Friday 31 August 2012

ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਹਵਨ ਤੇ ਜਗ ਕਰਨ ਲਈ ਪੁਕਾਰਦਾ ਹੈ ??


ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਹਵਨ ਤੇ ਜਗ ਕਰਨ ਲਈ ਪੁਕਾਰਦਾ ਹੈ ??

ਉੱਤਰ - ਜਿੰਨਾ ਖੰਡਣ ਜਗਾਂ ਤੇ ਹਵਨਾ ਦਾ ਸ੍ਰੀ ਦਸਮ ਗ੍ਰੰਥ ਵਿਚ ਕੀਤਾ ਗਿਆ ਹੈ , ਸ਼ਾਯਦ ਹੀ ਕੀਤੇ ਹੋਰ ਕੀਤਾ ਗਿਆ ਹੋਵੇ । ਇਕ ਵੀ ਜਗਹ ਤੇ ਇਹ ਨਹੀਂ ਕਿਹਾ ਕੇ ਤੁਸੀਂ ਇਹ ਪਖੰਡ ਕਰੋ, ਸਗੋਂ ਪਖੰਡਾ ਦੇ ਖਿਲਾਫ਼ ਇਨਾ ਖੁਲ ਕੇ ਤੇ ਇਨਾ ਬੇਬਾਕ ਲਿਖਿਆ ਹੈ ਜਿਸ ਨੂੰ ਪੜ ਕੇ ਕਈ ਵਾਰ ਮੈਂ ਸੋਚਦਾ ਹਾਂ ਕੇ ਲੋਕਾਂ ਨੂੰ  ਇਨੇ ਹੋਂਸਲੇ ਨਾਲ ਸ੍ਸ੍ਚ ਸੁਨਾਣ ਵਾਲਾ ਮੇਰੇ ਗੁਰੂ ਤੋਂ ਬਿਨਾ ਹੋਰ ਕੋੰ ਹੋ ਸਕਦਾ ਹੈ ??

ਮੰਤ੍ਰ ਮੈ ਨ ਆਵੈ ਸੋ ਅਮੰਤ੍ਰ ਕੈ ਕੈ ਮਾਨੁ ਮਨ ਜੰਤ੍ਰ ਮੈ ਨ ਆਵੈ ਸੋ ਅਜੰਤ ਕੈ ਕੈ ਜਾਨੀਐ ॥੧॥੪੦॥( ਗਿਆਨ ਪ੍ਰੋਬੋਧ) 

ਓਹ ਮੰਤਰਾਂ, ਜੰਤਰਾਂ ਨਾਲ ਵਸ ਆਉਣ  ਵਾਲਾ ਨਹੀਂ, ਓਹ ਇਹਨਾ ਚੀਜ਼ਾਂ ਨਾਲ ਨਹੀਂ ਜਿਤਿਆ ਜਾਂਦਾ । 

ਸੁ ਪੰਚ ਅਗਨ ਸਾਧੀਯੰ ॥ ਨ ਤਾਮ ਪਾਰ ਲਾਧੀਯੰ ॥੧੦॥੮੮॥
ਨਿਵਲ ਆਦਿ ਕਰਮਣੰ ॥ ਅਨੰਤ ਦਾਨ ਧਰਮਣੰ ॥
ਅਨੰਤ ਤੀਰਥ ਬਾਸਨੰ ॥ ਨ ਏਕ ਨਾਮ ਕੇ ਸਮੰ ॥੧੧॥੮੯॥
ਅਨੰਤ ਜੱਗਯ ਕਰਮਣੰ ॥ ਗਜਾਦਿ ਆਦਿ ਧਰਮਣੰ ॥
ਅਨੇਕ ਦੇਸ ਭਰਮਣੰ ॥ ਨ ਏਕ ਨਾਮ ਕੇ ਸਮੰ ॥੧੨॥੯੦॥( ਗਿਆਨ ਪ੍ਰੋਬੋਧ )

ਅਗਨੀਆ ਸਾਧਣੀਆ, ਨਿਵਲੀ ਕ੍ਰਮ ਕਰਨੇ ਜੋਗੀਆਂ ਵਾਲੇ , ਦਾਨ ਪੁਨ ਕਰਨੇ , ਤੀਰਥਾਂ ਤੇ ਜਾਣਾ , ਜੱਗ ਕਰਨੇ .... ਇਹਨਾ ਵਿਚੋਂ ਕੋਈ ਵੀ ਇਕ ਵਾਹੇਗੁਰੁ ਦੇ ਨਾਮ ਦੇ ਬਰਨਰ ਨਹੀਂ ਹੈ ।  ਕੀ ਇਹ ਗੁਰਮਤ ਦਾ ਉਪਦੇਸ਼ ਨਹੀਂ ? 
   
ਕਰੋਰ ਕੋਟ ਦਾਨਕੰ ॥ ਅਨੇਕ ਜਗਯ ਕ੍ਰਤਬਿਯੰ ॥
ਸਨਿਆਸ ਆਦਿ ਧਰਮਣੰ ॥ ਉਦਾਸ ਨਾਮ ਕਰਮਣੰ ॥੧੫॥੯੩॥
ਅਨੇਕ ਪਾਠ ਪਾਠਨੰ ॥ ਅਨੰਤ ਠਾਟ ਠਾਟਨੰ ॥
ਨ ਏਕ ਨਾਮ ਕੇ ਸਮੰ ਸਮੱਸਤ ਸ੍ਰਿਸਟ ਕੇ ਭ੍ਰਮੰ ॥੧੬॥੯੪॥
( ਗਿਆਨ ਪ੍ਰੋਬੋਧ )
ਅਨੇਕਾਂ ਜੱਗ ਕਰਨੇ , ਦਾਨ ਕਰਨੇ , ਸਨਿਆਸ ਰਖ ਲੈਣੇ , ਅਨੇਕਾਂ ਪਾਠ ਕਰੀ ਜਾਣੇ, ਇਹ ਸਭ ਭਰਮ ਨੇ , ਕੋਈ ਵੀ ਇਕ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ 

ਜਗਾਦਿ ਆਦਿ ਧਰਮਣੰ ॥ ਬੈਰਾਗ ਆਦਿ ਕਰਮਣੰ ॥
ਦਯਾਦਿ ਆਦਿ ਕਾਮਣੰ ॥ ਅਨਾਦਿ ਸੰਜਮੰ ਬ੍ਰਿਦੰ ॥੧੭॥੯੫॥
ਅਨੇਕ ਦੇਸ ਭਰਮਣੰ ॥ ਕਰੋਰ ਦਾਨ ਸੰਜਮੰ ॥
ਅਨੇਕ ਗੀਤ ਗਿਆਨਨੰ ॥ ਅਨੰਤ ਗਿਆਨ ਧਿਆਨਨੰ ॥੧੮॥੯੬॥
ਅਨੰਤ ਗਿਆਨ ਸੁਤਮੰ ॥ ਅਨੇਕ ਕ੍ਰਿਤ ਸੁ ਬ੍ਰਿਤੰ ॥
ਬਿਆਸ ਨਾਰਦ ਆਦਕੰ ॥ ਸੁ ਬ੍ਰਹਮੁ ਮਰਮ ਨਹਿ ਲਹੰ ॥੧੯॥੯੭॥( ਗਿਆਨ ਪ੍ਰੋਬੋਧ )

ਜਗ ਕਰਨੇ , ਬੈਰਾਗੀ ਬਣ ਜਾਣਾ , ਦਯਾ ਪੁੰਨ, ਸੰਜਮ ਨੇਮ ਰਖਣੇ , ਘਰ ਬਾਰ ਤਿਆਗ ਦੇਣਾ, ਗਿਆਨੀ ਬਣ ਜਾਣਾ , ਇਹਨਾ ਸਭ ਨਾਲ ਬ੍ਰਹਮ ਦਾ ਭੇਦ ਨਹੀ ਮਿਲਦਾ 

ਅਲੇਖ ਅਭੇਖ ਅਦ੍ਵੈਖ ਅਰੇਖ ਅਸੇਖ ਕੋ ਪਛਾਨੀਐ ॥
ਨ ਭੂਲ ਜੰਤ੍ਰ ਤੰਤ੍ਰ ਮੰਤ੍ਰ ਭਰਮ ਭੇਖ ਠਾਨੀਐ ॥੧॥੧੦੪॥( ਗਿਆਨ ਪ੍ਰੋਬੋਧ )

ਇਸ ਤੋਂ ਜਿਆਦਾ ਸਪਸ਼ਟ ਹੋਰ ਕੀ ਹੋਵੇਗਾ ਕੇ ਵਾਹਿਗੁਰੂ ਨੂੰ ਪਹਿਚਾਨੋ, ਇਹਨਾ ਜੰਤਰਾਂ , ਮੰਤਰਾਂ , ਤੰਤਰਾਂ ਦੇ ਚਕਰਾਂ ਵਿਚ ਭੁਲ ਕੇ ਵੀ ਨਾ ਪਵੋ। 

ਇਹ ਤਾਂ ਸਿਰਫ  ਕੁਛ ਕੁ ਪ੍ਰਮਾਣ ਨੇ ਜੋ ਦਿਤੇ ਗਏ ਨੇ , ਇਸ ਤਰਹ ਹੇ ਬਹੁਤ ਪ੍ਰਮਾਣ ਨੇ ਸ੍ਰੀ ਦਸਮ ਗ੍ਰੰਥ ਵਿਚ ਜੋ ਧਰਮ ਦੇ ਨਾਮ ਤੇ ਕੀਤੇ ਜਾਂਦੇ ਪਖੰਡਾ ਦਾ ਖੁਲ ਕੇ ਵਿਰੋਧ ਕਰਦੇ ਨੇ । ਜੇ ਇਹ ਦਸਿਆ ਜਾਵੇ ਕੇ ਆਨਮਤੀਆਂ ਵੱਲੋਂ ਕੀਤੇ ਜਾਂਦੇ ਪਖੰਡਾ ਦਾ ਵਰਣਨ ਗੁਰੂ ਸਾਹਿਬ ਨੇ ਕੀਤਾ ਤਾਂ ਕੀ ਇਸ ਦਾ ਮਤਲਬ ਇਹ ਹੋ ਗਿਆ ਕੇ ਜੀ ਇਹ ਗ੍ਰੰਥ ਸਾਨੂੰ  ਜੱਗ ਕਰਨ ਨੂੰ ਕਹਿੰਦਾ ? ਜੋ ਤੁਕਾਂ ਉੱਪਰ ਦਿਤੀਆਂ ਨੇ ਜੇ ਕਿਸੇ ਆਨ ਮਤੀ ਨੇ ਪੜ ਲਈਆਂ ਤਾਂ ਜਾਂ ਤੇ ਓਹ ਸਿਖ ਬਣ ਜਾਵੇਗਾ , ਤੇ ਜਾਂ ਸਿਖਾਂ ਦਾ ਦੁਸ਼ਮਨ । ਕਿਰਪਾ ਕਰਕੇ ਬਾਣੀ ਨੂ ਖੁਦ ਪੜੋ ਤੇ ਵਿਚਾਰੋ 
ਦਾਸ ,

ਕਵਲਜੀਤ ਸਿੰਘ 




ਪ੍ਰਸ਼੍ਨ- ਕੀ ਸ੍ਰੀ ਦਸਮ ਗ੍ਰੰਥ ਬ੍ਰਾਹਮਨ ਨੂੰ ਔਰਤ ਦਾਨ ਕਰਨ ਨੂੰ ਕਹਿੰਦਾ ਹੈ ?


ਪ੍ਰਸ਼੍ਨ- ਕੀ ਸ੍ਰੀ ਦਸਮ ਗ੍ਰੰਥ ਬ੍ਰਾਹਮਨ ਨੂੰ ਔਰਤ ਦਾਨ ਕਰਨ ਨੂੰ  ਕਹਿੰਦਾ ਹੈ ?

ਉੱਤਰ - ਪੰਡਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ  ਕਿਹਾ ਕੇ ਜੇ ਤੁਸੀਂ ਹਵਨ ਕਰਵਾਓਗੇ ਤੇ ਸਾਨੂੰ  ਦਾਨ ਕਰੋਗੇ ਤਾਂ ਦੇਵੀ ਤੋਹਾਨੂੰ ਵਰ ਦੇਵੇਗੀ ਤੇ ਤੁਸੀਂ ਜੰਗਾਂ ਜਿਤੋਗੇ  ਗੁਰੂ ਸਾਹਿਬ ਨੇ ਪੰਡਿਤਾਂ ਦਾ ਇਹ ਵਹਿਮ ਤੋੜਨਾ ਸੀ ਕੇ ਇਸ ਤਰਹ ਜੰਗਾ ਨਹੀਂ ਜਿਤੀਆਂ ਜਾਂਦੀਆਂ ਤੇ ਨਾ ਹੀ ਇਸ ਤਰਹ ਕੋਈ ਦੇਵੀਆਂ ਪ੍ਰਗਟ ਹੁੰਦੀਆ ਇਸ ਲਈ ਓਹਨਾ ਨੇ ਪੰਡਤਾਂ ਦੇ ਕਹੇ ਤੇ ਹਵਨ ਕਰਵਾਇਆ । ਪੰਡਤ ਤਾਂ ਕੁਛ ਹੋਰ ਭਾਲਦੇ ਸਨ , ਪਰ ਗੁਰੂ ਸਾਹਿਬ ਨੇ ਪੰਡਤਾਂ ਦੀ ਬਜਾਏ ਸਿਖਾਂ ਦੀ ਸੇਵਾ ਪਹਿਲਾਂ ਸ਼ੁਰੂ ਕਰ ਦਿਤੀ ਤੇ ਸਿਖਾਂ ਨੂੰ ਪ੍ਰਸ਼ਾਦਾ ਪਹਿਲਾਂ ਸ਼ਕਾ ਦਿਤਾ ਇਹ ਦੇਖ ਕੇ ਪੰਡਿਤ ਜੋ ਜਾਤ ਦੇ ਅਭਿਮਾਨੀ ਸੀ ਤੜਪ ਉਠੇ ਤੇ ਗੁਰੂ ਸਾਹਿਬ ਨੂੰ  ਆ ਕੇ ਕਹਿਣ ਲੱਗੇ ਕੇ ਤੁਸੀਂ ਇਹਨਾ ਨੀਵੀ ਜਾਤੀ ਦੇ ਲੋਕਾਂ ਨੂੰ ਬ੍ਰਾਹਮਣਾ ਤੋਂ ਪਹਿਲਾਂ ਭੋਜਨ ਸ਼ਕਾ ਦਿਤਾ!!  ਗੁਰੂ ਸਾਹਿਬ ਨੇ ਜੋ ਪੰਡਿਤਾਂ ਨੂੰ ਸਮਝਾਇਆ ਓਸ ਵਿਚ ਤਾਂ ਗੁਰੂ ਸਾਹਿਬ ਨੇ ਬ੍ਰਾਹਮਨ ਨੂੰ ਪਹਿਲਾਂ ਰੋਟੀ ਖਾਣ ਦਾ ਅਧਿਕਾਰ ਵੀ ਖੋਹ ਕੇ ਖਾਲਸੇ ਨੂੰ ਦੇ ਦਿੱਤਾ । ਗੁਰੂ ਸਾਹਿਬ ਇਸ ਦਾ ਵਰਣਨ ਸ੍ਰੀ ਦਸਮ ਗ੍ਰੰਥ ਵਿਚ ਵੀ ਕਰਦੇ ਨੇ :

