Sunday 16 December 2012

ਕੁਛ ਦਸਮ ਵਿਰੋਧੀ ਸ੍ਰੀ ਦਸਮ ਗ੍ਰੰਥ ਵਿਚੋ ਬਚਿਤਰ ਨਾਟਕ ਦੀ ਇਕ ਪੰਕਤੀ ਫੜ ਕੇ ਰੋਲਾ ਪਾਉਂਦੇ ਨੇ ਕੇ ਜੀ ਦਸਮ ਗ੍ਰੰਥ ਦਾ ਮਹਾਕਾਲ ਤਾਂ ਦਾਰੂ ਪੀ ਕੇ ਰੋਲਾ ਪਾਉਂਦਾ ਫਿਰਦਾ ਹੈ, ਇਸ ਲਈ ਓਹ ਤਾਂ ਦੇਹ ਧਾਰੀ ਹੈ, ਕਲ ਨੂੰ ਇਹਨਾ ਨੇ ਕਹਿਣਾ ਹੈ ਕੇ ਗੁਰੂ ਗਰੰਥ ਸਾਹਿਬ ਜੀ ਦਾ ਰੱਬ ਤਾੜੀ ਲਾਉਂਦਾ( ਸ਼ਰਾਬ ਕਢਦਾ) ਹੈ ਕਿਓਂ ਕੇ ਕਈ ਜੁਗਾਂ ਦਾ ਓਸ ਦੇ ਮਨ ਵਿਚ ਗੁਬਾਰ ( ਟੈਨਸ਼ਨ ) ਬਣੀ ਹੈ :

ਕੇਤੇ ਜੁਗ ਵਰਤੇ ਗੁਬਾਰੈ ॥ ਤਾੜੀ ਲਾਈ ਅਪਰ ਅਪਾਰੈ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ ) 

ਓਸੇ ਬਚਿਤਰ ਨਾਟਕ ਵਿਚ ਜੋ ਪਰਮੇਸ੍ਵਰ ਦਾ ਸਰੂਪ ਵਰਣਨ ਹੈ ਓਹ ਇਸ ਪ੍ਰਕਾਰ ਵੀ ਹੈ :

ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ॥

ਭਾਵ ਓਸ ਪਰਮੇਸ੍ਵਰ ਦਾ ਨਾ ਕੋਈ ਰੰਗ ਹੈ , ਨਾ ਕੋਈ ਰੇਖ ਭੇਖ , ਨਾ ਕੋਈ ਰੂਪ, ਨਾ ਕੋਈ ਆਵਾਜ, ਨਾ ਹੀ ਓਸ ਦਾ ਕੋਈ ਨਾਮ ਹੈ , ਨਾ ਹੀ ਓਹ ਕਿਸੇ ਇਕ ਜਗਾਹ ਤੇ ਰਹਿੰਦਾ ਹੈ, ਓਸ ਪਰਮੇਸ੍ਵਰ ਦੀ ਜੋਤ ਹਮੇਸ਼ਾ ਜਾਗਤ ਹੈ ( ਹੁਣ ਇਹ ਨਾ ਕਹਿ ਦੇਣਾ ਕੇ ਮਹਾਕਾਲ ਜੋਤ ਜਗਾਉਂਦਾ , ਇਸ ਲਈ ਬਾਹਮਣ ਵਾਦੀ ਹੋਣਾ , ਕਿਓਂ ਕੇ ਪਰਮੇਸ੍ਵਰ ਦੀ ਜੋਤ ਦਾ ਵਰਣਨ ਗੁਰੂ ਗਰੰਥ ਸਾਹਿਬ ਵਿਚ ਵੀ ਆਇਆ ) , ਹੁਣ ਜਿਸ ਦਾ ਕੋਈ ਰੂਪ ਰੰਗ , ਰੇਖ ਭੇਖ ਹੀ ਕੋਈ ਨਹੀਂ ਓਸ ਨੇ ਕੀ ਦਾਰੂ ਪੀਣੀ ਹੈ ਤੇ ਦਾਰੂ ਪੀ ਕੇ ਰੋਲਾ ਪਾਉਣਾ ਹੈ???? ਇਕ ਤੁਕ ਨੂੰ ਫੜ ਕੇ ਅਨਰਥ ਕਰਨਾ ਕੋਈ ਓਖਾ ਨਹੀਂ ਹੁੰਦਾ......

ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕੇ ਏਹੋ ਜਹੇ ਲੋਕਾਂ ਤੋਂ ਬਚ ਕੇ ਰਹੋ, ਇਹ ਦਸਮ ਗਰੰਥ ਨਾਲੋਂ ਗੁਰੂ ਗ੍ਰੰਥ ਸਾਹਿਬ ਲਈ ਜਿਆਦਾ ਖਤਰਨਾਕ ਨੇ

Sunday 2 December 2012

DUSHT DAMAN

ਮਨ ਦੇ ਬਹੁਤ ਰੂਪ ਨੇ, ਜਿਸ ਤਰਹ ਦੀ ਤ੍ਰਿਸ਼ਨਾ ਭਾਰੁ ਹੁੰਦੀ ਹੈ ਓਸੇ ਤਰਹ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਵੇਂ ਕੇ ਕਾਮੀ ਬ੍ਰਿਤੀ ( ਤ੍ਰਿਸ਼ਨਾ ) ਭਾਰੂ ਹੋ ਗਈ ਤਾਂ ਇਸ ਨੂੰ ਹਾਥੀ ਆਦਿਕ ਵੀ ਕਹਿ ਦਿਤਾ , ਜਦੋਂ ਕ੍ਰੋਧ ਭਾਰੂ ਹੋ ਗਿਆ ਫਿਰ ਇਸ ਨੂੰ ਧੂਮਰ ਲੋਚਨ ਵੀ ਕਹਿ ਦਿਤਾ , ਜਦੋਂ ਹੰਕਾਰ ਭਾਰੂ ਹੋ ਗਿਆ ਇਹ ਮਹਿਖਾ ਸੁਰ ਬਣ ਗਿਆ ...ਕਈ ਵਾਰ ਇਕ ਤੋਂ ਜਿਆਦਾ ਬ੍ਰਿਤੀਆਂ ਜਾ ਤ੍ਰਿਸ਼ਨਾਵਾ ਭਾਰੂ ਹੋ ਜਾਂਦੀਆਂ ਨੇ ਜਿਵੇਂ ਆਦਮੀ ਕਾਮੀ , ਹੰਕਾਰੀ ਤੇ ਕ੍ਰੋਧੀ ਹੋ ਗਿਆ ਤਾਂ ਓਸ ਸਮੇ ਇਸ ਦੀ ਬਿਰਤੀ ਭਾਵ ਮਤ ਨੂੰ ਸ਼ੰਕਰ ਮਤ ਕਹਿ ਦਿਤਾ ਇਸੇ ਤਰਹ ਜਦੋਂ ਪੰਜੇ ਸਵਾਰ ਹੋ ਜਾਂਦੇ ਨੇ ਤਾਂ ਇਸ ਨੂੰ ਇੰਦਰ ਵੀ ਕਹਿ ਦਿਤਾ... ਹੁਣ ਦੁਸ਼ਟ ਦਮਨ ਓਹ ਮਨ ਹੈ ਜੋ ਦੁਸ਼ਟ ਮਤ ਭਾਵ ਤ੍ਰਿਸ਼ਨਾਵਾ ਅਧੀਨ ਮਤ ਦਾ ਦਮਨ ਭਾਵ ਖਾਤਮਾ ਕਰਕੇ ਪਰਮੇਸ੍ਵਰ ਦੀ ਬੰਦਗੀ ਵਿਚ ਲੀਨ ਹੈ... ਅਲੰਕਾਰ ਭਾਸ਼ਾ ਵਿਚ ਮਤ ਨੂੰ "ਗਾਉ" ਦੇ ਅਲੰਕਾਰ ਨਾਲ ਨਾਲ ਸੰਬੋਧਨ ਕੀਤਾ ਗਿਆ ਹੈ. ਕਿਓਂ ਕੇ ਗਾਉ ਇਸ ਤਰਹ ਦਾ ਜੀਵ ਹੈ ਜਿਸ ਦੇ ਹਥ ਓਸ ਦੀ ਨ੍ਥੇਲ ਹੁੰਦੀ ਹੈ ਓਸ ਦੇ ਪਿਛੇ ਹੀ ਲਗ ਤੁਰਦੀ ਹੈ... ਇਸ ਮਤ ਰੂਪ ਗਾਉ ਨੂੰ ਹਰ ਰੋਜ ਲਖਾਂ ਤ੍ਰਿਸ਼ਨਾਵਾ ਰੂਪ ਕਸਾਈ ਦੇ ਹਥੋਂ ਮਰਨਾ ਪੈਂਦਾ ਹੈ... ਮਨ ਓਨੀ ਦੇਰ ਤਕ ਅਭਿਨਾਸ਼ੀ ਰਾਜਾ ਨਹੀਂ ਬਣ ਸਕਦਾ ਜਿਨੀ ਦੇਰ ਤਕ ਇਹਨਾ ਕਸਾਈਆਂ ਨੂੰ ਮਾਰ ਨਹੀਂ ਲੈਂਦਾ....ਆਸ ਹੈ ਕਿ ਸਮਝ ਲਗ ਗਈ ਹੋਵੇਗੀ,,,ਹੁਣ ਇਹ ਦੁਸ਼ਟ ਦਮਨ ਭਾਵ ਓਹ ਮਨ ਹੋ ਤ੍ਰਿਸ਼ਨਾਵਾ ਤੋਂ ਮੁਕਤ ਹੈ ਹੇਮਕੁੰਟ ਜਿਸ ਨੂ ਗੁਰਬਾਣੀ ਵਿਚ ਹਿਵੈ ਘਰ , ਬੇਗਮਪੁਰਾ, ਅੰਮ੍ਰਿਤਸਰ , ਹਿਰਦਾ ਵੀ ਕਿਹਾ ਹੈ ਓਸ ਵਿਚ ਬੈਠ ਕੇ ਬੰਦਗੀ ਕਰਦਾ ਹੈ , ਤੇ ਸਪਤ ਸ੍ਰਿੰਗ ਓਸੇ ਦੀ ਹੀ ਨਿਸ਼ਾਨੀ ਹੈ.... ਵੇਦਾਂ ਤੇ ਪੁਰਾਣਾ ਦੀ ਭਾਸ਼ਾ ਵੀ ਅਲੰਕਾਰਕ ਭਾਸ਼ਾ ਹੈ.... ਪਰ ਹਿੰਦੂ ਨੂੰ ਅੰਨਾ ਇਸੇ ਲਈ ਕਿਹਾ ਗਿਆ ਕਿਓਂ ਕੇ ਓਸ ਨੇ ਇਹ ਭਾਸ਼ਾ ਵਿਚਾਰਨ ਦੀ ਜਗਾਹ ਹੋਰ ਦਾ ਹੋਰ ਹੀ ਬਣਾ ਦਿਤਾ। ਓਹੀ ਕੰਮ ਅੱਜ ਕਲ ਸਿਖ ਵੀ ਕਰ ਰਹੇ ਨੇ....
ਡਾ ਕਵਲਜੀਤ ਸਿੰਘ
ਇਹ ਕਬਿਤ "ਗੁਰਮਤ" ਰੂਪ ਦੇਵੀ ( ਮਤੀ ਦੇਵੀ ਦੇ ਵਰ ਜੇਸਟ ( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ )) ਦੀ ਮਹਿਮਾ ਬਿਆਨ ਕਰਦਾ ਹੈ : 

