Tuesday 5 March 2013

ਕੀ ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ ???

ਕੀ ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ ???
 ਉਤਰ - ਇਸ ਦਾ ਉੱਤਰ ਸ੍ਰੀ ਦਸਮ ਗ੍ਰੰਥ ਵਿਚੋਂ ਹੀ ਲੈਂਦੇ  ਹਾਂ :
 ਭੇਖੀ ਜੋਗਨ ਭੇਖ ਦਿਖਾਏ ॥ ਨਾਹਨ ਜਟਾ ਬਿਭੂਤ ਨਖਨ ਮੈ ਨਾਹਿਨ ਬਸਤ੍ਰ ਰੰਗਾਏ ॥
ਜੌ ਬਨ ਬਸੈ ਜੋਗ ਕਹੁ ਪੱਈਐ ਪੰਛੀ ਸਦਾ ਬਸਤ ਬਨ ॥ ਕੁੰਚਰ ਸਦਾ ਧੂਰ ਸਿਰ ਮੇਲਤ ਦੇਖਹੁ ਸਮਝ ਤੁਮਹੀ ਮਨ ॥
ਦਾਦਰ ਮੀਨ ਸਦਾ ਤੀਰਥ ਮੋ ਕਰਯੋ ਕਰਤ ਇਸ਼ਨਾਨਾ ॥ ਧਯਾਨ ਬਿੜਾਲ ਬਕੀ ਬਕ ਲਾਵਤ ਤਿਨ ਕਿਆ ਜੋਗੁ ਪਛਾਨਾ ॥
ਜੈਸੇ ਕਸ਼ਟ ਠਗਨ ਕਹ ਠਾਟਤ ਐਸੇ ਹਰਿ ਹਿਤ ਕੀਜੈ ॥ ਤਬਹੀ ਮਹਾਂ ਗਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ ॥੨੪॥੯੮॥
ਭਾਵ - ਪਖੰਡੀ ਜੋਗੀ ਭੇਖ ਦਿਖਾ ਕੇ, ਜਟਾਵਾਂ ਵਧਾ ਕੇ ਸਵਾਹ ਸਰੀਰ ਤੇ ਮਲ ਕੇ, ਲੰਬੇ ਨੋਹ ਵਧਾ ਕੇ ਭਗਵੇ ਕਪੜੇ ਪਾ ਕੇ ਭੇਖ ਕਰਦੇ ਨੇ... ਜੇ ਜੰਗਲ ਵਿਚ ਰਹਿ ਕੇ ਹੀ ਜੋਗ ਪਾਇਆ ਜਾਂਦਾ ਤਾਂ ਪੰਛੀ ਜੰਗਲ ਵਿਚ ਰਹਿੰਦੇ ਨੇ, ਹਾਥੀ ਹਮੇਸ਼ਾਂ ਮਿੱਟੀ ਵਿਚ ਹੀ ਬੈਠਾ ਰਹਿੰਦਾ ਹੈ... ਸਿਆਣਾ ਬੰਦਾ ਇਸ ਚੀਜ ਨੂੰ ਦੇਖ ਕੇ ਹੀ ਸਮ੍ਹਜ ਜਾਂਦਾ ਕੇ ਇਹ ਸਾਰਾ ਪਖੰਡ ਹੈ .....ਡੱਡ ਤੇ ਮਛੀਆਂ ਹਮੇਸ਼ਾਂ ਪਾਣੀ ਵਿਚ ਰਹਿੰਦੇ ਨੇ ਸੋ ਫਿਰ ਜੇ ਤੀਰਥ ਨਾਤਿਆਂ ਹੀ ਕੁਛ ਮਿਲਦਾ ਤਾਂ ਫਿਰ ਇਹਨਾ ਨੂੰ ਮਿਲ ਜਾਣਾ ਸੀ !!!! ਬਗਲਾ ਧਿਆਨ ਲਾ ਕੇ ਬੈਠਾ ਰਹਿੰਦਾ... ਸੋ ਜੇ ਧਿਆਨ ਲਾਈਆਂ ਜੋਗ ਹੁੰਦਾ ਤਾਂ ਫਿਰ ਇਹ ਵੀ ਜੋਗੀ ਬਣ ਜਾਂਦਾ.... ਤੂੰ ਸਰੀਰ ਤੇ ਕਸ਼ਟ ਸਹਿ ਕੇ ਲੋਕਾਂ ਨੂੰ ਠਗਦਾ ਫਿਰਦਾ ਹੈ ... ਜੇ ਇੰਨਾ ਜੋਰ ਪਰਮੇਸ੍ਵਰ ਦੀ ਬੰਦਗੀ ਵਿਚ ਲਾਇਆ ਹੁੰਦਾ ਤਾਂ ਪਰਮ ਪੁਰਖ ਪਰਮੇਸ੍ਵਰ ਦੇ ਗਿਆਨ ਦੀ ਪ੍ਰਾਪਤੀ ਕਰ ਕੇ ਪਰਮ ਰਸ ਪੀ ਲੈਂਦਾ

ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ॥ ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰ ਕ ਦੇਖੈ ॥ ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ ॥੪ ( ਸ੍ਰੀ ਦਸਮ ਗ੍ਰੰਥ ) 

ਤੀਰਥ ਨਹਾ ਕੇ ਦੇਖ ਲਿਆ ਲੋਕਾਂ ਨੇ,,, ਦਾਨ ਪੁਨ ਕਰ ਲਿਆ ਤੂੰ, ਸੰਜਮ , ਨੇਮ ਅਨੇਕਾਂ ਕਿਸਮ ਦੇ ਕਰ ਕੇ ਦੇਖ ਲਏ .... ਬੇਦ , ਪੁਰਾਨ , ਬਾਈਬਲ , ਕੁਰਾਨ ਆਦਿਕ ਜਿਨੀਆਂ ਵੀ ਜਮੀਨ ਅਸਮਾਨ ਦੀਆਂ ਕਿਤਾਬਾਂ ਸਭ ਦੇਖ ਲਈਆਂ ਤੂੰ... ਹਵਾ ਦਾ ਆਹਾਰ ਕਰ ਲਿਆ, ਜਤੀ ਸਤੀ ਆਦਿਕ ਕ੍ਰਮ ਹਜਾਰਾਂ ਬਾਰ ਬਿਚਾਰ ਕੇ ਦੇਖ ਲਏ... ਪਰ ਪਰਮੇਸ੍ਵਰ ਦੀ ਬੰਦਗੀ ਬਿਨਾ ਇਹ ਸਾਰੀਆਂ ਚੀਜਾਂ ਇਕ ਕੋਡੀ ਦੀਆਂ ਵੀ ਨਹੀਂ 

ਕਹੂੰ ਨਿਵਲੀ ਕਰਮ ਕਰੰਤ ॥ ਕਹੂੰ ਪਉਨ ਅਹਾਰ ਦੁਰੰਤ ॥
ਕਹੂੰ ਤੀਰਥ ਦਾਨ ਅਪਾਰ ॥ ਕਹੂੰ ਜੱਗ ਕਰਮ ਉਦਾਰ ॥੧੩॥੪੩॥
ਕਹੂੰ ਅਗਨ ਹੋਤ੍ਰ ਅਨੂਪ ॥ ਕਹੂੰ ਨਿਆਇ ਰਾਜ ਬਿਭੂਤ ॥
ਕਹੂੰ ਸਾਸਤ੍ਰ ਸਿੰਮ੍ਰਿਤਿ ਰੀਤ ॥ ਕਹੂੰ ਬੇਦ ਸਿਉ ਬਿਪ੍ਰੀਤ ॥੧੪॥੪੪॥
ਕਈ ਦੇਸ ਦੇਸ ਫਿਰੰਤ ॥ ਕਈ ਏਕ ਠੌਰ ਇਸਥੰਤ ॥
ਕਹੂੰ ਕਰਤ ਜਲ ਮਹਿ ਜਾਪ ॥ ਕਹੂੰ ਸਹਤ ਤਨ ਪਰ ਤਾਪ ॥੧੫॥੪੫॥
ਕਹੂੰ ਬਾਸ ਬਨਹਿ ਕਰੰਤ ॥ ਕਹੂੰ ਤਾਪ ਤਨਹਿ ਸਹੰਤ ॥
ਕਹੂੰ ਗ੍ਰਿਹਸਤ ਧਰਮ ਅਪਾਰ ॥ ਕਹੂੰ ਰਾਜ ਰੀਤ ਉਦਾਰ ॥੧੬॥੪੬॥
ਕਹੂੰ ਰੋਗ ਰਹਤ ਅਭਰਮ ॥ ਕਹੂੰ ਕਰਮ ਕਰਤ ਅਕਰਮ ॥
ਕਹੂੰ ਸੇਖ ਬ੍ਰਹਮ ਸਰੂਪ ॥ ਕਹੂੰ ਨੀਤ ਰਾਜ ਅਨੂਪ ॥੧੭॥੪੭॥
ਕਹੂੰ ਰੋਗ ਸੋਗ ਬਿਹੀਨ ॥ ਕਹੂੰ ਏਕ ਭਗਤ ਅਧੀਨ ॥
ਕਹੂੰ ਰੰਕ ਰਾਜ ਕੁਮਾਰ ॥ ਕਹੂੰ ਬੇਦ ਬਿਆਸ ਅਵਤਾਰ ॥੧੮॥੪੮॥
ਕਈ ਬ੍ਰਹਮ ਬੇਦ ਰਟੰਤ ॥ ਕਈ ਸੇਖ ਨਾਮ ਉਚਰੰਤ ॥
ਬੈਰਾਗ ਕਹੂੰ ਸੰਨਿਆਸ ॥ ਕਹੂੰ ਫਿਰਤ ਰੂਪ ਉਦਾਸ ॥੧੯॥੪੯॥
ਸਭ ਕਰਮ ਫੋਕਟ ਜਾਨ ॥ ਸਭ ਧਰਮ ਨਿਹਫਲ ਮਾਨ ॥
ਬਿਨ ਏਕ ਨਾਮ ਅਧਾਰ ॥ ਸਭ ਕਰਮ ਭਰਮ ਬਿਚਾਰ ॥੨੦॥੫੦॥

ਭਾਵ - ਸਮੇਤ ਤੀਰਥ ਅਸਥਾਨ ਦੇ ਇਸ਼ਨਾਨ ਕਰਨ ਦੇ ਉੱਪਰ ਜੀਨੇ ਵੀ ਕਰਮ  ਦਿਤੇ ਹੋਏ ਨੇ , ਇਹਨਾ ਸਾਰੀਆਂ ਨੂੰ " ਫੋਕਟ ਕਰਮ " ਜਾਨੋ... ਇਹਨਾ ਦਾ ਕਦੀਂ ਕੋਈ ਫਲ ਨਹੀਂ ਮਿਲਣਾ... ਇਕ ਪਰਮੇਸ੍ਵਰ ਦੇ ਨਾਮ ਦੇ ਅਧਾਰ ਬਿਨਾ ਜੀਨੇ ਵੀ ਇਹ ਪਖੰਡ ਕਰਮ ਨੇ ਇਹ ਭਰਮ ਜਾਲ ਹਨ  

ਕਹੂੰ ਬੇਦ ਰੀਤਿ ਜਗ ਆਦਿ ਕਰਮ ॥ ਕਹੂੰ ਅਗਨਿਹੋਤ੍ਰ ਕਹੂੰ ਤੀਰਥ ਧਰਮ ॥੧੨॥੧੩੨॥
ਕਈ ਦੇਸਿ ਦੇਸਿ ਭਾਖਾ ਰਟੰਤ ॥ ਕਈ ਦੇਸਿ ਦੇਸਿ ਬਿਦਿਆ ਪੜ੍ਹੰਤ ॥
ਕਈ ਕਰਤ ਭਾਤਿ ਭਾਤਨ ਬਿਚਾਰ ॥ ਨਹੀ ਨੇਕੁ ਤਾਸੁ ਪਾਯਤ ਨ ਪਾਰ ॥੧੩॥੧੩੩॥

ਭਾਵ - ਬਹੁਤ ਲੋਕ ਬੇਦ ਪੜੀ ਜਾਂਦੇ ਨੇ, ਜਗ ਕਰੀ ਜਾਂਦੇ ਨੇ , ਅਗਨੀ ਪੂਜਾ ਕਰਦੇ ਨੇ , ਤੀਰਥਾਂ ਤੇ ਜਾਂਦੇ ਨੇ, ਵਖ ਵਖ ਬੋਲੀਆਂ ਰਟੀ ਜਾਂਦੇ ਨੇ, ਵਿਦਿਆ ਪੜੀ ਜਾਂਦੇ ਨੇ... ਕਈ ਅਨੇਕਾਂ ਵਿਚਾਰ ਕਰੀ ਜਾਂਦੇ ਨੇ ... ਪਰ ਪਰਮੇਸ੍ਵਰ ਇਹ ਤੇਰਾ ਪਰ ਨਹੀਂ ਪਾ ਸਕਦੇ 