ਗੁਰੂ ਸਾਹਿਬ ਖਾਲਸੇ ਦੀ ਮਹਿਮਾ ਵਿਚ ਕਹਿੰਦੇ ਨੇ ਕੇ ਹੇ ਪੰਡਤ ਜੀ, ਮੈਂ ਜਿਨੇ ਵੀ ਯੁਧ ਜਿਤੇ ਨੇ , ਖਾਲਸੇ ਕਰ ਕੇ ਹੀ ਜਿਤੇ ਨੇ , ਇਹ ਖਾਲਸਾ ਹੀ ਹੈ ਜਿਸ ਦੀ ਕਿਰਪਾ ਨਾਲ ਅਸੀਂ ਸਜੇ ਹਾਂ। ਦੇਖੋ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਕਿਨਾ ਉਚਾ ਦਰਜਾ ਦਿਤਾ । ਇਹ ਖਾਲਸਾ ਹੀ ਹੈ ਪੰਡਤ ਜੀ ਜੋ ਧਰਮ ਪਖੋਂ ਅਸਲ ਬ੍ਰਾਹਮਨ ( ਬ੍ਰਹਮੁ ਬਿੰਦੇ ਸੋ ਬ੍ਰਹਮਣੁ ਕਹੀ - ਸ੍ਰੀ ਗੁਰੂ ਗਰੰਥ ਸਾਹਿਬ )   ਹੈ ਤੇ ਕ੍ਰਮ ਪਖੋਂ ਸ਼ਤਰੀ ਯੋਧਾ ਹੈ, ਇਸ ਲਈ ਮੇਰੇ ਖਾਲਸੇ ਦੀ ਇਜ਼ਤ ਕਰ ਪੰਡਿਤ  ਹੇ ਪੰਡਤ ,ਤੂੰ ਨਾ ਇਹਨਾ ਦੀ ਸੇਵਾ ਹੁੰਦੀ ਦੇਖ ਕੇ ਫਿਕਰ ਕਰ , ਤੈਨੂੰ  ਤੇਰੀਆਂ ਰਜਾਈਆਂ ਪਹੁੰਚਾ ਦੇਵਾਂਗੇ   

ਬਾਗੋ ਨਿਹਾਲੀ ਪਠੈ ਦੈਹੋ ਆਜੁ ਭਲੇ ਤੁਮ ਕੋ ਨਿਸਚੈ ਜੀਅ ਧਾਰੋ ॥ ਛੱਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂੰ ਪੈ ਕਟਾਛ ਕ੍ਰਿਪਾ ਕੈ ਨਿਹਾਰੋ ॥੧॥
ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ ॥ ਅਘ ਅਉਘ ਟਰੈ ਇਨ ਹੀ ਕੇ ਪ੍ਰਸਾਦਿ ਇਨ ਹੀ ਕ੍ਰਿਪਾ ਫੁਨ ਧਾਮ ਭਰੇ ॥
ਇਨ ਹੀ ਕੇ ਪ੍ਰਸਾਦਿ ਸੁ ਬਿੱਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸ਼ੱਤ੍ਰੁ ਮਰੇ ॥ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋਸੋ ਗਰੀਬ ਕਰੋਰ ਪਰੇ ॥੨॥

ਅੱਗੇ ਤੋਂ ਜੋ ਕੁਛ ਵੀ ਦਿਤਾ ਜਾਵੇਗਾ , ਖਾਲਸੇ ਨੂੰ ਹੀ ਦਿੱਤਾ ਜਾਵੇਗਾ ਨਾ ਕੇ ਬਾਹਮਣਾ ਨੂੰ ਨਹੀਂ :

ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ ॥ ਮੋ ਗ੍ਰਹਿ ਮੈ ਮਨ ਤੇ ਤਨ ਤੇ ਸਿਰ ਲਉ ਧਨ ਹੈ ਸਭ ਹੀ ਇਨ ਹੀ ਕੋ ॥੩॥

ਹੁਣ ਅੱਗੇ ਮਜੇ ਦੀ ਗੱਲ ਦੇਖੋ , ਬ੍ਰਾਹਮਨ ਇਹ ਗੁਰੂ ਸਾਹਿਬ ਕੋਲੋਂ ਖਰੀਆਂ ਖਰੀਆਂ ਸੁਣ ਕੇ ਗੁੱਸੇ ਨਾਲ ਸੜ ਕੇ ਸਵਾਹ ਹੋ ਗਿਆ ਕਿਓਂ ਕੇ ਇਸ ਨੂੰ ਫਿਕਰ ਪੈ ਗਿਆ ਕੇ ਹੁਣ ਮੇਰੀ ਖਾਣ ਦਾ ਕੀ ਬਣੂ? ਪੰਡਿਤ ਇਹ ਸੁਣ ਕੇ ਧਾਹਾਂ ਮਾਰ ਕੇ ਰੋਏ ਪਏ   ਗੁਰੂ ਸਾਹਿਬ ਨੇ ਤੇ ਖਾਲਸੇ ਨੂੰ ਇੰਨਾ ਉਚਾ ਦਰਜਾ ਦੇ ਦਿਤਾ? ਹੁਣ ਜਿਸ ਪੰਡਿਤ ਨੂੰ ਗੁਰੂ ਸਾਹਿਬਾਨ ਨੇ ਰੋਟੀ ਦੇਣ ਦੇ ਕਾਬਲ ਵੀ ਨਹੀਂ ਸਮਝਿਆ , ਓਹਨਾ ਨੂੰ ਜਨਾਨੀਆਂ ਦਾਨ ਕਰਨ ਲਈ ਕਹਿਣਗੇ?? ਹਾਂ ਗੁਰੂ ਸਾਹਿਬ ਤਾਂ ਖੁਦ ਕਹਿ ਰਹੇ ਨੇ ਕੇ ਮੇਰੇ ਕੋਲੋਂ ਇਹ ਸੁਣ ਕੇ ਤਾਂ ਪੰਡਿਤਾਂ ਨੇ ਰੋਣਾ ਕੁਰਲਾਣਾ ਸ਼ੁਰੂ ਕਰ ਦਿਤਾ ਕੇ ਹੁਣ ਸਾਡਾ ਕੀ ਬਣੂ? 

ਚਟਪਟਾਇ ਚਿਤ ਮੈ ਜਰਯੋ ਤ੍ਰਿਣ ਜਯੋਂ ਕ੍ਰੁੱਧਤ ਹੋਇ ॥ ਖੋਜ ਰੋਜ ਕੇ ਹੇਤ ਲਗ ਦਯੋ ਮਿਸਰ ਜੂ ਰੋਇ ॥੪॥  

ਦਾਸ ,

ਡਾ ਕਵਲਜੀਤ ਸਿੰਘ 

ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਰੱਬ ਨੂੰ ਮਾਂ ਦੇ ਪੇਟੋਂ ਪੈਦਾ ਕਰਦਾ ਹੈ ?

ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਰੱਬ ਨੂੰ  ਮਾਂ ਦੇ ਪੇਟੋਂ ਪੈਦਾ ਕਰਦਾ ਹੈ ?
ਉੱਤਰ - ਜੋ ਕਹਿੰਦਾ ਹੈ ਕੇ ਸ੍ਰੀ ਦਸਮ ਗ੍ਰੰਥ ਰੱਬ ਨੂੰ ਮਾ ਦੇ ਪੇਟੋਂ ਪੈਦਾ ਕਰਦਾ ਹੈ , ਓਸ ਨਾਲੋਂ ਵੱਡਾ ਦਗਾਬਾਜ ਕੋਈ ਹੋ ਹੀ ਨਹੀਂ ਸਕਦਾ । ਸ੍ਰੀ ਦਸਮ ਗਰੰਥ ਤਾਂ ਇਕ ਵਾਰ ਨਹੀਂ , ਬਲਕਿ ਵਾਰ ਵਾਰ ਓਸ ਰੱਬ ਨੂ ਅਜੂਨੀ ਕਹਿ ਰਿਹਾ ਹੈ :

ਨਮਸਤੰ ਅਕਾਏ ॥ ਨਮਸਤੰ ਅਜਾਏ ॥੩॥ ( ਜਾਪ ਸਾਹਿਬ )
ਭਾਵ ਨਮਸਕਾਰ ਹੈ ਓਸ ਪਰਮੇਸ੍ਵਰ ਨੂੰ ਜਿਸ ਦੀ ਕੋਈ ਕਾਇਆ ਨਹੀਂ ਤੇ ਓਹ ਜਨਮ ਨਹੀਂ ਲੈਂਦਾ । ਜਾਪ ਸਾਹਿਬ ਬਾਣੀ ਦੇ ਦੂਜੇ ਹੀ ਸ਼ੰਦ ਵਿਚ ਵਾਹਿਗੁਰੂ ਨੂੰ  ਅਜੂਨੀ ਦਰਸਾ ਦਿਤਾ 

ਨਮਸਤੰ ਅਜਨਮੇ ॥ ਨਮਸਤੰ ਸੁਬਨਮੇ ॥੨੧। ( ਜਾਪ ਸਾਹਿਬ )
ਭਾਵ ਹੇ ਜਨਮ ਰਹਿਤ ਤੈਨੂੰ  ਨਮਸਕਾਰ, ਜੇ ਬਹੁਤ ਸੁੰਦਰ ਪਰਮੇਸ੍ਵਰ, ਤੈਨੂੰ ਨਮਸਕਾਰ ਹੈ 

ਹਰਿ ਜਨਮ ਮਰਨ ਬਿਹੀਨ ॥ 
ਦਸ ਚਾਰ ਚਾਰ ਪ੍ਰਬੀਨ ॥ ( ਸ੍ਰੀ ਅਕਾਲ ਉਸਤਤ)

ਸਦਾ ਏਕ ਜੋਤਯੰ ਅਜੂਨੀ ਸਰੂਪੰ ॥ 
ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥ ( ਬਚਿਤਰ ਨਾਟਕ ) 

ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ ॥
ਅਛੇਦੀ ਅਭੇਦੀ ਅਰੂਪੀ ਮਹਾਨੈ ॥ ( ਗਿਆਨ ਪ੍ਰੋਬੋਧ)

ਜੋਨਿ ਜਗਤ ਮੈ ਕਬਹੂੰ ਨ ਆਯਾ ॥
ਯਾਤੇ ਸਭੋ ਅਜੋਨ ਬਤਾਯਾ ॥੧੩॥ ( ਚੋਬਿਸ ਅਵਤਾਰ )
ਭਾਵ ਅਕਾਲਪੁਰਖ ਕਦੀਂ ਵੀ ਮਾਤਾ ਦੇ ਗਰਭ ਵਿਚ ਨਹੀਂ ਆਉਂਦਾ , ਇਸੇ ਲਈ ਤੇ ਇਸ ਨੂੰ ਅਜੂਨੀ ਕਿਹਾ ਜਾਂਦਾ ਹੈ

ਆਦਿ ਅਜੋਨਿ ਅਜੈ ਅਬਿਨਾਸ਼ੀ ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥ ( ਸ਼ਬਦ ਹਜਾਰੇ )
ਗੁਰੂ ਸਾਹਿਬ ਕਹਿ ਰਹੇ ਨੇ ਕੇ ਜੋ ਅਜੋਨੀ ਹੈ , ਸਭ ਤੋਂ ਪਹਿਲਾਂ ਤੋਂ ਹੈ , ਜਿਸ ਨੂ ਜਿਤਿਆ ਨਹੀਂ ਜਾ ਸਕਦਾ , ਸਿਰਫ ਓਸੇ ਨੂੰ  ਪਰਮੇਸ੍ਵਰ ਮਨੋ 

ਦੀਨ ਦਯਾਲ ਕ੍ਰਿਪਾਲ ਕ੍ਰਿਪਾ ਕਰ ਆਦਿ ਅਜੋਨਿ ਅਜੈ ਅਬਿਨਾਸੀ ॥੩॥ ( ੩੩ ਸਵੈਯੇ )

ਹੋਰ ਵੀ ਬੇਅੰਤ ਪ੍ਰਮਾਣ ਨੇ ਸ੍ਰੀ ਦਸਮ ਗਰੰਥ ਵਿਚ ਜਿਸ ਵਿਚ ਅਕਾਲ ਪੁਰਖ ਨੂੰ ਅਜੂਨੀ ਕਿਹਾ ਗਿਆ ਹੈ , ਪਰ ਸਾਨੂ ਤੇ ਇਕ ਵੀ ਪ੍ਰਮਾਣ ਐਸਾ ਨਹੀਂ ਮਿਲਿਆ ਜਿਸ ਵਿਚ ਪਰਮੇਸ੍ਵਰ ਜਨਮ ਲੈਂਦਾ ਹੋਵੇ

ਦਾਸ,

ਡਾ ਕਵਲਜੀਤ ਸਿੰਘ

ਪ੍ਰਸ਼੍ਨ- ਕੀ ਸ੍ਰੀ ਦਸਮ ਗ੍ਰੰਥ ਜਾਤ ਪਾਤ ਵਿਚ ਵਿਸ਼ਵਾਸ਼ ਪੈਦਾ ਕਰਦਾ ਹੈ?