ਕਬਿਤੁ ॥

ਸੰਕਟ ਹਰਨ ਸਭ ਸਿੱਧਕੀ ਕਰਨ ਚੰਡ ਤਾਰਨ ਤਰਨ ਸ਼ਰਨ ਲੋਚਨ ਬਿਸਾਲ ਹੈ ॥
ਭਾਵ- "ਗੁਰਮਤ" ਦੀ ਦ੍ਰਿਸ਼ਟੀ(ਲੋਚਨ ) ਬਹੁਤ ਵਿਸ਼ਾਲ ਹੈ( ਆਦਮੀ ਦੀ ਦ੍ਰਿਸ਼ਟੀ, ਸੋਚ ਬਹੁਤ ਛੋਟੀ ਹੈ ਇਸ ਮੁਕਾਬਲੇ), ਇਸ ਗੁਰਮਤ ਦੀ ਸ਼ਰਨ ਵਿਚ ਆ ਕੇ ਸਬ ਚਿੰਤਾਵਾ (ਸੰਕਟ) ਖਤਮ ਹੋ ਜਾਂਦੇ ਨੇ, ਤੇ ਹਰ ਤਰਹ ਦਾ ਉਪਦੇਸ਼, ਗਿਆਨ ਪ੍ਰਾਪਤ ਹੁੰਦਾ ਹੈ, ਇਹ ਮਨ ਨੂੰ ਚੰਡ ਕੇ ਭਵ ਸਾਗਰ ਤੋਂ ਪਾਰ ਕਰਵਾ ਦਿੰਦੀ ਹੈ 

