Tuesday 28 June 2016

ਰਾਮ ਨੂੰ 14 ਸਾਲ ਲਈ ਬਨਵਾਸ

ਦਸਮ ਗ੍ਰੰਥ ਵਿਚ ਵੀ ਕਕੇਈ ਨੇ ਭਰਥ ਲਈ 14 ਸਾਲ ਦਾ ਰਾਜ ਮੰਗਿਆ ਸੀ, ਤੇ ਰਾਮ ਨੂੰ 14 ਸਾਲ ਲਈ ਬਨਵਾਸ ਭੇਜਣ ਨੂੰ ਕਹਿਆ ਸੀ। ਪਰ ਇਹ ਗੱਲ ਰਾਜੇ ਤੇ ਕਕੇਈ ਦੀ ਰਾਮ ਨੂੰ ਖੁਦ ਕਹਿਣ ਦੀ ਹਿੰਮਤ ਨਹੀਂ ਪਈ। ਸੋ ਹਨ ਨੇ ਵਸ਼ਿਸ਼ਟ ਨੂੰ ਬੁਲਾ ਕੇ ਕਿਹਾ ਕੇ ਰਾਮ ਨੂੰ ਦੱਸ ਦੇ ਕੇ ਰਾਮ ਜੰਗਲ ਵਿਚ ਚਲਾ ਜਾਵੇ ਤੇ 14 ਸਾਲ ਭਰਤ ਰਾਜ ਕਰੇਗਾ। ਤੇ ਜਦੋਂ 14 ਸਾਲ ਬੀਤ ਜਾਣ ਤਾਂ ਰਾਮ ਨੂੰ ਰਾਜ ਮਿਲੇਗਾ।

ਕੇਕਈ ਬਾਚ ਨ੍ਰਿਪੋ ਬਾਚ ॥ਬਸਿਸਟ ਸੋਂ ॥
ਰਾਮ ਪਯਾਨੋ ਬਨ ਕਰੈ ਭਰਥ ਕਰੈ ਠਕੁਰਾਇ ॥
ਬਰਖ ਚਤਰ ਦਸ ਕੇ ਬਿਤੇ ਫਿਰਿ ਰਾਜਾ ਰਘੁਰਾਇ ॥੨੪੧॥

ਭਾਵ - ਕਕੇਈ ਤੇ ਰਾਜੇ ਨੇ ਵਸ਼ਿਸ਼ਟ ਨੂੰ ਕਹਿਆ ਕੇ ਰਾਮ ਨੂੰ ਕਹਿ ਦੇ ਕੇ ਉਹ ਹੁਣ ਜੰਗਲ ਨੂੰ ਜਾਵੇ ਤੇ ਭਰਤ ਹੁਣ ਰਾਜ ਕਰੇਗਾ। ਜਦੋਂ 14 ਸਾਲ ( ਚਤਰ ਦਸ = 4+10=14) ਬੀਤ ਜਾਣਗੇ, ਫਿਰ ਰਾਮ ਰਾਜ ਕਰੇਗਾ।
ਕਹੀ ਬਸਿਸਟ ਸੁਧਾਰ ਕਰਿ ਸ੍ਰੀ ਰਘੁਬਰ ਸੋ ਜਾਇ ॥
ਬਰਖ ਚਤੁਰ ਦਸ ਭਰਥ ਨ੍ਰਿਪ ਪੁਨਿ ਨ੍ਰਿਪ ਸ੍ਰੀ ਰਘੁਰਾਇ ॥੨੪੨॥

ਭਾਵ - ਵਸਿਸ਼ਟ ਨੇ ਫਿਰ ਇਹ ਗੱਲ ਸੁਧਾਰ ਕੇ ਰਾਮ ਨੂੰ ਜਾ ਕੇ ਕਹੀ ਕੇ 14 ਸਾਲ ਭਰਤ ਦੇ ਰਾਜ ਤੋਂ ਬਾਅਦ ਰਾਮ ਦਾ ਰਾਜ ਹੋਵੇਗਾ।

ਰਾਮ ਇਹ ਸੁਣ ਕੇ ਉਦਾਸ ਹੋ ਕੇ ਚਲਾ ਗਿਆ। ਅਤੇ ਆਪਣੀ ਮਾਤਾ ਨੂੰ ਮਿਲਿਆ :