ਪ੍ਰਸ਼੍ਨ- ਕੀ ਸ੍ਰੀ ਦਸਮ ਗ੍ਰੰਥ ਜਾਤ ਪਾਤ ਵਿਚ ਵਿਸ਼ਵਾਸ਼ ਪੈਦਾ ਕਰਦਾ ਹੈ?
ਉੱਤਰ - ਸ੍ਰੀ ਦਸਮ ਗ੍ਰੰਥ ਨਾ ਤਾਂ ਕਿਸੇ ਨੂੰ ਆਪਣੀ ਜਾਤ ਤੇ ਅਭਿਮਾਨ ਕਰਨ ਨੂੰ ਕਹਿੰਦਾ ਹੈ ਤੇ ਨਾ ਹੀ ਆਪਣੀ ਜਾਤ ਤੇ ਸ਼ਰਮ ਕਰਨ ਨੂੰ । ਸਗੋਂ ਸ੍ਰੀ ਦਸਮ ਗ੍ਰੰਥ ਤਾਂ ਸਾਰੀ ਮਨੁਖਤਾ ਵਿਚ ਇਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਦੇਖਦਾ ਹੈ:

ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲਿ ਭ੍ਰਮ ਮਾਨਬੋ ॥
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ ॥੧੫॥੮੫॥( ਸ੍ਰੀ ਅਕਾਲ ਉਸਤਤ, ਸ੍ਰੀ ਦਸਮ ਗ੍ਰੰਥ )

ਅਤੇ 

ਹਸਤ ਕੀਟ ਕੇ ਬੀਚ ਸਮਾਨਾ ॥
ਰਾਵ ਰੰਕ ਜਿਹ ਇਕਸਰ ਜਾਨਾ ॥ 
( ਸ੍ਰੀ ਅਕਾਲ ਉਸਤਤ, ਸ੍ਰੀ ਦਸਮ ਗ੍ਰੰਥ )
ਭਾਵ ਓਹ ਹਾਥੀ ਤੋਂ ਲੈ ਕੇ ਕੀੜੀ ਤਕ ਆਪ ਹਰ ਵਿਚ ਵਸਦਾ ਹੈ, ਓਸ ਲਈ ਰਾਜਾ ਤੇ ਇਕ ਭਿਖਾਰੀ ਇਕ ਸਮਾਨ ਨੇ 

ਹਾਂ ਗੁਰੂ ਸਾਹਿਬ ਨੇ ਜਿਥੇ ਆਪਣੀ ਕੁਲ ਬਾਰੇ ਦਸਿਆ ਹੈ , ਓਥੇ ਵੀ ਕੀਤੇ ਇਹ ਨਹੀਂ ਕਿਹਾ ਕੇ ਸੋਢੀ ਜਾਂ ਬੇਦੀ ਦੂਜਿਆਂ ਜਾਤਾਂ ਨਾਲੋਂ ਬਹੁਤ ਵੱਡੇ ਨੇ । ਇਸੇ ਸੋਢੀ ਲਫਜ ਦਾ ਜਿਕਰ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਉਂਦਾ ਹੈ:
 ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥ {ਪੰਨਾ 1407}

ਅਤੇ 

ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥

ਦਾਸ,

ਡਾ ਕਵਲਜੀਤ ਸਿੰਘ 

Tuesday 28 August 2012

ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਕਬਰਾਂ ਤੇ ਮੜੀਆਂ ਦੀ ਪੂਜਾ ਕਰਨ ਨੂੰ ਕਹਿੰਦਾ ਹੈ ??

ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਕਬਰਾਂ ਤੇ ਮੜੀਆਂ ਦੀ ਪੂਜਾ ਕਰਨ ਨੂੰ  ਕਹਿੰਦਾ ਹੈ ??
ਉੱਤਰ - ਬਿਲਕੁਲ ਝੂਠ। ਇਕ ਵੀ ਜਗਹ ਤੇ ਨਹੀਂ ਲਿਖਿਆ ਕੇ ਮੜੀਆਂ ਤੇ ਕਬਰਾਂ ਦੀ ਪੂਜਾ ਕਰੋ। ਸਗੋਂ ਗੁਰੂ ਸਾਹਿਬ ਤਾਂ ਇਸ ਵਿਚ ਖਾਲਸੇ ਦੀ ਪਰਿਭਾਸ਼ਾ ਦਿੰਦੇ ਹੋਏ ਕਹਿੰਦੇ ਨੇ :
 
ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ ॥ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ॥
ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ॥ ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ ॥੧॥
 
ਇਥੇ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਕੇ ਸਿਰਫ ਇਕ ਅਕਾਲ ਪੁਰਖ ਨੂੰ ਮੰਨਣ ਵਾਲਾ ਖਾਲਸਾ ਹੈ ਤੇ ਖਾਲਸੇ ਨੂੰ ਤਾਕੀਦ ਕੀਤੀ ਹੈ ਕੇ ਤੁਸੀਂ ਮੜੀਆਂ, ਕਬਰਾਂ, ਤੀਰਥਾਂ ਤੇ ਭੁਲ ਕੇ ਵੀ ਨਹੀਂ ਜਾਣਾ
 
ਇਕ ਮੜੀਅਨ ਕਬਰਨ ਵੇ ਜਾਹੀ ॥
ਦੁਹੂੰਅਨ ਮੈ ਪਰਮੇਸ੍ਵਰ ਨਾਹੀ ॥੧੮॥ ( ਚੋਬਿਸ ਅਵਤਾਰ )
 
ਦਾਸ
ਡਾ ਕਵਲਜੀਤ ਸਿੰਘ

ਪ੍ਰਸ਼੍ਨ- ਗਿਆਨ ਪ੍ਰੋਬੋਧ ਵਿਚ ਤੇ ਕੋਈ ਗਿਆਨ ਦੀ ਗੱਲ ਹੈ ਹੀ ਨਹੀਂ , ਇਹ ਤਾਂ ਸਾਰੀਆਂ ਗੱਪਾਂ ਹੀ ਹਨ?

ਪ੍ਰਸ਼੍ਨ- ਗਿਆਨ ਪ੍ਰੋਬੋਧ ਵਿਚ ਤੇ ਕੋਈ ਗਿਆਨ ਦੀ ਗੱਲ ਹੈ ਹੀ ਨਹੀਂ , ਇਹ ਤਾਂ ਸਾਰੀਆਂ ਗੱਪਾਂ ਹੀ ਹਨ?
 
ਉੱਤਰ - ਗਿਆਨ ਪ੍ਰਬੋਧ ਗੁਰੂ ਸਾਹਿਬ ਦੀ ਏਹੋ ਜਹੀ ਰਚਨਾ ਹੈ ਜਿਸ ਵਿਚ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਨਿਰਗੁਨ ਸਰੂਪ ਹੀ ਬਿਆਨ ਨਹੀਂ ਕੀਤਾ ਬਲਕਿ ਧਰਮ ਦੇ ਨਾਮ ਤੇ ਕੀਤੇ ਜਾਂਦੇ ਪਖੰਡਾ ਜਿਵੇਂ ਮੰਤਰ , ਜੰਤਰ ਹਵਨ ਕਰਨੇ ਦਾ ਵੀ ਖੁਲ ਕੇ ਖੰਡਣ ਕੀਤਾ ਹੈ । ਇਥੋਂ ਤਕ ਦਿਖਇਆ ਗਿਆ ਹੈ ਕੇ ਲੋਕ ਧਰਮ ਕਿਸ ਨੂੰ  ਸਮਝੀ ਬੈਠੇ ਸਨ ਤੇ ਅਸਲ ਧਰਮ ਹੈ ਕੀ । ਸਨਾਤਨੀ ਲੋਕ ਹਵਨ ਕਰਨੇ , ਜੰਤਰ ਮੰਤਰ ਪੜਨ ਨੂੰ  ਹੀ ਭਗਤੀ ਦਸਦੇ ਸਨ, ਜਿਸ ਬਾਰੇ ਖੁਲ ਕੇ ਗੁਰੂ ਸਾਹਿਬ ਨੇ ਹਵਾਲੇ ਵੀ ਦਿਤੇ ਨੇ ਕੇ ਇਹ ਲੋਕਾ ਕਿਵੇਂ ਆਪਣੇ ਬਦਲੇ ਲੈਣ ਲਈ ਅਗਿਆਨਤਾ ਵਸ ਸੱਪਾਂ ਨੂੰ ਹਵਨ ਕਰ ਕੇ ਅੱਗਾਂ ਵਿਚ ਸਾੜੀ ਜਾਣ ਨੂੰ  ਧਰਮ ਸਮਝੀ ਜਾਂਦੇ ਸੀ ਜੋ ਪਾਗਲ ਪੁਣੇ ਤੋਂ ਵਧ ਕੁਛ ਵੀ ਨਹੀਂ  ਏਹੋ ਹੀ ਨਹੀਂ ਇਹਨਾ ਲੋਕਾਂ ਵਲੋਂ ਕੀਤੇ ਜਾਂਦੇ ਹਵਨਾ ਦਾ ਵਿਅੰਗ ਮੈ ਚਿਤਰਨ ਵੀ ਗੁਰੂ ਸਾਹਿਬ ਨੇ ਬਖੂਬੀ ਕਿਆ ਹੈ   ਗੁਰੂ ਸਾਹਿਬ ਨੇ ਇਸ ਰਚਨਾ ਦੇ ਸ਼ੁਰੂ ਵਿਚ ਹੀ ਆਪਣੇ ਖਿਆਲ ਪ੍ਰਗਟ ਕਰ ਕੇ ਸਾਰੀ ਕਹਾਣੀ ਸਾਫ਼ ਕਰ ਦਿਤੀ ਕੇ ਇਕ ਅਕਾਲ ਪੁਰਖ ਨੂੰ  ਕੋਈ ਵੀ ਸਮਝ ਨਹੀਂ ਸਕਿਆ:
 
ਬੇਦ ਭੇਦ ਨਹੀਂ ਲਖੇ ਬ੍ਰਹਮ ਬ੍ਰਹਮਾ ਨਹੀਂ ਬੁਝੈ ॥
ਬਿਆਸ ਪਰਾਸੁਰ ਸੁਕ ਸਨਾਦਿ ਸਿਵ ਅੰਤੁ ਨ ਸੁਝੈ ॥
ਸਨਤ ਕੁਮਾਰ ਸਨਕਾਦਿ ਸਰਬ ਜਉ ਸਮਾ ਨ ਪਾਵਹਿ ॥
ਲਖ ਲਖਮੀ ਲਖ ਬਿਸਨ ਕਿਸਨ ਕਈ ਨੇਤਿ ਬਤਾਵਹਿ ॥
ਅਸੰਭ ਰੂਪ ਅਨਭੈ ਪ੍ਰਭਾ ਅਤਿ ਬਲਿਸਟ ਜਲਿ ਥਲਿ ਕਰਣ ॥
ਅਚੁਤ ਅਨੰਤ ਅਦ੍ਵੈ ਅਮਿਤ ਨਾਥ ਨਿਰੰਜਨ ਤਵ ਸਰਣ ॥੧॥੩੨॥
 
ਭਾਵ - ਨਾ ਤੇ ਵੇਦਾ ਨੇ ਬ੍ਰਹਮ ਦਾ ਕੋਈ ਭੇਦ ਦਿਤਾ ਤੇ ਨਾ ਹੀ ਬ੍ਰਹਮਾ ਨੂੰ ਇਸ ਦਾ ਕੁਛ ਪਤਾ ਲਗ ਸਕਿਆ। ਬਿਆਸ, ਪਰਾਸੁਰ, ਸ਼ਿਵ ਜੀ ਵਰਗੇ ਓਸ ਦਾ ਅੰਤ ਨਹੀਂ ਪਾ ਸਕੇ । ਲਖਾਂ ਦੇਵੀਆ, ਲਖਾਂ ਬਿਸ਼ਨੁ ਤੇ ਕ੍ਰਿਸ਼ਨ ਵਰਗੇ ਓਸ ਨੂੰ  ਨੇਤ ਨੇਤ ਕਹਿ ਰਹੇ ਨੇ  । ਹੇ ਆਪਣੇ ਆਪ ਤੋਂ ਹੋਂਦ ਵਿਚ ਆਵਣ ਵਾਲੇ, ਅਨੁਭਵ ਦ੍ਵਾਰਾ ਪ੍ਰਕਾਸ਼ਿਤ ਹੋਣ ਵਾਲੇ, ਜਲ ਥਲ ਬਣਾਨ ਵਾਲੇ, ਅਨੰਤ, ਬਿਨਾ ਦਵੈਤ ਤੋਂ , ਬਹੁਤ ਬਲਵਾਨ, ਅਸੀਮ, ਨਾਥਾਂ ਦੇ ਨਾਥ. ਮਾਇਆ ਦੇ ਪ੍ਰਭਾਵ ਤੋਂ ਪਰੇ, ਮੈਂ ਤੇਰੀ ਸ਼ਰਨ ਵਿਚ ਹਾਂ  
 
ਸਾਧਿਓ ਜੋ ਨ ਜਾਇ ,ਸੋ ਅਸਾਧਿ ਕੈ ਕੈ ਸਾਧ ਕਰ, ਛਲਿਓ ਜੋ ਨ ਜਾਇ, ਸੋ ਅਛਲ ਕੈ ਪ੍ਰਮਾਨੀਐ ॥
ਮੰਤ੍ਰ ਮੈ ਨ ਆਵੈ, ਸੋ ਅਮੰਤ੍ਰ ਕੈ ਕੈ ਮਾਨੁ ਮਨ, ਜੰਤ੍ਰ ਮੈ ਨ ਆਵੈ, ਸੋ ਅਜੰਤ ਕੈ ਕੈ ਜਾਨੀਐ ॥੧॥੪੦॥
 
ਗੁਰੂ ਸਾਹਿਬ ਸਪਸ਼ਟ ਕਹਿ ਰਹੇ ਨੇ ਕੇ ਨਾ ਤਾਂ ਓਹ ਅਕਾਲ ਪੁਰਖ ਸਾਧਿਆ ਜਾ ਸਕਦਾ , ਨਾ ਹੀ ਛਲਿਆ ਜਾ ਸਕਦਾ, ਨਾ ਹੀ ਓਹ ਕਿਸੇ ਮੰਤਰ ਨਾਲ ਵੱਸ ਅੰਦਾ ਏ ਨਾ ਹੀ ਕਿਸੇ ਜੰਤਰ ਨਾਲ
 
ਜਿਸ ਹਿੰਦੁਸਤਾਨ ਵਿਚ ਦੇਵੀ ਦੇਵਤਿਆਂ ਨੂੰ ਹੀ ਰੱਬ ਗਿਣਿਆ ਜਾਂਦਾ ਸੀ ਤੇ ਹੈ , ਓਸ ਦੇਸ਼ ਵਿਚ ਇਹ ਸਾਰੇ ਦੇਵੀ ਦੇਵਤਿਆਂ ਨੂੰ ਇਕ ਨਿਰੰਕਾਰ ਵਾਹਿਗੁਰੂ ਦੇ ਅਧੀਨ ਕਰ ਦੇਣਾ....  ਜਿਸ ਦੇਸ਼ ਵਿਚ ੪੦ ਦਿਨਾ ਵਿਚ ਦੇਵੀ ਦੇਵਤੇ ਵੱਸ ਕਰਨ ਦੇ ਮੰਤਰ ਜੰਤਰ ਦਿਤੇ ਜਾਂਦੇ ਹੋਣ , ਓਥੇ ਇਹ ਕਹਿ ਦੇਣਾ ਕੇ ਇਹਨਾ ਸਭ ਪਖੰਡਾ ਨਾਲ ਵਾਹਿਗੁਰੂ ਨਹੀਂ ਪਾਇਆ ਜਾ ਸਕਦਾ .....ਇਸ ਤੋਂ ਵੱਡਾ ਗਿਆਨ ਕੀ ਹੋ ਸਕਦਾ ਹੈ  ?
 
