Friday 29 January 2016

ਪਰਮੇਸ੍ਵਰ ਦਾ ਸਰੂਪ

ਗੁਰੂ ਸਾਹਿਬ ਜਾਪ ਸਾਹਿਬ ਦੇ ਸ਼ੁਰੂ ਵਿਚ ਪਰਮੇਸ੍ਵਰ ਦਾ ਸਰੂਪ ਵਰਣਨ ਕਰਦੇ ਦਸਦੇ ਨੇ:

ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥

ਭਾਵ ਓਹ ਨਾ ਚਕ੍ਰ ਪਾਉਂਦਾ ਹੈ ਤੇ ਨਾ ਹੋ ਓਹਦੇ ਕੋਈ ਚਿਹਨ ਨਹੀ ( ਭਾਵ ਨਿਸ਼ਾਨ ਨਹੀ ), ਨਾ ਹੀ ਓਹਦੀ ਕੋਈ ਜਾਤ ਹੈ ਤੇ ਨਾ ਵੀ ਵਰਨ। ਇਹ ਪਹਿਲੀ ਪੰਕਤੀ ਹੀ ਹਿੰਦੂਆਂ ਦੇ ਸਾਰੇ ਬਣਾਏ ਹੋਏ ਭਗਵਾਨਾ ( ਜਿਨਾ ਵਿਚ ਸ਼ਿਵ, ਬ੍ਰਹਮਾ, ਵਿਸ਼ਨੂ, ਰਾਮ ਚੰਦਰ , ਕ੍ਰਿਸ਼ਨ, ਹੋਰ ਅਵਤਾਰ, ਦੁਰਗਾ ਦੇਵੀ  ਆਦਿਕ) ਦਾ ਭਗਵਾਨ ਹੋਣ ਦਾ ਭਰਮ ਵੀ ਖਤਮ ਕਰ ਕੇ ਰਖ ਦਿੰਦੀ ਹੈ। ਚਕ੍ਰ ਵਿਸ਼ਨੂੰ ਤੇ ਓਹਦੇ ਅਵਤਾਰ ਕ੍ਰਿਸ਼ਨ ਪਾਉਂਦੇ ਸੀ, ਚਿਹਨ ( ਭਾਵ ਓਹ ਨਿਸ਼ਾਨ ਜਿਨਾ ਤੋਂ ਇਹਨਾ ਦਾ ਪਤਾ ਲੱਗ ਸਕੇ ) ਜਿਵੇਂ ਬ੍ਰਹਮਾ ਦੇ ਚਾਰ ਮੂੰਹ, ਸ਼ਿਵ ਜੀ ਦੇ ਗਲ ਦੇ ਸੱਪ, ਗਣੇਸ਼ ਦੀ ਸੁੰਡ ਆਦਿਕ, ਦੁਰਗਾ ਦੀਆਂ 8 ਬਾਹਵਾਂ , ਬਰਨ..ਜਿਵੇਂ ਰਾਮ ਤੇ ਕ੍ਰਿਸ਼ਨ  ਦਾ  ਸ਼ਤਰੀ ਬਰਨ, ਜਾਤ ਜਿਵੇਂ ਕ੍ਰਿਸ਼ਨ ਦੀ ਜਾਦਵ -ਭਾਵ ਇਹਨਾ ਵਿਚੋਂ ਕੋਈ ਵੀ ਭਗਵਾਨ ਨਹੀਂ।

ਅਗਲੀ ਪੰਕਤੀ ਵਿਚ ਬਾਕੀ ਰਹਿੰਦਾ ਭਰਮ ਵੀ ਕਢ ਦਿੰਦੇ ਨੇ :

ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥

ਭਾਵ ਓਸ ਪਰਮੇਸ੍ਵਰ ਦਾ ਕੀ ਰੂਪ, ਰੰਗ , ਰੇਖ , ਭੇਖ ਨਹੀ। ਜੇ ਹੁੰਦਾ ਤੇ ਤਾਂ ਹੀ ਕੋਈ ਕਹਿ ਸਕਦਾ। ਜੇ ਦੇਹ ਧਾਰੀ ਹੁੰਦਾ ਤਾਂ ਓਸ ਦੇ ਕੀ ਇਹ ਗੁਣ ਹੁੰਦੇ ?

ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥

ਅਚਲ ਭਾਵ ਪਰਮੇਸ੍ਵਰ ਸਦਾ ਰਹਿਣ ਵਾਲੀ ਸ਼ਕਤੀ ਹੈ, ਓਸ ਦਾ ਪ੍ਰਕਾਸ਼ ਅਨਭਉ ਹੀ ਕੀਤਾ ਜਾ ਸਕਦਾ ਹੈ, ਓਸ ਦੀ ਸ਼ਕਤੀ ਅਮਿਤ ਹੈ।

ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥

ਹਿੰਦੂ ਇਕ ਇੰਦਰ ਗਿਣਦੇ ਨੇ , ਗੁਰੂ ਸਾਹਿਬ ਕਹਿੰਦੇ ਨੇ ਕੇ ਪਰਮੇਸ੍ਵਰ ਕਰੋੜਾਂ ਇੰਦਰਾ ਦਾ ਰਾਜਾ , ਰਾਜਿਆਂ ਦਾ ਵੀ ਰਾਜਾ ਹੈ।

ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥

ਭਾਵ ਤਿੰਨਾ ਲੋਕਾਂ ਦੇ ਰਾਜੇ ਵੀ, ਦੇਵਤੇ ਵੀ, ਰਾਖਸ਼ ਵੀ ਓਸ ਪਰਮੇਸ੍ਵਰ ਨੂੰ ਬੇਅੰਤ ਬੇਅੰਤ ਕਹਿੰਦੇ ਨੇ। ਹੁਣ ਦਸਮ ਗ੍ਰੰਥ ਵਿਚ ਹੀ ਦੱਸਿਆ ਹੈ ਕੇ ਦੇਵਤੇ ਕੋਣ ਨੇ ਤੇ ਰਾਖਸ਼ ਕੋਣ। ਦੇਵਤੇ ( "ਸਾਧ ਕਰਮ ਜੇ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥" ਦੇਖੋ ਦਸਮ ਗ੍ਰੰਥ ਵਿਚ ਇਹ ਵੀ ਦੱਸ ਦਿੱਤਾ ਕੇ ਦੇਵਤੇ ਕਿਸ ਨੂੰ ਕਹਿੰਦੇ ਨੇ ,  ਭਾਵ ਚੰਗੇ ਕੰਮ ਕਰਨ ਵਾਲੇ ਮਨੁਖਾ ਨੂੰ ਹੀ ਦੇਵਤੇ ਕਿਹਾ ਜਾਂਦਾ ਹੈ , ਸੋ ਬਾਹਮਣਾ ਨੇ ਦੇਵਤੇ ਬਣਾਏ ਸੀ, ਓਹ ਮੂਲੋਂ ਹੀ ਰੱਦ ਕਰ ਦਿੱਤੇ ), ਨਰ -ਆਦਮੀ , ਅਸੁਰ ( ਗਲਤ ਬੁਧੀ ਵਾਲੇ "ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ ॥ ਨਾਮ ਅਸੁਰ ਤਿਨ ਕੋ ਸਭ ਧਰਹੀਂ ॥੧੫॥" ਭਾਵ ਜਿਨਾ ਲੋਕਾਂ ਨੇ ਜਗ ਉੱਪਰ ਲਗਤ ਕੰਮ ਕੀਤੇ, ਲੋਕਾਂ ਨੇ ਓਹਨਾ ਨੂੰ ਰਾਖਸ਼ ਕਿਹਾ, ਫਿਰ ਦੇਖੋ ਬਾਹਮਣਾ ਨੇ ਜੋ ਰਾਖਸ਼ ਬਣਾਏ ਸੀ , ਓਹ ਵੀ ਰੱਦ ਕਰ ਦਿੱਤੇ ਗੁਰੂ ਸਾਹਿਬ ਨੇ ਦਸਮ ਗ੍ਰੰਥ ਵਿਚ )

ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥

ਹੁਣ ਇਸ ਪੰਕਤੀ ਵਿਚ ਸਾਰੀ ਗੱਲ ਸਾਫ਼ ਕਰ ਦਿੰਦੇ ਨੇ ਕੇ ਓਸ ਪਰਮੇਸ੍ਵਰ ਦੇ ਸਾਰੇ ਨਾਮ ਕੋਣ ਦੱਸ ਸਕਦਾ ਹੈ ? ਜਿੰਨੀ ਕੁ ਪਰਮੇਸ੍ਵਰ ਨੇ ਸੁਮੱਤ ਦਿੱਤੀ ਹੈ , ਓਸ ਹਿਸਾਬ ਨਾਲ ਓਸ ਦੇ "ਕਰਮ ਨਾਮ" ਭਾਵ ਜੋ ਨਾਮ ਓਸ ਦੇ ਗੁਣਾ ਕਰਕੇ ਨੇ, ਓਹ ਦੱਸ ਰਿਹਾ ਹਾਂ।