ਕਈ ਤੀਰਥ ਤੀਰਥ ਭਰਮਤ ਸੁ ਭਰਮ ॥ ਕਈ ਅਗਨਿਹੋਤ੍ਰ ਕਈ ਦੇਵ ਕਰਮ ॥
ਕਈ ਕਰਤ ਬੀਰ ਬਿਦਿਆ ਬਿਚਾਰ ॥ ਨਹੀਂ ਤਦਪਿ ਤਾਸੁ ਪਾਯਤ ਨ ਪਾਰ ॥੧੪॥੧੩੪॥

ਭਾਵ - ਕਈ ਤੀਰਥਾਂ ਤੇ ਭਟਕਦੇ ਰਹਿੰਦੇ ਨੇ, ਕਈ ਅੱਗ ਦੀ ਪੂਜਾ ਕਰਦੇ ਰਹਿੰਦੇ ਨੇ, ਕਈ ਦੇਵਤੇ ਪੂਜੀ ਜਾਂਦੇ ਨੇ, ਕਈ ਭਾਂਤ ਭਾਂਤ ਦੀ ਵਿਦਿਆ ਵਿਚਾਰੀ ਜਾਂਦੇ ਨੇ... ਪਰ ਹੇ ਪਰਮੇਸ੍ਵਰ ਤੇਰਾ ਪਰ ਕੋਈ ਵੀ ਨਹੀਂ ਪਾ ਸਕਦਾ 

 ਤੀਰਥ ਜਾਤ੍ਰ ਨ ਦੇਵ ਪੂਜਾ ਗੋਰ ਕੋ ਨ ਅਧੀਨ ॥
ਭਾਵ ਪਰਮੇਸ੍ਵਰ ਤੀਰਥ ਜਾਨ ਨਾਲ ਨਹੀਂ ਮਿਲਦਾ , ਦੇਵਤੇ ਪੂਜਨ ਨਾਲ ਨਹੀਂ ਮਿਲਦਾ , ਕਬਰਾਂ ਤੇ ਜਾ ਕੇ ਪਰਮੇਸ੍ਵਰ ਪ੍ਰਾਪਤੀ ਨਹੀਂ ਹੁੰਦੀ 

ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ ॥ ਦੇਸ ਫਿਰਿਓ ਕਰ ਭੇਸ ਤਪੋ ਧਨ ਕੇਸ ਧਰੇ ਨ ਮਿਲੇ ਹਰਿ ਪਿਆਰੇ ॥ ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ॥ ਦੀਨ ਦਇਆਲ ਅਕਾਲ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ ॥੧੦॥ ( ਸ੍ਰੀ ਦਸਮ ਗ੍ਰੰਥ ) 

ਤੂੰ ਤੀਰਥਾਂ ਤੇ ਜਾ ਕੇ ਦੇਖ ਲਿਆ, ਮਹਾ ਦਾਨ ਦੇ ਕੇ ਦੇਖ ਲਿਆ , ਵਰਤ ਰਖ ਕੇ ਦੇਖ ਲਏ ... ਭੇਸ ਧਾਰਨ ਕਰ ਲਏ , ਜਟਾਵਾਂ ਵਧਾ ਕੇ ਬੈਠ ਗਿਆ ਪਰ ਪਰਮੇਸ੍ਵਰ ਨਹੀਂ ਮਿਲਿਆ... ਅਨੇਕਾਂ ਆਸਨ ਲਗਾ ਲੈ, ਨਿਆਸ ਕਰ ਲੈ ...ਪਰ ਦੀਨ  ਦਿਆਲ ਦੀ ਦੀ ਬੰਦਗੀ ਕੀਤੇ ਬਿਨਾ ਸਭ ਸੰਸਾਰ ਵਿਚ ਜੀਵਨ ਨੂੰ ਕਾਲ ਹਥੋ ਗਵਾ ਬੈਠੇ  

ਅਨੰਤ ਤੀਰਥ ਬਾਸਨੰ ॥ ਨ ਏਕ ਨਾਮ ਕੇ ਸਮੰ ॥੧੧॥੮੯॥ 
ਭਾਵ ਅਨੇਕਾਂ ਤੀਰਥਾਂ ਤੇ ਇਸ਼ਨਾਨ ਕਰ ਲੈ , ਪਰ ਇਕ ਨਾਮ ਦੇ ਤੁਲ ਹੋਰ ਕੁਛ ਨਹੀਂ ( ਸ੍ਰੀ ਦਸਮ ਗ੍ਰੰਥ ) 

 ਬ੍ਰਤਾਦਿ ਦਾਨ ਸੰਜਮਾਦਿ ਤੀਰਥ ਦੇਵ ਕਰਮਣੰ ॥ ਹੈ ਆਦਿ ਕੁੰਜ ਮੇਦ ਰਾਜਸੂ ਬਿਨਾ ਨ ਭਰਮਣੰ ॥ ਨਿਵਲ ਆਦਿ ਕਰਮ ਭੇਖ ਅਨੇਕ ਭੇਖ ਮਾਨੀਐ ॥ ਅਦੇਖ ਭੇਖ ਕੇ ਬਿਨਾ ਸੁ ਕਰਮ ਭਰਮ ਜਾਨੀਐ ॥੩॥੧੦੬॥

ਭਾਵ ਤੀਰਥ ਜਾਣਾ ਵਰਤ ਰਖਣਾ , ਦੇਵਤੇ ਪੂਜਨੇ , ਨਿਵਲ ਕ੍ਰਮ ਕਰਨੇ ਸਭ ਭੇਖ ਹੈ 

ਅਨੰਤ ਤੀਰਥ ਆਦਿ ਆਸਨਾਦਿ ਨਾਰਦ ਆਸਨੰ ॥
ਬੈਰਾਗ ਅਉ ਸੰਨਿਆਸ ਅਉ ਅਨਾਦਿ ਜੋਗ ਪ੍ਰਾਸਨੰ ॥
ਅਨਾਦਿ ਤੀਰਥ ਸੰਜਮਾਦਿ ਬਰਤ ਨੇਮ ਪੇਖੀਐ ॥
ਅਨਾਦਿ ਅਗਾਧਿ ਕੇ ਬਿਨਾ ਸਮਸਤ ਭਰਮ ਲੇਖੀਐ ॥੫॥੧੦੮॥

ਭਾਵ - ਅਨੇਕਾਂ ਤੀਰਥਾਂ ਤੇ ਜਾ ਆ, ਅਨੇਕਾਂ ਆਸਨ ਰਖ ਲੈ , ਬੈਰਾਗੀ ਬਣ ਜਾ ... ਪਰ ਪਰਮੇਸ੍ਵਰ ਬੰਦਗੀ ਤੋਂ ਬਿਨਾ ਸਭ ਭਰਮ ਹੈ 

 ਬਿਨ ਏਕ ਨਾਹਿਨ ਸ਼ਾਂਤਿ ॥ ਸਭ ਤੀਰਥ ਕਿਯੁੰ ਨ ਅਨ੍ਹਾਤ ॥ ਜਬ ਸੇਵਿ ਹੋਇ ਕਿ ਨਾਮ ॥ ਤਬ ਹੋਇ ਪੂਰਣ ਕਾਮ ॥੪੭੮॥ 

ਭਾਵ ਇਕ ਪਰਮੇਸ੍ਵਰ ਬਿਨਾ ਸ਼ਾਂਤੀ ਨਹੀਂ ਮਿਲਣੀ , ਭਾਵੇ ਸਾਰੇ ਹੀ ਤੀਰਥ ਨਹਾ ਕੇ ਕਿਓਂ ਨਾ ਦੇਖ ਲੈ... ਜਦੋਂ ਪਰਮੇਸ੍ਵ ਦਾ ਨਾਮ ਜ੍ਪੇੰਗਾ ਤਾਂ ਹੀ ਕੰਮ ਪੂਰੇ ਹੋਣੇ ਨੇ !!! ( ਸ੍ਰੀ ਦਸਮ ਗ੍ਰੰਥ ) 

ਇਤਿਹਾਸ ਗਵਾਹ ਕੇ ਗੁਰੂ ਸਾਹਿਬਾ ਵਲੋਂ ਪ੍ਰਚਾਰ ਫੇਰੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ.. ਜਿਸ ਤਰਹ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ , ਓਸੇ ਤਰਹ ਗੁਰੂ ਤੇਗ ਬਹਾਦੁਰ ਸਾਹਿਬ ਨੇ ਪੂਰਬ ਵਾਲੇ ਪਾਸੇ ਪ੍ਰਚਾਰ ਡੋਰ ਕੀਤਾ....ਪਹਿਲਾਂ ਪ੍ਰਚਾਰ ਵਾਸਤੇ ਕੋਈ ਪੈੰਫ਼ਲਿਟ ਨਹੀਂ ਸੀ ਵੰਡੇ ਜਾਂਦੇ... ਪ੍ਰਚਾਰ ਫੇਰੀ ਦੇ ਤਰੀਕੇ ਹੋਰ ਸਨ.... ਹਿੰਦੁਆਂ ਦੇ ਤੀਰਥ ਸਥਾਨ ਤੇ ਮੇਲੇ ਲਗਦੇ ਹੁੰਦੇ ਸਨ ਤੇ ਏਹੋ ਜਹੀਆਂ ਜਗਹ ਤੇ ਇਕਠ ਆਮ ਹੋਣ ਕਰਕੇ ਪ੍ਰਚਾਰ ਵਾਸਤੇ ਚੁਣ ਲਿਆ ਜਾਂਦਾ ਸੀ.. ਜਿਸ ਤਰਹ ਗੁਰੂ ਨਾਨਕ ਦੇਵ ਜੀ ਹਰਦਵਾਰ ਕੁੰਭ ਦੇ ਮੇਲੇ ਤੇ ਗਏ , ਜਗਣ ਨਾਥ ਪੂਰੀ ਗਏ ਆਦਿਕ ... ਗੁਰੂ ਨਾਨਕ ਦੇਵ ਜੀ ਸਾਹਿਬ ਨੇ ਹਰਿਦ੍ਵਾਰ ਇਸ਼ਨਾਨ ਕੀਤਾ .... ਪਰ ਪਾਣੀ ਉਲਟ ਪਾਸੇ ਸੁਟਿਆ.... ਪਹਿਲਾਂ ਕੋਈ ਨਹਾਉਣ ਵਾਸਤੇ ਟੂਟੀਆਂ ਤਾਂ ਲੱਗੀਆਂ ਨਹੀਂ ਸੀ ਹੁੰਦੀਆ... ਜੇ ਨਹਾਉਣਾ ਹੁੰਦਾ ਤਾਂ ਦਰਿਆਵਾਂ ਤੇ ਹੀ ਨਹਾਇਆ ਜਾਂਦਾ ਸੀ ... ਹੁਣ ਜੇ ਬੰਦਾ ਦਰਿਆ ਵਿਚ ਇਹ ਸੋਚ ਕੇ ਇਸ਼ਨਾਨ ਕਰੇ ਕੇ ਮੇਰੇ ਇਥੇ ਨਹਾਉਣ ਨਾਲ ਪਾਪ ਕੱਟੇ ਜਾਣਗੇ ਤਾਂ ਓਹ ਗਲਤ ਹੈ , ਪਰ ਜੇ ਸਰੀਰਕ ਦੀ ਸਫਾਈ ਵਾਸਤੇ  ਇਸ਼ਨਾਨ ਕਰ ਲਿਆ ਤਾਂ ਕੀ ਗਲਤ ਹੋ ਗਿਆ??? ਗੁਰ ਤੇਗ ਬਹਾਦੁਰ ਸਾਹਿਬ ਪੂਰਬ ਵੱਲ ਜਦੋਂ ਪ੍ਰਚਾਰ ਲਈ ਗਏ ਨੇ ਤਾਂ ਇਤਿਹਾਸ ਗਵਾਹ ਹੈ ਕੇ ਗੁਰੂ ਸਾਹਿਬ ਪਰਾਗ ਵਿਚ ਪ੍ਰਚਾਰ ਫੇਰੀ ਸਮੇ ਰੁਕੇ ਤੇ ਪ੍ਰਚਾਰ ਕੀਤਾ... ਹੁਣ ਗੁਰੂ ਦਾਨ ਪੁਨ ਕੀ ਕਰਦਾ ਹੈ... ਗੁਰੂ ਨਾਮ ਦਾਨ ਕਰਦਾ ਹੈ .... ਗੁਰਮਤ ਦਾਨ ਕਰਦਾ ਹੈ ... ਤੇ ਲੋੜ ਵੰਦ  ਨੂੰ ਮਾਇਆ ਵੀ ਦੇ ਦਿੰਦਾ , ਲੰਗਰ ਵੀ ਛਕਾ ਦਿੰਦਾ ਹੈ.... ਇਹ ਕੰਮ ਨਾ ਤਾਂ ਗੁਰਮਤ ਦੇ ਵਿਰੁਧ ਹੈ ਤੇ ਨਾ ਹੀ ਕਿਸੇ ਤਰਹ ਗਲਤ...... ਗੁਰੂ ਰਾਮ ਦਾਸ  ਪਾਤਸ਼ਾਹ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿਚ :

ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥
ਮਾਰਗਿ ਪੰਥਿ ਚਲੇ; ਗੁਰ ਸਤਿਗੁਰ ਸੰਗਿ ਸਿਖਾ ॥੨॥

ਇਸੇ ਸ਼ਬਦ ਵਿਚ ਇਹ ਪੰਕਤੀਆਂ ਵੀ ਆਉਂਦੀਆਂ ਨੇ :
ਹਰਿ ਆਪਿ ਕਰਤੈ, ਪੁਰਬੁ ਕੀਆ; ਸਤਿਗੁਰੂ, ਕੁਲਖੇਤਿ ਨਾਵਣਿ ਗਇਆ ॥
ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ ਦਰਸੁ ਭਇਆ ॥੧॥
ਹੁਣ ਕੀ ਦਸਮ ਵਿਰੋਧੀ ਇਸ ਦਾ ਅਰਥ ਇਹ ਕਰਨ ਗੇ ਕੇ ਪਰਮੇਸ੍ਵਰ ਨੇ ਖੁਦ ਦਯਾ ਕੀਤੀ , ਇਸੇ ਵਾਸਤੇ ਗੁਰੂ ਸਾਹਿਬ( ਸਤਿਗੁਰੁ) ਕੁਲਖੇਤ ਵਿਚ ਨਹਾਉਣ ਗਏ ? ਜਦੋਂ ਗੁਰੂ ਸਾਹਿਬ ਤੀਰਥ ਵਿਚ ਜਾ ਕੇ ਨਹਾਏ ਤਾਂ ਓਹਨਾ ਨੂੰ ਦਰਸ਼ਨ ਹੋਏ? ਯਾਦ ਰਹੇ ਕੁਲਖੇਤ ਕਰੂਕਸ਼ੇਤਰ ਨੂੰ ਕਿਹਾ ਜਾਂਦਾ ਹੈ ਤੇ ਇਹ ਹਿੰਦੁਆ ਦਾ ਤੀਰਥ ਅਸਥਾਨ ਹੈ... ਹੁਣ ਇਸੇ ਸ਼ਬਦ ਵਿਚ ਗੁਰੂ ਰਾਮ ਦਾਸ ਜੀ ਪਾਤਸ਼ਾਹ ਦਸਦੇ ਹਨ ਕੇ ਸਤਗੁਰੁ ਨੇ ਤੀਰਥ ਇਸ਼ਨਾਨ ਕਰਨ ਤੋਂ ਬਾਅਦ ਕੀ ਪੁਨ ਦਾਨ ਕੀਤਾ? ਪੜੋ :
ਕੀਰਤਨੁ ਪੁਰਾਣ ਨਿਤ ਪੁੰਨ ਹੋਵਹਿ; ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥
ਮਿਲਿ ਆਏ, ਨਗਰ ਮਹਾ ਜਨਾ; ਗੁਰ ਸਤਿਗੁਰ ਓਟ ਗਹੀ ॥੬॥੪॥੧੦॥
ਇਕ ਹੋਰ ਨੋਟ ਕਰਨ ਵਾਲੀ ਗੱਲ ਹੈ ਕੇ ਇਥੇ ਲਿਖਿਆ ਹੈ ਕੇ ਕੀਰਤਨ "ਪੁਰਾਣ " ਨਿਤ ਪੁੰਨ ਹੋਵੇ... ਹੋਰ ਮੇਰੇ ਦਸਮ ਵਿਰੋਧੀ ਵੀਰ ਇਹ ਨਾ ਕਹਿ ਦੇਣ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਮਨਣਾ !!!!!
ਆਓ ਹੁਣ ਬਚਿਤਰ ਨਾਟਕ ਦੀ ਓਸ ਪੰਕਤਿ ਵੱਲ ਚਲਦੇ ਹਾਂ :

ਮੁਰ ਪਿਤ ਪੂਰਬਿ ਕਿਯਸਿ ਪਯਾਨਾ ॥
ਭਾਂਤਿ ਭਾਂਤਿ ਕੇ ਤੀਰਥਿ ਨ੍ਹਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥
ਪੁੰਨ ਦਾਨ ਦਿਨ ਕਰਤ ਬਿਤਏ ॥੧॥
ਤਹੀ ਪ੍ਰਕਾਸ ਹਮਾਰਾ ਭਯੋ ॥
ਪਟਨਾ ਸਹਰ ਬਿਖੈ ਭਵ ਲਯੋ ॥
ਮਦ੍ਰ ਦੇਸ ਹਮ ਕੋ ਲੇ ਆਏ ॥
ਭਾਂਤਿ ਭਾਂਤਿ ਦਾਈਅਨ ਦੁਲਰਾਏ ॥੨॥
ਬਚਿਤ੍ਰ ਨਾਟਕ ਅ. ੭ - ੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਵ ਮੇਰੇ ਪਿਤਾ ਨੇ ਪੂਰਬ ਵੱਲ ਪਿਆਨ ਕੀਤਾ, ਤੇ ਭਾਂਤ ਭਾਂਤ ਦੇ ਹਿੰਦੁਆਂ ਦੇ ਤੀਰਥਾਂ ਤੇ ਗਏ ਨੇ... ਇਕ ਆਮ ਬੋਲੀ ਵਿਚ ਵਿਚ ਇਸ ਨੂੰ ਤੀਰਥ ਨਹਾਉਣ ਵੀ ਕਹਿ ਦਿਤਾ ਜਿਸ ਤਰਹ ਉੱਪਰ ਦਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵਿਚ ਵੀ ਲਿਖਿਆ ਹੈ !!! ਬਾਕੀ ਜੋ ਦਸਮ ਗ੍ਰੰਥ ਦੇ ਲਿਖਾਰੀ ਦੇ ਤੀਰਥ ਨਹਾਉਣ ਪ੍ਰਤੀ ਵਿਚਾਰ ਨੇ ਓਹ ਖੁਲ ਕੇ ਉੱਪਰ ਦਿਤੇ ਜਾ ਚੁਕੇ ਨੇ ਦਸਮ ਗ੍ਰੰਥ ਵਿਚੋਂ ਪੰਕਤੀਆਂ ਲੈ ਕੇ .... ਹੁਣ ਜਿਸ ਤਰਹ ਗੁਰੂ ਗ੍ਰੰਥ ਸਾਹਿਬ ਦੇ ਉਪਰ ਦਿਤੇ ਸ਼ਬਦ ਵਿਚ ਲਿਖਿਆ ਹੈ ਕੇ ਸਤਗੁਰੁ ਨੇ ਤੀਰਥ ਤੇ ਜਾ ਕੇ ਕੀ ਪੁਨ ਦਾਨ ਕੀਤਾ , ਓਹੀ ਪੁਨ ਦਾਨ ਇਥੇ ਵੀ ਕੀਤਾ ..... ਹੁਣ ਕੀ ਕਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸ਼ਬਦ ਦਾ ਵੀ ਵਿਰੋਧ ਸ਼ੁਰੂ ਕਰ ਦੇਵੋਗੇ ? ਇਕ ਹੋਰ ਗੱਲ ਧਿਆਨ ਨਾਲ ਦੇਖੋ ... ਵਿਰੋਧੀ ਕਹਿੰਦੇ ਹਨ ਕੇ ਲਿਖਾਰੀ ਲਿਖ ਰਿਹਾ ਹੈ ਕੇ ਤੀਰਥਾਂ ਤੇ ਜਾ ਕੇ ਦਾਨ ਪੁਨ ਕੀਤਾ ਤਾਂ ਮੇਰਾ ਜਨਮ ਹੋਇਆ ... ਜੋ ਵਿਆਕਰਨ ਅਨੁਸਾਰ  ਗਲਤ ਹੈ ... ਇਥੇ ਸ਼ਬਦ ਹੈ "ਤਹੀ " ਭਾਵ "ਓਥੇ " , ਨਾ ਕੇ "ਤਾਂ ਹੀ" ਭਾਵ "ਇਸ ਕਰਕੇ"... ਵਿਚਾਰਵਾਨ ਵੀਰ ਨੋਟ ਕਰਨ " ਤਾਂ ਹੀ " ਪੰਜਾਬੀ ਦਾ ਲਫਜ ਹੈ ਪਰ ਉਪਰੋਕਤ ਪੰਕਤੀਆਂ ਬ੍ਰਿਜ ਭਾਸ਼ਾ ਦੀਆਂ ਨੇ .... ਸੋ ਸ਼ਬਦ ਦਾ ਪੂਰਾ ਭਾਵ ਹੈ ਕੇ ਕੇ ਪਿਤਾ ਜੀ ਪੂਰਬ ਵੱਲ ਪ੍ਰਚਾਰ ਫੇਰੀ ਦੋਰਾਨ ਗਏ ਜਿਥੇ ਵਖ ਵਖ ਤੀਰਥਾਂ ਤੇ ਜਿਥੇ ਲੋਕ ਇਕਤਰ ਹੁੰਦੇ ਸਨ , ਓਥੇ ਸ਼ਬਦ ਦੀ ਇਸ਼ਨਾਨ ਕੀਤਾ  ( ਹਰਿ ਆਪਿ ਕਰਤੈ, ਪੁਰਬੁ ਕੀਆ; ਸਤਿਗੁਰੂ, ਕੁਲਖੇਤਿ ਨਾਵਣਿ ਗਇਆ ॥ ਸ੍ਰੀ ਗੁਰੂ ਗ੍ਰੰਥ ਸਾਹਿਬ ), ਤ੍ਰ੍ਬੇਨੀ ਪਰਾਗ ਵਿਚ ਵੀ ਨਾਮ ਦਾ ਪੁਨ ਦਾਨ ਭਾਵ ਗੁਰਮਤ ਗਿਆਨ ਦਿੱਤਾ(ਕੀਰਤਨੁ ਪੁਰਾਣ ਨਿਤ ਪੁੰਨ ਹੋਵਹਿ; ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥ ਮਿਲਿ ਆਏ, ਨਗਰ ਮਹਾ ਜਨਾ; ਗੁਰ ਸਤਿਗੁਰ ਓਟ ਗਹੀ ॥੬॥੪॥੧੦॥ ਸ੍ਰੀ ਗੁਰੂ ਗ੍ਰੰਥ ਸਾਹਿਬ ) ... ਓਥੇ ਹੀ ਸਾਡਾ ਪ੍ਰਕਾਸ਼ ਹੋਇਆ.... 

Saturday 16 February 2013

ਕੀ ਦਸਮ ਗ੍ਰੰਥ ਦਾ ਰੱਬ ਜਨਮ ਲੈਂਦਾ ਹੈ ???


ਕੀ ਦਸਮ ਗ੍ਰੰਥ ਦਾ ਰੱਬ ਜਨਮ ਲੈਂਦਾ ਹੈ ???
 
ਉੱਤਰ - ਚਲੋ ਜਾਪ ਸਾਹਿਬ ਤੋਂ ਸ਼ੁਰੂ ਕਰਦੇ ਹਾਂ :
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥
ਹੁਣ ਸੋਚਣ ਵਾਲੀ ਗੱਲ ਹੈ ਕੇ ਜਿਸ ਦਾ ਰੂਪ, ਰੰਗ , ਜਾਤ ਪਾਤ ਨਹੀਂ, ਕੋਈ ਦੇਹ ਨਹੀਂ , ਅਨੁਭਵ ਪ੍ਰਕਾਸ ਹੈ , ਕੀ ਓਸ ਦਾ ਜਨਮ ਹੁੰਦਾ????

ਅੱਗੇ ਦੇਖੋ :
ਨਮਸਤੰ ਅਕਾਏ ॥ ਨਮਸਤੰ ਅਜਾਏ ॥੩॥
ਭਾਵ ਬਿਨਾ ਸਰੀਰ ਤੋਂ ਪਰਮੇਸ੍ਵਰ ਤੈਨੂ ਨਮਸ੍ਕਾਰ ਹੈ , ਤੈਨੂੰ ਨਮਸ੍ਕਾਰ ਹੈ ਕਿਓਂ ਕੇ ਤੂੰ ਜਨਮ ਨਹੀਂ ਲੈਂਦਾ!!!! ਇਹ ਜਾਪ ਸਾਹਿਬ ਦੇ ਸ਼ੁਰੂ ਵਿਚ ਹੀ ਹੈ !!! 

ਅੱਗੇ ਦੇਖੋ :
ਅਜਨਮ ਹੈਂ ॥ ਅਬਰਨ ਹੈਂ ॥
ਅਭੂਤ ਹੈਂ ॥ ਅਭਰਨ ਹੈਂ ॥੩੪॥
ਭੂਤ ਹੁੰਦਾ ਸਰੀਰ... ਅਭੂਤ ਜਿਸ ਦਾ ਸਰੀਰ ਨਾ ਹੋਵੇ , ਭਾਵ ਦੇਹ ਰਹਿਤ, ਅਜਨਮ ਹੁੰਦਾ ਜੋ ਜਨਮ ਨਹੀਂ ਲੈਂਦਾ ..... ਇਸ ਤਰਹ ਦੇ ਬੇਅੰਤ ਪ੍ਰਮਾਣ ਜਾਪ ਸਾਹਿਬ ਵਿਚ ਹੀ ਮਿਲ ਜਾਂਦੇ ਨੇ ....