ਦਾਸ
ਡਾ ਕਵਲਜੀਤ ਸਿੰਘ

ਪ੍ਰਸ਼੍ਨ - ਮੇਰੇ ਕਈ ਵੀਰ ਅਕਸਰ ਸ੍ਰੀ ਦਸਮ ਗ੍ਰੰਥ ਦੇ ਵਿਚੋਂ ਕੁਛ ਕੁ ਤੁਕਾਂ ਦੇ ਕੇ ਕਹਿੰਦੇ ਨੇ ਕੇ ਦੇਖੋ ਕਿਨਾ ਡਰਾਵਨਾ ਸਰੂਪ ਹੈ ਮਹਾਕਾਲ ਦਾ, ਤੇ ਗੁਰੂ ਗ੍ਰੰਥ ਸਾਹਿਬ ਵਿਚ ਦੇਖੋ ਕਿਨਾ ਪਿਆਰਾ ਸਰੂਪ ਹੈ । ਹੈ ਕੋਈ ਦੋਨਾ ਦਾ ਮੇਲ??

ਪ੍ਰਸ਼੍ਨ - ਮੇਰੇ ਕਈ ਵੀਰ ਅਕਸਰ ਸ੍ਰੀ ਦਸਮ ਗ੍ਰੰਥ ਦੇ ਵਿਚੋਂ ਕੁਛ ਕੁ ਤੁਕਾਂ ਦੇ ਕੇ ਕਹਿੰਦੇ ਨੇ ਕੇ ਦੇਖੋ ਕਿਨਾ  ਡਰਾਵਨਾ ਸਰੂਪ ਹੈ ਮਹਾਕਾਲ ਦਾ, ਤੇ ਗੁਰੂ ਗ੍ਰੰਥ ਸਾਹਿਬ ਵਿਚ ਦੇਖੋ ਕਿਨਾ ਪਿਆਰਾ ਸਰੂਪ ਹੈ । ਹੈ ਕੋਈ ਦੋਨਾ ਦਾ ਮੇਲ??

ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ ॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥
ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥
ਡਮਾਡੰਮ ਡਉਰੂ ਸਿਤਾਸੇਤ ਛਤ੍ਰੰ ॥ ਹਾਹਾ ਹੂਹੂ ਹਾਸੰ ਝਮਾਝੱਮ ਅਤ੍ਰੰ ॥
ਮਹਾ ਘੋਰ ਸਬਦੰ ਬਜੇ ਸੰਖ ਐਸੰ ॥ ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ॥੧੯॥( ਬਚਿਤਰ ਨਾਟਕ ) 

ਉੱਤਰ - ਜੇ ਆਦਮੀ ਨੇ ਸੰਪੂਰਨ ਸ੍ਰੀ ਦਸਮਗ੍ਰੰਥ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਨਾ ਵਿਚਾਰੀ ਹੋਵੇ ਤਾਂ ਆਸਾਨੀ ਨਾਲ ਇਹਨਾ ਗੱਲਾਂ ਵਿਚ ਆ ਜਾਵੇਗਾ । ਲਾਓ ਇਸ ਦਾ ਉੱਤਰ ਵੀ ਆਪਾਂ ਬਚਿਤਰ ਨਾਟਕ ਦੇ ਓਸੇ ਅਧਿਆਏ ਵਿਚੋਂ ਹੀ ਦਿੰਦੇ ਹਾਂ ਜਿਸ ਵਿਚੋਂ ਇਹ ਪੰਕਤੀਆਂ ਲਈਆਂ ਗਈਆਂ ਨੇ। ਓਸੇ ਹੀ ਸ਼ੰਦ ਵਿਚ ਹੇਠ ਲਿਖੀਆਂ ਪੰਕਤੀਆਂ ਵੀ ਨੇ :
ਨਿਰੰਕਾਰ ਨ੍ਰਿਬਿਕਾਰ ਨਿਤਯੰ ਨਿਰਾਲੰ ॥ ਨ ਬ੍ਰਿਧੰ ਬਿਸੇਖੰ ਨ ਤਰੁਨੰ ਨ ਬਾਲੰ ॥
ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ ॥ ਨ ਰੰਗੰ ਨ ਰਾਗੰ ਅਪਾਰੰ ਅਭੇਖੰ ॥੪॥
ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ॥
ਨ ਦ੍ਵੈਖੰ ਨ ਭੇਖੰ ਨਿਰੰਕਾਰ ਨਿਤਯੰ ॥ ਮਹਾ ਜੋਗ ਜੋਗੰ ਸੁ ਪਰਮੰ ਪਵਿਤ੍ਰਯੰ॥੫ 

ਭਾਵ ਓਸ ਦਾ ਕੋਈ ਅਕਾਰ ਨਹੀਂ , ਓਹ ਵਿਕਾਰ ਰਹਿਤ ਹੈ , ਨਾ ਓਸ ਦਾ ਕੋਈ ਰੂਪ, ਰੰਗ, ਭੇਖ, ਰੇਖ ਕੁਛ ਨਹੀਂ ਹੈ। ਮਜੇ ਦੀ ਗੱਲ ਇਹ ਹੈ ਕੇ ਇਹ ਪੰਕਤੀਆਂ ਇਕੋ ਹੀ ਸ਼ੰਦ ਵਿਚ ਆਈਆਂ ਨੇ। ਪਰ ਹੈਰਾਨੀ ਹੁੰਦੀ ਹੈ ਕੇ ਦਸਮ ਵਿਰੋਧੀ ਇਹਨਾ ਪੰਕਤੀਆਂ ਨੂੰ ਹਥ ਤਕ ਨਹੀਂ ਲਗਾਂਦੇ । ਇਹ ਵੀ ਮੰਨਿਆ ਨਹੀਂ ਜਾ ਸਕਦਾ ਕੇ ਓਹਨਾ ਨੇ ਇਹ ਪੰਕਤੀਆਂ ਪੜੀਆਂ ਹੀ ਨਾ ਹੋਣ  ਵਿਚਾਰਨ ਵਾਲੀ ਗੱਲ ਇਹ ਹੈ ਕੇ ਓਹ ਵਾਹਿਗੁਰੂ ਜਿਸ ਦਾ ਕੋਈ ਰੂਪ ਰੰਗ ਹੀ ਕੋਈ ਨਹੀ , ਓਸ ਦੀਆਂ ਭਿਆਨਕ  ਦਾੜਾਂ ਕਿਥੋਂ ਆ ਗਾਈਆਂ , ਓਹ ਇਨਾ ਭਿਆਨਕ ਹਾਸਾ ਕਿਦਾਂ ਹੱਸ ਰਿਹਾ? ਹੁਣ ਆਪਾਂ ਸਭ ਜਾਣਦੇ ਹਾਂ ਕੇ ਜੇ ਜੀਵਨ ਓਸ ਵਾਹਿਗੁਰੂ ਦੇ ਹਥ ਵਿਚ ਹੈ ਤਾਂ ਮੋਤ ਵੀ ਉਸੀ ਦੇ ਹਥ ਵਿਚ ਹੈ । ਮੋਤ ਦਾ ਕੋਈ ਜਿਆਦਾ ਸੋਹਣਾ ਰੂਪ ਨਹੀਂ ਹੁੰਦਾ । ਜਦੋਂ ਇਹ ਭਿਆਨਕ ਰੂਪ ਦਿਖਾਂਦੀ ਹੈ ਤਾਂ ਭੂਚਾਲ, ਸੁਨਾਮੀਆਂ ਲਿਆ ਕੇ ਲਖ੍ਹਾਂ ਲੋਕਾਂ ਨੂੰ ਆਪਣੇ ਸ਼ਿਕੰਜੇ ਵਿਚ ਲੈ ਜਾਂਦੀ ਹੈ । ਹੁਣ ਜਿਸ ਦਾ ਸਾਰਾ ਪਰਿਵਾਰ ਹਾਦਸੇ ਵਿਚ ਮਾਰਿਆ ਗਿਆ ਹੋਵੇ , ਓਸ ਲਈ ਤਾਂ ਮੋਤ ਇਕ ਡਰਾਵਨਾ ਰੂਪ ਹੀ ਹੈ ? ਜੇ ਕਵਿਤਾ ਵਿਚ ਓਸ ਦਾ ਮੋਤ ਰੂਪ ਦਿਖਾਉਣਾ ਹੋਵੇ ਤਾਂ ਚਿਤਰਣ ਭਿਆਨਕ ਹੀ ਕੀਤਾ ਜਾਵੇਗਾ। ਏਹੋ ਜਿਹਾ ਭਿਆਨਕ ਰੂਪ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹੈ :

ਧਰਣੀਧਰ ਈਸ ਨਰਸਿੰਘ ਨਾਰਾਇਣ॥
ਦਾੜਾ ਅਗੇ ਿਪ੍ਥਮਿ ਧਰਾਇਣ॥( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ )

ਹੁਣ ਜੇ ਏਸ ਸ਼ਬਦ ਦਾ ਅਰਥ ਇਹ ਕਰ ਦਿਤਾ ਜਾਵੇ ਕੇ ਵਾਹਿਗੁਰੂ  ਦੇ ਦੰਦ ਨੇ ਤਾਂ ਮੂਰਖਤਾ ਹੀ ਕਹੀ ਜਾਵੇਗੀ। ਓਸ ਦੇ ਹੁਕਮ ਵਿਚ ਮੋਤ ਦਾ ਡਮਰੂ ਵਜਦਾ ਹੈ, ਏਸ ਵਿਚ ਵੀ ਕੋਈ ਸ਼ਕ ਨਹੀਂ। ਮੋਤ ਦਾ ਡਮਰੂ ਵਜਣਾ ਤੇ ਓਸ ਦਾ ਹਸਣਾ ਇਹ ਕਾਵ ਦੀ ਭਾਸ਼ਾ ਵਿਚ ਮੋਤ ਦਾ ਪ੍ਰਤਖ ਰੂਪ ਜਾਹਰ ਕਰਦਾ ਹੈ। ਗੁਰਬਾਣੀ ਵਿਚ ਜਿਵੇਂ ਕਿਹਾ  ਗਿਆ :
ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ॥
ਹੁਣ ਜੇ ਕੋਈ ਇਸ  ਸ਼ਬਦ ਦੇ ਅਰਥ ਕਰਦਾ ਇਹ ਕਹੇ ਕੇ ਅਕਾਲਪੁਰਖ ਦਾ ਸੋਹਣਾ  ਨਕ ਹੈ ਤੇ ਲਮੇ ਵਾਲ ਹਨ ਤਾਂ ਓਹ ਆਪਣੀ ਅਕਲ ਦਾ ਦਿਵਾਲਾ ਹੀ  ਕੱਢ  ਰਿਹਾ ਹੋਵੇਗਾ। ਇਸ ਲਈ ਗੁਰਬਾਣੀ ਦੀਆਂ ਕੁਛ ਕੁ ਪੰਕਤੀਆਂ ਚੱਕ ਕੇ ਸੰਧਰਭ ਤੋਂ ਬਾਹਰ ਜਾ ਕੇ ਓਸ ਦੇ ਗਲਤ ਅਰਥ ਕਰ ਕੇ ਲੋਕਾਂ ਨੂੰ ਬੇਵਕੂਫ਼ ਬਣਾਉਣਾ ਕੋਈ ਚੰਗੀ ਗੱਲ ਨਹੀਂ । ਗੁਰਬਾਣੀ ਆਪ ਪੜੋ ਤੇ ਵਿਚਾਰੋ 

ਦਾਸ,
ਡਾ ਕਵਲਜੀਤ ਸਿੰਘ 

Monday 27 August 2012

ਪ੍ਰਸ਼੍ਨ : ਕੀ ਸ੍ਰੀ ਦਸਮ ਗਰੰਥ ਵੇਦਾਂ ਕਤੇਬਾਂ ਦੀ ਪੂਜਾ ਕਰਨ ਨੂ ਕਹਿੰਦਾ ਹੈ ?