ਰਾਮ ਬਾਚ ਮਾਤਾ ਪ੍ਰਤਿ ॥
ਤਾਤ ਦਯੋ ਬਨਬਾਸ ਹਮੈ ਤੁਮ ਦੇਹੁ ਰਜਾਇ ਅਬੈ ਤਹ ਜਾਊ ॥
ਕੰਟਕ ਕਾਨਨ ਬੇਹੜ ਗਾਹਿ ਤ੍ਰਿਯੋਦਸ ਬਰਖ ਬਿਤੇ ਫਿਰਿ ਆਊ ॥

ਭਾਵ ਕੇ ਪਿਤਾ ਨੇ ਮੈਨੂੰ ਬਨਵਾਸ ਦਿੱਤਾ ਹੈ ਤੇ ਹੁਣ ਮੈਂ ਤੇਰੀ ਇਜਾਜ਼ਤ ਲੈਣ ਆਇਆ ਹਾਂ। ਹੁਣ ਔਖੇ ਜੰਗਲਾਂ ਵਿਚ 13 ਸਾਲ ਗੁਜਾਰ ਕੇ ( ਚੌਦਵੇਂ ਸਾਲ ) ਫਿਰ ਆਵਾਂਗਾ। ਤੇ ਇਹੋ ਗੱਲ ਰਾਮ ਨੇ ਆਪਣੇ ਭਰਾ ਭਰਤ ਨੂੰ ਵੀ ਬਾਅਦ ਵਿਚ ਕਹੀ। ਰਾਮ ਦੇ ਜਾਣ ਪਿੱਛੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਭਰਤ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕੇ ਰਾਮ ਨੂੰ ਬਨਵਾਸ ਮਿਲ ਚੁਕਾ ਹੈ ਕਿਓਂ ਕੇ ਉਹ ਉਸ ਸਮੇ ਕਿਸੇ ਹੋਰ ਜਗਾਹ ਤੇ ਸੀ। ਰਾਮ ਦੇ ਜਾਣ ਪਿੱਛੋਂ ਭਰਤ ਨੂੰ ਸੱਦਾ ਮਿਲਿਆ ਕੇ ਉਸ ਦਾ ਪਿਤਾ ਮਰ ਚੁਕਾ ਹੈ। ਇਹ ਸੁਣ ਕੇ ਭਰਤ ਵਾਪਸ ਆਇਆ ਤਾਂ ਪਤਾ ਲੱਗਾ ਕੇ ਰਾਮ ਬਨਵਾਸ ਤੇ ਚਲਾ ਗਿਆ ਹੈ। ਭਰਤ ਰਾਮ ਨੂੰ ਲੱਭਣ ਚਲਾ ਗਿਆ ਤੇ ਜਦੋਂ ਰਾਮ ਨੂੰ ਮਿਲਿਆ ਤਾਂ ਰਾਮ ਨੇ ਕਿਹਾ ਕੇ ਹੁਣ 13 ਸਾਲ ਬੀਤਣ ਤੋਂ ਬਾਅਦ ਆ ਕੇ ਰਾਜ ਸਿੰਘਾਸਨ ਹਾਸਲ ਕਰਾਂਗਾ। ਹੁਣ ਤੂੰ ਘਰ ਜਾ ਕੇ ਮਾਤਾ ਨੂੰ ਸੰਭਾਲ।

ਕਾਜ ਕਹਿਯੋ ਜੁ ਹਮੈ ਹਮ ਮਾਨੀ ॥ ਤ੍ਰਿਯੋਦਸ ਬਰਖ ਬਸੈ ਬਨ ਧਾਨੀ ॥੨੮੫॥
ਤ੍ਰਿਯੋਦਸ ਬਰਖ ਬਿਤੈ ਫਿਰਿ ਐਹੈਂ ॥ ਰਾਜ ਸਿੰਘਾਸਨ ਛੱਤ੍ਰ ਸੁਹੈਹੈਂ ॥
ਜਾਹੁ ਘਰੈ ਸਿਖ ਮਾਨ ਹਮਾਰੀ ॥ ਰੋਵਤ ਤੋਰਿ ਉਤੈ ਮਹਤਾਰੀ ॥੨੮੬॥

ਸੋ ਬਨਵਾਸ 14 ਸਾਲ ਦਾ ਹੀ ਮਿਲਿਆ ਸੀ, ਪਰ ਰਾਮ ਨੇ 13 ਸਾਲ ਮੰਨੇ ਤੇ ਚੌਦਵੇਂ ਵਿਚ ਰਾਵਣ ਨਾਲ ਜੰਗ ਕਰਕੇ ਵਾਪਿਸ ਆਇਆ।