ਅੱਗੇ ਚਲਦੇ ਹਾਂ ਅਕਾਲ ਉਸਤਤ ਬਾਨੀ ਵਿਚ :

ਹਰਿ ਜਨਮ ਮਰਨ ਬਿਹੀਨ ॥ ਦਸ ਚਾਰ ਚਾਰ ਪ੍ਰਬੀਨ ॥
ਅਕਲੰਕ ਰੂਪ ਅਪਾਰ ॥ ਅਨਛਿੱਜ ਤੇਜ ਉਦਾਰ ॥੧॥੩੧॥
ਭਾਵ ਪਰਮੇਸ੍ਵਰ ਜਨਮ ਮਰਨ ਤੋਂ ਰਹਿਤ ਹੈ , 18 ਕਲਾਂ ਸੰਪੂਰਨ ਹੈ , ਬਿਨਾ ਕਿਸੇ ਕਲੰਕ ਤੋਂ , ਓਸ ਦਾ ਰੂਪ ਅਪਾਰ ਹੈ , ਤੇ ਓਸ ਦਾ ਤੇਜ ਸਦਾ ਰਹਿਣ ਵਾਲਾ ਹੈ !!!!! ਇਸ ਤਰਹ ਦੇ ਹੋਰ ਬੇਅੰਤ ਪ੍ਰਮਾਣ ਅਕਾਲ ਉਸਤਤ ਵਿਚ ਨੇ!!!!

ਅੱਗੇ ਗਿਆਨ  ਪ੍ਰੋਬੋਧ ਵਿਚ ਦੇਖਦੇ ਹਾਂ :
ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ ॥
ਅਛੇਦੀ ਅਭੇਦੀ ਅਰੂਪੀ ਮਹਾਨੈ ॥
ਓਹ ਪਰਮੇਸ੍ਵਰ ਅਜੋਨੀ ਹੈ ,  ਓਸ ਦਾ ਰੂਪ ਪਰਮ ਪ੍ਰਧਾਨ ਹੈ... ਓਸ ਨੂੰ ਮਾਰਿਆ ਨਹੀਂ ਜਾ ਸਕਦਾ , ਓਸ ਦਾ ਭੇਦ ਨਹੀਂ ਪਾਇਆ ਜਾ ਸਕਦਾ , ਓਸ ਦਾ ਕੋਈ ਰੂਪ ਨਹੀਂ, ਓਹ ਮਹਾਨ ਹੈ !!! ਇਸ ਤਰਹ ਦੇ ਹੋਰ ਵੀ ਬਹੁਤ ਪ੍ਰਮਾਣ ਸਿਰਫ ਗਿਆਂ ਪ੍ਰੋਬੋਧ ਵਿਚ ਨੇ 

ਅੱਗੇ ਚੰਡੀ ਚਰਿਤਰ ਦੇਖਦੇ ਹਾਂ :
ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
ਤੂੰ  ਆਦਿ ਹੈ , ਅਪਾਰ ਹੈਂ , ਤੇਰਾ ਕੋਈ ਲੇਖਾ ਨਹੀਂ , ਤੇਰਾ ਕੋਈ ਅੰਤ ਨਹੀਂ , ਤੂੰ ਕਲ ਰਹਿਤ ਹੈ , ਤੇਰਾ ਨਾਸ ਨਹੀਂ ਹੋ ਸਕਦਾ ਤੇ ਤੈਨੂ ਲਖਿਆ ਨਹੀਂ ਜਾ ਸਕਦਾ... ਤੂੰ ਹੀ ਸਿਵ ਤੇ ਸਕਤੀ ਪੈਦਾ ਕਰਨ ਵਾਲਾ ਤੇ ਚਾਰ ਪਦਾਂ ਵਿਚ ਵਿਚਰਦਾ ਹੈ!!!

ਆਓ ਹੁਣ ਬਚਿਤਰ ਨਾਟਕ ਵਿਚ ਵੀ ਦੇਖ ਲੈਂਦੇ ਹਾਂ :
ਨ ਰੋਖੰ ਨ ਸੋਖੰ ਨ ਦ੍ਰੋਹੰ ਨ ਮੋਹੰ ॥ ਨ ਕਾਮੰ ਨ ਕ੍ਰੋਧੰ ਅਜੋਨੀ ਅਜੋਹੰ ॥੭॥
ਨਾ ਤੈਨੂ ਕੋਈ ਰੋਖ ਹੈ , ਨਾ ਕੋਈ ਸੋਖ, ਨਾ ਕੋਈ ਮੋਹ ਹੈ , ਨਾ ਕਾਮ , ਨਾ ਕ੍ਰੋਧ ਹੈ , ਤੂੰ ਅਜੂਨੀ ਹੈ, ਦ੍ਰਿਸ਼ਟੀ ਤੋਂ ਬਾਹਰ ਹੈਂ

ਆਓ ਚੋਬਿਸ ਅਵਤਾਰ ਰਚਨਾ ਵਿਚ ਵੀ ਦੇਖ ਲੈਂਦੇ ਹਾਂ :

ਜੋਨਿ ਜਗਤ ਮੈ ਕਬਹੂੰ ਨ ਆਯਾ ॥
ਯਾਤੇ ਸਭੋ ਅਜੋਨ ਬਤਾਯਾ ॥੧੩॥
ਭਾਵ ਤੂੰ ਮਾਤਾ ਦੇ ਗਰਭ ਵਿਚ ਨਹੀਂ ਆਉਂਦਾ , ਇਸੇ ਵਾਸਤੇ ਤੈਨੂੰ ਅਜੂਨੀ ਵੀ ਕਿਹਾ ਗਿਆ ਹੈ !!!!

ਲਓ  ਹੁਣ ਸ਼ਬਦ  ਹਜਾਰੇ ਬਾਨੀ ਵਿਚ ਵੀ ਦੇਖ ਲੈਂਦੇ ਹਾਂ :
 ਬਿਨ ਕਰਤਾਰ ਨ ਕਿਰਤਮ ਮਾਨੋ ॥
ਆਦਿ ਅਜੋਨਿ ਅਜੈ ਅਬਿਨਾਸ਼ੀ ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥
ਭਾਈ , ਓਸ ਕਰਤਾਰ ਤੋਂ ਬਿਨਾ ਕਿਸੇ ਨੂੰ ਕਰਤਾਰ ਨਾ ਮੰਨੋ ... ਕਿਹੜਾ ਕਰਤਾਰ? ਓਹ ਜੋ ਸਭ ਤੋਂ ਪਹਿਲਾਂ ਤੋਂ ਹੈ , ਜੋ ਜੂਨਾ ਵਿਚ ਨਹੀ ਆਉਂਦਾ, ਜਿਸ ਨੂੰ ਕੋਈ ਨਹੀਂ ਜਿਤ ਸਕਦਾ , ਜੋ ਅਭਿਨਾਸ਼ੀ ਹੈ ਸਿਰਫ ਓਸੇ ਨੂੰ ਹੀ ਪਰਮੇਸ੍ਵਰ ਮੰਨੋ !!!!

ਹੁਣ ਤੇਤੀ ਸਵੈਯੇ ਵੀ ਦੇਖ ਲਵੋ :

ਆਦਿ ਅਜੋਨਿ ਅਜਾਇ ਜਰਾ ਬਿਨੁ ਪਰਮ ਪੁਨੀਤ ਪਰੰਪਰ ਮਾਨੇ ॥
ਇਥੇ ਵੀ ਪਰਮੇਸ੍ਵਰ ਨੂੰ ਅਜੂਨੀ ਕਹਿ ਦਿਤਾ .... 

ਕੀ ਮੈਨੂ ਹੁਣ ਮਿਹਰਬਾਨੀ ਕਰਕੇ ਦਸਣਗੇ ਕੇ ਦਸਮ ਗ੍ਰੰਥ ਵਿਚ ਪਰਮੇਸ੍ਵਰ ਨੂੰ ਜੂਨਾ ਵਿਚ ਭਟਕਦਾ ਕਿਥੇ ਦਿਖਾਇਆ ਗਿਆ ਹੈ ???? ਕੇਵਲ ਇਕ ਹੀ ਪੰਕਤੀ  ਦੇ ਦੇਣ!!!  

ਕੀ ਦਸਮ ਗ੍ਰੰਥ ਵਿਚ ਇਕ ਦੀ ਗੱਲ ਨਹੀਂ ???


ਕੀ ਦਸਮ ਗ੍ਰੰਥ ਵਿਚ ਇਕ ਦੀ ਗੱਲ ਨਹੀਂ ???

ਇਕ ਬਿਨ ਦੂਸਰ ਸੋ ਨ ਚਿਨਾਰ ॥
ਭਾਵ ਹੇ ਪ੍ਰਾਣੀ, ਕੇਵਲ ਇਕ ਪਰਮੇਸ੍ਵਰ ਬਿਨਾ ਕਿਸੇ ਹੋਰ ਦੀ ਬੰਦਗੀ ਨਾ ਕਰ...

ਭੰਜਨ ਗੜ੍ਹਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ॥੧॥ ਰਹਾਉ ॥
ਭਾਵ ਓਹ ਪਰਮੇਸ੍ਵਰ ਜੋ ਪੈਦਾ ਕਰਦਾ ਹੈ , ਮਾਰਦਾ ਹੈ ਕੇਵਲ ਓਹ ਹੀ ਪਰਮੇਸ੍ਵ ਸਭ ਦੇ ਹਿਰਦੇ ਦੀ ਗੱਲ ਜਾਣਦਾ ਹੈ 

ਕਹਾ ਭਇਓ ਜੋ ਅਤਿ ਹਿਤ ਚਿਤ ਕਰ ਬਹੁਬਿਧਿ ਸਿਲਾ ਪੁਜਾਈ ॥
ਕਿਥੇ ਗਿਆ ਤੇਰਾ ਓਹ ਪਥਰ ਜਿਸ ਨੂੰ ਬੜੇ ਸਤਿਕਾਰ ਨਾਲ ਪੂਜਦਾ ਸੀ ?

ਪਾਨ ਥਕੇ ਪਾਹਿਨ ਕੱਹ ਪਰਸਤ ਕਛੁ ਕਰ ਸਿੱਧ ਨ ਆਈ ॥੧॥
ਪਥਰ ਪੂਜ ਪੂਜ ਥੱਕ ਗਿਆ , ਕੋਈ ਸਿਧੀ ਮਿਲੀ ਇਸ ਵਿਚੋਂ ???
ਅੱਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈ ਹੈ ॥
ਪਥਰ ਨੂੰ ਧੂਪ ਬੱਤੀ ਕਰੀ ਜਾਂਦਾ, ਪਰ ਪਥਰ ਤੇ ਕੁਛ ਖਾਂਦਾ ਹੀ ਨਹੀਂ???

ਤਾ ਮੈ ਕਹਾਂ ਸਿੱਧ ਹੈ ਰੇ ਜੜ ਤੋਹਿ ਕਛੂ ਬਰ ਦੈ ਹੈ ॥੨॥
ਓਏ ਬੇਵਕੂਫ਼, ਇਸ ਪਥਰ ਵਿਚ ਕੀ ਤਾਕਤ ਹੈ ਜੋ ਤੈਨੂੰ ਕੋਈ ਵਰਦਾਨ ਦੇ ਦੇਵੇ ???