ਪ੍ਰਸ਼੍ਨ : ਕੀ ਸ੍ਰੀ ਦਸਮ ਗਰੰਥ ਵੇਦਾਂ ਕਤੇਬਾਂ ਦੀ ਪੂਜਾ ਕਰਨ ਨੂ ਕਹਿੰਦਾ ਹੈ ?
ਉੱਤਰ : ਸ੍ਰੀ ਦਸਮ ਗ੍ਰੰਥ ਕੀਤੇ ਇਕ ਜਗਹ ਤੇ ਵੀ ਨਹੀਂ ਕਹਿੰਦਾ ਕੇ ਵੇਦਾ ਦੀ ਪੂਜਾ ਕਰੋ। ਗੁਰੂ ਸਾਹਿਬ ਬਚਿਤਰ ਨਾਟਕ ਵਿਚ ਲਿਖਦੇ ਨੇ:
 
ਜਿਨ ਕੀ ਲਿਵ ਹਰਿ ਚਰਨਨ ਲਾਗੀ ॥ ਤੇ ਬੇਦਨ ਤੇ ਭਏ ਤਿਆਗੀ ॥੧੯॥
ਭਾਵ ਜਿਨਾ ਦੀ ਸੁਰਤੀ ਹਰਿ ਨਾਲ ਜੁੜ ਗਈ, ਓਹਨਾ ਨੇ ਤਾਂ ਵੇਦ ਹੀ ਤਿਆਗ ਦਿਤੇ । ਹੋਰ ਦੇਖੋ :
 
ਜਿਨ ਮਤਿ ਬੇਦ ਕਤੇਬਨ ਤਿਆਗੀ ॥ ਪਾਰਬ੍ਰਹਮ ਕੇ ਭਏ ਅਨੁਰਾਗੀ ॥
ਭਾਵ ਕੇ ਜਿਨਾ ਨੇ ਵੀ ਵੇਦਾਂ ਕਤੇਬਾਂ ਦੀ ਮੱਤ ਤਿਆਗੀ, ਸਿਰਫ ਓਹ ਹੀ ਪਾਰਬ੍ਰਹਮ ਦੇ ਭਗਤ ਬਣ ਸਕੇ। ਆਓ ਹੁਣ ਸਿਮਰਤੀਆਂ ਬਾਰੇ ਵੀ ਵਿਚਾਰ ਸੁਣ ਲੈਨੇ ਹਾਂ :
 
ਜੇ ਸਿੰਮ੍ਰਿਤਨ ਕੇ ਭਏ ਅਨੁਰਾਗੀ ॥ ਤਿਨਿ ਤਿਨਿ ਕ੍ਰਿਆ ਬ੍ਰਹਮ ਕੀ ਤਿਆਗੀ ॥
ਭਾਵ ਜੋ ਲੋਕ ਵੀ ਸਿਮਰਤੀਆਂ ਦੇ ਚੱਕਰਾਂ ਵਿਚ ਪੈ ਗਏ, ਓਹਨਾ ਨੇ ਜੋ ਅਸਲ ਬੰਦਗੀ ਸੀ ਓਹ ਤਿਆਗ ਦਿਤੀ
 
ਜਿਨ ਮਨ ਹਰਿ ਚਰਨਨ ਠਹਿਰਾਯੋ ॥ ਸੋ ਸਿੰਮ੍ਰਿਤਨ ਕੇ ਰਾਹ ਨ ਆਯੋ ॥੧੮॥
ਭਾਵ ਜਿਨਾ ਦਾ ਮੰਨ ਹਰ ਚਰਨਾ ਵਿਚ ਜੁੜ ਗਿਆ , ਓਹ ਫਿਰ ਸਿਮਰਤੀਆਂ ਦੇ ਰਾਹ ਤੇ ਨਹੀਂ ਪਏ
 
ਹੁਣ ਸਵਾਲ ਆਓਂਦਾ ਹੈ ਕੇ ਬ੍ਰਾਹਮਨ ਤਾਂ ਵੇਦਾਂ ਤੇ ਸਿਮਰਤੀਆਂ ਨੂੰ ਹੀ ਸਭ ਕੁਛ ਸਮਝਦਾ ਹੈ, ਓਹ ਬ੍ਰਾਹਮਨ ਕੀ ਇਹ ਲਿਖੇਗਾ ਕੇ ਪਰਮੇਸ੍ਵਰ ਨੂੰ ਪਾਵਣ ਲਈ ਵੇਦ ਤੇ ਸਿਮਰਤੀਆਂ ਦਾ ਤਿਆਗ ਕਰਨਾ ਪਵੇਗਾ ।ਹੋਰ ਦੇਖੋ ਕੇ ਅਕਾਲ ਉਸਤਤ ਵਿਚ ਕੀ ਲਿਖਿਆ ਹੈ :
ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥
ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ॥
ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰਕ ਦੇਖੈ ॥
ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ ॥੪॥੨੪॥
ਭਾਵ ਕੇ ਹੇ ਪ੍ਰਾਣੀ, ਤੂੰ ਭਾਵੇ ਜਿਨੇ ਮਰਜੀ ਤੀਰਥਾਂ ਤੇ ਜਾ, ਦਾਨ ਪੁੰਨ ਕਰ, ਬੇਦ , ਪੁਰਾਨ, ਕਤੇਬ ( ਬਾਈਬਲ), ਕੁਰਾਨ ਪੜ ਲੈ ਤੇ ਅਗਲੇ ਪਿਛਲੇ ਜੋ ਵੀ ਇਹਨਾ ਵਿਚ ਲੋਕ ਪ੍ਰਲੋਕ ਦਿਤੇ ਨੇ ਵਿਚਾਰ ਲੈ ,ਭਾਵੇਂ ਪਵਨ ਅਹਾਰੀ ਬਣ ਕੇ ਦੇਖ ਲੈ , ਜਿਨੇ ਮਰਜੀ ਜੱਤ ਸੱਤ ਰਖ ਲੈ, ਇਕ ਵਾਹਿਗੁਰੂ ਦੀ ਬੰਦਗੀ ਤੋਂ ਬਿਨਾ ਤੇਰੇ ਕਿਸੇ ਵੀ ਇਹ ਕਿਥੇ ਪਖੰਡਾ ਕੇ ਇਕ ਰਤੀ ਭਰ ਵੀ ਕੰਮ ਨਹੀਂ ਆਵਣਾ। ਹੋਰ ਦੇਖੋ ੩੩ ਸਵੈਯੇ ਵਿਚ ਲਿਖਿਆ ਹੈ :
 ਬੇਦ ਪੁਰਾਨ ਕੁਰਾਨ ਸਭੈ ਗੁਨ ਗਾਇ ਥਕੇ ਪੋ ਤੋ ਜਾਇ ਨ ਚੀਨੋ ॥
ਵੇਦ , ਪੁਰਾਨ , ਕੁਰਾਨ ਸਭ ਗੁਣ ਗਾ ਗਾ ਕੇ ਥੱਕ ਗਏ ਪਰ ਵਾਹਿਗੁਰੂ ਫਿਰ ਨਹੀਂ ਮਿਲਦਾ । ਇਹ ਤਾਂ ਕੁਝ ਕੁ ਪ੍ਰਮਾਣ ਨੇ , ਖੁਦ ਪੜੋ ਤਾਂ ਦੇਖੋ ਗੇ ਕੇ ਪੈਰ ਪੈਰ ਤੇ ਇਹੋ ਗਲ ਦੁਹਰਾਈ ਗਈ ਹੈ
ਦਾਸ,
ਡਾ ਕਵਲਜੀਤ ਸਿੰਘ

ਪ੍ਰਸ਼੍ਨ - ਕੀ ਗੁਰੂ ਸਾਹਿਬ ਨੇ ਕਿਸੇ ਜਨਾਨੀ ਰੂਪ ਦੇਵੀ ਦੀ ਅਰਾਧਨਾ ਕੀਤੀ ??

ਮਹਾ ਕਾਲ ਕਾਲਿ ਕਾ ਅਰਾਧੀ ॥
ਭਾਵ  ਓਹ ਜੋ ਕਾਲ ਕਾ ਵੀ ਕਾਲ ਕਰਨ ਵਾਲਾ ਹੈ, ਮੈਂ ਓਸ ਦਾ ਅਰਾਧਨਾ ਕੀਤੀ । ਹੁਣ ਕਈ ਮੇਰੇ ਵੀਰ ਕਹਿੰਦੇ ਨੇ ਕੇ ਜੀ ਅਰਾਧੀ ਇਸਤ੍ਰੀਲਿੰਗ ਹੈ , ਇਸ ਲਈ  ਕਾਲਕਾ ਰੂਪੀ ਜਨਾਨੀ ਲਈ ਵਰਤਿਆ ਗਿਆ। ਕਿਓਂ ਕੇ ਜੇ ਇਥੇ ਅਕਾਲ ਪੁਰਖ ਲਈ ਵਰਤਿਆ ਜਾਂਦਾ ਤਾਂ ਫਿਰ ਇਥੇ ਅਰਾਧਾ ਲਿਖਿਆ ਹੁੰਦਾ । ਹੁਣ ਆਪਾਂ ਗੁਰੂ ਗਰੰਥ ਸਾਹਿਬ ਵਿਚ ਅਰਾਧੀ ਸ਼ਬਦ ਦੀ ਵਿਚਾਰ ਵੀ ਕਰ ਲੈਨੇ ਹਾਂ ਤਾਂ ਕੇ  ਇਹ ਭੁਲੇਖਾ ਵੀ ਦੂਰ ਹੋ ਜਾਵੇ ।
ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ॥
ਹੁਣ ਦਸੋ ਕੀ ਇਥੇ ਪਾਰਬ੍ਰਹਮ ਇਸਤਰੀ ਹੈ ??? ਹੋਰ ਪ੍ਰਮਾਣ ਦੇਖੋ :
ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥੮॥
ਕੀ ਇਥੇ ਫਿਰ ਕਿਸੇ ਇਸਤਰੀ ਦੀ ਪੂਜਾ ਹੈ ਕਿਓਂ ਕੇ ਇਥੇ ਵੀ ਅਰਾਧੀ ਆ ਗਿਆ ???
ਬਚਿਤਰ ਨਾਟਕ ਦੇ ਇਸੇ ਸ਼ਬਦ ਦੀ ਵਿਆਕਰਨ ਨੂੰ ਹੋਰ ਵਿਚਰਦੇ ਹਾਂ । ਇਕ ਮਿੰਟ ਲਈ ਮੰਨ ਲੋ ਕੇ ਮਹਾਕਾਲ ਤੇ ਕਾਲਿਕਾ ਦੋ ਵਖਰੀਆਂ ਵਖਰੀਆ ਚੀਜ਼ਾਂ ਨੇ ਜਿਵੇ ਹਿੰਦੂ ਕਹਿੰਦੇ ਨੇ ਕੇ ਮਹਾਕਾਲ ਸ਼ਿਵ ਜੀ ਹੈ ਤੇ ਕਾਲਕਾ ਦੇਵੀ । ਹੁਣ ਜੇ ਕਵੀ ਨੇ ਇਹਨਾ ਦੋਨਾ ਦੀ ਹੀ ਪੂਜਾ ਕੀਤੀ ਹੁੰਦਾ ਤਾਂ ਇਥੇ ਇਹ ਹੋਣਾ ਸੀ " ਮਹਾਕਾਲ ਕਾਲਕਾ ਅਰਾਧੇ " ਭਾਵ ਮੈਂ ਇਹਨਾ ਦੋਨਾ ਦੀ ਭਗਤੀ ਕੀਤੀ । ਇਸ ਤੁਕ ਤੋਂ ਅਗਲੀ ਪੰਕਤੀ ਵਿਚ ਤਾਂ ਗਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਕੇ ਅਰਾਧਨਾ ਸਿਰਫ ਇਕ ਦੀ ਹੀ ਹੋਈ । ਦੇਖੋ :
ਇਹ ਬਿਧ ਕਰਤ ਤਪਸਿਆ ਭਯੋ ॥ ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥
ਭਾਵ ਅਸੀਂ ਪਹਿਲਾਂ ਦੋ ਵਖ ਵਖ ਰੂਪ ਸੀ , ਪਰ ਭਗਤੀ ਕਰ ਕੇ ਇਕ ਹੋ ਗਏ। ਜੇ ਇਥੇ ਗੁਰੂ ਸਾਹਿਬ ਨੇ ਹਿੰਦੂਆਂ ਦੇ ਮਹਾਕਾਲ ਸ਼ਿਵਜੀ ਤੇ ਹਿੰਦੂਆਂ ਦੀ ਦੇਵੀ ਕਾਲਕਾ ਦੀ ਭਗਤੀ ਕੀਤੀ ਹੁੰਦੀ ਤਾਂ ਫਿਰ ਲਿਖਦੇ " ਤ੍ਰੈ ਤੇ ਏਕ ਰੂਪ ਹ੍ਵੈ ਗਯੋ"
ਬਾਣੀ ਵਿਚਾਰ ਕੇ ਪੜੋ , ਭਾਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਭਾਵੇਂ ਦਸਮ ਗ੍ਰੰਥ ਸਾਹਿਬ ਦੀ ਬਾਣੀ।
ਦਾਸ,
ਡਾ ਕਵਲਜੀਤ ਸਿੰਘ

Friday 24 August 2012

ਚਰਿਤਰ ੮੧

ਏਕ ਨਾਥ ਸਭ ਜਗਤ ਮੈ ਬ੍ਯਾਪਿ ਰਹਿਯੋ ਸਭ ਦੇਸ ॥
ਸਭ ਜੋਨਿਨ ਮੈ ਰਵਿ ਰਹਿਯੋ ਊਚ ਨੀਚ ਕੇ ਭੇਸ ॥੪॥
ਸਰਬ ਬ੍ਯਾਪੀ ਸ੍ਰੀ ਪਤਿ ਜਾਨਹੁ ॥
ਸਭ ਹੀ ਕੋ ਪੋਖਕ ਕਰਿ ਮਾਨਹੁ ॥
ਸਰਬ ਦਯਾਲ ਮੇਘ ਜਿਮਿ ਢਰਈ ॥
ਸਭ ਕਾਹੂ ਕਰ ਕਿਰਪਾ ਕਰਈ ॥੫॥
ਸਭ ਕਾਹੂ ਕੋ ਪੋਖਈ ਸਭ ਕਾਹੂ ਕੌ ਦੇਇ ॥
ਜੋ ਤਾ ਤੇ ਮੁਖ ਫੇਰਈ ਮਾਗਿ ਮੀਚ ਕਹ ਲੇਇ ॥੬॥
ਏਕਨ ਸੋਖੈ ਏਕਨ ਭਰੈ ॥ ਏਕਨ ਮਾਰੈ ਇਕਨਿ ਉਬਰੈ ॥
ਏਕਨ ਘਟਵੈ ਏਕ ਬਢਾਵੈ ॥ ਦੀਨ ਦਯਾਲ ਯੌ ਚਰਿਤ ਦਿਖਾਵੈ ॥੭॥
ਰੂਪ ਰੇਖ ਜਾ ਕੇ ਕਛੁ ਨਾਹੀ ॥ ਭੇਖ ਅਭੇਖ ਸਭ ਕੇ ਘਟ ਮਾਹੀ ॥
ਜਾ ਪਰ ਕ੍ਰਿਪਾ ਚਛੁ ਕਰਿ ਹੇਰੈ ॥ ਤਾ ਕੀ ਕੌਨ ਛਾਹ ਕੌ ਛੇਰੈ ॥੮॥
ਜਛ ਭੁਜੰਗ ਅਕਾਸ ਬਨਾਯੋ ॥ ਦੇਵ ਅਦੇਵ ਥਪਿ ਬਾਦਿ ਰਚਾਯੋ ॥
ਭੂਮਿ ਬਾਰਿ ਪੰਚ ਤਤੁ ਪ੍ਰਕਾਸਾ ॥ ਆਪਹਿ ਦੇਖਤ ਬੈਠ ਤਮਾਸਾ ॥੯॥
ਜੀਵ ਜੰਤ ਸਭ ਥਾਪਿ ਕੈ ਪੰਥ ਬਨਾਏ ਦੋਇ ॥ ਝਗਰਿ ਪਚਾਏ ਆਪਿ ਮਹਿ ਮੋਹਿ ਨ ਚੀਨੈ ਕੋਇ ੧੦॥
ਯਹ ਸਭ ਭੇਦ ਸਾਧੁ ਕੋਊ ਜਾਨੈ ॥ ਸਤਿਨਾਮੁ ਕੋ ਤਤ ਪਛਾਨੈ ॥ ਜੋ ਸਾਧਕ ਯਾ ਕੌ ਲਖਿ ਪਾਵੈ ॥ ਜਨਨੀ ਜਠਰ ਬਹੁਰਿ ਨਹਿ ਆਵੈ ॥੧੧॥

