਾਹ ਰਖਣ ਕੇ ਕਿਤੇ ਕੋਈ ਗਲਤ ਕੰਮ  ਤੇ ਨਹੀਂ ਕਰ ਰਿਹਾ ਧਾਰਮਿਕ ਸਥਾਨ ਜਾਣ ਦਾ ਬਹਾਨਾ ਬਣਾ ਕੇ । ਅੱਜ ਵੀ ਮਾਪੇ ਸਾਧਾਂ ਦੇ ਡੇਰਿਆਂ ਤੇ ਧੀਆਂ ਨੂੰ ਭੇਜ ਦਿੰਦੇ ਹਨ ਤੇ ਫਿਰ ਓਹਨਾ ਹੀ ਧਰਮ ਦੇ ਡੇਰਿਆਂ ਵਿਚ ਕੁਕਰਮ ਹੁੰਦੇ ਹਨ । ਇਸ ਦੀ ਇਕ ਉਧਾਰਨ ਸਿਰਸੇ ਵਾਲੇ ਦਾ ਡੇਰਾ ਵੀ ਹੈ । ਹੁਣ ਜੇ ਕੋਈ ਕਹੇ ਕੇ ਇਸ ਚਰਿਤਰ ਵਿਚੋਂ ਇਹ ਸਿਖਿਆ ਮਿਲਦੀ ਹੈ ਕੇ ਸ਼ਿਵ ਮੰਦਿਰ ਵਿਚ ਭੋਗ ਕਰਦੇ  ਸਮੇ ਘੰਟੀ ਵਜਾਣਾ ਜਰੂਰੀ ਹੈ ਤਾਂ ਓਸ ਆਦਮੀ ਦੀ ਅਕਾਦਮਿਕਤਾ ਦਾ ਨਮੂਨਾ ਆਪ ਹੀ ਜਾਣ ਲਵੋ   ਇਕ ਹੋਰ ਗੱਲ ਜੋ ਬਹੁੱਤ ਹੀ ਜਰੂਰੀ ਹੈ ਕੇ ਮਾਪਿਆਂ ਨੂੰ ਬੱਚਿਆਂ ਦੀਆਂ ਗੱਲਾਂ ਅਖਾਂ ਮੀਟ ਕੇ ਨਹੀਂ ਮੰਨੀ ਤੁਰੀ ਜਾਣੀਆਂ ਚਾਹੀਦੀਆਂ,ਸਗੋਂ ਮੋਹ ਨੂੰ ਪਾਸੇ ਰਖ ਕੇ ਖੁਦ ਦੇਖਣਾ ਚਾਹਿਦਾ ਹੈ ਕੇ ਬੱਚਾ ਕੋਈ ਗਲਤ ਕੰਮ ਤੇ ਨਹੀਂ ਕਰ ਰਿਹਾ 

ਦਾਸ

ਡਾ ਕਵਲਜੀਤ ਸਿੰਘ copyright@tejwantkawaljit singh. Any material edited without the written permission of the author will lead to a legal action at the cost of editor.