ਜੌ ਜਿਯ ਹੋਤ ਦੇਤ ਕਛੁ ਤੁਹਿ ਕਰ ਮਨ ਬਚ ਕਰਮ ਬਿਚਾਰ ॥
ਮਨ ਵਿਚ ਸੋਚ ਜੇ ਏਸ ਪਥਰ ਕੋਲ ਕੁਛ ਹੁੰਦਾ , ਤੈਨੂ ਦੇ ਨਾ ਦਿੰਦਾ ??
ਕੇਵਲ ਏਕ ਸ਼ਰਣਿ ਸੁਆਮੀ ਬਿਨ ਯੌ ਨਹਿ ਕਤਹਿ ਉਧਾਰ ॥੩॥੧॥
ਕੇਵਲ ਇਕ ਪਰਮੇਸ੍ਵਰ ਦੀ ਸ਼ਰਨ ਵਿਚ ਆਏ ਬਿਨਾ ਤੇ ਕੀਤੇ ਉਧਾਰ ਨਹੀਂ 

ਹੁਣ ਦੱਸੋ ਕੀ ਇਹ ਇਕ ਦੀ ਅਰਾਧਨਾ ਨਹੀਂ ??????
ਸ੍ਰੀ ਦਸਮ ਗ੍ਰੰਥ ਵਿਚ ਸਾਹਿਬ ਨੇ ਦੱਸਿਆ ਹੈ ਕੇ ਕਿਸ ਤਰਹ ਸੰਸਾਰ ਵਿਚ ਦੁਰਾਚਾਰੀ ਲੋਕ ਵਿਚਰਦੇ ਨੇ.... ਇਕ ਕਾਵ ਛੈਲੀ ਵਿਚ ਜਿਥੇ ਕਿਰਦਾਰਾਂ ਦੇ ਕਿਰਦਾਰ ਉਧੇੜ ਦੀਆਂ ਰਚਨਾਵਾਂ ਨੇ, ਓਥੇ ਓਹਨਾ ਦੇ ਕਿਰਦਾਰਾਂ ਵਿਚੋਂ ਪ੍ਰਗਟ ਹੋਏ ਉਦੇਸ਼ ਵੀ ਉਜਾਗਰ ਕੀਤੇ ਗਏ ਨੇ... ਜਿਵੇਂ ਅੱਜ ਰਾਜੇ ਦੇ ਪ੍ਰਸੰਗ ਵਿਚ ਲਿਖਿਆ ਹੈ :

ਮਦ ਕਰਿ ਮੱਤ ਭਏ ਜੇ ਰਾਜਾ ॥
ਤਿਨ ਕੇ ਗਏ ਐਸ ਹੀ ਕਾਜਾ ॥
ਛੀਨ ਛਾਨ ਛਿਤ ਛਤ੍ਰ ਫਿਰਾਯੋ ॥
ਮਹਾਰਾਜ ਆਪ ਹੀ ਕਹਾਯੋ ॥੧੬॥੨੬੯॥
ਭਾਵ ਜੇ ਜੋ ਰਾਜੇ ਸ਼ਰਾਬ ਦੇ ਨਸ਼ੇ ਵਿਚ ਚੂਰ ਰਹਿੰਦੇ ਸਨ, ਓਹਨਾ ਦੇ ਰਾਜ ਦੇ ਰਾਜ ਪ੍ਰਬੰਧ ਠੀਕ ਨਾ ਹੋਣ ਕਰਕੇ ਓਹਨਾ ਦੇ ਰਾਜ ਫਜੂਲ ਵਿਚ ਹੀ ਚਲੇ ਗਏ.... ਓਹਨਾ ਦੇ ਸਿਰ ਜੋ ਛਤਰ ਝੂਲਦੇ ਸੀ , ਅੱਜ ਰਾਜੇ ਨੇ ਓਹਨਾ ਦੇ ਛਤਰ ਬੰਦ ਕਰਵਾ ਦਿਤੇ , ਭਾਵ ਓਹਨਾ ਦੇ ਰਾਜ ਜਿਤ ਲਏ ਤੇ ਆਪਣੇ ਅਧੀਨ ਕਰ ਲਏ.... 

ਇਸੇ ਹੀ ਤਰਹ ਦੋ ਸ਼ਰਾਬੀ ਰਾਜਿਆਂ ਦੀ ਦਾਰੂ ਦੇ ਨਸ਼ੇ ਵਿਚ ਅੰਨੇ ਹੋ ਕੇ, ਵੇਸਵਾਵਾਂ ਦੇ ਨਾਚ ਦੇਖ ਦੇਖ ਕੇ ਰਾਜ ਦੀ ਦੇਖ ਭਾਲ ਨੂੰ ਛੱਡ ਆਪਣੇ ਹੀ ਰਸਾਂ ਵਿਚ ਗਵਾਚ ਕੇ  ਰਾਜ ਭਾਗ ਗਵਾਨ ਦਾ ਵੀ ਜਿਕਰ ਹੈ :

ਦੂਸਰ ਭਾਇ ਭਏ ਮਦ ਅੰਧਾ ॥
ਦੇਖਤ ਨਾਚਤ ਲਾਇ ਸੁਗੰਧਾ ॥
ਰਾਜ ਸਾਜ ਦੁਹਹੂੰ ਤੇ ਭੂਲਾ ॥
ਵਾ ਹੀ ਕੈ ਜਾਇ ਛਤ੍ਰ ਸਿਰ ਝੂਲਾ ॥੧੧॥੨੪੮॥
ਕਰਤ ਕਰਤ ਬਹੁ ਦਿਨ ਅਸ ਰਾਜਾ ॥
ਉਨ ਦੁਹੂੰ ਭੂਲਿਓ ਰਾਜ ਸਮਾਜਾ ॥
ਮਦ ਕਰਿ ਅੰਧ ਭਏ ਦੋਊ ਭ੍ਰਾਤਾ ॥
ਰਾਜ ਕਰਨ ਕੀ ਬਿਸਰੀ ਬਾਤਾ ॥੧੨॥੨੪੯॥
ਇਸ ਐਸ਼ ਪ੍ਰਸਤੀ ਨੇ ਕਈ ਰਾਜ ਉਜਾੜੇ ਨੇ... ਕਈ ਘਰ ਉਜਾੜੇ ਨੇ ... ਜੇ ਇਹਨਾ ਬਾਰੇ ਸਾਵਧਾਨ ਕੀਤਾ ਜਾਵੇ ਤਾਂ ਕੋਈ ਗਲਤ ਨਹੀਂ!!!!

ਸ੍ਰੀ ਭਗੋਤੀ ਅਸਤੋਤ੍ਹੁ

ਸੋਚਣ ਵਾਲੀ ਗੱਲ ਇਹ ਹੈ ਕੇ ਗੁਰੂ ਸਾਹਿਬ ਨੇ ਸ਼ਸਤਰਾਂ ਨੂੰ ਕਾਲੀ, ਦੁਰਗਾ , ਰੁਦ੍ਰ ਆਦਿਕ ਨਾਮਾ ਨਾਲ ਕਿਓਂ ਪੁਕਾਰਿਆ ... ਜੇ ਦੇਖਿਆ ਜਾਵੇ ਤਾਂ ਮੁਗਲਾਂ ਦੇ ਵਕਤ ਜਦ ਕਹਿਰ ਵਾਪਰ ਰਿਹਾ ਸੀ ਤਾਂ ਲੋਕ ਆਸ ਲਗਾਈ ਬੈਠੇ ਸਨ ਕੇ ਸ਼ਾਯਦ ਕੋਈ ਦੇਵੀ ਆਵੇਗੀ , ਸ਼ਾਯਦ ਕੋਈ ਸ਼ਿਵ ਜੀ ਆਵੇਗਾ ਤੇ ਓਹਨਾ ਦੀ ਰਖਿਆ ਕਰੇਗਾ .... ਪਰ ਗੁਰੂ ਸਾਹਿਬ ਨੇ ਕਿਹਾ ਓਏ ਭੋਲਿਓ , ਕਿਸੇ ਪਥਰ ਦੇ ਭਗਵਾਨ ਨੇ ਤੁਹਾਡੀ ਸਹਾਯਤਾ ਨਹੀਂ ਕਰਨੀ, ਇਹਨਾ ਨੂੰ ਤੁਸੀਂ ਆਪਣੇ ਪੀਰ ਮੰਨੀ ਬੈਠੇ ਹੋ ??? ਇਹ ਸ਼ਸਤਰ ਹੀ ਹਨ ਜੋ ਸਾਡੇ ਲਈ ਰੁਦ੍ਰ ,ਕਾਲੀ , ਦੁਰਗਾ ਨੇ , ਇਹਨਾ ਨੂੰ ਚਕੋ , ਇਹ ਹੀ ਅਸਲ ਦੇਵਤੇ ਨੇ ਜਿਨਾ ਨੇ ਤੁਹਾਡੀ ਰਖਿਆ ਕਰਨੀ ਹੈ!!!! ਜੋ ਲੋਕ ਕਿਸੇ ਇਕ ਕਾਲਪਨਿਕ ਦੇਵਤੇ ਤੇ ਟੇਕ ਲਾ ਕੇ ਬੈਠੇ ਸਨ , ਓਹਨਾ ਨੂੰ ਦੱਸ ਦਿਤਾ ਕੇ ਸ਼ਸਤਰ ਚੁਕੋ , ਇਹ ਹੀ ਅਸਲ ਭਗੌਤੀ ਹੈ , ਇਹ ਹੀ ਅਸਲ ਰੁਦ੍ਰ ਹੈ , ਇਹਨਾ ਨੇ ਬਚਾਣਾ ਤੁਹਾਨੂ ਜੁਲਮ ਤੋਂ !!!!!

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਬਾਨੀ ਵਿਚ ਪਥਰ ਪੂਜਕਾਂ ਨੂੰ ਲਾਹਨਤ ਪਾਉਂਦੇ ਹਨ :

ਕਹਾ ਭਇਓ ਜੋ ਅਤਿ ਹਿਤ ਚਿਤ ਕਰ ਬਹੁਬਿਧਿ ਸਿਲਾ ਪੁਜਾਈ ॥
ਭਾਵ ਕਿਓਂ ਪੂਰਾ ਹਿਤ ਚਿਤ ਲਾ ਕੇ ਮੂਰਤੀਆਂ ਨੂੰ ਪੁਜੀ ਜਾਂਦੇ ਹੋ ????

ਪਾਨ ਥਕੇ ਪਾਹਿਨ ਕੱਹ ਪਰਸਤ ਕਛੁ ਕਰ ਸਿੱਧ ਨ ਆਈ ॥੧॥
ਭਾਵ -ਮੂਰਤੀ ਪੂਜਾਂ ਨੂੰ  ਸਾਹਿਬਾਂ ਨੇ ਸਪਸ਼ਟ ਰੂਪ ਵਿਚ ਕਿਹਾ  ਹੈ ਕਿ ਦਸੋ ਜਿਹਨਾ  ਮੂਰਤੀਆਂ ਵਿਚ
ਤੁਸੀਂ ਅਗਿਆਨਤਾ ਵਿਚ ਅੰਨੇ ਹੋਏ ਵਾਹਿਗੁਰੂ ਨੂੰ  ਭਾਲਦੇ ਭਾਲਦੇ ਥੱਕ ਗਏ ਹੋ ਕੀ ਓਹਨਾ ਵਿਚੋਂ ਕੁਛ ਆਤਮ ਨੂੰ  ਜਾਨਣ ਦੀ ਗਲ ਮਿਲੀ , ਕੋਈ ਗਿਯਾਨ ਮਿਲਿਆ?

ਅੱਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈ ਹੈ ॥
ਭਾਵ - ਏਨੇ ਸਾਲਾਂ ਤੋ ਮੂਰਖਾਂ ਵਾਂਗ ਪਥਰਾ ਨੂੰ  ਧੂਫ ਬੱਤੀਆਂ  ਦੇਈ  ਜਾ ਰਹੇ ਹੋ, ਤੇ ਓਹਨਾ ਨੂੰ ਖਾਣ ਲਈ  ਭੋਜਨ ਅਰਪਿਤ ਕਰਦੇ ਹੋ, ਕਦੇ ਪਥਰ ਨੇ ਵੀ ਕੁਛ ਖਾਧਾ?

ਤਾ ਮੈ ਕਹਾਂ ਸਿੱਧ ਹੈ ਰੇ ਜੜ ਤੋਹਿ ਕਛੂ ਬਰ ਦੈ ਹੈ ॥੨॥
ਭਾਵ - ਓਏ ਮੂਰਖੋ , ਇਹਨਾ ਮੂਰਤੀਆਂ ਵਿਚ ਕੀ ਤਾਕਤ ਹੈ ਜੋ ਤੁਹਾਨੂੰ ਕੋਈ ਵਰਦਾਨ ਦੇ ਦੇਣ ????
ਭਗੋਤੀ ਅਸਤੋਤ੍ਰ ਵਿਚ ਇਹ ਖਿਆਲ ਹੋਰ ਵੀ ਗੂੜਾ ਹੋ ਕੇ ਉਭਰਦਾ ਹੈ

ਨਾਮੋ ਸ੍ਰੀ ਭਗੋਤੀ ਬਢੇਲੀ ਸਰੋਹੀ ॥
ਕਰੇ ਏਕ ਤੇ ਦ੍ਵੈ ਸੁਭਟ ਹਾਥ ਸੋਹੀ ॥

ਭਗੌਤੀ , ਬ੍ਡੇਲੀ ਤੇ ਸਰੋਹੀ ਕਿਰਪਾਨਾ ਦੀ ਕਿਸਮ ਹੈ , ਇਹ ਕਿਰਪਾਨ ਹੀ ਹੁੰਦੀ ਹੈ ਜੋ ਕਿਸੇ ਯੋਧੇ ਦੇ ਹਥ ਵਿਚ ਆ ਕੇ ਇਕ ਤੋਂ ਦੋ ਕਰਦੀ ਹੈ.... ਹੇ ਭਗੋਤੀ, ਬ੍ਡੇਲੀ ਤੇ ਸਿਰੋਹੀ ਕਿਰਪਾਨ ਤੈਨੂੰ  ਨਮਸ੍ਕਾਰ ਹੈ , ਜਦੋਂ ਤੂੰ ਕਿਸੇ ਯੋਧੇ ਦੇ ਸੋਹਣੇ ਹਥ ਵਿਚ ਜਾਂਦੀ ਹੈ ਤਾਂ ਇਕ ਦੇ ਦੋ ਕਰ ਦਿੰਦੀ ਹੈ !!!

ਨਾਮੋ ਲੋਹ ਕੀ ਪੁਤ੍ਰਿਕਾ ਝਲ ਝ੍ਲੰਤੀ॥
ਨਮੋ ਜੀਭ ਜਵਾਲਾਮੁਖੀ ਜਯੋ ਬਲੰਤੀ ॥

ਹੇ ਲੋਹੇ ਦੀ ਪੁਤਰੀ ( ਕਿਰਪਾਨ ਲੋਹੇ ਦੀ ਬਣੀ ਹੁੰਦੀ ਹੈ ), ਜਦੋ ਤੂੰ ਘੁਮਦੀ ਹੈ ਤਾਂ ਇਸ ਤਰਹ ਲਗਦਾ ਜਿਵੇ ਕੋਈ ਝੱਲਾ ਝੱਲ ਖਿਲਾਰ ਰਿਹਾ , ਭਾਵ ਤੇਰੇ ਵਾਰਾਂ  ਦਾ ਪਤਾ ਨਹੀਂ ਹੁੰਦਾ ਕੇ ਕਿਥੋਂ ਆਉਣਾ...
ਤੇਰੇ ਅਗਲੇ ਪਾਸੇ ਜਦੋਂ ਖੂਨ ਲਗਦਾ ਤਾਂ ਇਸ ਤਰਹ ਲਗਦਾ ਜਿਵੇਂ ਜਵਾਲਾ ਮੁਖੀ ਦੀ ਜੀਭ ਬਲਦੀ ਹੋਵੇ

ਮਹਾਂ ਪਾਨ ਕੀ ਬਾਨ ਗੰਗਾ ਤਰੰਗੀ ॥
ਭਿਰੇ ਸਾਮੁਹੇ ਮੋਖ ਦਾਤੀ ਅਭੰਗੀ ॥
ਨਮੋ ਤੇਗ ਤਰਵਾਰ ਸ੍ਰੀ ਖਗ ਖੰਡਾ ॥
ਮਹਾ ਰੁਦ੍ਰ ਰੂਪਾ ਬਿਰੂਪਾ ਪ੍ਰਚੰਡਾ॥

ਕਿਰਪਾਨ ਦਾ ਵਾਰ ਇਸ ਤਰਹ ਹੁੰਦਾ ਜਿਦਾਂ ਗੰਗਾ ਦੀ ਤਰੰਗ, ਜਦੋਂ ਭਿੜਦੀ ਹੈ ਤਾਂ ਮੋਖ ਭਾਵ ਮੋਤ ਦੇ ਦਿੰਦੀ ਹੈ , ਭਾਵ ਜਦੋ ਕਿਰਪਾਨ ਵਜਦੀ ਹੈ ਤਾਂ ਇਸ ਸਰੀਰ ਤੋਂ ਮੁਕਤ ਕਰ ਦਿੰਦੀ ਹੈ
ਤੇਗ , ਤਲਵਾਰ , ਤੇ ਖੰਡੇ ਨੂੰ ਨਮਸ੍ਕਾਰ ਹੈ , ਕਿਓਂ ਕੇ ( ਮੇਰੇ ਲਈ ) ਇਹ ਖੰਡਾ ਹੀ ਹੈ ਜੋ ਰੁਦ੍ਰ ਰੂਪ ( ਭਿਆਨਕ ) ਹੋ ਕੇ ਪ੍ਰਚੰਡ ਕ੍ਰੋਪ ਪਾਉਂਦਾ ਹੈ ( ਨੋਟ - ਇਥੇ ਸਾਫ਼ ਹੈ ਕੇ ਅਸਲ ਵਿਚ ਖੰਡਾ ਹੀ ਗੁਰੂ ਸਾਹਿਬ ਲਈ  ਰੁਦ੍ਰ ਰੂਪ ਹੈ , ਨਾ ਕੇ ਕੋਈ ਸ਼ਿਵ ਜੀ )...

ਮਹਾਂ ਤੇਜ ਖੰਡਾ ਦੁਖੰਡਾ ਦੁਧਾਰਾ ॥
ਸਭੇ ਸ਼ਤ੍ਰ ਬਨ ਕੋ ਮਹਾਂ ਭੀਮ ਆਰਾ॥
ਮਹਾਂ ਕਾਲਿਕਾ ਕਾਲ ਕੋ ਕਾਲ ਹੰਤੀ ॥
ਮਹਾਂ ਅਸਤ੍ਰ ਤੂਹੀ ਤੂਹੀ ਸ਼ਤ੍ਰ ਹੰਤੀ ॥

ਇਹ ਖੰਡਾ ਜੋ ਹੈ ਇਸ ਦਾ ਬਹੁਤ  ਤੇਜ ਹੈ , ਇਹ ਦੋ ਧਾਰਾ ਖੰਡਾ ਦੁਖੰਡਾ ਕਰ ਕੇ ਰਖ ਦਿੰਦਾ.... ਸਾਰੇ ਸ਼ਤਰੂਆਂ ਨੂੰ ਬੰਨ ਕੇ ਰਖਣ ਵਾਲਾ ਮਹਾ ਭੀਮ ਆਰਾ ਹੁੰਦਾ ਹੈ ( ਭੀਮ ਆਰਾ ਵੀ ਇਕ ਸ਼ਸਤਰ ਦਾ ਨਾਮ ਹੈ ) .... ਹੇ ਕਿਰਪਾਨ. ਤੂੰ ਹੀ ਕਾਲਿਕਾ ਹੋ ਕੇ ਕਾਲ ਭਾਵ ਸਮੇ ਦਾ ਨਾਸ਼ ਕਰਨ ਵਾਲੀ ਹੈ( ਭਾਵ ਦੁਸ਼ਮਨ ਦਾ ਸਮਾ ਪੂਰਾ ਕਰਨ ਵਾਲੀ ) ... ਤੂੰ ਹੀ ਮਹਾ ਅਸਤਰ ਹੈ ਹੇ ਤੇਗ , ਤੂੰ ਹੀ ਸ਼ਤਰੂਆਂ ਨੂੰ ਖਤਮ ਕਰਨ ਵਾਲੀ ਹੈ .....

ਮਹਾਂ ਕਾਲ ਕੀ ਲਾਟ ਵਿਕਰਾਲ ਭੀਮੰ ॥
ਬਹੀ ਤੱਛ ਮੁੱਛੰ ਕਰੇ ਸਤ੍ਰ ਕੀਮੰ॥
ਮਹਾਂ ਤੇਜ ਕੀ ਤੇਜਤਾ ਤੇਜ ਵੰਤੀ ॥
ਪ੍ਰਜਾ ਖੰਡਨੀ ਦੰਡਨੀ ਸਤ੍ਰ ਹੰਤੀ ॥

ਤੂੰ ਮਹਾਂ ਕਾਲ ਦੀ ਲਾਟ ਹੈ , ਬਹੁਤ ਭਾਰੀ ਵਿਕਰਾਲ ਰੂਪ ਹੈ ਤੂੰ ( ਭਾਵ ਤੂੰ ਮੋਤ ਦਾ ਪ੍ਰਚੰਡ ਰੂਪ ਹੈ ਹੇ ਕਿਰਪਾਨ ).... ਤੂੰ ਜਦੋਂ ਚਲਦੀ ਹੈ ਤਾਂ ਸ਼ਤਰੂਆਂ ਦਾ ਕੀਮਾ ਕਰ ਕੇ ਰਖ ਦਿੰਦੀ ਹੈ ..... ਤੂੰ ਹੀ ਤੇਜਸਵੀ ਯੋਧਿਆਂ ਨੂੰ ਤੇਜ ਪ੍ਰਧਾਨ ਕਰਨ ਵਾਲੀ ਹੈ .. ਭਾਵ ਸ਼ਸਤਰ ਤੋਂ ਬਿਨਾ ਯੋਧਾ ਕਿਸੇ ਕੰਮ ਦਾ ਨਹੀਂ... ਤੂੰ ਹੀ ਲੋਕਾਂ ਦੇ ਦਲਾਂ ਨੂੰ ਬਿਖੇੜ ਕੇ ਰਖ ਦਿੰਦੀ ਹੈ , ਸ਼ਤਰੂਆਂ ਨੂੰ ਦੰਡ ਦਿੰਦੀ ਹੈ

ਮਹਾਂ ਵੀਰ ਵਿਦ੍ਯਾ ਮਹਾਂ ਭੀਮ ਰੂਪੰ॥
ਮਹਾਂ ਭੀਰ ਮੈ ਧੀਰ ਦਾਤੀ ਸਰੂਪੰ॥
ਤੂਹੀ ਸੈਫ ਪੱਟਾ ਮਹਾਂ ਕਾਲ ਕਾਤੀ ॥
ਏਨੁਗ ਆਪਣੇ ਕੋ ਅਭੇ ਦਾਨ ਦਾਤੀ ॥

ਜਦੋਂ ਸ਼ਸਤਰ ਵਿਦ੍ਯਾ ਦਾ ਮਾਹਿਰ ਯੋਧਾ ਭੀਮ ਰੂਪ ਹੋ ਕੇ ਯੁਧ ਮੈਦਾਨੇ ਆਉਂਦਾ, ਤੇ ਤੂੰ ਓਸ ਭੀੜ ਦੇ ਵਕਤ ਦਾਤੀ ਦਾ ਕੰਮ ਕਰਦੀ ਹੈ ,,,,, ਹੇ ਕਿਰਪਾਨ ਤੂੰ ਹੀ ਸੈਫ਼ ( ਕਿਰਪਾਨ ਦਾ ਹੀ ਇਕ ਰੂਪ ) ਹੈ , ਤੇਰਾ ਹੀ ਰੂਪ ਕਾਤੀ ( ਕਿਰਪਾਨ ਦੀ ਇਕ ਕਿਸਮ ) ਹੈ , ਤੂੰ ਹੀ ਮੈਨੂ ਅਭੈ ਦਾਨ ਦੇਣ ਵਾਲੀ ਹੈ

ਜੋਊ ਮਯਾਨ ਤੇ ਵੀਰ ਤੋ ਕੋ ਸੜੱਕੈ॥
ਪ੍ਰ੍ਲੇਯ ਕਾਲ ਕੇ ਸਿੰਧੁ ਬਕੇ ਕੜੱਕੈ॥
ਧਸੇ ਖੇਤ ਮੈਂ ਹਾਥ ਲੈ ਤੋਹੇ ਸੂਰੇ॥
ਭਿਰੇ ਸੁਮਾਹੇ ਸਿਧ ਸਾਵੰਤ ਪੂਰੇ ॥

ਜਦੋਂ ਯੋਧਾ ਮਿਆਨ ਤੋਂ ਤੈਨੂ ਬਾਹਰ ਕਢਦਾ ਹੈ ( ਨੋਟ ਯੋਧਾ ਕਿਰਪਾਨ ਨੂੰ ਬਾਹਰ ਮਿਆਨ  ਤੋਂ ਕਢਦਾ ਹੈ , ਹਿੰਦੁਆਂ ਦੀ ਦੁਰਗਾ ਮਿਆਨ ਵਿਚ ਨਹੀਂ ਰਹਿੰਦੀ, ਇਥੋ ਸਪਸ਼ਟ ਹੋ ਜਾਂਦਾ ਹੈ ਕੇ ਗੱਲ ਕਿਰਪਾਨ ਦੀ ਹੋ ਰਹੀ ਹੈ ਕੇ ਇਹ ਸਾਰੇ ਨਾਮ ਜਿਵੇਂ ਭਗੋਤੀ , ਕਾਲੀ ਆਦਿਕ ਕਿਰਪਾਨ ਵਾਸਤੇ ਹੀ ਵਰਤੇ ਨੇ ) , ਸਿੰਧ ਦੇ ਪਾਰ ਹਲਚਲ ਹੋ ਜਾਂਦੀ ਹੈ ( ਯਾਦ ਰਖਣ ਵਾਲੀ ਗੱਲ ਹੈ ਕੇ ਭਾਰਤ ਤੇ ਹਮਲਾਵਰ ਸਿੰਧ ਦਰਿਆ ਪਾਰ ਕਰਕੇ ਹੀ ਆਉਂਦੇ ਸਨ ) .... ਜਦੋ ਸੂਰਮੇ ਤੈਨੂ ਹਥ ਵਿਚ ਫੜ ਕੇ ਯੁਧ ਦੇ ਮੈਦਾਨ ਵਿਚ ਉਤਰਦੇ ਨੇ , ਇਸ ਤਰਹ ਲਗਦਾ ਜਿਵੇਂ ਸਿਧ ਆਪਸ ਵਿਚ ਭਿੜ ਰਹੇ ਹੋਣ ( ਯਾਦ ਰਹੇ ਕੇ ਯੋਧੇ ਕਿਸੇ ਜਨਾਨੀ ਨੂੰ ਹਥ ਵਿਚ ਲੈ ਕੇ ਕਿਦਾਂ ਯੁਧ ਮੈਦਾਨ ਵਿਚ ਲੜਨਗੇ???? )

ਸਮਰ ਸਾਮੁਹੇ ਸੀਸ ਤੋ ਪੈ ਚੜਾਵੈ॥
ਮਹਾ ਭੂਪ ਹ੍ਵੈ ਔਤਰੈ ਰਾਜ ਪਾਵੈ॥
ਮਹਾ ਭਾਵ ਸੋ ਜੋ ਕਰੇ ਤੋਰ ਪੂਜੰ॥
ਸਮਰ ਜੀਤ ਕੈ ਸੂਰ ਹ੍ਵੈ ਹੈ ਅਦੂਜੰ॥

ਜੋ ਯੋਧਾ ਤੇਰੇ ਵਾਰ ਨਾਲ ਸਹੀਦ ਹੁੰਦਾ , ਓਹ ਰਾਜਿਆਂ ਦਾ ਵੀ ਰਾਜਾ ਬਣ ਜਾਂਦਾ !!! ਜੋ ਤੇਰੀ ਪੂਜਾ ਮਹਾ ਭਾਵ ਨਾਲ ਕਰਦਾ , ਭਾਵ ਜੋ ਸ਼ਸਤਰ ਵਿਦਿਆ ਦਿਲ ਲਾ ਕੇ ਸਿਖਦਾ , ਓਹ ਸ਼ਤਰੂਆਂ ਨੂੰ ਜਿਤ ਯੋਧਿਆਂ ਵਿਚ ਗਿਣਿਆ ਜਾਂਦਾ ( ਦੇਖੋ ਕਿਦਾਂ ਮੋਤ ਦਾ ਡਰ ਲਾਹ ਦਿਤਾ ਇਥੇ ਗੁਰੂ ਸਾਹਿਬ ਨੇ)

ਤੁਮੈ ਪੂਜਹੈ਼ ਬੀਰ ਬਾਨੈਤ ਛਤ੍ੀ ॥
ਮਹਾਂ ਖੜਗਧਾਰੀ ਮਹਾਂ ਤੇਜ ਅਤ੍ਰੀ॥
ਪੜੈ ਪ੍ੀਤਿ ਸੋ ਪ੍ਾਤ ਅਸਤੋਤ੍ ਯਾ ਕੋ॥
ਕਰੈ ਰੁਦ੍ ਕਾਲੀ ਨਮਸਕਾਰ ਤਾ ਕੋ॥

ਹੇ ਕਿਰਪਾਨ, ਤੈਨੂ ਵੱਡੇ ਵੱਡੇ ਵੀਰ ਪੂਜਦੇ  ਨੇ, ਵੱਡੇ ਵੱਡੇ ਖੜਗ ਧਾਰੀ ਖੜਗ ਦੀ ਪੂਜਾ ਕਰਦੇ ਨੇ ...... ਜੋ ਵੀ ਪ੍ਰੇਮ ਨਾਲ ਇਹ ਵਾਰ ਪੜੇਗਾ , ਓਹ ਰੁਦ੍ਰ( ਖੰਡਾ ) , ਤੇ ਕਾਲੀ ( ਕਿਰਪਾਨ , ਤੇਗ ) ਨੂੰ ਨਮਸ੍ਕਾਰ ਕਰੇਗਾ ਭਾਵ ਓਹ ਜਾਣ ਲਵੇਗਾ ਕੇ ਦੇਖੋ ਏਸ ਤੇਗ ਦੇ ਕੀ ਗੁਣ ਨੇ !!!ਇਥੇ ਕਿਸੇ ਅਖੋਤੀ ਦੇਵਤੇ ਦੀ ਪੂਜਾ ਨਹੀ , ਬਲਕੇ ਇਕ ਸ਼ਸਤਰ ਨੂੰ ਨਮਸ੍ਕਾਰ ਹੈ ਜਿਸ ਕੋਲੋਂ ਵੱਡੇ ਵੱਡੇ ਵੀਰ ਵੀ ਡਰਦੇ ਨੇ

Sunday 27 January 2013

ਇਹ ਸ੍ਰੀ ਦਸਮ ਗ੍ਰੰਥ ਵਿਚ ਕੀਤੇ ਵੀ ਨਹੀ ਲਿਖਿਆ ਕੇ ਮਹਾਕਾਲ ਦਾਰੂ ਪੀ ਕੇ ਬੜਕਾਂ ਮਾਰਦਾ ਫਿਰਦਾ ਹੈ... ਅਸਲ ਵਿਚ ਪੰਕਤਿ ਇਹ ਹੈ :

ਮਦਰਾ ਕਰ ਮੱਤ ਮਹਾ ਭਭਕੰ ॥ ਬਨ ਮੈ ਮਨੋ ਬਾਘ ਬਚਾ ਬਬਕੰ ॥੫੩॥

ਅਰਥ- ਓਸ ਮਹਾਕਾਲ ਦੀ ਚਾਲ ਇਸ ਤਰਹ ਹੈ ਜਿਸ ਤਰਹ ਮਸਤ ਹਾਥੀ ਦਾਰੂ ਪੀ ਕੇ ਚਲਦਾ ਹੈ,,,,, ਓਹ ਇਸ ਤਰਹ ਹੈ ਜਿਸ ਤਰਹ ਸ਼ੇਰ ਦਾ ਬੱਚਾ ਜੰਗਲ ਵਿਚ ਦਹਾੜ ਦਾ ਹੈ ,,, ਭਾਵ ਪਰਮੇਸ੍ਵਰ ਨੂੰ ਕਿਸੇ ਦਾ ਕੋਈ ਡਰ ਨਹੀਂ, ਓਸ ਦੀ ਚਲ ਨਿਰਾਲੀ ਹੈ , ਮਸਤ ਹੈ, ਆਪਣੀ ਮੋਜ ਵਿਚ .... ਓਹ ਕਿਸੇ ਕੋਲੋਂ ਡਰਦਾ ਨਹੀਂ ... ਹੁਣ ਇਥੇ ਕੀਤੇ ਵੀ ਨਹੀ ਲਿਖਿਆ ਕੇ ਪਰਮੇਸ੍ਵਰ ਦਾਰੂ ਪੀ ਕੇ ਬੜਕਾਂ ਮਾਰ ਰਿਹਾ ਹੈ !!!! ਓਸ ਦੇ ਗਲ ਵਿਚ ਮੁੰਡ ਦੀ ਮਾਲ ਹੈ , ਹੁਣ ਮੁੰਡ ਦਾ ਮਤਲਬ ਵੀ ਸਮਝਾ ਦਿੰਦਾ ਹਾਂ.... ਮੁੰਡ ਸੀਸ ਨੂੰ ਕਹਿੰਦੇ ਨੇ... ਤੇ ਸੀਸ ਭਾਵ ਮੁੰਡ ਕਿਸ ਦਾ ਹੈ ??? ਇਹ ਮੁੰਡ ਹੈ ਹਉਮੇ ਦਾ ... ਇਸ ਦਾ ਜਿਕਰ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਉਂਦਾ ਹੈ .... "ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ" ... ਜਦੋਂ ਇਹ ਹਉਮੈ ਰੂਪ ਸਿਰ ਕਟ ਜਾਂਦਾ ਤਾਂ ਹੀ ਪਰਮੇਸ੍ਵਰ ਦੀ ਬੰਦਗੀ ਹੋ ਸਕਦੀ ਹੈ.. ਸੋ ਅਲੰਕਾਰ ਭਾਸ਼ਾ ਵਿਚ ਮਹਾਕਾਲ ਦੇ ਗਲ ਵਿਚ ਇਹਨਾ ਹੌਮੇ ਰੂਪ ਰਾਕਸ਼ਾਂ ਦੇ ਸਿਰਾਂ ਦੀ ਮਾਲਾ ਹੈ..... ਭਾਵ ਪਰਮੇਸ੍ਵਰ ਹੌਮੇ ਨੂੰ ਮਾਰਨ ਵਾਲਾ ਹੈ .... ਇਸੇ ਤਰਹ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਉਂਦਾ ਹੈ :
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ; ਦੇਖਿ ਪ੍ਰਤਾਪੁ ਜਮੁ ਡਰਿਓ ॥

ਨਿਰਭਉ ਭਏ, ਰਾਮ ਬਲ ਗਰਜਿਤ; ਜਨਮ ਮਰਨ ਸੰਤਾਪ ਹਿਰਿਓ ॥੨॥

///////////////


ਰਾਜਾ ਰਾਮ ਜਪਤ; ਕੋ ਕੋ ਨ ਤਰਿਓ ॥

ਗੁਰ ਉਪਦੇਸਿ ਸਾਧ ਕੀ ਸੰਗਤਿ; ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥

ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ; ਦੇਖਿ ਪ੍ਰਤਾਪੁ ਜਮੁ ਡਰਿਓ ॥

ਨਿਰਭਉ ਭਏ, ਰਾਮ ਬਲ ਗਰਜਿਤ; ਜਨਮ ਮਰਨ ਸੰਤਾਪ ਹਿਰਿਓ ॥੨॥

ਅੰਬਰੀਕ ਕਉ ਦੀਓ ਅਭੈ ਪਦੁ; ਰਾਜੁ ਭਭੀਖਨ ਅਧਿਕ ਕਰਿਓ ॥

ਨਉ ਨਿਧਿ ਠਾਕੁਰਿ ਦਈ ਸੁਦਾਮੈ; ਧ੍ਰੂਅ ਅਟਲੁ, ਅਜਹੂ ਨ ਟਰਿਓ ॥੩॥

ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ ॥

ਨਾਮਾ ਕਹੈ ਭਗਤਿ ਬਸਿ ਕੇਸਵ; ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥



ਹੁਣ ਗੁਰੂ ਗ੍ਰੰਥ ਸਾਹਿਬ ਵਿਚ ਪਰਮੇਸ੍ਵਰ ਦਾ ਨਿਰਾਕਾਰੀ ਸਰੂਪ ਵਰਣਨ ਹੈ , ਪਰ ਇਸ ਸ਼ਬਦ ਵਿਚ ਓਸ ਦੇ ਹਥ ਵਿਚ ਸੰਖ ਵੀ ਹੈ , ਗਲ ਵਿਚ ਮਾਲਾ ਵੀ , ਓਸ ਦੇ ਮਥੇ ਤੇ ਤਿਲਕ ਵੀ ਲੱਗਾ ਹੈ.... ਹੁਣ ਜੇ ਹਿੰਦੁਆ ਨੂੰ ਪੁਛੋ ਤਾਂ ਓਹਨਾ ਨੇ ਕਹਿਣਾ ਕੇ ਇਹ ਸ਼ਬਦ ਵਿਚ ਤਾਂ ਜੀ ਵਿਸ਼ਨੂ ਭਗਤੀ ਹੈ ਕਿਓਂ ਕੇ ਹਿੰਦੁਆ ਦੇ ਗ੍ਰੰਥ ਜਿਸ ਵਿਸ਼੍ਣੁ ਦੀ ਗੱਲ ਕਰਦੇ ਨੇ , ਓਸ ਦੇ ਲਛਣ ਵੀ ਏਹੋ ਹੀ ਹਨ....ਭਭੀਖਨ ਨੂੰ ਰਾਜ ਦੇਣ ਵਾਲਾ ਰਾਮ ਚੰਦਰ ਸੀ , ਤੇ ਰਾਮ ਚੰਦਰ ਨੂੰ ਵਿਸ਼੍ਣੁ ਦਾ ਅਵਤਾਰ ਮੰਨਿਆ ਜਾਂਦਾ ਹੈ , ਇਸੇ ਤਰਹ ਸੁਦਾਮੇ ਦੇ ਘਰ ਆਉਣ ਵਾਲਾ ਕ੍ਰਿਸ਼ਨ ਵੀ ਵਿਸ਼੍ਣੁ ਦਾ ਅਵਤਾਰ ਮੰਨਿਆ ਜਾਂਦਾ ਹੈ , ਇਸੇ ਤਰਹ ਹਰਨਾਕਸ਼ ਨੂੰ ਮਾਰਨ ਵਾਲਾ ਨਰਸਿੰਘ ਵੀ ਵਿਸ਼੍ਣੁ ਦਾ ਅਵਤਾਰ ਮੰਨਿਆ ਜਾਂਦਾ.... ਤੇ ਇਸ ਸ਼ਬਦ ਵਿਚ ਗੱਲ ਵੀ ਰਾਜਾ ਰਾਮ ਦੀ ਕੀਤੀ ਗਈ ਹੈ ... ਇਸ ਲਈ ਗੁਰਬਾਣੀ ਦੇ ਅਖਰੀ ਅਰਥ ਕਰੋਗੇ ਤਾਂ ਆਪ ਜੀ ਨੂੰ ਇਥੇ ਵੀ ਵਿਰੋਧਾ ਭਾਸ ਦਿਖੇਗਾ!!!! ਇਹ ਅਲੰਕਾਰਕ ਭਾਸ਼ਾ ਹੈ... ਇਸ ਦਾ ਭੇਦ ਸਮਝਨਾ ਪੈਂਦਾ ਹੈ.... ਆਸ ਹੈ ਕੇ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ !!!!!