ਚਰਿਤਰ ੮੧- ਸਭ ਕੁਛ ਕਰਨ ਵਾਲਾ ਇਕ ਹੋ ਹੈ , ਓਹੀ ਸਭ ਵਿਚ ਵਸਦਾ ਹੈ , ਓਹੀ ਮਾਰਦਾ ਤੇ ਪੈਦਾ ਕਰਦਾ, ਜੋ ਇਸ ਪਰਮ ਤੱਤ ਨੂੰ ਜਾਣ ਲੈਂਦਾ , ਓਹ ਫਿਰ ਜਨਮ ਮਰਨ ਦੇ ਗੇੜ ਵਿਚ ਨਹੀਂ ਆਓਂਦਾ( chariter 81, charitro pakhian )

Wednesday 8 August 2012

ਕੀ ਸ੍ਰੀ ਦਸਮ ਗਰੰਥ ਦਾ ਲਿਖਾਰੀ ਇਕ ਨਹੀਂ ????


ਕੀ ਸ੍ਰੀ ਦਸਮ ਗਰੰਥ ਦਾ ਲਿਖਾਰੀ ਇਕ ਨਹੀਂ ????


ਇਕ ਆਮ ਹੀ ਭੁਲੇਖਾ ਦਸਮ ਵਿਰੋਧੀ ਸ੍ਸ੍ਜਣ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕੇ ਸ੍ਰੀ ਦਸਮ ਗਰੰਥ ਵੱਖ ਵੱਖ ਕਵੀਆਂ ਦੀ ਰਚਨਾ ਹੈ । ਸ੍ਰੀ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਅਧਿਅਨ ਕਰਨ ਤੇ ਇਕ ਗਲ ਸਾਫ਼ ਹੋ ਜਾਂਦੀ ਹੈ ਕੇ ਬਹੁਤ ਪੰਕਤੀਆਂ ਇਕ ਜਾਂ ਇਕ ਤੋਂ ਵਧ ਰਚਨਾਵਾਂ ਵਿਚ ਆਈਆਂ ਨੇ ਜਿਨਾ ਤੋਂ ਸਹਿਜੇ ਪਤਾ ਚਲ ਜਾਂਦਾ ਹੈ ਕੇ ਲਿਖਾਰੀ ਇਕ ਹੀ ਹੈ । ਆਓ ਜਰਾ ਗੋਰ ਨਾਲ ਹੇਠਾਂ ਲਿਖੀਆਂ ਕੁਛ ਕੁ ਪੰਕਤੀਆਂ ਦਾ ਅਧਿਅਨ ਕਰਦੇ ਹਾਂ :

1. ਏਕਹਿ ਰੂਪ ਅਨੂਪ ਸਰੂਪਾ ॥
ਰੰਕ ਭਯੋ ਰਾਵ ਕਹੂੰ ਭੂਪਾ ॥
( ਚੋਬਿਸ ਅਵਤਾਰ , ਸ੍ਰੀ ਦਸਮ ਗ੍ਰੰਥ )

ਏਕੈ ਰੂਪ ਅਨੂਪ ਸਰੂਪਾ ॥
ਰੰਕ ਭਯੋ ਰਾਵ ਕਹੀ ਭੂਪਾ ॥
( ਚੋਪਈ ਸਾਹਿਬ , ਚਰਿਤ੍ਰੋ ਪਖਿਆਨ, ਸ੍ਰੀ ਦਸਮ ਗਰੰਥ )

ਸੋ ਚੋਬਿਸ ਅਵਤਾਰ ਤੇ ਚਰਿਤ੍ਰੋ ਪਖਿਆਨ ਵਿਚ ਆਈਆਂ ਪੰਕਤੀਆਂ ਦੀ ਇਕਸਾਰਤਾ ਸਿਧ ਕਰਦੀ ਹੈ ਕੇ ਦੋਨਾ ਰਚਨਾਵ ਦਾ ਕਰਤਾ ਇਕ ਹੈ।

2 . ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥ ( ਬਚਿਤਰ ਨਾਟਕ ,ਸ੍ਰੀ ਦਸਮ ਗਰੰਥ)

ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥ ( ਚਰਿਤ੍ਰੋਪਖਿਆਨ , ਸ੍ਰੀ ਦਸਮ ਗਰੰਥ )

ਦੋਨਾ ਸ਼ਬਦਾਂ ਦੀ ਇਕਸਾਰਤਾ ਦੇਖੋ।

3. ਹੁਣ ਗੁਰੂ ਸਾਹਿਬ ਰਾਮਾ ਅਵਤਾਰ ਵਿਚ ਰਾਜਾ ਦਸ਼ਰਤ ਦੇ ਵਿਆਹ ਦਾ ਪ੍ਰਸੰਗ ਲਿਖਣ ਲਗੀਆਂ ਕਹੰਦੇ ਨੇ ਕੇ ਮੈਂ ਏਸ ਵਿਆਹ ਦੀ ਜਾਣਕਾਰੀ ਪਹਿਲਾਂ ਹੀ ਚਰਿਤ੍ਰੋਪਾਖਯਾਨ ਵਿਚ ਵੀ ਦੇ ਚੁਕਿਆ ਹਾਂ, ਹੁਣ ਯਾਦ ਰਖਣ ਵਾਲੀ ਗਲ ਹੈ ਕੇ ਰਾਮਾ ਅਵਤਾਰ ਦੀ ਸਮਾਪਤੀ ਚਰਿਤ੍ਰੋਪਖਿਆਨ ਨਾਲੋਂ ੨ ਸਾਲ  ਬਾਅਦ  ਹੋਈ ਹੈ, ਤੇ ਇਹ ਗਲ ਇਸ ਤੁਕ ਤੋਂ ਵੀ ਸਪਸ਼ਟ ਹੈ ਕੇ ਗੁਰੂ ਸਾਹਿਬ ਚਰਿਤ੍ਰੋ ਪਖਿਆਨ ਰਾਮਾ ਅਵਤਾਰ ਤੋਂ ਪਹਿਲਾਂ ਲਿਖ ਚੁਕੇ ਸਨ 
। 


" ਪੁਨਿ ਰੀਝ ਦਏ ਤੋਊ ਤੀਆ ਬਰੰਗ। ਚਿਤ ਮੋ ਸੁ ਬਿਚਾਰ ਕਛੁ ਨ ਕਰੰਗ॥ ਕਹੀ ਨਾਟਕ ਮਧ ਚਰਿਤਰ ਕਥਾ , ਜਯਾ ਦੀਨ ਸੁਰੇਸ਼ ਨਰੇਜ ਜਥਾ॥੧੭" । ( ਰਾਮਾ ਅਵਤਾਰ )

4. ਫਿਰ ਪਥਰ ਪੂਜਾ ਕਰਨ ਵਾਲਿਆਂ ਦਾ ਵਿਰੋਧ ਕਰਦੀਆਂ ਤੁਕਾਂ ਅਕਾਲ ਉਸਤਤ ਸਵੈਯੇ ਵਿਚ ਲਿਖੀਆਂ ਨੇ ਤੇ ਲਗਭਗ ਓਸੇ ਤਰਹ ਦੀਆਂ ਤੁਕਾਂ ਚਰਿਤ੍ਰੋਪਾਖਯਾਨ ਵਿਚ ਲਿਖੀਆਂ ਨੇ


ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸੁਰ ਨਾਹੀ ॥ ( ਤੇਤੀ ਸਵੈਯੇ )
ਬਯਾਪਕ ਹੈ ਸਭ ਹੀ ਕੇ ਬਿਖੈ ਕਛੁ ਪਾਹਨ ਮੈ ਪਰਮੇਸ੍ਵਰ ਨਾਹੀ॥ ( ਚਰਿਤ੍ਰੋ ਪਖਿਆਨ ) 

ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥ ( ਬਚਿਤਰ ਨਾਟਕ )
ਪਾਇ ਪਰੋ ਪਰਮੇਸਰ ਕੇ ਪਸੁ ਪਾਹਨ ਮੈਂ ਪਰਮੇਸਰ ਨਾਹੀ ॥ ( ਚਰਿਤ੍ਰੋ ਪਖਿਆਨ )

ਸੋ ਤੇਤੀ ਸਵੈਯੇ  , ਬਚਿਤਰ ਨਾਟਕ , ਚੋਬਿਸ ਅਵਤਾਰ , ਰਾਮਾ ਅਵਤਾਰ , ਚਰਿਤ੍ਰਪਖਿਆਨ ਦਾ ਰਚੇਤਾ ਇਕ ਹੀ ਹੈ।


5. ਕਲੰਕੰ ਬਿਨਾ ਨੇਕਲੰਕੀ ਸਰੂਪੇ ॥ ( ਜਾਪੁ ਸਾਹਿਬ, ਸ੍ਰੀ ਦਸਮ ਗ੍ਰੰਥ )
ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥ ( ਗਿਆਨ ਪ੍ਰੋਬੋਧ)

ਜਛ ਭੁਜੰਗ ਅਕਾਸ ਬਨਾਯੋ ॥ ਦੇਵ ਅਦੇਵ ਥਪਿ ਬਾਦਿ ਰਚਾਯੋ ॥ ਭੂਮਿ ਬਾਰਿ ਪੰਚ ਤਤੁ ਪ੍ਰਕਾਸਾ ॥ ਆਪਹਿ ਦੇਖਤ ਬੈਠ ਤਮਾਸਾ ॥੯॥ ( ਚਰਿਤ੍ਰੋ ਪਖਿਆਨ)

and

ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥(ਚੰਡੀ ਚਰਿਤ੍ਰ)


6.
ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ॥
ਸਦਾ ਸਿਧਿਦਾ ਬੁਧਿਦਾ ਬ੍ਰਿਧਿ ਰੂਪੰ ॥੨॥੯੨॥ ( ਅਕਾਲ ਉਸਤਤ )

ਸਦਾ ਸਿਧਿਦਾ ਬੁਧਿਦਾ ਬ੍ਰਿਧਿ ਕਰਤਾ ॥ ( ਜਾਪ ਸਾਹਿਬ )

ਨ ਰਾਗੇ ॥ ਨ ਰੰਗੇ ॥ ਨ ਰੂਪੇ ॥ ਨ ਰੇਖੇ ॥੧੯੫॥ ( ਜਾਪ ਸਾਹਿਬ )

7. ਕਹਾ ਨਾਮ ਤਾ ਕੈ ਕਹਾ ਕੈ ਕਹਾਵੈ ॥
ਕਹਾ ਕੈ ਬਖਾਨੋ ਕਹੇ ਮੋ ਨ ਆਵੈ ॥੩॥੯੩॥ ਅਕਾਲ ਉਸਤਤ

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥
ਕਹਾ ਮੈ ਬਖਾਨੋ ਕਹੈ ਮੈ ਨ ਆਵੈ ॥੬॥ ( ਗਿਆਨ ਪ੍ਰਬੋਧ )

8. ਕਿਤੇ ਕ੍ਰਿਸਨ ਸੇ ਕੀਟ ਕੋਟੈ ਉਪਾਏ ॥ਉਸਾਰੇ ਗੜ੍ਹੇ ਫੇਰਿ ਮੇਟੇ ਬਨਾਏ ॥ ( ਅਕਾਲ ਉਸਤਤ )

ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥ ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥ ( ਬਚਿਤਰ ਨਾਟਕ )
ਕਈ ਮੇਟ ਡਾਰੇ ਉਸਾਰੇ ਬਨਾਏ ॥ ਉਪਾਰੇ ਗੜੇ ਫੇਰ ਮੇਟੇ ਉਪਾਏ ॥ ( ਬਚਿਤਰ ਨਾਟਕ )

ਸੋ ਜਾਪ ਸਾਹਿਬ , ਅਕਾਲ ਉਸਤਤ , ਗਿਆਨ ਪ੍ਰਬੋਧ ਤੇ ਬਚਿਤਰ ਨਾਟਕ ਦਾ ਕਰਤਾ ਵੀ ਇਕ ਹੀ ਹੈ ।

9. ਜਿਹ ਜਿਹ ਬਿਧ ਜਨਮਨ ਸੁਧਿ ਆਈ ॥ ਤਿਮ ਤਿਮ ਕਹੇ ਗਿਰੰਥ ਬਨਾਈ ॥
ਪ੍ਰਥਮੇ ਸਤਿਜੁਗ ਜਿਹ ਬਿਧਿ ਲਹਾ ॥ ਪ੍ਰਥਮੇ ਦੇਬਿ ਚਰਿਤ੍ਰ ਕੋ ਕਹਾ ॥੧੦॥
ਪਹਿਲੇ ਚੰਡੀ ਚਰਿਤ੍ਰ ਬਨਾਯੋ ॥ ਨਖ ਸਿਖ ਤੇ ਕ੍ਰਮ ਭਾਖ ਸੁਨਾਯੋ ॥
ਛੋਰ ਕਥਾ ਤਬ ਪ੍ਰਥਮ ਸੁਨਾਈ ॥ ਅਬ ਚਾਹਤ ਫਿਰਿ ਕਰੋਂ ਬਡਾਈ ॥੧੧॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਰਬ ਕਾਲ ਕੀ ਬੇਨਤੀ ਬਰਨਨੰ ਨਾਮ ਚੌਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੪॥ਅਫਜੂ॥੪੭੧॥( ਬਚਿਤਰ ਨਾਟਕ )

ਸੋ ਬਚਿਤਰ ਨਾਟਕ ਗ੍ਰੰਥ ਦਾ ਕਰਤਾ ਖੁਦ ਕਹਿ ਰਿਹਾ ਹੈ ਕੇ ਓਸ ਨੇ ਹੀ ਸਭ ਤੋਂ ਪਹਿਲਾਂ ਚੰਡੀ ਚਰਿਤ੍ਰ ਲਿਖਿਆ ਹੈ

10. ਤੂ ਸੁ ਕੁਮਾਰ ਰਚੀ ਕਰਤਾਰ ਬੀਚਾਰੁ ਚਲੇ ਤੁਹਿ ਕਿਓਂ ਬਨਿ ਐ ਹੈ ( ਰਾਮਾਵਤਾਰ)

ਤੂੰ ਸੁ ਕੁਮਾਰ ਰਚੀ ਕਰਤਾਰ ਕਹੈ ਅਭਿਚਾਰ ਤ੍ਰੀਆ ਬਰ ਨੀਕੇ ( ਬ੍ਰਹਮ ਅਵਤਾਰ )

ਤੂ ਸੁਕਮਾਿਰ ਕਰੀ ਕਰਤਾਰ ਸੁ ਹਾਿਰ ਪਰੇ ਤੁਿਹ ਕੌਨ ਉਠ ਹੈ ( ਚਰਿਤ੍ਰੋ ਪਖਿਆਨ)

ਸੋ ਜਾਪ ਸਾਹਿਬ ,ਅਕਾਲ ਉਸਤਤ ,ਗਿਆਨ ਪ੍ਰਬੋਧ, ਚੰਡੀ ਚਰਿਤ੍ਰ , ਬਚਿਤਰ ਨਾਟਕ , ਚੋਬਿਸ ਅਵਤਾਰ , ਬ੍ਰਹਮ ਅਵਤਾਰ, ਰਾਮਾ ਅਵਤਾਰ , ਚਰਿਤ੍ਰਪਖਿਆਨ ਦਾ ਰਚੇਤਾ ਇਕ ਹੀ ਹੈ

ਦਾਸ,

ਡਾ ਕਵਲਜੀਤ ਸਿੰਘ 

Monday 6 August 2012

ਪ੍ਰਿਥਮੈ ਓਅੰਕਾਰ ਤਿਨ ਕਹਾ ॥
First of all, He uttered `Oankar`:

ਸੋ ਧੁਨ ਪੂਰ ਜਗਤ ਮੋ ਰਹਾ ॥
And the sound of Onkar` Pervanded the whole world,

ਤਾ ਤੇ ਜਗਤ ਭਯੋ ਬਿਸਥਾਰਾ ॥
There was expansion of the whole world,

ਪੁਰਖ ਪ੍ਰਕ੍ਰਿਤ ਜਬ ਦੁਹੂ ਬਿਚਾਰਾ ॥੩੦॥
From the union of Purusha and Prakriti.30.



( chobis avtar)

ਚਰਿਤਰਾਂ ਨੂੰ ਪੜਨ ਲਈ ਕਿਸ ਦ੍ਰਿਸ਼ਟੀ ਕੋਣ ਦੀ ਜਰੂਰਤ


ਚਰਿਤਰਾਂ ਨੂੰ ਪੜਨ ਲਈ ਕਿਸ ਦ੍ਰਿਸ਼ਟੀ ਕੋਣ ਦੀ ਜਰੂਰਤ   

ਜਦੋਂ ਕਨੂੰਨ ਦੀ ਪੜਾਈ ਕਰਵਾਈ ਜਾਂਦੀ ਹੈ ਤਾਂ ਪਹਿਲਾਂ ਪੂਰਾ ਵਿਸ਼ਾ ਪੜਾ ਕੇ ਅਖੀਰ ਵਿਚ ਕੁਛ ਕੇਸ ਦਿਤੇ ਜਾਂਦੇ ਨੇ ਤਾਂ ਕੇ ਜੋ ਕਨੂੰਨ ਦਾ ਵਿਸ਼ਾ ਵਿਦਿਆਰਥੀ ਨੇ ਪੜਿਆ ਹੁੰਦਾ ਹੈ , ਦੇਖਿਆ ਜਾ ਸਕੇ ਕੇ ਓਹ ਆਪਣੀ ਸਿਖੀ ਸਮਰਥਾ ਅਨੁਸਾਰ ਕੇਸ ਹੱਲ ਕਰਨ ਜੋਗਾ ਹੋ ਗਿਆ ਹੈ ਕੇ ਨਹੀਂ । ਗੁਰਮਤ ਵੀ ਇਕ ਕਨੂੰਨ ਹੀ ਹੈ, ਤੇ ਸਾਨੂੰ ਇਹ ਕਨੂੰਨ ਗੁਰੂ ਸਾਹਿਬ ਨੇ ੨੦੦ ਸਾਲ ਦੇ ਕਰੀਬ ਗੁਰਬਾਣੀ ਤੇ ਗੁਰੂ ਗਰੰਥ ਸਾਹਿਬ ਜੀ ਦੇ ਰੂਪ ਵਿਚ ਪੜਾਇਆ, ਬਾਅਦ ਵਿਚ ਸ੍ਰੀ ਦਸਮ ਗ੍ਰੰਥ ਵਿਚ ਵੀ ਓਹੀ ਕਨੂੰਨ ਸਿਖਾਇਆ ਗਿਆ । ਅਖੀਰ ਵਿਚ ਕੁਛ ਕੇਸ ਹਲ ਕਰਨ ਨੂੰ  ਦਿੱਤੇ ਗਏ ਤਾਂ ਕਿ ਇਹ ਦੀਖਿਆ ਜਾ ਸਕੇ ਕੇ ਜੋ ਗੁਰਮਤ ਵਿਦਿਆ ਸਿਖਾਈ ਗਈ ਹੈ , ਕੀ ਵਿਦਿਆਰਥੀ ਨੂੰ  ਓਹ ਵਿਦਿਆਂ ਇਹਨਾ ਕੇਸਾਂ ਤੇ ਲਾਗੂ ਕਰ ਕੇ ਕੇਸ ਨੂੰ ਹਲ ਕਰਨ ਦੀ ਸਮਰਥਾ ਹਾਸਿਲ ਹੋ ਗਈ ਹੈ ਕੇ ਨਹੀਂ । ਇਹ ਕੇਸ ਸਾਨੂੰ ਚਰਿਤ੍ਰੋਪਖਿਆਨ ਦੀ ਸ਼ਕਲ ਵਿਚ ਦਿਤੇ ਗਏ, ਜਿਥੇ ਇਕ ਮੰਤਰੀ ਓਸ ਰਾਜੇ ਦੇ ਸਾਹਮਣੇ ਵਾਰ ਵਾਰ ਕੇਸ ਰਖਦਾ ਹੈ, ਜੋ ਰਾਜਾ ਖੁਦ ਕਨੂੰਨ ਦਾ ਪਾਲਣ ਹਾਰ ਹੈ, ਤਾਂ ਕੇ ਇਕ ਬਹੁਤ ਵੱਡਾ ਫੈਸਲਾ ਲੈਣ ਲੱਗੇ ਰਾਜੇ ਨੂੰ ਕੋਈ ਦਿਕਤ ਨਾ ਆਵੇ । ਗੁਰਸਿਖ ਵੀ ਇਕ ਰਾਜੇ ਦੀ ਨਿਆਈ ਹੈ ।  ਸ਼ਾਸਤਰ ਤੇ ਸ਼ਸ਼ਤਰ ਦਾ ਧਾਰਨੀ ਹੋਣ ਕਰਕੇ ਅਭਿਨਾਸ਼ੀ ਰਾਜਾ ਵੀ ਹੈ ਤੇ ਜੱਗ ਦਾ ਰਾਜਾ ਵੀ । ਇਸ ਲਈ ਜੋ ਗੁਰਮਤ ਵਿਦਿਆ ਹਾਸਿਲ ਕੀਤੀ ਹੈ ਓਸ ਨੂੰ ਲੋੜ ਪੈਣ ਤੇ ਵਰਤਣ ਦੀ ਮੁਹਾਰਤ ਵੀ ਹਾਸਿਲ ਰਖਦਾ ਹੋਣਾ ਚਾਹੀਦਾ ਹੈ । ਹੁਣ ਜਦੋਂ ਵੀ ਕੋਈ ਕੇਸ ਸਾਹਮਣੇ ਰਖਿਆ ਜਾਂਦਾ ਹੈ ਓਸ ਨੂੰ  ਉਲਝਾਉਣ ਵਾਸਤੇ ਕਈ ਵਾਰ ਬਹੁਤ ਤਰਹ ਦੇ ਢੰਗ ਤਰੀਕੇ ਵਰਤੇ ਜਾਂਦੇ ਨੇ , ਤੇ ਓਹਨਾ ਵਿਚੋਂ ਇਕ ਹੈ ਕੇ ਭਾਸ਼ਾ ਵਿਚ ਉਲਝਾ ਲੈਣਾ ਤਾਂ ਕੇ ਫੈਸਲਾ ਲੈਣ ਵਾਲੇ ਦਾ ਧਿਆਨ ਅਸਲ ਮੁੱਦੇ ਤੋਂ ਹਟਾ ਕੇ ਦੂਜੇ ਪਾਸੇ ਲਗਾ ਦਿੱਤਾ ਜਾਵੇ, ਜਿਵੇਂ ਕੇ ਕੋਰਟ  ਵਿਚ ਵੀ ਕਈ ਵਾਰੀ ਜੱਜ ਦੇ ਸਾਹਮਣੇ ਵਕੀਲ ਕਰਦੇ ਹਨ। ਖਾਸ ਕਰਕੇ ਓਹਨਾ ਕੇਸਾਂ ਵਿਚ ਜਿਥੇ ਫੈਸਲਾ ਕਾਮ ਪ੍ਰਤੀ ਹੋਵੇ ਜਿਵੇਂ ਕੇ ਬਲਾਤਕਾਰ ਦੇ ਕੇਸ ਵਿਚ ਹੁੰਦਾ ਹੈ, ਓਥੇ ਜਾਣ ਬੁਝ ਕੇ ਏਹੋ ਜਹੀ ਸ਼ਬ੍ਦਾਵਲੀ ਵਰਤੀ ਜਾਂਦੀ ਹੈ ਤਾਂ ਕੇ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਹੱਟ ਜਾਵੇ । ਇਸੇ ਤਰਹ ਚਰਿਤਰਾਂ ਵਿਚ ਕੀਤਾ ਗਿਆ ਹੈ । ਕਾਮ ਦੀ ਏਹੋ ਜਹੀ ਭਾਸ਼ਾ ਵਰਤੀ ਗਈ ਹੈ ਜਿਸ ਵਿਚ ਇਕ ਆਮ ਆਦਮੀ ਭਾਸ਼ਾ ਵਿਚ ਹੀ ਉਲਝ ਕੇ ਅਸਲ ਕੇਸ ਤੋਂ ਪਾਸੇ ਹੋ ਜਾਂਦਾ ਹੈ  ਦੇਖਿਆ ਜਾਵੇ ਤਾਂ ਚਰਿਤਰਾਂ ਵਿਚ ਹੋ ਸਕਦਾ ਹੈ ਕੇ ਸਾਰੇ ਕਿਰਦਾਰ ਹੀ ਗਲਤ ਹੋਣ ਤੇ ਹੋ ਸਕਦਾ ਹੈ ਕੇ ਇਕ ਕਿਰਦਾਰ ਗਲਤ ਹੋਵੇ ਤੇ ਹੋ ਸਕਦਾ ਹੈ ਕੇ ਕੋਈ ਵੀ ਕਿਰਦਾਰ ਗਲਤ ਨਾ ਹੋਵੇ । ਇਹ ਫੈਸਲਾ ਇਕ ਗੁਰਸਿਖ ਜੱਜ ਨੇ ਲੈਣਾ ਹੈ ਕੇ ਕਿਹੜਾ ਕਿਰਦਾਰ ਸਹੀ ਹੈ ਤੇ ਕਿਹੜਾ ਗਲਤ । ਉਧਾਰਨ ਦੇ ਤੋਰ ਤੇ ਚਰਿਤਰ ੨੬੬ ਲੈਨੇ ਹਾਂ, ਜਿਸ ਵਿਚ ਇਕ ਪੰਡਿਤ ਤੇ ਇਕ ਰਾਜੇ ਦੀ ਲੜਕੀ ਦੀ ਆਪਸੀ ਬਹਿਸ ਹੈ । ਪੰਡਿਤ ਮੂਰਤੀ ਪੂਜ ਹੈ ਤੇ ਲੜਕੀ ਕਹਿੰਦੀ ਹੈ ਕੇ ਪਰਮੇਸ੍ਵਰ ਹਰ ਜਗਹਿ ਹਾਜਿਰ ਨਾਜਿਰ ਹੈ।  ਇਸੇ ਗਲ ਤੇ ਦੋਨਾ ਦਾ ਤਕਰਾਰ ਹੋ ਜਾਂਦਾ ਹੈ ਤੇ ਪੰਡਿਤ ਕਹਿੰਦਾ ਹੈ ਕੇ ਮੈਂ ਤੇਰੀ ਸ਼ਕਾਇਤ ਤੇਰੇ ਪਿਤਾ ਕੋਲ ਕਰਾਂਗਾ । ਤੂੰ  ਲਗਦਾ ਭੰਗ ਪੀ ਕੇ ਆਈ ਹੈਂ ਜੋ ਭਗਵਾਨ ਦੇ ਬੇਜਤੀ ਕਰੀ ਜਾ ਰਹੀ ਹੈਂ । ਕੁੜੀ ਇਕ ਚਾਲ ਖੇਡਦੀ ਹੈ ਤੇ ਪੰਡਿਤ ਨੂੰ  ਕਹਿੰਦੀ ਹੈ ਕੇ ਜੇ ਤੂੰ ਮੇਰੀ ਸ਼ਕਾਇਤ ਲਗਾਵੇਂਗਾ ਤਾਂ ਮੈਂ ਆਪਣੇ ਪਿਤਾ ਨੂੰ ਕਹਾਂਗੀ ਕੇ ਏਸ ਪੰਡਿਤ ਨੇ ਮੇਰੀ ਇਜਤ ਨੂੰ  ਹਥ ਪਾਇਆ।  ਪੰਡਿਤ ਘਬਰਾ ਜਾਂਦਾ ਤੇ ਓਹ ਕੁੜੀ ਕਹਿੰਦੀ ਹੈ ਕੇ ਤੂੰ  ਭੰਗ ਪੀ ਤੇ ਹੁਣ ਮਹਾਕਾਲ ਦਾ ਸਿਖ ਬਣ , ਤੇ ਪੰਡਿਤ ਵਿਚਾਰਾ ਮਜਬੂਰੀ ਵਸ ਓਸੇ ਤਰਹ ਕਰਦਾ ਹੈ । ਹੁਣ ਜੇ ਇਹ ਕੇਸ ਖਾਲਸੇ ਦੀ ਕਚਿਹਰੀ ਵਿਚ ਆਵੇ ਤਾਂ ਖਾਲਸਾ ਇਹ ਫੈਸਲਾ ਕਰੇਗਾ ਕੇ ਭਾਵੇਂ ਕੁੜੀ ਪਰਮੇਸ੍ਵਰ ਬਾਰੇ ਪੰਡਿਤ ਨਾਲੋਂ ਜਿਆਦਾ ਗਿਆਨ ਰਖਦੀ ਹੈ, ਪਰ ਓਸ ਦਾ ਗਿਆਨ ਵੀ ੨ ਪਖੋਂ ਅਧੂਰਾ ਹੈ ੧) ਕੇ ਧਰਮ ਦੀ ਗਲ ਕਿਸੇ ਨੂੰ  ਜਬਰਦਸਤੀ ਜਾਂ ਧੋਖੇ ਨਾਲ ਨਹੀਂ ਮਨਵਾਈ ਜਾਣੀ ਚਾਹੀਦੀ, ਭਾਵੇਂ ਤੋਹਾਨੂੰ ਕਿੰਨਾ ਹੀ ਗਿਆਨ ਕਿਓਂ ਨਾ ਹੋਵੇ  ੨) ਕੇ ਪਰਮੇਸ੍ਵਰ ਦਾ ਸਿਖ ਕਿਸੇ ਇਕ ਰੀਤ ਨਾਲ ਨਹੀਂ ਬਣਦਾ , ਬਲਕਿ ਪਰਮੇਸ੍ਵਰ ਪ੍ਰਾਪਤੀ ਲਈ ਹੁਕਮ ਵਿਚ ਆਵਣਾ ਪਵੇਗਾ , ਨਾ ਕੇ ਕਿਸੇ ਨੂੰ ਕੋਈ ਨਸ਼ਾ ਛਕਾ ਕੇ ਪਰਮੇਸ੍ਵਰ ਦੀ ਪ੍ਰਾਪਤੀ ਕਰ ਸਕਦਾ ਹੈ । ਜੇ ਆਪਾਂ ਇਕ ਮਿੰਟ ਲਈ ਕੁੜੀ ਦਾ ਰੋਲ ਏਸ ਕੇਸ ਵਿਚੋਂ ਬਾਹਰ ਕਰ ਕੇ , ਕੁੜੀ ਦੀ ਜਗਹ ਇਕ ਮੁਸਲਮਾਨ ਦਾ ਕਿਰਦਾਰ ਪਾ ਦੇਈਏ, ਤੇ ਓਸੇ ਤਰਹ ਦੋਨਾ ਦੀ ਬਹਿਸ ਕਰਵਾਈਏ ਤੇ ਅੰਤ ਵਿਚ ਮੁਸਲਮਾਨ ਕਹੇ ਕੇ ਹੁਣ ਤੈਨੂੰ ਅੱਲਾ ਦਾ ਸਿਖ ਸੁੰਨਤ ਕਰ ਕੇ ਬਣਾ ਦਿੰਦਾ ਹਾਂ , ਤਾਂ ਗਲ ਓਹੀ ਹੋਵੇਗੀ । ਭਾਵੇ ਮੁਸਲਮਾਨ ਇਕ ਅੱਲਾ ਨੂੰ ਸਿਖਾਂ ਵਾਂਗ ਮੰਨਦੇ ਤੇ ਹਾਜਿਰ ਨਾਜਿਰ ਜਾਣਦੇ ਨੇ ਪਰ ਓਹਨਾ ਦੀ ਸ਼ਰਤ ਇਹ ਹੁੰਦੀ ਹੈ ਕੇ ਸੁੰਨਤ ਕੀਤੇ ਬਿਨਾ ਅੱਲਾ ਦੇ ਸਿਖ ਨਹੀਂ ਬਣ ਸਕਦੇ । ਜੇ ਫਿਰ ਇਸ ਨੂੰ ਖਾਲਸੇ ਜੱਜ ਦੀ ਅੱਖ ਨਾਲ ਦੇਖਿਆ ਜਾਵੇ ਤਾਂ ਨਤੀਜਾ ਇਹ ਨਿਕਲੇਗਾ ਕੇ ਠੀਕ ਹੈ ਪੰਡਿਤ ਮੂਰਖ ਹੈ ਤੇ ਮੁਸਲਮਾਨ ਅੱਲਾ ਬਾਰੇ ਪੰਡਿਤ ਨਾਲੋਂ ਜਿਆਦਾ ਸਿਆਣਾ ਹੈ , ਪਰ ਤਰੀਕਾ ਇਸ ਦਾ ਵੀ ਗਲਤ ਹੈ । ਜੋਰ ਕੀਤਿਆਂ ਰੱਬ ਨਹੀਂ ਮਿਲਦਾ ਤੇ ਸੁੰਨਤ ਕੀਤਿਆਂ ਵੀ ਰੱਬ ਨਹੀਂ ਮਿਲਣਾ । ਇਸ ਲਈ ਫੈਸਲਾ ਖਾਲਸੇ ਰੂਪ ਜੱਜ ਨੇ ਗੁਰਮਤ ਦੇ ਦ੍ਰਿਸ਼ਟੀ ਕੋਣ ਨਾਲ ਕੇਸ ਨੂੰ  ਹੱਲ ਕਰਕੇ ਕਰਨਾ ਹੈ ਨਾ ਕੇ ਇਹ ਕਹਿ ਕੇ ਜੀ ਇਥੇ ਮਹਾਕਾਲ ਦਾ ਸਿਖ ਦਾਰੂ ਪੀ ਕੇ ਬਣਨ ਦੀ ਸਿਖਿਆ ਮਿਲਦੀ ਹੈ । ਕੋਈ ਵੀ ਜੱਜ ਸਿਖਿਆ ਲੈਣ ਲਈ ਕਚਿਹਰੀ ਵਿਚ ਨਹੀਂ ਜਾਂਦਾ ਬਲਕੇ ਜੋ ਪਹਿਲਾਂ ਸਿਖਿਆ ਹੁੰਦਾ ਹੈ ਓਸ ਨੂੰ ਵਰਤ ਕੇ ਕੇਸ ਹੱਲ ਕਰਨ ਜਾਂਦਾ ਹੈ 