ਚਰਿਤਰ ੨੧੨


ਚਰਿਤਰ ੨੧੨ 

ਗੁਰਬਾਣੀ ਵਿਚ ਗੁਰਸਿਖ ਦੇ ੫ ਵੈਰੀ ਗਿਣੇ ਗਏ ਹਨ। ਓਹਨਾ ਵਿਚੋਂ ਪ੍ਰਬਲ ਵੈਰੀ ਕਾਮ ਹੈ । ਜਦੋਂ ਕਾਮ ਹਾਵੀ ਹੁੰਦਾ ਹੈ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਡੋਲ ਜਾਂਦੇ ਹਨ । ਕਾਮ ਦਾ ਵੇਗ ਆਦਮੀ ਨੂੰ ਖੋਖਲਾ ਕਰ ਸਕਦਾ ਹੈ । ਕਾਮ ਵਿਚ ਅੰਨਾ ਹੋਇਆ ਇਨਸਾਨ ਹੈਵਾਨੀਅਤ ਨੂੰ ਵੀ ਪਿਛਾਂਹ ਸੁੱਟ ਜਾਂਦਾ ਹੈ , ਕਿਸੇ ਵੀ ਰਿਸ਼ਤੇ ਦੀ ਕਦਰ ਨਹੀਂ ਰਹਿ ਜਾਂਦੀ । ਪਰ ਜਦੋਂ ਕਾਮ ਦੇ ਵੇਗ ਤੋਂ ਬਾਹਰ ਆਓਂਦਾ ਹੈ ਤਾਂ ਫਿਰ ਆਪਣੀ ਰੁਲੀ ਹੋਈ ਇਜ਼ਤ ਨੂੰ ਸਾਂਭਣ ਲਾਇਕ ਵੀ ਨਹੀਂ ਰਹਿੰਦਾ । ਇਸੇ ਹੀ ਤਰਹ ਕਾਮ ਵਿਚ ਡੁੱਬੇ ਕਿਰਦਾਰ ਨੂੰ  ਜੇ ਮੋਕੇ ਸਿਰ ਨਾ ਪਹਚਾਣਿਆ ਜਾਵੇ ਤਾਂ ਓਹ ਆਪ ਤੇ ਗਰਕ ਹੁੰਦਾ ਹੀ ਹੈ , ਪਰ ਤੁਹਾਨੂੰ ਵੀ ਲੈ ਡੁੱਬਦਾ ਹੈ। ਆਦਮੀ ਦੀ ਪਹਿਚਾਨ ਕਰਨ ਦੇ ਦੋ ਹੀ ਤਰੀਕੇ ਹਨ , ਜਾਂ ਤਾਂ ਤਜਰਬੇ ਨਾਲ ਸਿਖ ਲਵੋ ਤੇ ਜਾਂ ਗੁਰੂ ਕੋਲੋਂ ਸਿਖ ਲਵੋ । ਤਜਰਬੇ ਨਾਲ ਸਿਖਣਾ ਕਈ ਵਾਰੀ ਬਹੁਤ ਮਹਿੰਗਾ ਪੈ ਜਾਂਦਾ ਹੈ । ਇਸੇ ਲਈ ਸਾਨੂੰ ਚਰਿਤਰ ਸਿਖਾਏ ਗਏ ਤਾਂ ਕੇ ਆਦਮੀ ਦੇ ਗਲਤ ਤੋਂ ਵੀ ਗਲਤ ਕਿਰਦਾਰ ਤੋਂ ਖਬਰਦਾਰ ਹੋ ਕੇ ਰਿਹਾ ਜਾਵੇ । ਇਸੇ ਹੀ ਤਰਹ ਦਾ ਚਰਿਤਰ ੨੧੨ ਹੈ ਜਿਸ ਵਿਚ ਕਾਮ ਵਿਚ ਅੰਨਾ ਹੋਇਆ ਇਨਸਾਨ ਭੈਣ ਭਰਾ ਦਾ ਰਿਸ਼ਤਾ ਵੀ ਭੁੱਲ ਬੈਠਦਾ ਹੈ। ਇਹ ਚਰਿਤਰ ਇਕ ਕਾਮ ਵਿਚ ਅੰਨੀ ਹੋਈ ਰਾਜਕੁਮਾਰੀ ਦਾ ਕਿਰਦਾਰ ਬਿਆਨ ਕਰਦਾ ਹੈ ਜੋ ਆਪਣੇ ਹੀ ਭਰਾ ਦੇ ਰੂਪ ਤੇ ਮੋਹਿਤ ਹੋ ਜਾਂਦੀ ਹੈ । ਆਪਣੀ ਕਾਮ ਭੁਖ ਦੀ ਪੂਰਤੀ ਲਈ ਇਕ ਵੇਸਵਾ ਦਾ ਭੇਸ ਵਟਾ ਕੇ ਆਪਣੇ ਭਰਾ ਕੋਲ ਜਾਂਦੀ ਹੈ ਤੇ ਭਰਾ ਜੋ ਰਾਜਾ ਵੀ ਹੈ , ਉਸ ਨੂੰ  ਨਾ ਪਹਿਚਾਣਦਿਆਂ ਇਕ ਵੇਸਵਾ ਸਮਝ ਕੇ ਉਸ ਤੇ ਮੋਹਿਤ ਹੋ ਜਾਂਦਾ ਹੈ ਤੇ ਕੁਕਰਮ ਕਰ ਬੈਠਦਾ ਹੈ । ਇਸ ਵਿਚ ਇਕਲੀ ਰਾਜਕੁਮਾਰੀ ਹੀ ਦੋਸ਼ੀ ਨਹੀਂ ਉਸ ਦਾ ਭਰਾ ਵੀ ਦੋਸ਼ੀ ਹੈ । ਭਰਾ ਵੀ ਕਾਮ ਵਿਚ ਅੰਨਾ ਹੋਇਆ ਇਕ ਵੇਸਵਾ ਨੂੰ ਆਪਣੇ ਘਰ ਬੁਲਾ ਰਿਹਾ ਹੈ। ਜੇ ਓਹ ਜਤ ਦਾ ਪੱਕਾ ਹੁੰਦਾ ਤਾਂ ਪਰ ਨਾਰੀ ਦੇ ਜਾਲ ਵਿਚ ਨਾ ਡੁੱਬਦਾ ਤੇ ਆਪਣਾ ਧਰਮ ਨਾ ਗਵਾਂਦਾ । ਜੇ ਓਹ ਵੇਸ਼ਵਾਵਾਂ ਦੇ ਚਕਰਾਂ ਵਿਚ ਨਾ ਉਲਝਿਆ ਹੁੰਦਾ ਤਾਂ ਆਪਣੀ ਭੈਣ ਨੂੰ ਗਲਤ ਕਮ ਕਰਨ ਤੋਂ ਰੋਕ ਸਕਦਾ ਸੀ । ਸੋ ਇਸ ਚਰਿਤਰ ਵਿਚ ੨ ਸਿਖਿਆਵਾਂ ਮਿਲਦੀਆਂ ਹਨ ਕੇ ਕਾਮ ਦਾ ਵੇਗ ਭੈਣ ਭਰਾ ਦੇ ਰਿਸ਼ਤੇ ਨੂੰ ਵੀ ਦਾਗਦਾਰ ਕਰ ਸਕਦਾ ਹੈ, ਤੇ ਦੂਜੀ ਕੇ ਵੇਸ਼ਵਾਵਾਂ ਤੇ ਪਰ ਨਾਰੀ ਤੋਂ ਦੂਰੀ ਬਣਾ ਕੇ ਰਖਣੀ ਜਰੂਰੀ ਹੈ । ਅੱਜ ਕੱਲ ਇਹ ਆਮ ਹੀ ਦੇਖਿਆ ਜਾ ਸਕਦਾ ਹੈ ਕੇ ਕਾਮ ਵਿਚ ਅੰਨੇ ਹੋਏ ਲੋਕ ਕਿਦਾਂ ਆਪਣੀਆਂ ਧੀਆਂ ਭੈਣਾਂ ਦੀਆਂ ਹੀ ਇਜ਼ਤਾਂ ਰੋਲ ਜਾਂਦੇ ਹਨ । ਜੇ ਇਸਤਰੀ ਨਾਲ ਕੁਕਰਮ ਕਰਨ ਵਾਲਿਆਂ ਦੇ ਸੰਸਾਰਿਕ ਅੰਕੜੇ ਦੇਖੋ ਤਾਂ ਹੈਰਾਨੀ ਹੋਵੇਗੀ ਕੇ ਇਸਤਰੀ ਨਾਲ ਕੁਕਰਮ ਕਰਨ ਵਾਲਿਆਂ ਵਿਚ ਵੱਡੀ ਗਿਣਤੀ ਪਰਿਵਾਰਿਕ ਮੈਮਬ੍ਰਾਂ ਦੀ ਹੀ ਹੁੰਦੀ ਹੈ । ਹੁਣ ਜੇ ਆਦਮੀ ਕੁਕਰਮ ਹੁੰਦਾ ਦੇਖ ਕੇ ਅਖ੍ਹਾਂ ਤੇ ਪੱਟੀ ਬੰਨ ਲਾਵੇ ਤਾਂ ਕੁਕਰਮ ਹੋਣੇ ਬੰਦ ਨਹੀਂ ਹੋ ਜਾਣਗੇ ।ਹੁਣ ਜੇ ਕੋਈ ਇਸ ਚਰਿਤਰ ਨੂੰ  ਪੜ ਕੇ ਕਹੇ ਕੇ ਇਸ ਵਿਚ ਇਹ ਸਿਖਿਆ ਹੈ ਕੇ ਆਪਣੀ ਭੈਣ ਨਾਲ ਭੋਗ ਕਰਨਾ ਸਿਖੋ ਤਾਂ ਓਸ ਆਦਮੀ ਦੇ ਸੋਚਣ ਦੇ ਦਰਜੇ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ  