Saturday 26 January 2013

ਚਰਿਤਰਾਂ ਦੀ ਭਾਸ਼ਾ ਦਾ ਭੇਦ 

ਚਰਿਤਰਾਂ ਦੀ ਭਾਸ਼ਾ ਦਾ ਭੇਦ

ਬਾਕੀ ਰਹੀ ਲਿੰਗ ਪੁਲਿੰਗ ਦੀ ਗੱਲ . ਲੋ ਅੱਜ ਓਹ ਵੀ ਕਲੀਅਰ ਕਰ ਦਿੰਦੇ ਹਾਂ..... ਗੁਰੂ ਗ੍ਰੰਥ ਸਾਹਿਬ ਜੀ ਵਿਚ ਇੰਦਰ ਦੇ 1000 ਭਗ ਲੱਗਣ ਦੀ ਗੱਲ ਆਉਂਦੀ ਹੈ ..... ਕਾਮ ਵਿਆਪੇ ਕਸੁਧ ਨਰਾਂ ਦੇ ਜੋਰੁਆਂ ਨੂੰ ਪੁਛ ਕੇ ਚੱਲਣ ਦੀ ਗੱਲ ਆਉਂਦੀ ਹੈ ..... ਧਰਮ ਗ੍ਰੰਥਾਂ ਦੀ ਭਾਸ਼ਾ ਅਲੰਕਾਰਿਕ ਭਾਸ਼ਾ ਹੈ.... ਗੁਰਬਾਣੀ ਵਿਚ ਮਨ ਨੂੰ ਮਨ ਮਵਾਸੀ ਰਾਜਾ ਕਿਹਾ ਹੈ ,,,,, ਇਸ ਨੂੰ ਇੰਦਰ ਵੀ ਕਿਹਾ ਹੈ .... ਓਹ ਇੰਦਰ ਜੋ ਆਪਣਾ ਰਾਜ ਭਾਗ ਪੰਜ ਵਿਕਾਰਾਂ ਵਿਚ ਲੁਪਤ ਹੋ ਕੇ ਗਵਾ ਚੁਕਾ ਹੈ.... ਇਸੇ ਤਰਹ ਤ੍ਰਿਯਾ ਆਦਮੀ ਦੀ ਮੱਤ ਨੂੰ ਕਹਿੰਦੇ ਹਨ ,,,, ਹੋਰ ਵੀ ਕਾਫੀ ਅਲੰਕਾਰ ਵਰਤੇ ਗਏ ਹਨਨ ਮਤ ਲਈ ,,, ਜਿਵੇ ਮਤ ਨੂੰ ਮਾਤਾ ਵੀ ਕਿਹਾ , ਗਾਉ ਵੀ ਕਿਹਾ ,,,, ਧਰਤ ਵੀ ਕਿਹਾ ...ਆਦਮੀ ਦਾ ਪਾਲਣ ਓਸ ਦੀ ਮਤ ਕਰਦੀ ਹੈ ... ਵਿਚਾਰਾਂ ਦਾ ਜਨਮ ਮੱਤ ਵਿਚੋਂ ਹੁੰਦਾ....ਜੇ ਮੱਤ ਸਹੀ ਹੈ ਤਾਂ ਵਿਚਾਰ ਸਹੀ ਨੇ ,,,, ਜੇ ਮਤ ਗਲਤ ਹੈ ਤਾਂ ਵਿਚਾਰ ਵੀ ਗਲਤ ਨੇ ..... ਮਤ ਤ੍ਰਿਸ਼ਨਾ ਅਧੀਨ ਹੁੰਦੀ ਹੈ.... ਹੁਣ ਤ੍ਰਿਸ਼ਨਾ ਨੂੰ ਅਲੰਕਾਰਿਕ ਭਾਸ਼ਾ ਵਿਚ ਲਿੰਗ ਜਾਂ ਭਗ ਦਾ ਨਾਮ ਦਿੱਤਾ ਗਿਆ ਗਿਆ ਹੈ ... ਹੁਣ ਮੈਂ ਖੋਲ ਕੇ ਸਮਝਾਉਂਦਾ ਹਾਂ... ਜਦੋਂ ਇੰਦਰ ਰੂਪ ਮਨ ਮਵਾਸੀ ਰਾਜਾ ਕਾਮ( ਭਗ ) ਰੂਪ ਤ੍ਰਿਸ਼ਨਾ ਅਧੀਨ ਬੁਧੀ ( ਮਤ, ਅਹਲਿਆ ਇਸਤਰੀ ) ਨੂੰ ਭੋਗਣ ਜਾਂਦਾ, ਤਾਂ 1000 ਭਗ ਹੋਰ( ਭਾਵ ਹਜਾਰਾਂ ਤ੍ਰਿਸ਼ਨਾਵਾ) ਲਵਾ ਕੇ ਆ ਜਾਂਦਾ ਹੈ!!! ਭਾਵ ਆਦਮੀ ਤ੍ਰਿਸ਼ਨਾ ਜਲ ਵਿਚ ਐਸਾ ਫਸਦਾ ਹੈ ਕੇ ਤ੍ਰਿਸ਼ਨਾ ਵਿਚੋਂ ਨਾ ਚਾਹੁੰਦਾ ਹੋਇਆ ਵੀ ਨਿਕਲ ਨਹੀਂ ਸਕਦਾ !!!!! ਹੁਣ ਇਸੇ ਹੀ ਮਤ ਰੂਪ ਇਸਤਰੀ ਦਾ ਵਰਣਨ ਚਰਿਤ੍ਰੋ ਪਖਿਆਨ ਵਿਚ ਕੀਤਾ ਗਿਆ ਹੈ... ਯਾਦ ਰਹੇ ਚੰਡੀ ਵੀ ਮਤ ਹੈ , ਪਰ ਓਸ ਨੂੰ ਗੁਰਮਤ ਕਿਹਾ ਹੈ ... ਇਸੇ ਲੈ ਚਰਿਤ੍ਰੋ ਪਖਿਆਨ ਵਿਚ ਪਹਿਲਾ ਚਿਰ੍ਤਰ ਚੰਡੀ ਦਾ ਹੈ .... ਕਿਓਂ ਕੇ ਗੁਰਮਤ ਸਿਰਫ ਇਕ ਹੈ ,,,,, ਇਸੇ ਲਈ ਚੰਡੀ ਦਾ ਸਿਰਫ ਇਕ ਹੀ ਚਰਿਤਰ ਹੈ ... ਪਰ ਮਨ ਮਤ ਦੇ ਬੇਅੰਤ ਚਰਿਤਰ ਨੇ ...... ਇਸੇ ਲਈ ਇਕ ਚਰਿਤਰ ਨੂੰ ਖਾਲੀ ਵੀ ਛਡਿਆ ਹੋਇਆ ਹੈ... ਕਿਓਂ ਕੇ ਮਾਯਾ ਦੇ ਹਜਾਰਾਂ ਹੋਰ ਚਰਿਤਰ ਬਣ ਸਕਦੇ ਨੇ!!! ਇਸ ਮਨਮਤ ਰੂਪ ਬੁਧ ( ਬਿਧਨਾ , ਤ੍ਰਿਯਾ , ਇਸਤਰੀ ) ਦਾ ਕਰਤਾ ਮਨ ਖੁਦ ਹੈ , ਨਾ ਕੇ ਪਰਮੇਸ੍ਵਰ!!! ਤੁਸੀਂ ਆਪਣੇ ਕੰਮ ਲਈ ਖੁਦ ਜਿਮੇਵਾਰ ਹੋ!!!! ਭਾਵ ਮਨਮਤ ਦਾ ਨਿਰਮਾਤਾ ਮਨ ਆਪ ਹੈ , ਇਸੇ ਲਈ ਇਹ ਮਨਮਤ ਨੂੰ ਖੁਦ ਹੀ ਸਾਜਦਾ ਹੈ ਤੇ ਫਿਰ ਖੁਦ ਹੀ ਪਛਤਾਉਂਦਾ ਵੀ ਹੈ ਕੇ ਮੈਂ ਇਹ ਕੰਮ ਕਿਓ ਕੀਤਾ ? ਇਥੇ ਗੱਲ ਕੀਤੀ ਹੈ ਕਰਤਾਰ ਦੀ... ਕਰਤਾਰ ਦਾ ਮਤਲਬ ਜੋ ਪੈਦਾ ਕਰਦਾ ਹੈ ... ਮਨਮਤ ਦਾ ਕਰਤਾਰ ਮਨ ਹੈ..ਗੁਰਬਾਣੀ ਦੋ ਤਰਹ ਦੇ ਸੰਭੋਗ ਦੀ ਗੱਲ ਕਰਦੀ ਹੈ.... ਇਕ ਪਰਮੇਸ੍ਵਰ ਨਾਲ ਭੋਗ ਦੀ .... ਇਹ ਵੀ ਬੁਧੀ ( ਬਿਬੇਕ ਬੁਧਿ , ਗੁਰਮਤ ) ਰਾਹੀ ਹੀ ਹੁੰਦਾ ਹੈ... ਇਸੇ ਲਈ ਪਰਮੇਸ੍ਵਰ ਨੂ ਭਗਵਾਨ .. ਭਗ ...ਵਾਨ ਕਿਹਾ ਜਾਂਦਾ ਹੈ..... ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕੇ ਪਰਮੇਸ੍ਵਰ ਦਾ ਨਾਮ ਵੀ ਅਸ਼ਲੀਲ ਹੈ... ਅਸਲ ਵਿਚ ਭਗਵਾਨ ਓਹ ਹੈ ਜੋ ਪਤੀ ਰੂਪ ਹੋ ਕੇ ਮਿਲਾਪ ਦੀ ਤ੍ਰਿਸ਼ਨਾ ( ਜੋ ਬਿਬੇਕ ਬੁਧ ਵਿਚ ਪ੍ਰਧਾਨ ਹੈ ) ਤੇ ਸਵਾਰੀ ਕਰਦਾ ਹੈ ..... ਇਕ ਦੂਜੀ ਤਰਹ ਦਾ ਸੰਭੋਗ ਵੀ ਹੈ ਅਧਿਆਤਮ ਦੀ ਦੁਨੀਆ ਵਿਚ.... ਓਹ ਹੈ ਮਨ ਦਾ ਆਪਣੀ ਮਤ ਨਾਲ ਸੰਭੋਗ... ਭਾਵ ਤ੍ਰੈ ਗੁਣਾ ਵਿਚ ਫਸੀ ਮੱਤ ਨਾਲ ਭੋਗ .... ਇਸੇ ਹੀ ਰਾਸ ਲੀਲਾ ਦੀ ਗੱਲ ਚਰਿਤ੍ਰ ਕਰਦੇ ਹਨ.... ਮਨ ਤੇ ਤ੍ਰੈ ਗੁਣੀ ਮਤ ਦਾ ਜਦੋਂ ਸੰਭੋਗ ਹੁੰਦਾ ਤਾਂ ਜੋ ਨਤੀਜਾ ਨਿਕਲਦਾ ਹੈ ਓਸ ਨੂੰ ਅਧਿਆਤਮ ਦੀ ਦੁਨੀਆ ਵਿਚ ਮਨਮਤ ਕਿਹਾ ਜਾਂਦਾ ਹੈ.... ਹੁਣ ਇਸੇ ਤਰਹ ਕੁਚਨ ਭਾਵ ਇਸਤਰੀ ਦੀਆਂ ਛਾਤੀਆਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਹਉਮੈ ਦੇ ਪ੍ਰਤੀਕ ਵਜੋਂ ਗਿਣਿਆ ਗਿਆ ਹੈ , ਸ਼ਰਾਬ ਆਦਿਕ ਨੂੰ ਦੁਰਮਤ ਮਦ ਕਿਹਾ ਗਿਆ ਹੈ ... ਸੋ ਇਹ ਮਨ ਦੁਰਮਤ ਰੂਪ ਮਦ ਦੇ ਨਸ਼ੇ ਵਿਚ ਚੂਰ ਹੋ ਕੇ ਤ੍ਰਿਸ਼ਨਾ ਰੂਪ ਲਿੰਗ ਤੇ ਭਗ ਨਾਲ ਬੁਧਿ ਭਾਵ ਤ੍ਰਿਯਾ ਨਾਲ ਭੋਗ ਕਰ ਰਿਹਾ ..... ਇਸੇ ਲਈ ਚਰਿਤ੍ਰਾ ਦੇ ਅੰਤ ਵਿਚ ਲਿਖਿਆ ਹੈ ਕੇ "ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ " ਭਾਵ ਜੇ ਮੂਰਖ ਵੀ ਮਨਮਤ ਦੇ ਇਸ ਭੇਦ ਨੂੰ ਧਿਆਨ ਲਾ ਕੇ ਸੁਨ ਲਵੇਗਾ ਤਾਂ ਓਸ ਨੂੰ ਇਸ ਸ਼ਬਦ ਭੇਦ ਦਾ ਡੂੰਗ ਰਹੱਸ ਸਮਝ ਲੱਗ ਜਾਵੇਗਾ !!!! ਆਪ ਜੀ ਸਮਝਦਾਰ ਹੋ , ਆਸ ਕਰਦਾ ਹਾਂ ਸਮਝ ਗਏ ਹੋਵੋਗੇ ਜੀ !!!