ਦਾਸ,

ਡਾ ਕਵਲਜੀਤ ਸਿੰਘ ( ੬/੮/੨੦੧੨ )       

Wednesday 1 August 2012

ਪ੍ਰਸ਼੍ਨ- ਗੁਰਮਤ ਦੀ ਭਵਾਨੀ ਕੋਣ ਹੈ?



ਪ੍ਰਸ਼੍ਨ- ਗੁਰਮਤ ਦੀ ਭਵਾਨੀ ਕੋਣ ਹੈ?

ਉੱਤਰ - ਹੁਕਮ ਨੂੰ ਸਿਖ ਧਰਮ ਵਿਚ ਬਹੁਤ ਜਿਆਦਾ ਮਹਤਤਾ ਦਿਤੀ ਗਈ ਹੈ, ਕਿਓਂ ਕੀ ਸਭ ਕਿਛ ਹੁਕਮ ਵਿਚ ਹੀ ਹੈ,
"ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ”
 ਇਸੇ ਹੁਕਮ ਨੂੰ  ਨਾਮ ਵੀ ਕਿਹਾ ਗਿਆ ਹੈ  :
॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

ਹੁਣ ਇਸੇ ਹੁਕਮ ਤੋਂ ਹੀ ਸਾਰੇ ਜਗ ਦੀ ਉਤਪਤੀ ਵੀ ਹੋਈ ਹੈ :

ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥

ਇਸੇ ਹੀ ਹੁਕਮ ਨੂੰ  ਨੂਰ ਵੀ ਕਹਿ ਦਿਤਾ ਗਿਆ ਹੈ ਤੇ ਇਸੇ ਹੀ ਨੂਰ ਤੋਂ ਸਾਰਾ ਜਗ ਉਪਜਿਆ ਹੈ ਜਿਵੇਂ ਕਿ ਗੁਰਬਾਣੀ ਵਿਚ ਦਰਜ ਹੈ :


ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥


ਹੁਣ ਇਸੇ ਨੂਰ ਨੂੰ ਭਾਵ ਤੇਜ ਨੂੰ  ਭਵਾਨੀ ਵੀ ਕਹਿ ਦਿਤਾ ਗਿਆ ਜਿਵੇਂ  :

ਪ੍ਰਿਥਮ ਕਾਲ ਸਭ ਜਗ ਕੇ ਤਾਤਾ॥
ਤਾਂ ਤੇ ਭਯੋ ਤੇਜ ਬਿਖਯਾਤਾ॥
ਸੋਈ ਭਵਾਨੀ ਨਾਮ ਕਹਾਈ॥
ਜਿਨ ਸਗਰੀ ਯਹਿ ਸ੍ਰਿਸ਼ਟਿ ਉਪਾਈ॥29॥ (ਚੌਬੀਸ ਅਵਤਾਰ)

ਸੋ ਇਹ ਹੁਕਮ ਹੀ ਹੈ ਜਿਸ ਦੇ ਵਖਰੇ ਵਖਰੇ ਨਾਮ ਵਰਣਨ ਦਿਤੇ ਗਏ ਨੇ।ਇਸੇ ਹੀ ਭਵਾਨੀ  ਨੇ ਭਾਵ ਹੁਕਮ ਨੇ ਸਬ ਨੂੰ  ਪੈਦਾ ਕੀਤਾ।  ਹੁਕਮ ਦਾ ਕੋਇ ਲਿੰਗ ਪੁਲਿੰਗ ਨਹੀਂ ਹੁੰਦਾ, ਇਸੇ ਲਈ ਲਫਜ਼ “ ਸ੍ਰੀ ਭਗਉਤੀ ਜੀ ਸਹਾਇ” ਆਇਆ ਹੈ, ਜੇ ਇਹ ਕੋਈ ਬੀਬੀ ਹੁੰਦੀ ਤਾਂ “ ਸ੍ਰੀਮਤੀ ਭਗਉਤੀ ਜੀ “ ਹੁੰਦਾ । ਇਹ ਅਗਲੀਆਂ ਤੁਕਾਂ ਵਿਚ ਹੋਰ ਵੀ ਸਾਫ਼ ਹੋ ਜਾਂਦਾ ਹੈ ਕੇ ਸ੍ਰੀ ਕਾਲ ਨੂੰ ਹੀ ਕਾਲੀ ਵੀ ਕਿਹਾ ਗਿਆ ਹੈ 

ਕਾਲ ਤੁਹੀ, ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ॥

ਤੁਹੀਂ ਨਿਸ਼ਾਨੀ ਜੀਤ ਕੀ, ਆਜੁ ਤੁਹੀਂ ਜਗ ਬੀਰ॥5॥


ਕਿਓੰਕੇ ਹੁਕਮ ਕਾਲ ਰੂਪ ਹੋ ਕੇ ਵੀ ਵਰਤਦਾ ਹੈ ਭਾਵ ਮੋਤ ਵੀ ਹੁਕਮ ਵਿਚ ਹੀ ਹੈ , ਇਸ ਲਈ ਹੁਕਮ ਦਾ ਕਿਰਤਮ ਨਾਮ ਕਾਲ ਵੀ ਕਹਿ ਦਿਤਾ ਗਿਆ।  ਕਿਓਂ ਕੇ ਇਹ ਹੁਕਮ ਸਬ ਦੀ ਕਾਟ ਹੈ , ਭਾਵ ਸਬ ਦਾ ਨਾਸ਼ ਕਰਨ ਵਾਲਾ ਹੈ ਤੇ ਰਖਿਅਕ ਵੀ , ਇਸੇ ਲਈ ਇਸ ਨੂ ਸ਼ਸਤਰ ਕਰ ਕੇ ਵੀ ਸੰਬੋਧਨ ਕਰ ਦਿੱਤਾ ਗਿਆ , ਜਿਵੇਂ ਤੇਗ , ਤੀਰ ।  ਹੁਣ ਤੇਗ ਇਸਤ੍ਰੀਲਿੰਗ ਹੈ ਤੇ ਤੀਰ ਪੁਲਿੰਗ । ਪਰ ਸੰਬੋਧਨ ਇਕੋ ਨੂੰ ਹੋ ਰਿਹਾ ਹੈ । ਇਸ ਤਰਹ ਦੇ ਹੋਰ  ਵੀ ਹਜਾਰਾਂ ਨਾਮ ਸ੍ਰੀ ਦਸਮ ਗਰੰਥ ਵਿਚ ਅੰਕਿਤ ਨੇ ਜੋ ਜੇ ਅਖਰੀ ਭਾਸ਼ਾ ਅਨੁਸਾਰ ਦੇਖਿਆ ਜਾਵੇ ਤਾਂ ਇਸਤ੍ਰੀਲਿੰਗ ਵੀ ਬਣ ਜਾਵੇਗਾ ਤੇ ਪੁਲਿੰਗ ਵੀ । ਇਸੇ ਤਰਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਓਸੇ ਨੂੰ ਪਿਤਾ ਤੇ ਮਾਤਾ ਵੀ ਕਹਿ ਦਿਤਾ ਗਿਆ । ਸੋ ਇਹ ਹੁਕਮ ਹੀ ਹੈ ਜੋ ਹਰ ਜਗਹ ਵਰਤ ਰਿਹਾ ਹੈ , ਭਾਵੇਂ ਓਸ ਨੂੰ ਨੂਰ ਕਹਿ ਲਵੋ ਤੇ ਭਾਵੇਂ ਭਵਾਨੀ। 

ਦਾਸ,

ਡਾ ਕਵਲਜੀਤ ਸਿੰਘ