ਦਾਸ

ਡਾ ਕਵਲਜੀਤ ਸਿੰਘ copyright@tejwantkawaljit singh. Any material edited without the written permission of the author will lead to a legal action at the cost of editor. 

Friday 9 December 2011

CHARITROPAKHYAN

ਸਿਖ ਕੋਮ ਦੀ ਸਬ ਤੋਂ ਵੱਡੀ ਤਰਾਸਦੀ ਇਹ ਹੈ ਕੇ ਇਥੇ ਪੰਜਵੀ ਫੇਲ ਪ੍ਰਚਾਰਕ ਤੇ ਪ੍ਰੋਫੇਸੋਰ ਬਣ ਜਾਂਦੇ ਨੇ । ਜਿਸ  ਨੂੰ ਕਹਾਣੀ, ਮੁਹਾਵਰੇ ਤੇ ਕਵਿਤਾ ਦੀ ਗਹਰਾਈ ਦਾ ਨਹੀਂ ਪਤਾ , ਉਸ ਵਿਦਵਾਨ ਨੇ ਕੋਮ ਦਾ ਜੋ ਸਿਰ ਉਚਾ ਕਰਨਾ, ਉਸ ਦਾ ਅੰਦਾਜ਼ਾ ਇਹਨਾ ਦੇ ਵਿਚਾਰ ਕਰਨ ਦੇ ਢੰਗ ਤੋਂ ਪਤਾ ਲਗ ਜਾਂਦਾ ਹੈ । ਜੋ ਲੋਕ ਕਹਾਣੀ ਤੇ  ਮੁਹਾਵਰਿਆਂ ਦੇ ਹੀ ਆਖਰੀ ਲਫਜ਼ ਲੈ ਜਾਣ, ਓਹ ਜ਼ਾਹਿਰਾ ਤੋਰ ਤੇ ਪੰਜਵੀ ਫੇਲ ਹੀ ਹੋ ਸਕਦੇ ਨੇ । ਜੋ ਇਹਨਾ ਨੇ ਅਕਲ ਦਾ ਜਨਾਜਾ ਕੱਿਢਆ ਹੈ ਉਸ ਦਾ ਇਕ ਛੋਟਾ  ਜਿਹਾ ਨਮੂਨਾ ਹਾਜਿਰ ਹੈ ," ਅਖੇ ਹੱਥ ਵਿਚੋਂ ਬਚਾ ਪੈਦਾ ਕਿਦਾਂ ਹੋ ਸਕਦਾ ਹੈ ?? ਇਹ ਤਾਂ ਦਸਮ ਗਰੰਥ ਵਿਚ ਲਿਖਿਆ ।" ਇਹਨਾ ਦੀ ਮਸੂਮੀਅਤ ਤੇ ਤਰਸ ਓਦੋਂ ਆਉਂਦਾ ਹੈ ਜਦੋਂ ਇਹ ਇਹ ਨਹੀਂ ਸੋਚਦੇ ਕੇ ਸਾਹਿਤ ਨਾ ਦੀ ਕੋਈ ਚੀਜ਼ ਹੁੰਦੀ ਹੈ ਤੇ ਸਾਹਿਤ ਦੀ ਗਹਰਾਈ ਨੂੰ  ਸਮਝਣ ਵਾਸਤੇ  ਲੋਕ ਕਈ ਕਈ ਸਾਲ ਮਹਾਂ ਵਿਦਿਆਲਿਆਂ ਵਿਚ ਰੁਲਦੇ ਫਿਰਦੇ ਨੇ । ਇਹਨਾ ਨੂੰ  ਕੋਈ ਪੁਛੇ ਕੇ ਗੁਰੂ ਗਰੰਥ ਸਾਹਿਬ ਵਿਚ ਜਿਕਰ ਆਓਂਦਾ ਹੈ "ਪਾਰਸ " ਨਾਮ ਦੇ ਪੱਥਰ ਦਾ ਜਿਸ ਨੂੰ  ਸ਼ੁਆ ਕੇ ਕੋਈ ਵੀ ਚੀਜ਼ ਸੋਨਾ ਹੋ ਜਾਂਦੀ ਹੈ । ਅਸੀਂ ਤਾਂ ਕਦੀਂ ਏਹੋ ਜੇਹਾ ਪਥਰ ਦੇਖਿਆ ਨਹੀਂ ਤੇ ਨਾ ਹੀ ਕੇਮਿਸ੍ਟ੍ਰੀ ਦੀਆਂ ਕਿਤਾਬਾਂ ਵਿਚ ਪੜਿਆ। ਹੁਣ ਇਹ ਮਹਾ ਵਿਦਵਾਨ ਕਹਿਣਗੇ ਕੇ ਗੁਰੂ ਗਰੰਥ ਸਾਹਿਬ ਵਿਚ ਵੀ ਝੂਠ ਹੈ ?? ਗੁਰੂ ਗਰੰਥ ਸਾਹਿਬ ਵਿਚ ਅਕਾਲਪੁਰਖ ਗਰੁੜ ਦੀ ਅਸਵਾਰੀ ਕਰਦਾ ਹੈ , ਹੁਣ ਇਹ ਦੱਸਣ ਕੇ ਅਕਾਲਪੁਰਖ ਗਰੁੜ ਦੀ ਅਸਵਾਰੀ ਕਿਵੇਂ ਕਰ ਸਕਦਾ ਹੈ ???? ਇਕ ਹੋਰ ਗਲ , ਇਕ ਕਹਾਣੀ ਅਸੀਂ ਸਾਰਿਆਂ ਨੇ ਪੜੀ ਹੋਈ ਹੈ ਜਿਸ ਵਿਚ ਇਕ ਬੰਸਰੀ ਵਜਾਣ ਵਾਲੇ ਦੇ ਪਿਛੇ ਸਾਰੇ ਪਿੰਡ ਦੇ ਚੂਹੇ ਤੁਰਨ ਲਗ ਪੈਂਦੇ ਨੇ ਤੇ ਓਹ ਚੂਹਿਆਂ ਨੂੰ ਤਲਾਅ ਵਿਚ ਰੋੜ ਆਉਂਦਾ ਹੈ । ਇਹ ਕਹਾਣੀ ਗੋਰਿਆਂ ਦੀ ਕਹਾਣੀ ਹੈ , ਹੁਣ ਜੇ ਇਹਨਾ ਨੂੰ  ਪੁਛਿਆ ਜਾਵੇ ਤਾਂ ਇਹਨਾ ਦਾ ਤਰਕ ਹੋਣਾ ਕੇ ਇਹ ਤਾਂ ਗਲ ਹੀ ਮੁਮਕਿਨ ਨਹੀਂ । ਅਸੀਂ ਤੇ ਕਦੀ ਕਿਸੇ ਬੰਸਰੀ ਵਾਦਕ ਨੂੰ ਚੂਹੇ ਘਰੋਂ ਕੱਢਦੇ ਨਹੀਂ ਦੇਖਿਆ । ਜੇ ਬੰਸਰੀਆਂ ਵਜਾ ਕੇ ਚੂਹੇ ਘਰੋਂ ਨਿਕਲਦੇ ਤਾਂ ਸਾਰੇ ਪੈਸਟ ਕੰਟ੍ਰੋਲ ਵਾਲਿਆਂ ਕੋਲ ਇਕ ਇਕ ਬੰਸਰੀ ਹੋਣੀ ਸੀ । ਮੇਰੀ ਹਥ ਜੋੜ ਕੇ ਇਹਨਾ ਅਖੋਤੀ ਧੱਕੇ ਦੇ ਵਿਦਵਾਨਾ ਨੂੰ  ਬੇਨਤੀ ਹੈ ਕੇ ਲੋਕਾਂ ਵਿਚ ਆਪਣੀ ਮੂਰਖਤਾ ਦਾ ਖੁਲੇਆਮ ਜਨਾਜਾ ਨਾ ਕੱਢੋ ਤੇ ਲੋਕਾਂ ਦੇ ਹਾਸੇ ਦਾ ਸ਼ਿਕਾਰ ਨਾ ਬਣੋ     ਜੇ ਤੁਹਾਨੂੰ ਕਹਾਣੀ ਸਮਝ ਨਹੀਂ ਆਈ ਕਿਸੇ ਸਿਆਣੇ ਕੋਲੋਂ ਸਮਝ ਲਵੋ 