ਆਦਿ ਜਾਕੈ ਆਹਮ ਹੈ ਅੰਤ ਕੋ ਨ ਪਾਰਾਵਾਰ ਸ਼ਰਨ ਉਬਾਰਨ ਕਰਨ ਪ੍ਰਤਿਪਾਲ ਹੈ ॥
ਭਾਵ - ਇਹ ਗੁਰਮਤ ਧੁਰ ਤੋਂ ਹੀ ਸੁਭਾਏਮਾਨ ਹੈ ( ਇਸੇ ਲਈ ਇਸ ਨੂੰ "ਧੁਰ ਕੀ ਬਾਨੀ" ਵੀ ਕਿਹਾ ਹੈ, ਜੋ ਸਬ ਸਗਲੀ ਚਿੰਤ ਮਿਟਾ ਦਿੰਦੀ ਹੈ ). ਇਸ ਦਾ ਕੋਈ ਵੀ ਅੰਤ ਨਹੀਂ ਪਾ ਸਕਿਆ, ਜੋ ਇਸ ਗੁਰਮਤ ਦੀ ਸ਼ਰਨ ਵਿਚ ਆ ਜਾਂਦਾ ਹੈ , ਓਸ ਦੀ ਇਹ ਖੁਦ ਪਾਲਣਾ ਕਰਦੀ ਹੈ 

ਅਸੁਰ ਸੰਘਾਰਨ ਅਨਿਕ ਭੁਖ ਜਾਰਨ ਸੋ ਪਤਿਤ ਉਧਾਰਨ ਛਡਾਏ ਜਮਜਾਲ ਹੈ॥
ਭਾਵ- ਇਹ ਗੁਰਮਤ ਹੀ ਹੈ ਜੋ ਕਾਮ ਕ੍ਰੋਧ ਲੋਭ ਮੋਹ ਰੂਪ ਰਾਖਸ਼ਾਂ ਦਾ ਸੰਘਾਰ ਕਰਦੀ ਹੈ , ਤ੍ਰਿਸ਼ਨਾਵਾ ਰੂਪ ਭੁਖਾਂ ਨੂੰ ਖਤਮ ਕਰ ਦਿੰਦੀ ਹੈ, ਜੋ ਮਨ ਪਤਿਤ ਭਾਵ ਆਪਣੀ ਪ੍ਰਤੀਤ ਗੁਆ ਚੁਕਾ ਹੈ, ਓਸ ਦਾ ਉਧਾਰ ਕਰ ਕੇ ਜਮਾ ਦੇ ਧਕੇ ਤੋਂ ਬਚਾਉਂਦੀ ਹੈ

ਦੇਵੀ ਬਰ ਲਾਇਕ ਸਬੁੱਧਿਹੂ ਕੀ ਦਾਇਕ ਸੁ ਦੇਹ ਬਰ ਪਾਇਕ ਬਨਾਵੈ ਗ੍ਰੰਥ ਹਾਲ ਹੈ ॥੭॥
ਭਾਵ - ਏਹੋ ਗੁਰਮਤ ਰੂਪ ਮਤੀ ਦੇਵੀ ਚੰਗੀ ਬੁਧ ( ਸੁਬੁਧ ) ਬਖਸ਼ਿਸ਼ ਕਰਦੀ ਹੈ, ਤੇ ਏਹੋ ਹੀ ਚੰਗੀ ਬੁਧ ਦੇ ਵਰਦਾਨ ਸਦਕਾ ਗ੍ਰੰਥ ਲਿਖਿਆ ਗਿਆ ਹੈ