Thursday 8 December 2011

ਚਰਿਤਰ ੩੭੮- Kawaljit Singh

ਚਰਿਤਰ ੩੭੮ ਇਕ ਐਸਾ ਚਰਿਤਰ ਹੈ ਜੋ ਇਕ ਤੋਂ ਜਿਆਦਾ ਵਿਆਹ ਕਰਨ ਨਾਲ , ਤੇ ਆਪਣੀ ਪਤਨੀ ਨੂੰ ਸਮਾਂ ਨਾ ਦੇਣ ਨਾਲ ਪੈਦਾ ਹੋਣ ਵਾਲੇ ਘਟਨਾ ਕ੍ਰਮ ਤੋਂ ਲੋਕਾਂ ਨੂ ਜਾਣੂ ਕਰਵਾਂਦਾ ਹੈ । ਔਰਤ ਨੂ ਜਿਸ ਤਰਹ ਦਬਾ ਕੇ ਸੰਸਾਰ ਵਿਚ ਰਖਿਆ ਗਯਾ ਤੇ ਓਸ ਦੇ ਕੀ ਨਤੀਜੇ ਨਿਕਲੇ , ਓਹਨਾ ਦੀ ਚਰਮ ਸੀਮਾ ਇਸ ਚਰਿਤਰ ਵਿਚ ਦਰਸਾਈ ਗਈ ਹੈ । ਬੋਹ ਵਿਆਹ ਪ੍ਰਥਾ ਵਿਚ ਇਕ ਇਸਤਰੀ ਦੀ ਮਾਨਸਿਕ ਭਾਵਨਾ ਦਾ ਜਿਕਰ ਕੀਤਾ ਹੈ ਕੇ ਓਹ ਪਤੀ ਦਾ ਪ੍ਰੇਮ ਤੇ ਧਿਆਨ ਪਾਵਣ ਵਾਸਤੇ  ਕੀ ਕੁਛ ਕਰ ਸਕਦੀ ਹੈ । ਇਸੇ ਵਾਸਤੇ  ਬੋਹ ਵਿਆਹ ਪਰਮ੍ਪਰਾ ਨੂੰ ਪਛਮੀ  ਮੁਲਕਾਂ ਵਿਚ ਵੀ ਚੰਗਾ ਨਹੀਂ ਸਮਝਿਆ ਜਾਂਦਾ ਕਿਓੰਕੇ ਇਸਤਰੀ ਆਪਣੇ ਪਤੀ ਦਾ ਧਿਆਨ ਸਿਰਫ ਤੇ ਸਿਰਫ ਆਪਣੇ ਵਿਚ ਹੀ ਰਖਣਾ ਚਾਹੁੰਦੀ ਹੈ । ਉਸ ਤੋਂ ਵੀ ਭਿਆਨਿਕ ਤਸਵੀਰ ਓਦੋਂ ਬਣ ਜਾਂਦੀ ਹੈ ਜਦੋਂ ਇਕ ਇਸਤਰੀ ਦੇ  ਬ੍ਬ੍ਚਾ  ਖਾਸ ਕਰ ਕੇ ਮੁੰਡਾ ਨਾ ਹੋਵੇ ਤੇ ਦੂਜੀ ਸੋੰਕ੍ਨ ਦੇ ਘਰ ਮੁੰਡਾ ਹੋਵੇ ਤਾਂ ਓਸ ਦੀ ਮਾਨਸਿਕ ਦਸ਼ਾ ਹੋਰ ਵੀ ਨਿਘਰ ਸਕਦੀ ਹੈ , ਖਾਸ ਕਰ ਕੇ ਹਿੰਦੁਸਤਾਨ ਵਰਗੀ ਜਗਹ ਤੇ ਜਿਥੇ ਪੁੱਤਰ  ਦਾ ਹੋਣਾ ਵਰਦਾਨ ਗਿਣਿਆ ਜਾਂਦਾ ਤੇ ਬਾਂਝ ਇਸਤਰੀ ਨੂੰ ਬੁਰੀ ਤਰਹ ਦੁਰਕਾਰਿਆ ਜਾਂਦਾ ਹੈ । ਇਸ ਚਰਿਤਰ ਵਿਚ ਵੀ ਓਸੇ ਤਥ ਨੂੰ  ਉਜਾਗਰ ਕੀਤਾ ਗਿਆ  ਹੈ। ਇਸ ਚਰਿਤਰ ਵਿਚ ਇਕ ਰਾਜੇ ਦੀਆਂ ਦੋ ਰਾਣੀਆ ਹੁੰਦੀਆਂ ਨੇ । ਇਕ ਬਹੁਤ ਖੂਬਸੂਰਤ ਹੁੰਦੀ ਤੇ ਉਸ ਕੋਲ ਪੁੱਤਰ  ਵੀ ਹੁੰਦਾ ਤੇ ਰਾਜਾ ਬਹੁਤ ਸਮਾ ਉਸ ਨਾਲ ਹੀ ਬਤੀਤ ਕਰਦਾ ਹੈ ਤੇ ਦੂਜੀ ਰਾਣੀ ਨੂੰ ਓਹ ਬੁਰੀ ਤਰਾਂ ਨਾਲ ਅਖੋਂ  ਪਰਖੇ ਕਰ ਦਿੰਦਾ ਹੈ । ਰੰਜਿਸ਼ ਵਿਚ ਆ ਕੇ ਦੂਜੀ ਰਾਣੀ ਪਹਲੀ ਦੇ ਬੱਚੇ ਨਾਲ ਇਕ ਬਹੁਤ ਗਲਤ ਵਰਤਾਰਾ ਖੇਡਦੀ ਹੈ ਤੇ ਓਸ ਦੇ ਗੁਪਤ ਅੰਗ ਵਿਚ ਇਕ ਬਾਰੀਕ ਕੰਡਿਆਂ ਵਾਲੇ ਬੂਟੇ ਦਾ ਬੀਜ ਰਖ ਦਿੰਦੀ ਹੈ । ਬ੍ਬ੍ਚਾ ਛੋਟਾ ਹੋਣ ਕਰ ਕੇ ਕਿਸੀ ਨੂੰ ਦਸ ਨਹੀਂ ਸਕਦਾ ਤੇ ਹਰ ਵੇਲੇ ਤੜਪਦਾ ਰਹੰਦਾ ਹੈ ਜਿਸ ਕਰਕੇ ਰਾਜਾ ਤੇ ਪਹਿਲੀ ਰਾਣੀ ਬਹੁਤ ਪਰੇਸ਼ਾਨ ਰਹਿੰਦੇ ਨੇ । ਹੁਣ ਦੂਜੀ ਰਾਣੀ ਇਕ ਦਾਈ ਦਾ ਭੇਸ ਵਟਾ ਕੇ ਆਂਦੀ ਹੈ ਤੇ ਕਹਿੰਦੀ ਹੈ ਕੇ ਓਹ ਬ੍ਬ੍ਚੇ ਨੂੰ  ਠੀਕ ਕਰ ਸਕਦੀ ਹੈ । ਭਰੋਸਾ ਜਿਤ ਕੇ ਓਹ ਇਕ ਦਿਨ ਰਾਣੀ ਨੂੰ  ਜ਼ਹਿਰ  ਦੇ ਕੇ ਮਾਰ ਦਿੰਦੀ ਹੈ ਤੇ ਆਪਣੇ ਘਰ ਵਾਪਿਸ ਆ ਜਾਂਦੀ ਹੈ । ਘਰ ਆ ਕੇ ਓਹ ਬ੍ਬਚੇ ਦਾ ਗੁਪਤ ਅੰਗ ਵਿਚ ਪਾਇਆ ਕੰਡਾ ਕ੍ਕ੍ਡ ਦਿੰਦੀ ਹੈ ਤੇ ਬ੍ਬ੍ਚਾ ਠੀਕ ਹੋ ਜਾਂਦਾ ਹੈ । ਇਹ ਚਲਾਕ ਰਾਣੀ ਉਸ ਬ੍ਬਚੇ ਨੂੰ  ਬਹੁਤ ਪਿਆਰ ਨਾਲ ਆਪਣੇ ਪੁਤ੍ਤਰ  ਦੀ ਤਰਾਂ ਪਾਲਦੀ ਹੈ ਤੇ ਰਾਜੇ ਨਾਲ ਖੁਸ਼ੀ ਖੁਸ਼ੀ ਰਹਿੰਦੀ ਹੈ । ਹੁਣ ਇਹ ਚਰਿਤਰ ਓਦੋਂ ਲਿਖਿਆ ਗਿਆ ਜਦੋਂ ਬਹੁ ਵਿਆਹ ਪ੍ਰਥਾ ਬਾਰੇ ਲੋਕਾਂ ਨੇ ਕਦੀਂ ਗੋਰ ਵੀ ਨਹੀਂ ਸੀ ਕੀਤਾ ਕੇ ਓਸ ਦੇ ਕਿਨੇ ਹਾਨੀਕਾਰਕ ਨਤੀਜੇ ਨਿਕਲ ਸਕਦੇ ਨੇ । ਆਪਣੀਆ ਲਾਲਸਾਵਾਂ ਵਾਸਤੇ  ਇਸਤਰੀ ਨੂੰ  ਹਵਾਸ ਦਾ ਸ਼ਿਕਾਰ ਬਣਾ ਕੇ ਓਸ ਦੀਆਂ ਭਾਵਨਾਵਾਂ ਦਾ ਜੋ ਖਿਲਵਾੜ ਸਮਾਜ ਵਿਚ ਕੀਤਾ ਜਾਂਦਾ ਸੀ ਓਸ ਦੀ ਇਹ ਚਰਿਤਰ ਮੂੰਹ ਬੋਲਦੀ ਤਸਵੀਰ ਹੈ । ਪਤਾ ਨਹੀਂ ਕੁਛ ਲੋਕ ਇਸ ਚਰਿਤਰ ਤੋਂ ਸਿਖਿਆ ਕਿਓਂ ਨਹੀਂ ਲੈ ਸਕਦੇ ????



ਦਾਸ,

ਕਵਲਜੀਤ ਸਿੰਘ (੮/੧੨/੨੦੧੧)  Copyright @ TejwantKawaljit Singh. Any material edited or published without the written permission of the author will lead to legal action at the cost of the editor.